ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੰਤੁ ਮਿਲੈ; ਕਿਛੁ ਸੁਨੀਐ ਕਹੀਐ ॥
sant milai; kichh suneeai kaheeai |
Sant Singh KhalsaWhen you meet a Saint, talk to him and listen.
Manmohan SinghMeeting with a pious person, have thou some conversation with him.
Manmohan Singh (Punjabi)ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ।
Fareedkot Teekaਹੇ ਭਾਈ! ਜੇ ਸੰਤ ਮਿਲ ਜਾਏ ਤੋ ਕੁਛ ਉਸ ਸੇ ਸੁਣੀਏ। ਜੇ ਕਹੇ ਤੁਮ ਕੁਛ ਸੁਣਾਵੋ ਤੌ ਉਸ ਕੇ ਪਾਸ ਰਾਮ ਨਾਮ ਸਾਥ ਮਿਲੀ ਹੂਈ ਬਾਣੀ ਕਹੀਏ॥
Prof. Sahib Singhਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।
SikhNet (Spanish)Al encontrar a un Santo, platica con él y escucha,
ਮਿਲੈ ਅਸੰਤੁ; ਮਸਟਿ ਕਰਿ ਰਹੀਐ ॥੧॥
milai asant; masatt kar raheeai |1|
Sant Singh KhalsaMeeting with an unsaintly person, just remain silent. ||1||
Manmohan SinghBut meeting with an impious person, remain thou mum.
Manmohan Singh (Punjabi)ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹੁ।
Fareedkot Teekaਜੇ ਕੋਈ ਅਸੰਤ ਅਰਥਾਤ ਕ੍ਰੋਧੀ ਮਿਲ ਜਾਏ ਤੌ ਚੁਪ ਕਰ ਰਹੀਏ॥੧॥
Prof. Sahib Singhਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥ਪਦ ਅਰਥ ਅਸੰਤੁ = ਅ-ਸੰਤੁ, ਜੋ ਸੰਤ ਨਹੀਂ, ਮੰਦਾ ਮਨੁੱਖ। ਮਸਟਿ = ਚੁੱਪ ॥੧॥
SikhNet (Spanish)pero cuando encuentres una mente malvada, consérvate en silencio. (1)
ਬਾਬਾ ਬੋਲਨਾ. ਕਿਆ ਕਹੀਐ ॥
baabaa bolanaa. kiaa kaheeai |
Sant Singh KhalsaO father, if I speak, what words should I utter?
Manmohan SinghO Father, If I speak, what words should I utter?
Manmohan Singh (Punjabi)ਹੇ ਪਿਤਾ! ਜੇਕਰ ਮੈਂ ਬੋਲਾਂ, ਤਾਂ ਕਿਹੜੇ ਬਚਨ ਉਚਾਰਨ ਕਰਾਂ?
Fareedkot Teekaਹੇ ਭਾਈ! ਬੋਲਣਾ ਬਾਣੀ ਕਾ ਤੋ (ਕਿਆ) ਕੈਸਾ ਵਾ ਵਹੁ ਸ੍ਰੇਸਟ ਕਹੀਤਾ ਹੈ॥
Prof. Sahib Singhਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,ਪਦ ਅਰਥ ਕਿਆ ਬੋਲਨਾ = ਕਿਹੋ ਜਿਹੀ ਗੱਲ-ਬਾਤ?
SikhNet (Spanish)Oh padre, ¿qué podría uno platicarle al Santo?
ਜੈਸੇ; ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥
jaise; raam naam rav raheeai |1| rahaau |
Sant Singh KhalsaSpeak such words, by which you may remain absorbed in the Name of the Lord. ||1||Pause||
Manmohan SinghThe such words, by which I may remain immersed in the Lord's Name. Pause.
Manmohan Singh (Punjabi)ਇਹੋ ਜਿਹੇ ਬਚਨ, ਜਿਨ੍ਹਾਂ ਦੁਆਰਾ, ਮੈਂ ਪ੍ਰਭੂ ਦੇ ਨਾਮ ਅੰਦਰ ਲੀਨ ਹੋਇਆ ਰਹਾਂ। ਠਹਿਰਾਉ।
Fareedkot Teekaਜਿਸ ਬਾਣੀ ਸੇ ਰਾਮ ਕਾ ਨਾਮ (ਰਵਿ) ਉਚਾਰਣਿ ਕਰਤੇ ਰਹੀਏ॥੧॥ ਰਹਾਉ ॥
Prof. Sahib Singhਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? (ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ) ॥੧॥ ਰਹਾਉ ॥ਪਦ ਅਰਥ ਜੈਸੇ = ਜਿਸ ਦਾ ਸਦਕਾ। ਰਵਿ ਰਹੀਐ = ਜੁੜੇ ਰਹੀਏ ॥੧॥ ਰਹਾਉ ॥
SikhNet (Spanish)Sólo aquéllas palabras que nos hacen permanecer en el Nombre del Señor. (1-Pausa)
ਸੰਤਨ ਸਿਉ ਬੋਲੇ; ਉਪਕਾਰੀ ॥
santan siau bole; upakaaree |
Sant Singh KhalsaSpeaking with the Saints, one becomes generous.
