ੴ

ਸਿੱਖਬਾਣੀ · SikhBani

ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥

eihu man baddaa ki jaa sau man maaniaa
Bhagat Kabir Ji ਭਗਤ ਕਬੀਰ ਜੀ · Raag Gauree · Ang 331 · 9 lines
Translations

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.

ਝਗਰਾ ਏਕੁ ਨਿਬੇਰਹੁ; ਰਾਮ ॥

jhagaraa ek niberahu; raam |

Sant Singh KhalsaResolve this one conflict for me, O Lord,
Manmohan SinghResolve one controversy, O Lord,
Manmohan Singh (Punjabi)ਇਕ ਬਖੇੜੇ ਦਾ ਫੈਸਲਾ ਕਰ, ਹੇ ਸੁਆਮੀ,
Fareedkot Teekaਹੇ ਰਾਮ! ਏਕ ਝਗਰਾ ਨਵਿਰਤ ਕਰੀਏ॥
Prof. Sahib Singhਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),

ਪਦ ਅਰਥ ਝਗਰਾ = ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ। ਰਾਮ = ਹੇ ਪ੍ਰਭੂ!

SikhNet (Spanish)Resuelve éste conflicto en mi mente, oh Señor,

ਜਉ ਤੁਮ; ਅਪਨੇ ਜਨ ਸੌ ਕਾਮੁ ॥੧॥ ਰਹਾਉ ॥

jau tum; apane jan sau kaam |1| rahaau |

Sant Singh Khalsaif you require any work from Your humble servant. ||1||Pause||
Manmohan Singhif thou desirest any service from me, thy slave. Pause.
Manmohan Singh (Punjabi)ਜੇਕਰ ਤੂੰ ਮੇਰੇ ਆਪਣੇ ਗੋਲੇ ਪਾਸੋਂ ਕੋਈ ਸੇਵਾ ਲੈਣੀ ਹੈ। ਠਹਿਰਾਉ।
Fareedkot Teekaਜੇ ਕਰ ਤੁਮਾਰਾ ਅਪਨੇ ਦਾਸੋਂ ਸੇ ਕਾਮ ਹੈ॥੧॥ ਰਹਾਉ ॥☬ਪ੍ਰਸ਼ਨ: ਕਿਆ ਝਗੜਾ ਹੈ?☬ਉੱਤ੍ਰ:
Prof. Sahib Singhਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥

ਪਦ ਅਰਥ ਜਉ = ਜੇ। ਜਨ = ਸੇਵਕ। ਸੌ = ਨਾਲ। ਕਾਮੁ = ਕੰਮ ॥੧॥ ਰਹਾਉ ॥

SikhNet (Spanish)si es que algo tienes que ver conmigo, pues soy Tu Sirviente. (1-Pausa)

ਇਹੁ ਮਨੁ ਬਡਾ; ਕਿ ਜਾ ਸਉ ਮਨੁ ਮਾਨਿਆ ॥

eihu man baddaa; ki jaa sau man maaniaa |

Sant Singh KhalsaIs this mind greater, or the One to whom the mind is attuned?
Manmohan SinghIs this soul greater, or He to whom this soul is attuned?
Manmohan Singh (Punjabi)ਕੀ ਇਹ ਆਤਮਾ ਵੱਡੀ ਹੈ ਜਾਂ ਉਹ ਜਿਸ ਨਾਲ ਇਹ ਆਤਮਾ ਹਿਲੀ ਹੋਈ ਹੈ?
Fareedkot Teekaਇਹੁ ਮਨ ਵੱਡਾ ਹੈ ਕਿ ਜਿਸ ਕੇ ਸਾਥ ਮਨ ਮਾਨਿਆ ਹੈ ਵਹੁ ਬਡਾ ਹੈ?☬ਉੱਤਰ: ਜਿਸ ਪਰਮੇਸ੍ਵਰ ਸੇ ਮਨ ਮਾਨਿਆ ਹੈ ਵੁਹੀ ਵੱਡਾ ਹੈ॥
Prof. Sahib Singhਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?

ਪਦ ਅਰਥ ਬਡਾ = ਵੱਡਾ, ਸਤਕਾਰ-ਯੋਗ। ਕਿ = ਜਾਂ। ਜਾ ਸਉ = ਜਿਸ (ਪ੍ਰਭੂ) ਨਾਲ। ਮਾਨਿਆ = ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ।

SikhNet (Spanish)¿Es la mente grandiosa, o es el Señor, al Cuál está entonada?

