ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਬਾਹਰੁ ਧੋਇ ਅੰਤਰੁ ਮਨੁ ਮੈਲਾ; ਦੁਇ ਠਉਰ ਅਪੁਨੇ ਖੋਏ ॥
baahar dhoe antar man mailaa; due tthaur apune khoe |
Sant Singh KhalsaHe washes outwardly, but within, his mind is filthy; thus he loses his place in both worlds.
Manmohan SinghFrom without, man washes his body, but from within his mind remains filthy, hence he loses his both the places.
Manmohan Singh (Punjabi)ਬਾਹਰ ਵਾਰੋਂ ਬੰਦਾ ਆਪਣੀ ਦੇਹਿ ਧੋ ਲੈਂਦਾ ਹੈ, ਪ੍ਰੰਤੂ ਅੰਦਰੋਂ ਉਸਦਾ ਚਿੱਤ ਗਲੀਜ਼ ਰਹਿੰਦਾ ਹੈ। ਉਹ ਆਪਣੇ ਦੋਵੇ ਥਾਂ ਹੀ ਗੁਆ ਲੈਂਦਾ ਹੈ।
Fareedkot Teekaਬਾਹਰ ਸਰੀਰ ਕੋ ਧੋਵਤਾ ਹੈ ਔਰ ਮਨ ਅੰਤਰ ਸੇ ਮੈਲਾ ਹੈ, ਤਾਂ ਤੇ ਐਸੇ ਜੀਵ ਨੇ ਅਪਨੇ ਦੋਨੋਂ (ਠਉਰ) ਅਸਥਾਨ, ਭਾਵ ਲੋਕ ਪਰਲੋਕ ਗਵਾਏ ਹੈਂ॥
Prof. Sahib Singhਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ।ਪਦ ਅਰਥ ਬਾਹਰੁ = ਬਾਹਰਲਾ ਪਾਸਾ, ਪਿੰਡਾ, ਸਰੀਰ। ਅੰਤਰੁ = ਅੰਦਰਲਾ। ਖੋਏ = ਗਵਾ ਲਏ।
SikhNet (Spanish)Aquél que se lava por fuera pero se mantiene impuro en su mente, pierde aquí y en el más allá.
ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ; ਆਗੈ ਮੁਸਿ ਮੁਸਿ ਰੋਏ ॥੧॥
eehaa kaam krodh mohi viaapiaa; aagai mus mus roe |1|
Sant Singh KhalsaHere, he is engrossed in sexual desire, anger and emotional attachment; hereafter, he shall sigh and weep. ||1||
Manmohan SinghHere, he is engrossed in lust, wrath and worldly love and here after, he shall weep drawing deep sighs.
Manmohan Singh (Punjabi)ਏਥੇ ਉਹ ਵਿਸ਼ੇ ਭੋਗ, ਗੁਸੇ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਏਦੂੰ ਮਗਰੋਂ ਉਹ ਡੂੰਘੇ ਹਉਕੇ ਭਰ ਕੇ ਵਿਰਲਾਪ ਕਰੇਗਾ।
Fareedkot Teekaਈਹਾਂ ਕਾਮ ਕ੍ਰੋਧ ਲੋਭ ਮੋਹਾਦਿ ਬਿਕਾਰੋਂ ਮੇਂ ਮਿਲਾ ਹੂਆ ਹੈ, ਜਬ ਆਗੇ ਪਰਲੋਕ ਮੇਂ ਜਾਇਗਾ ਤਬ (ਮੁਸਿ ਮੁਸਿ) ਹਟਕੋਰੇ ਲੈ ਲੈ ਰੋਵੇਂਗਾ॥੧॥
Prof. Sahib Singhਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ ॥੧॥ਪਦ ਅਰਥ ਈਹਾ = ਇਸ ਲੋਕ ਵਿਚ। ਕਾਮਿ = ਕਾਮ ਵਿਚ। ਵਿਆਪਿਆ = ਫਸਿਆ ਰਿਹਾ। ਆਗੈ = ਪਰਲੋਕ ਵਿਚ। ਮੁਸਿ ਮੁਸਿ = ਹਟਕੋਰੇ ਲੈ ਲੈ ਕੇ ॥੧॥
SikhNet (Spanish)Aquí está infectado con lujuria, enojo e infatuación, y en el más allá llora y se queja. (1)
ਗੋਵਿੰਦ ਭਜਨ ਕੀ ਮਤਿ; ਹੈ ਹੋਰਾ ॥
govind bhajan kee mat; hai horaa |
Sant Singh KhalsaThe way to vibrate and meditate on the Lord of the Universe is different.
