ਆਸਾ ਮਹਲਾ ੪ ਘਰੁ ੨ ॥
aasaa mahalaa 4 ghar 2 |
Sant Singh KhalsaAasaa, Fourth Mehl, Second House:
Manmohan SinghAsa 4th Guru.
Manmohan Singh (Punjabi)ਆਸਾ ਚਉਥੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Asa, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਤੂੰ ਕਰਤਾ ਸਚਿਆਰੁ; ਮੈਡਾ ਸਾਂਈ ॥
toon karataa sachiaar; maiddaa saanee |
Sant Singh KhalsaYou are the True Creator, my Lord Master.
Manmohan SinghThou art the True Creator and my Master.
Manmohan Singh (Punjabi)ਤੂੰ ਸੱਚਾ ਸਿਰਜਣਹਾਰ ਅਤੇ ਮੇਰਾ ਮਾਲਕ ਹੈਂ।
Fareedkot Teekaਹੇ ਕਰਤਾਰ! ਤੂੰ ਸਚਾ ਹੈਂ ਔਰ ਮੇਰਾ (ਸਾਂਈ) ਮਾਲਕ ਹੈ॥
Prof. Sahib Singh(ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ।ਪਦ ਅਰਥ ਸਚਿਆਰੁ = ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ।
SikhNet (Spanish)Oh Creador, el Verdadero Ser, mi Maestro,
ਜੋ ਤਉ ਭਾਵੈ. ਸੋਈ ਥੀਸੀ; ਜੋ ਤੂੰ ਦੇਹਿ. ਸੋਈ ਹਉ ਪਾਈ ॥੧॥ ਰਹਾਉ ॥
jo tau bhaavai. soee theesee; jo toon dehi. soee hau paaee |1| rahaau |
Sant Singh KhalsaThat which is pleasing to Your Will, comes to pass. Whatever You give, that is what I receive. ||1||Pause||
Manmohan SinghThat alone happens what pleaseth Thee and I receive that what Thou givest me. Pause.
Manmohan Singh (Punjabi)ਕੇਵਲ ਉਹੀ ਹੁੰਦਾ ਹੈ, ਜਿਹੜਾ ਤੈਨੂੰ ਚੰਗਾ ਲਗਦਾ ਹੈ। ਮੈਂ ਓਹੀ ਕੁਛ ਪਰਾਪਤ ਕਰਦਾ ਹਾਂ, ਜੋ ਕੁਛ ਤੂੰ ਮੈਨੂੰ ਦਿੰਦਾ ਹੈ। ਠਹਿਰਾਉ।
Fareedkot Teekaਜੋ ਤੇਰੇ ਕੋ ਭਾਵਤਾ ਹੈ, ਸੋਈ ਹੋਵੈਗਾ, ਜੋ ਤੂੰ ਦੇਤਾ ਹੈਂ ਸੋਈ ਵਸਤੁ ਮੈਂ ਪਾਵਤਾ ਹੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। (ਹੇ ਪ੍ਰਭੂ!) ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ (ਮੈਨੂੰ) ਦੇਂਦਾ ਹੈਂ ॥੧॥ ਰਹਾਉ ॥ਪਦ ਅਰਥ ਤਉ = ਤੈਨੂੰ। ਥੀਸੀ = ਹੋਵੇਗਾ। ਹਉ = ਮੈਂ। ਪਾਈ = ਪਾਈਂ, ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥
SikhNet (Spanish)sólo sucede lo que es Tu Voluntad, y yo recibo lo que sea que Tú me das. (1‑Pausa)
ਸਭ ਤੇਰੀ; ਤੂੰ. ਸਭਨੀ ਧਿਆਇਆ ॥
sabh teree; toon. sabhanee dhiaaeaa |
Sant Singh KhalsaAll are Yours; all meditate on You.
Manmohan SinghAll are Thine and all meditate on Thee.
