ਆਸਾ ਘਰੁ ੮ ਕਾਫੀ ਮਹਲਾ ੩ ॥
aasaa ghar 8 kaafee mahalaa 3 |
Sant Singh KhalsaAasaa, Eighth House, Kaafee, Third Mehl:
Manmohan SinghAsa Measure. Kafi. 3rd Guru.
Manmohan Singh (Punjabi)ਆਸਾ। ਕਾਫੀ। ਤੀਜੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਕਾਫੀ'।
SikhNet (Spanish)Asa, Mejl Guru Amar Das, Tercer Canal Divino, Kafi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਰਿ ਕੈ ਭਾਣੈ. ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥
har kai bhaanai. satigur milai; sach sojhee hoee |
Sant Singh KhalsaBy the Pleasure of the Lord's Will, one meets the True Guru, and true understanding is obtained.
Manmohan SinghBy God's pleasure the True Guru is met and true understanding is obtained.
Manmohan Singh (Punjabi)ਰੱਬ ਦੀ ਰਜ਼ਾ ਦੁਆਰਾ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਸੱਚੀ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਜਬ ਹਰਿ ਕੀ ਆਗ੍ਯਾ ਸੇ ਸਤਿਗੁਰੂ ਮਿਲੈ ਤਬ ਸਚੇ ਸ੍ਵਾਮੀ ਕੀ ਸਮਾਨ ਬੂਝ ਹੋਤੀ ਹੈ, ਭਾਵ ਪ੍ਰੋਖ ਗ੍ਯਾਨ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ।ਪਦ ਅਰਥ ਭਾਣੈ = ਰਜ਼ਾ ਅਨੁਸਾਰ। ਸਚੁ = ਸਦਾ-ਥਿਰ ਪ੍ਰਭੂ।
SikhNet (Spanish)Por la Voluntad de Dios uno encuentra al Verdadero Guru, y despierta a la Verdad de Dios.
ਗੁਰ ਪਰਸਾਦੀ ਮਨਿ ਵਸੈ; ਹਰਿ ਬੂਝੈ ਸੋਈ ॥੧॥
gur parasaadee man vasai; har boojhai soee |1|
Sant Singh KhalsaBy Guru's Grace, the Lord abides in the mind, and one comes to understand the Lord. ||1||
Manmohan SinghHe, in whose heart the Name abides by the grace of the Guru, understands God.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।
Fareedkot Teekaਪੁਨ: ਗੁਰੋਂ ਕੀ ਕ੍ਰਿਪਾ ਸੇ ਜਿਸ ਕੇ ਮਨ ਮੇਂ ਗੁਰ ਸਬਦੁ ਬਸੈ ਸੋ ਹਰਿ ਕੋ ਬੂਝਤਾ ਹੈ॥੧॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ ॥੧॥ਪਦ ਅਰਥ ਮਨਿ = ਮਨ ਵਿਚ। ਸੋਈ = ਉਹੀ ਮਨੁੱਖ ॥੧॥
SikhNet (Spanish)A través de la Gracia del Guru, el Señor habita en la mente, y uno conoce la Esencia del Señor. (1)
ਮੈ. ਸਹੁ ਦਾਤਾ ਏਕੁ ਹੈ; ਅਵਰੁ ਨਾਹੀ ਕੋਈ ॥
mai. sahu daataa ek hai; avar naahee koee |
Sant Singh KhalsaMy Husband Lord, the Great Giver, is One. There is no other at all.
Manmohan SinghMy Beneficent spouse is but one. There is not another.
