ੴ

ਸਿੱਖਬਾਣੀ · SikhBani

Ang 1214

Sri Guru Granth Sahib · Raag Saarang · 6 shabads, 36 lines
Translations
Shabad Guru Arjan Dev Ji Raag Saarang continued from Ang 1213

ਕਹੁ ਨਾਨਕ. ਮਿਲਿ ਸੰਤਸੰਗਤਿ ਤੇ; ਮਗਨ ਭਏ ਲਿਵ ਲਾਈ ॥੨॥੨੫॥੪੮॥

kahu naanak. mil santasangat te; magan bhe liv laaee |2|25|48|

Sant Singh KhalsaSays Nanak, joining the Society of the Saints, I am enraptured, lovingly attuned to my Lord. ||2||25||48||
Manmohan SinghSays Nanak, meeting with the society of saints, I am enraptured and attuned to my Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧ ਸੰਗਤ ਨਾਲ ਮਿਲ ਕੇ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਸੰਗਤ ਕੇ ਮਿਲਨੇ ਸੇ ਪ੍ਰਮੇਸ੍ਵਰ ਮੇਂ ਬ੍ਰਿਤੀ ਲਗਾਇ ਕਰ ਮਗਨ ਹੂਏ ਹੈਂ॥੨॥੨੫॥੪੮॥
Prof. Sahib Singhਨਾਨਕ ਆਖਦਾ ਹੈ- ਜਿਹੜੇ ਮਨੁੱਖ ਸਾਧ ਸੰਗਤ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤ ਜੋੜ ਕੇ ਮਸਤ ਰਹਿੰਦੇ ਹਨ ॥੨॥੨੫॥੪੮॥

ਪਦ ਅਰਥ ਮਿਲਿ = ਮਿਲੇ, ਜੋ ਮਿਲੇ। ਤੇ = ਉਹ {ਬਹੁ-ਵਚਨ}। ਲਿਵ = ਲਗਨ। ਲਾਈ = ਲਾਇ, ਲਾ ਕੇ ॥੨॥੨੫॥੪੮॥

SikhNet (Spanish)dice Nanak, al encontrarme con el Santo, estoy en Éxtasis y entonado en mi Dios. (2-25-48)

Open this shabad (7 lines, Angs 1213-1214) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਪਨਾ ਮੀਤੁ ਸੁਆਮੀ ਗਾਈਐ ॥

apanaa meet suaamee gaaeeai |

Sant Singh KhalsaSing of your Lord and Master, your Best Friend.
Manmohan SinghSing thou the praise of thy Lord, the Friend.
Manmohan Singh (Punjabi)ਤੂੰ ਆਪਣੇ ਮਾਲਕ ਮਿੱਤ੍ਰ ਦੀ ਮਹਿਮਾ ਗਾਇਨ ਕਰ।
Fareedkot Teekaਜੋ ਆਪਨਾ ਮਿਤ੍ਰ ਹਰੀ ਸ੍ਵਾਮੀ ਹੈ ਤਿਸ ਕੇ ਗੁਣੋਂ ਕੋ ਗਾਵਨਾ ਕਰੀਏ॥
Prof. Sahib Singhਮਾਲਕ-ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ। ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਮੀਤੁ = ਮਿੱਤਰ। ਸੁਆਮੀ = ਮਾਲਕ। ਗਾਈਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

SikhNet (Spanish)Cantemos la Alabanzas de nuestro Amigo, nuestro Dios, sí, no pongamos nuestras esperanzas en otro,

ਆਸ. ਨ ਅਵਰ ਕਾਹੂ ਕੀ ਕੀਜੈ; ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥

aas. na avar kaahoo kee keejai; sukhadaataa prabh dhiaaeeai |1| rahaau |

Sant Singh KhalsaDo not place your hopes in anyone else; meditate on God, the Giver of peace. ||1||Pause||
Manmohan SinghRest thou not thy hope upon any one else and contemplate thy bliss-giving Lord. Pause.
Manmohan Singh (Punjabi)ਹੋਰ ਕਿਸੇ ਉਤੇ ਤੂੰ ਆਪਣੀ ਉਮੈਦ ਨ ਬੰਨ੍ਹ ਅਤੇ ਆਪਣੇ ਖੁਸ਼ੀ ਬਖਸ਼ਣਹਾਰ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਔਰ ਕਿਸੀ ਕੀ ਆਸਾ ਨ ਕਰੀਏ, ਸੁਖਦਾਤਾ ਜੋ ਪ੍ਰਭੂ ਹੈ ਤਿਸ ਕਾ ਹੀ ਧ੍ਯਾਵਨਾ ਕਰੀਏ॥੧॥ ਰਹਾਉ ॥
Prof. Sahib Singh(ਪਰਮਾਤਮਾ ਤੋਂ ਬਿਨਾ) ਕਿਸੇ ਭੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ, ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਅਵਰ ਕਾਹੂ ਕੀ = ਕਿਸੇ ਭੀ ਹੋਰ ਦੀ। ਕੀਜੈ = ਕਰਨੀ ਚਾਹੀਦੀ। ਧਿਆਈਐ = ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

SikhNet (Spanish)y meditemos en nuestro Señor de Éxtasis. (1-Pausa)

ਸੂਖ ਮੰਗਲ ਕਲਿਆਣ ਜਿਸਹਿ ਘਰਿ; ਤਿਸ ਹੀ ਸਰਣੀ ਪਾਈਐ ॥

sookh mangal kaliaan jiseh ghar; tis hee saranee paaeeai |

Sant Singh KhalsaPeace, joy and salvation are in His Home. Seek the Protection of His Sanctuary.
Manmohan SinghSeek thou the protection of Him within whose Home are peace, pleasure and salvation.
Manmohan Singh (Punjabi)ਤੂੰ ਉਸ ਦੀ ਪਨਾਹ ਲੈ, ਜਿਸ ਦੇ ਘਰ ਵਿੱਚ ਆਰਾਮ, ਅਨੰਦ ਅਤੇ ਮੁਕਤੀ ਹਨ।
Fareedkot Teekaਜਿਸ ਕੇ ਘਰ ਮੇਂ ਸਰਬ ਸੂਖ ਔਰ (ਮੰਗਲ) ਆਨੰਦ ਵਾ ਉਤਸਵ (ਕਲਿਆਣ) ਮੋਖ ਹੈ, ਸੋ ਤਿਸ ਪ੍ਰਭੂ ਕੀ ਸਰਣ ਇਸ ਮਨ ਕੋ ਪਾਵਣਾ ਕਰੀਏ॥
Prof. Sahib Singhਜਿਸ ਪਰਮਾਤਮਾ ਦੇ ਹੀ ਘਰ ਵਿਚ ਸਾਰੇ ਸੁਖ ਹਨ ਖ਼ੁਸ਼ੀਆਂ ਤੇ ਆਨੰਦ ਹਨ, ਉਸ ਦੀ ਹੀ ਸਰਨ ਪਏ ਰਹਿਣਾ ਚਾਹੀਦਾ ਹੈ।

ਪਦ ਅਰਥ ਮੰਗਲੁ = ਖ਼ੁਸ਼ੀਆਂ। ਕਲਿਆਣ = ਸੁਖ। ਜਿਸਹਿ ਘਰਿ = ਜਿਸ (ਪ੍ਰਭੂ) ਦੇ ਹੀ ਘਰ ਵਿਚ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' 'ਜਿਸੁ' ਦਾ (ੁ) ਉਡ ਗਿਆ ਹੈ}। ਪਾਈਐ = ਪੈਣਾ ਚਾਹੀਦਾ ਹੈ।

SikhNet (Spanish)Busquemos el Refugio de Aquél en Cuyo Hogar hay Paz y Éxtasis, si Lo dejo para servir el ego del ser humano,

