ੴ

ਸਿੱਖਬਾਣੀ · SikhBani

Ang 870

Sri Guru Granth Sahib · Raag Gond · 5 shabads, 47 lines
Translations
Shabad Bhagat Kabir Ji Raag Gond

ਰਾਗੁ ਗੋਂਡ ਬਾਣੀ ਭਗਤਾ ਕੀ ॥ ਕਬੀਰ ਜੀ ਘਰੁ ੧ ॥

raag gondd baanee bhagataa kee | kabeer jee ghar 1 |

Sant Singh KhalsaRaag Gond, The Word Of The Devotees. Kabeer Jee, First House:
Manmohan SinghRag Gond. The hymns of the saints. Kabir Ji.
Manmohan Singh (Punjabi)ਰਾਗ ਗੋਂਡ। ਸੰਤਾਂ ਭਗਤਾਂ ਦੇ ਸ਼ਬਦ। ਕਬੀਰ ਜੀ।
Prof. Sahib Singhਰਾਗ ਗੋਂਡ ਵਿੱਚ ਭਗਤਾਂ ਦੀ ਬਾਣੀ।(ਰਾਗ ਗੋਂਡ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Gond, palabras de los Bjaktas, Kabir yi.

Open this shabad →

Shabad Bhagat Kabir Ji Raag Gond

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸੰਤੁ ਮਿਲੈ; ਕਿਛੁ ਸੁਨੀਐ ਕਹੀਐ ॥

sant milai; kichh suneeai kaheeai |

Sant Singh KhalsaWhen you meet a Saint, talk to him and listen.
Manmohan SinghMeeting with a pious person, have thou some conversation with him.
Manmohan Singh (Punjabi)ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ।
Fareedkot Teekaਹੇ ਭਾਈ! ਜੇ ਸੰਤ ਮਿਲ ਜਾਏ ਤੋ ਕੁਛ ਉਸ ਸੇ ਸੁਣੀਏ। ਜੇ ਕਹੇ ਤੁਮ ਕੁਛ ਸੁਣਾਵੋ ਤੌ ਉਸ ਕੇ ਪਾਸ ਰਾਮ ਨਾਮ ਸਾਥ ਮਿਲੀ ਹੂਈ ਬਾਣੀ ਕਹੀਏ॥
Prof. Sahib Singhਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।
SikhNet (Spanish)Al encontrar a un Santo, platica con él y escucha,

ਮਿਲੈ ਅਸੰਤੁ; ਮਸਟਿ ਕਰਿ ਰਹੀਐ ॥੧॥

milai asant; masatt kar raheeai |1|

Sant Singh KhalsaMeeting with an unsaintly person, just remain silent. ||1||
Manmohan SinghBut meeting with an impious person, remain thou mum.
Manmohan Singh (Punjabi)ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹੁ।
Fareedkot Teekaਜੇ ਕੋਈ ਅਸੰਤ ਅਰਥਾਤ ਕ੍ਰੋਧੀ ਮਿਲ ਜਾਏ ਤੌ ਚੁਪ ਕਰ ਰਹੀਏ॥੧॥
Prof. Sahib Singhਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥

ਪਦ ਅਰਥ ਅਸੰਤੁ = ਅ-ਸੰਤੁ, ਜੋ ਸੰਤ ਨਹੀਂ, ਮੰਦਾ ਮਨੁੱਖ। ਮਸਟਿ = ਚੁੱਪ ॥੧॥

SikhNet (Spanish)pero cuando encuentres una mente malvada, consérvate en silencio. (1)

ਬਾਬਾ ਬੋਲਨਾ. ਕਿਆ ਕਹੀਐ ॥

baabaa bolanaa. kiaa kaheeai |

Sant Singh KhalsaO father, if I speak, what words should I utter?
Manmohan SinghO Father, If I speak, what words should I utter?
Manmohan Singh (Punjabi)ਹੇ ਪਿਤਾ! ਜੇਕਰ ਮੈਂ ਬੋਲਾਂ, ਤਾਂ ਕਿਹੜੇ ਬਚਨ ਉਚਾਰਨ ਕਰਾਂ?
Fareedkot Teekaਹੇ ਭਾਈ! ਬੋਲਣਾ ਬਾਣੀ ਕਾ ਤੋ (ਕਿਆ) ਕੈਸਾ ਵਾ ਵਹੁ ਸ੍ਰੇਸਟ ਕਹੀਤਾ ਹੈ॥
Prof. Sahib Singhਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,

ਪਦ ਅਰਥ ਕਿਆ ਬੋਲਨਾ = ਕਿਹੋ ਜਿਹੀ ਗੱਲ-ਬਾਤ?

SikhNet (Spanish)Oh padre, ¿qué podría uno platicarle al Santo?