Manmohan Singh (Punjabi)ਸਾਰੇ ਤੈਡੇਂ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।
Fareedkot Teekaਸਭ ਸ੍ਰਿਸ੍ਟੀ ਤੇਰੀ ਹੈ ਅਰੁ ਸਭਨੇ ਤੂੰ ਧ੍ਯਾਯਾ ਹੈਂ॥
Prof. Sahib Singh(ਹੇ ਪ੍ਰਭੂ!) ਸਾਰੀ ਲੁਕਾਈ ਤੇਰੀ (ਰਚੀ ਹੋਈ) ਹੈ, ਸਭ ਜੀਵਾਂ ਨੇ (ਔਖੇ ਸੌਖੇ ਵੇਲੇ) ਤੈਨੂੰ ਹੀ ਸਿਮਰਿਆ ਹੈ।ਪਦ ਅਰਥ ਸਭ = ਸਾਰੀ ਲੁਕਾਈ। ਤੂੰ = ਤੈਨੂੰ।
SikhNet (Spanish)Todos Te pertenecen, oh Señor, todos meditan en Ti,
ਜਿਸ ਨੋ ਕ੍ਰਿਪਾ ਕਰਹਿ; ਤਿਨਿ. ਨਾਮ ਰਤਨੁ ਪਾਇਆ ॥
jis no kripaa kareh; tin. naam ratan paaeaa |
Sant Singh KhalsaHe alone, whom You bless with Your Mercy, obtains the jewel of the Naam.
Manmohan SinghHe, unto whom Thou showest mercy, obtains the jewel of Thy Name.
Manmohan Singh (Punjabi)ਜਿਸ ਉੱਤੇ ਤੂੰ ਦਇਆ ਧਾਰਦਾ ਹੈਂ ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।
Fareedkot Teekaਜਿਸਨੂੰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈਂ ਤਿਸ ਨੇ ਤੇਰਾ ਰਤਨ ਰੂਪ ਨਾਮ ਪਾਇਆ ਹੈ॥
Prof. Sahib Singhਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਮਨੁੱਖ ਨੇ ਤੇਰਾ ਨਾਮ-ਰਤਨ ਲੱਭ ਲਿਆ।ਪਦ ਅਰਥ ਤਿਨਿ = ਉਸ (ਮਨੁੱਖ) ਨੇ।
SikhNet (Spanish)y aquéllos a quienes otorgas Tu Misericordia, obtienen la Joya de Tu Nombre.
ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥
guramukh laadhaa; manamukh gavaaeaa |
Sant Singh KhalsaThe Gurmukhs obtain it, and the self-willed manmukhs lose it.
Manmohan SinghThe pious persons obtain the Name and the self-willed lose it.
Manmohan Singh (Punjabi)ਪਵਿੱਤਰ ਪੁਰਸ਼ ਨਾਮ ਪਰਾਪਤ ਕਰ ਲੈਂਦੇ ਹਨ ਅਤੇ ਆਪ ਹੁਦਰੇ ਇਸ ਨੂੰ ਗੁਆ ਬੈਠਦੇ ਹਨ।
Fareedkot Teekaਗੁਰਮੁਖੋਂ ਨੇ ਤੇਰੇ ਕੋ ਲਭਾ, ਭਾਵ ਪ੍ਰਤੱਖ੍ਯ ਕੀਆ ਹੈ ਔਰ ਮਨਮੁਖੋਂ ਨੇ ਤੁਝ ਕੋ ਗਵਾਇ ਲੀਆ ਹੈ; ਵਾ ਗੁਰਮੁਖੋਂ ਨੇ ਲਧਾ, ਭਾਵ ਜਨਮੁ ਸਫਲਾ ਕੀਆ ਹੈ ਅਰ ਮਨਮੁਖੋਂ ਨੇ ਜਨਮੁ ਗਾਵਾਇਆ ਹੈ॥
Prof. Sahib Singh(ਪਰ) ਲੱਭਾ ਉਸ ਨੇ ਜੋ ਗੁਰੂ ਦੀ ਸਰਨ ਪਿਆ, ਤੇ ਗਵਾਇਆ ਉਸ ਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ।ਪਦ ਅਰਥ ਲਾਧਾ = ਲੱਭਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ।
SikhNet (Spanish)Los que se dirigen a Ti logran La Experiencia, pero los que fuerzan la posibilidad por su propia voluntad nunca Te obtendrán.
ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥
tudh aap vichhorriaa; aap milaaeaa |1|
Sant Singh KhalsaYou Yourself separate the mortals, and You Yourself unite them. ||1||
Manmohan SinghThou Thyself separatest the mortals and thyself unitests them.
Manmohan Singh (Punjabi)ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈਂ ਅਤੇ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈ।
Fareedkot Teekaਹੇ ਪਭੂ! ਤੈਨੇ ਆਪ ਹੀ ਮਨਮੁਖ ਜੀਵੋਂ ਕੋ ਆਪਣੇ ਸੇ ਵਿਛੋੜਿਆ ਹੈ ਅਰ ਆਪ ਹੀ ਗੁਰਮੁਖੋਂ ਨੇ ਆਪਣੇ ਸਾਥ ਮਿਲਾਇਆ ਹੈ॥੧॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ? ਮਨਮੁਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਤੋਂ) ਵਿਛੋੜ ਰੱਖਿਆ ਹੈ ਤੇ (ਗੁਰਮੁਖਿ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਿਆ ਹੋਇਆ ਹੈ ॥੧॥ਪਦ ਅਰਥ ਤੁਧੁ = ਤੂੰ ॥੧॥
SikhNet (Spanish)Tú Mismo los has separado de Ti, y Tú Mismo los unirás Contigo de nuevo. (1)
ਤੂੰ ਦਰੀਆਉ; ਸਭ ਤੁਝ ਹੀ ਮਾਹਿ ॥
toon dareeaau; sabh tujh hee maeh |
Sant Singh KhalsaYou are the River - all are within You.
Manmohan SinghThou art the river and all are within Thee.
Manmohan Singh (Punjabi)ਤੂੰ ਦਰਿਆ ਹੈਂ ਅਤੇ ਸਾਰੇ ਤੇਰੇ ਅੰਦਰ ਹਨ।
Fareedkot Teekaਤੂੰ ਦਰੀਆਉ ਰੂਪ ਹੈਂ ਔਰ ਸਭ ਜੀਵ ਤੇਰੇ ਹੀ ਬੀਚ ਹੈਂ, ਭਾਵ ਤਰੰਗ ਰੂਪ ਹੈਂ॥
Prof. Sahib Singh(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ ਇਕ ਵੱਡਾ) ਦਰੀਆ ਹੈਂ, ਸਾਰੀ ਸ੍ਰਿਸ਼ਟੀ ਤੇਰੇ ਵਿਚ (ਜੀਊ ਰਹੀ) ਹੈ,ਪਦ ਅਰਥ ਮਾਹਿ = ਵਿਚ।
SikhNet (Spanish)Tú eres el río, todas Tus criaturas habitan en Ti.
ਤੁਝ ਬਿਨੁ; ਦੂਜਾ ਕੋਈ ਨਾਹਿ ॥
tujh bin; doojaa koee naeh |
Sant Singh KhalsaOther than You, there is no one at all.
Manmohan SinghBesides Thee, there is no one else.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਇਸੀ ਤੇ ਤੇਰੇ ਸੇ ਬਿਨਾਂ ਦੂਸਰਾ ਕੋਈ ਨਹੀਂ ਹੈ, ਭਾਵ ਜਲ ਅਰ ਤਰੰਗ ਰੂਪ ਤੂੰ ਆਪ ਹੀ ਹੈਂ॥
Prof. Sahib Singh(ਤੂੰ ਆਪ ਹੀ ਆਪ ਹੈਂ) ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ।
SikhNet (Spanish)¡No hay nada sin Ti, oh Señor!
ਜੀਅ ਜੰਤ; ਸਭਿ ਤੇਰਾ ਖੇਲੁ ॥
jeea jant; sabh teraa khel |
Sant Singh KhalsaAll beings and creatures are your play-things.
Manmohan SinghAll the organisms and being are Thine playthings.