ਤਿਸਹਿ ਤਿਆਗਿ. ਮਾਨੁਖੁ ਜੇ ਸੇਵਹੁ; ਤਉ ਲਾਜ ਲੋਨੁ ਹੋਇ ਜਾਈਐ ॥੧॥

tiseh tiaag. maanukh je sevahu; tau laaj lon hoe jaaeeai |1|

Sant Singh KhalsaBut if you forsake Him, and serve mortal beings, your honor will dissolve like salt in water. ||1||
Manmohan SinghForsaking Him, if thou serve man, then thy honour shall be dissolved like salt in the water
Manmohan Singh (Punjabi)ਉਸ ਦੇ ਛੱਡ ਕੇ, ਜੇਕਰ ਤੂੰ ਇਨਸਾਨ ਦੀ ਟਹਿਲ ਕਮਾਵੇਗਾ, ਤਾਂ ਤੇਰੀ ਇੱਜ਼ਤ ਪਾਣੀ ਵਿੱਚ ਲੂਣ ਦੀ ਤਰ੍ਹਾਂ ਘੁਲ ਜਾਏਗੀ।
Fareedkot Teekaਤਿਸ ਸਮਰਥ ਪ੍ਰਭੂ ਕੋ ਤ੍ਯਾਗ ਕਰ ਕੇ ਮਾਨੁਖ ਕੋ ਜੋ ਸੇਵਨਾ ਹੈ, ਸੋ ਲਾਜ ਕਰ ਕੇ ਲੂਣ ਹੋ ਜਾਣਾ ਹੈ, ਭਾਵ ਜੈਸੇ ਜਲ ਮੇਂ ਲੂਣ ਗਲ ਜਾਤਾ ਹੈ, ਤੈਸੇ ਲਜਾ ਕਰ ਮਰਨੁ ਹੋਤਾ ਹੈ॥੧॥
Prof. Sahib Singhਜੇ ਤੁਸੀਂ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖ਼ੁਸ਼ਾਮਦ ਕਰਦੇ ਫਿਰੋਗੇ, ਤਾਂ ਸ਼ਰਮਸਾਰ ਹੋਣਾ ਪੈਂਦਾ ਹੈ ॥੧॥

ਪਦ ਅਰਥ ਤਿਆਗਿ = ਛੱਡ ਕੇ। ਸੇਵਹੁ = ਖ਼ੁਸ਼ਾਮਦ ਕਰੋਗੇ। ਲਾਜ = ਸ਼ਰਮ। ਲੋਨੁ = {ਲੋਇਣ}। ਲਾਜ ਲੋਨੁ = ਸ਼ਰਮਸਾਰ ਅੱਖਾਂ ਵਾਲਾ ॥੧॥

SikhNet (Spanish)entonces nuestro honor se disuelve así como la sal en el agua. (1)

ਏਕ ਓਟ ਪਕਰੀ ਠਾਕੁਰ ਕੀ; ਗੁਰ ਮਿਲਿ ਮਤਿ ਬੁਧਿ ਪਾਈਐ ॥

ek ott pakaree tthaakur kee; gur mil mat budh paaeeai |

Sant Singh KhalsaI have grasped the Anchor and Support of my Lord and Master; meeting with the Guru, I have found wisdom and understanding.
Manmohan SinghI have seized the refuge of the one Lord and meeting with the Guru, am blessed with wisdom and understanding.
Manmohan Singh (Punjabi)ਮੈਂ ਇਕ ਪ੍ਰਭੂ ਦੀ ਹੀ ਪਨਾਹ ਪਕੜੀ ਹੈ ਅਤੇ ਗੁਰਾਂ ਨਾਲ ਮਿਲ ਕੇ ਮੈਨੂੰ ਸਿਆਣਪ ਤੇ ਸਮਝ ਪਰਾਪਤ ਹੋ ਗਈ ਹੈ।
Fareedkot Teekaਏਕ ਠਾਕੁਰ ਕੀ ਸਰਣ ਪਕੜੀ ਹੈ ਔਰ ਗੁਰੋਂ ਕੋ ਮਿਲ ਕਰ ਮਤ ਬਿਵਹਾਰੋਂ ਕੀ ਔਰ ਬੁਧ ਪਰਮਾਰਥ ਕੀ ਪਾਈਤੀ ਹੈ॥
Prof. Sahib Singhਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ਼ ਮਾਲਕ-ਪ੍ਰਭੂ ਦਾ ਹੀ ਆਸਰਾ ਲਿਆ।

ਪਦ ਅਰਥ ਓਟ = ਆਸਰਾ। ਪਕਰੀ = ਫੜੀ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Busco el Refugio de mi Único Maestro y encontrándome con el Guru, soy bendecido con Sabiduría

ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ; ਸਗਲ ਚੁਕੀ ਮੁਹਤਾਈਐ ॥੨॥੨੬॥੪੯॥

gun nidhaan naanak prabh miliaa; sagal chukee muhataaeeai |2|26|49|

Sant Singh KhalsaNanak has met God, the Treasure of Excellence; all dependence on others is gone. ||2||26||49||
Manmohan SinghO Nanak, my Lord, the Treasure or virtues has met me and all my dependence on men is gone.
Manmohan Singh (Punjabi)ਹੇ ਨਾਨਕ! ਨੇਕੀਆਂ ਦਾ ਖ਼ਜ਼ਾਨਾ, ਮੇਰਾ ਪ੍ਰਭੂ ਮੈਨੂੰ ਮਿਲ ਪਿਆ ਹੈ ਅਤੇ ਮੇਰੀ ਲੋਕਾਂ ਦੀ ਸਾਰੀ ਮੁਥਾਜੀ ਚੁੱਕੀ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਣ ਨਿਧਾਨ ਪ੍ਰਭੂ ਹਮ ਕੌ ਮਿਲਾ ਹੈ ਔਰ ਹਮਾਰੀ ਸਾਰੀ ਦੀਨਤਾ ਚੂਕ ਗਈ ਹੈ॥੨॥੨੬॥੪੯॥
Prof. Sahib Singhਹੇ ਨਾਨਕ! ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ ॥੨॥੨੬॥੪੯॥

ਪਦ ਅਰਥ ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਚੁਕੀ = ਮੁੱਕ ਗਈ ਹੈ। ਮੁਹਤਾਈਐ = ਮੁਥਾਜੀ ॥੨॥੨੬॥੪੯॥

SikhNet (Spanish)y Discriminación, sí, cuando encuentro al Señor, el Tesoro de Virtud, me apoyo en nadie más que en Dios. (2-26-49)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਓਟ ਸਤਾਣੀ; ਪ੍ਰਭ ਜੀਉ ਮੇਰੈ ॥

ott sataanee; prabh jeeo merai |

Sant Singh KhalsaI have the Almighty Support of my Dear Lord God.
Manmohan SinghI have the powerful support of my Sire Master,
Manmohan Singh (Punjabi)ਮੈਨੂੰ ਆਪਣੇ ਮਹਾਰਾਜ ਮਾਲਕ ਦਾ ਜੋਰਾਵਰ ਆਸਰਾ ਹੈ;
Fareedkot Teekaਹੇ ਪ੍ਰਭੂ ਜੀ! ਮੇਰੇ ਕੋ ਸਹਤ ਬਲ ਕੇ ਆਪ ਕੀ ਓਟ ਹੈ॥
Prof. Sahib Singhਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ।

ਪਦ ਅਰਥ ਓਟ = ਆਸਰਾ। ਸਤਾਣੀ = ਤਾਣ ਵਾਲੀ, ਤਕੜੀ। ਮੇਰੈ = ਮੇਰੇ ਅੰਦਰ।

SikhNet (Spanish)Oh Dios mío, Tú eres mi Refugio más Poderoso, oh Señor, toda mi Dicha es Tuya,