Manmohan Singh (Punjabi)ਮੇਰਾ ਦਾਤਾਰ ਪਤੀ ਕੇਵਲ ਇੱਕ ਹੈ। ਹੋਰ ਕੋਈ ਨਹੀਂ।
Fareedkot Teekaਮੇਰਾ (ਸਹੁ) ਪਤੀ ਹੀ ਏਕ ਦਾਤਾ ਹੈ ਦੂਸਰਾ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ।ਪਦ ਅਰਥ ਮੈ = ਮੇਰਾ। ਸਹੁ = ਖਸਮ। ਦਾਤਾ = ਦਾਤਾਂ ਦੇਣ ਵਾਲਾ।
SikhNet (Spanish)Mi Esposo, el Dador de todo Beneficio, es el Uno solamente;
ਗੁਰ ਕਿਰਪਾ ਤੇ. ਮਨਿ ਵਸੈ; ਤਾ ਸਦਾ ਸੁਖੁ ਹੋਈ ॥੧॥ ਰਹਾਉ ॥
gur kirapaa te. man vasai; taa sadaa sukh hoee |1| rahaau |
Sant Singh KhalsaBy Guru's merciful favor, He abides in the mind, and then, a lasting peace ensues. ||1||Pause||
Manmohan SinghBy Guru's favour He abides within the mind, and then everlasting peace ensues. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਨਿਵਾਸ ਕਰ ਲੈਦਾ ਹੈ, ਤਦ ਹਮੇਸ਼ਾਂ ਦਾ ਆਰਾਮ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਬ ਸੋ ਸ੍ਵਾਮੀ ਗੁਰੋਂ ਕੀ ਕ੍ਰਿਪਾ ਸੇ ਮਨ ਮੇਂ ਬਸਤਾ ਹੈ ਤਬ ਸਦਾ ਸੁਖ ਹੋਤਾ ਹੈ॥੧॥ ਰਹਾਉ ॥
Prof. Sahib Singhਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ, ਨਾਲ ॥੧॥ ਰਹਾਉ ॥
SikhNet (Spanish)para mí no hay ningún otro. Cuando por la Gracia del Santo Guru, Dios es enaltecido en la mente, cosechamos Felicidad. (1‑Pausa)
ਇਸੁ ਜੁਗ ਮਹਿ, ਨਿਰਭਉ ਹਰਿ ਨਾਮੁ ਹੈ; ਪਾਈਐ ਗੁਰ ਵੀਚਾਰਿ ॥
eis jug meh, nirbhau har naam hai; paaeeai gur veechaar |
Sant Singh KhalsaIn this age, the Lord's Name is fearless; it is obtained by meditative reflection upon the Guru.
Manmohan SinghIn this age God's Name is fearless and it is attained by contemplating over Gurbani.
Manmohan Singh (Punjabi)ਇਸ ਯੁੱਗ, ਅੰਦਰ ਡਰ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਇਹ ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਪਾਇਆ ਜਾਂਦਾ ਹੈ।
Fareedkot Teekaਇਸ ਕਲਜੁਗ ਮੇਂ ਹਰਿ ਨਾਮ ਸਿਮਰਣ ਸੇ ਨਿਰਭਉ ਕਰਤਾ ਹੈ, ਗੁਰੋਂ ਦੁਆਰੇ ਬੀਚਾਰ ਸੇ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ।ਪਦ ਅਰਥ ਜੁਗ ਮਹਿ = ਜਗਤ ਵਿਚ, ਜੀਵਨ ਵਿਚ। ਵੀਚਾਰਿ = ਵਿਚਾਰ ਦੀ ਰਾਹੀਂ।
SikhNet (Spanish)En esta época oscura, el Naam, el Nombre del Señor, nos libera del miedo, y contemplando la Palabra del Guru, estamos imbuidos en el Nombre.
ਬਿਨੁ ਨਾਵੈ. ਜਮ ਕੈ ਵਸਿ ਹੈ; ਮਨਮੁਖਿ ਅੰਧ ਗਵਾਰਿ ॥੨॥
bin naavai. jam kai vas hai; manamukh andh gavaar |2|
Sant Singh KhalsaWithout the Name, the blind, foolish, self-willed manmukh is under Death's power. ||2||
Manmohan SinghWithout the Name, the blind, silly and perverse person is under the power of Death's myrmidon.
