ੴ

ਸਿੱਖਬਾਣੀ · SikhBani

Ang 966

Sri Guru Granth Sahib · Raag Raamkalee · 9 shabads, 46 lines
Translations
Shabad Guru Arjan Dev Ji Raag Raamkalee continued from Ang 965

ਧੰਨੁ ਸੁ ਤੇਰੇ ਭਗਤ; ਜਿਨੑੀ ਸਚੁ ਤੂੰ ਡਿਠਾ ॥

dhan su tere bhagat; jinaee sach toon dditthaa |

Sant Singh KhalsaBlessed are Your devotees, who see You, O True Lord.
Manmohan SinghBlessed are the saints of Thine, who see Thee, O my True Lord.
Manmohan Singh (Punjabi)ਮੁਬਾਰਕ ਹਨ, ਤੈਂਡੇ ਉਹ ਸੰਤ ਜੋ ਤੈਨੂੰ ਵੇਖਦੇ ਹਨ, ਹੇ ਮੇਰੇ ਸੱਚੇ ਸੁਆਮੀ।
Fareedkot Teekaਵਹੁ ਭਗਤ ਭੀ ਧੰਨ ਹੈ, ਜੋ ਭਜਨ ਕਰਨੇ ਵਾਲਾ ਹੈ, ਪੁਨਾ ਜਿਨੋਂ ਨੇ ਹੇ ਸਚੇ! ਤੈਨੂੰ ਦੇਖਾ ਹੈ, ਸੋ ਭੀ ਧੰਨ ਹੈਂ॥
Prof. Sahib Singhਤੇਰੇ ਉਹ ਭਗਤ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਤੇਰਾ ਦੀਦਾਰ ਕੀਤਾ ਹੈ।

ਪਦ ਅਰਥ ਤੂੰ ਡਿਠਾ = ਤੈਨੂੰ ਵੇਖਿਆ।

SikhNet (Spanish)Benditos, benditos son los Devotos que han visto Tu Verdad.

ਜਿਸ ਨੋ ਤੇਰੀ ਦਇਆ; ਸਲਾਹੇ ਸੋਇ ਤੁਧੁ ॥

jis no teree deaa; salaahe soe tudh |

Sant Singh KhalsaHe alone praises You, who is blessed by Your Grace.
Manmohan SinghHe alone praises Thee, O God, on whom is Thy grace.
Manmohan Singh (Punjabi)ਕੇਵਲ ਉਹ ਹੀ ਤੇਰੀ ਉਸਤਤੀ ਗਾਉਂਦਾ ਹੈ, ਹੇ ਹਰੀ! ਜਿਸ ਉੱਤੇ ਤੇਰੀ ਮਿਹਰ ਹੈ।
Fareedkot Teekaਜਿਸ ਨੋ ਤੇਰੀ ਦਇਆ ਹੈ, ਸੋ ਤੇਰੇ ਕੋ ਸਲਾਹੁਤਾ ਹੈ॥
Prof. Sahib Singhਉਹੀ ਬੰਦਾ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹੈ ਜਿਸ ਉਤੇ ਤੇਰੀ ਮੇਹਰ ਹੁੰਦੀ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}

SikhNet (Spanish)Oh Dios, sólo elevas a aquél que goza de Tu Gracia.

ਜਿਸੁ ਗੁਰ ਭੇਟੇ ਨਾਨਕ; ਨਿਰਮਲ ਸੋਈ ਸੁਧੁ ॥੨੦॥

jis gur bhette naanak; niramal soee sudh |20|

Sant Singh KhalsaOne who meets the Guru, O Nanak, is immaculate and sanctified. ||20||
Manmohan SinghFilthless and immaculate is he, O Nanak, whom the Guru meets.
Manmohan Singh (Punjabi)ਮੂਲ-ਰਹਿਤ ਅਤੇ ਪਵਿੱਤਰ ਹੈ ਉਹ, ਹੇ ਨਾਨਕ! ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਗੁਰੂ ਮਿਲਤੇ ਹੈਂ ਸੋਈ (ਨਿਰਮਲ) ਮਲ ਵਿਖੇਪ ਰਹਿਤ ਸੁਧ ਹੋਤਾ ਹੈ॥੨੦॥
Prof. Sahib Singhਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ) ਜਿਸ ਨੂੰ ਗੁਰੂ ਮਿਲ ਪਏ, ਉਹ ਸੁੱਧ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੨੦॥

ਪਦ ਅਰਥ ਭੇਟੈ = ਮਿਲੇ। ਸੁਧੁ = ਪਵਿਤ੍ਰ ॥੨੦॥

SikhNet (Spanish)Dice Nanak, sólo aquél que encuentra al Guru se vuelve Puro e Inmaculado.(20)

Open this shabad (9 lines, Angs 965-966) →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗੁ ॥

fareedaa. bhoom rangaavalee; manjh visoolaa baag |

Sant Singh KhalsaFareed, this world is beautiful, but there is a thorny garden within it.
Manmohan SinghO Farid, beauteous is this world. Within it is a thorny garden.
Manmohan Singh (Punjabi)ਹੇ ਫਰੀਦ! ਸੁੰਦਰ ਹੈ ਇਹ ਦੁਨੀਆਂ। ਇਸ ਦੇ ਅੰਦਰ ਇਕ ਕੰਡਿਆਂ ਵਾਲਾ ਬਗੀਚਾ ਹੈ।
Fareedkot Teekaਫਰੀਦ ਜੀ ਕਹਿਤੇ ਹੈਂ: ਦੇਹ ਵਾ ਬੁਧੀ ਰੂਪ ਆਨੰਦ ਵਾਲੀ ਹੈਸੀ। ਇਸ ਕੇ (ਮੰਝਿ) ਬੀਚ ਵਿਸੇਸ ਕਰ ਵਿਕਾਰ ਰੂਪ ਸੂਲਾਂ ਕਾ ਬਾਗ ਲਗ ਗਿਆ ਹੈ॥
Prof. Sahib Singhਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ਼ (ਲੱਗਾ ਹੋਇਆ) ਹੈ (ਜਿਸ ਵਿਚ ਦੁਖਾਂ ਦੀ ਅੱਗ ਬਲ ਰਹੀ ਹੈ)।

ਪਦ ਅਰਥ ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸ-ਭਰਿਆ, ਵਿਹੁਲਾ।

SikhNet (Spanish)Bello es el jardín de la tierra pero en él están las raíces venenosas; no obstante,

ਜੋ ਨਰ. ਪੀਰਿ ਨਿਵਾਜਿਆ; ਤਿਨੑਾ ਅੰਚ. ਨ ਲਾਗ ॥੧॥

jo nar. peer nivaajiaa; tinaa anch. na laag |1|

Sant Singh KhalsaThose who are blessed by their spiritual teacher are not even scratched. ||1||
Manmohan SinghThe persons, who are blessed by the Guru; they suffer not even a scratch.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਉੱਤੇ ਗੁਰਾਂ ਦੀ ਰਹਿਮਤ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।
Fareedkot Teekaਜੋ ਪੁਰਖ ਗੁਰੋਂ ਨੇ ਵਡਿਆਇਆ ਹੈ ਤਿਸ ਕੋ ਬਿਕਾਰੋਂ ਕਾ ਸੇਕ, ਭਾਵ ਦੁਖ ਨਹੀਂ ਲਾਗਾ ਹੈ; ਵਾ ਸੂਲਾਂ ਦੇ ਬਾਗ ਜਗਤ ਮੇਂ ਸੰਤੋਂ ਕੀ ਬੁਧੀ ਰੂਪ ਭੂਮਕਾ (ਰੰਗਾਵਲੀ) ਅਨੰਦ ਵਾਲੀ ਹੈ। ਕਿਉਂਕਿ ਜੋ ਨਰ ਗੁਰੋਂ ਨੇ ਵਡਿਆਇਆ ਹੈ, ਤਿਨ ਕੋ ਮਾਇਆ ਵਾ ਤ੍ਰਿਸ਼ਨਾ ਅਗਨੀ ਕਾ ਸੇਕ ਨਹੀਂ ਲਗਾ॥੧॥
Prof. Sahib Singhਜਿਸ ਜਿਸ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨੀ ਦਾ) ਸੇਕ ਨਹੀਂ ਲੱਗਦਾ ॥੧॥
SikhNet (Spanish)a aquél a quien el Guru bendice no lo toca ni el dolor ni la tristeza. (1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਫਰੀਦਾ. ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥

fareedaa. umar suhaavarree; sang suvanarree deh |

Sant Singh KhalsaFareed, blessed is the life, with such a beautiful body.
Manmohan SinghFarid, graceful is the age together with the beautifully coloured body.
Manmohan Singh (Punjabi)ਫਰੀਦਾ, ਸੋਹਣੀ ਹੈ ਆਯੂ, ਸੁੰਦਰ ਰੰਗ ਵਾਲੇ ਸਰੀਰ ਸਹਿਤ।
Fareedkot Teekaਸ੍ਰੀ ਗੁਰੂ ਜੀ ਫਰੀਦ ਕਾ ਪ੍ਰਵਾਣ ਕਹਿਤੇ ਹੈਂ: ਅਵਸਥਾ ਬਹੁਤ ਸੁੰਦਰ ਹੈ, ਇਸ ਅਵਸਥਾ ਕੇ ਸਾਥ ਮਿਲ ਕੇ ਮਾਨੁਖ ਦੇਹ ਸੋਭ ਰਹੀ ਹੈ॥
Prof. Sahib Singhਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,

ਪਦ ਅਰਥ ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।

SikhNet (Spanish)Bendita es la vida, oh dice Farid,

ਵਿਰਲੇ ਕੇਈ ਪਾਈਅਨੑਿ; ਜਿਨੑਾ ਪਿਆਰੇ ਨੇਹ ॥੨॥

virale keee paaeeana; jinaa piaare neh |2|

Sant Singh KhalsaHow rare are those who are found to love their Beloved Lord. ||2||
Manmohan SinghA few are found to be such persons, who bear love to their Beloved.
Manmohan Singh (Punjabi)ਬਹੁਤ ਹੀ ਥੋੜੇ, ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪ੍ਰੇਮ ਹੈ।
Fareedkot Teekaਫਰੀਦ ਜੀ ਕਹਿਤੇ ਹੈਂ: ਐਸੇ ਵਿਰਲੇ ਹੀ ਕੋਈ ਦੇਖੀਤੇ ਹੈਂ ਇਸ ਦੇਹ ਕੋ ਪਾਇਕੈ ਜਿਨ ਕਾ ਪਿਆਰੇ ਪਰਮੇਸਰ ਕੇ ਸਾਥ ਨੇਹੁ ਹੈ॥੨॥
Prof. Sahib Singhਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੨॥