Manmohan SinghConversing with the saints, one becomes philanthropist.
Manmohan Singh (Punjabi)ਸਾਧੂਆਂ ਨਾਲ ਗੱਲ ਬਾਤ ਕਰਨ ਦੁਆਰਾ ਬੰਦਾ ਹੋਰਨਾਂ ਦਾ ਭਲਾ ਕਰਨ ਵਾਲਾ ਹੋ ਜਾਂਦਾ ਹੈ।
Fareedkot Teekaਜੋ ਸੰਤੋਂ ਸੇ ਬੋਲਤਾ ਹੈ, ਸੋ ਉਪਕਾਰੀ ਜਨ ਹੈ। ਜੋ ਏਕ ਕੇ ਪੂਛਨੇ ਕਰ ਔਰ ਅਨਜਾਨੋਂ ਕੋ ਭੀ ਖਬਰ ਹੋ ਜਾਤੀ ਹੈ॥
Prof. Sahib Singh(ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,ਪਦ ਅਰਥ ਬੋਲੇ = ਬੋਲਿਆਂ। ਉਪਕਾਰੀ = ਭਲਾਈ ਦੀ ਗੱਲ।
SikhNet (Spanish)Si uno conversa con los Santos, uno se vuelve generoso,
ਮੂਰਖ ਸਿਉ ਬੋਲੇ; ਝਖ ਮਾਰੀ ॥੨॥
moorakh siau bole; jhakh maaree |2|
Sant Singh KhalsaTo speak with a fool is to babble uselessly. ||2||
Manmohan SinghTo talk to a fool is to prate in vain.
Manmohan Singh (Punjabi)ਬੇਵਕੂਫ ਨਾਲ ਬੋਲਣਾ ਵਿਹਲਾ ਬਕਵਾਸ ਕਰਨਾ ਹੀ ਹੈ।
Fareedkot Teekaਮੂਰਖ ਸਾਥ ਬੋਲਨਾ ਤੌ (ਝਖ ਮਾਰੀ) ਖਪਣਾ ਹੀ ਹੈ, ਭਾਵ ਸੇ ਉਨ ਕੀ ਬਿਸਮਝੀ ਪਰ ਖਿਝਣਾ ਹੋਤਾ ਹੈ॥੨॥
Prof. Sahib Singhਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥ਪਦ ਅਰਥ ਝਖ ਮਾਰੀ = ਵਿਅਰਥ ਖਪ-ਖਪਾ ॥੨॥
SikhNet (Spanish)pero si uno habla con los malvados, uno desperdicia su aliento. (2)
ਬੋਲਤ ਬੋਲਤ; ਬਢਹਿ ਬਿਕਾਰਾ ॥
bolat bolat; badteh bikaaraa |
Sant Singh KhalsaBy speaking and only speaking, corruption only increases.
Manmohan SinghBy talking and speaking with the fools, the sin in one increases.
Manmohan Singh (Punjabi)ਬੇਵਕੂਫ ਨਾਲ ਬੋਲਣ ਤੇ ਗੱਲ ਕਰਨ ਦੁਆਰਾ, ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ।
Fareedkot Teekaਕਿਉਂਕਿ ਮੂਰਖ ਸਾਥ ਬੋਲਤੇ ਬੋਲਤੇ ਕ੍ਰੋਧ ਰੂਪ ਬਿਕਾਰ ਮਨ ਮੇਂ ਬਢ ਜਾਤਾ ਹੈ॥
Prof. Sahib Singh(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ)।ਪਦ ਅਰਥ ਬੋਲਤ = (ਅਸੰਤ ਨਾਲ) ਬੋਲਦਿਆਂ। ਬਢਹਿ = ਵਧਦੇ ਹਨ।
SikhNet (Spanish)Mientras más hable uno con el ególatra, la maldad en uno se incrementa,
ਬਿਨੁ ਬੋਲੇ; ਕਿਆ ਕਰਹਿ ਬੀਚਾਰਾ ॥੩॥
bin bole; kiaa kareh beechaaraa |3|
Sant Singh KhalsaIf I do not speak, what can the poor wretch do? ||3||
Manmohan SinghIf I speak not, what can the wretch do me?
Manmohan Singh (Punjabi)ਜੇਕਰ ਮੈਂ ਬੋਲਾਂ ਹੀ ਨਾਂ, ਤਾਂ ਉਹ ਨਿਕਰਮਣ ਮੈਨੂੰ ਕੀ ਕਰ ਸਕਦਾ ਹੈ?
