ੴ

ਸਿੱਖਬਾਣੀ · SikhBani

ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥

janam janam kee mal dhovai paraaee aapanaa keetaa paavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 380, 381 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 380

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ, ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜਨਮ ਜਨਮ ਕੀ ਮਲੁ ਧੋਵੈ ਪਰਾਈ; ਆਪਣਾ ਕੀਤਾ ਪਾਵੈ ॥

janam janam kee mal dhovai paraaee; aapanaa keetaa paavai | Ang 380

Sant Singh KhalsaHe washes off the filth of other peoples' incarnations, but he obtains the rewards of his own actions.
Manmohan SinghThe slanderer washes the filth of many births of others and reaps the fruit of his own acts.
Manmohan Singh (Punjabi)ਨਿਦਕ ਹੋਰਨਾਂ ਦੀ ਅਨੇਕਾਂ ਜਨਮਾਂ ਦੀ ਗਿਲਾਜ਼ਤ ਧੋਂਦਾ ਹੈ ਅਤੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ।
Fareedkot Teekaਜਨਮ ਜਨਮਾਂਤ੍ਰ ਕੀ ਜੋ ਪਾਪੋਂ ਰੂਪ ਪਰਾਈ ਮਲ ਹੈ, ਸੋ ਨਿੰਦਕ ਨਿੰਦ੍ਯਾ ਕਰ ਕੇ ਧੋਇ ਦੇਤਾ ਹੈ ਔਰ ਅਪਨੇ ਕੀਏ ਕਾ ਫਲ੍ਹ ਨਰਕ ਪਾਵਤਾ ਹੈ॥
Prof. Sahib Singh(ਨਿੰਦਕ) ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ (ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿਚ ਇਕੱਠੀ ਕਰ ਲੈਂਦਾ ਹੈ, ਇਸ ਤਰ੍ਹਾਂ ਉਹ) ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ।

ਪਦ ਅਰਥ ਮਲੁ = ਪਾਪਾਂ ਦੀ ਮੈਲ। ਪਰਾਈ = ਹੋਰਨਾਂ ਦੀ।

SikhNet (Spanish)El que calumnia lava la impureza acumulada del ser a quien calumnia, pero eso que sembró, lo cosecha para sí mismo.

ਈਹਾ ਸੁਖੁ ਨਹੀ ਦਰਗਹ ਢੋਈ; ਜਮ ਪੁਰਿ ਜਾਇ ਪਚਾਵੈ ॥੧॥

eehaa sukh nahee daragah dtoee; jam pur jaae pachaavai |1| Ang 380

Sant Singh KhalsaHe has no peace in this world, and he has no place in the Court of the Lord. In the City of Death, he is tortured. ||1||
Manmohan SinghHe has no peace here and no room in God's court. He is tormented in the city of death.
Manmohan Singh (Punjabi)ਏਥੇ ਉਸ ਨੂੰ ਆਰਾਮ ਨਹੀਂ ਅਤੇ ਨਾਂ ਹੀ ਉਸ ਨੂੰ ਰਬ ਦੇ ਦਰਬਾਰ ਅੰਦਰ ਟਿਕਾਣਾ ਮਿਲਦਾ ਹੈ। ਉਸ ਨੂੰ ਮੌਤ ਦੇ ਸ਼ਹਿਰ ਵਿੱਚ ਤਕਲਫ਼ਿ ਦਿੱਤੀ ਜਾਂਦੀ ਹੈ।
Fareedkot Teekaਨ ਤੋ ਸੰਸਾਰ ਮੇਂ ਹੀ ਸੁਖ ਪਾਵਤਾ ਹੈ ਨ ਆਗੇ ਦਰਗਾਹਿ ਮੇਂ ਸ਼ੁਭ ਜਗਾ ਮਿਲਤੀ ਹੈ, ਜਬ ਜਮ ਲੋਕ ਮੇਂ ਜਾਤਾ ਹੈ ਤਬ ਨਿੰਦਿਆ ਕੇ ਫਲ੍ਹ ਕਰ ਜਮਦੂਤ ਨਰਕੋਂ ਮੇਂ ਜਲਾਵਤੇ ਹੈਂ॥੧॥
Prof. Sahib Singh(ਨਿੰਦਾ ਦੇ ਕਾਰਨ ਉਸ ਨੂੰ) ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਦੁਖੀ ਹੁੰਦਾ ਰਹਿੰਦਾ ਹੈ ॥੧॥