ਦ੍ਰਿਸਟਿ. ਨ ਲਿਆਵਉ, ਅਵਰ ਕਾਹੂ ਕਉ; ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥

drisatt. na liaavau, avar kaahoo kau; maan mehat prabh terai |1| rahaau |

Sant Singh KhalsaI do not look up to anyone else. My honor and glory are Yours, O God. ||1||Pause||
Manmohan SinghI look up to not any one else, my honour and glory are all in Thy hand, O Lord. Pause
Manmohan Singh (Punjabi)ਮੈਂ ਕਿਸੇ ਹੋਰਸ ਵੱਲ ਨਹੀਂ ਝਾਕਦਾ, ਮੇਰੀ ਇੱਜ਼ਤ ਅਤੇ ਪ੍ਰਭਤਾ ਤੇਰੇ ਹੱਥ ਵਿੱਚ ਹਨ, ਹੇ ਸੁਆਮੀ! ਠਹਿਰਾਉ।
Fareedkot Teekaਇਸ ਵਾਸਤੇ ਹੋਰ ਕਿਸੀ ਕੋ ਦ੍ਰਿਸਟੀ ਮੇਂ ਨਹੀਂ ਲਿਆਵਤਾ ਹਾਂ। ਮਾਂਨੁ ਅਰੁ (ਮਹਤਿ) ਮੁਰਾਤਬਾ, ਹੇ ਪ੍ਰਭੂ! ਸਭ ਤੇਰੇ ਹਾਥ ਮੇਂ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ॥੧॥ ਰਹਾਉ ॥

ਪਦ ਅਰਥ ਦ੍ਰਿਸਟਿ ਨ ਲਿਆਵਉ = ਮੈਂ ਨਿਗਾਹ ਵਿਚ ਨਹੀਂ ਲਿਆਉਂਦਾ। ਤੇਰੈ ਮਾਣਿ = ਤੇਰੇ ਮਾਣ ਦੇ ਆਸਰੇ। ਤੇਰੈ ਮਹਤਿ = ਤੇਰੇ ਵਡੱਪਣ ਦੇ ਆਸਰੇ। ਪ੍ਰਭ = ਹੇ ਪ੍ਰਭੂ ॥੧॥ ਰਹਾਉ ॥

SikhNet (Spanish)y no cuento con nadie más que Contigo, mi honor y mi gloria son Tuyos. (1-Pausa)

ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਕਾਢਿ ਲੀਆ ਬਿਖੁ ਘੇਰੈ ॥

angeekaar keeo prabh apunai; kaadt leea bikh gherai |

Sant Singh KhalsaGod has taken my side; He has lifted me up and pulled me out of the whirlpool of corruption.
Manmohan SinghMy Lord has taken my side and has pulled me out of the whirlpool of sins.
Manmohan Singh (Punjabi)ਮੇਰੇ ਪ੍ਰਭੂ ਨੇ ਮੇਰਾ ਪੱਖ ਲਿਆ ਹੈ ਅਤੇ ਮੈਨੂੰ ਪਾਪਾਂ ਦੀ ਘੁਮਣਘੇਰੀ ਵਿੱਚੋ ਬਾਹਰ ਕੱਢ ਲਿਆ ਹੈ।
Fareedkot Teekaਅਪਨੇ ਪ੍ਰਭੂ ਨੇ, ਭਾਵ ਮੇਰੇ ਸ੍ਵਾਮੀ ਨੇ (ਅੰਗੀਕਾਰੁ) ਪਖੁ ਕੀਆ ਹੈ ਔਰ ਬਿਸ੍ਯੋਂ ਕੇ ਘੇਰੇ ਸੇ ਨਿਕਾਲ ਲੀਆ ਹੂੰ॥
Prof. Sahib Singhਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ।

ਪਦ ਅਰਥ ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਘੇਰੈ = ਘੇਰੇ ਵਿਚੋਂ।

SikhNet (Spanish)Dios se ha puesto de mi lado, me ha levantado y me alejó del remolino de la corrupción.

ਅੰਮ੍ਰਿਤ ਨਾਮੁ ਅਉਖਧੁ. ਮੁਖਿ ਦੀਨੋ; ਜਾਇ ਪਇਆ ਗੁਰ ਪੈਰੈ ॥੧॥

amrit naam aaukhadh. mukh deeno; jaae peaa gur pairai |1|

Sant Singh KhalsaHe has poured the medicine of the Naam, the Ambrosial Name of the Lord, into my mouth; I have fallen at the Guru's Feet. ||1||
Manmohan SinghThe medicine of the Nectar-Name, the Lord has poured in my mouth and I have repaired to the Guru's feet.
Manmohan Singh (Punjabi)ਸੁਧਾਰਸ ਨਾਮ ਦੀ ਦਵਾਈ ਮਾਲਕ ਨੇ ਮੇਰੇ ਮੂੰਹ ਵਿੱਚ ਪਾਈ ਹੈ ਅਤੇ ਜਾ ਕੇ ਮੈਂ ਗੁਰਾਂ ਦੇ ਪੈਰੀ ਪੈ ਗਿਆ ਹਾਂ।
Fareedkot Teekaਜਬ ਮੈਂ ਗੁਰੋਂ ਕੀ ਚਰਨੀ ਜਾ ਕਰ ਪੜਾ ਤਬ ਤਿਨੋਂ ਨੇ ਔਖਧ ਰੂਪ ਨਾਮ ਅੰਮ੍ਰਿਤ ਮੇਰੇ ਮੁਖ ਮੇਂ ਦੀਆ॥੧॥
Prof. Sahib Singhਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ ॥੧॥

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਗੁਰ ਪੈਰੈ = ਗੁਰੂ ਦੇ ਚਰਨਾਂ ਉੱਤੇ ॥੧॥

SikhNet (Spanish)Vertió la Panacea del Naam, el Nombre Ambrosial, y así me postré a los Pies del Guru. (1)

ਕਵਨ ਉਪਮਾ ਕਹਉ, ਏਕ ਮੁਖ; ਨਿਰਗੁਣ ਕੇ ਦਾਤੇਰੈ ॥

kavan upamaa khau, ek mukh; niragun ke daaterai |

Sant Singh KhalsaHow can I praise You with only one mouth? You are generous, even to the unworthy.
Manmohan SinghWhat praise of Thine can I utter with one mouth? Thou are beneficent even to the virtueless.
Manmohan Singh (Punjabi)ਇਕ ਮੂੰਹ ਨਾਲ ਤੇਰੀ ਕੀਰਤੀ ਮੈਂ ਕੀ ਉਚਾਰਨ ਸਕਦਾ ਹਾਂ? ਤੂੰ ਗੁਣ-ਵਿਹੁਣਾ ਨੂੰ ਭੀ ਦੇਣਹਾਰ ਹੈ।
Fareedkot Teekaਏਕ ਮੁਖ ਕਰ ਕੇ ਮੇਂ ਕੌਨ ਕੌਨ ਉਪਮਾ ਤਿਨ ਕੀ ਬਰਨਨ ਕਰੂੰ, ਗੁਰੂ ਹਰੀ ਨਿਰਗੁਣੋਂ ਕੋ ਭੀ ਬਖਸਸ ਕਰਨੇ ਵਾਲੇ ਹੈਂ॥
Prof. Sahib Singhਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ?

ਪਦ ਅਰਥ ਕਵਨ ਉਪਮਾ = ਕਿਹੜੀ-ਕਿਹੜੀ ਵਡਿਆਈ? ਕਹਉ = ਕਹਉਂ, ਮੈਂ ਆਖਾਂ। ਨਿਰਗੁਣ = ਗੁਣ-ਹੀਨ। ਦਾਤੇਰੈ = ਦਾਤੇ ਦੇ।

SikhNet (Spanish)Oh Tú, Quien eres Bondadoso aún con el débil y con quien no tiene mérito, ¿cómo Te puedo alabar oh mi Dios?