ਰਾਮੁ ਬਡਾ; ਕੈ ਰਾਮਹਿ ਜਾਨਿਆ ॥੧॥

raam baddaa; kai raameh jaaniaa |1|

Sant Singh KhalsaIs the Lord greater, or one who knows the Lord? ||1||
Manmohan SinghIs the Lord greater, or He who knows the Lord.
Manmohan Singh (Punjabi)ਕੀ ਪ੍ਰਭੂ ਵਿਸ਼ਾਲ ਹੈ ਜਾ ਉਹ ਜੋ ਪ੍ਰਭੂ ਨੂੰ ਜਾਣਦਾ ਹੈ?
Fareedkot Teekaਪ੍ਰਸ਼ਨ: ਰਾਮ ਵੱਡਾ ਹੈ ਕਿ ਜਿਸ ਨੇ ਰਾਮ ਕੋ ਜਾਨਿਆ ਹੈ?☬ਉੱਤਰ: ਰਾਮ ਕੋ ਜਾਨਨੇ ਵਾਲਾ ਵੱਡਾ ਹੈ॥
Prof. Sahib Singhਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥

ਪਦ ਅਰਥ ਰਾਮੁ = ਪ੍ਰਭੂ। ਰਾਮਹਿ = ਪ੍ਰਭੂ ਨੂੰ। ਜਾਨਿਆ = (ਜਿਸ ਨੇ) ਪਛਾਣ ਲਿਆ ਹੈ। ਕੈ = ਜਾਂ ॥੧॥

SikhNet (Spanish)¿Es el Señor Grandioso, o lo es a través de lo cual Él es concebido? (1)

ਬ੍ਰਹਮਾ ਬਡਾ; ਕਿ ਜਾਸੁ ਉਪਾਇਆ ॥

brahamaa baddaa; ki jaas upaaeaa |

Sant Singh KhalsaIs Brahma greater, or the One who created Him?
Manmohan SinghIs Brahma greater, or he who created him?
Manmohan Singh (Punjabi)ਬ੍ਰਹਿਮਾ ਵਿਸ਼ਾਲ ਹੈ ਜਾ ਉਹ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ?
Fareedkot Teekaਬ੍ਰਹਮਾ ਵੱਡਾ ਹੈ ਕਿ ਜਿਸ ਪਰਮੇਸ੍ਵਰ ਨੇ ਉਤਪਤਿ ਕੀਆ ਹੈ ਵਹੁ ਵੱਡਾ ਹੈ?☬ਉੱਤਰ: ਉਤਪਤ ਕਰਨੇ ਵਾਲਾ ਵੱਡਾ ਹੈ॥
Prof. Sahib Singhਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?

ਪਦ ਅਰਥ ਬ੍ਰਹਮਾ = ਬ੍ਰਹਮਾ ਆਦਿਕ ਦੇਵਤੇ। ਜਾਸੁ = (यस्य) ਜਿਸ ਦਾ। ਉਪਾਇਆ = ਪੈਦਾ ਕੀਤਾ ਹੋਇਆ।

SikhNet (Spanish)¿Es Brahma grandioso, o lo es el Uno que lo creó?

ਬੇਦੁ ਬਡਾ; ਕਿ ਜਹਾਂ ਤੇ ਆਇਆ ॥੨॥

bed baddaa; ki jahaan te aaeaa |2|

Sant Singh KhalsaAre the Vedas greater, or the One from which they came? ||2||
Manmohan SinghIs Veda greater, or the place from where it came?
Manmohan Singh (Punjabi)ਵੇਦ ਵੱਡਾ ਹੈ ਕਿ ਉਹ ਥਾਂ ਜਿਥੇ ਇਹ ਆਇਆ ਹੈ?
Fareedkot Teekaਪ੍ਰਸ਼ਨ: ਬੇਦ ਬੱਡਾ ਹੈ ਕਿ ਜਹਾਂ ਤੇ ਆਇਆ ਹੈ ਵਹੁ ਵੱਡਾ ਹੈ?☬ਉੱਤਰ: ਜਿਸ ਪਰਮੇਸ੍ਵਰ ਸੇ ਬੇਦ ਉਤਪਤਿ ਹੂਆ ਹੈ ਵਹੁ ਵੱਡਾ ਹੈ॥੨॥
Prof. Sahib Singhਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
SikhNet (Spanish)¿Son los Vedas tan grandiosos, o el Uno del Cual salieron?(2)

ਕਹਿ ਕਬੀਰ; ਹਉ ਭਇਆ ਉਦਾਸੁ ॥

keh kabeer; hau bheaa udaas |

Sant Singh KhalsaSays Kabeer, I have become depressed;
Manmohan SinghSays Kabir, I have become sad at this,
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਇਸ ਗੱਲ ਤੋਂ ਸ਼ੋਕਵਾਨ ਹੋਇਆ ਹੋਇਆ ਹਾਂ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੇਂ ਉਦਾਸ ਹੋ ਰਹਾ ਹੂੰ॥
Prof. Sahib Singhਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,