ਪਦ ਅਰਥ ਈਹਾ = ਇਸ ਲੋਕ ਵਿਚ। ਢੋਈ = ਆਸਰਾ, ਟਿਕਾਣਾ। ਜਮਪੁਰਿ = ਜਮ ਦੇ ਨਗਰ ਵਿਚ। ਜਾਇ = ਜਾ ਕੇ। ਪਚਾਵੈ = ਖ਼ੁਆਰ ਹੁੰਦਾ ਹੈ, ਦੁੱਖੀ ਹੁੰਦਾ ਹੈ ॥੧॥

SikhNet (Spanish)No obtiene Paz aquí ni Refugio en el más allá, y se desperdicia en la casa de la muerte. (1)

ਨਿੰਦਕਿ; ਅਹਿਲਾ ਜਨਮੁ ਗਵਾਇਆ ॥

nindak; ahilaa janam gavaaeaa | Ang 380

Sant Singh KhalsaThe slanderer loses his life in vain.
Manmohan SinghThe calumniator loses his life in vain.
Manmohan Singh (Punjabi)ਬਦਖੋਈ ਕਰਨ ਵਾਲਾ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
Fareedkot Teekaਨਿੰਦਕ ਨੇ ਅਪਨਾ ਜਨਮ (ਅਹਿਲਾ) ਬ੍ਯਰਥ ਨਸ਼ਟ ਕਰਾ ਹੈ॥
Prof. Sahib Singh(ਹੇ ਭਾਈ!) ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ।

ਪਦ ਅਰਥ ਨਿੰਦਕਿ = ਨਿੰਦਕ ਨੇ। ਅਹਿਲਾ = ਕੀਮਤੀ।

SikhNet (Spanish)Infértil es la vida del calumniador,

ਪਹੁਚਿ. ਨ ਸਾਕੈ ਕਾਹੂ ਬਾਤੈ; ਆਗੈ ਠਉਰ. ਨ ਪਾਇਆ ॥੧॥ ਰਹਾਉ ॥

pahuch. na saakai kaahoo baatai; aagai tthaur. na paaeaa |1| rahaau | Ang 380

Sant Singh KhalsaHe cannot succeed in anything, and in the world hereafter, he finds no place at all. ||1||Pause||
Manmohan SinghHe cannot succeed in anything and hereafter obtains not a place. Pause.
Manmohan Singh (Punjabi)ਉਹ ਕਿਸੇ ਗਲ ਵਿੱਚ ਭੀ ਕਾਮਯਾਬ ਨਹੀਂ ਹੋ ਸਕਦਾ ਅਤੇ ਏਦੂੰ ਮਗਰੋਂ ਉਸ ਨੂੰ ਕੋਈ ਥਾਂ ਨਹੀਂ ਮਿਲਦੀ। ਠਹਿਰਾਉ।
Fareedkot Teekaਇਸ ਲੋਕ ਮੇਂ ਕਿਸੀ ਅਪਨੇ ਮਨੋਰਥ ਤਕ ਕਿਸੀ ਬਾਤ ਮੇਂ ਪਹੁੰਚ ਨਹੀਂ ਸਕਤਾ ਹੈ ਔਰ ਨ ਆਗੇ ਪਰਲੋਕ ਮੇਂ ਭੀ ਉਸ ਨੇ (ਠਉਰ) ਸ਼ੁਭ ਅਸਥਾਨ ਪਾਇਆ ਹੈ॥੧॥ ਰਹਾਉ ॥
Prof. Sahib Singh(ਸੰਤਾਂ ਦੀ ਨਿੰਦਾ ਕਰ ਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਮੈਂ ਉਹਨਾਂ ਦੇ ਥਾਂ ਆਦਰ-ਸਤਕਾਰ ਹਾਸਲ ਕਰ ਲਵਾਂਗਾ, ਪਰ ਉਹ ਨਿੰਦਕ) ਕਿਸੇ ਗੱਲੇ ਭੀ (ਸੰਤ ਜਨਾਂ) ਦੀ ਬਰਾਬਰੀ ਨਹੀਂ ਕਰ ਸਕਦਾ, (ਨਿੰਦਾ ਦੇ ਕਾਰਨ) ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ॥੧॥ ਰਹਾਉ ॥

