ੴ

ਸਿੱਖਬਾਣੀ · SikhBani

ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥

jal hai sootak thal hai sootak sootak opat hoee
Bhagat Kabir Ji ਭਗਤ ਕਬੀਰ ਜੀ · Raag Gauree · Ang 331 · 8 lines
Translations

ਜਲਿ ਹੈ ਸੂਤਕੁ. ਥਲਿ ਹੈ ਸੂਤਕੁ; ਸੂਤਕ ਓਪਤਿ ਹੋਈ ॥

jal hai sootak. thal hai sootak; sootak opat hoee |

Sant Singh KhalsaThere is pollution in the water, and pollution on the land; whatever is born is polluted.
Manmohan SinghThere is impurity in water, there is impurity in Land and there is impurity in Whatever is born.
Manmohan Singh (Punjabi)ਪਾਣੀ ਵਿੱਚ ਅਪਵਿੱਤ੍ਰਤਾ ਹੈ, ਜਿਮੀ ਵਿੱਚ ਅਪਵਿੱਤ੍ਰਤਾ ਹੈ ਅਤੇ ਜੋ ਕੁਛ ਪੈਦਾ ਹੋਇਆ ਹੈ, ਉਸ ਵਿੱਚ ਅਪਵਿੱਤ੍ਰਤਾ ਹੈ।
Fareedkot Teekaਜਲ ਕੇ ਬੀਚ ਭੀ ਸੂਤਕ ਹੈ ਥਲੋਂ ਮੇਂ ਭੀ ਸੂਤਕ ਹੈ, ਸਮੁਚੇ ਕਹਤੇ ਹੈਂ ਸੂਤਕ ਸੇ ਹੀ ਉਤਪਤਿ ਹੋਈ ਹੈ॥
Prof. Sahib Singh(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)

ਪਦ ਅਰਥ ਜਲਿ = ਪਾਣੀ ਵਿਚ। ਸੂਤਕੁ = {ਸੂਤ = ਕੁ।

SikhNet (Spanish)Contaminada está el agua, la tierra y la creación entera.

ਜਨਮੇ ਸੂਤਕੁ. ਮੂਏ ਫੁਨਿ ਸੂਤਕੁ; ਸੂਤਕ ਪਰਜ ਬਿਗੋਈ ॥੧॥

janame sootak. mooe fun sootak; sootak paraj bigoee |1|

Sant Singh KhalsaThere is pollution in birth, and more pollution in death; all beings are ruined by pollution. ||1||
Manmohan SinghThere is impurity in birth, again there is impurity in death. The Lord's subjects are ruined by uncleanliness.
Manmohan Singh (Punjabi)ਜਨਮ ਅੰਦਰ ਅਪਵਿੱਤ੍ਰਤਾ ਹੈ, ਮੁੜ ਮਰਣ ਅੰਦਰ ਅਪਵਿੱਤ੍ਰਤਾ ਹੈ। ਪ੍ਰਭੂ ਦੀ ਰਿਆਇਆ ਅਸ਼ੁੱਧਤਾ ਨੇ ਬਰਬਾਦ ਕਰ ਛੱਡੀ ਹੈ।
Fareedkot Teekaਜੀਵ ਸੂਤਕ ਮੇਂ ਹੀ ਜਨਮੇ ਹੈਂ ਔਰ ਮਰਤੇ ਭੀ ਸੂਤਕ ਮੇਂ ਹੀ ਹੈਂ, ਸੂਤਕ ਨੇ ਹੀ ਪਰਜਾ (ਬਿਗੋਈ) ਖਰਾਬ ਕਰੀ ਹੈ॥
Prof. Sahib Singhਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥

