ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ!
SikhNet (Spanish)Sarang, Mejl Guru Aryan Dev, Quinto Canal Divino.
ਪ੍ਰਭ ਸਿਮਰਤ; ਦੂਖ ਬਿਨਾਸੀ ॥
prabh simarat; dookh binaasee |
Sant Singh KhalsaRemembering God in meditation, pains are dispelled.
Manmohan SinghContemplating the Lord, the woes are ended.
Manmohan Singh (Punjabi)ਸਾਈਂ ਦਾ ਆਰਾਧਨ ਕਰਨ ਨਾਲ, ਦੁਖੜੇ ਨਾਸ ਹੋ ਜਾਂਦੇ ਹਨ।
Fareedkot Teekaਪ੍ਰਭੂ ਕੋ ਸਿਮਰਨੇ ਕਰ ਦੁਖੋਂ ਕੀ ਪੰਕਤੀ ਬਿਨਾਸੀ ਹੈ॥
Prof. Sahib Singhਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ-ਪਦ ਅਰਥ ਦੂਖ ਬਿਨਾਸੀ = ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ।
SikhNet (Spanish)Meditando en mi Señor me libero de mis aflicciones, el Señor de Éxtasis me muestra
ਭਇਓ ਕ੍ਰਿਪਾਲੁ ਜੀਅ ਸੁਖਦਾਤਾ; ਹੋਈ ਸਗਲ ਖਲਾਸੀ ॥੧॥ ਰਹਾਉ ॥
bheo kripaal jeea sukhadaataa; hoee sagal khalaasee |1| rahaau |
Sant Singh KhalsaWhen the Giver of peace to the soul becomes merciful, the mortal is totally redeemed. ||1||Pause||
Manmohan SinghWhen God, the Giver of peace to the soul becomes merciful, one is wholly exonerated. Pause.
Manmohan Singh (Punjabi)ਜਦ ਜਿੰਦੜੀ ਨੂੰ ਆਰਾਮ ਦੇਣਹਾਰ ਸੁਆਮੀ ਮਿਹਰਬਾਨ ਹੋ ਜਾਂਦਾ ਹੈ ਤਾਂ ਬੰਦਾ ਪੂਰੀ ਤਰ੍ਹਾਂ ਸੁਰਖਰੂ ਹੋ ਜਾਂਦਾ ਹੈ।
Fareedkot Teekaਜੀਆਂ ਕਾ ਸੁਖਦਾਤਾ ਵਾਹਿਗੁਰੂ ਕ੍ਰਿਪਾਲ ਹੂਆ ਹੈ, ਸਭ ਪ੍ਰਕਾਰ ਹਮਾਰੀ ਮੁਕਤੀ ਹੂਈ ਹੈ॥੧॥ ਰਹਾਉ ॥
Prof. Sahib Singhਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ ॥੧॥ ਰਹਾਉ ॥
SikhNet (Spanish)Su Compasión y mis amarras son aflojadas. (1-Pausa)
ਅਵਰੁ. ਨ ਕੋਊ ਸੂਝੈ, ਪ੍ਰਭ ਬਿਨੁ; ਕਹੁ. ਕੋ ਕਿਸੁ ਪਹਿ ਜਾਸੀ ॥
avar. na koaoo soojhai, prabh bin; kahu. ko kis peh jaasee |
Sant Singh KhalsaI know of none other than God; tell me, who else should I approach?
Manmohan SinghWithout the Lord, I see not another, say, who else is one to go to?
Manmohan Singh (Punjabi)ਸੁਆਮੀ ਦੇ ਬਗੈਰ, ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ, ਦਸ ਹੋਰ ਕਿਹਦੇ ਕੋਲ ਜੀਵ ਜਾਵੇ?
Fareedkot Teekaਪ੍ਰਭੂ ਸੇ ਬਿਨਾ ਔਰ ਕੋਈ ਮੁਕਤੀ ਦਾਤਾ ਪ੍ਰਤੀਤਿ ਨਹੀਂ ਹੋਤਾ ਹੈ। ਤੋ ਕਹੋ ਫਿਰ ਕੋਈ ਕਿਸ ਕੇ ਪਾਸ ਜਾਵੇਗਾ?☬ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singh(ਹਰਿ-ਨਾਮ ਸਿਮਰਨ ਵਾਲੇ ਮਨੁੱਖ ਨੂੰ) ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਸੁੱਝਦਾ (ਉਹ ਸਦਾ ਇਹੀ ਆਖਦਾ ਹੈ ਕਿ) ਦੱਸ, (ਪ੍ਰਭੂ ਨੂੰ ਛੱਡ ਕੇ) ਕੌਣ ਕਿਸ ਕੋਲ ਜਾ ਸਕਦਾ ਹੈ?ਪਦ ਅਰਥ ਕਹੁ = ਦੱਸੋ। ਕੋ = ਕੌਣ? ਕਿਸੁ ਪਹਿ = ਕਿਸ ਕੋਲ? ਜਾਸੀ = ਜਾਵੇਗਾ।
SikhNet (Spanish)Aparte de mi Dios no conozco a nadie más, dime, ¿a quien más puede uno recurrir?