Manmohan Singh (Punjabi)ਨਾਮ ਦੇ ਬਗੈਰ ਅੰਨ੍ਹਾਂ ਅਤੇ ਮੂਰਖ ਪ੍ਰਤੀਕੂਲ ਪੁਰਸ਼, ਮੌਤ ਦੇ ਫ਼ਰਿਸ਼ਤੇ ਦੇ ਅਖਤਿਆਰ ਵਿੱਚ ਹੈ।
Fareedkot Teekaਜੋ ਮਨ ਨਾਮ ਸੇ ਰਹਿਤ ਹੈ, ਸੋਈ ਅੰਧਾ ਮੂਰਖੁ ਜਮ ਕੇ ਬਸ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ ॥੨॥ਪਦ ਅਰਥ ਵਸਿ = ਵੱਸ ਵਿਚ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ। ਗਵਾਰਿ = ਮੂਰਖ ਜੀਵ-ਇਸਤ੍ਰੀ ॥੨॥
SikhNet (Spanish)Sin el Nombre, todos estamos bajo el dominio de la muerte; sí, en verdad la gente voluntariosa es ciega y loca. (2)
ਹਰਿ ਕੈ ਭਾਣੈ. ਜਨੁ ਸੇਵਾ ਕਰੈ; ਬੂਝੈ ਸਚੁ ਸੋਈ ॥
har kai bhaanai. jan sevaa karai; boojhai sach soee |
Sant Singh KhalsaBy the Pleasure of the Lord's Will, the humble being performs His service, and understands the True Lord.
Manmohan SinghThe slave, who surrendering to God's will, performs service, he understands the True Lord.
Manmohan Singh (Punjabi)ਗੋਲਾ, ਜੋ ਵਾਹਿਗੁਰੂ ਦੀ ਰਜਾ ਮੰਨ ਕੇ ਘਾਲ ਕਮਾਉਂਦਾ ਹੈ, ਉਹ ਸੱਚੇ ਸਾਈਂ ਨੂੰ ਸਮਝ ਲੈਦਾ ਹੈ।
Fareedkot Teekaਜੋ ਹਰਿ ਕਾ ਭਾਣਾ ਮਾਨ ਕਰ ਦਾਸ ਸੇਵਾ ਕਰਤਾ ਹੈ, ਸੋਈ ਸਚ ਰੂਪ ਕੋ ਬੂਝਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ।ਪਦ ਅਰਥ ਹਰਿ ਕੈ ਭਾਣੈ = ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ।
SikhNet (Spanish)Aquél que entregándose a la Voluntad de Dios, sirve a su Señor, conoce la Verdad.
ਹਰਿ ਕੈ ਭਾਣੈ ਸਾਲਾਹੀਐ; ਭਾਣੈ ਮੰਨਿਐ. ਸੁਖੁ ਹੋਈ ॥੩॥
har kai bhaanai saalaaheeai; bhaanai maniai. sukh hoee |3|
Sant Singh KhalsaBy the Pleasure of the Lord's Will, He is to be praised; surrendering to His Will, peace ensues. ||3||
Manmohan SinghGod is to be praised under His command, and by submitting to His will peace ensues.
Manmohan Singh (Punjabi)ਉਸ ਦੇ ਹੁਕਮ ਤਾਬੇ ਹਰੀ ਦੀ ਪਰਸੰਸਾ ਕੀਤੀ ਜਾਂਦੀ ਹੈ। ਉਸ ਦੀ ਰਜਾ ਸਵੀਕਾਰ ਕਰਨ ਨਾਲ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਹਰਿ ਕੇ ਭਾਣੈ ਕਰਕੈ ਹਰਿ ਕੀ ਸਲਾਹਨਾ ਕਰੇ ਔ ਹਰਿ ਕਾ ਭਾਣਾ ਮਾਨੈ ਤਬ ਸੁਖ ਹੋਤਾ ਹੈ॥੩॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ। ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥ਪਦ ਅਰਥ ਸਾਲਾਹੀਐ = ਸਿਫ਼ਤਿ-ਸਲਾਹ ਕੀਤੀ ਜਾ ਸਕਦੀ ਹੈ। ਭਾਣੈ ਮੰਨਿਐ = ਜੇ ਪ੍ਰਭੂ ਦੇ ਹੁਕਮ ਵਿਚ ਤੁਰਿਆ ਜਾਏ ॥੩॥
SikhNet (Spanish)Fluyendo en Su Voluntad, alaba al Señor, y Su Tesoro es la Paz en el Equilibrio. (3)
ਹਰਿ ਕੈ ਭਾਣੈ. ਜਨਮੁ ਪਦਾਰਥੁ ਪਾਇਆ; ਮਤਿ ਊਤਮ ਹੋਈ ॥
har kai bhaanai. janam padaarath paaeaa; mat aootam hoee |
Sant Singh KhalsaBy the Pleasure of the Lord's Will, the prize of this human birth is obtained, and the intellect is exalted.