Manmohan SinghDifferent is the way to the meditation of the World-Lord.
Manmohan Singh (Punjabi)ਵੱਖਰਾ ਹੈ ਰਸਤਾ, ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦਾ।
Fareedkot Teekaਹੇ ਭਾਈ! ਗੋਬਿੰਦ ਭਜਨ ਕੀ ਮਤ (ਹੋਰਾ) ਦੂਸਰੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ)।ਪਦ ਅਰਥ ਮਤਿ = ਅਕਲ। ਹੋਰਾ = ਹੋਰ ਕਿਸਮ ਦੀ।
SikhNet (Spanish)¡Esta no es la forma de Devoción al Señor! Pero así, como cuando se le pega al agujero de la serpiente, y la serpiente no muere,
ਵਰਮੀ ਮਾਰੀ. ਸਾਪੁ ਨ ਮਰਈ; ਨਾਮੁ. ਨ ਸੁਨਈ ਡੋਰਾ ॥੧॥ ਰਹਾਉ ॥
varamee maaree. saap na maree; naam. na sunee ddoraa |1| rahaau |
Sant Singh KhalsaDestroying the snake-hole, the snake is not killed; the deaf person does not hear the Lord's Name. ||1||Pause||
Manmohan SinghBy destroying the snake-hole, the snake dies not, the deaf man hears not God's name. Pause.
Manmohan Singh (Punjabi)ਸੱਪ ਦੀ ਖੁੱਡ ਤਬਾਹ ਕਰਨ ਨਾਲ ਸੱਪ ਨਹੀਂ ਮਰਦਾ, ਬੋਲਾ ਆਦਮੀ ਵਾਹਿਗੁਰੂ ਦਾ ਨਾਮ ਸ੍ਰਵਣ ਨਹੀਂ ਕਰਦਾ ਠਹਿਰਾਉ।
Fareedkot Teeka(ਵਰਮੀ) ਜਿਸ ਮ੍ਰਿਤਕਾ ਕੀ ਖੋੜ ਮੇਂ ਸਰਪ ਰਹਤਾ ਹੈ ਤਿਸ ਕੇ ਮਾਰਨ ਕਰ ਜੈਸੇ ਸਰਪ ਨਹੀਂ ਮਰਤਾ, ਇਸ ਪ੍ਰਕਾਰ ਅੰਤਸਕਰਣ ਮੇਂ ਹੌਮੈ ਰੂਪ ਜੋ ਸਰਪ ਹੈ ਬਿਨਾਂ ਬੀਚਾਰ ਮੰਤ੍ਰ ਤੇ ਧੂੰਈ ਆਦਿ ਤਾਪਨੇ ਕਰ ਨਹੀਂ ਮਰਤਾ ਅਰਥਾਤ ਹਉਮੈ ਨਹੀਂ ਜਾਤੀ। ਇਹ (ਡੋਰਾ) ਬੋਲਾ ਜੀਵ ਨਾਮ ਕੋ ਸ੍ਰਵਨ ਨਹੀਂ ਕਰਤਾ ਔਰ ਅਨ੍ਯ ਸਾਧਨੋਂ ਮੇਂ ਪ੍ਰਬਿਰਤ ਰਹਤਾ ਹੈ॥੧॥ ਰਹਾਉ ॥
Prof. Sahib Singhਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ), ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ॥੧॥ ਰਹਾਉ ॥ਪਦ ਅਰਥ ਵਰਮੀ = ਖੁੱਡ। ਡੋਰਾ = ਬੋਲਾ ॥੧॥ ਰਹਾਉ ॥
SikhNet (Spanish)de igual manera, si se le pega en los oídos al sordo espiritual, no por eso transformará su mente para escuchar el Naam, el Nombre del Señor. (1‑Pausa)
ਮਾਇਆ ਕੀ ਕਿਰਤਿ ਛੋਡਿ ਗਵਾਈ; ਭਗਤੀ. ਸਾਰ ਨ ਜਾਨੈ ॥
maaeaa kee kirat chhodd gavaaee; bhagatee. saar na jaanai |
Sant Singh KhalsaHe renounces the affairs of Maya, but he does not appreciate the value of devotional worship.