ਪਦ ਅਰਥ ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੨॥

* ਨੋਟ: ਇਹ ਦੋਵੇਂ ਸ਼ਲੋਕ ਗੁਰੁ ਅਰਜਨ ਦੇਵ ਜੀ ਦੇ ਹਨ। ਫਰੀਦ ਜੀ ਦੇ ਸ਼ਲੋਕ-ਸੰਗ੍ਰਹ ਵਿਚ ਨੰ: ੮੨ ਅਤੇ ੮੩ ਹਨ। ਇਹ ਦੋਵੇਂ ਸ਼ਲੋਕ ਫਰੀਦ ਜੀ ਦੇ ਸ਼ਲੋਕ ਨੰ: ੮੧ ਦੇ ਪਰਥਾਇ ਹਨ, ਜੋ ਇਉਂ ਹੈ: _ ਫਰੀਦਾ ਮੈ ਜਾਨਿਆ ਦੁਖੁ ਮੁਝ ਕੂ, ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ, ਤਾਂ ਘਰਿ ਘਰਿ ਏਹਾ ਅਗਿ ॥੮੧॥_ ਫਰੀਦ ਜੀ ਸ਼ਲੋਕ ਨੰ: ੭੪ ਵਿਚ ਮਨ ਦੇ "ਟੋਏ ਟਿਬੇ" ਦੱਸ ਕੇ ਸ਼ਲੋਕ ਨੰ: ੮੧ ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ। ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ "ਟੋਏ ਟਿਬੇ" ਤੋਂ ਉਚੇਰਾ ਹੁੰਦਾ ਹੈ।_ ਗੁਰੂ ਅਰਜਨ ਦੇਵ ਜੀ ਆਪਣੇ ਦੋ ਸ਼ਲੋਕਾਂ ਵਿਚ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁਖਾਂ ਦੀ ਮਾਰ ਤੋਂ ਬਚੇ ਹੋਏ ਹਨ ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।

SikhNet (Spanish)bello es el cuerpo y sólo logran tener esa bendición los que aman a Dios. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਪੁ ਤਪੁ ਸੰਜਮੁ ਦਇਆ ਧਰਮੁ; ਜਿਸੁ ਦੇਹਿ ਸੁ ਪਾਏ ॥

jap tap sanjam deaa dharam; jis dehi su paae |

Sant Singh KhalsaHe alone obtains meditation, austerities, self-discipline, compassion and Dharmic faith, whom the Lord so blesses.
Manmohan SinghHe alone obtains meditation, hard service, self-control, compassion and faith, whom the Lord gives.
Manmohan Singh (Punjabi)ਕੇਵਲ ਉਹ ਹੀ ਬੰਦਗੀ, ਕਰੜੀ ਘਾਲ ਸਵੈ-ਜ਼ਬਤ, ਰਹਿਮ ਅਤੇ ਈਮਾਨ ਨੂੰ ਹਾਸਿਲ ਕਰਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Fareedkot Teekaਜਪ, ਤਪ, ਸੰਜਮ, ਦਇਆ ਔ ਧਰਮ ਜਿਸ ਕੋ ਤੂੰ ਦੇਵੈ ਸੋ ਪਾਵਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਨਾਮ ਦੀ ਦਾਤਿ) ਦੇਂਦਾ ਹੈਂ ਉਹ (ਮਾਨੋ) ਜਪ ਤਪ ਸੰਜਮ ਦਇਆ ਤੇ ਧਰਮ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਦੇਹਿ = ਤੂੰ ਦੇਵੇਂ।

SikhNet (Spanish)Sólo aquél a quien Dios bendice, practica la contemplación, austeridades, compasión, autocontrol y rectitud.

ਜਿਸੁ ਬੁਝਾਇਹਿ ਅਗਨਿ ਆਪਿ; ਸੋ ਨਾਮੁ ਧਿਆਏ ॥

jis bujhaaeihi agan aap; so naam dhiaae |

Sant Singh KhalsaHe alone meditates on the Naam, the Name of the Lord, whose fire the Lord puts out.
Manmohan SinghHe, whose fire the Lord Himself quenches, contemplates the Name.
Manmohan Singh (Punjabi)ਜਿਸ ਦੀ ਅੱਗ ਪ੍ਰਭੂ ਆਪੇ ਬੁਝਾਉਂਦਾ ਹੈ, ਉਹ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਜਿਸ ਕੀ ਤ੍ਰਿਸਨਾ ਅਗਨੀ ਤੂੰ ਆਪ ਬੁਝਾਵਤਾ ਹੈਂ ਸੋਈ ਨਾਮ ਕੋ ਧਿਆਵਤਾ ਹੈ॥
Prof. Sahib Singh(ਪਰ) ਤੇਰਾ ਨਾਮ ਉਹੀ ਸਿਮਰਦਾ ਹੈ ਜਿਸ ਦੀ ਤ੍ਰਿਸ਼ਨਾ-ਅੱਗ ਤੂੰ ਆਪ ਬੁਝਾਂਦਾ ਹੈਂ।

ਪਦ ਅਰਥ ਬੁਝਾਇਹਿ = ਤੂੰ ਮਿਟਾ ਦੇਵੇਂ। ਜਿਸੁ ਅਗਨਿ = ਜਿਸ (ਮਨੁੱਖ) ਦੀ ਤ੍ਰਿਸ਼ਨਾ-ਅੱਗ।

SikhNet (Spanish)Sí, sólo viven en el Nombre los que tienen su fuego interior controlado por el Mismo Señor.

ਅੰਤਰਜਾਮੀ ਅਗਮ ਪੁਰਖੁ; ਇਕ ਦ੍ਰਿਸਟਿ ਦਿਖਾਏ ॥

antarajaamee agam purakh; ik drisatt dikhaae |

Sant Singh KhalsaThe Inner-knower, the Searcher of hearts, the Inaccessible Primal Lord, inspires us to look upon all with an impartial eye.
Manmohan SinghMy Inaccessible Lord, the Inner-knower, makes man see with an empartial eye.
Manmohan Singh (Punjabi)ਮੇਰਾ ਪਹੁੰਚ ਤੋਂ ਪਰੇ ਪ੍ਰਭੂ, ਅੰਦਰਲੀਆਂ ਜਾਣਨਹਾਰ, ਬੰਦੇ ਨੂੰ ਪੱਖ-ਪਾਤ ਰਹਿਤ ਅੱਖ ਨਾਲ ਵਿਖਾਲ ਦਿੰਦਾ ਹੈ।
Fareedkot Teekaਹੇ ਅੰਤਰਜਾਮੀ ਅਗਮ ਪੁਰਖ! ਤੂੰ ਜਿਸ ਕੋ ਏਕਤਾ ਕੀ ਦ੍ਰਿਸਟੀ ਦਿਖਾਵਤਾ ਹੈਂ॥
Prof. Sahib Singhਘਟ ਘਟ ਦੀ ਜਾਣਨ ਵਾਲਾ ਅਪਹੁੰਚ ਵਿਆਪਕ ਪ੍ਰਭੂ ਜਿਸ ਮਨੁੱਖ ਵਲ ਮੇਹਰ ਦੀ ਇਕ ਨਿਗਾਹ ਕਰਦਾ ਹੈ,
SikhNet (Spanish)Dios es el Purusha Insondable, el Conocedor Íntimo de los corazones, El que pone Su Mirada de Gracia sobre nosotros.

ਸਾਧਸੰਗਤਿ ਕੈ ਆਸਰੈ; ਪ੍ਰਭ ਸਿਉ ਰੰਗੁ ਲਾਏ ॥

saadhasangat kai aasarai; prabh siau rang laae |

Sant Singh KhalsaWith the support of the Saadh Sangat, the Company of the Holy, one falls in love with God.
Manmohan SinghWith the support of the society of saints, one embraces affection for the Lord.
Manmohan Singh (Punjabi)ਸਤਿ ਸੰਗਤ ਦੇ ਸਹਾਰੇ ਨਾਲ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈ ਜਾਂਦੀ ਹੈ।
Fareedkot Teekaਸੋ ਸਾਧ ਸੰਗਤ ਕੇ ਆਸਰੇ ਹੋ ਕੇ ਹੇ ਪ੍ਰਭੂ! ਤੇਰੇ ਸਿਉਂ ਪ੍ਰੇਮ ਲਾਵਤਾ ਹੈ॥
Prof. Sahib Singhਉਹ ਸਤਸੰਗ ਦੇ ਆਸਰੇ ਰਹਿ ਕੇ ਪਰਮਾਤਮਾ ਨਾਲ ਪਿਆਰ ਪਾ ਲੈਂਦਾ ਹੈ।

ਪਦ ਅਰਥ ਰੰਗੁ = ਪਿਆਰ। ਸਿਉ = ਨਾਲ।

SikhNet (Spanish)Apoyándose en los Santos, uno es entonado en el Amor de Dios;

ਅਉਗਣ ਕਟਿ ਮੁਖੁ ਉਜਲਾ; ਹਰਿ ਨਾਮਿ ਤਰਾਏ ॥

aaugan katt mukh ujalaa; har naam taraae |

Sant Singh KhalsaOne's faults are eradicated, and one's face becomes radiant and bright; through the Lord's Name, one crosses over.
Manmohan SinghEffacing demerits, man's countenance becomes bright and through God's Name he ferries across the world-ocean.
Manmohan Singh (Punjabi)ਬਦੀਆਂ ਨੂੰ ਮੇਟ ਕੇ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਰਾਹੀਂ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਹੇ ਹਰੀ! ਜੋ ਤੈਂ ਨਾਮ ਕੇ ਜਪਨੇ ਵਾਲੇ ਤਰਾਏ ਹੈਂ, ਤਿਨ ਕੇ ਔਗੁਣ ਕਟੇ ਜਾਤੇ ਹੈਂ ਔ ਮੁਖ ਉਜਲੇ ਹੋਤੇ ਹੈਂ॥
Prof. Sahib Singhਪਰਮਾਤਮਾ ਉਸ ਦੇ ਸਾਰੇ ਅਉਗਣ ਕੱਟ ਕੇ ਉਸ ਨੂੰ ਸੁਰਖ਼ਰੂ ਕਰਦਾ ਹੈ ਤੇ ਆਪਣੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਕਟਿ = ਕੱਟ ਕੇ। ਨਾਮਿ = ਨਾਮ ਦੀ ਰਾਹੀਂ।

SikhNet (Spanish)y al ser emancipado a través del Nombre del Señor uno es liberado de sus errores y el semblante brilla.