Manmohan Singh (Punjabi)ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।
Fareedkot Teekaਛੋਟੇ ਬਡੇ ਜੀਵ ਸਭ ਤੇਰਾ ਖੇਲੁ ਹੈ॥
Prof. Sahib Singh(ਜਗਤ ਦੇ ਇਹ) ਸਾਰੇ ਜੀਅ ਜੰਤ ਤੇਰਾ (ਰਚਿਆ) ਤਮਾਸ਼ਾ ਹੈ।ਪਦ ਅਰਥ ਸਭਿ = ਸਾਰੇ।
SikhNet (Spanish)Toda la creación es Tu Propio Milagro;
ਵਿਜੋਗਿ ਮਿਲਿ. ਵਿਛੁੜਿਆ; ਸੰਜੋਗੀ ਮੇਲੁ ॥੨॥
vijog mil. vichhurriaa; sanjogee mel |2|
Sant Singh KhalsaThe united ones are separated, and the separated ones are re-united. ||2||
Manmohan SinghBy the God's law of separation the united one is separation, and by the law of union, the separated is united (with God).
Manmohan Singh (Punjabi)ਵਿਜੋਗ ਦੇ ਰੱਬੀ ਨੇਮ ਅਨੁਕੂਲ ਮਿਲਿਆ ਵਿਛੜਦਾ ਹੈ ਤੇ ਮੇਲ ਦੇ ਨੇਮ ਅਨੁਸਾਰ ਵਿਛੜਿਆ ਰੱਬ ਨਾਲ ਮਿਲਦਾ ਹੈ।
Fareedkot Teekaਜਿਸ ਕੋ ਸੰਤੋਂ ਕਾ ਵਿਜੋਗ ਹੈ, ਸੋ ਤੇਰੇ ਮਿਲਨੇ ਸੇ ਵਿਛੁੜਿਆ ਹੈ ਅਰ ਜੋ ਸੰਤੋਂ ਕੇ ਸੰਜੋਗੀ ਹੂਏ ਹੈਂ ਤਿਨ ਕਾ ਤੇਰੇ ਸਾਥ ਮੇਲੁ ਹੂਆ ਹੈ॥੨॥
Prof. Sahib Singh(ਤੇਰੀ ਹੀ ਧੁਰ ਦਰਗਾਹ ਤੋਂ ਮਿਲੇ) ਵਿਜੋਗ ਦੇ ਕਾਰਣ ਮਿਲਿਆ ਹੋਇਆ ਜੀਵ ਵਿਛੁੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ ॥੨॥ਪਦ ਅਰਥ ਵਿਜੋਗਿ = (ਧੁਰ ਦੇ) ਵਿਜੋਗ ਦੇ ਕਾਰਨ। ਮਿਲਿ = ਮਿਲ ਕੇ (ਭੀ)। ਸੰਜੋਗੀ = (ਧੁਰ ਦੇ) ਸੰਜੋਗ ਦੇ ਕਾਰਨ। ਮੇਲੁ = ਮਿਲਾਪ ॥੨॥
SikhNet (Spanish)los que están unidos se separan, los que están separados se unen. (2)
ਜਿਸ ਨੋ. ਤੂ ਜਾਣਾਇਹਿ; ਸੋਈ ਜਨੁ ਜਾਣੈ ॥
jis no. too jaanaaeihi; soee jan jaanai |
Sant Singh KhalsaThat humble being, whom You inspire to understand, understands;
Manmohan SinghThe man whom thou causest to understand, understands Thee,
Manmohan Singh (Punjabi)ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,
Fareedkot Teekaਜਿਸ ਪੁਰਸ਼ ਕੋ ਤੂੰ ਆਪਣਾ ਸਰੂਪ ਜਨਾਵਤਾ ਹੈਂ॥
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਸਮਝ ਬਖ਼ਸ਼ਦਾ ਹੈਂ ਉਹੀ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ,ਪਦ ਅਰਥ ਜਾਣਾਇਹਿ = ਤੂੰ ਸਮਝ ਬਖ਼ਸ਼ਦਾ ਹੈਂ।
SikhNet (Spanish)Y solamente Te conoce quien Tú Mismo elevas hacia Ti;
ਹਰਿ ਗੁਣ; ਸਦ ਹੀ ਆਖਿ ਵਖਾਣੈ ॥
har gun; sad hee aakh vakhaanai |
Sant Singh Khalsahe continually speaks and chants the Glorious Praises of the Lord.
