ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਓਟ ਸਤਾਣੀ; ਪ੍ਰਭ ਜੀਉ ਮੇਰੈ ॥
ott sataanee; prabh jeeo merai |
Sant Singh KhalsaI have the Almighty Support of my Dear Lord God.
Manmohan SinghI have the powerful support of my Sire Master,
Manmohan Singh (Punjabi)ਮੈਨੂੰ ਆਪਣੇ ਮਹਾਰਾਜ ਮਾਲਕ ਦਾ ਜੋਰਾਵਰ ਆਸਰਾ ਹੈ;
Fareedkot Teekaਹੇ ਪ੍ਰਭੂ ਜੀ! ਮੇਰੇ ਕੋ ਸਹਤ ਬਲ ਕੇ ਆਪ ਕੀ ਓਟ ਹੈ॥
Prof. Sahib Singhਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ।ਪਦ ਅਰਥ ਓਟ = ਆਸਰਾ। ਸਤਾਣੀ = ਤਾਣ ਵਾਲੀ, ਤਕੜੀ। ਮੇਰੈ = ਮੇਰੇ ਅੰਦਰ।
SikhNet (Spanish)Oh Dios mío, Tú eres mi Refugio más Poderoso, oh Señor, toda mi Dicha es Tuya,
ਦ੍ਰਿਸਟਿ. ਨ ਲਿਆਵਉ, ਅਵਰ ਕਾਹੂ ਕਉ; ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥
drisatt. na liaavau, avar kaahoo kau; maan mehat prabh terai |1| rahaau |
Sant Singh KhalsaI do not look up to anyone else. My honor and glory are Yours, O God. ||1||Pause||
Manmohan SinghI look up to not any one else, my honour and glory are all in Thy hand, O Lord. Pause
Manmohan Singh (Punjabi)ਮੈਂ ਕਿਸੇ ਹੋਰਸ ਵੱਲ ਨਹੀਂ ਝਾਕਦਾ, ਮੇਰੀ ਇੱਜ਼ਤ ਅਤੇ ਪ੍ਰਭਤਾ ਤੇਰੇ ਹੱਥ ਵਿੱਚ ਹਨ, ਹੇ ਸੁਆਮੀ! ਠਹਿਰਾਉ।
Fareedkot Teekaਇਸ ਵਾਸਤੇ ਹੋਰ ਕਿਸੀ ਕੋ ਦ੍ਰਿਸਟੀ ਮੇਂ ਨਹੀਂ ਲਿਆਵਤਾ ਹਾਂ। ਮਾਂਨੁ ਅਰੁ (ਮਹਤਿ) ਮੁਰਾਤਬਾ, ਹੇ ਪ੍ਰਭੂ! ਸਭ ਤੇਰੇ ਹਾਥ ਮੇਂ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ॥੧॥ ਰਹਾਉ ॥ਪਦ ਅਰਥ ਦ੍ਰਿਸਟਿ ਨ ਲਿਆਵਉ = ਮੈਂ ਨਿਗਾਹ ਵਿਚ ਨਹੀਂ ਲਿਆਉਂਦਾ। ਤੇਰੈ ਮਾਣਿ = ਤੇਰੇ ਮਾਣ ਦੇ ਆਸਰੇ। ਤੇਰੈ ਮਹਤਿ = ਤੇਰੇ ਵਡੱਪਣ ਦੇ ਆਸਰੇ। ਪ੍ਰਭ = ਹੇ ਪ੍ਰਭੂ ॥੧॥ ਰਹਾਉ ॥
SikhNet (Spanish)y no cuento con nadie más que Contigo, mi honor y mi gloria son Tuyos. (1-Pausa)
ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਕਾਢਿ ਲੀਆ ਬਿਖੁ ਘੇਰੈ ॥
angeekaar keeo prabh apunai; kaadt leea bikh gherai |
Sant Singh KhalsaGod has taken my side; He has lifted me up and pulled me out of the whirlpool of corruption.
Manmohan SinghMy Lord has taken my side and has pulled me out of the whirlpool of sins.
Manmohan Singh (Punjabi)ਮੇਰੇ ਪ੍ਰਭੂ ਨੇ ਮੇਰਾ ਪੱਖ ਲਿਆ ਹੈ ਅਤੇ ਮੈਨੂੰ ਪਾਪਾਂ ਦੀ ਘੁਮਣਘੇਰੀ ਵਿੱਚੋ ਬਾਹਰ ਕੱਢ ਲਿਆ ਹੈ।
Fareedkot Teekaਅਪਨੇ ਪ੍ਰਭੂ ਨੇ, ਭਾਵ ਮੇਰੇ ਸ੍ਵਾਮੀ ਨੇ (ਅੰਗੀਕਾਰੁ) ਪਖੁ ਕੀਆ ਹੈ ਔਰ ਬਿਸ੍ਯੋਂ ਕੇ ਘੇਰੇ ਸੇ ਨਿਕਾਲ ਲੀਆ ਹੂੰ॥
Prof. Sahib Singhਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ।ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਘੇਰੈ = ਘੇਰੇ ਵਿਚੋਂ।
SikhNet (Spanish)Dios se ha puesto de mi lado, me ha levantado y me alejó del remolino de la corrupción.
ਅੰਮ੍ਰਿਤ ਨਾਮੁ ਅਉਖਧੁ. ਮੁਖਿ ਦੀਨੋ; ਜਾਇ ਪਇਆ ਗੁਰ ਪੈਰੈ ॥੧॥
amrit naam aaukhadh. mukh deeno; jaae peaa gur pairai |1|
Sant Singh KhalsaHe has poured the medicine of the Naam, the Ambrosial Name of the Lord, into my mouth; I have fallen at the Guru's Feet. ||1||
Manmohan SinghThe medicine of the Nectar-Name, the Lord has poured in my mouth and I have repaired to the Guru's feet.