ਜਨਮ ਮਰਣ ਭਉ ਕਟਿਓਨੁ; ਫਿਰਿ ਜੋਨਿ. ਨ ਪਾਏ ॥

janam maran bhau kattion; fir jon. na paae |

Sant Singh KhalsaThe fear of birth and death is removed, and he is not reincarnated again.
Manmohan SinghHis fear of birth and death is removed and he enters not existence again.
Manmohan Singh (Punjabi)ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦਾ।
Fareedkot Teekaਤਿਨ ਕਾ ਜਨਮ ਮਰਨ ਕਾ ਭਉ ਕਟਿਆ ਗਿਆ ਹੈ ਪੁਨਾ ਜੂਨੀ ਮੇਂ ਵਹੁ ਨਹੀਂ ਪਾਏ॥
Prof. Sahib Singhਉਸ (ਪਰਮਾਤਮਾ) ਨੇ ਉਸ ਮਨੁੱਖ ਦਾ ਜਨਮ ਮਰਨ ਦਾ ਡਰ ਦੂਰ ਕਰ ਦਿੱਤਾ ਹੈ, ਤੇ ਉਸ ਨੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਾਂਦਾ।

ਪਦ ਅਰਥ ਕਟਿਓਨੁ = ਉਸ (ਪ੍ਰਭੂ) ਨੇ ਕੱਟ ਦਿੱਤਾ।

SikhNet (Spanish)Si el Señor nos hace aferrarnos a Su Túnica y nos saca del pozo oscuro,

ਅੰਧ ਕੂਪ ਤੇ ਕਾਢਿਅਨੁ; ਲੜੁ ਆਪਿ ਫੜਾਏ ॥

andh koop te kaadtian; larr aap farraae |

Sant Singh KhalsaGod lifts him up and pulls him out of the deep, dark pit, and attaches him to the hem of His robe.
Manmohan SinghMaking him cling to His skirt, the Lord pulls him out of the blind well.
Manmohan Singh (Punjabi)ਉਸ ਨੂੰ ਆਪਣਾ ਪੱਲਾ ਪਕੜਾ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਧੂ ਲੈਂਦਾ ਹੈ।
Fareedkot Teekaਸੰਸਾਰ ਰੂਪ ਅੰਧੇ ਕੂਪ ਥੀਂ ਆਪਨਾ ਲੜ ਫੜਾਇ ਕੈ ਵਹੁ ਕਾਢ ਲੀਏ ਹੈਂ, ਭਾਵ ਜੋ ਸਰਨ ਮੇਂ ਪਾਇ ਲਏ ਹੈਂ॥
Prof. Sahib Singhਪ੍ਰਭੂ ਨੇ ਜਿਨ੍ਹਾਂ ਨੂੰ ਆਪਣਾ ਪੱਲਾ ਫੜਾਇਆ ਹੈ, ਉਹਨਾਂ ਨੂੰ (ਮਾਇਆ-ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ (ਬਾਹਰ) ਕੱਢ ਲਿਆ ਹੈ।

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ, ਉਹ ਖੂਹ ਜਿਸ ਵਿਚ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ। ਕਾਢਿਅਨੁ = ਉਸ (ਪ੍ਰਭੂ) ਨੇ ਕੱਢ ਲਏ। ਲੜੁ = ਪੱਲਾ।

SikhNet (Spanish)el miedo a la trasmigración cesa y uno no vuelve a otro vientre más.

ਨਾਨਕ. ਬਖਸਿ ਮਿਲਾਇਅਨੁ; ਰਖੇ ਗਲਿ ਲਾਏ ॥੨੧॥

naanak. bakhas milaaeian; rakhe gal laae |21|

Sant Singh KhalsaO Nanak, God forgives him, and holds him close in His embrace. ||21||
Manmohan SinghThe Lord forgives and unites him with Himself and keeps him hugged to His bosom.
Manmohan Singh (Punjabi)ਪ੍ਰਭੂ ਮਾਫ ਕਰਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਈ ਰਖੱਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਅਪਨੇ ਗਲ ਲਗਾਇ ਕੇ ਵਿਸਿਆਂ ਤੇ ਰਖ ਲੀਏ ਹੈਂ ਉਨ ਕੇ ਸਭ ਗੁਨਾਹ ਬਖਸ਼ ਕੇ ਅਪਨੇ ਮੇਂ ਅਭੇਦ ਕਰ ਲੀਏ ਹੈਂ॥੨੧॥
Prof. Sahib Singhਹੇ ਨਾਨਕ! ਪ੍ਰਭੂ ਨੇ ਉਹਨਾਂ ਨੂੰ ਮੇਹਰ ਕਰ ਕੇ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਗਲ ਨਾਲ ਲਾ ਲਿਆ ਹੈ ॥੨੧॥

ਪਦ ਅਰਥ ਬਖਸਿ = ਬਖ਼ਸ਼ ਕੇ, ਮੇਹਰ ਕਰ ਕੇ। ਮਿਲਾਇਅਨੁ = ਉਸ ਨੇ ਮਿਲਾ ਲਏ। ਗਲਿ = ਗਲ ਨਾਲ ॥੨੧॥

SikhNet (Spanish)Dice Nanak, el Señor nos perdona y nos une a Su Ser y nos conserva apegados a Su Pecho. (21)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਮੁਹਬਤਿ ਜਿਸੁ ਖੁਦਾਇ ਦੀ; ਰਤਾ ਰੰਗਿ ਚਲੂਲਿ ॥

muhabat jis khudaae dee; rataa rang chalool |

Sant Singh KhalsaOne who loves God is imbued with the deep crimson color of His love.
Manmohan SinghHe, who loves the Lord, is imbued with the deep red dye.
Manmohan Singh (Punjabi)ਜੋ ਪ੍ਰਭੂ ਨੂੰ ਪਿਆਰ ਕਰਦਾ ਹੈ, ਉਹ ਗੜ੍ਹੀ ਲਾਲ ਰੰਗਤ ਨਾਲ ਰੰਗਿਆ ਜਾਂਦਾ ਹੈ।
Fareedkot Teekaਜਿਸ ਕੋ ਪਰਮੇਸਰ ਕੀ ਪ੍ਰੀਤ ਹੈ ਵਹੁ ਸਘਨੇ ਅਨੰਦ ਮੇਂ ਰਤਾ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਰੱਬ ਦਾ ਪਿਆਰ (ਪ੍ਰਾਪਤ ਹੋ ਜਾਂਦਾ ਹੈ), ਤੇ ਉਹ (ਉਸ ਪਿਆਰ ਦੇ) ਗੂੜੇ ਰੰਗ ਵਿਚ ਰੰਗਿਆ ਜਾਂਦਾ ਹੈ,

ਪਦ ਅਰਥ ਮੁਹਬਤਿ = ਪਿਆਰ। ਰੰਗਿ = ਰੰਗ ਵਿਚ। ਚਲੂਲਿ ਰੰਗਿ = ਗੂੜੇ ਲਾਲ ਰੰਗ ਵਿਚ। ਚਲੂਲ = ਗੂੜ੍ਹਾ ਲਾਲਾ {ਚੂੰ ਲਾਲਹ, ਗੁਲੇ ਲਾਲਹ ਵਾਂਗ}।

SikhNet (Spanish)Cómo valorar al que está compenetrado en el Amor de Dios, él es así como la flor de Lala que está teñida de rojo.

ਨਾਨਕ. ਵਿਰਲੇ ਪਾਈਅਹਿ; ਤਿਸੁ ਜਨ ਕੀਮ. ਨ ਮੂਲਿ ॥੧॥

naanak. virale paaeeeh; tis jan keem. na mool |1|

Sant Singh KhalsaO Nanak, such a person is rarely found; the value of such a humble person can never be estimated. ||1||
Manmohan SinghSuch a person is rarely found, one cannot ever appraise the worth of that man.
Manmohan Singh (Punjabi)ਐਹੋ ਜੇਹਾ ਪੁਰਸ਼ ਕੋਈ ਵਿਰਲਾ ਮਿਲਦਾ ਹੈ। ਇਨਸਾਨ ਉਸ ਮਨੁੱਖ ਦਾ ਮੁਲ ਕਦੇ ਭੀ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਵਿਰਲੇ ਹੀ ਦੇਖੀਤੇ ਹੈਂ, ਇਸੀ ਤੇ ਤਿਨ ਜਨੋਂ ਕੀ ਕੀਮਤ ਕਦਾਚਿਤ ਨਹੀਂ ਹੋ ਸਕਤੀ॥੧॥
Prof. Sahib Singhਉਸ ਮਨੁੱਖ ਦਾ ਮੁੱਲ ਬਿਲਕੁਲ ਨਹੀਂ ਪੈ ਸਕਦਾ। ਪਰ, ਹੇ ਨਾਨਕ! ਅਜੇਹੇ ਬੰਦੇ ਵਿਰਲੇ ਹੀ ਲੱਭਦੇ ਹਨ ॥੧॥

ਪਦ ਅਰਥ ਪਾਈਅਹਿ = ਮਿਲਦੇ ਹਨ। ਕੀਮ = ਕੀਮਤ। ਨ ਮੂਲਿ = ਬਿਲਕੁਲ ਨਹੀਂ, ਮੂਲੋਂ ਨਹੀਂ ॥੧॥

SikhNet (Spanish)Extraordinario es aquél que concibe la Gloria del Señor. (1)

Open this shabad →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਅੰਦਰੁ ਵਿਧਾ ਸਚਿ ਨਾਇ; ਬਾਹਰਿ ਭੀ ਸਚੁ ਡਿਠੋਮਿ ॥

andar vidhaa sach naae; baahar bhee sach dditthom |

Sant Singh KhalsaThe True Name has pierced the nucleus of my self deep within. Outside, I see the True Lord as well.
Manmohan SinghThe True Name has pierced my within. Without, too, I see the True Lord.
Manmohan Singh (Punjabi)ਸੱਚੇ ਨਾਮ ਨੇ ਮੇਰਾ ਅੰਦਰਵਾਰ ਵਿੰਨ੍ਹ ਦਿੱਤਾ ਹੈ। ਬਾਹਰਵਾਰ ਭੀ ਮੈਂ ਸੱਚੇ ਸਾਈਂ ਨੂੰ ਵੇਖਦਾ ਹਾਂ।
Fareedkot Teekaਜਿਨਾਂ ਕਾ (ਅੰਦਰੁ) ਅੰਤਸਕਰਣ ਬੇਧਿਆ ਗਿਆ ਹੈ ਸਚੇ ਕੇ ਨਾਮ ਮੇਂ ਤਿਨੋਂ ਨੇ ਬਾਹਰ ਭੀ ਸਚ ਹੀ ਦੇਖਿਆ ਹੈ, ਸੋਈ ਸਫੁਟ ਕਰਤੇ ਹੈਂ॥
Prof. Sahib Singhਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ।

ਪਦ ਅਰਥ ਅੰਦਰੁ = ਅੰਦਰਲਾ, ਹਿਰਦਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ। ਡਿਠੋਮਿ = ਮੈਂ ਡਿੱਠਾ।

SikhNet (Spanish)El Nombre Verdadero ha atravesado mi interior y también mi exterior, y así encontré al Uno Verdadero.