ਜੈਸੇ; ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥

jaise; raam naam rav raheeai |1| rahaau |

Sant Singh KhalsaSpeak such words, by which you may remain absorbed in the Name of the Lord. ||1||Pause||
Manmohan SinghThe such words, by which I may remain immersed in the Lord's Name. Pause.
Manmohan Singh (Punjabi)ਇਹੋ ਜਿਹੇ ਬਚਨ, ਜਿਨ੍ਹਾਂ ਦੁਆਰਾ, ਮੈਂ ਪ੍ਰਭੂ ਦੇ ਨਾਮ ਅੰਦਰ ਲੀਨ ਹੋਇਆ ਰਹਾਂ। ਠਹਿਰਾਉ।
Fareedkot Teekaਜਿਸ ਬਾਣੀ ਸੇ ਰਾਮ ਕਾ ਨਾਮ (ਰਵਿ) ਉਚਾਰਣਿ ਕਰਤੇ ਰਹੀਏ॥੧॥ ਰਹਾਉ ॥
Prof. Sahib Singhਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? (ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ) ॥੧॥ ਰਹਾਉ ॥

ਪਦ ਅਰਥ ਜੈਸੇ = ਜਿਸ ਦਾ ਸਦਕਾ। ਰਵਿ ਰਹੀਐ = ਜੁੜੇ ਰਹੀਏ ॥੧॥ ਰਹਾਉ ॥

SikhNet (Spanish)Sólo aquéllas palabras que nos hacen permanecer en el Nombre del Señor. (1-Pausa)

ਸੰਤਨ ਸਿਉ ਬੋਲੇ; ਉਪਕਾਰੀ ॥

santan siau bole; upakaaree |

Sant Singh KhalsaSpeaking with the Saints, one becomes generous.
Manmohan SinghConversing with the saints, one becomes philanthropist.
Manmohan Singh (Punjabi)ਸਾਧੂਆਂ ਨਾਲ ਗੱਲ ਬਾਤ ਕਰਨ ਦੁਆਰਾ ਬੰਦਾ ਹੋਰਨਾਂ ਦਾ ਭਲਾ ਕਰਨ ਵਾਲਾ ਹੋ ਜਾਂਦਾ ਹੈ।
Fareedkot Teekaਜੋ ਸੰਤੋਂ ਸੇ ਬੋਲਤਾ ਹੈ, ਸੋ ਉਪਕਾਰੀ ਜਨ ਹੈ। ਜੋ ਏਕ ਕੇ ਪੂਛਨੇ ਕਰ ਔਰ ਅਨਜਾਨੋਂ ਕੋ ਭੀ ਖਬਰ ਹੋ ਜਾਤੀ ਹੈ॥
Prof. Sahib Singh(ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,

ਪਦ ਅਰਥ ਬੋਲੇ = ਬੋਲਿਆਂ। ਉਪਕਾਰੀ = ਭਲਾਈ ਦੀ ਗੱਲ।

SikhNet (Spanish)Si uno conversa con los Santos, uno se vuelve generoso,

ਮੂਰਖ ਸਿਉ ਬੋਲੇ; ਝਖ ਮਾਰੀ ॥੨॥

moorakh siau bole; jhakh maaree |2|

Sant Singh KhalsaTo speak with a fool is to babble uselessly. ||2||
Manmohan SinghTo talk to a fool is to prate in vain.
Manmohan Singh (Punjabi)ਬੇਵਕੂਫ ਨਾਲ ਬੋਲਣਾ ਵਿਹਲਾ ਬਕਵਾਸ ਕਰਨਾ ਹੀ ਹੈ।
Fareedkot Teekaਮੂਰਖ ਸਾਥ ਬੋਲਨਾ ਤੌ (ਝਖ ਮਾਰੀ) ਖਪਣਾ ਹੀ ਹੈ, ਭਾਵ ਸੇ ਉਨ ਕੀ ਬਿਸਮਝੀ ਪਰ ਖਿਝਣਾ ਹੋਤਾ ਹੈ॥੨॥
Prof. Sahib Singhਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥

ਪਦ ਅਰਥ ਝਖ ਮਾਰੀ = ਵਿਅਰਥ ਖਪ-ਖਪਾ ॥੨॥

SikhNet (Spanish)pero si uno habla con los malvados, uno desperdicia su aliento. (2)

ਬੋਲਤ ਬੋਲਤ; ਬਢਹਿ ਬਿਕਾਰਾ ॥

bolat bolat; badteh bikaaraa |

Sant Singh KhalsaBy speaking and only speaking, corruption only increases.
Manmohan SinghBy talking and speaking with the fools, the sin in one increases.
Manmohan Singh (Punjabi)ਬੇਵਕੂਫ ਨਾਲ ਬੋਲਣ ਤੇ ਗੱਲ ਕਰਨ ਦੁਆਰਾ, ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ।
Fareedkot Teekaਕਿਉਂਕਿ ਮੂਰਖ ਸਾਥ ਬੋਲਤੇ ਬੋਲਤੇ ਕ੍ਰੋਧ ਰੂਪ ਬਿਕਾਰ ਮਨ ਮੇਂ ਬਢ ਜਾਤਾ ਹੈ॥
Prof. Sahib Singh(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ)।

ਪਦ ਅਰਥ ਬੋਲਤ = (ਅਸੰਤ ਨਾਲ) ਬੋਲਦਿਆਂ। ਬਢਹਿ = ਵਧਦੇ ਹਨ।

SikhNet (Spanish)Mientras más hable uno con el ególatra, la maldad en uno se incrementa,

ਬਿਨੁ ਬੋਲੇ; ਕਿਆ ਕਰਹਿ ਬੀਚਾਰਾ ॥੩॥

bin bole; kiaa kareh beechaaraa |3|

Sant Singh KhalsaIf I do not speak, what can the poor wretch do? ||3||
Manmohan SinghIf I speak not, what can the wretch do me?
Manmohan Singh (Punjabi)ਜੇਕਰ ਮੈਂ ਬੋਲਾਂ ਹੀ ਨਾਂ, ਤਾਂ ਉਹ ਨਿਕਰਮਣ ਮੈਨੂੰ ਕੀ ਕਰ ਸਕਦਾ ਹੈ?
Fareedkot Teekaਜੇ ਨਾ ਬੋਲੋਗੇ ਤੌ ਵਹੁ ਬਿਚਾਰਾ ਮੂਰਖ ਸਾਸਤ੍ਰ ਹੀਨ ਕਿਆ ਕਰੇਗਾ ਅਰਥਾਤ ਆਪ ਹੀ ਚੁਪ ਕਰ ਜਾਏਗਾ॥੩॥
Prof. Sahib Singhਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥

ਪਦ ਅਰਥ ਬਿਨੁ ਬੋਲੇ = ਜੇ (ਸੰਤ ਨਾਲ ਭੀ) ਨਾਹ ਬੋਲੀਏ। ਬਿਚਾਰਾ = ਵਿਚਾਰ ਦੀ ਗੱਲ ॥੩॥

SikhNet (Spanish)pues, ¿qué puede el tonto hacer?, (3)

ਕਹੁ ਕਬੀਰ; ਛੂਛਾ ਘਟੁ ਬੋਲੈ ॥

kahu kabeer; chhoochhaa ghatt bolai |

Sant Singh KhalsaSays Kabeer, the empty pitcher makes noise,
Manmohan SinghSays Kabir, an empty pitcher makes noise.
Manmohan Singh (Punjabi)ਕਬੀਰ ਜੀ ਆਖਦੇ ਹਨ, ਖਾਲੀ ਘੜਾ ਰੌਲਾ ਪਾਉਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਧਾਰਨਾ ਤੇ ਖਾਲੀ ਅੰਤਸਕਰਣ ਹੈ, ਸੋ ਬਿਅਰਥ ਬੋਲੇਗਾ॥
Prof. Sahib Singhਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।

ਪਦ ਅਰਥ ਛੂਛਾ = (ਗੁਣਾਂ ਤੋਂ) ਸੱਖਣਾ। ਬੋਲੈ = ਬਹੁਤੀਆਂ ਫ਼ਾਲਤੂ ਗੱਲਾਂ ਕਰਦਾ ਹੈ।

SikhNet (Spanish)dice Kabir, las vasijas vacías hacen ruido,

ਭਰਿਆ ਹੋਇ; ਸੁ ਕਬਹੁ. ਨ ਡੋਲੈ ॥੪॥੧॥

bhariaa hoe; su kabahu. na ddolai |4|1|

Sant Singh Khalsabut that which is full makes no sound. ||4||1||
Manmohan SinghBut that, which is full, gives not any sound ever.
Manmohan Singh (Punjabi)ਪਰ ਜਿਹੜਾ ਭਰਿਆ ਹੋਇਆ ਹੈ, ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ।
Fareedkot Teekaਜੋ ਧਾਰਨਾ ਕਰ ਭਰਿਆ ਹੂਆ ਹੈ, ਸੋ ਭਰੇ ਘਟਿ ਵਤ ਕਬੀ ਨਹੀਂ ਡੋਲਤਾ॥੪॥੧॥☬ਨਾਮ ਬਿਨਾ ਮਾਨੁਖ ਸਰੀਰ ਕੀ ਪਸ਼ੂਆਂ ਤੇ ਭੀ ਨੀਚਤਾ ਔਰ ਕਰਮਗਤੀ ਕੀ ਕਠਿਨਤਾ ਪੁਨਹ ਵੈਰਾਗ ਜਨਾਵਤੇ ਹੈਂ:
Prof. Sahib Singhਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ॥੪॥੧॥

ਪਦ ਅਰਥ ਭਰਿਆ = ਜੋ ਗੁਣਵਾਨ ਹੈ ॥੪॥੧॥

* ਸ਼ਬਦ ਦਾ ਭਾਵ: ਭਲਿਆਂ ਦੀ ਸੰਗਤ ਵਿਚ ਰਿਹਾਂ ਭਲਾਈ ਸਿੱਖੀਦੀ ਹੈ, ਤੇ ਪਰਮਾਤਮਾ ਵਾਲੇ ਪਾਸੇ ਦੀ ਲਗਨ ਬਣੀ ਰਹਿੰਦੀ ਹੈ। ਪਰ ਜੇ ਭੈੜਿਆਂ ਦੇ ਬਹਿਣੇ ਬੈਠੀਏ, ਤਾਂ ਇਕ ਤਾਂ ਉੱਥੇ ਵਿਅਰਥ ਖਪ-ਖਪਾ ਹੀ ਹੋਵੇਗਾ, ਦੂਜੇ ਵਿਕਾਰਾਂ ਵਲ ਰੁਚੀ ਬਣ ਜਾਣ ਦਾ ਖ਼ਤਰਾ ਰਹਿੰਦਾ ਹੈ।

SikhNet (Spanish)las llenas se conservan en Silencio.(4-1)

Open this shabad →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਨਰੂ ਮਰੈ; ਨਰੁ ਕਾਮਿ. ਨ ਆਵੈ ॥

naroo marai; nar kaam. na aavai |

Sant Singh KhalsaWhen a man dies, he is of no use to anyone.
Manmohan SinghWhen a man dies, he is of no avail to any man.
Manmohan Singh (Punjabi)ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ।
Fareedkot Teekaਜਬ ਨਰ ਮਰਤਾ ਹੈ ਤੌ ਨਰੋਂ ਕੇ ਕਾਮ ਨਹੀਂ ਆਵਤਾ॥
Prof. Sahib Singh(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,

