ੴ

ਸਿੱਖਬਾਣੀ · SikhBani

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥

surasaree salal krit baarunee re sant jan karat nahee paanan
Bhagat Ravidas Ji ਭਗਤ ਰਵਿਦਾਸ ਜੀ · Raag Malaar · Ang 1293 · 10 lines
Translations

ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ॥

malaar baanee bhagat ravidaas jee kee |

Sant Singh KhalsaMalaar, The Word Of The Devotee Ravi Daas Jee:
Manmohan SinghMalar Hymns of Sire Saint Ravidass.
Manmohan Singh (Punjabi)ਮਲਾਰ ਸ਼ਬਦ ਮਹਾਰਾਜ ਸੰਤ ਰਵਿਦਾਸ।
Prof. Sahib Singhਰਾਗ ਮਲਾਰ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Malhar, Palabras del Devoto Ravi Das Yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, Through the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਨਾਗਰ ਜਨਾਂ; ਮੇਰੀ ਜਾਤਿ, ਬਿਖਿਆਤ ਚੰਮਾਰੰ ॥

naagar janaan; meree jaat, bikhiaat chamaaran |

Sant Singh KhalsaO humble townspeople, I am obviously just a shoemaker.
Manmohan SinghO people of the town, I am obviously a cobbler by caste.
Manmohan Singh (Punjabi)ਹੇ ਨਗਰ ਦੇ ਲੋਕੋ! ਮੈਂ ਜਾਤੀ ਦਾ ਚਮਾਰ ਮਸ਼ਹੂਰ ਹਾਂ।
Fareedkot Teekaਹੇ ਚਤੁਰ ਵਾ ਨਗਰ ਕੇ ਪੁਰਸ਼ੋ! ਮੇਰੀ ਜਾਤੀ ਪ੍ਰਗਟ ਹੀ ਚਮਾਰ ਹੈ॥
Prof. Sahib Singhਹੇ ਨਗਰ ਦੇ ਲੋਕੋ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ (ਜਿਸ ਨੂੰ ਤੁਸੀਂ ਲੋਕ ਬੜੀ ਨੀਵੀਂ ਸਮਝਦੇ ਹੋ)

ਪਦ ਅਰਥ ਨਾਗਰ = ਨਗਰ ਦੇ। ਬਿਖਿਆਤ = (विख्यात = well = known avowed) ਮਸ਼ਹੂਰ, ਪ੍ਰਤੱਖ, ਮੰਨੀ-ਪ੍ਰਮੰਨੀ।

SikhNet (Spanish)Oh, gente humilde del pueblo, es obvio que sólo soy un zapatero,

ਰਿਦੈ ਰਾਮ; ਗੋਬਿੰਦ ਗੁਨ ਸਾਰੰ ॥੧॥ ਰਹਾਉ ॥

ridai raam; gobind gun saaran |1| rahaau |

Sant Singh KhalsaIn my heart I cherish the Glories of the Lord, the Lord of the Universe. ||1||Pause||
Manmohan SinghWithin my mind, I contemplate the Pervading God and meditate on virtues of the world-Lord. Pause.
Manmohan Singh (Punjabi)ਆਪਣੇ ਮੰਨ ਅੰਦਰ ਮੈਂ ਵਿਆਪਕ ਵਾਹਿਗੁਰੂ ਨੂੰ ਸਿਮਰਦਾ ਹਾਂ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਨੇਕੀਆਂ ਨੂੰ ਯਾਦ ਕਰਦਾ ਹਾਂ। ਠਹਿਰਾਉ।
Fareedkot Teekaਪਰੰਤੂ ਰਿਦੇ ਮੇਂ (ਰਾਮ) ਬ੍ਯਾਪਕ ਗੋਬਿੰਦ ਕੇ ਗੁਣੋਂ ਕੋ ਸੰਭਾਲ ਰਹਾ ਹੂੰ॥੧॥ ਰਹਾਉ ॥
Prof. Sahib Singhਪਰ ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ॥੧॥ ਰਹਾਉ ॥

ਪਦ ਅਰਥ ਰਿਦੈ = ਹਿਰਦੇ ਵਿਚ। ਸਾਰੰ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ ॥੧॥ ਰਹਾਉ ॥

SikhNet (Spanish)pero en mi corazón alabo la Glorias del Señor del Universo. (1-Pausa)

