ੴ

ਸਿੱਖਬਾਣੀ · SikhBani

ਸਾਧੂ ਸੰਗਤਿ ਦੀਓ ਰਲਾਇ ॥

saadhoo sangat deeo ralaae
Bhagat Kabir Ji ਭਗਤ ਕਬੀਰ ਜੀ · Raag Gauree · Ang 331 · 18 lines
Translations

ਅਬ ਮੋ ਕਉ; ਭਏ ਰਾਜਾ ਰਾਮ ਸਹਾਈ ॥

ab mo kau; bhe raajaa raam sahaaee |

Sant Singh KhalsaNow, the Lord, my King, has become my help and support.
Manmohan SinghThe Sovereign Lord has, now, become my helper.
Manmohan Singh (Punjabi)ਪ੍ਰਭੂ ਪਾਤਸ਼ਾਹ ਹੁਣ ਮੇਰਾ ਮਦਦਗਾਰ ਹੋ ਗਿਆ ਹੈ।
Fareedkot Teekaਅਬ ਮੇਰੇ ਕੋ ਰਾਜਾ ਰਾਮ ਸਹਾਈ ਭਏ ਹੈਂ॥
Prof. Sahib Singhਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,

ਪਦ ਅਰਥ ਮੋ ਕਉ = ਮੈਨੂੰ, ਮੇਰੇ ਵਾਸਤੇ। ਰਾਜਾ = ਪ੍ਰਕਾਸ਼ ਰੂਪ, ਹਰ ਥਾਂ ਚਾਨਣ ਕਰਨ ਵਾਲਾ। ਸਹਾਈ = ਮਦਦਗਾਰ।

SikhNet (Spanish)Mi Señor, el Rey, ha venido a mi rescate;

ਜਨਮ ਮਰਨ ਕਟਿ; ਪਰਮ ਗਤਿ ਪਾਈ ॥੧॥ ਰਹਾਉ ॥

janam maran katt; param gat paaee |1| rahaau |

Sant Singh KhalsaI have cut away birth and death, and attained the supreme status. ||1||Pause||
Manmohan SinghHaving, cut away coming and going, I have obtained the supreme rank. Pause.
Manmohan Singh (Punjabi)ਆਉਣਾ ਅਤੇ ਜਾਣਾ ਮੇਟ ਕੇ, ਮੈਂ ਮਹਾਨ ਮਰਤਬਾ ਪਾ ਲਿਆ ਹੈ। ਠਹਿਰਾਉ।
Fareedkot Teekaਜਨਮ ਮਰਨ ਕਾਟਾ ਗਿਆ ਹੈ ਪਰਮ ਗਤੀ ਪਾਈ ਹੈ॥੧॥ ਰਹਾਉ ॥☬ਪ੍ਰਸ਼ਨ: ਕੌਨ ਪ੍ਰਕਾਰ ਸਹਾਇਤਾ ਕਰੀ ਹੈ?☬ਉੱਤਰ:
Prof. Sahib Singh(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥

ਪਦ ਅਰਥ ਕਟਿ = ਦੂਰ ਕਰ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਾਈ = ਹਾਸਲ ਕਰ ਲਈ ਹੈ ॥੧॥ ਰਹਾਉ ॥

SikhNet (Spanish)ha deshecho las amarras de la vida y de la muerte, y me ha bendecido con el Éxtasis Supremo. (1-Pausa)

ਸਾਧੂ ਸੰਗਤਿ; ਦੀਓ ਰਲਾਇ ॥

saadhoo sangat; deeo ralaae |

Sant Singh KhalsaHe has united me with the Saadh Sangat, the Company of the Holy.
Manmohan SinghHe has united me with the saints congregation.
Manmohan Singh (Punjabi)ਉਸ ਮੈਨੂੰ ਸਤਿ ਸੰਗਤ ਨਾਲ ਜੋੜ ਦਿਤਾ ਹੈ।
Fareedkot Teekaਸੰਤੋਂ ਕੀ ਸੰਗਤ ਮੇਂ ਰਲਾ ਦੀਆ ਹੂੰ॥
Prof. Sahib Singh(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
SikhNet (Spanish)Me ha conducido a la Saad Sangat, a la Sociedad de los Santos,