ਪਦ ਅਰਥ ਸੂਤ = ਜੰਮਿਆ ਹੋਇਆ। ਸੂਤਕ = ਜੰਮਣ ਨਾਲ ਸੰਬੰਧ ਰੱਖਣ ਵਾਲੀ ਅਪਵਿੱਤ੍ਰਤਾ। ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਬਾਲ ਜੰਮ ਪਏ ਤਾਂ ੧੩ ਦਿਨ ਉਹ ਘਰ ਅਪਵਿੱਤ੍ਰ ਮੰਨਿਆ ਜਾਂਦਾ ਹੈ, ਬ੍ਰਾਹਮਣ ਇਹਨਾਂ ੧੩ ਦਿਨਾਂ ਵਾਸਤੇ ਉਸ ਘਰ ਵਿਚ ਰੋਟੀ ਨਹੀਂ ਖਾਂਦੇ। ਇਸੇ ਤਰ੍ਹਾਂ ਕਿਸੇ ਪ੍ਰਾਣੀ ਦੇ ਮਰਨ ਤੇ ਭੀ 'ਕ੍ਰਿਆ-ਕਰਮ' ਦੇ ਦਿਨ ਤਕ ਉਹ ਘਰ ਅਪਵਿੱਤ੍ਰ ਰਹਿੰਦਾ ਹੈ} ਅਪਵਿੱਤ੍ਰਤਾ, ਭਿੱਟ। ਫੁਨਿ = ਫਿਰ, ਭੀ। ਪਰਜ = ਪਰਜਾ, ਲੁਕਾਈ, ਦੁਨੀਆ। ਬਿਗੋਈ = ਵਿਗੁੱਚ ਰਹੀ ਹੈ, ਖ਼ੁਆਰ ਹੋ ਰਹੀ ਹੈ। ਓਪਤਿ = ਪੈਦਾਇਸ਼, ਉਤਪੱਤੀ ॥੧॥

SikhNet (Spanish)Contaminado está nuestro nacimiento y nuestra muerte; sí, el mundo entero está infectado por la contaminación.(1)

ਕਹੁ ਰੇ ਪੰਡੀਆ; ਕਉਨ ਪਵੀਤਾ ॥

kahu re panddeea; kaun paveetaa |

Sant Singh KhalsaTell me, O Pandit, O religious scholar: who is clean and pure?
Manmohan SinghSays, O Pandit, who is pure?
Manmohan Singh (Punjabi)ਦੱਸ ਹੇ ਪੰਡਿਤ! ਕੌਣ ਪਵਿੱਤ੍ਰ ਹੈ?
Fareedkot Teekaਰਿਦੇ ਮੇਂ ਵੀਚਾਰ ਹੂਏ ਸੇ ਬਿਨਾਂ ਜੀਵ ਕੋ ਸਰਬ ਅਸਥਾਨੋਂ ਮੇਂ ਸੂਤਕ ਲਾਗਤਾ ਹੈ, ਸੂਤਕ ਨਾਮ ਅਸੁਧਪਨੇ ਕਾ ਹੈ। ਹੇ ਪੰਡਤ! ਕਹੋ ਕੌਨ ਪਵਿਤ੍ਰ ਹੈ ਅਰਥਾਤ ਕੋਈ ਨਹੀਂ॥
Prof. Sahib Singhਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?

ਪਦ ਅਰਥ ਰੇ ਪੰਡੀਆ = ਹੇ ਪੰਡਿਤ!

SikhNet (Spanish)Oh erudito, dime entonces, ¿quién es puro, y habita en tal Sabiduría, oh amigo, que le revela al Uno Inmaculado?

ਐਸਾ ਗਿਆਨੁ; ਜਪਹੁ ਮੇਰੇ ਮੀਤਾ ॥੧॥ ਰਹਾਉ ॥

aisaa giaan; japahu mere meetaa |1| rahaau |

Sant Singh KhalsaMeditate on such spiritual wisdom, O my friend. ||1||Pause||
Manmohan SinghDeliberate over such Knowledge, O my friend. Pause.
Manmohan Singh (Punjabi)ਐਸੀ ਗਿਆਤ ਨੂੰ ਸੋਚ ਵੀਚਾਰ ਹੇ ਮੇਰੇ ਮਿੱਤ੍ਰ! ਠਹਿਰਾਉ।
Fareedkot Teekaਯਾਂ ਤੇ ਐਸਾ ਗਿਆਨ ਸਮਝ ਕਰ, ਹੇ ਮੀਤਾ! ਵਾਹਗੁਰੂ ਕੇ ਨਾਮ ਕੋ ਜਪੋ॥੧॥ ਰਹਾਉ ॥
Prof. Sahib Singh(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥

ਪਦ ਅਰਥ ਗਿਆਨੁ = ਵਿਚਾਰ। ਜਪਹੁ = ਦ੍ਰਿੜ੍ਹ ਕਰੋ, ਗਹੁ ਨਾਲ ਸੋਚੋ ॥੧॥ ਰਹਾਉ ॥

SikhNet (Spanish)¿No están tus ojos contaminados, así como tus labios y tus oídos lo están? (1-Pausa)