ਸੁਰਸਰੀ ਸਲਲ, ਕ੍ਰਿਤ ਬਾਰੁਨੀ ਰੇ; ਸੰਤ ਜਨ ਕਰਤ ਨਹੀ. ਪਾਨੰ ॥

surasaree salal, krit baarunee re; sant jan karat nahee. paanan |

Sant Singh KhalsaEven if wine is made from the water of the Ganges, O Saints, do not drink it.
Manmohan SinghO holy men drink not wine, even though it be made with the Ganga's water.
Manmohan Singh (Punjabi)ਓ, ਪਵਿੱਤਰ ਪੁਰਸ਼ ਸ਼ਰਾਬ ਨਹੀਂ ਪੀਦੇ, ਭਾਵੇਂ ਇਹ ਗੰਗਾ ਦੇ ਪਾਣੀ ਨਾਲ ਬਣੀ ਹੋਈ ਹੋਵੇ।
Fareedkot Teekaਹੇ ਭਾਈ !(ਸੁਰਸਰੀ) ਗੰਗਾ ਜੀ ਕੇ (ਸਲਾਲ) ਜਲ ਸੇ (ਕ੍ਰਿਤ) ਕੀ ਹੂਈ ਜੈਸੇ (ਬਾਰਨੀ) ਸਰਾਬ ਹੋਵੈ, ਸੰਤ ਜਨ ਤਿਸ ਕੋ ਪਾਨ ਨਹੀਂ ਕਰਤੇ। ਭਾਵ ਯਹਿ ਕਿ ਤੈਸੇ ਹੀ ਸੰਤ ਜਨ ਉਤਮ ਜਾਤੀ ਕੇ ਭਗਤੀ ਹੀਣ ਪੁਰਸ਼ ਕੋ ਸੰਗਤ ਕਰਨੇ ਜੋਗ ਨਹੀਂ ਜਾਨਤੇ॥
Prof. Sahib Singhਹੇ ਭਾਈ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ),

ਪਦ ਅਰਥ ਸੁਰਸਰੀ = (Skt. सुरसरित्) ਗੰਗਾ। ਸਲਲ = ਪਾਣੀ। ਕ੍ਰਿਤ = ਬਣਾਇਆ ਹੋਇਆ। ਬਾਰੁਨੀ = (Skt. वारुणी) ਸ਼ਰਾਬ। ਰੇ = ਹੇ ਭਾਈ! ਪਾਨੰ ਨਹੀ ਕਰਤ = ਨਹੀਂ ਪੀਂਦੇ।

SikhNet (Spanish)Aún si el vino fuera elaborado del agua del Ganges, oh Santos, no beban de él.

ਸੁਰਾ ਅਪਵਿਤ੍ਰ, ਨਤ ਅਵਰ ਜਲ ਰੇ; ਸੁਰਸਰੀ ਮਿਲਤ, ਨਹਿ ਹੋਇ ਆਨੰ ॥੧॥

suraa apavitr, nat avar jal re; surasaree milat, neh hoe aanan |1|

Sant Singh KhalsaThis wine, and any other polluted water which mixes with the Ganges, is not separate from it. ||1||
Manmohan SinghThe impure wine, nay rather some other dirty water as well, meeting with the Ganges remains not different from it.
Manmohan Singh (Punjabi)ਮਲੀਣ ਸ਼ਰਾਬ, ਨਹੀਂ ਸਗੋ ਕੋਈ ਹੋਰ ਗੰਦਾ ਪਾਣੀ ਭੀ, ਗੰਗਾ ਨਾਲ ਮਿਲ ਕੇ ਇਸ ਨਾਲੋ ਭਿੰਨ ਨਹੀਂ ਰਹਿੰਦਾ।
Fareedkot Teekaਜੈਸੇ (ਸੁਰਾ) ਮਦਰਾ ਜੋ ਅਪਵਿਤ੍ਰ ਹੈ (ਨਤ) ਨਹੀਂ ਤੋ ਕੋਈ ਹੋਰੁ ਅਸੁਧ ਜਲ ਹੋਵੈ, ਹੇ ਭਾਈ! ਗੰਗਾ ਮੇਂ ਮਿਲ ਕੇ (ਆਨੰ) ਭਿੰਨ ਨਹੀਂ ਹੋਤਾ, ਭਾਵ ਗੰਗਾ ਰੂਪ ਹੀ ਹੋ ਜਾਤਾ ਹੈ। ਤੈਸੇ ਨੀਚ ਜਾਤੀ ਕੇ ਪੁਰਸ਼ ਮਹਾਤਮੋਂ ਕੀ ਸੰਗਤਿ ਕਰ ਕੇ ਪੂਜਨੇ ਜੋਗ ਮਹਾਤਮਾਂ ਹੋ ਜਾਤੇ ਹੈਂ॥੧॥☬ਔਰ ਨੀਚ ਜਾਤੀ ਵਾਲੇ ਕੋ ਭਗਤੀ ਸਬੰਧ ਤੇ ਉਤਮਤਾ ਕੀ ਪ੍ਰਾਪਤੀ ਮੇਂ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singhਪਰ ਹੇ ਭਾਈ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ॥੧॥