ਕਾਟਿ ਸਿਲਕ. ਜਉ ਅਪੁਨਾ ਕੀਨੋ; ਨਾਨਕ ਸੂਖ ਘਨੇਰੈ ॥੨॥੨੭॥੫੦॥

kaatt silak. jau apunaa keeno; naanak sookh ghanerai |2|27|50|

Sant Singh KhalsaYou cut away the noose, and now You own me; Nanak is blessed with myriad joys. ||2||27||50||
Manmohan SinghSays Nanak, cutting the noose, when Thou own me, O Lord, then I am blessed with many comforts.
Manmohan Singh (Punjabi)ਗੁਰੂ ਜੀ ਆਖਦੇ ਹਨ, ਫਾਹੀ ਕੱਟ ਕੇ ਜਦ ਤੂੰ ਮੈਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ, ਹੇ ਪ੍ਰਭੂ! ਤਾਂ ਮੈਨੂੰ ਬਹੁਤ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਪਰਮੇਸ੍ਵਰ ਨੇ ਪਾਪੋਂ ਕੀ (ਸਿਲਕ) ਫਾਸੀ ਕਾਟ ਕਰ ਕੇ ਜਬ ਅਪਨਾ ਕਰ ਲੀਆ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਹਮ ਕੋ (ਘਨੇਰੈ) ਬਹੁਤੇ ਸੁਖ ਪ੍ਰਾਪਤਿ ਹੂਏ ਹੈਂ॥੨॥੨੭॥੫੦॥
Prof. Sahib Singhਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ ॥੨॥੨੭॥੫੦॥

ਪਦ ਅਰਥ ਕਾਟਿ = ਕੱਟ ਕੇ। ਸਿਲਕ = ਫਾਹੀ। ਜਉ = ਜਦੋਂ। ਘਨੇਰੈ = ਬਹੁਤ ॥੨॥੨੭॥੫੦॥

SikhNet (Spanish)Cuando rompes mis amarras y te adueñas de mí, mi ser se llena de Éxtasis. (2-27-50)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ!
SikhNet (Spanish)Sarang, Mejl Guru Aryan Dev, Quinto Canal Divino.

ਪ੍ਰਭ ਸਿਮਰਤ; ਦੂਖ ਬਿਨਾਸੀ ॥

prabh simarat; dookh binaasee |

Sant Singh KhalsaRemembering God in meditation, pains are dispelled.
Manmohan SinghContemplating the Lord, the woes are ended.
Manmohan Singh (Punjabi)ਸਾਈਂ ਦਾ ਆਰਾਧਨ ਕਰਨ ਨਾਲ, ਦੁਖੜੇ ਨਾਸ ਹੋ ਜਾਂਦੇ ਹਨ।
Fareedkot Teekaਪ੍ਰਭੂ ਕੋ ਸਿਮਰਨੇ ਕਰ ਦੁਖੋਂ ਕੀ ਪੰਕਤੀ ਬਿਨਾਸੀ ਹੈ॥
Prof. Sahib Singhਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ-

ਪਦ ਅਰਥ ਦੂਖ ਬਿਨਾਸੀ = ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ।

SikhNet (Spanish)Meditando en mi Señor me libero de mis aflicciones, el Señor de Éxtasis me muestra

ਭਇਓ ਕ੍ਰਿਪਾਲੁ ਜੀਅ ਸੁਖਦਾਤਾ; ਹੋਈ ਸਗਲ ਖਲਾਸੀ ॥੧॥ ਰਹਾਉ ॥

bheo kripaal jeea sukhadaataa; hoee sagal khalaasee |1| rahaau |

Sant Singh KhalsaWhen the Giver of peace to the soul becomes merciful, the mortal is totally redeemed. ||1||Pause||
Manmohan SinghWhen God, the Giver of peace to the soul becomes merciful, one is wholly exonerated. Pause.
Manmohan Singh (Punjabi)ਜਦ ਜਿੰਦੜੀ ਨੂੰ ਆਰਾਮ ਦੇਣਹਾਰ ਸੁਆਮੀ ਮਿਹਰਬਾਨ ਹੋ ਜਾਂਦਾ ਹੈ ਤਾਂ ਬੰਦਾ ਪੂਰੀ ਤਰ੍ਹਾਂ ਸੁਰਖਰੂ ਹੋ ਜਾਂਦਾ ਹੈ।
Fareedkot Teekaਜੀਆਂ ਕਾ ਸੁਖਦਾਤਾ ਵਾਹਿਗੁਰੂ ਕ੍ਰਿਪਾਲ ਹੂਆ ਹੈ, ਸਭ ਪ੍ਰਕਾਰ ਹਮਾਰੀ ਮੁਕਤੀ ਹੂਈ ਹੈ॥੧॥ ਰਹਾਉ ॥
Prof. Sahib Singhਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਜੀਅ ਦਾਤਾ = ਜਿੰਦ ਦੇਣ ਵਾਲਾ ॥੧॥ ਰਹਾਉ ॥

SikhNet (Spanish)Su Compasión y mis amarras son aflojadas. (1-Pausa)

ਅਵਰੁ. ਨ ਕੋਊ ਸੂਝੈ, ਪ੍ਰਭ ਬਿਨੁ; ਕਹੁ. ਕੋ ਕਿਸੁ ਪਹਿ ਜਾਸੀ ॥

avar. na koaoo soojhai, prabh bin; kahu. ko kis peh jaasee |

Sant Singh KhalsaI know of none other than God; tell me, who else should I approach?
Manmohan SinghWithout the Lord, I see not another, say, who else is one to go to?
Manmohan Singh (Punjabi)ਸੁਆਮੀ ਦੇ ਬਗੈਰ, ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ, ਦਸ ਹੋਰ ਕਿਹਦੇ ਕੋਲ ਜੀਵ ਜਾਵੇ?
Fareedkot Teekaਪ੍ਰਭੂ ਸੇ ਬਿਨਾ ਔਰ ਕੋਈ ਮੁਕਤੀ ਦਾਤਾ ਪ੍ਰਤੀਤਿ ਨਹੀਂ ਹੋਤਾ ਹੈ। ਤੋ ਕਹੋ ਫਿਰ ਕੋਈ ਕਿਸ ਕੇ ਪਾਸ ਜਾਵੇਗਾ?☬ਤਾਂ ਤੇ ਐਸੇ ਬੇਨਤੀ ਕਰੀਏ:
Prof. Sahib Singh(ਹਰਿ-ਨਾਮ ਸਿਮਰਨ ਵਾਲੇ ਮਨੁੱਖ ਨੂੰ) ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਸੁੱਝਦਾ (ਉਹ ਸਦਾ ਇਹੀ ਆਖਦਾ ਹੈ ਕਿ) ਦੱਸ, (ਪ੍ਰਭੂ ਨੂੰ ਛੱਡ ਕੇ) ਕੌਣ ਕਿਸ ਕੋਲ ਜਾ ਸਕਦਾ ਹੈ?

ਪਦ ਅਰਥ ਕਹੁ = ਦੱਸੋ। ਕੋ = ਕੌਣ? ਕਿਸੁ ਪਹਿ = ਕਿਸ ਕੋਲ? ਜਾਸੀ = ਜਾਵੇਗਾ।

SikhNet (Spanish)Aparte de mi Dios no conozco a nadie más, dime, ¿a quien más puede uno recurrir?

ਜਿਉ ਜਾਣਹੁ. ਤਿਉ ਰਾਖਹੁ ਠਾਕੁਰ; ਸਭੁ ਕਿਛੁ ਤੁਮ ਹੀ ਪਾਸੀ ॥੧॥

jiau jaanahu. tiau raakhahu tthaakur; sabh kichh tum hee paasee |1|

Sant Singh KhalsaAs You know me, so do You keep me, O my Lord and Master.I have surrendered everything to You. ||1||
Manmohan SinghAs Thou deem fit, so save Thou me, O Lord, I have wholly surrendered myself to Thee
Manmohan Singh (Punjabi)ਜਿਸ ਤਰ੍ਹਾਂ ਤੂੰ ਚੰਗਾ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸਾਈਂ ਮੈਂ ਆਪਣੇ ਆਪ ਨੂੰ ਹੀ ਪੂਰੀ ਤਰ੍ਹਾਂ ਤੇਰੇ ਸਮਰਪਨ ਕਰ ਦਿੱਤਾ ਹੈ।
Fareedkot Teekaਹੇ ਠਾਕੁਰ! ਜਿਸ ਤਰਾਂ ਜਾਣੋ ਮੇਰੇ ਕੋ ਅਪਨੀ ਸਰਣਿ ਰਾਖੋ, ਕ੍ਯੋਂਕਿ ਸਭ ਕੁਛ ਤੇਰੇ ਹੀ ਪਾਸ ਹੈ, ਭਾਵ ਸਰਬ ਸਮਰਥਾ ਤੇਰੇ ਹਾਥ ਹੈਂ॥੧॥
Prof. Sahib Singh(ਉਹ ਸਦਾ ਅਰਦਾਸ ਕਰਦਾ ਹੈ-) ਹੇ ਠਾਕੁਰ! ਜਿਵੇਂ ਹੋ ਸਕੇ ਤਿਵੇਂ ਮੇਰੀ ਰੱਖਿਆ ਕਰ, ਹਰੇਕ ਚੀਜ਼ ਤੇਰੇ ਹੀ ਕੋਲ ਹੈ ॥੧॥