Manmohan SinghBy God's pleasure, the wealth of human birth is obtained, and intellect is rendered sublime.
Manmohan Singh (Punjabi)ਵਾਹਿਗੁਰੂ ਦੀ ਖੁਸ਼ੀ ਦੁਆਰਾ ਮਨੁਖ ਨੂੰ ਜਨਮ ਦੀ ਦੌਲਤ ਮਿਲਦੀ ਹੈ ਅਤੇ ਅਕਲ ਸ਼੍ਰੇਸ਼ਟ ਥੀ ਵੰਞਦੀ ਹੈ।
Fareedkot Teekaਹਰਿ ਕੇ ਭਾਣੇ ਹੀ ਮੇਂ ਮਾਨੁਖ ਜਨਮ ਪਦਾਰਥੁ ਮਿਲਾ ਹੈ ਔਰ ਉਤਮ ਬੁਧ ਹੋਈ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ।ਪਦ ਅਰਥ ਮਤਿ = ਅਕਲ।
SikhNet (Spanish)Por la Voluntad del Señor, uno logra el verdadero objetivo de la vida, y su intelecto despierta.
ਨਾਨਕ ਨਾਮੁ ਸਲਾਹਿ ਤੂੰ; ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥
naanak naam salaeh toon; guramukh gat hoee |4|39|13|52|
Sant Singh KhalsaO Nanak, praise the Naam, the Name of the Lord; as Gurmukh, you shall be emancipated. ||4||39||13||52||
Manmohan SinghO Nanak, praise thou the Name and through the Guru, thou shalt be emancipated.
Manmohan Singh (Punjabi)ਹੇ ਨਾਨਕ! ਤੂੰ ਨਾਮ ਦੀ ਸਿਫ਼ਤ ਸ਼ਲਾਘਾ ਕਰ। ਗੁਰਾਂ ਦੇ ਰਾਹੀਂ ਤੂੰ ਮੁਕਤ ਹੋ ਜਾਵੇਗਾਂ।
Fareedkot Teekaਸੋ ਹੇ ਭਾਈ! ਤੂੰ ਭੀ ਨਾਮ ਹੀ ਕੀ (ਸਲਾਹਿ) ਸਲਾਘਾ ਕਰੁ, ਜਿਸੁ ਨਾਮ ਕਰ ਗੁਰਮੁਖੋਂ ਕੋ (ਗਤਿ) ਮੋਖ ਪ੍ਰਾਪ੍ਤਿ ਹੋਈ ਹੈ॥੪॥੩੯॥੧੩॥੫੨॥☬ਬੇਨਤੀ:
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ। ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੪॥੩੯॥੧੩॥੫੨॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਗਤਿ = ਉੱਚੀ ਆਤਮਕ ਅਵਸਥਾ ॥੪॥੩੯॥੧੩॥੫੨॥
* ਨੋਟ: ਇਹ ਸ਼ਬਦ-ਆਸਾ ਰਾਗ ਅਤੇ ਕਾਫੀ ਰਾਗ-ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣ ਦੀ ਹਦਾਇਤ ਹੈ। * ਵੇਰਵਾ: ਸ਼ਬਦ ਮਹਲਾ ੧ = ੩੯। ਸ਼ਬਦ ਮਹਲਾ ੩ = ੧੩। ਜੋੜ = ੫੨
SikhNet (Spanish)Oh, dice Nanak, alaba entonces el Naam y si te entonas en Dios serás liberado. (4‑39‑13‑52)