ਨਾਨਕ. ਰਵਿਆ ਹਭ ਥਾਇ; ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥

naanak. raviaa habh thaae; van trin tribhavan rom |2|

Sant Singh KhalsaO Nanak, He is pervading and permeating all places, the forests and the meadows, the three worlds, and every hair. ||2||
Manmohan SinghNanak, the Lord is contained in all the places, forestas, vegetation, three worlds an d every hair.
Manmohan Singh (Punjabi)ਨਾਨਕ, ਸੁਆਮੀ ਸਾਰੀਆਂ ਥਾਵਾਂ ਜੰਗਲਾਂ, ਬੇਲਿਆਂ, ਬਨਸਪਤੀ, ਤਿੰਨਾਂ ਜਹਾਨਾਂ ਅਤੇ ਵਾਲ-ਵਾਲ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਉਨੋਂ ਨੇ ਬਣੋਂ ਮੇਂ ਔ ਤ੍ਰਿਣੋਂ ਮੇਂ ਪੁਨਾ ਰੋਮ ਰੋਮ ਤੀਨ ਭਵਨੋਂ ਕੇ ਸਭ ਥਾਉਂ ਮੇਂ ਰਵਿਆ ਹੋਇਆ ਜਾਣਿਆ ਹੈ॥੨॥
Prof. Sahib Singhਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ ॥੨॥

ਪਦ ਅਰਥ ਰਵਿਆ = ਵਿਆਪਕ। ਹਭ ਥਾਇ = ਹਰੇਕ ਥਾਂ ਵਿਚ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤ੍ਰਿਭਵਣ ਵਿਚ। ਰੋਮਿ = ਰੋਮ ਰੋਮ ਵਿਚ ॥੨॥

SikhNet (Spanish)El Señor prevalece en los tres mundos, en cada poro nuestro, en cada partícula de la tierra. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਕੀਤੋ ਰਚਨੁ; ਆਪੇ ਹੀ ਰਤਿਆ ॥

aape keeto rachan; aape hee ratiaa |

Sant Singh KhalsaHe Himself created the Universe; He Himself imbues it.
Manmohan SinghHimself the Lord has created the creartion and Himself is imbued with it.
Manmohan Singh (Punjabi)ਪ੍ਰਭੂ ਨੇ ਖੁਦ ਰਚਨਾ ਰਚੀ ਹੈ ਅਤੇ ਖੁਦ ਹੀ ਇਸ ਨਾਲ ਰੰਗਿਆ ਹੋਇਆ ਹੈ।
Fareedkot Teekaਤੈਨੇ ਆਪ ਹੀ ਸੰਸਾਰ ਕਾ ਰਚਨਾ ਕੀਆ ਹੈ ਪੁਨਾ ਆਪ ਹੀ ਤਿਨ ਮੈਂ (ਰਤਿਆ) ਪ੍ਰੀਤੀ ਕਰ ਰਿਹਾ ਹੈਂ॥
Prof. Sahib Singhਇਹ ਜਗਤ-ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਮਿਲਿਆ ਹੋਇਆ ਹੈ।

ਪਦ ਅਰਥ ਕੀਤੋ ਰਚਨੁ = ਜਗਤ-ਰਚਨਾ ਰਚੀ। ਰਤਿਆ = (ਰਚਨਾ ਵਿਚ) ਮਿਲਿਆ ਹੋਇਆ ਹੈ।

SikhNet (Spanish)El Señor Mismo creó la creación. Él Mismo está imbuido en ella.

ਆਪੇ ਹੋਇਓ ਇਕੁ; ਆਪੇ ਬਹੁ ਭਤਿਆ ॥

aape hoeo ik; aape bahu bhatiaa |

Sant Singh KhalsaHe Himself is One, and He Himself has numerous forms.
Manmohan SinghHimself to Lord becomes one and Himself of many varieties.
Manmohan Singh (Punjabi)ਆਪ ਸੁਆਮੀ ਇਕ ਥੀ ਵੰਝਦਾ ਹੈ ਅਤੇ ਆਪ ਹੀ ਅਨੇਕਾਂ ਪ੍ਰਕਾਰ ਦਾ।
Fareedkot Teekaਆਪ ਹੀ ਤੂੰ ਇਕ ਹੈਂ, ਆਪੇ ਹੀ ਬਹੁਤ ਭਾਂਤੋ ਕਾ ਹੋਇਆ ਹੈਂ॥
Prof. Sahib Singh(ਕਦੇ ਰਚਨਾ ਨੂੰ ਸਮੇਟ ਕੇ) ਇਕ ਆਪ ਹੀ ਆਪ ਹੋ ਜਾਂਦਾ ਹੈ, ਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਬਣ ਜਾਂਦਾ ਹੈ।

ਪਦ ਅਰਥ ਇਕੁ = ਨਿਰਾਕਾਰ-ਰੂਪ ਆਪ ਹੀ ਆਪ। ਬਹੁ ਭਤਿਆ = ਸਰਗੁਣ ਰੂਪ ਵਿਚ ਅਨੇਕਾਂ ਰੰਗਾਂ ਰੂਪਾਂ ਵਾਲਾ।

SikhNet (Spanish)Él Mismo se vuelve el Uno. Él Mismo se torna de muchos colores.

ਆਪੇ ਸਭਨਾ ਮੰਝਿ; ਆਪੇ ਬਾਹਰਾ ॥

aape sabhanaa manjh; aape baaharaa |

Sant Singh KhalsaHe Himself is within all, and He Himself is beyond them.
Manmohan SinghHe Himself is within all and He Himself without them.
Manmohan Singh (Punjabi)ਉਹ ਆਪ ਸਾਰਿਆਂ ਦੇ ਅੰਦਰ ਹੈ ਅਤੇ ਆਪ ਹੀ ਉਨ੍ਹਾਂ ਦੇ ਬਾਹਰ।
Fareedkot Teekaਆਪ ਹੀ ਤੂੰ ਸਭਨਾਂ ਕੇ ਬੀਚ ਹੈਂ, ਆਪ ਹੀ ਤੂੰ ਬਾਹਰ ਹੈਂ॥
Prof. Sahib Singhਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ, ਤੇ ਨਿਰਲੇਪ ਭੀ ਆਪ ਹੀ ਹੈ।

ਪਦ ਅਰਥ ਮੰਝਿ = ਵਿਚ।

SikhNet (Spanish)Él Mismo prevalece en todo. Él Mismo está elevado y más allá de todo.

ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ ॥

aape jaaneh door; aape hee jaaharaa |

Sant Singh KhalsaHe Himself is known to be far away, and He Himself is right here.
Manmohan SinghGod Himself makes man know Him far and Himself just present.
Manmohan Singh (Punjabi)ਵਾਹਿਗੁਰੂ ਖੁਦ ਬੰਦੇ ਨੂੰ ਜਣਾਉਂਦਾ ਹੈ ਕਿ ਉਹ ਦੁਰੇਡੇ ਹੈ ਅਤੇ ਖੁਦ ਹੀ ਐਨ ਹਾਜ਼ਰ ਨਾਜ਼ਰ।
Fareedkot Teekaਆਪੇ ਹੀ ਤੂੰ ਸ੍ਵੈ ਆਸਰੇ ਵਿਖੇ ਕਲਪਤ ਅਗ੍ਯਾਨ ਕਰ ਅਗਿਆਨੀ ਹੋ ਕੇ ਦੂਰ ਜਾਣਤਾ ਹੈਂ ਔ ਆਪ ਹੀ ਤੂੰ ਗ੍ਯਾਨਵਾਨ ਹੋ ਕੇ (ਜਾਹਰਾ) ਪ੍ਰਤਖ੍ਯ ਜਾਨ ਰਹਿਆ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈਂ, ਤੇ ਆਪ ਹੀ ਹਰ ਥਾਂ ਹਾਜ਼ਰ-ਨਾਜ਼ਰ ਹੈਂ।

ਪਦ ਅਰਥ ਜਾਣਹਿ = ਤੂੰ ਜਾਣਦਾ ਹੈਂ। ਦੂਰਿ = ਰਚੀ ਰਚਨਾ ਤੋਂ ਵੱਖਰਾ।

SikhNet (Spanish)Él Mismo nos hace ver Su Presencia y Él Mismo se aleja.

ਆਪੇ ਹੋਵਹਿ ਗੁਪਤੁ; ਆਪੇ ਪਰਗਟੀਐ ॥

aape hoveh gupat; aape paragatteeai |

Sant Singh KhalsaHe Himself is hidden, and He Himself is revealed.
Manmohan SinghThou Thyself, O Lord, becomest unmanifest and Thyself manifest.
Manmohan Singh (Punjabi)ਤੂੰ ਖੁਦ, ਹੇ ਸੁਆਮੀ! ਅਦ੍ਰਿਸ਼ਟ ਹੋ ਜਾਂਦਾ ਹੈ ਅਤੇ ਖੁਦ ਹੀ ਜ਼ਾਹਿਰਾ ਜ਼ਹੂਰ।
Fareedkot Teekaਤੂੰ ਆਪ ਹੀ ਮਨਮੁਖੋਂ ਕੋ ਗੁਪਤ ਹੋ ਰਿਹਾ ਹੈਂ ਪੁਨਾ ਤੂੰ ਆਪ ਹੀ ਗੁਰਮੁਖੋਂ ਕੋ ਪ੍ਰਗਟ ਹੋ ਰਹਾ ਹੈਂ॥
Prof. Sahib Singhਤੂੰ ਆਪ ਹੀ ਲੁਕਿਆ ਹੈਂ, ਤੇ ਪਰਗਟ ਭੀ ਆਪ ਹੀ ਹੈਂ।
SikhNet (Spanish)Él Mismo se vuelve Manifiesto; Él Mismo no se manifiesta.