ਪੰਚ ਦੂਤ ਤੇ; ਲੀਓ ਛਡਾਇ ॥

panch doot te; leeo chhaddaae |

Sant Singh KhalsaHe has rescued me from the five demons.
Manmohan SinghFrom the five demons, He has rescued me.
Manmohan Singh (Punjabi)ਪੰਜਾਂ ਭੁਤਨਿਆਂ ਕੋਲੋਂ ਉਸ ਨੇ ਮੇਰਾ ਖਹਿੜਾ ਛੁਡਾ ਦਿੱਤਾ ਹੈ।
Fareedkot Teekaਔਰ ਕਾਮਾਦੀ ਪੰਚ ਦੂਤੋਂ ਸੇ ਛੁਡਾਇ ਲੀਆ ਹੂੰ॥
Prof. Sahib Singhਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।

ਪਦ ਅਰਥ ਪੰਚ ਦੂਤ = (ਕਾਮ ਆਦਿਕ) ਪੰਜ ਵੈਰੀ। ਤੇ = ਤੋਂ।

SikhNet (Spanish)y me ha liberado de las garras de los cinco ladrones.

ਅੰਮ੍ਰਿਤ ਨਾਮੁ; ਜਪਉ ਜਪੁ ਰਸਨਾ ॥

amrit naam; jpau jap rasanaa |

Sant Singh KhalsaI chant with my tongue and meditate on the Ambrosial Naam, the Name of the Lord.
Manmohan SinghThe Nectar Name, I continually repeat with my tongue.
Manmohan Singh (Punjabi)ਆਪਣੀ ਜੀਭਾ ਨਾਲ ਮੈਂ ਸੁਧਾਰਸ ਨਾਮ ਇੱਕ ਰਸ ਉਚਾਰਦਾ ਹਾਂ।
Fareedkot Teekaਅੰਮ੍ਰਿਤ ਨਾਮ ਕਾ ਜਾਪ ਰਸਨਾ ਕਰ ਕੇ ਜਪਤਾ ਹੂੰ॥
Prof. Sahib Singhਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।

ਪਦ ਅਰਥ ਰਸਨਾ = ਜੀਭ (ਨਾਲ)। ਜਪਉ = ਮੈਂ ਜਪਦਾ ਹਾਂ।

SikhNet (Spanish)Ahora mis labios no recitan más que el Nombre Ambrosial del Señor,

ਅਮੋਲ ਦਾਸੁ; ਕਰਿ ਲੀਨੋ ਅਪਨਾ ॥੧॥

amol daas; kar leeno apanaa |1|

Sant Singh KhalsaHe has made me his own slave. ||1||
Manmohan SinghThe Lord has made me His slave without a price.
Manmohan Singh (Punjabi)ਸਾਈਂ ਨੇ ਮੈਨੂੰ ਬਿਨਾ ਦਮਾਂ ਦੇ ਆਪਣਾ ਗੋਲਾ ਬਣਾ ਲਿਆ ਹੈ।
Fareedkot Teekaਮੋਲ ਸੇ ਰਹਤ ਅਪਨਾ ਦਾਸ ਮੇਰੇ ਕੋ ਕਰ ਲੀਆ ਹੈ॥੧॥☬ਪ੍ਰਸ਼ਨ: ਸਾਧੂਓਂ ਕੀ ਸੰਗਤ ਮੇਂ ਤੁਮ ਕੋ ਕਿਆ ਲਾਭ ਹੂਆ ਹੈ?☬ਉੱਤ੍ਰ:
Prof. Sahib Singhਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥

ਪਦ ਅਰਥ ਅਮੋਲ = {ਅ-ਮੋਲ} ਮੁੱਲ ਦੇਣ ਤੋਂ ਬਿਨਾ, ਬਿਨਾ ਦੰਮਾਂ ਦੇ ॥੧॥

SikhNet (Spanish)y ve, sin pago alguno el Señor me ha hecho Su Esclavo. (1)