ਪਦ ਅਰਥ ਠਾਕੁਰ = ਹੇ ਠਾਕੁਰ! ਤੁਮ ਹੀ ਪਾਸੀ = ਤੇਰੇ ਹੀ ਕੋਲ, ਤੇਰੇ ਹੀ ਵੱਸ ਵਿਚ ॥੧॥

SikhNet (Spanish)Oh Señor, sálvame de cualquier forma, pues he entregado la totalidad de mi ser a Ti. (1)

ਹਾਥ ਦੇਇ ਰਾਖੇ. ਪ੍ਰਭਿ ਅਪੁਨੇ; ਸਦ ਜੀਵਨ ਅਬਿਨਾਸੀ ॥

haath dee raakhe. prabh apune; sad jeevan abinaasee |

Sant Singh KhalsaGod gave me His Hand and saved me; He has blessed me with eternal life.
Manmohan SinghGiving His hand, the Imperishable Lord has saved me and has blessed me with eternal life.
Manmohan Singh (Punjabi)ਆਪਣਾ ਹੱਥ ਦੇ ਕੇ, ਸਦੀਵੀ ਸਥਿਰ ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਨੂੰ ਕਾਲ-ਸਥਾਈ ਜਿੰਦਗੀ ਪਰਦਾਨ ਕੀਤੀ ਹੈ।
Fareedkot Teekaਪ੍ਰਭੂ ਨੇ ਅਪਨੇ ਦਾਸ ਕ੍ਰਿਪਾ ਰੂਪੀ ਹਾਥ ਦੇ ਕਰ ਰਾਖੇ ਹੈਂ। ਤਿਸ ਅਬਿਨਾਸੀ ਨੇ ਹਮ ਕੋ ਭੀ (ਸਦ ਜੀਵਨ) ਅਮਰ ਕੀਆ ਹੈ॥
Prof. Sahib Singhਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ, ਉਹ ਅਟੱਲ ਆਤਮਕ ਜੀਵਨ ਵਾਲੇ ਬਣ ਗਏ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ,

ਪਦ ਅਰਥ ਦੇਇ = ਦੇ ਕੇ। ਪ੍ਰਭਿ = ਪ੍ਰਭੂ ਨੇ। ਸਦ ਜੀਵਨ = ਅਟੱਲ ਜੀਵਨ ਵਾਲੇ। ਅਬਿਨਾਸੀ = ਆਤਮਕ ਮੌਤ ਤੋਂ ਰਹਿਤ।

SikhNet (Spanish)Dios salva a Sus Sirvientes, sí, nuestro Dios Eterno, siempre vivo,

ਕਹੁ ਨਾਨਕ. ਮਨਿ ਅਨਦੁ ਭਇਆ ਹੈ; ਕਾਟੀ ਜਮ ਕੀ ਫਾਸੀ ॥੨॥੨੮॥੫੧॥

kahu naanak. man anad bheaa hai; kaattee jam kee faasee |2|28|51|

Sant Singh KhalsaSays Nanak, my mind is in ecstasy; the noose of death has been cut away from my neck. ||2||28||51||
Manmohan SinghSays Nanak, my mind is in bliss, and snapped for me is the death's noose.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਅੰਦਰ ਖੁਸ਼ੀ ਹੈ ਅਤੇ ਮੇਰੇ ਨਹੀਂ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ ਕੇ ਬੀਚ ਅਨੰਦ ਪ੍ਰਾਪਤਿ ਹੂਆ ਹੈ ਔਰ ਜਮ ਕੀ ਫਾਸੀ ਕਾਟ ਦਈ ਹੈ, ਭਾਵ ਸੇ ਜਨਮ ਮਰਨ ਰਹਿਤ ਭਏ ਹਾਂ॥੨॥੨੮॥੫੧॥
Prof. Sahib Singhਨਾਨਕ ਆਖਦਾ ਹੈ- ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥੨੮॥੫੧॥

ਪਦ ਅਰਥ ਮਨਿ = ਮਨ ਵਿਚ। ਫਾਸੀ = ਫਾਹੀ ॥੨॥੨੮॥੫੧॥

SikhNet (Spanish)dice Nanak. Mi mente está en Éxtasis y el dogal de la muerte me ha sido removido. (2-28-51)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰੋ ਮਨੁ; ਜਤ ਕਤ ਤੁਝਹਿ ਸਮੑਾਰੈ ॥

mero man; jat kat tujheh samaarai |

Sant Singh KhalsaMy mind contemplates You, O Lord, all the time.
Manmohan SinghMy soul ever remembers Thee, O Lord.
Manmohan Singh (Punjabi)ਮੇਰੀ ਜਿੰਦੜੀ ਸਦੀਵ ਹੀ ਤੈਨੂੰ ਯਾਦ ਕਰਦੀ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਮੇਰਾ ਮਨ ਜਹਾਂ ਕਹਾਂ ਤੇਰੇ ਕੋ ਹੀ (ਸਮਾਰੈ) ਸਿਮਰਤਾ ਹੈ॥
Prof. Sahib Singhਹੇ ਪ੍ਰਭੂ! ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ।

ਪਦ ਅਰਥ ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਤੁਝਹਿ = ਤੈਨੂੰ ਹੀ। ਸਮ੍ਹ੍ਹਾਰੈ = ਯਾਦ ਕਰਦਾ ਹੈ।

SikhNet (Spanish)Mi mente Te alaba siempre oh Señor, somos Tus humildes niños,

ਹਮ ਬਾਰਿਕ ਦੀਨ. ਪਿਤਾ ਪ੍ਰਭ ਮੇਰੇ; ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥

ham baarik deen. pitaa prabh mere; jiau jaaneh tiau paarai |1| rahaau |

Sant Singh KhalsaI am Your meek and helpless child; You are God my Father. As You know me, You save me. ||1||Pause||
Manmohan SinghI am Thy helpless child and Thou are my Father-Lord. As Thou deem proper, so do Thou save me. Pause.
Manmohan Singh (Punjabi)ਮੈਂ ਤੇਰਾ ਬੇਬਸ ਬੱਚਾ ਹਾਂ ਅਤੇ ਤੂੰ ਮੇਰਾ ਬਾਬਲ-ਸੁਆਮੀ ਹੈ। ਜਿਸ ਤਰ੍ਹਾਂ ਤੂੰ ਮੁਨਾਸਬ ਖਿਆਲ ਕਰਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਠਹਿਰਾਉ।
Fareedkot Teekaਹੇ ਮੇਰੇ ਪਿਤਾ ਪ੍ਰਭੂ! ਹਮ ਬਾਲਕ ਆਪ ਕੇ ਅਧੀਨ ਹੈਂ, ਜ੍ਯੋਂ ਜਾਨੀਏ ਤ੍ਯੋਂ ਹੀ ਹਮਾਰੀ ਪਾਲਨਾ ਕਰੀਏ॥੧॥ ਰਹਾਉ ॥
Prof. Sahib Singhਹੇ ਮੇਰੇ ਪ੍ਰਭੂ-ਪਿਤਾ! ਅਸੀਂ (ਤੇਰੇ) ਗਰੀਬ ਬੱਚੇ ਹਾਂ, ਜਿਵੇਂ ਹੋ ਸਕੇ ਤਿਵੇਂ (ਸਾਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥

ਪਦ ਅਰਥ ਦੀਨ = ਗਰੀਬ। ਪ੍ਰਭ = ਹੇ ਪ੍ਰਭੂ! ਜਿਉ ਜਾਨਹਿ = ਜਿਵੇਂ ਤੂੰ ਜਾਣਦਾ ਹੈਂ। ਪਾਰੈ = ਪਾਰ ਉਤਾਰ ॥੧॥ ਰਹਾਉ ॥