Fareedkot Teekaਜੇ ਨਾ ਬੋਲੋਗੇ ਤੌ ਵਹੁ ਬਿਚਾਰਾ ਮੂਰਖ ਸਾਸਤ੍ਰ ਹੀਨ ਕਿਆ ਕਰੇਗਾ ਅਰਥਾਤ ਆਪ ਹੀ ਚੁਪ ਕਰ ਜਾਏਗਾ॥੩॥
Prof. Sahib Singhਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥ਪਦ ਅਰਥ ਬਿਨੁ ਬੋਲੇ = ਜੇ (ਸੰਤ ਨਾਲ ਭੀ) ਨਾਹ ਬੋਲੀਏ। ਬਿਚਾਰਾ = ਵਿਚਾਰ ਦੀ ਗੱਲ ॥੩॥
SikhNet (Spanish)pues, ¿qué puede el tonto hacer?, (3)
ਕਹੁ ਕਬੀਰ; ਛੂਛਾ ਘਟੁ ਬੋਲੈ ॥
kahu kabeer; chhoochhaa ghatt bolai |
Sant Singh KhalsaSays Kabeer, the empty pitcher makes noise,
Manmohan SinghSays Kabir, an empty pitcher makes noise.
Manmohan Singh (Punjabi)ਕਬੀਰ ਜੀ ਆਖਦੇ ਹਨ, ਖਾਲੀ ਘੜਾ ਰੌਲਾ ਪਾਉਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਧਾਰਨਾ ਤੇ ਖਾਲੀ ਅੰਤਸਕਰਣ ਹੈ, ਸੋ ਬਿਅਰਥ ਬੋਲੇਗਾ॥
Prof. Sahib Singhਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।ਪਦ ਅਰਥ ਛੂਛਾ = (ਗੁਣਾਂ ਤੋਂ) ਸੱਖਣਾ। ਬੋਲੈ = ਬਹੁਤੀਆਂ ਫ਼ਾਲਤੂ ਗੱਲਾਂ ਕਰਦਾ ਹੈ।
SikhNet (Spanish)dice Kabir, las vasijas vacías hacen ruido,
ਭਰਿਆ ਹੋਇ; ਸੁ ਕਬਹੁ. ਨ ਡੋਲੈ ॥੪॥੧॥
bhariaa hoe; su kabahu. na ddolai |4|1|
Sant Singh Khalsabut that which is full makes no sound. ||4||1||
Manmohan SinghBut that, which is full, gives not any sound ever.
Manmohan Singh (Punjabi)ਪਰ ਜਿਹੜਾ ਭਰਿਆ ਹੋਇਆ ਹੈ, ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ।
Fareedkot Teekaਜੋ ਧਾਰਨਾ ਕਰ ਭਰਿਆ ਹੂਆ ਹੈ, ਸੋ ਭਰੇ ਘਟਿ ਵਤ ਕਬੀ ਨਹੀਂ ਡੋਲਤਾ॥੪॥੧॥☬ਨਾਮ ਬਿਨਾ ਮਾਨੁਖ ਸਰੀਰ ਕੀ ਪਸ਼ੂਆਂ ਤੇ ਭੀ ਨੀਚਤਾ ਔਰ ਕਰਮਗਤੀ ਕੀ ਕਠਿਨਤਾ ਪੁਨਹ ਵੈਰਾਗ ਜਨਾਵਤੇ ਹੈਂ:
Prof. Sahib Singhਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ॥੪॥੧॥ਪਦ ਅਰਥ ਭਰਿਆ = ਜੋ ਗੁਣਵਾਨ ਹੈ ॥੪॥੧॥
* ਸ਼ਬਦ ਦਾ ਭਾਵ: ਭਲਿਆਂ ਦੀ ਸੰਗਤ ਵਿਚ ਰਿਹਾਂ ਭਲਾਈ ਸਿੱਖੀਦੀ ਹੈ, ਤੇ ਪਰਮਾਤਮਾ ਵਾਲੇ ਪਾਸੇ ਦੀ ਲਗਨ ਬਣੀ ਰਹਿੰਦੀ ਹੈ। ਪਰ ਜੇ ਭੈੜਿਆਂ ਦੇ ਬਹਿਣੇ ਬੈਠੀਏ, ਤਾਂ ਇਕ ਤਾਂ ਉੱਥੇ ਵਿਅਰਥ ਖਪ-ਖਪਾ ਹੀ ਹੋਵੇਗਾ, ਦੂਜੇ ਵਿਕਾਰਾਂ ਵਲ ਰੁਚੀ ਬਣ ਜਾਣ ਦਾ ਖ਼ਤਰਾ ਰਹਿੰਦਾ ਹੈ।
SikhNet (Spanish)las llenas se conservan en Silencio.(4-1)