ਪਦ ਅਰਥ ਕਹਿ = ਕਹੈ, ਆਖਦਾ ਹੈ। ਹਉ = ਮੈਂ। ਉਦਾਸੁ = ਦੁਚਿੱਤਾ (undecided)। ਕਿ = ਜਾਂ।

SikhNet (Spanish)Me he puesto triste y desolado

ਤੀਰਥੁ ਬਡਾ; ਕਿ ਹਰਿ ਕਾ ਦਾਸੁ ॥੩॥੪੨॥

teerath baddaa; ki har kaa daas |3|42|

Sant Singh Khalsais the sacred shrine of pilgrimage greater, or the slave of the Lord? ||3||42||
Manmohan Singhis the place of pilgrimage greater or the God's servant.
Manmohan Singh (Punjabi)ਯਾਤ੍ਰਾ ਅਸਥਾਨ ਵੱਡਾ ਹੈ, ਜਾ ਕਿ ਵਾਹਿਗੁਰੂ ਦਾ ਨੌਕਰ?
Fareedkot Teekaਤੀਰਥ ਵੱਡਾ ਹੈ ਕਿ ਹਰੀ ਕਾ ਦਾਸ ਹੈ?☬ਉੱਤਰ: ਹਰੀ ਕਾ ਦਾਸ ਵੱਡਾ ਹੈ॥੩॥੪੨॥☬ਰੂਪ ਕਾ ਅਲੰਕਰ ਸਹਿਤ ਸਿਖੋਂ ਪ੍ਰਤੀ ਗਿਆਨ ਕਾ ਮਹਾਤਮ ਸੁਨਾਵਤੇ ਹੈਂ:
Prof. Sahib Singhਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥

ਪਦ ਅਰਥ ਤੀਰਥੁ = ਧਰਮ = ਅਸਥਾਨ ॥੩॥੪੨॥

* ਸ਼ਬਦ ਦਾ ਭਾਵ: ਅਸਲ ਤੀਰਥ 'ਸਤਿਗੁਰੂ' ਹੈ, ਜਿਸ ਨਾਲ ਪਿਆਰ ਕਰਨ ਦਾ ਸਦਕਾ ਉਹ ਗਿਆਨ ਪ੍ਰਾਪਤ ਹੁੰਦਾ ਹੈ ਜੋ ਪ੍ਰਭੂ ਵਿਚ ਜੋੜ ਦੇਂਦਾ ਹੈ।੪੨। * ਨੋਟ: ਇਸ ਸ਼ਬਦ ਦੀ ਰਾਹੀਂ ਕਬੀਰ ਜੀ ਨੇ ਧਾਰਮਿਕ ਰਸਤੇ ਵਿਚ ਵਾਪਰਨ ਵਾਲੇ ਕਈ ਭੁਲੇਖੇ ਦੂਰ ਕੀਤੇ ਹਨ: (੧) 'ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ'-ਇਹ ਖ਼ਿਆਲ ਹਉਮੈ ਵਲ ਲੈ ਜਾਂਦਾ ਹੈ। ਇਸ 'ਮੈਂ' ਨੂੰ, ਇਸ 'ਮਨ' ਨੂੰ ਬੇਅੰਤ ਪ੍ਰਭੂ ਵਿਚ ਲੀਨ ਕਰਨਾ ਹੀ ਸਹੀ ਰਸਤਾ ਹੈ। (੨) ਪ੍ਰਭੂ ਨਾਲ ਮਿਲਾਪ ਤਦੋਂ ਹੀ ਸੰਭਵ ਹੋ ਸਕੇਗਾ ਜੇ ਸਤਿਗੁਰੂ ਅੱਗੇ ਆਪਾ ਵਾਰਿਆ ਜਾਏ। (੩) ਸਭ ਦੇਵਤਿਆਂ ਦਾ ਸਿਰਤਾਜ ਸਿਰਜਣ-ਹਾਰ ਪ੍ਰਭੂ ਆਪ ਹੀ ਹੈ। (੪) ਨਿਰਾ 'ਗਿਆਨ' ਕਾਫ਼ੀ ਨਹੀਂ, ਗਿਆਨ-ਦਾਤੇ ਸਤਿਗੁਰੂ ਨਾਲ ਪਿਆਰ ਬਣਾਉਣਾ ਜ਼ਰੂਰੀ ਹੈ। (੫) ਅਸਲੀ ਤੀਰਥ 'ਸਤਿਗੁਰੂ' ਹੈ। ਅਸਲ ਸ਼ਿਰੋਮਣੀ ਵਿਚਾਰ, ਮੁੱਖ-ਭਾਵ, ਸ਼ਬਦ ਦੀ ਅਖ਼ੀਰਲੀ ਤੁਕ ਵਿਚ ਹੈ।

SikhNet (Spanish)en mi corazón no sabiendo si un lugar de peregrinaje es más sagrado que el Gurmukj.(3-42)
Answers quote the Granth verbatim with Ang citations. AI commentary is not Gurbani and not a religious ruling.