ਪਦ ਅਰਥ ਨਰੂ = ਮਨੁੱਖ।

SikhNet (Spanish)Si uno hombre muere, de nada le sirve a sus parientes,

ਪਸੂ ਮਰੈ; ਦਸ ਕਾਜ ਸਵਾਰੈ ॥੧॥

pasoo marai; das kaaj savaarai |1|

Sant Singh KhalsaBut when an animal dies, it is used in ten ways. ||1||
Manmohan SinghBut when a beast dies, it serves ten purposes.
Manmohan Singh (Punjabi)ਪਰ ਜਦ ਡੰਗਰ ਮਰਦਾ ਹੈ; ਤਾਂ ਇਹ ਦਸੀਂ ਕੰਮੀ ਆਉਂਦਾ ਹੈ।
Fareedkot Teekaਪੁਨਹ ਜਬ ਪਸ਼ੂ ਮਰਤਾ ਹੈ (ਦਸ) ਬਹੁਤ ਜੀਵੋਂ ਕੇ ਕਾਮ ਸਵਾਰਤਾ ਹੈ, ਭਾਵ ਸੇ ਚੰਡਾਲਾਦਿ ਮਾਸ ਭਖਤੇ ਹੈਂ, ਪੁਨਹ ਕੋਊ ਚਾਮ ਲੈ ਕੇ ਜੂਤੇ ਨਾੜੇ ਆਦਿ ਬਨਾਵਤੇ ਹੈਂ॥੧॥
Prof. Sahib Singhਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ ॥੧॥

ਪਦ ਅਰਥ ਦਸ ਕਾਜ = ਕਈ ਕੰਮ ॥੧॥

SikhNet (Spanish)pero si un animal muere, el uso que se le puede dar es de diez tipos. (1)

ਅਪਨੇ ਕਰਮ ਕੀ ਗਤਿ; ਮੈ ਕਿਆ ਜਾਨਉ ॥

apane karam kee gat; mai kiaa jaanau |

Sant Singh KhalsaWhat do I know, about the state of my karma?
Manmohan SinghWhat do I know regarding the state of my destiny,
Manmohan Singh (Punjabi)ਆਪਣੀ ਪ੍ਰਾਲਭਧ ਦੀ ਦਸ਼ਾ ਸੰਬੰਧੀ ਮੈਂ ਕੀ ਜਾਣਦਾ ਹਾਂ,
Fareedkot Teekaਹੇ ਭਾਈ! ਮੈਂ ਅਪਨੇ ਕਰਮੋਂ ਕੀ ਗਤੀ ਕੋ ਕਿਆ ਜਾਨਤਾ ਹੂੰ॥
Prof. Sahib Singhਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ)

ਪਦ ਅਰਥ ਕਰਮ ਕੀ ਗਤਿ = ਜੋ ਕਰਮ ਮੈਂ ਕਰ ਰਿਹਾ ਹਾਂ ਉਹਨਾਂ ਦੀ ਹਾਲਤ, ਜੋ ਕੰਮ ਮੈਂ ਕਰੀ ਜਾ ਰਿਹਾ ਹਾਂ ਉਹਨਾਂ ਦੀ ਚੰਗਿਆਈ। ਮੈ ਕਿਆ ਜਾਨਉ = ਮੈਂ ਕੀਹ ਜਾਣਾਂ? ਮੈਨੂੰ ਕੀਹ ਪਤਾ? ਮੈਨੂੰ ਸਮਝ ਨਹੀਂ ਆਉਂਦੀ। ਅਪਨੇ.....ਜਾਨਉ = ਜੋ ਕੰਮ ਮੈਂ ਨਿੱਤ ਕਰੀ ਜਾ ਰਿਹਾ ਹਾਂ, ਉਹਨਾਂ ਵਿਚ ਮੈਨੂੰ ਕੋਈ ਚੰਗਿਆਈ ਨਹੀਂ ਦਿੱਸ ਰਹੀ (ਭਾਵ, ਮੈਂ ਮੰਦੇ ਕੰਮ ਹੀ ਕਰੀ ਜਾ ਰਿਹਾ ਹਾਂ)।

SikhNet (Spanish)Oh amigo, ¿cómo podría saber qué será de mí?

ਮੈ ਕਿਆ ਜਾਨਉ; ਬਾਬਾ ਰੇ ॥੧॥ ਰਹਾਉ ॥

mai kiaa jaanau; baabaa re |1| rahaau |

Sant Singh KhalsaWhat do I know, O Baba? ||1||Pause||
Manmohan Singhwhat can I know, O my father?. Pause.
Manmohan Singh (Punjabi)ਮੈਂ ਕੀ ਜਾਣ ਸਕਦਾ ਹਾਂ, ਹੇ ਮੇਰੇ ਪਿਤਾ? ਠਹਿਰਾਉ।
Fareedkot Teekaਤੀਨੋਂ ਕਾਲੋਂ ਮੇਂ ਭੀ ਕਰਮ ਗਤੀ ਨਹੀਂ ਜਾਨੀ ਜਾਤੀ, ਭਾਵ ਸੇ ਅਤੀ ਕਠਨ ਹੈ॥੧॥ ਰਹਾਉ ॥
Prof. Sahib Singhਮੈਨੂੰ ਖ਼ਿਆਲ ਹੀ ਨਹੀਂ ਆਉਂਦਾ ॥੧॥ ਰਹਾਉ ॥

ਪਦ ਅਰਥ ਰੇ ਬਾਬਾ = ਹੇ ਪਿਤਾ! ॥੧॥ ਰਹਾਉ ॥

SikhNet (Spanish)No lo puedo saber, pues, ¿quién puede ver y conocer su destino?(1-Pausa)

