ੴ

ਸਿੱਖਬਾਣੀ · SikhBani

ਨਿਰਤਿ ਕਰੇ ਬਹੁ ਵਾਜੇ ਵਜਾਏ ॥

nirat kare bahu vaaje vajaae
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 364, 365 · 23 lines
Translations

ਆਸਾ ਮਹਲਾ ੩ ॥

aasaa mahalaa 3 | Ang 364

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਨਿਰਤਿ ਕਰੇ; ਬਹੁ ਵਾਜੇ ਵਜਾਏ ॥

nirat kare; bahu vaaje vajaae | Ang 364

Sant Singh KhalsaOne may dance and play numerous instruments;
Manmohan SinghMan may dance and play many musical instruments.
Manmohan Singh (Punjabi)ਆਦਮੀ ਨਿਰਤਕਾਰੀ ਕਰੇ ਅਤੇ ਘਨੇਰੇ ਸੰਗੀਤਕ ਸਾਜ਼ ਪਿਆ ਵਜਾਵੇ।
Fareedkot Teekaਬਹੁਤ ਬਾਜੇ ਬਜਾਇ ਕਰ ਨਾਚਤੇ ਹੈਂ॥
Prof. Sahib Singh(ਮਨੁੱਖ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ,

ਪਦ ਅਰਥ ਨਿਰਤਿ = ਨਾਚ।

SikhNet (Spanish)Uno baila en una miríada de formas al son de la música, pero esta mente está sorda y ciega.

ਇਹੁ ਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥

eihu man andhaa bolaa hai; kis aakh sunaae | Ang 364

Sant Singh Khalsabut this mind is blind and deaf, so for whose benefit is this speaking and preaching?
Manmohan SinghBut as this mind is blind and deaf. For whom is this speaking and preaching then?
Manmohan Singh (Punjabi)ਪਰ ਇਹ ਮਨੂਆ ਅੰਨ੍ਹਾ ਤੇ ਬੋਲਾ ਹੈ। ਤਦ ਇਹ ਕਹਿਣਾ ਤੇ ਪ੍ਰਚਾਰਣਾ ਕੀਹਦੇ ਲਈ ਹੈ?
Fareedkot Teekaਪਰੰਤੂ ਮਨ ਤੋ ਅਗਿਆਨ ਕਰ ਅੰਧਾ ਹੈ, ਗੁਰ ਉਪਦੇਸ ਸਰਵਣ ਰਹਿਤ ਬਹਿਰਾ ਹੈ, ਏਹ ਕਿਸਕੋ ਕਹ ਕਰ ਸੁਨਾਉਤਾ ਹੈ॥
Prof. Sahib Singhਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ)। ਉਸ ਦਾ ਆਪਣਾ ਮਨ ਹੀ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ।

ਪਦ ਅਰਥ ਕਿਸੁ = ਕਿਸ ਨੂੰ? ਆਖਿ = ਆਖ ਕੇ। ਅਨਲ = {अनल} ਅੱਗ।

SikhNet (Spanish)¿Entonces para quién es toda la danza?

ਅੰਤਰਿ ਲੋਭੁ ਭਰਮੁ ਅਨਲ ਵਾਉ ॥

antar lobh bharam anal vaau | Ang 364

Sant Singh KhalsaDeep within is the fire of greed, and the dust-storm of doubt.
Manmohan SinghWithin him is the fire of avarice and the wind of superstition.
Manmohan Singh (Punjabi)ਉਸ ਦੇ ਅੰਦਰ ਲਾਲਚ ਦੀ ਅੱਗ ਅਤੇ ਸੰਦੇਹ ਦੀ ਹਵਾ ਹੈ।
Fareedkot Teekaਅੰਤਸਕਰਣ ਮੇਂ ਲੋਕ ਅਰੁ ਪੰਚ ਪ੍ਰਕਾਰ ਕਾ ਭ੍ਰਮ ਔਰੁ ਤ੍ਰਿਸਨਾ ਰੂਪ (ਅਨਲ) ਅਗਨੀ ਔਰੁ ਵਾਸਨਾ ਰੂਪੁ (ਵਾਉ) ਪੌਣ ਹੈ॥
Prof. Sahib Singh(ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ,

ਪਦ ਅਰਥ ਵਾਉ = ਹਵਾ, ਝੱਖੜ

SikhNet (Spanish)Dentro de uno mismo está el fuego de la avaricia, y la tempestad polvorosa de la duda.