ਕੀਮਤਿ ਕਿਸੈ. ਨ ਪਾਇ; ਤੇਰੀ ਥਟੀਐ ॥

keemat kisai. na paae; teree thatteeai |

Sant Singh KhalsaNo one can estimate the value of Your Creation, Lord.
Manmohan SinghNone can evaluate the worth of Thy creation, O my Master.
Manmohan Singh (Punjabi)ਕੋਈ ਭੀ ਤੇਰੀ ਰਚਨਾ ਦਾ ਮੁੱਲ ਨਹੀਂ ਪਾ ਸਕਦਾ, ਹੇ ਮੈਂਡੇ ਮਾਲਕ!
Fareedkot Teekaਜੋ ਤੇਰੀ ਸ੍ਰਿਸਟੀ ਬਨਾਈ ਹੋਈ ਹੈ ਇਸ ਕੀ ਕੀਮਤਿ ਕੋਈ ਨਹੀਂ ਪਾ ਸਕਤਾ॥
Prof. Sahib Singhਤੇਰੀ ਇਸ ਰਚਨਾ ਦਾ ਮੁੱਲ ਕਿਸੇ ਨਹੀਂ ਪਾਇਆ।

ਪਦ ਅਰਥ ਤੇਰੀ ਥਟੀਐ = ਤੇਰੀ ਕੁਦਰਤਿ ਦੀ।

SikhNet (Spanish)Oh Dios, nadie podría encontrar el valor total de Tu Creación.

ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥

gahir ganbheer athaahu; apaar aganat toon |

Sant Singh KhalsaYou are deep and profound, unfathomable, infinite and invaluable.
Manmohan SinghThou, O Lord, art Deep, Profound Unfathomable, Infinite and Incomputable.
Manmohan Singh (Punjabi)ਤੂੰ, ਹੇ ਸਾਹਿਬ! ਡੁੰਘਾ, ਗੂੜ੍ਹਾ, ਬੇਥਾਹ, ਬੇਅੰਤ ਅਤੇ ਅਣਗਿਣਤ ਹੈਂ।
Fareedkot Teekaਤੂੰ ਡੂੰਘਾ, ਨਿਹਚਲ, ਅੰਤ ਰਹਿਤ, ਪਾਰ ਉਰਾਰ ਤੇ ਰਹਤ ਹੈਂ ਪਰੇ ਪੁਨਾ ਅਗਿਣਤ ਹੈਂ॥
Prof. Sahib Singhਤੂੰ ਗੰਭੀਰ ਹੈਂ, ਤੇਰੀ ਹਾਥ ਨਹੀਂ ਪੈ ਸਕਦੀ, ਤੂੰ ਬੇਅੰਤ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।

ਪਦ ਅਰਥ ਅਗਣਤੁ = ਜਿਸ ਦੇ ਗੁਣ ਗਿਣੇ ਨ ਜਾ ਸਕਣ।

SikhNet (Spanish)Eres Profundo, Insondable, Infinito, más allá de toda cuenta.

ਨਾਨਕ ਵਰਤੈ ਇਕੁ; ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥

naanak varatai ik; iko ik toon |22|1|2| sudh |

Sant Singh KhalsaO Nanak, the One Lord is all-pervading. You are the One and only. ||22||1||2|| Sudh||
Manmohan SinghNanak; the one Lord is pervading all, Thou, O my Lord, art but One.
Manmohan Singh (Punjabi)ਨਾਨਕ, ਇਕ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਤੂੰ ਹੇ ਪ੍ਰਭੂ! ਕੇਵਲ ਇਕ ਹੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਿਛੇ ਵੀ ਇਕ ਹੀ ਸੈਂ ਔ ਅਬ ਭੀ ਇਕ ਹੀ ਤੂੰ ਵਰਤਤਾ ਹੈਂ ਔ ਆਗੇ ਭੀ ਏਕ ਹੀ ਤੂੰ ਹੋਵੇਗਾ॥੨੨॥੧॥੨॥ ਸੁਧੁ॥☬ਉਥਾਨਕਾ: ਗੁਰ ਪ੍ਰਤਾਪ ਸੂਰਜ ਮੇਂ ਇਉਂ ਲਿਖੀ ਹੈ। ਗੁਰੂ ਅਰਜਨ ਸਾਹਿਬ ਜੀ ਕੇ ਪਾਸ ਦੋ ਰਬਾਬੀ ਰਹਿਤੇ ਥੇ। ਰਾਇ ਵਡਿਆਈ ਕਾ ਖਤਾਬ ਥਾ ਬਲਵੰਡ ਕਾ, ਦੂਸਰੇ ਕਾ ਨਾਮ ਸੱਤਾ ਥਾ। ਜਾਤੀ ਕੇ ਡੂੰਮ ਰਬਾਬੀ ਥੇ। ਸਬਦ ਗਾਇਨ ਕਰਤੇ ਥੇ। ਇਕ ਸਮੇਂ ਉਨ ਕੀ ਭੈਣ ਕਾ ਵਿਵਾਹ ਥਾ। ਉਨ ਕੋ ਰੁਪਈਆ ਇਕ ਸੌ ਗੁਰੂ ਜੀ ਨੇ ਦੀਆ ਕਹਿਆ ਔਰ ਭੀ ਦੇਵੇਂਗੇ। ਸੋ ਗੁਸੇ ਹੋ ਕੇ ਘਰ ਮੇਂ ਬੈਠ ਰਹੇ, ਸਬਦ ਚੌਂਕੀ ਵੇਲੇ ਨ ਆਏ। ਮਨਾਉਣੇ ਕੋ ਸਿਖ ਭੇਜੇ ਔ ਤੀਸਰੀ ਵਾਰ ਗੁਰੂ ਜੀ ਆਪ ਗਏ। ਗੁਰੂ ਜੀ ਕਾ ਆਦਰ ਨ ਕੀਆ, ਉਲਟੀ ਨਿੰਦਾ ਕਰਨੇ ਲਗੇ। ਗੁਰ ਨਾਨਕ ਜੀ ਆਦ ਸਭ ਗੁਰੋਂ ਕੀ ਨਿੰਦਾ ਕਰੀ ਕਿ ਉਹ ਹਮਾਰੇ ਹੀ ਗੁਰੂ ਬਨਾਇ ਹੂਏ ਥੇ। ਮਰਦਾਨੇ ਰੁਬਾਬੀ ਆਦਿਕੋਂ ਕੇ ਸਬਦ ਗਾਵਨੇ ਸੇ ਲੋਕ ਪੂਜਤੇ ਥੇ। ਅਸੀ ਜਿਸ ਸੋਢੀ ਪਾਸ ਸਬਦ ਗਾਵੇਂਗੇ ਉਸੀ ਕੋ ਗੁਰੂ ਬਨਾਇ ਲੇਵਾਂਗੇ। ਤਬ ਗੁਰੂ ਜੀ ਵਡਿਓਂ ਕੀ ਨਿੰਦਾ ਨਾ ਸਹਾਰ ਸਕੇ ਤਬ ਸਰਾਪ ਦੀਆ ਕਿ ਤੁਸੀਂ ਫਿਟ ਗਏ ਹੋ। ਐਸੇ ਕਹਿ ਕਰ ਸੰਗਤਿ ਮੇਂ ਸੁਨਾਇ ਦੀਆ ਕਿ ਡੂੰਮ ਫਿਟ ਗਏ ਹੈਨ। ਜੋ ਹਮਾਰਾ ਸਿਖ ਹੋਵੇਗਾ ਉਨ ਕੋ ਮੂੰਹ ਨਾ ਲਗਾਵੇਗਾ ਔ ਉਨ ਕੀ ਕੋਈ ਅਰਜ ਨਾ ਕਰੇ। ਜੋ ਕਰੇਗਾ ਉਸ ਕਾ ਮੂੰਹ ਕਾਲਾ ਕਰ ਕੇ ਖੋਤੇ ਪਰ ਚੜ੍ਹਾਇਕੇ ਸ੍ਰੀ ਅੰਮ੍ਰਿਤਸਰ ਜੀ ਕੇ ਸ਼ਹਿਰ ਮੇਂ ਫੇਰਾਂਗੇ। ਤਬ ਉਨ ਕੇ ਸਰੀਰ ਵਿਗੜ ਗਏ, ਕੋਈ ਉਨ ਕੋ ਮੂੰ
Prof. Sahib Singhਹੇ ਨਾਨਕ! ਹਰ ਥਾਂ ਇਕ ਪ੍ਰਭੂ ਹੀ ਮੌਜੂਦ ਹੈ। ਹੇ ਪ੍ਰਭੂ! ਇਕ ਤੂੰ ਹੀ ਤੂੰ ਹੈਂ ॥੨੨॥੧॥੨॥ ਸੁਧੁ ॥
SikhNet (Spanish)Oh Dios, Tú sólo eres; sí, Tú sólo eres por todas partes. (22-1-2)

Open this shabad →

Shabad Satta and Balwand Raag Raamkalee

ਰਾਮਕਲੀ ਕੀ ਵਾਰ. ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥

raamakalee kee vaar. raae balavandd tathaa satai ddoom aakhee |

Sant Singh KhalsaVaar Of Raamkalee, Uttered By Satta And Balwand The Drummer:
Manmohan SinghVar of Ramkali. Uttered by Rai Balwand and Satta, the drummer.
Manmohan Singh (Punjabi)ਰਾਮਕਲੀ ਦੀ ਵਾਰ। ਰਾਇ ਬਲਵੰਡ ਅਤੇ ਸਤੇ ਮਰਾਸੀ ਦੀ ਉਚਾਰਨ ਕੀਤੀ ਹੋਈ।
Prof. Sahib Singhਰਾਮਕਲੀ ਰਾਗਣੀ ਦੀ ਇਹ ਉਹ 'ਵਾਰ' ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ।

ਪਦ ਅਰਥ ਰਾਇ ਬਲਵੰਡਿ = ਰਾਇ ਬਲਵੰਡ ਨੇ। ਤਥਾ = ਅਤੇ। ਸਤੈ = ਸੱਤੇ ਨੇ। ਡੂਮਿ = ਡੂਮ ਨੇ, ਮਿਰਾਸੀ ਨੇ, ਰਬਾਬੀ ਨੇ। ਸਤੈ ਡੂਮਿ = ਸੱਤੇ ਰਬਾਬੀ ਨੇ। ਆਖੀ = ਉਚਾਰੀ, ਸੁਣਾਈ।

