ਕਉਨੁ ਕੋ ਪੂਤੁ; ਪਿਤਾ ਕੋ ਕਾ ਕੋ ॥
kaun ko poot; pitaa ko kaa ko |
Sant Singh KhalsaWhose son is he? Whose father is he?
Manmohan SinghWhose is the son? Whose is the father?
Manmohan Singh (Punjabi)ਕੀਹਦਾ ਪੁੱਤ੍ਰ ਹੈ? ਕੀਹਦਾ ਪਿਓ ਹੈ?
Fareedkot Teekaਕੌਨ ਕਿਸੇ ਕਾ ਪਿਤਾ ਹੈ ਕੌਨ ਕਿਸੀ ਕਾ ਪੁਤ੍ਰ ਹੈ॥
Prof. Sahib Singhਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।ਪਦ ਅਰਥ ਕਉਨ ਕੋ = ਕਿਸ ਦਾ? ਕਾ ਕੋ = ਕਿਸ ਦਾ? ਕੋ = ਕੌਣ?
SikhNet (Spanish)¿De quién es uno hijo y de quién es uno padre?
ਕਉਨੁ ਮਰੈ; ਕੋ ਦੇਇ ਸੰਤਾਪੋ ॥੧॥
kaun marai; ko dee santaapo |1|
Sant Singh KhalsaWho dies? Who inflicts pain? ||1||
Manmohan SinghWho dies? who inflicts pain?
Manmohan Singh (Punjabi)ਕੌਣ ਮਰਦਾ ਹੈ? ਕਿਹੜਾ ਦੁੱਖ ਦਿੰਦਾ ਹੈ?
Fareedkot Teekaਪੁਨਾ ਕੌਨ ਮਰਤਾ ਹੈ ਔਰ ਕੌਨ ਕਿਸੀ ਕੋ ਸੰਤਾਪ ਦੇਤਾ ਹੈ, ਭਾਵ ਏਹ ਕਿ ਸਭ ਝੂਠੇ ਹੈਂ॥੧॥
Prof. Sahib Singhਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥ਪਦ ਅਰਥ ਦੇਇ = ਦੇਂਦਾ ਹੈ। ਸੰਤਾਪੋ = ਕਲੇਸ਼ ॥੧॥
SikhNet (Spanish)¿Quién muere, di, y quién puede infringir dolor a otro?(1)
ਹਰਿ ਠਗ; ਜਗ ਕਉ ਠਗਉਰੀ ਲਾਈ ॥
har tthag; jag kau tthgauree laaee |
Sant Singh KhalsaThe Lord is the thug, who has drugged and robbed the whole world.
Manmohan SinghThe Lord is the Enticer, who has enticed the world.
Manmohan Singh (Punjabi)ਪ੍ਰਭੂ ਲੁਭਾਉਣਹਾਰ ਹੈ ਜਿਸ ਨੇ ਸੰਸਾਰ ਨੂੰ ਲੁਭਾਇਮਾਨ ਕੀਤਾ ਹੋਇਆ ਹੈ।
Fareedkot Teekaਹਰੀ ਠਗ ਨੇ ਜਗਤ ਕੋ ਮਾਇਆ ਰੂਪੀ ਠਗ ਬੂਟੀ ਲਾਈ ਹੈ॥
Prof. Sahib Singhਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),ਪਦ ਅਰਥ ਕਉ = ਨੂੰ। ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ, ਉਹ ਬੂਟੀ ਜੋ ਠੱਗ ਲੋਕ ਵਰਤਦੇ ਹਨ ਕਿਸੇ ਨੂੰ ਠੱਗਣ ਲਈ।
SikhNet (Spanish)Es sólo el Señor el Seductor, Quien ha encantado al mundo entero.
ਹਰਿ ਕੇ ਬਿਓਗ; ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
har ke biog; kaise jeeo meree maaee |1| rahaau |
Sant Singh KhalsaI am separated from the Lord; how can I survive, O my mother? ||1||Pause||
Manmohan SinghHow shall I survive, my mother, in separation from God? Pause.