ਹਾਡ ਜਲੇ; ਜੈਸੇ ਲਕਰੀ ਕਾ ਤੂਲਾ ॥

haadd jale; jaise lakaree kaa toolaa |

Sant Singh KhalsaHis bones burn, like a bundle of logs;
Manmohan SinghMan's bones burn like the log of wood.
Manmohan Singh (Punjabi)ਆਦਮੀ ਦੀਆਂ ਹੱਡੀਆਂ ਲੱਕੜਾਂ ਦੇ ਪੌਰੇ ਵਾਗੂੰ ਮਚਦੀਆਂ ਹਨ।
Fareedkot Teekaਜਬ ਪੁਰਸ਼ ਮਰਤਾ ਹੈ ਤੌ ਜਾਲਤੇ ਹੈਂ। ਹਾਡ ਤੌ ਐਸੇ ਜਲਤੇ ਹੈਂ ਜੈਸੇ ਲਕਰੀ ਕੀ (ਤੂਲਾ) ਭਰੀ॥
Prof. Sahib Singh(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,

ਪਦ ਅਰਥ ਤੂਲਾ = ਗੱਠਾ।

SikhNet (Spanish)Mis huesos serán quemados como una vara de madera y

ਕੇਸ ਜਲੇ; ਜੈਸੇ ਘਾਸ ਕਾ ਪੂਲਾ ॥੨॥

kes jale; jaise ghaas kaa poolaa |2|

Sant Singh Khalsahis hair burns like a bale of hay. ||2||
Manmohan SinghHis hair burn like the bundle of grass.
Manmohan Singh (Punjabi)ਉਸ ਦੇ ਵਾਲ ਘਾ ਦੀ ਪੰਡ ਦੀ ਤਰ੍ਹਾਂ ਬਲਦੇ ਹਨ।
Fareedkot Teekaਕੇਸ ਐਸੇ ਜਲਤੇ ਹੈਂ ਜੈਸੇ ਸੁਕੇ ਘਾਸ ਕਾ ਪੂਲਾ ਜਲਤਾ ਹੈ ਅਰਥਾਤ ਸੀਘਰ ਜਲਤੇ ਹੈਂ॥੨॥
Prof. Sahib Singhਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ॥੨॥

ਪਦ ਅਰਥ ਘਾਸ = ਘਾਹ। ਪੂਲਾ = ਮੁੱਠਾ ॥੨॥

SikhNet (Spanish)mi cabello se quemará también como el pasto. (2)

ਕਹੁ ਕਬੀਰ; ਤਬ ਹੀ ਨਰੁ ਜਾਗੈ ॥

kahu kabeer; tab hee nar jaagai |

Sant Singh KhalsaSays Kabeer, the man wakes up,
Manmohan SinghSays Kabir, then alone does the man awake,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਬ ਹੀ ਇਹ ਪੁਰਸ਼ ਜਾਗੇਗਾ, ਭਾਵ ਤਬ ਹੀ ਇਸ ਕੋ ਖਬਰ ਹੋਵੇਗੀ ਕਿ ਮੈਨੇ ਅਮੋਲਕ ਮਨੁਖ ਜਨਮ ਬ੍ਯਰਥ ਗਵਾਯਾ ਹੈ॥
Prof. Sahib Singh(ਪਰ) ਕਬੀਰ ਆਖਦਾ ਹੈ- ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)

ਪਦ ਅਰਥ ਜਾਗੈ = ਮੰਦੇ ਕਰਮਾਂ ਵਲੋਂ ਜਾਗ ਆਉਂਦੀ ਹੈ।

SikhNet (Spanish)Dice Kabir, es entonces cuando el hombre podrá despertar,

ਜਮ ਕਾ ਡੰਡੁ; ਮੂੰਡ ਮਹਿ ਲਾਗੈ ॥੩॥੨॥

jam kaa ddandd; moondd meh laagai |3|2|

Sant Singh Khalsaonly when the Messenger of Death hits him over the head with his club. ||3||2||
Manmohan Singhwhen the club of death strikes his head.
Manmohan Singh (Punjabi)ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ।
Fareedkot Teekaਜਬ ਜਮ ਕਾ ਡੰਡਾ (ਮੂੰਡ) ਸਿਰ ਪੈ ਲਾਗੇਗਾ॥੩॥੨॥☬ਸਿਖ ਕਾ ਪ੍ਰਸ਼ਨ ਹੈ: ਹੇ ਗੁਰੋ! ਮੈਨੂੰ ਵੈਰਾਗ ਉਤਪਤਿ ਹੂਆ ਹੈ, ਸੋ ਆਪ ਕਿਰਪਾ ਕਰ ਕੇ ਏਹ ਬਤਾਓ, 'ਕਿ ਏਹ ਜੀਵ ਚੈਤੰਨ ਕਹਾਂ ਤੇ ਆਇਆ ਹੈ ਅਰ ਸਰੀਰ ਕਰ ਕੇ ਛੂਟ ਜਾਣੇ ਤੇ ਪੀਛੇ ਕਹਾਂ ਕੋ ਗਇਆ ਹੈ'? ਐਸੇ ਪ੍ਰਸ਼ਨ ਕਾ ਉੱਤਰ ਆਕਾਸ ਕੇ ਦ੍ਰਿਸ੍ਟਾਂਤ ਦੁਆਰਾ ਕਹਤੇ ਹੈਂ:
Prof. Sahib Singhਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥

ਪਦ ਅਰਥ ਡੰਡੁ = ਡੰਡਾ। ਮੂੰਡ ਮਹਿ = ਸਿਰ ਉੱਤੇ ॥੩॥੨॥

* ਸ਼ਬਦ ਦਾ ਭਾਵ: ਮਨੁੱਖ ਆਪਣੇ ਸਰੀਰ ਦੀ ਮਮਤਾ ਵਿਚ ਫਸ ਕੇ ਵਿਕਾਰ ਕਰਦਾ ਰਹਿੰਦਾ ਹੈ। ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ, ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਮਰਨ ਵੇਲੇ ਪਛਤਾਣ ਦਾ ਕੀਹ ਲਾਭ? * ਨੋਟ: ਸਰੀਰ ਦੀ ਅੰਤਲੀ ਦਸ਼ਾ ਦਾ ਸਹਿਜ-ਸੁਭਾਇ ਜ਼ਿਕਰ ਕਰਦੇ ਹੋਏ ਭੀ ਕਬੀਰ ਜੀ ਹਿੰਦੂ-ਮਰਯਾਦਾ ਹੀ ਦੱਸਦੇ ਹਨ ਕਿ ਮਰਨ ਤੇ ਜਿਸਮ ਅੱਗ ਦੀ ਭੇਟ ਹੋ ਜਾਂਦਾ ਹੈ। ਇਸ ਸ਼ਬਦ ਵਿਚ ਕਿਸੇ ਭੀ ਮਜ਼ਹਬ ਦੀ ਬਾਬਤ ਕੋਈ ਬਹਿਸ ਨਹੀਂ ਹੈ; ਸਧਾਰਨ ਤੌਰ ਤੇ ਇਨਸਾਨੀ ਹਾਲਤ ਬਿਆਨ ਕੀਤੀ ਹੈ। ਇਸ ਸਧਾਰਨ ਹਾਲਤ ਦੇ ਦੱਸਣ ਵਿਚ ਭੀ ਸਿਰਫ਼ ਸਾੜਨ ਦੇ ਰਿਵਾਜ ਦਾ ਜ਼ਿਕਰ ਸਾਫ਼ ਸਾਬਤ ਕਰਦਾ ਹੈ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਹਿੰਦੂ ਘਰ ਵਿਚ ਜੰਮੇ-ਪਲੇ ਸਨ।

SikhNet (Spanish)cuando el fuete de la muerte caiga sobre su cabeza. (3-2)

Open this shabad →

Shabad Bhagat Kabir Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਆਕਾਸਿ ਗਗਨੁ. ਪਾਤਾਲਿ ਗਗਨੁ ਹੈ; ਚਹੁ ਦਿਸਿ ਗਗਨੁ ਰਹਾਇਲੇ ॥

aakaas gagan. paataal gagan hai; chahu dis gagan rahaaeile |

Sant Singh KhalsaThe Celestial Lord is in the Akaashic ethers of the skies, the Celestial Lord is in the nether regions of the underworld; in the four directions, the Celestial Lord is pervading.
Manmohan SinghThe Lord is in the Sky. the Lord is in the earth beneath and in the four directions, the Lord abides.
Manmohan Singh (Punjabi)ਪ੍ਰਭੂ ਅਸਮਾਨ ਵਿੱਚ ਹੈ, ਪ੍ਰਭੂ ਹੇਠਲੀ ਧਰਤੀ ਵਿੱਚ ਹੈ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਭੂ ਵਸਦਾ ਹੈ।
Fareedkot Teeka(ਆਕਾਸਿ) ਊਪਰਲੇ ਲੋਕੋਂ ਮੇਂ ਭੀ ਚਿਦਾਕਾਸ ਹੈ ਔਰ ਪਾਤਾਲੋਂ ਮੇਂ ਭੀ (ਗਗਨੁ) ਚਿਦਾਕਾਸ ਹੈ। ਪੁਨਹ ਚਹੁ ਦਿਸੋਂ ਮੇਂ ਭੀ ਚਿਦਾਕਾਸ ਹੀ ਵਿਆਪਕ ਹੋ ਰਹਾ ਹੈ॥
Prof. Sahib Singh(ਇਹ ਜਿੰਦ ਜਿਸ ਦਾ ਅੰਸ਼ ਹੈ ਉਹ) ਚੇਤਨ-ਸੱਤਾ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ।

ਪਦ ਅਰਥ ਆਕਾਸਿ = ਅਕਾਸ਼ ਵਿਚ। ਗਗਨੁ = ਚੇਤਨ-ਸੱਤਾ, ਉਹ ਚੇਤੰਨਤਾ ਜੋ ਸਾਰੇ ਜਗਤ ਦੀ ਸੱਤਿਆ ਦਾ ਮੂਲ ਹੈ। ਪਾਤਾਲਿ = ਪਾਤਾਲ ਵਿਚ। ਚਹੁ ਦਿਸਿ = ਚਵ੍ਹੀਂ ਪਾਸੀਂ। ਰਹਾਇਲੇ = ਮੌਜੂਦ ਹੈ।

SikhNet (Spanish)El Señor Todo Prevaleciente está en los cielos y en los mundos inferiores; sí, está en todas partes. Él es la Fuente de Éxtasis,