ਨੈਨਹੁ ਸੂਤਕੁ. ਬੈਨਹੁ ਸੂਤਕੁ; ਸੂਤਕੁ ਸ੍ਰਵਨੀ ਹੋਈ ॥

nainahu sootak. bainahu sootak; sootak sravanee hoee |

Sant Singh KhalsaThere is pollution in the eyes, and pollution in speech; there is pollution in the ears as well.
Manmohan SinghThere is impurity in the eyes, there is impurity in speech. There is impurity in the ears.
Manmohan Singh (Punjabi)ਅੱਖਾਂ ਵਿੱਚ ਅਸ਼ੁੱਧਤਾ ਹੈ। ਬਚਨ-ਬਿਲਾਸ ਅੰਦਰ ਅਸ਼ੁੱਧਤਾ ਹੈ। ਕੰਨਾਂ ਵਿੱਚ ਅਸ਼ੁੱਧਤਾ ਹੈ।
Fareedkot Teekaਵਿਕਾਰ ਦ੍ਰਿਸ੍ਟੀ ਕਰ ਨੇਤ੍ਰੋਂ ਮੇਂ ਸੂਤਕ ਹੈ, ਨਿੰਦਾ ਕਰਨੇ ਸੇ ਬਾਣੀ ਮੇਂ ਸੂਤਕ ਹੈ। ਪਰਾਈ ਨਿੰਦਾ ਚੁਗਲੀ ਸੁਨਨੇ ਕਰ ਕਾਨੋਂ ਮੇਂ ਸੂਤਕ ਹੈ॥
Prof. Sahib Singh(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।

ਪਦ ਅਰਥ ਨੈਨਹੁ = ਅੱਖਾਂ ਵਿਚ। ਬੈਨਹੁ = ਬਚਨਾਂ ਵਿਚ। ਸ੍ਰਵਨੀ = ਕੰਨਾਂ ਵਿਚ।

SikhNet (Spanish)Porque la contaminación está en todos lados.