ਦੀਵਾ ਬਲੈ; ਨ ਸੋਝੀ ਪਾਇ ॥੧॥

deevaa balai; na sojhee paae |1| Ang 364

Sant Singh KhalsaThe lamp of knowledge is not burning, and understanding is not obtained. ||1||
Manmohan SinghThe lamp of gnosis burns not, nor is the understanding attained.
Manmohan Singh (Punjabi)(ਗਿਆਨ ਦਾ) ਲੈਪਂ ਜਲਦਾ ਨਹੀਂ ਨਾਂ ਹੀ ਗਿਆਤ ਪਰਾਪਤ ਹੁੰਦਾ ਹੈ।
Fareedkot Teekaਇਸੀ ਕਰ ਕੇ ਬਿਬੇਕ ਰੂਪੁ ਦੀਪਕੁ ਬਲਦਾ ਨਹੀਂ ਔਰੁ ਆਤਮ ਬੋਧ ਰੂਪੁ ਸੂਝ ਪ੍ਰਾਪਤਿ ਨਹੀਂ ਹੋਤੀ॥੧॥
Prof. Sahib Singhਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ॥੧॥
SikhNet (Spanish)Así la lámpara del espíritu no se puede prender y no conoce uno la Esencia. (1)

ਗੁਰਮੁਖਿ ਭਗਤਿ; ਘਟਿ ਚਾਨਣੁ ਹੋਇ ॥

guramukh bhagat; ghatt chaanan hoe | Ang 364

Sant Singh KhalsaThe Gurmukh has the light of devotional worship within his heart.
Manmohan SinghWithin the mind of the Guru-ward, is the light of meditation.
Manmohan Singh (Punjabi)ਗੁਰੂ-ਸਮਰਪਣ ਦੇ ਮਨ ਅੰਦਰ ਸਿਮਰਨ ਦਾ ਪ੍ਰਕਾਸ਼ ਹੈ।
Fareedkot Teekaਭਗਤੀ ਕਰ ਗੁਰਮੁਖੋਂ ਕੇ ਅੰਤਸਕਰਨ ਮੇਂ ਪ੍ਰਕਾਸ ਹੋਤਾ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਘਟਿ = ਹਿਰਦੇ ਵਿਚ।

SikhNet (Spanish)La Luz de la Devoción enciende los corazones de aquéllos que se enfocan en Dios,

ਆਪੁ ਪਛਾਣਿ; ਮਿਲੈ ਪ੍ਰਭੁ ਸੋਇ ॥੧॥ ਰਹਾਉ ॥

aap pachhaan; milai prabh soe |1| rahaau | Ang 364

Sant Singh KhalsaUnderstanding his own self, he meets God. ||1||Pause||
Manmohan SinghRecognising his ownself, he meets the Lord. Pause.
Manmohan Singh (Punjabi)ਆਪਣੇ ਆਪ ਦੀ ਸਿੰਆਣ ਕਰਕੇ ਉਹ ਸੁਆਮੀ ਨੂੰ ਮਿਲ ਪੈਂਦਾ ਹੈ। ਠਹਿਰਾਉ।
Fareedkot Teekaਅਪਨੇ ਸ੍ਵਰੂਪ ਜੋ ਜਾਨ ਕਰ ਸੋ ਗੁਰਮੁਖ ਪ੍ਰਭੂ ਮੇਂ ਮਿਲਤੇ ਹੈਂ॥੧॥ ਰਹਾਉ ॥
Prof. Sahib Singh(ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣਿ = ਪਛਾਣੈ, ਪਛਾਣ ਲੈਂਦਾ ਹੈ ॥੧॥ ਰਹਾਉ ॥

SikhNet (Spanish)y en esta Bella Luz, su ser interior les es revelado y obtienen al Señor. (1‑Pausa)