Manmohan Singh (Punjabi)ਸੁਧਾਰਸ ਨਾਮ ਦੀ ਦਵਾਈ ਮਾਲਕ ਨੇ ਮੇਰੇ ਮੂੰਹ ਵਿੱਚ ਪਾਈ ਹੈ ਅਤੇ ਜਾ ਕੇ ਮੈਂ ਗੁਰਾਂ ਦੇ ਪੈਰੀ ਪੈ ਗਿਆ ਹਾਂ।
Fareedkot Teekaਜਬ ਮੈਂ ਗੁਰੋਂ ਕੀ ਚਰਨੀ ਜਾ ਕਰ ਪੜਾ ਤਬ ਤਿਨੋਂ ਨੇ ਔਖਧ ਰੂਪ ਨਾਮ ਅੰਮ੍ਰਿਤ ਮੇਰੇ ਮੁਖ ਮੇਂ ਦੀਆ॥੧॥
Prof. Sahib Singhਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ ॥੧॥ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਗੁਰ ਪੈਰੈ = ਗੁਰੂ ਦੇ ਚਰਨਾਂ ਉੱਤੇ ॥੧॥
SikhNet (Spanish)Vertió la Panacea del Naam, el Nombre Ambrosial, y así me postré a los Pies del Guru. (1)
ਕਵਨ ਉਪਮਾ ਕਹਉ, ਏਕ ਮੁਖ; ਨਿਰਗੁਣ ਕੇ ਦਾਤੇਰੈ ॥
kavan upamaa khau, ek mukh; niragun ke daaterai |
Sant Singh KhalsaHow can I praise You with only one mouth? You are generous, even to the unworthy.
Manmohan SinghWhat praise of Thine can I utter with one mouth? Thou are beneficent even to the virtueless.
Manmohan Singh (Punjabi)ਇਕ ਮੂੰਹ ਨਾਲ ਤੇਰੀ ਕੀਰਤੀ ਮੈਂ ਕੀ ਉਚਾਰਨ ਸਕਦਾ ਹਾਂ? ਤੂੰ ਗੁਣ-ਵਿਹੁਣਾ ਨੂੰ ਭੀ ਦੇਣਹਾਰ ਹੈ।
Fareedkot Teekaਏਕ ਮੁਖ ਕਰ ਕੇ ਮੇਂ ਕੌਨ ਕੌਨ ਉਪਮਾ ਤਿਨ ਕੀ ਬਰਨਨ ਕਰੂੰ, ਗੁਰੂ ਹਰੀ ਨਿਰਗੁਣੋਂ ਕੋ ਭੀ ਬਖਸਸ ਕਰਨੇ ਵਾਲੇ ਹੈਂ॥
Prof. Sahib Singhਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ?ਪਦ ਅਰਥ ਕਵਨ ਉਪਮਾ = ਕਿਹੜੀ-ਕਿਹੜੀ ਵਡਿਆਈ? ਕਹਉ = ਕਹਉਂ, ਮੈਂ ਆਖਾਂ। ਨਿਰਗੁਣ = ਗੁਣ-ਹੀਨ। ਦਾਤੇਰੈ = ਦਾਤੇ ਦੇ।
SikhNet (Spanish)Oh Tú, Quien eres Bondadoso aún con el débil y con quien no tiene mérito, ¿cómo Te puedo alabar oh mi Dios?
ਕਾਟਿ ਸਿਲਕ. ਜਉ ਅਪੁਨਾ ਕੀਨੋ; ਨਾਨਕ ਸੂਖ ਘਨੇਰੈ ॥੨॥੨੭॥੫੦॥
kaatt silak. jau apunaa keeno; naanak sookh ghanerai |2|27|50|
Sant Singh KhalsaYou cut away the noose, and now You own me; Nanak is blessed with myriad joys. ||2||27||50||
Manmohan SinghSays Nanak, cutting the noose, when Thou own me, O Lord, then I am blessed with many comforts.
Manmohan Singh (Punjabi)ਗੁਰੂ ਜੀ ਆਖਦੇ ਹਨ, ਫਾਹੀ ਕੱਟ ਕੇ ਜਦ ਤੂੰ ਮੈਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ, ਹੇ ਪ੍ਰਭੂ! ਤਾਂ ਮੈਨੂੰ ਬਹੁਤ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਪਰਮੇਸ੍ਵਰ ਨੇ ਪਾਪੋਂ ਕੀ (ਸਿਲਕ) ਫਾਸੀ ਕਾਟ ਕਰ ਕੇ ਜਬ ਅਪਨਾ ਕਰ ਲੀਆ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਹਮ ਕੋ (ਘਨੇਰੈ) ਬਹੁਤੇ ਸੁਖ ਪ੍ਰਾਪਤਿ ਹੂਏ ਹੈਂ॥੨॥੨੭॥੫੦॥
Prof. Sahib Singhਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ॥੨॥੨੭॥੫੦॥ਪਦ ਅਰਥ ਕਾਟਿ = ਕੱਟ ਕੇ। ਸਿਲਕ = ਫਾਹੀ। ਜਉ = ਜਦੋਂ। ਘਨੇਰੈ = ਬਹੁਤ ॥੨॥੨੭॥੫੦॥
SikhNet (Spanish)Cuando rompes mis amarras y te adueñas de mí, mi ser se llena de Éxtasis. (2-27-50)