* ਨੋਟ:(੧) ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਸੰਤਾਨ ਵਿਚੋਂ ਨਹੀਂ ਸਨ, ਭਾਈ ਮਰਦਾਨਾ 'ਚੌਂਹਬੜ' ਸੀ ਤੇ ਇਹ 'ਮੋਖੜ' ਸਨ। (੨) ਇਹ ਦੋਵੇਂ ਗੁਰੂ ਅਰਜਨ ਸਾਹਿਬ ਪਾਸ ਕੀਰਤਨ ਕਰਦੇ ਸਨ। (੩) ਸੱਤੇ ਦੀ ਲੜਕੇ ਦੀ ਸ਼ਾਦੀ ਸੀ; ਤੇ ਇਹਨਾਂ ਸਤਿਗੁਰੂ ਜੀ ਤੋਂ ਵਿਆਹ ਲਈ ਮਾਇਆ ਮੰਗੀ, ਜੋ ਇਹਨਾਂ ਦੀ ਆਸ-ਅਨੁਸਾਰ ਨਾਹ ਮਿਲ ਸਕੀ ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਕਰਕੇ ਭੇਟਾ ਗੁਰੂ-ਘਰ ਵਲ ਅੱਪੜਦੀ ਹੀ ਬਹੁਤ ਥੋੜ੍ਹੀ ਸੀ। (੪) ਇਹ ਘਟਨਾ ਮਾਰਚ-ਅਪ੍ਰੈਲ ਸੰਨ ੧੫੮੨ ਦੀ ਹੈ। (੫) ਕੁਝ ਮਹੀਨਿਆਂ ਪਿਛੋਂ ਭਾਈ ਲੱਧਾ ਜੀ ਲਾਹੌਰ ਵਾਲਿਆਂ ਨੇ ਇਹਨਾਂ ਨੂੰ ਮਾਫ਼ੀ ਲੈ ਦਿੱਤੀ। ਮਾਫ਼ੀ ਮਿਲਣ ਤੇ ਗੁਰ-ਉਸਤਤਿ ਵਿਚ ਬਲਵੰਡ ਨੇ ਪਹਿਲੀਆਂ ੩ ਪਉੜੀਆਂ ਤੇ ਸੱਤੇ ਨੇ ਅਖ਼ੀਰਲੀਆਂ ੫ ਪਉੜੀਆਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਸੰਗਤਿ ਵਿਚ ਉਚਾਰੀਆਂ। (੬) ਜਿਵੇਂ ਭੱਟਾਂ ਦੀ 'ਗੁਰ ਮਹਿਮਾ' ਦੀ ਬਾਣੀ, ਜੋ ਉਹਨਾਂ ਨੇ ਸਤੰਬਰ ੧੫੮੧ ਵਿਚ ਉਚਾਰੀ ਸੀ, ਸਤਿਗੁਰ ਜੀ ਨੇ 'ਬੀੜ' ਵਿਚ ਦਰਜ ਕੀਤੀ, ਤਿਵੇਂ ਇਹ 'ਵਾਰ' ਭੀ 'ਬੀੜ' ਤਿਆਰ ਕਰਨ ਵੇਲੇ ਦਰਜ ਕੀਤੀ। (੭) ਇਹ ਦੋਵੇਂ 'ਬਾਣੀਆਂ' ਸਿੱਖ-ਇਤਿਹਾਸ ਸੰਬੰਧੀ ਬੜੀਆਂ ਜ਼ਰੂਰੀ 'ਯਾਦਗਾਰਾਂ' ਹਨ। ਦਸਤਾਰਬੰਦੀ ਦੇ ਵੇਲੇ ਬਾਬਾ ਪ੍ਰਿਥੀ ਚੰਦ ਜੀ ਨੇ ਧੱਕੇ ਨਾਲ 'ਦਸਤਾਰ' ਖੋਹਣੀ ਚਾਹੀ; ਇਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦੇ ਪਵਿਤ੍ਰ ਅੰਮ੍ਰਿਤ ਦੇ ਪ੍ਰਵਾਹ ਨੂੰ ਦੁਨਿਆਵੀ ਧੜੇ ਦੀ ਨਾਲੀ ਵਿਚੋਂ ਲੰਘਾਣਾ ਚਾਹੁੰਦੇ ਸਨ। ਉਸ ਸਮੇ ਦੂਰੋਂ ਆਏ ਨਿਰਪ

SikhNet (Spanish)Var de Ramkali, recitados por Rai Balwant y Sata, el tablista.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਨਾਉ ਕਰਤਾ ਕਾਦਰੁ ਕਰੇ; ਕਿਉ ਬੋਲੁ ਹੋਵੈ. ਜੋਖੀਵਦੈ ॥

naau karataa kaadar kare; kiau bol hovai. jokheevadai |

Sant Singh KhalsaOne who chants the Name of the Almighty Creator - how can his words be judged?
Manmohan SinghHow can the words of him, who utters the Name of the omnipotent Creator be weighed?
Manmohan Singh (Punjabi)ਉਸ ਦੇ ਬਚਨ, ਜੋ ਸਰਬ ਸ਼ਕਤੀਵਾਨ ਸਿਰਜਨਹਾਰ ਦੇ ਨਾਮ ਨੂੰ ਉਚਾਰਦਾ ਹੈ, ਕਿਸ ਤਰ੍ਹਾਂ ਤੋਲੋ ਜਾ ਸਕਦੇ ਹਨ?
Fareedkot Teekaਜਿਸੁ ਗੁਰੂ ਨਾਨਕ ਜੀ ਕੇ ਨਾਉਂ ਕਾਦਰ ਨੇ ਕਰਤਾ ਕਰੇ ਹੈਂ, ਭਾਵ ਅਪਨੇ ਤੁਲ ਕੀਏ ਹੈਂ; ਵਾ ਜਿਸ ਕਾ ਨਾਉਂ ਕਰਤਾ ਕਾਦਰ ਅਰਥਾਤ ਸਰਬ ਸਕਤੀਮਾਨ ਪਰਮੇਸਰ ਕਰ ਦੇਵੈ, ਤਿਨੋਂ ਕੇ ਬੋਲ ਕਾ ਕਿਸ ਪ੍ਰਕਾਰ (ਜੋਖੀਵਦੈ) ਜੋਖਣਾ ਹੋਵੈ ਵਾ ਬੋਲ ਕਰ ਕੇ ਤਿਨਕਾ ਕੈਸੇ ਜੋਖਣਾ ਹੋਵੈ ਵਾ ਜੋ ਤਿਨਾਂਕੇ ਬੋਲੋਂ ਕਾ ਕੈਸੇ (ਖੀਵਦੈ) ਸਹਾਰਨਾ ਹੋਵੈ ਵਾ ਖੈ ਕੈਸੇ ਹੋਵੈ?
Prof. Sahib Singh(ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?)

ਪਦ ਅਰਥ ਨਾਉ = ਨਾਮ, ਨਾਮਣਾ, ਇੱਜ਼ਤ, ਵਡਿਆਈ। ਬੋਲੁ = ਬਚਨ, ਗੱਲ। ਜੋਖੀਵਦੈ = ਜੋਖਣ ਵਾਸਤੇ, ਜੋਖੇ ਜਾਣ ਲਈ, (ਉਸ ਨਾਮਣੇ ਦੇ) ਜੋਖਣ ਲਈ, ਤੋਲਣ ਲਈ। ਕਿਉ ਹੋਵੈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ।

SikhNet (Spanish)Cuando el Señor Creador da Su Juicio, ¿quién entonces puede enfrentar Su Voluntad?

ਦੇ ਗੁਨਾ ਸਤਿ ਭੈਣ ਭਰਾਵ ਹੈ; ਪਾਰੰਗਤਿ ਦਾਨੁ ਪੜੀਵਦੈ ॥

de gunaa sat bhain bharaav hai; paarangat daan parreevadai |

Sant Singh KhalsaHis divine virtues are the true sisters and brothers; through them, the gift of supreme status is obtained.
Manmohan SinghThe angelic virtues are the true sisters and brothers Through them the gift of salvation is obtained.
Manmohan Singh (Punjabi)ਦੈਵੀ ਗੁਣ ਸੱਚੀਆਂ ਭੈਣਾਂ ਅਤੇ ਵੀਰ ਹਨ। ਉਨ੍ਹਾਂ ਦੇ ਰਾਹੀਂ ਮੋਖਸ਼ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਦੈਵੀ ਸੰਪਤੀ ਕੇ ਜੋ ਸਤਿਆਦਕ ਗੁਣ ਹੈਂ ਇਹੁ ਜਿਨ ਕੇ ਭ੍ਰਾਤਾ ਹੈਂ ਔ ਕਰਣਾ, ਮੈਤ੍ਰੀ, ਮੁਦਤਾ, ਅਪੇਖਿਆ, ਇਹੁ ਭੈਣਾਂ ਹੈਂ। (ਪਾਰੰਗਤਿ ਦਾਨੁ) ਐਸੇ ਸਤਿਗੁਰੋਂ ਸੇ ਸਿਖ (ਪਰੰਗਤਿ) ਮੋਖਦਾਨ ਕੋ (ਪੜੀਵਦੈ) ਪਾਵਤੇ ਹੈਂ॥
Prof. Sahib Singhਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ।

ਪਦ ਅਰਥ ਦੇ ਗੁਨਾ ਸਤਿ = ਸਤਿ ਆਦਿਕ ਦੈਵੀ ਗੁਣ, ਸੱਚਾਈ ਆਦਿਕ ਰੱਬੀ ਗੁਣ। ਪਾਰੰਗਤਿ = ਪਾਰ ਲੰਘਾ ਸਕਣ ਵਾਲੀ ਆਤਮਕ ਅਵਸਥਾ। ਦਾਨੁ = ਬਖ਼ਸ਼ਿਸ਼। ਪੜੀਵਦੈ = ਪ੍ਰਾਪਤ ਕਰਨ ਲਈ।

SikhNet (Spanish)Los virtuosos son en verdad hermanos y hermanas.

ਨਾਨਕਿ. ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥

naanak. raaj chalaaeaa; sach kott sataanee neev dai |

Sant Singh KhalsaNanak established the kingdom; He built the true fortress on the strongest foundations.
Manmohan SinghNanak established the Lord's empire and laid a very strong foundation of the fortress of truth.
Manmohan Singh (Punjabi)ਨਾਨਕ ਨੇ ਪ੍ਰਭੂ ਦੀ ਪਾਤਿਸ਼ਾਹੀ ਕਾਇਮ ਕੀਤੀ ਅਤੇ ਸੱਚ ਦੇ ਕਿਲ੍ਹੇ ਦੀ ਨਿਹਾਇਤ ਮਜ਼ਬੂਤ ਬੁਨਿਆਦ ਰੱਖੀ।
Fareedkot Teekaਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਰਾਜ ਚਲਾਇਆ ਹੈ, ਜੋ ਸਚੇ ਨਾਮ ਕਾ ਕੋਟੁ ਕੀਆ ਹੈ ਔਰ (ਸਤਾਣੀ) ਸਹਿਤ ਬਲ ਕੇ ਸਰਧਾ ਭਗਤੀ ਕੀਨੀ ਵਾ ਦਿਤੀ, ਭਾਵ (ਰਾਜੁ) ਪ੍ਰਕਾਸ ਅਰਥਾਤ ਗਿਆਨ ਦੁਆਰੇ ਸੈਂ ਸਰੂਪ ਮੇਂ ਇਸਥਿਤ ਹੋਣੇ ਕੇ ਵਾਸਤੇ ਭਗਤੀ ਕੀ ਮੁਖਤਾ ਰਖੀ ਹੈ॥
Prof. Sahib Singh(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।

ਪਦ ਅਰਥ ਨਾਨਕਿ = ਨਾਨਕ ਨੇ। ਕੋਟੁ = ਕਿਲ੍ਹਾ। ਸਤਾਣੀ = ਤਾਣ ਵਾਲੀ, ਬਲ ਵਾਲੀ। ਨੀਵ = ਨੀਂਹ। ਦੈ = ਦੇ ਕੇ।

SikhNet (Spanish)Sólo los que son bendecidos, son aprobados.