ਗੁਰਮੁਖਿ ਨਿਰਤਿ; ਹਰਿ ਲਾਗੈ ਭਾਉ ॥

guramukh nirat; har laagai bhaau | Ang 364

Sant Singh KhalsaThe Gurmukh's dance is to embrace love for the Lord;
Manmohan SinghFor the pious person, embracing love for God is the dance,
Manmohan Singh (Punjabi)ਪਵਿੱਤ੍ਰ ਪੁਰਸ਼ ਲਈ, ਵਾਹਿਗੁਰੂ ਨਾਲ ਪ੍ਰੀਤ ਪਾਉਣੀ ਨ੍ਰਿਤਕਾਰੀ ਹੈ,
Fareedkot Teekaਗੁਰਮੁਖਾਂ ਕੀ ਨਿਰਤਕਾਰੀ ਏਹੀ ਹੈ, ਜੋ ਹਰੀ ਮੇਂ ਪ੍ਰੇਮੁ ਲਗ ਜਾਵੈ॥
Prof. Sahib Singhਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ,

ਪਦ ਅਰਥ ਭਾਉ = ਪ੍ਰੇਮ।

SikhNet (Spanish)La danza del Gurmukj es aquélla en donde él ama a su Dios,

ਪੂਰੇ ਤਾਲ; ਵਿਚਹੁ ਆਪੁ ਗਵਾਇ ॥

poore taal; vichahu aap gavaae | Ang 364

Sant Singh Khalsato the beat of the drum, he sheds his ego from within.
Manmohan Singhand the destruction of pride form within, is the beating of time.
Manmohan Singh (Punjabi)ਅਤੇ ਹੰਕਾਰ ਦਾ ਅੰਦਰੋਂ ਮਾਰਨਾ ਸੁਰ ਤਾਲ ਮੇਲਣਾ ਹੈ।
Fareedkot Teekaਅਰੁ ਤਾਲ ਏਹੀ ਪੂਰੇ ਕਰਤੇ ਹੈਂ, ਜੋ ਰਿਦੇ ਮੇਂ ਸੇ ਹੰਕਾਰੁ ਗਵਾਇ ਦੀਆ ਹੈ॥
Prof. Sahib Singh(ਇਸ ਤਰ੍ਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ।

ਪਦ ਅਰਥ ਆਪੁ = ਆਪਾ-ਭਾਵ, ਹਉਮੈ।

SikhNet (Spanish)y así los pasos de su danza hacen que vaya perdiendo el sentido de separación en su interior.

ਮੇਰਾ ਪ੍ਰਭੁ ਸਾਚਾ; ਆਪੇ ਜਾਣੁ ॥

meraa prabh saachaa; aape jaan | Ang 364

Sant Singh KhalsaMy God is True; He Himself is the Knower of all.
Manmohan SinghMy True Lord is Himself the Knower.
Manmohan Singh (Punjabi)ਮੈਡਾਂ ਸੱਚਾ ਸੁਆਮੀ ਆਪ ਹੀ ਜਾਨਣਹਾਰ ਹੈ।
Fareedkot Teekaਮੇਰਾ ਸਾਚਾ ਸ੍ਵਾਮੀ ਜਿਨ ਗੁਰਮੁਖੋਂ ਕੋ ਆਪਨਾ ਜਾਨਤਾ ਹੈ॥
Prof. Sahib Singh(ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ,

ਪਦ ਅਰਥ ਜਾਣੁ = ਜਾਣੂ।

SikhNet (Spanish)Uno concibe al Señor, Quien lo conoce todo,

ਗੁਰ ਕੈ ਸਬਦਿ; ਅੰਤਰਿ ਬ੍ਰਹਮੁ ਪਛਾਣੁ ॥੨॥

gur kai sabad; antar braham pachhaan |2| Ang 364

Sant Singh KhalsaThrough the Word of the Guru's Shabad, recognize the Creator Lord within yourself. ||2||
Manmohan SinghBy Guru's instruction recognise thou the Creator within thee.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਰਜਣਹਾਰ ਨੂੰ ਆਪਣੇ ਅੰਦਰ ਹੀ ਸਿੰਆਣ।
Fareedkot Teekaਸੋ ਗੁਰਮੁਖਿ ਸਬਦ ਕਰ ਅੰਤਸਕਰਣ ਮੇਂ ਬ੍ਰਹਮ ਕੋ ਪਹਚਾਨ ਲੇਤੇ ਹੈਂ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ॥੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਪਛਾਣੁ = ਪਛਾਣੂ ॥੨॥

SikhNet (Spanish)en su ser interno a través del Shabd de la Palabra del Guru. (2)