Manmohan SinghOstensibly he abandons the worldly affairs, but he knows the worth of devotion.
Manmohan Singh (Punjabi)ਜ਼ਾਹਰ ਤੌਰ ਤੇ ਉਹ ਸੰਸਾਰੀ ਵਿਹਾਰ ਤਰਕ ਕਰ ਦਿੰਦਾ ਹੈ, ਪਰ ਉਹ ਪ੍ਰੇਮਾ ਭਗਤੀ ਦੀ ਕਦਰ ਨਹੀਂ ਜਾਣਦਾ।
Fareedkot Teeka(ਮਾਇਆ ਕੀ ਕਿਰਤਿ) ਅਰਥਾਤ ਲੋਕਕ ਕਾਰ ਪਾਖੰਡੀ ਭਗਤ ਬਨ ਕਰਕੈ ਛੋਡਕੈ ਗਵਾਈ ਹੈ, ਭਾਵ ਕਿਰਤ ਕਰ ਨਹੀਂ ਸਕਤਾ ਔਰ ਭਗਤੀ ਕਾ ਤਤ੍ਵ ਭੀ ਨਹੀਂ ਜਾਨਤਾ ਹੈ॥
Prof. Sahib Singh(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ,ਪਦ ਅਰਥ ਕਿਰਤਿ = ਮੇਹਨਤ। ਸਾਰ = ਕਦਰ, ਸੂਝ।
SikhNet (Spanish)Él finge que abandona el camino de la Maya, pero no conoce la Esencia de la Devoción.
ਬੇਦ ਸਾਸਤ੍ਰ ਕਉ ਤਰਕਨਿ ਲਾਗਾ; ਤਤੁ ਜੋਗੁ. ਨ ਪਛਾਨੈ ॥੨॥
bed saasatr kau tarakan laagaa; tat jog. na pachhaanai |2|
Sant Singh KhalsaHe finds fault with the Vedas and the Shaastras, and does not know the essence of Yoga. ||2||
Manmohan SinghHe begins to find fault with the Vedas and Shashtras and knows not the real meaning of union with God.
Manmohan Singh (Punjabi)ਉਹ ਵੇਦਾਂ ਅਤੇ ਸ਼ਾਸਤਰਾਂ ਵਿੱਚ ਔਗੁਣ ਨਿਰੂਪਣ ਕਰਨ ਲੱਗ ਜਾਂਦਾ ਹੈ ਅਤੇ ਵਾਹਿਗੁਰੂ ਦੇ ਮਿਲਾਪ ਦੇ ਅਸਲੀ ਤਰੀਕੇ ਨੂੰ ਨਹੀਂ ਜਾਣਦਾ।
Fareedkot Teekaਪੁਨਾ ਸਾਸਤ੍ਰ ਬੇਦ ਮੇਂ ਤਰਕਾਂ ਨਿਕਾਲਨੇ ਲਗਾ ਕਿ ਯਹ ਬੇਦ ਸ਼ਾਸਤ੍ਰ ਮੇਂ ਸਭ ਬਨਾਉਟੀ ਬਾਤ ਹੈ ਔਰ (ਤਤੁ ਜੋਗੁ) ਗ੍ਯਾਨ ਕਰ ਅਕਾਲ ਪੁਰਖ ਮੇਂ ਜੁੜਨਾ ਪਹਿਚਾਨਤਾ ਨਹੀਂ ਹੈ॥੨॥
Prof. Sahib Singhਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ ॥੨॥ਪਦ ਅਰਥ ਕਉ = ਨੂੰ। ਤਰਕਨ ਲਾਗਾ = ਬਹਸਣ ਲੱਗ ਪਿਆ। ਤਤੁ = ਅਸਲੀਅਤ। ਜੋਗੁ = ਮਿਲਾਪ ॥੨॥
SikhNet (Spanish)Y podrá dar discursos sobre los Vedas y los Shastras, pero no conoce la Esencia de la Verdadera Yoga. (2)
ਉਘਰਿ ਗਇਆ. ਜੈਸਾ ਖੋਟਾ ਢਬੂਆ; ਨਦਰਿ ਸਰਾਫਾ ਆਇਆ ॥
aughar geaa. jaisaa khottaa dtabooaa; nadar saraafaa aaeaa |
Sant Singh KhalsaHe stands exposed, like a counterfeit coin, when inspected by the Lord, the Assayer.
