ੴ

ਸਿੱਖਬਾਣੀ · SikhBani

ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥

duchite kee due thoon giraanee moh baleddaa ttoottaa
Bhagat Kabir Ji ਭਗਤ ਕਬੀਰ ਜੀ · Raag Gauree · Ang 331, 332 · 7 lines
Translations

ਰਾਗੁ ਗਉੜੀ ਚੇਤੀ ॥

raag gaurree chetee | Ang 331

Sant Singh KhalsaRaag Gauree Chaytee:
Manmohan SinghMeasure Gauri Cheti.
Manmohan Singh (Punjabi)ਰਾਗ ਗਉੜੀ ਚੇਤੀ।
SikhNet (Spanish)Rag Gauri Cheti.

ਦੇਖੌ ਭਾਈ; ਗੵਾਨ ਕੀ ਆਈ ਆਂਧੀ ॥

dekhau bhaaee; gayaan kee aaee aandhee | Ang 331

Sant Singh KhalsaBehold, O Siblings of Destiny, the storm of spiritual wisdom has come.
Manmohan SinghSee brethren, the storm of Divine Knowledge has come.
Manmohan Singh (Punjabi)ਵੇਖ ਭਰਾਓ! ਬ੍ਰਹਿਮ ਬੀਚਾਰ ਦੀ ਅਨ੍ਹੇਰੀ ਆਈ ਹੈ।
Fareedkot Teekaਦੇਖੋ ਭਾਈ ਗ੍ਯਾਨ ਕੀ ਅੰਧੇਰੀ ਆਈ ਹੈ॥
Prof. Sahib Singhਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,

ਪਦ ਅਰਥ ਗ੍ਯ੍ਯਾਨ = ਸਮਝ {ਨੋਟ: ਅੱਖਰ 'ਗ' ਦੇ ਹੇਠਾਂ ਅੱਧਾ ਅੱਖਰ 'ਯ' ਹੈ}। ਆਂਧੀ = ਹਨੇਰੀ, ਝੱਖੜ।

SikhNet (Spanish)Ve, oh amigo, la tormenta de la Sabiduría se ha desatado,

ਸਭੈ ਉਡਾਨੀ. ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥

sabhai uddaanee. bhram kee ttaattee; rahai na maaeaa baandhee |1| rahaau | Ang 331

Sant Singh KhalsaIt has totally blown away the thatched huts of doubt, and torn apart the bonds of Maya. ||1||Pause||
Manmohan SinghIt is wholly blown away the thatched hut of doubt and even the bonds of mammon have not been left. Pause.
Manmohan Singh (Punjabi)ਇਸ ਵਹਿਮ ਦੇ ਛਪਰ ਨੂੰ ਪੂਰੀ ਤਰ੍ਹਾਂ ਉਡਾ ਲੈ ਗਈ ਹੈ ਅਤੇ ਮੋਹਨੀ ਦੇ ਬੰਧਨ ਤੱਕ ਭੀ ਬਾਕੀ ਨਹੀਂ ਰਹੇ। ਠਹਿਰਾਉ।
Fareedkot Teekaਭ੍ਰਮ ਰੂਪੀ ਟਾਟੀ ਸਭ ਉਡ ਗਈ, ਭਾਵ ਪੰਚ ਪ੍ਰਕਾਰ ਕਾ ਭ੍ਰਮ ਨਵਿਰਤ ਹੋ ਗਿਆ ਔਰ ਮਾਇਆ ਰੂਪੀ (ਬਾਧੀ) ਬੰਧਨ ਟੂਟ ਗਏ ਹੈਂ। ਵਾ ਗ੍ਯਾਨ ਹੂਏ ਸੇ ਮਾਇਆ ਬਾਂਧੀ ਹੂਈ ਭੀ ਨਹੀਂ ਰਹਤੀ ਹੈ, ਭਾਵ ਕਾਰਜ ਕੇ ਸਹਿਤ ਦੂਰ ਹੋ ਜਾਤੀ ਹੈ॥੧॥ ਰਹਾਉ ॥
Prof. Sahib Singhਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥

ਪਦ ਅਰਥ ਸਭੈ = ਸਾਰੀ ਦੀ ਸਾਰੀ। ਟਾਟੀ = ਛੱਪਰ। ਰਹੈ ਨ = ਟਿਕੀ ਨਹੀਂ ਰਹਿ ਸਕਦੀ। ਮਾਇਆ ਬਾਂਧੀ = ਮਾਇਆ ਨਾਲ ਬੱਝੀ ਹੋਈ, ਮਾਇਆ ਦੇ ਆਸਰੇ ਖਲੋਤੀ ਹੋਈ ॥੧॥ ਰਹਾਉ ॥

SikhNet (Spanish)y he arrasado las chozas de la duda construidas por la Maya. (1-Pausa)