ਗੁਰਮੁਖਿ ਭਗਤਿ; ਅੰਤਰਿ ਪ੍ਰੀਤਿ ਪਿਆਰੁ ॥

guramukh bhagat; antar preet piaar | Ang 364

Sant Singh KhalsaThe Gurmukh is filled with devotional love for the Beloved Lord.
Manmohan SinghFor the Guru-ward hearty love and affection from the devotional service.
Manmohan Singh (Punjabi)ਦਿਲੀ ਪ੍ਰੇਮ ਅਤੇ ਪਿਰਹੜੀ ਗੁਰੂ-ਸਮਰਪਨ ਦੀ ਪ੍ਰੇਮ-ਮਈ ਸੇਵਾ ਹੈ।
Fareedkot Teekaਗੁਰਮੁਖਿ ਭਗਤੀ ਕੇ (ਅੰਤਰਿ) ਬੀਚ ਮੇਂ ਪ੍ਰੇਮ ਕਰਤੇ ਹੈਂ ਇਸੀ ਕਰ ਪ੍ਰਭੂ ਤਿਨ ਸੇ ਪਿਆਰ ਕਰਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ।
SikhNet (Spanish)El Gurmukh está lleno de Amor Devocional por el Bienamado Señor.

ਗੁਰ ਕਾ ਸਬਦੁ; ਸਹਜਿ ਵੀਚਾਰੁ ॥

gur kaa sabad; sehaj veechaar | Ang 364

Sant Singh KhalsaHe intuitively reflects upon the Word of the Guru's Shabad.
Manmohan SinghHe naturally dwells on the Guru's hymns.
Manmohan Singh (Punjabi)ਉਹ ਸੁਭਾਵਕ ਹੀ ਗੁਰਬਾਣੀ ਦਾ ਚਿੰਤਨ ਕਰਦਾ ਹੈ।
Fareedkot Teekaਐਸਾ ਨਿਸਚ੍ਯ ਕਰ ਗੁਰਮੁਖ ਗੁਰ ਸਬਦ ਕਾ ਸ੍ਵਭਾਵਕ ਹੀ ਬੀਚਾਰ ਕਰਤੇ ਹੈਂ॥
Prof. Sahib Singhਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)De forma intuitiva medita en la Palabra del Shabd.

ਗੁਰਮੁਖਿ ਭਗਤਿ; ਜੁਗਤਿ ਸਚੁ ਸੋਇ ॥

guramukh bhagat; jugat sach soe | Ang 364

Sant Singh KhalsaFor the Gurmukh, loving devotional worship is the way to the True Lord.
Manmohan SinghThe service of the pious, is the true way to that Lord.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੀ ਸੇਵਾ ਉਸ ਸੁਆਮੀ ਵੱਲ ਜਾਣ ਦਾ ਸੱਚਾ ਮਾਰਗ ਹੈ।
Fareedkot Teekaਜੋ ਸਚੀ ਭਗਤਿ ਸੇ ਜੁਗਤਿ ਹੈਂ ਸੋਈ ਗੁਰਮੁਖਿ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।

SikhNet (Spanish)Para el Gurmukh, la Alabanza Devocional Amorosa es el Camino al Señor.

ਪਾਖੰਡਿ ਭਗਤਿ ਨਿਰਤਿ; ਦੁਖੁ ਹੋਇ ॥੩॥

paakhandd bhagat nirat; dukh hoe |3| Ang 364

Sant Singh KhalsaBut the dances and the worship of the hypocrites bring only pain. ||3||
Manmohan SinghThe service and dance of the hypocrite bring sorrow.
Manmohan Singh (Punjabi)ਦੰਭੀ ਦੀ ਸੇਵਾ ਅਤੇ ਨਾਚ ਗ਼ਮ, ਰੰਜ ਉਪਜਾਂਦੇ ਹਨ।
Fareedkot Teekaਜੋ ਪਾਖੰਡ ਭਗਤੀ ਸੇ ਨਿਰਤਿ ਕਰਤੇ ਹੈਂ ਤਿਨ ਕੋ ਸਦਾ ਦੁਖੁ ਹੀ ਹੋਤਾ ਹੈ॥੩॥
Prof. Sahib Singhਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ ॥੩॥

ਪਦ ਅਰਥ ਪਾਖੰਡਿ = ਪਖੰਡ ਨਾਲ ॥੩॥

SikhNet (Spanish)Pero los bailes y la alabanza de los hipócritas traen sólo dolor. (3) P. 365.