ਪਦ ਅਰਥ ਕਾਹੂ ਬਾਤੈ = ਕਿਸੇ ਭੀ ਗੱਲ ਵਿਚ। ਆਗੈ = ਪਰਲੋਕ ਵਿਚ ॥੧॥ ਰਹਾਉ ॥

SikhNet (Spanish)no puede obtener el Estado de Éxtasis por medio de ningún artefacto y en el más allá no consigue refugio. (1‑Pausa)

ਕਿਰਤੁ ਪਇਆ ਨਿੰਦਕ ਬਪੁਰੇ ਕਾ; ਕਿਆ ਓਹੁ ਕਰੈ ਬਿਚਾਰਾ ॥

kirat peaa nindak bapure kaa; kiaa ohu karai bichaaraa | Ang 380

Sant Singh KhalsaSuch is the fate of the wretched slanderer - what can the poor creature do?
Manmohan SinghSuch is the fate of the wretched slander. What can the poor creature do?
Manmohan Singh (Punjabi)ਐਹੋ ਜੇਹੀ ਹੈ ਕਿਸਮਤ ਬਦਬਖਤ ਬਦਖੋਈ ਕਰਨ ਵਾਲੇ ਦੀ। ਉਹ ਗਰੀਬ ਜੀਵ ਕੀ ਕਰ ਸਕਦਾ ਹੈ?
Fareedkot Teekaਓਹੁ ਬਿਚਾਰਾ ਕਿਆ ਕਰੈ ਉਸ ਨਿੰਦਕ ਬਿਚਾਰੇ ਕਾ ਯਹੀ ਕਰਮ ਪੜ ਗਿਆ ਹੈ॥
Prof. Sahib Singhਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ (ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵਲ ਪ੍ਰੇਰਦੇ ਹਨ)।

ਪਦ ਅਰਥ ਕਿਰਤੁ = ਪਿਛਲੇ ਜਨਮਾਂ ਵਿਚ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਪੇਸ਼ ਪਿਆ, ਉੱਘੜ ਆਇਆ। ਬਪੁਰਾ = ਵਿਚਾਰਾ, ਬਦ-ਨਸੀਬ, ਮੰਦ-ਭਾਗੀ।

SikhNet (Spanish)Pero tal es la naturaleza innata de los calumniadores; ¿qué pueden hacer esos desgraciados?

ਤਹਾ ਬਿਗੂਤਾ ਜਹ ਕੋਇ ਨ ਰਾਖੈ; ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥

tahaa bigootaa jeh koe na raakhai; ohu kis peh kare pukaaraa |2| Ang 380

Sant Singh KhalsaHe is ruined there, where no one can protect him; with whom should he lodge his complaint? ||2||
Manmohan SinghHe is ruined there where none can protect him. With whom should he lodge a complaint.
Manmohan Singh (Punjabi)ਉਹ ਉਥੇ ਤਬਾਹ ਹੋਇਆ ਹੈ, ਜਿਥੇ ਉਸਦੀ ਕੋਈ ਰੱਖਿਆ ਨਹੀਂ ਕਰ ਸਕਦਾ। ਉਹ ਕਿਸ ਦੇ ਮੂਹਰੇ ਫਰਿਆਦ ਕਰੇ?
Fareedkot Teekaਤਿਸ ਜਮ ਲੋਕ ਸਥਾਨ ਮੇਂ ਨਿੰਦਕ (ਬਿਗੂਤਾ) ਖਰਾਬ ਹੂਆ ਹੈ ਜਹਾਂ ਕੋਈ ਭੀ ਰਖ੍ਯਕ ਨਹੀਂ ਵਹੁ ਕਿਸ ਕੇ ਪਾਸ ਜਾਇ ਕਰ ਕੇ ਅਪਨੀ ਪੁਕਾਰ ਕਰੇ॥੨॥
Prof. Sahib Singhਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ। ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ ॥੨॥

ਪਦ ਅਰਥ ਤਹਾ = ਉਸ ਥਾਂ, ਉਸ ਨਿੱਘਰੀ ਆਤਮਕ ਅਵਸਥਾ ਵਿਚ। ਬਿਗੂਤਾ = ਖ਼ੁਆਰ ਹੁੰਦਾ ਹੈ। ਪਹਿ = ਪਾਸ ॥੨॥

SikhNet (Spanish)Se arruinan a sí mismos y nadie les ofrece amparo, ¿con quien se pueden ir a quejar?