SikhNet (Spanish)oh Señor Todopoderoso, Padre mío, sálvanos en Tu Misericordia, (1-Pausa)

ਜਬ ਭੁਖੌ. ਤਬ ਭੋਜਨੁ ਮਾਂਗੈ; ਅਘਾਏ ਸੂਖ ਸਘਾਰੈ ॥

jab bhukhau. tab bhojan maangai; aghaae sookh saghaarai |

Sant Singh KhalsaWhen I am hungry, I ask for food; when I am full, I am totally at peace.
Manmohan SinghWhen hungry, then ask I for food and when satiated, I am wholly in bliss.
Manmohan Singh (Punjabi)ਜਦ ਭੁੱਖਾ ਹੁੰਦਾ ਹਾਂ, ਤਦ ਮੈਂ ਖਾਣਾ ਮੰਗਦਾ ਹਾਂ ਅਤੇ ਰੱਜਿਆ ਹੋਇਆ ਮੈਂ ਸਮੂਹ ਅਨੰਦ ਵਿੱਚ ਹੁੰਦਾ ਹਾਂ।
Fareedkot Teekaਜਬ ਬਾਲਕ ਭੂਖਾ ਹੋਤਾ ਹੈ ਤਬ ਭੋਜਨ ਮਾਂਗਤਾ ਹੈ ਔਰ ਜਬ (ਅਘਾਏ) ਰਜ ਜਾਤਾ ਹੈ ਤਬ ਤਿਸ ਕੋ (ਸਘਾਰੈ) ਸਮੂਹ ਸੁਖ ਹੋਤੇ ਹੈਂ॥
Prof. Sahib Singhਹੇ ਪ੍ਰਭੂ! ਜਦੋਂ (ਬੱਚਾ) ਭੁੱਖਾ ਹੁੰਦਾ ਹੈ ਤਦੋਂ (ਖਾਣ ਨੂੰ) ਭੋਜਨ ਮੰਗਦਾ ਹੈ, ਜਦੋਂ ਰੱਜ ਜਾਂਦਾ ਹੈ, ਤਦੋਂ ਉਸ ਨੂੰ ਸਾਰੇ ਸੁਖ (ਪ੍ਰਤੀਤ ਹੁੰਦੇ ਹਨ)।

ਪਦ ਅਰਥ ਮਾਂਗੈ = (ਬਾਲਕ) ਮੰਗਦਾ ਹੈ। ਅਘਾਏ = (ਜਦੋਂ) ਰੱਜ ਜਾਂਦਾ ਹੈ। ਸਘਾਰੈ = ਸਗਲੇ, ਸਾਰੇ।

SikhNet (Spanish)Cuando tengo hambre Te pido de comer y cuando me lleno de Ti estoy en total Éxtasis,

ਤਬ ਅਰੋਗ. ਜਬ ਤੁਮ ਸੰਗਿ ਬਸਤੌ; ਛੁਟਕਤ ਹੋਇ ਰਵਾਰੈ ॥੧॥

tab arog. jab tum sang basatau; chhuttakat hoe ravaarai |1|

Sant Singh KhalsaWhen I dwell with You, I am free of disease; if I become separated from You, I turn to dust. ||1||
Manmohan SinghWhen I bide with Thee, then am I disease-free, Separating from Thee, I become dust.
Manmohan Singh (Punjabi)ਜਦ ਮੈਂ ਤੇਰੇ ਨਾਲ ਵਸਦਾ ਹਾਂ, ਤਦ ਮੈਂ ਨਵਾ ਨਰੋਆ ਹਾਂ। ਤੇਰੇ ਨਾਲੋ ਵਿਛੜ ਕੇ ਮੈਂ ਮਿੱਟੀ ਹੋ ਜਾਂਦਾ ਹਾਂ।
Fareedkot Teekaਜਬ ਤੁਮਾਰੇ ਸੰਗ ਜੀਵ ਬਸਤਾ ਹੈ ਤਬ ਅਰੋਗ ਰਹਿਤਾ ਹੈ, ਭਾਵ ਅਗ੍ਯਾਨ ਰੋਗ ਨਹੀਂ ਹੋਤਾ। ਜਬ ਤੇਰੇ ਸੇ (ਛੁਟਕਤ) ਜੁਦਾ ਹੋਤਾ ਹੈ ਤਬ (ਰਵਾਰੈ) ਧੂਰੀ ਵਤ, ਭਾਵ ਤੁਛ ਹੋ ਜਾਤਾ ਹੈ॥੧॥
Prof. Sahib Singh(ਇਸੇ ਤਰ੍ਹਾਂ ਇਹ ਜੀਵ) ਜਦੋਂ ਤੇਰੇ ਨਾਲ (ਤੇਰੇ ਚਰਨਾਂ ਵਿਚ) ਵੱਸਦਾ ਹੈ, ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਂਦਾ, (ਤੈਥੋਂ) ਵਿਛੁੜਿਆ ਹੋਇਆ (ਇਹ) ਮਿੱਟੀ ਹੋ ਜਾਂਦਾ ਹੈ ॥੧॥

ਪਦ ਅਰਥ ਤੁਮ ਸੰਗਿ = ਤੇਰੇ ਨਾਲ। ਛੁਟਕਤ = (ਤੈਥੋਂ) ਵਿਛੁੜਿਆ ਹੋਇਆ। ਰਵਾਰੈ = ਧੂੜ, ਮਿੱਟੀ ॥੧॥

SikhNet (Spanish)sí estoy libre de mis males cuando habito en Ti, pero separado de Ti soy reducido a polvo. (1)

ਕਵਨ ਬਸੇਰੋ. ਦਾਸ ਦਾਸਨ ਕੋ; ਥਾਪਿਉ ਥਾਪਨਹਾਰੈ ॥

kavan basero. daas daasan ko; thaapiau thaapanahaarai |

Sant Singh KhalsaWhat power does the slave of Your slave have, O Establisher and Disestablisher?
Manmohan SinghO Lord, the Establisher and Disestablisher, what is it, that is in the power of the slave of thine slaves?
Manmohan Singh (Punjabi)ਹੇ ਪ੍ਰਭੂ! ਉਸਾਰਣਹਾਰ ਅਤੇ ਢਾਹੁਣਹਾਰ, ਤੇਰੇ ਗੋਲਿਆਂ ਦੇ ਗੋਲੇ ਦੇ ਵੱਸ ਵਿੱਚ ਕੀ ਹੈ?
Fareedkot Teekaਹੇ (ਥਾਪਿ) ਇਸਥਤ ਕਰ ਉਠਾਵਨੇਹਾਰੇ ਵਾਹਿਗੁਰੂ! ਹਮ ਆਪ ਕੇ ਦਾਸਨ ਕੇ ਦਾਸੋਂ ਕਾ ਕ੍ਯਾ ਬਸ ਹੈ॥
Prof. Sahib Singhਹੇ ਪ੍ਰਭੂ! ਤੇਰੇ ਦਾਸਾਂ ਦੇ ਦਾਸ ਦਾ ਕੀਹ ਜ਼ੋਰ ਚੱਲ ਸਕਦਾ ਹੈ? ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਬਸੇਰੋ = ਵੱਸ, ਜ਼ੋਰ। ਕੋ = ਦਾ। ਥਾਪਿ = ਥਾਪ ਕੇ, ਪੈਦਾ ਕਰ ਕੇ। ਉਥਾਪਨਹਾਰੈ = ਨਾਸ ਕਰਨ ਵਾਲਾ ਹੈਂ।

SikhNet (Spanish)Oh Señor Creador, ¿Qué Refugio tenemos sino el Tuyo?, si no me olvido de Tu Nombre soy bendecido con la vida,