ਏਹਾ ਭਗਤਿ; ਜਨੁ ਜੀਵਤ ਮਰੈ ॥

ehaa bhagat; jan jeevat marai | Ang 365

Sant Singh KhalsaTrue Devotion is to remain dead while yet alive.
Manmohan SinghReal worship is this that the mortal dies while alive.
Manmohan Singh (Punjabi)ਅਸਲੀ ਪੂਜਾ ਇਹ ਹੈ ਕਿ ਪ੍ਰਾਣੀ ਜੀਊਦੇਂ ਜੀ, ਮਰ ਜਾਵੇ।
Fareedkot Teekaਯਹੀ ਭਗਤਿ ਸਚੀ ਹੈ, ਜੋ ਦਾਸ ਜੀਵ ਭਾਵ ਸੇ ਮਰ ਜਾਇ ਅਰਥਾਤ ਆਪਾ ਭਾਉ ਛੋੜਿ ਦੇਇ॥
Prof. Sahib Singhਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ,
SikhNet (Spanish)La verdadera Devoción es aquella en la que el buscador muere hacia su ser mientras vive,

ਗੁਰ ਪਰਸਾਦੀ; ਭਵਜਲੁ ਤਰੈ ॥

gur parasaadee; bhavajal tarai | Ang 365

Sant Singh KhalsaBy Guru's Grace, one crosses over the terrible world-ocean.
Manmohan SinghBy Guru's grace, such a one crosses the dreadful world-ocean.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸੋਈ ਗੁਰ ਕ੍ਰਿਪਾ ਸੇ ਸੰਸਾਰ ਸਮੁੰਦ੍ਰ ਸੇ ਤਰੈਗਾ॥
Prof. Sahib Singhਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਭਵਜਲੁ = ਸੰਸਾਰ-ਸਮੁੰਦਰ।

SikhNet (Spanish)y por la Gracia del Guru, nada a través del mar de la vida.

ਗੁਰ ਕੈ ਬਚਨਿ; ਭਗਤਿ ਥਾਇ ਪਾਇ ॥

gur kai bachan; bhagat thaae paae | Ang 365

Sant Singh KhalsaThrough the Guru's Teachings, one's devotion is accepted,
Manmohan SinghBy Guru's instruction the devotional service s approved.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪ੍ਰੇਮਮਈ ਸੇਵਾ ਪ੍ਰਮਾਣੀਕ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਬਚਨ ਸੇ ਭਗਤਿ ਥਾਇ ਪੜਤੀ ਹੈ॥
Prof. Sahib Singhਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ,

ਪਦ ਅਰਥ ਥਾਇ ਪਾਇ = ਕਬੂਲ ਹੋ ਜਾਂਦੀ ਹੈ। ਥਾਇ = ਥਾਂ ਵਿਚ, ਲੇਖੇ ਵਿਚ।

SikhNet (Spanish)Practicando la Devoción a través del Shabd de la Palabra del Guru, la Devoción es aprobada por el Señor,

ਹਰਿ ਜੀਉ ਆਪਿ ਵਸੈ; ਮਨਿ ਆਇ ॥੪॥

har jeeo aap vasai; man aae |4| Ang 365

Sant Singh Khalsaand then, the Dear Lord Himself comes to dwell in the mind. ||4||
Manmohan SinghThen, the reverend Lord Himself comes and abides in the mind.
Manmohan Singh (Punjabi)ਪੂਜਯ ਪ੍ਰਭੂ ਖੁਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।
Fareedkot Teekaਔਰ ਹਰਿ ਜੀ ਅੰਤਸਕਰਣ ਮੇਂ ਆਪ ਆਇ ਕਰ ਨਿਵਾਸੁ ਕਰਤੇ ਹੈਂ॥੪॥
Prof. Sahib Singhਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੪॥

ਪਦ ਅਰਥ ਮਨਿ = ਮਨ ਵਿਚ ॥੪॥

SikhNet (Spanish)y el Bienamado Señor viene, de Sí Mismo, a habitar dentro de nosotros. (4)