ਨਿੰਦਕ ਕੀ ਗਤਿ ਕਤਹੂੰ ਨਾਹੀ; ਖਸਮੈ ਏਵੈ ਭਾਣਾ ॥

nindak kee gat katahoon naahee; khasamai evai bhaanaa | Ang 381

Sant Singh KhalsaThe slanderer shall never attain emancipation; this is the Will of the Lord and Master.
Manmohan SinghFor the calumniator, there is no salvation, anywhere and such is the will of the Lord.
Manmohan Singh (Punjabi)ਬਦਖੋਈ ਕਰਨ ਵਾਲੇ ਲਈ ਕਿਧਰੇ ਭੀ ਮੋਖਸ਼ ਨਹੀਂ, ਸੁਆਮੀ ਦੀ ਐਹੋ ਜੇਹੀ ਹੀ ਰਜ਼ਾ ਹੈ।
Fareedkot Teekaਨਿੰਦਕ ਕੀ ਗਤਿ ਕਿਸੀ ਸਥਾਨ ਮੇਂ ਨਹੀਂ ਭਈ ਹੈ ਮਾਲਕ ਕੋ ਐਸੇ ਹੀ ਭਾਯਾ ਹੈ॥
Prof. Sahib Singhਖਸਮ-ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ (ਸੰਤ ਜਨਾਂ ਦੀ) ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ (ਕਿਉਂਕਿ ਉਹ ਉੱਚੀ ਆਤਮਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਾ ਕਰਦਾ ਹੈ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਕਤ ਹੂੰ = ਕਿਤੇ ਭੀ। ਏਵੈਂ = ਇਉਂ ਹੀ।

SikhNet (Spanish)El calumniador no obtiene la Emancipación, pues así es la Voluntad del Señor.

ਜੋ ਜੋ ਨਿੰਦ ਕਰੇ ਸੰਤਨ ਕੀ; ਤਿਉ ਸੰਤਨ ਸੁਖੁ ਮਾਨਾ ॥੩॥

jo jo nind kare santan kee; tiau santan sukh maanaa |3| Ang 381

Sant Singh KhalsaThe more the Saints are slandered, the more they dwell in peace. ||3||
Manmohan SinghThe more the saints are slandered, the more the peace they enjoy.
Manmohan Singh (Punjabi)ਜਿੰਨੀ ਜਿਆਦਾ ਸਾਧੂਆ ਦੀ ਬਦਖੋਈ ਕੀਤੀ ਜਾਵੇ, ਉਨ੍ਹਾਂ ਹੀ ਜ਼ਿਆਦਾ ਆਰਾਮ ਉਹ ਮਾਣਦੇ ਹਨ।
Fareedkot Teekaਜੈਸੇ ੨ ਸੰਤੋਂ ਕੀ ਨਿੰਦਾ ਕਰਤਾ ਹੈ, ਤੈਸੇ ੨ ਸੰਤੋਂ ਨੇ ਸੁਖ ਮਾਨਾ ਹੈ ਅਰ ਜੋ ਜੋ ਪੁਰਖ ਨਿੰਦਾ ਕਰਤਾ ਹੈ, ਸੋ ਸੋ ਦੁਖੀ ਹੋਤਾ ਹੈ॥੩॥
Prof. Sahib Singhਦੂਜੇ ਪਾਸੇ) ਜਿਉਂ ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ (ਉਕਾਈਆਂ ਨਸ਼ਰ ਕਰਦਾ ਹੈ) ਤਿਉਂ ਤਿਉਂ ਸੰਤ ਜਨ ਇਸ ਵਿਚ ਸੁਖ ਪ੍ਰਤੀਤ ਕਰਦੇ ਹਨ (ਉਹਨਾਂ ਨੂੰ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ) ॥੩॥
SikhNet (Spanish)Y mientras más calumnia a los Santos, más Paz obtendrán los Santos,