Manmohan SinghHe stands exposed like a counterfeit coin, when viewed by Lord, the Assayer.
Manmohan Singh (Punjabi)ਪਰਮੇਸ਼ਰ, ਪਾਰਖੂ ਦੀ ਨ੍ਹਿਗਾ ਅੰਦਰ ਆਉਣ ਉੱਤੇ ਉਸ ਦਾ ਜਾਲ੍ਹੀ ਸਿੱਕੇ ਦੀ ਮਾਨਿੰਦ ਪਾਜ ਉਘੜ ਆਉਂਦਾ ਹੈ।
Fareedkot Teekaਜਬ ਸੰਤ ਰੂਪ ਸਰਾਫੋਂ ਕੀ ਨਿਗਾਹ ਮੇਂ ਆਇਆ ਤਬ ਜੈਸਾ ਖੋਟਾ (ਢਬੂਆ) ਰੁਪੈਆ ਵਾ ਪੈਸਾ ਥਾ ਤੈਸਾ ਪ੍ਰਗਟ ਹੋ ਗਇਆ॥
Prof. Sahib Singhਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ;ਪਦ ਅਰਥ ਢਬੂਆ = ਚਾਂਦੀ ਦਾ ਰੁਪਇਆ।
SikhNet (Spanish)Así como una moneda suena falsa cuando es probada por el joyero, así el Señor,
ਅੰਤਰਜਾਮੀ ਸਭੁ ਕਿਛੁ ਜਾਨੈ; ਉਸ ਤੇ ਕਹਾ ਛਪਾਇਆ ॥੩॥
antarajaamee sabh kichh jaanai; us te kahaa chhapaaeaa |3|
Sant Singh KhalsaThe Inner-knower, the Searcher of hearts, knows everything; how can we hide anything from Him? ||3||
Manmohan SinghThe Knower of hearts knows everything; from him, how can we hide anything?
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਸਭ ਕੁਝ ਜਾਣਦਾ ਹੈ। ਊਸ ਪਾਸੋਂ ਆਪਾਂ ਕਿਸ ਤਰ੍ਹਾਂ ਕੁਛ ਲੁਕੋ ਸਕਦੇ ਹਾਂ?
Fareedkot Teekaਅੰਤਰਜਾਮੀ ਅਕਾਲ ਪੁਰਖ ਸਭ ਕੁਛ ਜਾਨਤਾ ਹੈ, ਉਸ ਸੇ ਅਵਗੁਨ ਕਹਾਂ ਛਪਾਇਆ, ਭਾਵ ਲੁਕਾਇਆ ਲੁਕੇਗਾ॥੩॥
Prof. Sahib Singh(ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ ॥੩॥ਪਦ ਅਰਥ ਤੇ = ਤੋਂ, ਪਾਸੋਂ ॥੩॥
SikhNet (Spanish)el Conocedor de lo interior, nos conoce a todos. Entonces, ¿cómo podemos esconder nuestra falsedad ante Él? (3)
ਕੂੜਿ ਕਪਟਿ ਬੰਚਿ ਨਿੰਮੁਨੀਆਦਾ; ਬਿਨਸਿ ਗਇਆ ਤਤਕਾਲੇ ॥
koorr kapatt banch ninmuneeaadaa; binas geaa tatakaale |
Sant Singh KhalsaThrough falsehood, fraud and deceit, the mortal collapses in an instant - he has no foundation at all.
Manmohan SinghFalsehood, crookedness and fraud are without foundation and crumble down instantly.