ਨਾਮੁ. ਨ ਬਿਸਰੈ, ਤਬ ਜੀਵਨੁ ਪਾਈਐ; ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥

naam. na bisarai, tab jeevan paaeeai; binatee naanak ih saarai |2|29|52|

Sant Singh KhalsaIf I do not forget the Naam, the Name of the Lord, then I die. Nanak offers this prayer. ||2||29||52||
Manmohan SinghNanak, makes this supplication, that then alone one obtains eternal life if one forgets not the Name.
Manmohan Singh (Punjabi)ਨਾਨਕ ਇਹ ਬੇਨਤੀ ਕਰਦਾ ਹੈ ਕਿ ਕੇਵਲ ਤਦ ਹੀ ਜੀਵ ਸਦੀਵੀ ਜਿੰਦਗੀ ਨੂੰ ਪਰਾਪਤ ਹੁੰਦਾ ਹੈ, ਜੇਕਰ ਉਹ ਨਾਮ ਨੂੰ ਨਹੀਂ ਭੁਲਾਉਂਦਾ।
Fareedkot Teekaਹੇ ਜੀਵਨ ਰੂਪ! ਤਬ ਤੇਰੇ ਕੋ ਪਾਈਐ ਹੈ, ਜਬ ਤੇਰਾ ਨਾਮ ਨਾ ਬਿਸਰੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਏਹ ਬੇਨਤੀ (ਸਾਰੈ) ਕਰਤਾ ਹੂੰ ਕਿ ਮੇਰੇ ਕੋ ਨਾਮ ਨ ਭੂਲੇ॥੨॥੨੯॥੫੨॥
Prof. Sahib Singh(ਤੇਰਾ ਦਾਸ) ਨਾਨਕ ਇਹ (ਹੀ) ਬੇਨਤੀ ਕਰਦਾ ਹੈ- ਜਦੋਂ ਤੇਰਾ ਨਾਮ ਨਹੀਂ ਭੁੱਲਦਾ, ਤਦੋਂ (ਆਤਮਕ) ਜੀਵਨ ਹਾਸਲ ਕਰੀਦਾ ਹੈ ॥੨॥੨੯॥੫੨॥

ਪਦ ਅਰਥ ਪਾਈਐ = ਹਾਸਲ ਕਰੀਦਾ ਹੈ। ਬਿਨਤੀ ਸਾਰੈ = ਬੇਨਤੀ ਕਰਦਾ ਹੈ ॥੨॥੨੯॥੫੨॥

SikhNet (Spanish)y la oración de Nanak es que Él sea bendecido con la facultad de Poderte recordar siempre. (2-29-52)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਨ ਤੇ; ਭੈ ਭਉ. ਦੂਰਿ ਪਰਾਇਓ ॥

man te; bhai bhau. door paraaeo |

Sant Singh KhalsaI have shaken off fear and dread from my mind.
Manmohan SinghFrom my mind, have shaken off fear and dread.
Manmohan Singh (Punjabi)ਆਪਣੇ ਦਿਲ ਤੋਂ ਮੈਂ ਡਰ ਅਤੇ ਤ੍ਰਾਹ ਦੂਰ ਕਰ ਦਿੱਤੇ ਹਨ।
Fareedkot Teekaਮੇਰੇ ਮਨ ਸੇ ਭਯ ਜਨਮਾਦਿ ਅਰ ਭਉ ਜਮ ਕਾ ਜੋ ਦੂਰ (ਪਰਾਇਓ) ਦੂਰ ਹੂਆ ਹੈ॥
Prof. Sahib Singhਮੇਰੇ ਮਨ ਤੋਂ ਦੁਨੀਆ ਦੇ ਖ਼ਤਰਿਆਂ ਦਾ ਸਹਿਮ ਦੂਰ ਹੋ ਗਿਆ,

ਪਦ ਅਰਥ ਤੇ = ਤੋਂ। ਭੈ ਭਉ = ਡਰਾਂ ਦਾ ਡਰ, ਦੁਨੀਆ ਦੇ ਡਰਾਂ ਦਾ ਸਹਿਮ। ਦੂਰਿ ਪਰਾਇਓ = ਦੂਰ ਚਲਾ ਗਿਆ।

SikhNet (Spanish)Mira, mi ser se ha liberado de miedos y dudas y ha sido bendecido con Paz y Equilibrio,

ਲਾਲ ਦਇਆਲ ਗੁਲਾਲ ਲਾਡਿਲੇ; ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥

laal deaal gulaal laaddile; sehaj sehaj gun gaaeo |1| rahaau |

Sant Singh KhalsaWith intuitive ease, peace and poise, I sing the Glorious Praises of my Kind, Sweet, Darling Beloved. ||1||Pause||
Manmohan SinghSlowly, slowly sing I the praise of my deep-red and merciful Darling Beloved. Pause.
Manmohan Singh (Punjabi)ਧੀਰੇ ਧੀਰੇ, ਮੈਂ ਆਪਣੇ ਗੂੜ੍ਹੇ ਲਾਲ ਅਤੇ ਮਿਹਰਬਾਨ ਪਿਆਰੇ ਪ੍ਰੀਤਮ ਦੀ ਮਹਿਮਾ ਗਾਇਨ ਕਰਦਾ ਹਾਂ। ਠਹਿਰਾਉ।
Fareedkot Teeka(ਲਾਲ) ਪ੍ਯਾਰਾ (ਗੁਲਾਲ) ਗੂੜਾ ਜੋ ਦ੍ਯਾਲੁ ਹੈ ਤਿਸ ਲਾਡੁਲੇ ਕੇ ਗੁਣੋ ਕੋ (ਸਹਜਿ) ਗ੍ਯਾਨ ਕਰ (ਸਹਜਿ) ਸ੍ਵਭਾਵਕ ਗਾਵਨਾ ਕੀਆ ਹੈ॥੧॥ ਰਹਾਉ ॥
Prof. Sahib Singh(ਜਦੋਂ) ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਸੋਹਣੇ ਦਿਆਲ ਪ੍ਰੇਮ-ਰਸ ਵਿਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਲਾਡਿਲੇ ਗੁਨ = ਪਿਆਰੇ ਦੇ ਗੁਣ ॥੧॥ ਰਹਾਉ ॥

SikhNet (Spanish)canto las Alabanzas de mi Amado Señor, Bello como la flor de Lirio. (1-Pausa)

ਗੁਰ ਬਚਨਾਤਿ ਕਮਾਤ ਕ੍ਰਿਪਾ ਤੇ; ਬਹੁਰਿ. ਨ ਕਤਹੂ ਧਾਇਓ ॥

gur bachanaat kamaat kripaa te; bahur. na katahoo dhaaeo |

Sant Singh KhalsaPracticing the Guru's Word, by His Grace, I do not wander anywhere anymore.
Manmohan SinghPractising the Guru's word, by the Guru's grace, my mind, again, wanders not anywhere.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਮੇਰਾ ਮਨੂਆ ਮੁੜ ਕੇ ਕਿਧਰੇ ਭਟਕਦਾ ਨਹੀਂ।
Fareedkot Teekaਗੁਰੋਂ ਕੀ ਕ੍ਰਿਪਾ ਤੇ ਤਿਨ ਕੇ (ਬਚਨਾਤਿ) ਉਪਦੇਸ ਤੇ ਸਾਸਤ੍ਰ ਸਿਧਾਂਤ ਕੋ ਕਮਾਵਤੇ ਹੂਏ ਬਹੁਰੋ ਮੇਰਾ ਮਨ ਕਹੂੰ ਧਾਯਾ ਨਹੀਂ ਹੈ॥
Prof. Sahib Singhਗੁਰੂ ਦੇ ਬਚਨਾਂ ਨੂੰ (ਪ੍ਰਭੂ ਦੀ) ਕਿਰਪਾ ਨਾਲ ਕਮਾਂਦਿਆਂ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ) ਹੋਰ ਕਿਸੇ ਭੀ ਪਾਸੇ ਨਹੀਂ ਭਟਕਦਾ।

ਪਦ ਅਰਥ ਕਮਾਤ = ਕਮਾਂਦਿਆਂ। ਕ੍ਰਿਪਾ ਤੇ = (ਉਸ ਦੀ) ਮਿਹਰ ਨਾਲ। ਬਹੁਰਿ = ਮੁੜ। ਕਤਹੂ = ਹੋਰ ਕਿਤੇ ਭੀ। ਨ ਧਾਇਓ = ਨਹੀਂ ਭਟਕਦਾ।

SikhNet (Spanish)Por Gracia del Guru practico Su Palabra y mi mente ya no vaga más.