ਸਤਿਗੁਰ ਕੀਨੋ ਪਰਉਪਕਾਰੁ ॥

satigur keeno praupakaar |

Sant Singh KhalsaThe True Guru has blessed me with His generosity.
Manmohan SinghThe True Guru has shown beneficence unto me.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਉਤੇ ਅਹਿਸਾਨ ਕੀਤਾ ਹੈ।
Fareedkot Teekaਸਤਿਗੁਰੋਂ ਨੇ ਪਰਉਪਕਾਰ ਕੀਆ ਹੈ॥
Prof. Sahib Singhਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
SikhNet (Spanish)El Verdadero Guru ha sido Compasivo conmigo;

ਕਾਢਿ ਲੀਨ; ਸਾਗਰ ਸੰਸਾਰ ॥

kaadt leen; saagar sansaar |

Sant Singh KhalsaHe has lifted me up, out of the world-ocean.
Manmohan SinghHe has rescued me from the world ocean.
Manmohan Singh (Punjabi)ਉਨ੍ਹਾਂ ਨੇ ਮੈਨੂੰ ਜਗਤ ਸਮੁੰਦਰ ਤੋਂ ਬਚਾ ਲਿਆ ਹੈ।
Fareedkot Teekaਸੰਸਾਰ ਸਮੁੰਦ੍ਰ ਸੇ ਕਾਢ ਲੀਆ ਹੂੰ॥
Prof. Sahib Singhਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।

ਪਦ ਅਰਥ ਸਾਗਰ = ਸਮੁੰਦਰ।

SikhNet (Spanish)me ha rescatado del mar traicionero de la existencia.

ਚਰਨ ਕਮਲ ਸਿਉ; ਲਾਗੀ ਪ੍ਰੀਤਿ ॥

charan kamal siau; laagee preet |

Sant Singh KhalsaI have fallen in love with His Lotus Feet.
Manmohan SinghWith Lord's lotus feet I have conceived love.
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਪਿਆਰ ਪੈ ਗਿਆ ਹੈ।
Fareedkot Teekaਵਾਹਗੁਰੂ ਕੇ ਚਰਨੋਂ ਕਮਲੋਂ ਕੇ ਸਾਥ ਪ੍ਰੀਤੀ ਲਗੀ ਹੈ॥
Prof. Sahib Singhਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।

ਪਦ ਅਰਥ ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ।

SikhNet (Spanish)Ahora estoy entonado en los Pies de Loto del Señor,

ਗੋਬਿੰਦੁ ਬਸੈ; ਨਿਤਾ ਨਿਤ ਚੀਤ ॥੨॥

gobind basai; nitaa nit cheet |2|

Sant Singh KhalsaThe Lord of the Universe dwells continually within my consciousness. ||2||
Manmohan SinghThe World-Lord, ever ever abides within my mind.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਸਦਾ ਸਦਾ ਮੇਰੇ ਮਨ ਅੰਦਰ ਵਸਦਾ ਹੈ।
Fareedkot Teekaਔਰ ਨਿਤ ਹੀ ਨਿਤ ਰੂਪ ਗੋਬਿੰਦ ਹਮਾਰੇ ਚਿਤ ਮੇਂ ਬਸਤਾ ਹੈ, ਵਾ ਮਨਿ ਅਨਿਤ ਕਾ ਵੀਚਾਰਨੇ ਸੇ ਗੋਿੰਬੰਦ ਚਿਤ ਮੇਂ ਬਸਤਾ ਹੈ॥੨॥☬ਪ੍ਰਸ਼ਨ: ਗੋਬਿੰਦ ਕੇ ਚਿਤ ਮੇਂ ਵਸਣੇ ਸੇ ਕਿਆ ਲਾਭ ਹੂਆ ਹੈ?☬ਉੱਤ੍ਰ:
Prof. Sahib Singhਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥

ਪਦ ਅਰਥ ਨਿਤਾ ਨਿਤ = ਹਰ ਵੇਲੇ ॥੨॥

SikhNet (Spanish)y el Señor habita para siempre en mi mente. (2)