ਪਦ ਅਰਥ ਸੁਰਾ = ਸ਼ਰਾਬ। ਨਤ = ਭਾਵੇਂ। ਅਵਰ = ਹੋਰ। ਆਨੰ = ਹੋਰ ਵੱਖਰੇ ॥੧॥

SikhNet (Spanish)Este vino y cualquier otra agua contaminada que se mezcla con el Ganges es lo mismo. (1)

ਤਰ ਤਾਰਿ. ਅਪਵਿਤ੍ਰ ਕਰਿ ਮਾਨੀਐ ਰੇ; ਜੈਸੇ ਕਾਗਰਾ ਕਰਤ ਬੀਚਾਰੰ ॥

tar taar. apavitr kar maaneeai re; jaise kaagaraa karat beechaaran |

Sant Singh KhalsaThe palmyra palm tree is considered impure, and so its leaves are considered impure as well.
Manmohan SinghThe palmyra palm tree is considered as impure and so are deemed its leaves to be.
Manmohan Singh (Punjabi)ਤਾੜ ਦਾ ਬਿਰਛ ਅਸ਼ੁੱਧ ਕਰ ਕੇ ਮੰਨਿਆਂ ਜਾਂਦਾ ਹੈ, ਏਸੇ ਤਰ੍ਹਾਂ ਦੇ ਹੀ ਜਾਣੇ ਜਾਂਦੇ ਹਨ, ਇਸ ਦੇ ਪੱਤੇ।
Fareedkot Teekaਤਾੜ ਜਾਤੀ ਕਾ ਬ੍ਰਿਛ ਅਪਵਿਤ੍ਰ ਕਰ ਕੇ ਮਾਨੀਤਾ ਹੈ ਔਰ ਜੈਸੇ ਕਾਗਜ ਕਾ ਵੀਚਾਰ ਕਰੀਤਾ ਹੈ, ਭਾਵ ਕਾਗਜ ਭੀ ਅਸੁਧ ਵਸਤੂ ਸੇ ਬਨਤਾ ਹੈ॥
Prof. Sahib Singhਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),

ਪਦ ਅਰਥ ਤਰ = ਰੁੱਖ। ਤਰ ਤਾਰਿ = ਤਾੜੀ ਦੇ ਰੁੱਖ ਜਿਨ੍ਹਾਂ ਵਿਚੋਂ ਨਸ਼ਾ ਦੇਣ ਵਾਲਾ ਰਸ ਨਿਕਲਦਾ ਹੈ। ਕਾਗਰਾ = ਕਾਗ਼ਜ਼। ਕਰਤ ਬੀਚਾਰੰ = ਵਿਚਾਰ ਕਰਦੇ ਹਨ।

SikhNet (Spanish)La Palmira es considerada un árbol impuro pero también sus hojas son impuras y, sin embargo,