ਊਠਤ ਬੈਠਤ ਸੂਤਕੁ ਲਾਗੈ; ਸੂਤਕੁ ਪਰੈ ਰਸੋਈ ॥੨॥

aootthat baitthat sootak laagai; sootak parai rasoee |2|

Sant Singh KhalsaStanding up and sitting down, one is polluted; one's kitchen is polluted as well. ||2||
Manmohan SinghStanding and sitting impurity attaches to the mortal impurity enters the Kitchen.
Manmohan Singh (Punjabi)ਉਠਦਿਆਂ, ਬਹਿੰਦਿਆਂ ਪ੍ਰਾਣੀ ਨੂੰ ਮਲੀਨਤਾ ਚਿਮੜਦੀ ਹੈ, ਮਲੀਨਤਾ ਲੰਗਰ ਅੰਦਰ ਭੀ ਆ ਪ੍ਰਵੇਸ਼ ਕਰਦੀ ਹੈ।
Fareedkot Teekaਉਠਤਿਆਂ ਬੈਠਤਿਆਂ ਅਪਵਿਤ੍ਰਤਾ ਲਗਦੀ ਹੈ, ਭਾਵ ਏਹ ਕਿ ਪੈਰੋਂ ਕੇ ਨੀਚੇ ਆਇਕਰ ਸੁਭਾਵਕ ਹੀ ਜੀਵ ਮਰ ਜਾਤੇ ਹੈਂ ਔਰ ਪੰਚ ਪ੍ਰਕਾਰ ਕਰ ਕੇ ਉਖਲੀ ਚਕੀ ਝਾੜੂ ਚੁਲੇ ਮੇਂ ਘੜੇ ਹੇਠ ਜੀਵ ਮਰਤੇ ਹੈਂ। ਸੋ ਪੰਚ ਪ੍ਰਕਾਰ ਕੀ ਅਪਵਿਤ੍ਰਤਾ ਰਸੋਈ ਮੇਂ ਪੜਤੀ ਹੈ ਤਿਸ ਕੀ ਨਵਿਰਤੀ ਵਾਸਤੇ ਸਾਸਤ੍ਰ ਨੇ ਪੰਚ ਦੇਵਤਿਓਂ ਕੀ ਪੰਚ ਪ੍ਰਕਾਰ ਕੀਆਂ ਅਹੂਤੀਆਂ ਪਉਣੀਆਂ ਕਹੀਆਂ ਹੈਂ। ਜੋ ਭੋਜਨ ਕਰੇ ਸੋ ਮੰਤ੍ਰੋਂ ਸਹਤ ਪਾਵੇ ਤਬ ਤਿਨ ਕਾ ਪਾਪ ਸਰਬ ਨਿਵਿਰਤ ਹੋ ਜਾਤਾ ਹੈ॥੨॥☬ਸੋ ਮੰਤ੍ਰ ਕੀ ਬਿਧਿ ਇਹੁ ਹੈ ਭੋਜਨੁ ਤ੍ਯਾਰੁ ਕਰ ਕੇ ਪਹਿਲੇ ਅਗਨੀ ਮੇਂ ਜਲ ਕਾ ਛੀਟਾ ਦੇਵੇ। ਉਸ ਤੇ ਉਪਰੰਤ ਬਿਨਾਂ ਲੂਣ ਘ੍ਰਿਤ ਸਾਥ ਮਿਲਾਇਕਰ ਭੋਜਨੁ ਮੰਤ੍ਰ ਪੜ ਪੜ ਕੇ ਅਗਨੀ ਮੇਂ ਅਹੂਤੀਆਂ ਪਾਉਂਦਾ ਜਾਵੈ। ਮੰਤ੍ਰ ਓਂ ਬ੍ਰਹਮਣ ਸ੍ਵਾਹ: ੧, ਓਅੰ ਪ੍ਰਜਾ ਪਤਹਿ ਸ੍ਵਾਹ: ੨, ਓਂ ਕਸਪਹ ਸ੍ਵਾਹ: ੩, ਓਂ ਉਨਮਤਹ ਸ੍ਵਾਹ: ੪, ਓਂ ਅਗਨਿ ਜਿਭਿ੍ਯਾ ਸ੍ਵਾਹ ੫॥ਇਤੀ॥
Prof. Sahib Singhਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥

ਪਦ ਅਰਥ ਪਰੈ = ਪੈਂਦੀ ਹੈ। ਰਸੋਈ = ਰੋਟੀ ਪਕਾਣ ਵਾਲੇ ਕਮਰੇ ਵਿਚ ॥੨॥

SikhNet (Spanish)Y estamos contaminados en lo que sea que hacemos, y así nuestra cocina también está contaminada. (2)

ਫਾਸਨ ਕੀ ਬਿਧਿ. ਸਭੁ ਕੋਊ ਜਾਨੈ; ਛੂਟਨ ਕੀ ਇਕੁ ਕੋਈ ॥

faasan kee bidh. sabh koaoo jaanai; chhoottan kee ik koee |

Sant Singh KhalsaEveryone knows how to be caught, but hardly anyone knows how to escape.
Manmohan SinghEveryone knows the way to be caught in impurity, but rarely anyone knows how to escape.
Manmohan Singh (Punjabi)ਫਾਥੇ ਜਾਣ ਦਾ ਢੰਗ ਹਰ ਇਕ ਨੂੰ ਆਉਂਦਾ ਹੈ ਪਰ ਖਲਾਸੀ ਪਾਉਣਾ ਕੋਈ ਇਕ ਅੱਧ ਹੀ ਜਾਣਦਾ ਹੈ।
Fareedkot Teekaਹੇ ਪੰਡਤ! ਕਰਮ ਕਾਂਡ ਮੇਂ ਫਸਨੇ ਕੀ ਬਿਧਿ ਤੋ ਸਭ ਕੋਈ ਜਾਨਤਾ ਹੈ ਛੂਟਨੇ ਕੀ ਬਿਧੀ ਕੋਈ ਮਹਾਤਮਾ ਹੀ ਜਾਨਤਾ ਹੈ॥☬ਪ੍ਰਸ਼ਨ: ਆਪ ਕਹੋ ਸੂਤਕ ਕਿਸ ਕੋ ਨਹੀਂ ਲਾਗਤਾ?☬ਉੱਤਰ:
Prof. Sahib Singh(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।

ਪਦ ਅਰਥ ਬਿਧਿ = ਤਰੀਕਾ, ਵਿਓਂਤ। ਸਭੁ ਕੋਊ = ਹਰੇਕ ਜੀਵ। ਇਕੁ ਕੋਈ = ਕੋਈ ਇਕ, ਕੋਈ ਵਿਰਲਾ।

SikhNet (Spanish)Muchos conocen como estar atrapados, pero extraordinarios son los que saben cómo ser liberados.

