ੴ

ਸਿੱਖਬਾਣੀ · SikhBani

ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥

jo tudh bhaavai so paravaanaa sookh sehaj man soee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 380 · 12 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the grace of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Asa, Mejl Guru Aryan, Quinto Canal Divino.

ਰਾਗੁ ਆਸਾ ਘਰੁ ੬ ਮਹਲਾ ੫ ॥

raag aasaa ghar 6 mahalaa 5 |

Sant Singh KhalsaRaag Aasaa, Sixth House, Fifth Mehl:
Manmohan SinghAsa Measure. 5th Guru.
Manmohan Singh (Punjabi)ਰਾਗ ਆਸਾ। ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Por la Gracia del Ser Supremo, el Eterno, el Iluminador

ਜੋ ਤੁਧੁ ਭਾਵੈ. ਸੋ ਪਰਵਾਨਾ; ਸੂਖੁ ਸਹਜੁ ਮਨਿ ਸੋਈ ॥

jo tudh bhaavai. so paravaanaa; sookh sehaj man soee |

Sant Singh KhalsaWhatever pleases You is acceptable to me; that alone brings peace and ease to my mind.
Manmohan SinghWhatever pleases Thee, 0 Lord, That I accept. That alone is the supreme bliss for my mind.
Manmohan Singh (Punjabi)ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਸਾਂਈ! ਉਹ ਮੈਨੂੰ ਮਨਜ਼ੂਰ ਹੈ। ਕੇਵਲ ਓਹੀ ਮੇਰੇ ਚਿਤ ਲਈ ਪਰਮ ਆਨੰਦ ਹੈ।
Fareedkot Teekaਜੋ ਤੁਧ ਆਪ ਕੋ ਭਾਵਤਾ ਹੈ, ਸੋਈ ਹਮ ਕੋ ਪਰਵਾਨ ਹੈ, (ਸੂਖੁ ਸਹਜੁ) ਆਤਮ ਸੁਖ ਭੀ (ਸੋਈ) ਉਸੀ ਹੁਕਮ ਮਾਨਨੇ ਕਰ ਹੂਆ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ।

ਪਦ ਅਰਥ ਪਰਵਾਨਾ = ਕਬੂਲ। ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਸੋਈ = ਉਹੀ, (ਪਰਮਾਤਮਾ ਦੀ ਰਜ਼ਾ ਮੰਨਣਾ ਹੀ)।

SikhNet (Spanish)Lo que Te place, oh Señor, lo acepto, y eso trae Éxtasis y Equilibrio a mi mente,

ਕਰਣ ਕਾਰਣ ਸਮਰਥ ਅਪਾਰਾ; ਅਵਰੁ. ਨਾਹੀ ਰੇ ਕੋਈ ॥੧॥

karan kaaran samarath apaaraa; avar. naahee re koee |1|

Sant Singh KhalsaYou are the Doer, the Cause of causes, All-powerful and Infinite; there is none other than You. ||1||
Manmohan SinghThou art the Doer of deeds, Omnipotent and Infinite. Without Thee, 0 Lord, there is not another.
Manmohan Singh (Punjabi)ਤੂੰ ਕੰਮ ਦਾ ਕਰਨਹਾਰ, ਸਰਬ-ਸ਼ਕਤੀਵਾਨ ਅਤੇ ਬਿਅੰਤ ਹੈ। ਹੇ ਪ੍ਰਭੂ, ਤੇਰੇ ਬਗੈਰ ਹੋਰ ਕੋਈ ਨਹੀਂ।
Fareedkot Teekaਹੇ ਅਕਾਲ ਪੁਰਖ! ਤੂੰ ਕਰਨ ਕਾਰਨ ਸਮਰਥ ਔਰ ਅਪਾਰ ਹੈਂ ਜਿਸ ਆਪ ਕੇ ਸਮਾਨ ਹੋਰ ਦੂਸਰਾ ਕੋਈ ਨਹੀਂ ਹੈ। (ਰੇ) ਸੰਬੋਧਨ ਹੈ ਕੇ ਸਥਾਨ ਮੇਂ ਹੈ ਯਦਪਿ ਸ੍ਵਾਮੀ ਕੋ ਰੇ ਸੰਬੋਧਨ ਦੇਣਾ ਜੋਗ ਨਹੀਂ ਤਦਪਿ ਪ੍ਰੇਮ ਮੇਂ ਨੇਮ ਨਹੀਂ ਹੋਤਾ॥੧॥
Prof. Sahib Singhਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥

ਪਦ ਅਰਥ ਰੇ = ਹੇ ਭਾਈ! ॥੧॥

SikhNet (Spanish)porque eres la Causa de causas, el Todopoderoso e Infinito Señor y sin Ti, no hay nadie más. (1)

ਤੇਰੇ ਜਨ; ਰਸਕਿ ਰਸਕਿ ਗੁਣ ਗਾਵਹਿ ॥

tere jan; rasak rasak gun gaaveh |

Sant Singh KhalsaYour humble servants sing Your Glorious Praises with enthusiasm and love.
Manmohan SinghThine slaves sing Thy praises with love and affection.
Manmohan Singh (Punjabi)ਤੇਰੇ ਗੋਲੇ, ਪ੍ਰੇਮ ਅਤੇ ਪ੍ਰੀਤ ਨਾਲ ਤੇਰਾ ਜਸ ਗਾਇਨ ਕਰਦੇ ਹਨ।
Fareedkot Teekaਹੇ ਅਕਾਲ ਪੁਰਖ! ਤੇਰੇ ਜਨ ਜੋ (ਰਸਕਿ) ਪ੍ਰੇਮੀ ਹੈਂ, ਸੋ (ਰਸਕਿ) ਤਦਾਕਾਰ ਹੋ ਕਰ ਤੇਰੇ ਗੁਣ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ।

ਪਦ ਅਰਥ ਰਸਕਿ = ਰਸ ਲੈ ਲੈ ਕੇ, ਸੁਆਦ ਨਾਲ। ਗਾਵਹਿ = ਗਾਂਦੇ ਹਨ।

SikhNet (Spanish)Tus Santos, oh Señor, recitan Tu Alabanza con gran Dicha y eso en sí es el Verdadero Consejo,

ਮਸਲਤਿ ਮਤਾ. ਸਿਆਣਪ ਜਨ ਕੀ; ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥

masalat mataa. siaanap jan kee; jo toon kareh karaaveh |1| rahaau |

Sant Singh KhalsaThat alone is good advice, wisdom and cleverness for Your humble servant, which You do or cause to be done. ||1||Pause||
Manmohan SinghFor Thine slaves, that alone is the noblest advice, resolve and wisdom, which Thou doest or causeth to be done. Pause.
Manmohan Singh (Punjabi)ਤੇਰੇ ਗੋਲਿਆਂ ਲਈ ਕੇਵਲ ਓਹੀ ਪ੍ਰੇਮ ਸ੍ਰੇਸ਼ਟ ਸਲਾਹ ਇਰਾਦਾ ਅਤੇ ਅਕਲਮੰਦੀ ਹੇ ਜਿਹੜੀ ਕਿ ਤੂੰ ਕਰਦਾ ਜਾਂ ਕਰਾਉਂਦਾ ਹੈ। ਠਹਿਰਾਉ।
Fareedkot Teeka(ਮਸਲਤਿ) ਬਹੁਤ ਪੁਰਸ਼ੋਂ ਕੀ ਸਲਾਹ (ਮਤਾ) ਦੋ ਪੁਰਸ਼ੋਂ ਕੀ ਸਲਾਹ (ਸਿਆਣਪ) ਬੁਧੀ ਕੀ ਚਤਰਾਈ ਜੋ ਹੈ, ਸੋ ਹੇ ਭਗਵਨ! ਜੋ ਤੂੰ ਕਰਾਉਤਾ ਹੈਂ, ਸੋ ਤੇਰੇ ਜਨ ਕਰਤੇ ਹੈਂ ਅਰਥਾਤ ਉਨ ਕਾ ਯਹੀ ਨਿਸਚਾ ਹੈ ਕਿ ਜੋ ਕੁਛ ਹੋਤਾ ਹੈ, ਸੋ ਪਰਮੇਸਰ ਕਰਤਾ ਹੈ॥੧॥ ਰਹਾਉ ॥
Prof. Sahib Singhਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ॥੧॥ ਰਹਾਉ ॥