Manmohan Singh (Punjabi)ਰੱਬ ਦੇ ਵਿਛੋੜੇ ਅੰਦਰ ਮੇਰੀ ਅੰਮੜੀਏ, ਮੈਂ ਕਿਸ ਤਰ੍ਹਾਂ ਜੀਉਂਦੀ ਰਹਾਂਗੀ? ਠਹਿਰਾਉ।
Fareedkot Teekaਹਰੀ ਕੇ ਵਿਜੋਗ ਸੇ ਕੈਸੇ ਜੀਵੋਗੇ, ਭਾਵ ਜਨਮੋ ਮਰੋਗੇ, ਮੇਰੀ ਬੁਧੀ ਮੇਂ ਤੋ ਐਸੇ ਨਿਹਚੇ ਹੈ ਕਿ (ਮਾਈ) ਮਾਇਆ ਪਤੀ ਪਰਮੇਸ੍ਵਰ ਕੇ ਵਿਜੋਗ ਕਰ ਜੀਵ ਕੋ ਰੁਦਨ ਕਰਨਾ ਚਾਹੀਏ॥੧॥ ਰਹਾਉ ॥
Prof. Sahib Singhਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥ਪਦ ਅਰਥ ਬਿਓਗ = ਵਿਛੋੜਾ। ਜੀਅਉ = ਮੈਂ ਜੀਵਾਂ। ਮੇਰੀ ਮਾਈ = ਹੇ ਮੇਰੀ ਮਾਂ! ॥੧॥ ਰਹਾਉ ॥
SikhNet (Spanish)Separado de Él, ¿cómo podría vivir? (1-Pausa)
ਕਉਨ ਕੋ ਪੁਰਖੁ; ਕਉਨ ਕੀ ਨਾਰੀ ॥
kaun ko purakh; kaun kee naaree |
Sant Singh KhalsaWhose husband is he? Whose wife is she?
Manmohan SinghOf whom is the husband? of whom is the wife.
Manmohan Singh (Punjabi)ਕਿਸ ਦਾ ਪਤੀ ਹੈ? ਕਿਸ ਦੀ ਪਤਨੀ ਹੈ?
Fareedkot Teekaਕੌਨ ਕਿਸੀ ਕਾ ਪੁਰਖੁ ਹੈ ਔਰ ਕੌਨ ਕਿਸੀ ਕੀ ਇਸਤ੍ਰੀ ਹੈ॥
Prof. Sahib Singhਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।ਪਦ ਅਰਥ ਪੁਰਖੁ = ਮਨੁੱਖ, ਮਰਦ, ਖਸਮ। ਨਾਰੀ = ਇਸਤ੍ਰੀ, ਵਹੁਟੀ।
SikhNet (Spanish)¿Quién puede ser llamado hombre, y quién mujer?
ਇਆ ਤਤ; ਲੇਹੁ ਸਰੀਰ ਬਿਚਾਰੀ ॥੨॥
eaa tat; lehu sareer bichaaree |2|
Sant Singh KhalsaContemplate this reality within your body. ||2||
Manmohan SinghReflect thou on this reality within thy body.
Manmohan Singh (Punjabi)ਇਸ ਅਸਲੀਅਤ ਉਤੇ ਤੂੰ ਆਪਣੀ ਦੇਹਿ ਅੰਦਰ ਵੀਚਾਰ ਕਰ।
Fareedkot Teekaਇਸ ਸਰੀਰ ਕਰ ਕੇ ਤਤ ਮਿਥ੍ਯਾ ਕਾ ਵਿਚਾਰ ਕਰ ਲੇ, ਮਾਨੁਖ ਸਰੀਰ ਪਾਏ ਕਾ ਏਹੀ ਲਾਭ ਹੈ⁽¹⁾॥੨॥
Prof. Sahib Singhਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥ਪਦ ਅਰਥ ਇਆ = ਇਸ ਦਾ। ਇਆ ਤਤ = ਇਸ ਅਸਲੀਅਤ ਦਾ। ਸਰੀਰ-ਮਨੁੱਖਾ ਜਨਮ ॥੨॥
SikhNet (Spanish)Es el juego de los cinco elementos que constituyen nuestra estructura. (2)
ਕਹਿ ਕਬੀਰ; ਠਗ ਸਿਉ ਮਨੁ ਮਾਨਿਆ ॥
keh kabeer; tthag siau man maaniaa |
Sant Singh KhalsaSays Kabeer, my mind is pleased and satisfied with the thug.