ਮਾਇਆ ਤਪਤਿ; ਬੁਝਿਆ ਅੰਗਿਆਰੁ ॥

maaeaa tapat; bujhiaa angiaar |

Sant Singh KhalsaThe burning fire of Maya has been extinguished.
Manmohan SinghThe burning coal of the fire of mammon has been quenched.
Manmohan Singh (Punjabi)ਮੋਹਨੀ ਦੀ ਅੱਗ ਦਾ ਮਚਦਾ ਹੋਇਆ ਕੋਲਾ ਬੁਝ ਗਿਆ ਹੈ।
Fareedkot Teekaਜਿਸ ਨੇ ਰਿਦੇ ਮੇਂ ਤਪਤ ਕਰੀ ਹੂਈ ਥੀ ਸੋ (ਮਾਇਆ) ਮਾਇਆ ਰਚਤ ਸੰਕਲਪ ਵਿਕਲਪ ਰੂਪ ਅਗ ਕਾ ਪਿੰਡੁ ਨਵਿਰਤ ਹੂਆ ਹੈ॥
Prof. Sahib Singh(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;

ਪਦ ਅਰਥ ਤਪਤਿ = ਤਪਸ਼, ਸੜਨ।

SikhNet (Spanish)El fuego de Maya se ha extinguido,

ਮਨਿ ਸੰਤੋਖੁ; ਨਾਮੁ ਆਧਾਰੁ ॥

man santokh; naam aadhaar |

Sant Singh KhalsaMy mind is contented with the Support of the Naam.
Manmohan SinghBy Name's prop, my soul has attained contentment.
Manmohan Singh (Punjabi)ਨਾਮ ਦੇ ਆਸਰੇ ਮੇਰੀ ਆਤਮਾ ਨੂੰ ਰੱਜ ਆ ਗਿਆ ਹੈ।
Fareedkot Teekaਮਨ ਮੇਂ ਸੰਤੋਖ ਪ੍ਰਾਪਤਿ ਹੂਆ ਹੈ ਔਰ ਨਾਮ ਕਾ ਅਧਾਰ ਕੀਆ ਹੈ॥
Prof. Sahib Singh(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।

ਪਦ ਅਰਥ ਮਨਿ = ਮਨ ਵਿਚ। ਆਧਾਰੁ = ਆਸਰਾ।

SikhNet (Spanish)mi mente está contenta y me apoyo en el Naam, el Nombre del Señor.

ਜਲਿ ਥਲਿ ਪੂਰਿ ਰਹੇ; ਪ੍ਰਭ ਸੁਆਮੀ ॥

jal thal poor rahe; prabh suaamee |

Sant Singh KhalsaGod, the Lord and Master, is totally permeating the water and the land.
Manmohan SinghThe Lord Master is fully pervading in Water and land.
Manmohan Singh (Punjabi)ਸਾਹਿਬ ਮਾਲਕ ਪਾਣੀ ਤੇ ਧਰਤੀ ਵਿੱਚ ਪਰੀਪੂਰਨ ਹੋ ਰਿਹਾ ਹੈ।
Fareedkot Teekaਪੁਨਾ ਜਲ ਤਥਾ ਥਲ ਮੇਂ ਜੋ ਪ੍ਰਭੂ ਸੁਆਮੀ ਪੂਰਨ ਹੋ ਰਹਾ ਹੈ॥
Prof. Sahib Singhਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਤੇ। ਪੂਰਿ ਰਹੇ = ਹਰ ਥਾਂ ਮੌਜੂਦ ਹਨ।

SikhNet (Spanish)Ahora veo al Señor prevalecer por toda la tierra y las aguas,

ਜਤ ਪੇਖਉ; ਤਤ ਅੰਤਰਜਾਮੀ ॥੩॥

jat pekhau; tat antarajaamee |3|

Sant Singh KhalsaWherever I look, there is the Inner-knower, the Searcher of hearts. ||3||
Manmohan SinghWherever I see, there is the Knower of hearts.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਤਿਸ ਅੰਤਰਜਾਮੀ ਕੋ ਜਹਾਂ ਦੇਖਤਾ ਹੂੰ ਤਹਾਂ ਹੀ ਦੇਖਾਈ ਦੇਤਾ ਹੈ॥੩॥☬ਪ੍ਰਸ਼ਨ: ਤੁਮ ਕੋ ਪਰਮੇਸ੍ਵਰ ਕੀ ਭਗਤੀ ਕਿਸ ਨੇ ਦ੍ਰਿੜਾਈ ਹੈ?☬ਉੱਤ੍ਰ:
Prof. Sahib Singhਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥

ਪਦ ਅਰਥ ਜਤ = ਜਿੱਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਓਧਰ ਹੀ ॥੩॥

SikhNet (Spanish)y donde sea que volteo a ver, no veo nada más que al Conocedor de lo íntimo de nuestros corazones. (3)

ਅਪਨੀ ਭਗਤਿ; ਆਪ ਹੀ ਦ੍ਰਿੜਾਈ ॥

apanee bhagat; aap hee drirraaee |

Sant Singh KhalsaHe Himself has implanted His devotional worship within me.
Manmohan SinghHis meditation, He has Himself implanted within me.
Manmohan Singh (Punjabi)ਆਪਣਾ ਸਿਮਰਨ ਉਸ ਨੇ ਆਪੇ ਹੀ ਮੇਰੇ ਅੰਦਰ ਪੱਕਾ ਕੀਤਾ ਹੈ।
Fareedkot Teekaਅਪਨੀ ਭਗਤੀ ਆਪ ਹੀ ਦ੍ਰਿੜ ਕਰਾਈ ਹੈ॥☬ਪ੍ਰਸ਼ਨ: ਤੁਮਾਰੇ ਸਾਥ ਕਿਆ ਪਰਮੇਸ੍ਵਰ ਕੀ ਮਿਤ੍ਰਤਾਈ ਥੀ?☬ਉੱਤ੍ਰ:
Prof. Sahib Singhਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।

ਪਦ ਅਰਥ ਦ੍ਰਿੜਾਈ = ਦਿੜ੍ਹ ਕਰਾਈ ਹੈ, ਪੱਕੀ ਕੀਤੀ ਹੈ।

SikhNet (Spanish)Su Alabanza, Él Mismo la enaltece en nuestras mentes,

ਪੂਰਬ ਲਿਖਤੁ ਮਿਲਿਆ; ਮੇਰੇ ਭਾਈ ॥

poorab likhat miliaa; mere bhaaee |

Sant Singh KhalsaBy pre-ordained destiny, one meets Him, O my Siblings of Destiny.
Manmohan SinghThe Lord meets, O my brother, by virtue of the primal writ.
Manmohan Singh (Punjabi)ਪੂਰਬਲੀ ਲਿਖਤਾਕਾਰ ਦੀ ਬਰਕਤ ਹੇ ਮੇਰੇ ਵੀਰ! ਸੁਆਮੀ ਮਿਲਦਾ ਹੈ।
Fareedkot Teekaਹੇ ਮੇਰੇ ਭਾਈ! ਜੋ ਪੂਰਬ ਜਨਮੋਂ ਮੇਂ ਪੁੰਨ ਕੀਆ ਲਿਖਾ ਹੂਆ ਥਾ, ਸੋ ਜਬ ਆਨ ਕਰ ਮਿਲਾ ਤਬ ਪਰਮੇਸ੍ਵਰ ਨੇ ਭਗਤੀ ਦਈ॥☬ਪ੍ਰਸ਼ਨ: ਸਭ ਜੀਵ ਪੁੰਨ ਕਿਉਂ ਨਹੀਂ ਕਰਤੇ?☬ਉੱਤ੍ਰ:
Prof. Sahib Singhਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।

ਪਦ ਅਰਥ ਪੂਰਬ ਲਿਖਤ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ। ਮੇਰੇ ਭਾਈ = ਹੇ ਪਿਆਰੇ ਵੀਰ!

SikhNet (Spanish)y Él nos encuentra porque tal es el Decreto Eterno del Señor.