Manmohan Singhand he ever utters and repeats thine praises, O God.
Manmohan Singh (Punjabi)ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਅਤੇ ਉਚਾਰਨ ਕਰਦਾ ਹੈ, ਹੇ ਵਾਹਿਗੁਰੂ!
Fareedkot Teekaਹੇ ਹਰੀ! ਸੋ ਤੇਰੇ ਗੁਣਾਂ ਕੋ ਸਦੀਵ ਹੀ ਵਖਿਆਨ ਕਰਤਾ ਹੈ॥
Prof. Sahib Singhਤੇ ਉਹ ਮਨੁੱਖ ਹਰਿ-ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ।ਪਦ ਅਰਥ ਸਦ ਹੀ = ਸਦਾ ਹੀ।
SikhNet (Spanish)él cantará para siempre Tu Alabanza.
ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥
jin har seviaa; tin sukh paaeaa |
Sant Singh KhalsaOne who serves the Lord, obtains peace.
Manmohan SinghHe, who has served Thee, has obtained peace.
Manmohan Singh (Punjabi)ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪਰਾਪਤ ਹੋਇਆ ਹੈ।
Fareedkot Teekaਹੇ ਹਰੀ! ਜਿਸ ਨੇ ਤੇਰੇ ਕੋ ਸੇਵਿਆ ਹੈ ਤਿਸ ਨੇ ਸੁਖ ਪਾਇਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ;
SikhNet (Spanish)Aquéllos que Te sirven, viven en la Paz y en la Dicha,
ਸਹਜੇ ਹੀ; ਹਰਿ ਨਾਮਿ ਸਮਾਇਆ ॥੩॥
sahaje hee; har naam samaaeaa |3|
Sant Singh KhalsaHe is easily absorbed in the Lord's Name. ||3||
Manmohan SinghHe easily gets absorbed in God's Name.
Manmohan Singh (Punjabi)ਉਹ ਸੁਖੈਨ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ!
Fareedkot Teekaਹੇ ਹਰੀ! ਨਾਮੀ ਵਹੁ ਸੁਭਾਵਕ ਹੀ ਤੇਰੇ ਸਰੂਪ ਮੇਂ ਸਮਾਯਾ ਹੈ॥੩॥
Prof. Sahib Singhਉਹ ਮਨੁੱਖ (ਸਿਮਰਨ-ਭਗਤੀ ਦੇ ਕਾਰਨ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਵਿਚ ਲੀਨ ਹੋ ਗਿਆ ॥੩॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ ॥੩॥
SikhNet (Spanish)y con toda naturalidad se inmergen en Tu Nombre. (3)
ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥
too aape karataa; teraa keea sabh hoe |
Sant Singh KhalsaYou Yourself are the Creator; by Your doing, all things come to be.
Manmohan SinghThou Thyself art the creator and it is by thy doing that everything comes to pass.
Manmohan Singh (Punjabi)ਤੂੰ ਆਪ ਹੀ ਰਚਨਹਾਰ ਹੈਂ ਅਤੇ ਤੇਰੇ ਕਰਨ ਦੁਆਰਾ ਹੀ ਹਰ ਸ਼ੈ ਹੁੰਦੀ ਹੈ।
Fareedkot Teekaਤੂੰ ਆਪ ਹੀ ਸਰਬ ਕਾ ਕਰਤਾ ਹੈਂ ਅਰ ਸਭ ਤੇਰਾ ਕੀਆ ਹੂਆ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ (ਜਗਤ ਦਾ) ਰਚਨ ਵਾਲਾ ਹੈਂ। (ਜਗਤ ਵਿਚ) ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ,
SikhNet (Spanish)Tú eres el Creador; de Ti fluyen todas las acciones.
ਤੁਧੁ ਬਿਨੁ; ਦੂਜਾ ਅਵਰੁ ਨ ਕੋਇ ॥
tudh bin; doojaa avar na koe |
Sant Singh KhalsaWithout You, there is no other at all.