Manmohan Singh (Punjabi)ਝੂਠ, ਟੇਢਾਪਣ ਅਤੇ ਫਰੇਬ ਨੀਹਂ ਦੇ ਬਿਨਾਂ ਹਨ ਅਤੇ ਤੁਰੰਤ ਹੀ ਨਾਸ ਹੋ ਜਾਂਦੇ ਹਨ।
Fareedkot Teeka(ਨਿੰਮੁਨੀਆਦਾ) ਬੇਮੁਨਿਆਦਾ, ਭਾਵ ਨਿਹਚੇ ਰੂਪ ਜੜ ਤੇ ਰਹਤ ਜੋ ਜੀਵ ਹੈ ਤਿਸ ਕਾ ਝੂਠ ਔਰ ਕਪਟ ਪੁਨਾ ਜੋ ਬੰਚ ਛਲ ਕਾ ਪਾਜੁ ਥਾ, ਸੋ ਪ੍ਰਲੋਕ ਮੇਂ ਤਤਕਾਲ ਨਾਸ ਹੋ ਗਇਆ, ਭਾਵ ਪ੍ਰਗਟ ਹੋ ਗਯਾ ਵਾ ਕੂੜ ਕਪਟ ਕਰਤਾ ਕਰਤਾ ਜੀਵ ਤਤਕਾਲ ਹੀ ਮਰ ਗਯਾ॥
Prof. Sahib Singhਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।ਪਦ ਅਰਥ ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਕਪਟਿ = ਠੱਗੀ ਵਿਚ। ਬੰਚਿ = ਠਗੀਜ ਕੇ। ਨਿੰਮੁਨੀਆਦਾ = ਬੇ-ਮੁਨਿਆਦਾ, ਜਿਸ ਦੀ ਪੱਕੀ ਨੀਂਹ ਨਹੀਂ ਹੈ। ਤਤਕਾਲੇ = ਤੁਰਤ।
SikhNet (Spanish)A través de sus falsedades y engaños, este hombre sin fundamento se va en un momento.
ਸਤਿ ਸਤਿ ਸਤਿ. ਨਾਨਕਿ ਕਹਿਆ; ਅਪਨੈ ਹਿਰਦੈ ਦੇਖੁ ਸਮਾਲੇ ॥੪॥੩॥੪੨॥
sat sat sat. naanak kahiaa; apanai hiradai dekh samaale |4|3|42|
Sant Singh KhalsaTruly, truly, truly, Nanak speaks; look within your own heart, and realize this. ||4||3||42||
Manmohan SinghVerily, verily, verily Nanak utters. Within thy mind see and examine it.
Manmohan Singh (Punjabi)ਸੱਚ, ਸੱਚ ਸੱਚ ਨਾਨਕ ਆਖਦਾ ਹੈ। ਆਪਣੇ ਮਨ ਅੰਦਰ ਇਸ ਨੂੰ ਵੇਖ ਅਤੇ ਨਿਰਣਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਗਯਾਸੂ ਤੂੰ ਅਪਨੇ ਅੰਤਸਕਰਨ ਮੇਂ ਸਮਾਲ, ਸਤ ਬਚਨ ਹਮਨੇ ਸੰਤ ਨਿਜਮ ਕਰ ਕੇ ਕਹਾ ਹੈ॥੪॥੩॥੪੨॥☬ਅਕਾਲ ਪੁਰਖ ਕੇ ਸਨਮੁਖ ਗੁਰਮੁਖੋਂ ਕੀ ਨਿਰਤ ਬਰਨਨ ਕਰਤੇ ਹੈਂ:
Prof. Sahib Singhਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ॥੪॥੩॥੪੨॥ਪਦ ਅਰਥ ਸਤਿ = ਸੱਚ। ਨਾਨਕਿ = ਨਾਨਕ ਨੇ। ਸਮਾਲੇ = ਸਮਾਲਿ, ਸੰਭਾਲ ਕੇ ॥੪॥੩॥੪੨॥
SikhNet (Spanish)Sí, Verdad es lo que Nanak dice; Obtenlo en tu mente y Guárdalo en tu corazón. (4‑3‑42)