ਆਨਦ ਮੂਲੁ ਸਦਾ ਪੁਰਖੋਤਮੁ; ਘਟੁ ਬਿਨਸੈ ਗਗਨੁ. ਨ ਜਾਇਲੇ ॥੧॥

aanad mool sadaa purakhotam; ghatt binasai gagan. na jaaeile |1|

Sant Singh KhalsaThe Supreme Lord God is forever the source of bliss. When the vessel of the body perishes, the Celestial Lord does not perish. ||1||
Manmohan SinghThe Sublime one is ever the root of bliss. Even when the body perishes, the Lord perishes not.
Manmohan Singh (Punjabi)ਉੱਤਮ ਪੁਰਖ ਸਦੀਵ ਹੀ ਪ੍ਰਸੰਨਤਾ ਦੀ ਜੜ ਹੇ। ਜਦ ਦੇਹ ਨਾਸ ਭੀ ਹੋ ਜਾਂਦੀ ਹੈ, ਪ੍ਰਭੂ ਨਾਸ ਨਹੀਂ ਹੁੰਦਾ!
Fareedkot Teekaਅਨੰਦੋਂ ਕਾ ਮੂਲੁ ਪੁਨਹ ਨਰਕ ਤੇ ਰਖ੍ਯਕ ਔਰ ਉਤਮ ਸਰਬ ਸੇ ਤ੍ਰਿਕਾਲਾਬਾਧ ਹੈ। ਜੇ ਸਰੀਰ ਬਿਨਸ ਭੀ ਜਾਏ ਤਾਂ ਵੀ ਵਹੁ ਚਿਦਾਕਾਸ ਨਹੀਂ ਜਾਤਾ ਹੈ॥੧॥
Prof. Sahib Singhਉਹੀ (ਜੀਵਾਂ ਦੇ) ਸੁਖ ਦਾ ਮੂਲ-ਕਾਰਨ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ (ਹੈ ਜਿਸ ਨੂੰ) ਉੱਤਮ ਪੁਰਖ (ਪਰਮਾਤਮਾ ਕਹੀਦਾ) ਹੈ। (ਜੀਵਾਂ ਦਾ) ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥

ਪਦ ਅਰਥ ਮੂਲੁ = ਕਾਰਨ, ਮੁੱਢ। ਘਟੁ = ਸਰੀਰ। ਨ ਜਾਇਲੇ = ਨਾਸ ਨਹੀਂ ਹੁੰਦੀ ਹੈ ॥੧॥

SikhNet (Spanish)siempre Inmutable y Supremo, el Espíritu Divino, y aunque la vasija del cuerpo se rompa, Él no desaparece. (1)

ਮੋਹਿ ਬੈਰਾਗੁ ਭਇਓ ॥

mohi bairaag bheo |

Sant Singh KhalsaI have become sad,
Manmohan SinghI am saddened by this thought,
Manmohan Singh (Punjabi)ਮੈਨੂੰ ਇਸ ਖਿਆਲ ਨੇ ਉਦਾਸ ਕਰ ਦਿੱਤਾ ਹੈ,
Fareedkot Teekaਮੁਝੇ ਇਸ ਖਿਆਲ ਨੇ ਉਦਾਸ ਕਰ ਦੀਆ ਹੈ॥
Prof. Sahib Singhਮੇਰੇ ਮਨ ਵਿੱਚ (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, (ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ।)

ਪਦ ਅਰਥ ਮੋਹਿ = ਮੈਨੂੰ। ਬੈਰਾਗੁ ਭਇਓ = (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ; ਹੋਰਨਾਂ ਗੱਲਾਂ ਵੱਲੋਂ ਹਟ ਕੇ ਮੈਨੂੰ ਇਹ ਸੋਚ ਫੁਰ ਰਹੀ ਹੈ ਕਿ।

SikhNet (Spanish)Me entristece pensar

ਇਹੁ ਜੀਉ ਆਇ; ਕਹਾ ਗਇਓ ॥੧॥ ਰਹਾਉ ॥

eihu jeeo aae; kahaa geo |1| rahaau |

Sant Singh Khalsawondering where the soul comes from, and where it goes. ||1||Pause||
Manmohan Singhwhence this soul comes and whither it goes. Pause.
Manmohan Singh (Punjabi)ਕਿ ਇਹ ਆਤਮਾ ਕਿਥੋਂ ਆਉਂਦੀ ਹੈ ਅਤੇ ਕਿਧਰ ਚਲੀ ਜਾਂਦੀ ਹੈ? ਠਹਿਰਾਉ।
Fareedkot Teekaਇਹ ਆਤਮਾ ਕਿਥੋਂ ਆਉਂਦੀ ਹੈ ਔਰ ਕਿਧਰ ਚਲੀ ਜਾਤੀ ਹੈ? ॥੧॥ ਰਹਾਉ ॥
Prof. Sahib Singhਮੇਰਾ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਹੈ ਕਿ ਇਹ ਜਿੰਦ ਕਦੇ ਮਰਦੀ ਨਹੀਂ (ਕਿਉਂਕਿ ਇਹ ਜਿੰਦ ਉਸ ਸਰਬ-ਵਿਆਪਕ ਸਦਾ-ਥਿਰ ਚੇਤਨ-ਸੱਤਾ ਦਾ ਅੰਸ਼ ਹੈ) ॥੧॥ ਰਹਾਉ ॥

ਪਦ ਅਰਥ ਜੀਉ = ਜੀਵਾਤਮਾ। ਇਹੁ......ਗਇਓ = ਕਹਾ ਤੇ ਇਹ ਜੀਉ ਆਇ ਕਹਾ ਗਇਓ? ਨਾਹ ਕਿਤੋਂ ਆਉਂਦਾ ਹੈ ਨਾਹ ਕਿਤੇ ਜਾਂਦਾ ਹੈ, ਇਹ ਜੀਵਾਤਮਾ ਕਦੇ ਮਰਦੀ ਨਹੀਂ ॥੧॥ ਰਹਾਉ ॥