ਕਹਿ ਕਬੀਰ. ਰਾਮੁ ਰਿਦੈ ਬਿਚਾਰੈ; ਸੂਤਕੁ. ਤਿਨੈ ਨ ਹੋਈ ॥੩॥੪੧॥

keh kabeer. raam ridai bichaarai; sootak. tinai na hoee |3|41|

Sant Singh KhalsaSays Kabeer, those who meditate on the Lord within their hearts, are not polluted. ||3||41||
Manmohan SinghSays Kabir, no impurity attaches to those, who meditate on the Lord in their mind.
Manmohan Singh (Punjabi)ਕਬੀਰ ਜੀ ਆਖਦੇ ਹਨ, ਉਨ੍ਹਾਂ ਨੂੰ ਕੋਈ ਅਪਵਿੱਤ੍ਰਤਾ ਨਹੀਂ ਲਗਦੀ, ਜੋ ਆਪਣੇ ਹਿਰਦੇ ਅੰਦਰ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਜੋ ਕੋਈ ਰਿਦੇ ਮੇਂ ਰਮਣ ਰੂਪ ਪਰਮੇਸ੍ਵਰ ਕਾ ਵਿਚਾਰ ਕਰੇ ਤਿਨ ਕੋ ਸੂਤਕ ਨਹੀਂ ਹੋਤਾ॥੩॥੪੧॥☬ਕਬੀਰ ਜੀ ਰਾਮਾਨੰਦ ਜੀ ਪਾਸ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥

ਪਦ ਅਰਥ ਤਿਨੈ = ਉਹਨਾਂ ਮਨੁੱਖਾਂ ਨੂੰ ॥੩॥੪੧॥

* ਸ਼ਬਦ ਦਾ ਭਾਵ: ਜੇ ਜੀਵਾਂ ਦੇ ਜੰਮਣ ਮਰਨ ਨਾਲ ਘਰ ਭਿੱਟੇ ਜਾਣ ਤਾਂ ਜਗਤ ਵਿਚ ਸੁੱਚਾ ਕੋਈ ਭੀ ਥਾਂ ਨਹੀਂ ਹੋ ਸਕਦਾ, ਕਿਉਂਕਿ ਹਰ ਵੇਲੇ ਹਰ ਥਾਂ ਜਨਮ ਮਰਨ ਦਾ ਸਿਲਸਿਲਾ ਜਾਰੀ ਹੈ। ਜੋ ਮਨੁੱਖ ਪ੍ਰਭੂ ਦਾ ਭਜਨ ਕਰਦਾ ਹੈ, ਉਸ ਨੂੰ ਸੂਤਕ ਦਾ ਭਰਮ ਨਹੀਂ ਰਹਿੰਦਾ।੪੧। * ਨੋਟ: ਇਸ 'ਬੰਦ' ਵਿਚ ਪਰਾਏ ਰੂਪ, ਨਿੰਦਾ ਆਦਿਕ ਦੇ ਸੂਤਕ ਦਾ ਜ਼ਿਕਰ ਨਹੀਂ ਹੈ, ਕਿਉਂਕਿ ਅਖ਼ੀਰ ਵਿਚ 'ਰਸੋਈ' ਦਾ ਸੂਤਕ ਭੀ ਦੱਸਿਆ ਗਿਆ ਹੈ; ਸੋ, ਸਥੂਲ ਤੇ ਸੂਖਮ ਜੀਵਾਂ ਦੇ ਸੂਤਕ ਦਾ ਜ਼ਿਕਰ ਹੀ ਪ੍ਰਤੀਤ ਹੁੰਦਾ ਹੈ।

SikhNet (Spanish)Dice Kabir, aquél que contempla al Señor en su corazón, no será contaminado.(3-41)
Answers quote the Granth verbatim with Ang citations. AI commentary is not Gurbani and not a religious ruling.