ਲਹਣੇ ਧਰਿਓਨੁ ਛਤੁ ਸਿਰਿ; ਕਰਿ ਸਿਫਤੀ. ਅੰਮ੍ਰਿਤੁ ਪੀਵਦੈ ॥

lahane dharion chhat sir; kar sifatee. amrit peevadai |

Sant Singh KhalsaHe installed the royal canopy over Lehna's head; chanting the Lord's Praises, He drank in the Ambrosial Nectar.
Manmohan SinghNanak placed the Royal crown, over Angad's head and hymning Lord's praise, he quaffed Nectar.
Manmohan Singh (Punjabi)ਨਾਨਕ ਨੇ ਪਾਤਸ਼ਾਹੀ ਰਾਜ ਅੰਗਦ ਦੇ ਸੀਸ ਤੇ ਟਿਕਾਇਆ, ਜਿਸ ਨੇ ਸੁਆਮੀ ਦੀ ਕੀਰਤੀ ਗਾਇਨ ਕਰ ਅੰਮ੍ਰਿਤ ਪਾਨ ਕੀਤਾ।
Fareedkot Teekaਸ੍ਰੀ ਗੁਰੂ ਨਾਨਕ ਜੀ ਨੇ ਲਹਿਣੇ ਕੇ ਸਿਰ ਪਰ ਗੁਰਿਆਈ ਰੂਪ ਛਤ੍ਰ ਧਾਰਿਆ ਹੈ, ਭਾਵ ਗ੍ਯਾਨ ਕੀ ਉਪਦੇਸਟਾ ਲਹਣਾ ਜੀ ਕੀਏ ਹੈਂ। ਪੁਨਾ ਲਹਣਾ ਜੀ ਕੈਸੇ ਹੈਂ? ਜੋ (ਸਿਫਤੀ) ਵਾਹਿਗੁਰੂ ਕੀ ਸਿਫਤ ਕਰ ਕੇ ਅਨੰਦ ਰੂਪੁ ਅੰਮ੍ਰਤ ਪੀਵਤੇ ਹੈਂ॥
Prof. Sahib Singh(ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ।

ਪਦ ਅਰਥ ਧਰਿਓਨੁ = ਧਰਿਆ ਉਨਿ (ਗੁਰੂ ਨਾਨਕ ਨੇ)। ਲਹਣੇ ਧਰਿਓਨੁ ਛਤੁ ਸਿਰਿ = ਲਹਿਣੇ ਸਿਰਿ ਛਤੁ ਧਰਿਓਨੁ, ਲਹਿਣੇ ਦੇ ਸਿਰ ਉਤੇ ਉਨਿ (ਗੁਰੂ ਨਾਨਕ ਨੇ) ਛਤਰ ਧਰਿਆ। ਕਰਿ ਸਿਫਤੀ = ਸਿਫ਼ਤਾਂ ਕਰ ਕੇ। ਅੰਮ੍ਰਿਤੁ ਪੀਵਦੈ = ਨਾਮ-ਅੰਮ੍ਰਿਤ ਪੀਂਦੇ (ਲਹਿਣੇ ਜੀ ਦੇ ਸਿਰ ਉਤੇ)।

SikhNet (Spanish)Nanak ha fundado el Dominio Verdadero de Dios; Él levantó la Fortaleza de la Verdad en tierra firme.

ਮਤਿ ਗੁਰ ਆਤਮ ਦੇਵ ਦੀ; ਖੜਗਿ ਜੋਰਿ. ਪਰਾਕੁਇ ਜੀਅ ਦੈ ॥

mat gur aatam dev dee; kharrag jor. paraakue jeea dai |

Sant Singh KhalsaThe Guru implanted the almighty sword of the Teachings to illuminate his soul.
Manmohan SinghGuru Nanak placed the soul illuminating, supremely powerful sword of his instruction in Lahna's mind.
Manmohan Singh (Punjabi)ਗੁਰੂ ਨਾਨਕ ਨੇ ਜਿੰਦੜੀ ਨੂੰ ਰੌਸ਼ਨ ਕਰਨ ਵਾਲੀ ਆਪਣੇ ਉਪਦੇਸ਼ ਦੀ ਪਰਮ ਤਾਕਤਵਰ ਤਲਵਾਰ ਨੂੰ ਲਹਿਣੇ ਦੇ ਹਿਰਦੇ ਅੰਦਰ ਟਿਕਾ ਦਿੱਤਾ।
Fareedkot Teekaਗੁਰੋਂ ਨੇ ਜੋ ਪ੍ਰਮਾਤਮਾ ਕੀ ਸਿਖਿਆ ਦਈ ਹੈ ਏਹੁ ਘਾਲ ਹੈ, (ਖੜਗਿ) ਖੰਡਾ ਗਿਆਨ ਰੂਪ ਹੈ, (ਜੋਰਿ) ਚੰਗਾ ਔਰੁ (ਪਰਾਕੁਇ) ਬਲ ਵਾਲਾ ਲਹਣੇ ਜੀ ਕੋ ਦੀਆ ਹੈ॥
Prof. Sahib Singhਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮੱਤ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ,

ਪਦ ਅਰਥ ਮਤਿ ਗੁਰ ਆਤਮ ਦੇਵ ਦੀ = ਆਤਮਦੇਵ ਗੁਰੂ ਦੀ ਮਤਿ ਦੀ ਰਾਹੀਂ। ਆਤਮਦੇਵ = ਅਕਾਲ ਪੁਰਖ। ਖੜਗਿ = ਖੜਗ ਦੀ ਰਾਹੀਂ। ਜੋਰਿ = ਜ਼ੋਰ ਨਾਲ। ਪਰਾਕੁਇ = ਪਰਾਕਉ ਦੁਆਰਾ, ਪ੍ਰਾਕ੍ਰਮ ਦੀ ਰਾਹੀਂ, ਤਾਕਤ ਨਾਲ। (ਨੋਟ: ਲਫ਼ਜ਼ 'ਪਰਾਕੁਇ' ਲਫ਼ਜ਼ 'ਪਰਾਕਉ' ਤੋਂ ਕਰਣ ਕਾਰਕ ਇਕ-ਵਚਨ ਹੈ। 'ਪਰਾਕਉ' ਸੰਸਕ੍ਰਿਤ-ਸ਼ਬਦ 'ਪ੍ਰਾਕ੍ਰਮ' ਤੋਂ ਪ੍ਰਾਕ੍ਰਿਤ-ਰੂਪ ਹੈ)। ਜੀਅ = ਜੀਅ = ਦਾਨ, ਆਤਮ = ਦਾਨ, ਆਤਮਕ ਜੀਵਨ। ਦੈ = ਦੇ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)Él hizo ondear el Dosel del Señor sobre Angad, Quien alabando a Dios, bebió del Néctar del Señor.

ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ॥

gur chele raharaas keeee; naanak salaamat theevadai |

Sant Singh KhalsaThe Guru bowed down to His disciple, while Nanak was still alive.
Manmohan SinghDuring his very life-time Guru Nanak made obeisance unto Angad, his disciple.
Manmohan Singh (Punjabi)ਗੁਰੂ ਨਾਨਕ ਨੇ, ਜੀਉਂਦੇ ਜੀਅ, ਅੰਦਰ, ਆਪਣੇ ਮੁਰੀਦ ਨੂੰ ਪ੍ਰਣਾਮ ਕੀਤੀ।
Fareedkot Teekaਗੁਰੂ ਚੇਲੇ ਕੀ ਜੋ ਮਰਜਾਦਾ ਹੈ, ਸੋ ਸ੍ਰੀ ਗੁਰੂ ਨਾਨਕ ਜੀ ਨੇ ਸਲਾਮਤਿ (ਥੀਵਦੈ) ਅਪਨੇ ਸਰੀਰ ਹੋਤੇ ਹੀ (ਕੀਈ) ਕਰੀ ਹੈ॥
Prof. Sahib Singh(ਹੁਣ) ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ,

ਪਦ ਅਰਥ ਗੁਰਿ = ਗੁਰੂ ਨੇ, ਗੁਰੂ ਨਾਨਕ ਦੇਵ ਜੀ ਨੇ। ਚੇਲੇ ਰਹਰਾਸਿ = ਚੇਲੇ (ਬਾਬਾ ਲਹਣਾ ਜੀ) ਦੀ ਰਹਰਾਸਿ। ਰਹਰਾਸਿ = ਅਰਦਾਸ, ਪਰਨਾਮ, ਨਮਸਕਾਰ। ਕੀਈ = ਕੀਤੀ। ਗੁਰਿ ਨਾਨਕਿ = ਗੁਰੂ ਨਾਨਕ ਨੇ। ਸਲਾਮਤਿ ਥੀਵਦੈ = ਸਲਾਮਤ ਹੁੰਦਿਆਂ ਹੀ, ਆਪਣੀ ਸਲਾਮਤੀ ਵਿਚ ਹੀ, ਸਰੀਰਕ ਤੌਰ ਤੇ ਜਿਊਂਦਿਆਂ ਹੀ।

SikhNet (Spanish)Nanak bendijo a Angad con la Espada del Poder Espiritual instruyéndolo en la Sabiduría del Hombre Sabio de Dios.