ਭਗਤਿ ਭਾਗਉਤੁ ਲਿਖੀਐ ਤਿਹ ਊਪਰੇ; ਪੂਜੀਐ ਕਰਿ ਨਮਸਕਾਰੰ ॥੨॥

bhagat bhaagaut likheeai tih aoopare; poojeeai kar namasakaaran |2|

Sant Singh KhalsaBut if devotional prayers are written on paper made from its leaves, then people bow in reverence and worship before it. ||2||
Manmohan SinghBut if the Lord's praise be written on it, men worship it and bow before it.
Manmohan Singh (Punjabi)ਪ੍ਰੰਤੂ ਜੇਕਰ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਉਤੇ ਲਿਖੀ ਜਾਵੇ ਤਾਂ ਇਨਸਾਨ ਇਸ ਦੀ ਉਪਾਸ਼ਨਾ ਕਰਦੇ ਅਤੇ ਇਸ ਮੂਹਰੇ ਨਿਉਂਦੇ ਹਨ।
Fareedkot Teekaਪਰੰਤੂ ਭਾਗਵਤ ਆਦਿਕ ਭਗਤੀ ਸੰਬੰਧੀ ਗ੍ਰੰਥ ਜਬ ਤਿਨੋਂ ਪਰ ਲਿਖੇ ਜਾਤੇ ਹੈਂ ਤਬ ਤਿਨ ਕੋ ਪੂਜੀਤਾ ਅਰ ਨਮਸਕਾਰ ਕਰੀਤੀ ਹੈ, ਭਾਵ ਯਹ ਕਿ ਤੈਸੇ ਹੀ ਨ੍ਯੂਨ ਜਾਤੀ ਵਾਲਾ ਪੁਰਸ਼ ਭਗਤੀ ਸੰਬੰਧ ਤੇ ਪੂਜਨੀ੍ਯ ਹੋ ਜਾਤਾ ਹੈ॥੨॥
Prof. Sahib Singhਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥
SikhNet (Spanish)si las oraciones de Devoción son escritas sobre el papel hecho de sus hojas, entonces la gente se postra ante ellas y las alaba. (2)

ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ॥

meree jaat kutt baandtalaa, dtor dtovantaa; niteh baanaarasee aas paasaa |

Sant Singh KhalsaIt is my occupation to prepare and cut leather; each day, I carry the carcasses out of the city.
Manmohan SinghMy avocation is to dress and cut leather and to daily cart away the dead animals to the outskirts of Banaras.
Manmohan Singh (Punjabi)ਮੇਰਾ ਪੇਸ਼ਾਂ ਚਮੜੇ ਨੂੰ ਕੁਟਣਾ ਤੇ ਵਢਣਾ ਅਤੇ ਨਿਤਾ ਪ੍ਰਤੀ ਮਰੇ ਹੋਏ ਪਸ਼ੂਆਂ ਨੂੰ ਬਨਾਰਸ ਤੋਂ ਬਾਹਰਵਾਰ ਢੋ ਲੈ ਜਾਣਾ ਹੈ।
Fareedkot Teekaਪਹਿਲੇ ਮੇਰੀ ਹੀ ਜਾਤੀ ਦੇਖੀਏ: (ਕੁਟ ਬਾਂਢਲਾ) ਚਰਮ ਕੇ ਕੂਟਣੇ ਬਢਣੇ ਵਾਲੇ ਮੇਰੀ ਜਾਤੀ ਕੇ ਪੁਰਸ਼ ਹੈਂ ਔਰ (ਬਾਨਾਰਸੀ) ਕਾਸ਼ੀ ਕੇ (ਆਸ ਪਾਸਾ) ਆਸ ਪਾਸ ਗਿਰਾਓਂ ਵਿਖੇ (ਢੋਰ) ਮੂਏ ਹੂਏ ਪਸੂਓਂ ਕੋ ਢੋਵਤੇ ਹੈਂ॥☬ਹਮ ਐਸੇ ਬੇਨਤੀ ਕਰਤੇ ਹੈਂ:
Prof. Sahib Singhਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ;

ਪਦ ਅਰਥ ਕੁਟ ਬਾਂਢਲਾ = (ਚੰਮ) ਕੁੱਟਣ ਤੇ ਵੱਢਣ ਵਾਲਾ। ਢੋਰ = ਮੋਏ ਹੋਏ ਪਸ਼ੂ। ਨਿਤਹਿ = ਸਦਾ।

SikhNet (Spanish)Es mi trabajo, curtir y cortar el cuero. Día con día saco los esqueletos de los animales de la ciudad.

ਅਬ ਬਿਪ੍ਰ ਪਰਧਾਨ. ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ. ਰਵਿਦਾਸੁ ਦਾਸਾ ॥੩॥੧॥

ab bipr paradhaan. tihi kareh ddanddaut; tere naam saranaae. ravidaas daasaa |3|1|