ਦੁਚਿਤੇ ਕੀ. ਦੁਇ ਥੂਨਿ ਗਿਰਾਨੀ; ਮੋਹ ਬਲੇਡਾ ਟੂਟਾ ॥

duchite kee. due thoon giraanee; moh baleddaa ttoottaa | Ang 331

Sant Singh KhalsaThe two pillars of double-mindedness have fallen, and the beams of emotional attachment have come crashing down.
Manmohan SinghThe two props of double-mindedness have been of worldly love has been broken.
Manmohan Singh (Punjabi)ਦੁਚਿਤੇ-ਪਣ ਦੇ ਦੋਨੋਂ ਥਮਲੇ ਡਿੱਗ ਪਏ ਹਨ ਅਤੇ ਸੰਸਾਰੀ ਮਮਤਾ ਦਾ ਸਤੀਰ ਟੁੱਟ ਗਿਆ ਹੈ।
Fareedkot Teeka(ਦੁਚਿਤੇ) ਐਸੇ ਹੋਵੈ ਐਸਾ ਨਾ ਹੋਵੇ, ਏਹ ਦੋ ਬ੍ਰਿਤੀਆਂ ਰੂਪ ਜੋ ਥੂਨੀਆਂ ਥੀਆਂ, ਵਾ ਰਾਗ ਦ੍ਵੈਖ ਰੂਪੀ ਸੋ ਗਿਆਨ ਰੂਪ ਅੰਧੇਰੀ ਨੇ ਗਿਰਾ ਦਈਆਂ, ਮੋਹ ਰੂਪੀ (ਬਲੇਡਾ) ਵਲਾ ਟੂਟ ਗਿਆ। ਜਿਸ ਕੇ ਆਸਰੇ ਛਾਨ ਹੋਤੀ ਹੈ ਤਿਸ ਕਾ ਨਾਮੁ ਵਲਾ ਹੈ॥
Prof. Sahib Singh(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।

ਪਦ ਅਰਥ ਦੁਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਤੱਕਣਾ। ਥੂਨਿ = ਥੰਮ੍ਹੀ। ਬਲੇਂਡਾ = ਵਲਾ।

SikhNet (Spanish)Y los pilares de la dualidad mental se han derrumbado, y el techo del apego se ha caído.

ਤਿਸਨਾ ਛਾਨਿ ਪਰੀ ਧਰ ਊਪਰਿ; ਦੁਰਮਤਿ ਭਾਂਡਾ ਫੂਟਾ ॥੧॥

tisanaa chhaan paree dhar aoopar; duramat bhaanddaa foottaa |1| Ang 331

Sant Singh KhalsaThe thatched roof of greed has caved in, and the pitcher of evil-mindedness has been broken. ||1||
Manmohan SinghThe thatched roof of greed has fallen to the ground and the pot of bad intellect has burst.
Manmohan Singh (Punjabi)ਲਾਲਚ ਦੇ ਕੱਖਾ ਦੀ ਛੱਤ ਜਮੀਨ ਤੇ ਡਿੱਗ ਪਈ ਹੈ ਅਤੇ ਮੰਦੀ ਅਕਲ ਦਾ ਬਰਤਨ ਟੁੱਟ ਗਿਆ ਹੈ।
Fareedkot Teekaਤ੍ਰਿਸਨਾ ਰੂਪੀ ਛਾਨ ਧਰਤੀ ਊਪਰ ਪੜ ਗਈ ਅਰਥਾਤ ਤ੍ਰਿਸਨਾ ਨਾਸ ਹੋ ਗਈ ਔਰ ਖੋਟੀ ਮਤਿ ਰੂਪ ਭਾਂਡਾ ਫੂਟ ਗਿਆ॥੧॥
Prof. Sahib Singh(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥

ਪਦ ਅਰਥ ਛਾਨਿ = ਛੰਨ, ਛੱਪਰ, ਕੁੱਲੀ। ਧਰ = ਧਰਤੀ। ਫੂਟਾ = ਟੁੱਟ ਗਿਆ ॥੧॥

SikhNet (Spanish)Las vecindades del deseo han sido destrozadas, y el cántaro de la mente falsa se ha roto.(1)

ਆਂਧੀ ਪਾਛੇ. ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥

aandhee paachhe. jo jal barakhai; tihi teraa jan bheenaan | Ang 332

Sant Singh KhalsaYour servant is drenched with the rain that has fallen in this storm.
Manmohan SinghThy servant is saturated with the rain that has fallen after the storm.
Manmohan Singh (Punjabi)ਤੇਰਾ ਨੋਕਰ ਉਸ ਮੀਂਹ ਨਾਲ ਗੜੁੱਚ ਹੋ ਗਿਆ ਹੈ, ਜਿਹੜਾ ਅਨ੍ਹੇਰੀ ਮਗਰੋਂ ਵਸਿਆ ਹੈ।
Fareedkot Teekaਗ੍ਯਾਨ ਰੂਪ ਆਂਧੀ ਪਾਛੇ ਜੋ ਸਾਂਤੀ ਰੂਪ ਜਲੁ ਬਰਸਤਾ ਹੈ ਤਿਸ ਜਲ ਮੇਂ ਤੇਰਾ ਜਨ ਭੀ ਗਿਆ ਹੈ॥
Prof. Sahib Singh(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।