ਸਹਿ ਟਿਕਾ ਦਿਤੋਸੁ; ਜੀਵਦੈ ॥੧॥

seh ttikaa ditos; jeevadai |1|

Sant Singh KhalsaThe King, while still alive, applied the ceremonial mark to his forehead. ||1||
Manmohan SinghGuru Nanak, the King, whilst alive gave the apostolic mark to Angad.
Manmohan Singh (Punjabi)ਗੁਰੂ ਨਾਨਕ ਪਾਤਸ਼ਾਹ ਨੇ, ਜੀਉਂਦੇ ਜੀ ਹੀ, ਗੁਰਿਆਈ ਦਾ ਤਿਲਕ ਅੰਗਦ ਨੂੰ ਦੇ ਦਿੱਤਾ।
Fareedkot Teekaਸੋ ਮਰਜਾਦਾ ਏਹੁ ਕਰੀ ਹੈ, ਜੋ ਸ੍ਵਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ (ਟਿਕਾ) ਤਿਲਕ ਗੁਰਿਆਈ ਕਾ ਲਹਣੇ ਜੀ ਕੋ ਅਪਨੇ ਜੀਵਤੇ ਹੀ ਦੀਆ ਹੈ॥੧॥
Prof. Sahib Singhਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ ॥੧॥

ਪਦ ਅਰਥ ਸਹਿ = ਸਹੁ ਨੇ, ਮਾਲਕ ਨੇ, ਗੁਰੂ ਨੇ। ਦਿਤੋਸੁ = ਦਿੱਤਾ, ਉਸ ਨੂੰ ਦਿੱਤਾ। ਜੀਵਦੈ = ਜਿਊਂਦਿਆਂ ਹੀ ॥੧॥

SikhNet (Spanish)Y estando aun en vida, se postró ante su discípulo; lo ungió como Guru mientras estaba vivo. (1)

Open this shabad →

Shabad Satta and Balwand Raag Raamkalee continues on Ang 967

ਲਹਣੇ ਦੀ ਫੇਰਾਈਐ; ਨਾਨਕਾ. ਦੋਹੀ ਖਟੀਐ ॥

lahane dee feraaeeai; naanakaa. dohee khatteeai |

Sant Singh KhalsaNanak proclaimed Lehna's succession - he earned it.
Manmohan SinghAs the reward of his service, Nanak got announced the proclamation of Lahna's accession.
Manmohan Singh (Punjabi)ਉਸ ਦੀ ਸੇਵਾ ਦੇ ਸਿਲੇ ਵਜੋਂ, ਨਾਨਕ ਨੇ ਲਹਿਣੇ ਦੀ ਜਾਨਸ਼ੀਨੀ ਦੀ ਮੁਨਾਦੀ ਕਰਵਾ ਦਿੱਤੀ।
Fareedkot Teekaਸ੍ਰੀ ਗੁਰੂ ਨਾਨਕ ਜੀ ਕੀ ਫਿਰਾਈ ਹੋਈ ਲਹਿਣੇ ਜੀ ਕੀ ਦੋਹੀ (ਖਟੀਐ) ਮਿਲ ਰਹੀ ਹੈ॥
Prof. Sahib Singh(ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ;

ਪਦ ਅਰਥ ਲਹਣੇ ਦੀ = ਲਹਿਣੇ ਦੀ (ਦੋਹੀ), ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ। ਫੇਰਾਈਐ = ਫਿਰ ਗਈ, ਪਸਰ ਗਈ, ਖਿੱਲਰ ਗਈ। ਨਾਨਕਾ ਦੋਹੀ ਖਟੀਐ = (ਗੁਰੂ) ਨਾਨਕ ਦੀ ਦੁਹਾਈ ਦੀ ਬਰਕਤਿ ਨਾਲ। ਦੋਹੀ = ਸੋਭਾ ਦੀ ਧੁੰਮ। ਖਟੀਐ = ਖੱਟੀ ਦੇ ਕਾਰਨ, ਬਰਕਤਿ ਨਾਲ।

SikhNet (Spanish)Y así, el Decreto de Angad rigió en vez del de Nanak, pues la Luz era la Misma

ਜੋਤਿ ਓਹਾ. ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥

jot ohaa. jugat saae; seh kaaeaa fer palatteeai |

Sant Singh KhalsaThey shared the One Light and the same way; the King just changed His body.
Manmohan SinghThe same is the Divine light and same the life department. The king (Nanak)has again merely changed his body.
Manmohan Singh (Punjabi)ਉਹ ਹੀ ਈਸ਼ਵਰੀ ਨੂਰ ਹੈ ਅਤੇ ਵੈਸੀ ਹੀ ਜੀਵਨ ਰਹੁ ਰੀਤੀ। ਪਾਤਿਸ਼ਾਹ (ਗੁਰੂ ਨਾਨਕ) ਨੇ ਮੁੜ ਕੇ ਕੇਵਲ ਆਪਣਾ ਸਰੀਰ ਹੀ ਬਦਲਿਆ ਹੈ।
Fareedkot Teekaਜੋਤ ਓਹੋ ਹੈ ਸ੍ਰੀ ਗੁਰੂ ਨਾਨਕ ਜੀ ਵਾਲੀ, (ਜੁਗਤਿ ਸਾਇ) ਔ ਕਥਾ ਕੀਰਤਨ ਕੀ ਮਿਰਜਾਦਾ ਭੀ ਓਹੀ ਹੈ, ਸ੍ਰੀ ਗੁਰੂ ਨਾਨਕ ਸ੍ਵਾਮੀ ਜੀ ਨੇ ਫਿਰ ਕਾਇਆ ਹੀ ਔਰ ਬਦਲ ਲਈ ਹੈ॥
Prof. Sahib Singhਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।

ਪਦ ਅਰਥ ਸਾਇ = ਉਹੀ। ਜੁਗਤਿ = ਜੀਵਚ ਦਾ ਢੰਗ। ਸਹਿ = ਸਹੁ (ਗੁਰੂ) ਨੇ। ਕਾਇਆ = ਸਰੀਰ।

SikhNet (Spanish)y el Sendero también; sólo el cuerpo cambió.

ਝੁਲੈ ਸੁ ਛਤੁ ਨਿਰੰਜਨੀ; ਮਲਿ ਤਖਤੁ ਬੈਠਾ. ਗੁਰ ਹਟੀਐ ॥

jhulai su chhat niranjanee; mal takhat baitthaa. gur hatteeai |

Sant Singh KhalsaThe immaculate canopy waves over Him, and He sits on the throne in the Guru's shop.
Manmohan SinghThe beauteous Divine umbrella waves over him(Angad) and he has occupied Guru Nanak's shop and sits on his throne.
Manmohan Singh (Punjabi)ਸੁੰਦਰ ਨਿਰੰਕਾਰੀ ਛਤ੍ਰ ਉਨ੍ਹਾਂ (ਗੁਰੂ ਅੰਗਦ) ਉੱਤੇ ਝੁਲਦਾ ਹੈ ਅਤੇ ਉਹ ਨਾਨਕ ਦੀ ਦੁਕਾਨ ਵਿੱਚ ਪਰਵਿਰਤ ਹੋ ਗਏ ਹਨ ਤੇ ਉਨ੍ਹਾਂ ਦੇ ਰਾਜ ਸਿੰਘਾਸਣ ਉੱਤੇ ਬਹਿੰਦੇ ਹਨ।
Fareedkot Teekaਨਿਰੰਜਨ ਕਾ ਜਸ ਰੂਪੀ ਛਤ੍ਰ ਸਿਰ ਪਰ ਝੂਲ ਰਹਿਆ ਹੈ। ਹੇ ਲਹਣਾ ਜੀ! (ਗੁਰ ਹਟੀਐ) ਗੁਰਿਆਈ ਕਾ ਤਖਤ ਤੂੰ ਮਲ ਬੈਠਾ ਹੈਂ॥
Prof. Sahib Singh(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ 'ਨਾਮ' ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ।

ਪਦ ਅਰਥ ਸੁ ਛਤੁ ਨਿਰੰਜਨੀ = ਸੁੰਦਰ ਰੱਬੀ ਛਤਰ। ਮਲਿ = ਮੱਲ ਕੇ, ਸਾਂਭ ਕੇ। ਗੁਰ ਹਟੀਐ = ਗੁਰੂ (ਨਾਨਕ) ਦੀ ਹੱਟੀ ਵਿਚ, ਗੁਰੂ ਨਾਨਕ ਦੇ ਘਰ ਵਿਚ।

SikhNet (Spanish)Sobre Su Trono ahora ondea el Dosel de Dios y allí se sentó, en el Mismo Trono del Guru

ਕਰਹਿ ਜਿ ਗੁਰ ਫੁਰਮਾਇਆ; ਸਿਲ ਜੋਗੁ ਅਲੂਣੀ ਚਟੀਐ ॥

kareh ji gur furamaaeaa; sil jog aloonee chatteeai |

Sant Singh KhalsaHe does as the Guru commands; He tasted the tasteless stone of Yoga.
Manmohan SinghHe does that what Guru Nanak ordered him and tastes the insipid stone, leading to the union with the Lord.
Manmohan Singh (Punjabi)ਉਹ, ਉਹੋ ਕੁੱਛ ਕਰਦੇ ਹਨ ਜੋ ਗੁਰੂ ਨਾਨਕ ਨੇ ਉਨ੍ਹਾਂ ਨੂੰ ਹੁਕਮ ਕੀਤਾ ਸੀ ਅਤੇ ਪ੍ਰਭੂ ਨਾਲ ਮਿਲਾਪ ਕਰਾਉਣ ਵਾਲੇ ਫਿਕਲੇ ਪੱਥਰ ਨੂੰ ਚੱਖਦੇ ਹਨ।
Fareedkot Teekaਗੁਰੂ ਜੀ ਕਾ (ਜਿ) ਜੋ ਫੁਰਮਾਇਆ ਹੂਆ ਥਾ, ਸੋ ਹੁਕਮ ਮੰਨਣਾ ਕੀਆ ਹੈ ਔਰ ਜੋਗ ਭਗਤੀ ਰੂਪ ਮਿਲਾ। ਜੋ ਸੰਸਾਰ ਭੋਗ ਰੂਪ ਲੂਣ ਰਹਿਤ ਹੈ ਤਿਸ ਕੋ ਚਟਤੇ ਹੋ, ਭਾਵ ਤਿਸ ਕਾ ਰਸੁ ਲੇਤੇ ਹੋ॥
Prof. Sahib Singh(ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ-ਇਹ 'ਹੁਕਮ ਪਾਲਣ'-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ।

ਪਦ ਅਰਥ ਕਰਹਿ = (ਬਾਬਾ ਲਹਣਾ ਜੀ) ਕਰਦੇ ਹਨ। ਗੁਰ ਫੁਰਮਾਇਆ = ਗੁਰੂ ਦਾ ਫੁਰਮਾਇਆ ਹੋਇਆ ਹੁਕਮ। ਜੋਗੁ = 'ਗੁਰ ਫੁਰਮਾਇਆ'-ਰੂਪ ਜੋਗ। ਸਿਲ ਅਲੂਣੀ ਚਟੀਐ = (ਗੁਰੂ ਦਾ ਹੁਕਮ ਕਮਾਇਣ-ਰੂਪ ਜੋਗ, ਜੋ) ਅਲੂਣੀ ਸਿਰ ਚੱਟਣ ਸਮਾਨ (ਬੜਾ ਕਰੜਾ ਕੰਮ) ਹੈ।

SikhNet (Spanish)y hace lo que el Guru manda y entonces probó el Sabor de la Unión del Yoga.

Open this shabad (13 lines, Angs 966-967) →

Ang 966 of 1430