Manmohan SinghBesides thee, there is no other second.
Manmohan Singh (Punjabi)ਤੇਰੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
Fareedkot Teekaਤੇਰੇ ਸੇ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ॥
Prof. Sahib Singhਤੈਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ।
SikhNet (Spanish)Aparte de Ti, no hay nada;
ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ॥
too kar kar vekheh; jaaneh soe |
Sant Singh KhalsaYou watch over the creation, and understand it.
Manmohan SinghThou beholdest and understandest the created creation of Thine.
Manmohan Singh (Punjabi)ਤੂੰ ਆਪਣੀ ਉਸ ਰਚੀ ਹੋਈ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ।
Fareedkot Teekaਸੋਈ ਤੂੰ ਸ੍ਰਿਸ਼ਟੀ ਕੋ (ਕਰਿ ਕਰਿ) ਰਚ ਰਚ ਕਰ ਦੇਖਤਾ ਹੈਂ ਅਰ ਸਬ ਕੇ ਕਰਤਬ ਕੋ ਜਾਣਤਾ ਹੈਂ॥
Prof. Sahib Singhਤੂੰ ਆਪ ਹੀ (ਜਗਤ-ਰਚਨਾ) ਕਰ ਕਰ ਕੇ (ਸਭ ਦੀ) ਸੰਭਾਲ ਕਰਦਾ ਹੈਂ, ਤੂੰ ਆਪ ਹੀ ਇਸ ਸਾਰੇ (ਭੇਤ) ਨੂੰ ਜਾਣਦਾ ਹੈਂ।ਪਦ ਅਰਥ ਵੇਖਹਿ = ਤੂੰ ਵੇਖਦਾ ਹੈਂ। ਜਾਣਹਿ = ਤੂੰ ਜਾਣਦਾ ਹੈਂ।
SikhNet (Spanish)Tú eres Quien hace, ve y conoce, oh Señor.
ਜਨ ਨਾਨਕ; ਗੁਰਮੁਖਿ ਪਰਗਟੁ ਹੋਇ ॥੪॥੧॥੫੩॥
jan naanak; guramukh paragatt hoe |4|1|53|
Sant Singh KhalsaO servant Nanak, the Lord is revealed to the Gurmukh. ||4||1||53||
Manmohan SinghThrough the Guru, O slave Nanak, the Lord is revealed.
Manmohan Singh (Punjabi)ਗੁਰਾਂ ਦੇ ਰਾਹੀਂ, ਹੇ ਗੋਲੇ ਨਾਨਕ! ਪ੍ਰਭੂ ਪਰਤੱਖਸ਼ (ਸਾਖਸ਼ਾਤ) ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਦਾਸੋਂ ਕੋ ਸਾਖ੍ਯਾਤਕਾਰ ਹੋਤਾ ਹੈ॥੪॥੧॥੫੩॥☬ਕਈ ਪੁਰਸ਼ ਏਕ ਤਰਫ ਹੋ ਜਾਨੇ, ਕਈ ਦੂਸਰੀ ਤਰਫ ਹੋ ਕਰ ਅਪਨੀ ਅਪਨੀ ਤਰਫ ਖੈਂਚ ਕਰਨੀ, ਤਿਨ ਕੋ ਧੜੇ ਕਹਤੇ ਹੈਂ।☬ਆਪਨਾ ਭਰੋਸਾ ਔਰ ਸੰਸਾਰੀਓਂ ਕਾ ਝੂਠਾ ਪਖ੍ਯ ਸੂਚਨ ਕਰਾਉਤੇ ਹੈਂ:
Prof. Sahib Singhਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿਚ ਆ ਜਾਂਦੀ ਹੈ ॥੪॥੧॥੫੩॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੪॥੧॥੫੩॥
* ਵੇਰਵਾ: ਸ਼ਬਦ ਮ: ੪ = ੧। ਸ਼ਬਦ ਮ: ੧, ਤੇ ੩ = ੫੨। ਜੋੜ = ੫੩
SikhNet (Spanish)Dice Nanak, Tú Te revelas a la persona que se entona en Ti. (4‑1‑53)