ਪਦ ਅਰਥ ਬਰਖੈ = ਵਰ੍ਹਦਾ ਹੈ। ਤਿਹਿ = ਉਸ (ਮੀਂਹ) ਵਿਚ। ਭੀਨਾ = ਭਿੱਜ ਗਿਆ।

SikhNet (Spanish)Así, como la llovizna es bienvenida después de la tormenta, así Tu Sirviente está imbuido ahora con Tu Gracia.

ਕਹਿ ਕਬੀਰ. ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥੪੩॥

keh kabeer. man bheaa pragaasaa; udai bhaan jab cheenaa |2|43| Ang 332

Sant Singh KhalsaSays Kabeer, my mind became enlightened, when I saw the sun rise. ||2||43||
Manmohan SinghSays Kabir, my mind is illumined, when I see the Sun rise.
Manmohan Singh (Punjabi)ਕਬੀਰ ਜੀ ਆਖਦੇ ਹਨ, ਜਦ ਮੈਂ ਸੂਰਜ ਨੂੰ ਚੜ੍ਹਦਾ ਦੇਖਦਾ ਜਾ ਮੇਰਾ ਚਿੱਤ ਰੋਸ਼ਨ ਹੋ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮਨ ਮੇਂ ਪ੍ਰਕਾਸ ਭਇਆ ਹੈ। ਕੈਸੇ? ਜੈਸੇ ਸੂਰਜ ਉਦੇ ਹੋਨੇ ਸੇ ਅੰਧੇਰਾ ਨਾਸ ਹੋਤਾ ਹੈ ਤੈਸਾ ਹੀ, ਜਬ ਆਤਮਾ ਕੋ ਬ੍ਰਹਮ ਰੂਪ (ਚੀਨਾ) ਜਾਣਿਆ ਤਬੀ ਅਗਿਆਨ ਨਾਸ ਹੋ ਗਿਆ ਹੈ॥੨॥੪੩॥☬ਏਕ ਅਰਥ ਤੌ ਸਾਕਤੋਂ ਕੇ ਪ੍ਰਸੰਗ ਪਰ ਚਲੇ ਹੈਂ।
Prof. Sahib Singhਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥

ਪਦ ਅਰਥ ਮਨਿ = ਮਨ ਵਿਚ। ਪ੍ਰਗਾਸਾ = ਪ੍ਰਕਾਸ਼, ਚਾਨਣ। ਉਦੈ = ਚੜ੍ਹਿਆ ਹੋਇਆ। ਚੀਨਾ = ਵੇਖ ਲਿਆ ॥੨॥੪੩॥

* ਸ਼ਬਦ ਦਾ ਭਾਵ: ਜਿਤਨਾ ਚਿਰ ਮਨੁੱਖ ਮਾਇਆ ਦੇ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ, ਇਸ ਦਾ ਡੋਲਦਾ ਮਨ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਆਸਰੇ-ਪਰਨੇ ਤੱਕਦਾ ਹੈ; ਮੋਹ ਦੇ ਕਾਰਨ ਤ੍ਰਿਸ਼ਨਾ-ਲਾਲਚ ਦੀ ਹੀ ਸਾਰੀ ਜੀਵਨ-ਉਸਾਰੀ ਬਣਾਈ ਰੱਖਦਾ ਹੈ। ਪਰ, ਸਤਿਗੁਰੂ ਦੇ ਗਿਆਨ ਦੀ ਬਰਕਤਿ ਨਾਲ ਇਹ ਕੁਚੱਜੀ ਬਣਤਰ ਮੁੱਕ ਜਾਂਦੀ ਹੈ। ਫਿਰ, ਜਿਉਂ ਜਿਉਂ ਨਾਮ ਸਿਮਰਦਾ ਹੈ, ਸਮਝ ਉੱਚੀ ਹੁੰਦੀ ਹੈ, ਤੇ ਨਾਮ-ਰਸ ਦਾ ਆਨੰਦ ਆਉਂਦਾ ਹੈ।੪੩।

SikhNet (Spanish)Dice Kabir, mi mente se ilumina cuando veo el sol de la Sabiduría posarse sobre mí. (2-43)
Answers quote the Granth verbatim with Ang citations. AI commentary is not Gurbani and not a religious ruling.