Sant Singh KhalsaNow, the important Brahmins of the city bow down before me; Ravi Daas, Your slave, seeks the Sanctuary of Your Name. ||3||1||
Manmohan SinghNow, the prominent Brahmans, prostrate themselves before him, since slave Ravidass has sought the refuge of Thy Name, O Lord.
Manmohan Singh (Punjabi)ਹੁਣ ਮੁਖੀ ਬ੍ਰਹਮਣ ਉਸ ਦੇ ਅੱਗੇ ਲੰਮੇ ਪੈ ਬੰਦਨਾ ਕਰਦੇ ਹਨ ਕਿਉਂਕਿ ਗੋਲੇ ਰਵਿਦਾਸ ਨੇ, ਹੇ ਸੁਆਮੀ! ਤੇਰੇ ਨਾਮ ਦੀ ਪਨਾਹ ਨਹੀਂ ਹੈ।
Fareedkot Teekaਅਬ ਤਿਨ ਕਾ ਜੋ ਮੈਂ ਪੁਤ੍ਰ ਹੂੰ, ਤਿਸ ਮੇਰੇ ਕੋ (ਪਰਧਾਨ) ਮੁਖ੍ਯ ਬ੍ਰਾਹਮਣ ਡੰਡੌਤ ਕਰਤੇ ਹੈਂ। ਤਾਂ ਤੇ ਤਿਸ ਨਾਮ ਕੀ ਸਰਣ ਲੈਣੇ ਸੇ, ਹੇ ਪਰਮੇਸਰ! ਤੇਰੇ ਨਾਮ ਕਰ ਔ ਸਰਣ ਹੋਣੇ ਕਰ ਮੈਂ ਐਸਾ ਹੂਆ ਹੂੰ, ਜੋ ਮੁਖ ਬ੍ਰਹਮਣ ਮੇਰੇ ਕੋ ਡੰਡੌਤਾਂ ਕਰਤੇ ਹੈਂ॥੩॥੧॥☬ਉਪਦੇਸ ਕਰਤੇ ਹੈਂ:
Prof. Sahib Singhਪਰ (ਹੇ ਪ੍ਰਭੂ!) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੧॥

ਪਦ ਅਰਥ ਬਿਪ੍ਰ = ਬ੍ਰਾਹਮਣ। ਤਿਹਿ = ਉਸ ਨੂੰ। ਡੰਡਉਤਿ = ਨਮਸਕਾਰ। ਨਾਮ ਸਰਣਾਇ = ਨਾਮ ਦੀ ਸਰਨ ਵਿਚ। ਤਿਹਿ = ਉਸ ਕੁਲ ਵਿਚ ॥੩॥੧॥

* ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ। * ਨੋਟ: ਇਸ ਸ਼ਬਦ ਦੀ ਰਹਾਉ ਦੀ ਤੁਕ ਵਿਚ ਰਵਿਦਾਸ ਜੀ ਲਿਖਦੇ ਹਨ-"ਮੈਂ ਰਾਮ ਦੇ ਗੁਣ ਸੰਭਾਲਦਾ ਹਾਂ, ਮੈਂ ਗੋਬਿੰਦ ਦੇ ਗੁਣ ਸੰਭਾਲਦਾ ਹਾਂ" ਪਰ ਜੇ ਅਵਤਾਰ-ਪੂਜਾ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ 'ਰਾਮ' ਸ੍ਰੀ ਰਾਮ ਚੰਦਰ ਜੀ ਦਾ ਨਾਮ ਹੈ, ਤੇ, 'ਗੋਬਿੰਦ' ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੈ। ਇਹਨਾਂ ਦੋਹਾਂ ਲਫ਼ਜ਼ਾਂ ਦੀ ਇਕੱਠੀ ਵਰਤੋਂ ਤੋਂ ਸਾਫ਼ ਪ੍ਰਤੱਖ ਹੈ ਕਿ ਰਵਿਦਾਸ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸ਼ਕ ਨਹੀਂ ਸਨ। ਉਹ ਉਸ ਪਰਮਾਤਮਾ ਦੇ ਭਗਤ ਸਨ, ਜਿਸ ਦੇ ਵਾਸਤੇ ਇਹ ਸਾਰੇ ਲਫ਼ਜ਼ ਵਰਤੇ ਜਾ ਸਕਦੇ ਹਨ, ਤੇ, ਸਤਿਗੁਰੂ ਜੀ ਨੇ ਭੀ ਵਰਤੇ ਹਨ।

SikhNet (Spanish)Ahora, los brahamanes de la ciudad me hacen reverencia. Ravi Das, Tu Esclavo, busca el Santuario de Tu Nombre. (3-1)
Answers quote the Granth verbatim with Ang citations. AI commentary is not Gurbani and not a religious ruling.