ਰਹਤ ਉਪਾਧਿ. ਸਮਾਧਿ ਸੁਖ ਆਸਨ; ਭਗਤਿ ਵਛਲੁ ਗ੍ਰਿਹਿ ਪਾਇਓ ॥੧॥

rehat upaadh. samaadh sukh aasan; bhagat vachhal grihi paaeo |1|

Sant Singh KhalsaThe illusion has been dispelled; I am in Samaadhi, Sukh-aasan, the position of peace. I have found the Lord, the Lover of His devotees, within the home of my own heart. ||1||
Manmohan SinghMy woe is dispelled, I am seated in trance of peace and the Lord, the lover of His devotees I have attained to within my home.
Manmohan Singh (Punjabi)ਮੇਰਾ ਦੁੱਖ ਦੂਰ ਹੋ ਗਿਆ ਹੈ, ਆਰਾਮ ਦੀ ਤਾੜੀ ਅੰਦਰ ਮੇਰਾ ਟਿਕਾਣਾ ਹੋ ਗਿਆ ਹੈ ਅਤੇ ਆਪਣੇ ਵੈਰਾਗੀਆਂ ਦੇ ਪ੍ਰੀਤਮ ਪ੍ਰਭੂ ਨੂੰ ਮੈਂ ਆਪਣੇ ਘਰ ਵਿੱਚ ਹੀ ਪਾ ਲਿਆ ਹੈ।
Fareedkot Teekaਉਪਾਧੀਓਂ ਸੇ ਰਹਿਤ ਹੋ ਕਰ ਸਮਾਧੀ ਕੇ ਸੁਖ ਮੇਂ ਆਸਣ ਕੀਆ ਹੈ, ਭਾਵ ਇਸਥਿਤਿ ਹੂਆ ਹੂੰ ਅਰ (ਭਗਤਿ ਵਛਲੁ) ਭਗਤੋਂ ਕੇ ਪ੍ਯਾਰੇ ਹਰੀ ਕੋ (ਗ੍ਰਿਹਿ) ਹਿਰਦੇ ਮੇਂ ਪਾਇਆ ਹੈ॥੧॥
Prof. Sahib Singh(ਮੇਰਾ ਮਨ) ਵਿਕਾਰਾਂ ਤੋਂ ਬਚ ਗਿਆ ਹੈ, ਪ੍ਰਭੂ-ਚਰਨਾਂ ਵਿਚ ਲੀਨਤਾ ਦੇ ਸੁਖਾਂ ਵਿਚ ਟਿਕ ਗਿਆ ਹੈ, ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ-ਘਰ ਵਿਚ ਲੱਭ ਲਿਆ ਹੈ ॥੧॥

ਪਦ ਅਰਥ ਉਪਾਧਿ = ਵਿਕਾਰ। ਆਸਨ = ਟਿਕਾਉ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਗ੍ਰਿਹਿ = ਹਿਰਦੇ-ਘਰ ਵਿਚ ॥੧॥

SikhNet (Spanish)Mis ilusiones se desvanecen y puedo entrar en Estado de Equilibrio, de Éxtasis, y, mi Señor, el Amante de Sus Devotos, visita mi hogar. (1)

ਨਾਦ ਬਿਨੋਦ ਕੋਡ ਆਨੰਦਾ; ਸਹਜੇ ਸਹਜਿ ਸਮਾਇਓ ॥

naad binod kodd aanandaa; sahaje sehaj samaaeo |

Sant Singh Khalsa| The Sound-current of the Naad, playful joys and pleasures - I am intuitively, easily absorbed into the Celestial Lord.
Manmohan SinghI enjoy melody, revelments, wondrous plays and pleasures and am easily absorbed in the Lord.
Manmohan Singh (Punjabi)ਮੈਂ ਕੀਰਤਨ, ਰੰਗ-ਰਲੀਆਂ, ਅਸਚਰਜ ਮੇਡਾ ਅਤੇ ਖੁਸ਼ੀਆਂ ਨੂੰ ਮਾਣਦਾ ਹਾਂ ਅਤੇ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
Fareedkot Teeka(ਨਾਦ) ਸ੍ਰਵਣਾਨੰਦ ਔਰ (ਬਿਨੋਦ) ਦ੍ਰਿਸ੍ਟਾਨੰਦ (ਆਨੰਦਾ) ਭੋਗਤਾਨੰਦ, ਭਾਵ ਪ੍ਰਿਯਮੋਦ ਪ੍ਰਮੋਦ ਕ੍ਰੋੜੋਂ ਹੀ ਹਮ ਕੋ ਪਰਾਪਤਿ ਭਏ ਹੈਂ ਔਰ ਸ੍ਵਭਾਵਕ ਹੀ ਸ੍ਵਰੂਪ ਮੇਂ ਸਮਾਵਨਾ ਕੀਆ ਹੈ॥
Prof. Sahib Singh(ਹੁਣ ਮੇਰਾ ਮਨ) ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ,-(ਮਾਨੋ) ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕ੍ਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ,

ਪਦ ਅਰਥ ਨਾਦ = ਰਾਗ। ਬਿਨੋਦ = ਕੌਤਕ-ਤਮਾਸ਼ੇ। ਕੋਡ = ਕ੍ਰੋੜਾਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।

SikhNet (Spanish)La Melodía Celestial resuena en mi interior

ਕਰਨਾ ਆਪਿ. ਕਰਾਵਨ ਆਪੇ; ਕਹੁ ਨਾਨਕ. ਆਪਿ ਆਪਾਇਓ ॥੨॥੩੦॥੫੩॥

karanaa aap. karaavan aape; kahu naanak. aap aapaaeo |2|30|53|

Sant Singh KhalsaHe Himself is the Creator, the Cause of causes. Says Nanak, He Himself is All-in-all. ||2||30||53||
Manmohan SinghSays Nanak, the Lord Himself is the Doer and Himself the Cause. He Himself is all-in-all.
Manmohan Singh (Punjabi)ਗੁਰੂ ਜੀ ਆਖਦੇ ਹਨ, ਪ੍ਰਭੂ ਖੁਦ ਕਰਨ ਵਾਲਾ ਹੈ ਅਤੇ ਖੁਦ ਹੀ ਕਰਵਾਉਣ ਵਾਲਾ। ਉਹ ਖੁਦ-ਬ-ਖੁਦ ਹੀ ਸਾਰਾ ਕੁਛ ਹੈ।
Fareedkot Teekaਕਰਨਾ ਅਰਥਾਤ ਪ੍ਰਪੰਚ ਰੂਪ ਭੀ ਆਪ ਹੈ ਔਰ ਬ੍ਰਹਮਾਦਿਕੋਂ ਸੇ ਕਰਾਵਨ ਵਾਲਾ ਭੀ ਆਪ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਸਭ ਆਪੇ ਹੀ ਆਪ ਹੈ ਵਾ ਆਪ (ਆਪਾਇਓ) ਅਲੇਪ ਹੈ॥੨॥੩੦॥੫੩॥
Prof. Sahib Singhਨਾਨਕ ਆਖਦਾ ਹੈ- (ਹੁਣ ਇਉਂ ਨਿਸ਼ਚਾ ਹੋ ਗਿਆ ਹੈ ਕਿ) ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਸਭ ਥਾਂ ਆਪ ਹੀ ਆਪ ਹੈ ॥੨॥੩੦॥੫੩॥

ਪਦ ਅਰਥ ਆਪੇ = ਆਪ ਹੀ। ਆਪਿ ਆਪਾਇਓ = ਆਪ ਹੀ ਆਪ ॥੨॥੩੦॥੫੩॥

SikhNet (Spanish)y mi ser se sumerge en el Equilibrio de forma espontánea. (2-30-53)

Open this shabad →

Ang 1214 of 1430