ਜਿਸੁ ਕ੍ਰਿਪਾ ਕਰੇ; ਤਿਸੁ ਪੂਰਨ ਸਾਜ ॥

jis kripaa kare; tis pooran saaj |

Sant Singh KhalsaWhen He grants His Grace, one is perfectly fulfilled.
Manmohan SinghPerfect becomes the condition of him, unto whom the master shows mercy.
Manmohan Singh (Punjabi)ਮੁਕੰਮਲ ਹੋ ਜਾਂਦੀ ਹੈ ਉਸ ਦੀ ਬਨਾਵਟ ਜਿਸ ਉਤੇ ਮਾਲਕ ਮਿਹਰ ਧਾਰਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਕ੍ਰਿਪਾ ਕਰਤਾ ਹੈ ਤਿਸ ਕੋ ਪੂਰਨ ਪੁੰਨੋਂ ਕੀ (ਸਾਜ) ਸਮਗਰੀ ਦੇਤਾ ਹੈ ਅਰਥਾਤ ਨਿਸਕਾਮਤਾ ਪੁੰਨੋ ਕੀ ਪੂਰਨਤਾਈ ਹੋਤੀ ਹੈ॥☬ਪ੍ਰਸ਼ਨ: ਵੱਡੇ ਵੱਡੇ ਲੋਕੋਂ ਕੋ ਦੇਤਾ ਹੋਗਾ?☬ਉੱਤ੍ਰ:
Prof. Sahib Singhਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।

ਪਦ ਅਰਥ ਸਾਜ = ਬਣਤਰ, ਸਬੱਬ।

SikhNet (Spanish)Aquél sobre quien reside la Gracia del Señor, es iluminado,

ਕਬੀਰ ਕੋ ਸੁਆਮੀ; ਗਰੀਬ ਨਿਵਾਜ ॥੪॥੪੦॥

kabeer ko suaamee; gareeb nivaaj |4|40|

Sant Singh KhalsaKabeer's Lord and Master is the Cherisher of the poor. ||4||40||
Manmohan SinghKabir's Lord is the Cherisher of the poor.
Manmohan Singh (Punjabi)ਕਬੀਰ ਦਾ ਮਾਲਕ, ਕੰਗਾਲਾ ਨੂੰ ਪਾਲਣਹਾਰ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰਾ ਸੁਆਮੀ ਗਰੀਬੋਂ ਕੋ ਵਡਿਆਣੇ ਵਾਲਾ ਹੈ॥੪॥੪੦॥☬ਏਕ ਕਾਲ ਮੇਂ ਕਬੀਰ ਜੀ ਅਪਨੇ ਸੇਵਕ ਕੇ ਘਰ ਮੇਂ ਸੇ ਭੋਜਨ ਛਕ ਕਰ ਆਵਤੇ ਥੇ। ਤਿਸ ਘਰ ਮੇਂ ਬੇਟਾ ਜਨਮਾ ਥਾ। ਏਕ ਪੰਡਤ ਨੇ ਕਹਾ ਕਿ ਤੁਮ ਰਾਮਾਨੰਦ ਜੀ ਬੈਸਨੋ ਕੇ ਸਿਖ ਹੋ ਕਰ ਔਰ ਲੋਕੋਂ ਕੇ ਉਪਦੇਸਟਾ ਹੋ ਕਰ ਸੂਤਕ ਪਾਤਕ ਕਿਉਂ ਨਹੀਂ ਵਿਚਾਰਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥

ਪਦ ਅਰਥ ਕੋ = ਦਾ ॥੪॥੪੦॥

* ਸ਼ਬਦ ਦਾ ਭਾਵ: ਜਿਸ ਜੀਵ ਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਮਾਇਆ ਵਾਲੀ ਤਪਸ਼ ਮਿਟ ਜਾਂਦੀ ਹੈ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਨਜ਼ਰ ਆਉਂਦਾ ਹੈ।੪੦।

SikhNet (Spanish)porque el Señor de Kabir es Benévolo con el pobre. (4-40)
Answers quote the Granth verbatim with Ang citations. AI commentary is not Gurbani and not a religious ruling.