Manmohan SinghSays Kabir, with the Enticer, my mind is own propitiated.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਲੁਭਾਉਣਹਾਰ ਨਾਲ ਮੇਰਾ ਚਿੱਤ ਹੁਣ ਰੀਝ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਿਸ ਕਾ ਮਨ ਪਰਮੇਸ੍ਵਰ ਠਗ ਕੇ ਸਾਥ ਪਤਿਆਇਆ ਹੈ॥
Prof. Sahib Singhਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,ਪਦ ਅਰਥ ਕਹਿ = ਕਹੈ, ਆਖਦਾ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ, ਇਕ-ਮਿਕ ਹੋ ਗਿਆ।
SikhNet (Spanish)Dice Kabir, ahora que estoy complacido con mi Seductor,
ਗਈ ਠਗਉਰੀ; ਠਗੁ ਪਹਿਚਾਨਿਆ ॥੩॥੩੯॥
gee tthgauree; tthag pahichaaniaa |3|39|
Sant Singh KhalsaThe effects of the drug have vanished, since I recognized the thug. ||3||39||
Manmohan SinghThe illusion has vanished and I have recognised the illusionist.
Manmohan Singh (Punjabi)ਭਰਮ ਦੂਰ ਹੋ ਗਿਆ ਹੈ ਅਤੇ ਮੈਂ ਭਰਮ ਪਾਉਣ ਵਾਲੇ ਨੂੰ ਸਿਆਣ ਲਿਆ ਹੈ।
Fareedkot Teekaਔਰ ਜਬ ਠਗ ਕੋ ਪਹਚਾਨ ਲੀਆ ਤਬ ਤਿਸ ਕੀ ਠਗਉਰੀ ਜਾਤੀ ਰਹੀ ਹੈ। ਦ੍ਰਿਸਟਾਂਤ ਮੇਂ ਜੋ ਠਗ ਕੋ ਪਹਿਚਾਨ ਲੇਤਾ ਹੈ ਤਿਸ ਕੇ ਸਾਥ ਠਗੀ ਨਹੀਂ ਕਰਤਾ ਵਾ ਮੈਂ ਪਹਿਚਾਨਿਆ ਹੈ ਮੇਰਾ ਮਨੁ ਮਾਨਿਆ ਹੈ॥੩॥੩੯॥☬ਜੇ ਕਹੈ ਠਗਉਰੀ ਜਾਨੇ ਕਰ ਤੁਮ ਕੋ ਕਿਆ ਲਾਭ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥* ਸ਼ਬਦ ਦਾ ਭਾਵ: ਪਰਮਾਤਮਾ ਨੇ ਆਪ ਇਹ ਮਾਇਆ ਦਾ ਮੋਹ ਬਣਾਇਆ ਹੈ। ਸਾਰੇ ਜੀਵ ਇਸ ਪਿਉ-ਪੁੱਤਰ ਤੇ ਖ਼ਸਮ-ਵਹੁਟੀ ਆਦਿਕ ਵਾਲੇ ਸੰਬੰਧ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਭੁਲਾ ਕੇ ਦੁਖੀ ਹੁੰਦੇ ਰਹਿੰਦੇ ਹਨ, ਪਰ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ, ਉਸ ਨੂੰ ਇਹ ਮੋਹ ਨਹੀਂ ਵਿਆਪਦਾ।੩੯।
SikhNet (Spanish)la ilusión me ha dejado, porque ahora conozco al Engañador. (3-39)