ਜਿਉ ਜਾਣਹੁ. ਤਿਉ ਰਾਖਹੁ ਠਾਕੁਰ; ਸਭੁ ਕਿਛੁ ਤੁਮ ਹੀ ਪਾਸੀ ॥੧॥
jiau jaanahu. tiau raakhahu tthaakur; sabh kichh tum hee paasee |1|
Sant Singh KhalsaAs You know me, so do You keep me, O my Lord and Master.I have surrendered everything to You. ||1||
Manmohan SinghAs Thou deem fit, so save Thou me, O Lord, I have wholly surrendered myself to Thee
Manmohan Singh (Punjabi)ਜਿਸ ਤਰ੍ਹਾਂ ਤੂੰ ਚੰਗਾ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸਾਈਂ ਮੈਂ ਆਪਣੇ ਆਪ ਨੂੰ ਹੀ ਪੂਰੀ ਤਰ੍ਹਾਂ ਤੇਰੇ ਸਮਰਪਨ ਕਰ ਦਿੱਤਾ ਹੈ।
Fareedkot Teekaਹੇ ਠਾਕੁਰ! ਜਿਸ ਤਰਾਂ ਜਾਣੋ ਮੇਰੇ ਕੋ ਅਪਨੀ ਸਰਣਿ ਰਾਖੋ, ਕ੍ਯੋਂਕਿ ਸਭ ਕੁਛ ਤੇਰੇ ਹੀ ਪਾਸ ਹੈ, ਭਾਵ ਸਰਬ ਸਮਰਥਾ ਤੇਰੇ ਹਾਥ ਹੈਂ॥੧॥
Prof. Sahib Singh(ਉਹ ਸਦਾ ਅਰਦਾਸ ਕਰਦਾ ਹੈ-) ਹੇ ਠਾਕੁਰ! ਜਿਵੇਂ ਹੋ ਸਕੇ ਤਿਵੇਂ ਮੇਰੀ ਰੱਖਿਆ ਕਰ, ਹਰੇਕ ਚੀਜ਼ ਤੇਰੇ ਹੀ ਕੋਲ ਹੈ ॥੧॥ਪਦ ਅਰਥ ਠਾਕੁਰ = ਹੇ ਠਾਕੁਰ! ਤੁਮ ਹੀ ਪਾਸੀ = ਤੇਰੇ ਹੀ ਕੋਲ, ਤੇਰੇ ਹੀ ਵੱਸ ਵਿਚ ॥੧॥
SikhNet (Spanish)Oh Señor, sálvame de cualquier forma, pues he entregado la totalidad de mi ser a Ti. (1)
ਹਾਥ ਦੇਇ ਰਾਖੇ. ਪ੍ਰਭਿ ਅਪੁਨੇ; ਸਦ ਜੀਵਨ ਅਬਿਨਾਸੀ ॥
haath dee raakhe. prabh apune; sad jeevan abinaasee |
Sant Singh KhalsaGod gave me His Hand and saved me; He has blessed me with eternal life.
Manmohan SinghGiving His hand, the Imperishable Lord has saved me and has blessed me with eternal life.
Manmohan Singh (Punjabi)ਆਪਣਾ ਹੱਥ ਦੇ ਕੇ, ਸਦੀਵੀ ਸਥਿਰ ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਨੂੰ ਕਾਲ-ਸਥਾਈ ਜਿੰਦਗੀ ਪਰਦਾਨ ਕੀਤੀ ਹੈ।
Fareedkot Teekaਪ੍ਰਭੂ ਨੇ ਅਪਨੇ ਦਾਸ ਕ੍ਰਿਪਾ ਰੂਪੀ ਹਾਥ ਦੇ ਕਰ ਰਾਖੇ ਹੈਂ। ਤਿਸ ਅਬਿਨਾਸੀ ਨੇ ਹਮ ਕੋ ਭੀ (ਸਦ ਜੀਵਨ) ਅਮਰ ਕੀਆ ਹੈ॥
Prof. Sahib Singhਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ, ਉਹ ਅਟੱਲ ਆਤਮਕ ਜੀਵਨ ਵਾਲੇ ਬਣ ਗਏ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ,ਪਦ ਅਰਥ ਦੇਇ = ਦੇ ਕੇ। ਪ੍ਰਭਿ = ਪ੍ਰਭੂ ਨੇ। ਸਦ ਜੀਵਨ = ਅਟੱਲ ਜੀਵਨ ਵਾਲੇ। ਅਬਿਨਾਸੀ = ਆਤਮਕ ਮੌਤ ਤੋਂ ਰਹਿਤ।
SikhNet (Spanish)Dios salva a Sus Sirvientes, sí, nuestro Dios Eterno, siempre vivo,
ਕਹੁ ਨਾਨਕ. ਮਨਿ ਅਨਦੁ ਭਇਆ ਹੈ; ਕਾਟੀ ਜਮ ਕੀ ਫਾਸੀ ॥੨॥੨੮॥੫੧॥
kahu naanak. man anad bheaa hai; kaattee jam kee faasee |2|28|51|
Sant Singh KhalsaSays Nanak, my mind is in ecstasy; the noose of death has been cut away from my neck. ||2||28||51||
Manmohan SinghSays Nanak, my mind is in bliss, and snapped for me is the death's noose.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਅੰਦਰ ਖੁਸ਼ੀ ਹੈ ਅਤੇ ਮੇਰੇ ਨਹੀਂ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ ਕੇ ਬੀਚ ਅਨੰਦ ਪ੍ਰਾਪਤਿ ਹੂਆ ਹੈ ਔਰ ਜਮ ਕੀ ਫਾਸੀ ਕਾਟ ਦਈ ਹੈ, ਭਾਵ ਸੇ ਜਨਮ ਮਰਨ ਰਹਿਤ ਭਏ ਹਾਂ॥੨॥੨੮॥੫੧॥
Prof. Sahib Singhਨਾਨਕ ਆਖਦਾ ਹੈ- ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥੨੮॥੫੧॥ਪਦ ਅਰਥ ਮਨਿ = ਮਨ ਵਿਚ। ਫਾਸੀ = ਫਾਹੀ ॥੨॥੨੮॥੫੧॥
SikhNet (Spanish)dice Nanak. Mi mente está en Éxtasis y el dogal de la muerte me ha sido removido. (2-28-51)