ਪਦ ਅਰਥ ਮਸਲਤਿ = ਸਲਾਹ-ਮਸ਼ਵਰਾ। ਮਤਾ = ਫ਼ੈਸਲਾ ॥੧॥ ਰਹਾਉ ॥

SikhNet (Spanish)la Resolución y la Suprema Sabiduría para ellos, dadas por Ti. (1‑Pausa)

ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ; ਸਾਧਸੰਗਿ ਰਸੁ ਪਾਇਆ ॥

amrit naam tumaaraa piaare; saadhasang ras paaeaa |

Sant Singh KhalsaYour Name is Ambrosial Nectar, O Beloved Lord; in the Saadh Sangat, the Company of the Holy, I have obtained its sublime essence.
Manmohan SinghNectar is Thy Name, O my Beloved. In the society of saints I have attained its relish.
Manmohan Singh (Punjabi)ਆਬਿ-ਹਿਯਾਤ ਹੈ ਤੇਰਾ ਨਾਮ, ਹੇ ਪ੍ਰੀਤਮ! ਸਤਿ ਸੰਗਤ ਅੰਦਰ ਮੈਂ ਇਸ ਦਾ ਸੁਆਦ ਪ੍ਰਾਪਤ ਕੀਤਾ ਹੈ।
Fareedkot Teekaਹੇ ਪਿਆਰੇ! ਆਪ ਕਾ ਜੋ ਨਾਮ ਹੈ, ਸੋਈ ਅੰਮ੍ਰਤ ਹੈ, ਪਰੰਤੂ ਜਿਸ ਨੇ ਯਹਿ ਰਸ ਪਾਇਆ ਹੈ ਤੌ ਸਾਧ ਸੰਗਤ ਤੇ ਪਾਇਆ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

SikhNet (Spanish)Dulce, Dulce Ambrosía es Tu Nombre, oh Amado, la cuál saboreo en la Sociedad de los Santos.

ਤ੍ਰਿਪਤਿ ਅਘਾਇ ਸੇਈ ਜਨ ਪੂਰੇ; ਸੁਖ ਨਿਧਾਨੁ ਹਰਿ ਗਾਇਆ ॥੨॥

tripat aghaae seee jan poore; sukh nidhaan har gaaeaa |2|

Sant Singh KhalsaThose humble beings are satisfied and fulfilled, singing the Praises of the Lord, the treasure of peace. ||2||
Manmohan SinghThe mortals, who sing the praise of God, the Treasure of peace, become perfect and remains sated and satiated.
Manmohan Singh (Punjabi)ਜੋ ਪ੍ਰਾਣੀ ਆਰਾਮ ਦੇ ਖ਼ਜਾਨੇ, ਹਰੀ ਦੀ ਕੀਰਤੀ ਗਾਇਨ ਕਰਦੇ ਹਨ ਉਹ ਮੁਕੰਮਲ ਹੋ ਜਾਂਦੇ ਹਨ ਅਤੇ ਰਜੇ ਤੇ ਧਰਾਪੇ ਰਹਿੰਦੇ ਹਨ।
Fareedkot Teekaਹੇ ਸੁਖ ਨਿਧਾਨ ਹਰਿ! ਜਿਨ ਜਨੋਂ ਨੇ ਆਪ ਕੇ ਗੁਨੋਂ ਕੋ ਗਾਇਆ ਹੈ, ਸੋਈ ਪੂਰੇ ਹੈਂ ਅਰ ਸੋਈ ਅਤਿ ਤ੍ਰਿਪਤਿ ਹੂਏ ਹੈਂ॥੨॥
Prof. Sahib Singh(ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ ॥੨॥