ਹਰਿ ਕ੍ਰਿਪਾ ਕਰੇ; ਸਤਿਗੁਰੂ ਮਿਲਾਏ ॥

har kripaa kare; satiguroo milaae | Ang 365

Sant Singh KhalsaWhen the Lord bestows His Mercy, He leads us to meet the True Guru.
Manmohan SinghWhen God shows mercy, He unites man with the True Guru.
Manmohan Singh (Punjabi)ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਤਾਂ ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜ ਦਿੰਦਾ ਹੈ।
Fareedkot Teekaਜਬ ਹਰਿ ਜੀ ਕ੍ਰਿਪਾ ਕਰਤੇ ਹੈਂ ਤਬ ਸਤਿਗੁਰੋਂ ਕੋ ਮਿਲਾਉਤੇ ਹੈਂ॥
Prof. Sahib Singh(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ।
SikhNet (Spanish)Cuando Dios nos muestra Su Misericordia, nos une con el Perfecto Guru,

ਨਿਹਚਲ ਭਗਤਿ; ਹਰਿ ਸਿਉ ਚਿਤੁ ਲਾਏ ॥

nihachal bhagat; har siau chit laae | Ang 365

Sant Singh KhalsaThen, one's devotion becomes steady, and the consciousness is centered upon the Lord.
Manmohan SinghThen steady becomes his devotion and he fixes his attention on God.
Manmohan Singh (Punjabi)ਤਦ ਅਸਥਿਰ ਹੋ ਜਾਂਦਾ ਹੈ ਉਸ ਦਾ ਅਨੁਰਾਗ (ਪ੍ਰੇਮ) ਤੇ ਉਹ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜ ਲੈਂਦਾ ਹੈ।
Fareedkot Teekaਤਬ ਪੁਰਸ ਅਚਲ ਹਰਿ ਭਗਤਿ ਮੇਂ ਚਿਤੁ ਲਗਾਉਤਾ ਹੈ॥
Prof. Sahib Singh(ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।

ਪਦ ਅਰਥ ਨਿਹਚਲ = ਨਾਹ ਡੋਲਣ ਵਾਲੀ। ਸਿਉ = ਨਾਲ।

SikhNet (Spanish)y entonces uno queda inamovible en su Devoción estando entonado con el Señor.

ਭਗਤਿ ਰਤੇ; ਤਿਨੑ ਸਚੀ ਸੋਇ ॥

bhagat rate; tina sachee soe | Ang 365

Sant Singh KhalsaThose who are imbued with Devotion have truthful reputations.
Manmohan SinghTrue is the repute of those who are imbued with the Name,
Manmohan Singh (Punjabi)ਸੱਚੀ ਹੈ ਸੋਭਾ ਉਨ੍ਹਾਂ ਦੀ ਜੋ ਸਾਹਿਬ ਦੀ ਪ੍ਰੇਮਾਭਗਤੀ ਨਾਲ ਰੰਗੀਜੇ ਹਨ।
Fareedkot Teekaਐਸੀ ਭਗਤੀ ਮੇਂ ਜੋ ਰਾਤੇ ਹੈਂ ਤਿਨ ਕੀ ਸਚੀ (ਸੋਇ) ਸੋਭਾ ਹੋਤੀ ਹੈ॥
Prof. Sahib Singhਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਪਦ ਅਰਥ ਸੋਇ = ਸੋਭਾ। ਸਚੀ = ਸਦਾ-ਥਿਰ।

SikhNet (Spanish)Verdad es la fama de aquéllos que están imbuidos en la Devoción Amorosa del Señor,

ਨਾਨਕ; ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥

naanak; naam rate sukh hoe |5|12|51| Ang 365

Sant Singh KhalsaO Nanak, imbued with the Naam, the Name of the Lord, peace is obtained. ||5||12||51||
Manmohan SinghO Nanak, the mortal procures peace.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਬੰਦਾ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮੀ ਮੇਂ (ਰਤੇ) ਪ੍ਰੀਤੀ ਕਰਨੇ ਸੇ ਸੁਖ ਹੋਤਾ ਹੈ॥੫॥੧੨॥੫੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ॥੫॥੧੨॥੫੧॥

ਪਦ ਅਰਥ ਨਾਮਿ = ਨਾਮ ਵਿਚ ॥੫॥੧੨॥੫੧॥

SikhNet (Spanish)e intoxicados con el Naam, el Nombre del Señor, su ser se desenvuelve en el Éxtasis Eterno. (5‑12‑51)
Answers quote the Granth verbatim with Ang citations. AI commentary is not Gurbani and not a religious ruling.