ਸੰਤਾ ਟੇਕ ਤੁਮਾਰੀ ਸੁਆਮੀ; ਤੂੰ ਸੰਤਨ ਕਾ ਸਹਾਈ ॥

santaa ttek tumaaree suaamee; toon santan kaa sahaaee | Ang 381

Sant Singh KhalsaThe Saints have Your Support, O Lord and Master; You are the Saints' Help and Support.
Manmohan SinghThe saints have thine support, O Lord and to the saints thou art the succourer.
Manmohan Singh (Punjabi)ਸਾਧੂਆਂ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਸਾਧੂਆਂ ਦਾ ਤੂੰ ਹੀ ਸਹਾਇਕ ਹੈ।
Fareedkot Teekaਹੇ ਅਕਾਲ ਪੁਰਖ! ਸੰਤੋਂ ਕੋ ਤੁਮਾਰੀ ਟੇਕ ਹੈ ਔਰ ਤੁਮਹੀ ਸੰਤੋਂ ਕੇ ਸਹਾਯਕ ਹੋ॥
Prof. Sahib Singhਹੇ ਮਾਲਕ-ਪ੍ਰਭੂ! ਤੇਰੇ ਸੰਤਾਂ ਨੂੰ (ਜੀਵਨ-ਅਗਵਾਈ ਵਾਸਤੇ) ਸਦਾ ਤੇਰਾ ਆਸਰਾ ਰਹਿੰਦਾ ਹੈ, ਤੂੰ (ਸੰਤਾਂ ਦਾ ਜੀਵਨ ਉੱਚਾ ਕਰਨ ਵਿਚ) ਮਦਦਗਾਰ ਭੀ ਬਣਦਾ ਹੈਂ।

ਪਦ ਅਰਥ ਸਹਾਈ = ਮਦਦਗਾਰ।

SikhNet (Spanish)pues Tus Santos, oh Señor, buscan Tu Refugio y Tu eres el Protector de los Santos.

ਕਹੁ ਨਾਨਕ. ਸੰਤ ਹਰਿ ਰਾਖੇ; ਨਿੰਦਕ ਦੀਏ ਰੁੜਾਈ ॥੪॥੨॥੪੧॥

kahu naanak. sant har raakhe; nindak dee rurraaee |4|2|41| Ang 381

Sant Singh KhalsaSays Nanak, the Saints are saved by the Lord; the slanderers are drowned in the deep. ||4||2||41||
Manmohan SinghSays Nanak, the saints are saved by God, but he consigns the calumniators to the flood
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧੂਆਂ ਦੀ ਵਾਹਿਗੁਰੂ ਰੱਖਿਆ ਕਰਦਾ ਹੈ ਅਤੇ ਬਦਖੋਈ ਕਰਨ ਵਾਲਿਆਂ ਨੂੰ ਉਹ ਹੜ੍ਹ ਵਿੱਚ ਸੁੱਟ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਤੈਨੇ ਜਨਮ ਮਰਨ ਤੇ ਸੰਤੋਂ ਕੀ ਰਖ੍ਯਾ ਕਰੀ ਹੈ ਔਰ ਨਿੰਦਕੋਂ ਕੋ ਇਸ ਸੰਸਾਰ ਸਾਗਰ ਮੇਂ (ਰੁੜਾਈ) ਰੋੜ ਦੀਆ ਅਰਥਾਤ ਚੁਰਾਸੀ ਰੂਪ ਪ੍ਰਵਾਹ ਮੇਂ ਪਾ ਦੀਆ ਹੈ॥੪॥੨॥੪੧॥☬ਪਾਖੰਡ ਕੀ ਨਿਖੇਧ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਉਸ ਨਿੰਦਾ ਦੀ ਬਰਕਤਿ ਨਾਲ) ਸੰਤਾਂ ਨੂੰ ਤਾਂ ਪਰਮਾਤਮਾ (ਮੰਦ ਕਰਮਾਂ ਤੋਂ) ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ (ਉਹਨਾਂ ਦੇ ਨਿੰਦਾ ਦੇ ਹੜ ਵਿਚ) ਰੋੜ੍ਹ ਦੇਂਦਾ ਹੈ (ਉਹਨਾਂ ਦੇ ਆਤਮਕ ਜੀਵਨ ਨੂੰ ਨਿੰਦਾ ਦੇ ਹੜ ਵਿਚ ਰੋੜ੍ਹ ਕੇ ਮੁਕਾ ਦੇਂਦਾ ਹੈ) ॥੪॥੨॥੪੧॥
SikhNet (Spanish)Dice Nanak, los Santos son salvados por el Señor, mientras los calumniadores se ahogan en lo profundo. (4‑2‑41)
Answers quote the Granth verbatim with Ang citations. AI commentary is not Gurbani and not a religious ruling.