ਪਦ ਅਰਥ ਤ੍ਰਿਪਤਿ = ਤ੍ਰਿਪਤੀ, ਸੰਤੋਖ, ਰੱਜ। ਅਘਾਇ = ਰੱਜ ਕੇ। ਨਿਧਾਨੁ = ਖ਼ਜ਼ਾਨਾ ॥੨॥

SikhNet (Spanish)Sí, los seres perfectos que cantaron Tu Alabanza, fueron saciados, oh Tesoro de Paz. (2)

ਜਾ ਕਉ ਟੇਕ ਤੁਮੑਾਰੀ ਸੁਆਮੀ; ਤਾ ਕਉ. ਨਾਹੀ ਚਿੰਤਾ ॥

jaa kau ttek tumaaree suaamee; taa kau. naahee chintaa |

Sant Singh KhalsaOne who has Your Support, O Lord Master, is not afflicted by anxiety.
Manmohan SinghHe, who has Thy support, 0 Lord; him anxiety touches not.
Manmohan Singh (Punjabi)ਜਿਸ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਉਸ ਨੂੰ ਫਿਕਰ ਨਹੀਂ ਹੁੰਦਾ।
Fareedkot Teekaਹੇ ਸ੍ਵਾਮੀ! ਜਿਸ ਕੋ ਤੁਮਾਰੀ ਸਰਣ ਹੈ ਤਿਸ ਕੋ ਕਿਸੀ ਪ੍ਰਕਾਰ ਕੀ ਚਿੰਤਾ ਨਹੀਂ ਹੈ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।

ਪਦ ਅਰਥ ਕਉ = ਨੂੰ। ਟੇਕ = ਆਸਰਾ।

SikhNet (Spanish)Oh Maestro, a quien se apoya en Ti, las preocupaciones no lo tocan,

ਜਾ ਕਉ ਦਇਆ ਤੁਮਾਰੀ ਹੋਈ; ਸੇ ਸਾਹ ਭਲੇ ਭਗਵੰਤਾ ॥੩॥

jaa kau deaa tumaaree hoee; se saah bhale bhagavantaa |3|

Sant Singh KhalsaOne who is blessed by Your Kind Mercy, is the best, the most fortunate king. ||3||
Manmohan SinghHe, on whom Thou showerest Thy benediction; he is the Sublime and Fortunate banker.
Manmohan Singh (Punjabi)ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਉਹ ਹੀ ਸ੍ਰੇਸ਼ਟ ਅਤੇ ਭਾਗਾਂਵਾਲਾ ਸ਼ਾਹੂਕਾਰ ਹੈ।
Fareedkot Teekaਹੇ ਸ੍ਵਾਮੀ ਭਗਵੰਤ! ਜਿਸ ਪਰ ਤੁਮਾਰੀ ਦਯਾ ਭਈ ਹੈ, ਸੋਈ ਸੰਸਾਰ ਮੇਂ ਭਲੇ ਸ਼ਾਹੂਕਾਰ ਹੈਂ॥੩॥
Prof. Sahib Singhਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ॥੩॥

ਪਦ ਅਰਥ ਭਗਵੰਤਾ = ਭਾਗਾਂ ਵਾਲੇ ॥੩॥

SikhNet (Spanish)y aquél con quien eres Compasivo, es el verdadero rey y hombre de Destino. (3)

ਭਰਮ ਮੋਹ ਧ੍ਰੋਹ ਸਭਿ ਨਿਕਸੇ; ਜਬ ਕਾ ਦਰਸਨੁ ਪਾਇਆ ॥

bharam moh dhroh sabh nikase; jab kaa darasan paaeaa |

Sant Singh KhalsaDoubt, attachment, and deceit have all disappeared, since I obtained the Blessed Vision of Your Darshan.
Manmohan SinghThe doubts, worldly attachments and frauds are all gone since I had a vision of Thee.
Manmohan Singh (Punjabi)ਜਦੋਂ ਦਾ ਮੈਂ ਤੇਰਾ ਦੀਦਾਰ ਕੀਤਾ ਹੈ; ਵਹਿਮ, ਸੰਸਾਰੀ ਲਗਨਾ ਅਤੇ ਛਲ-ਫ਼ਰੇਬ ਸਾਰੇ ਦੂਰ ਹੋ ਗਏ ਹਨ।
Fareedkot Teekaਹੇ ਅਕਾਲ ਪੁਰਖ! ਜਬ ਕਾ ਹਮਨੇ ਆਪ ਕਾ ਦਰਸਨ ਪਾਇਆ ਹੈ ਤਬ ਸੇ ਹਮਾਰੇ ਭਰਮ ਔਰ ਮੋਹ ਆਦਿ ਬਿਕਾਰ ਸਭ ਨਿਕਸ ਗਏ ਹੈਂ॥
Prof. Sahib Singhਹੇ ਨਾਨਕ! (ਆਖ-) ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ।

ਪਦ ਅਰਥ ਭਰਮ = ਭਟਕਣ। ਧ੍ਰੋਹ = ਠੱਗੀ। ਸਭਿ = ਸਾਰੇ। ਨਿਕਸੇ = ਨਿਕਲ ਗਏ।

SikhNet (Spanish)Mis dudas, mi infatuación y mis embustes se han ido desde que tuve la Visión de mi Señor,

ਵਰਤਣਿ ਨਾਮੁ. ਨਾਨਕ ਸਚੁ ਕੀਨਾ; ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥

varatan naam. naanak sach keenaa; har naame rang samaaeaa |4|1|40|

Sant Singh KhalsaDealing in the Naam, O Nanak, we become truthful, and in the Love of the Lord's Name, we are absorbed. ||4||1 | 40||
Manmohan SinghNanak deals only in the True Name and he is absorbed in the love of God's Name.
Manmohan Singh (Punjabi)ਨਾਨਕ ਕੇਵਲ ਸਚੇ ਨਾਮ ਦਾ ਹੀ ਕਾਰ-ਵਿਹਾਰ ਕਰਦਾ ਹੈ ਅਤੇ ਉਹ ਵਾਹਿਗੁਰੂ ਦੀ ਨਾਮ ਦੀ ਪ੍ਰੀਤ ਅੰਦਰ ਹੀ ਲੀਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਜਬ ਸੇ ਹਮਨੇ ਤੇਰੇ ਨਾਮ ਕਾ ਵਰਤਨ, ਭਾਵ ਸਿਮਰਨ ਕੀਆ ਹੈ ਤਬ ਸੇ ਮੇਰਾ ਮਨ ਤੇਰੇ ਨਾਮ ਕੇ (ਰੰਗਿ) ਪ੍ਰੇਮ ਮੇਂ ਸਮਾਇ ਗਇਆ ਹੈ ਅਰਥਾਤ ਤਦ ਰੂਪ ਹੋ ਗਿਆ ਹੈ॥੪॥੧॥੪੦॥
Prof. Sahib Singhਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੧॥੪੦॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਨਾਮੇ = ਨਾਮ ਵਿਚ ਹੀ। ਰੰਗਿ = ਪ੍ਰੇਮ ਨਾਲ ॥੪॥੧॥੪੦॥

* ਨੋਟ: 'ਘਰੁ ੬' ਦੇ ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)y ahora no tengo que ver más que con el Verdadero Nombre de Dios, y a través del Nombre, soy inmergido en el Amor del Señor. (4‑1‑40)
Answers quote the Granth verbatim with Ang citations. AI commentary is not Gurbani and not a religious ruling.