SikhNet (Spanish)que el Alma que está aquí y ahora también vuela y se va y nadie sabe a dónde. (1-Pausa)

ਪੰਚ ਤਤੁ ਮਿਲਿ ਕਾਇਆ ਕੀਨੑੀ; ਤਤੁ ਕਹਾ ਤੇ ਕੀਨੁ ਰੇ ॥

panch tat mil kaaeaa keenaee; tat kahaa te keen re |

Sant Singh KhalsaThe body is formed from the union of the five tatvas; but where were the five tatvas created?
Manmohan SinghUniting the five elements the body is formed but whence were the five elements created?
Manmohan Singh (Punjabi)ਪੰਜਾਂ ਮੂਲ ਅੰਸ਼ਾਂ ਨੂੰ ਜੋੜ ਕੇ ਦੇਹ ਰਚੀ ਗਈ ਹੈ, ਪ੍ਰੰਤੂ ਮੂਲ ਅੰਸ਼ ਕਾਹਦੇ ਵਿਚੋਂ ਬਣਾਏ ਹਨ?
Fareedkot Teekaਤਬ ਕਹੇ ਹੈ: ਹੇ ਭਾਈ! ਜੋ ਪੰਚ ਤਤੋਂ ਕੋ ਮਿਲਾਇ ਕਰ ਦੇਹੀ ਕੀ ਰਚਨਾ ਕਰੀ ਹੈ, ਤੋ ਏਹ ਕਹੋ: ਵਹੁ ਤਤ ਕਹਾਂ ਸੇ ਕੀਏ ਹੈ। ਭਾਵ ਸੇ ਬਿਨਾ ਚੇਤਨ ਕੀ ਸਕਤੀ ਸੇ ਤਤ ਭੀ ਨਹੀਂ ਮਿਲ ਸਕਤੇ ਹੈਂ॥
Prof. Sahib Singhਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ (ਪਰ ਇਹਨਾਂ ਤੱਤਾਂ ਦੀ ਭੀ ਕੋਈ ਵੱਖਰੀ ਹਸਤੀ ਨਹੀਂ ਹੈ), ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ? (ਇਹ ਭੀ ਚੇਤਨ-ਸੱਤਾ ਤੋਂ ਹੀ ਬਣੇ ਹਨ)।

ਪਦ ਅਰਥ ਕਾਇਆ = ਸਰੀਰ। ਰੇ = ਹੇ ਭਾਈ! ਤਤੁ = ਹਵਾ, ਅੱਗ, ਮਿੱਟੀ ਆਦਿਕ ਤੱਤ ਜੋ ਜਗਤ-ਰਚਨਾ ਦਾ ਮੂਲ਼ ਹਨ।

SikhNet (Spanish)Si nuestro cuerpo está hecho de cinco elementos, ¿cómo fueron creados esos elementos?

ਕਰਮ ਬਧ. ਤੁਮ ਜੀਉ ਕਹਤ ਹੌ; ਕਰਮਹਿ ਕਿਨਿ ਜੀਉ ਦੀਨੁ ਰੇ ॥੨॥

karam badh. tum jeeo kehat hau; karameh kin jeeo deen re |2|

Sant Singh KhalsaYou say that the soul is tied to its karma, but who gave karma to the body? ||2||
Manmohan SinghThou sayest, that the soul is bound by its deeds but who has given life to the deeds?
Manmohan Singh (Punjabi)ਤੂੰ ਆਖਦਾ ਹੈਂ ਕਿ ਆਤਮਾ ਆਪਣੇ ਅਮਲਾਂ ਦੀ ਬੰਨ੍ਹੀ ਹੋਈ ਹੈ, ਪ੍ਰੰਤੂ ਅਮਲਾਂ ਨੂੰ ਕਿਸ ਨੇ ਜਿੰਦ-ਜਾਨ ਦਿੱਤੀ ਹੈ।
Fareedkot Teekaਜੇ ਕਰਮੋਂ ਕਰ ਬਧਾ ਹੂਆ ਤੁਮ ਜੀਵ ਕੋ ਕਹਤੇ ਹੋ, ਹਮ ਤੁਮਾਰੇ ਸੇ ਪੂਛਤੇ ਹੈਂ: ਕਿ ਕਰਮਾਂ ਕੋ ਕਿਸ ਨੇ ਜੀਵ ਦੀਆ ਹੈ, ਭਾਵ ਜੋ ਜੜ ਕਰਮੋਂ ਕੇ ਬੰਧਨੇ ਕੀ ਸਕਤੀ ਕਿਸ ਨੇ ਦਈ ਹੈ? ਭਾਵ ਇਹ ਹੈ ਕਿ ਕਰਮ ਭੀ ਚੇਤਨ ਸਕਤੀ ਕੌ ਪਾਇ ਕਰ ਬੰਧਨੋਂ ਕੇ ਸਮਰਥ ਹੋਤੇ ਹੈਂ; ਵਾ ਕਰਮੋਂ ਵਿਖੇ ਕਿਸ ਨੇ ਜੀਵ ਕੋ ਦੀਆ ਹੈ? ॥੨॥☬ਜੇ ਕਹੇ ਤੁਮ ਅਪਨਾ ਸਿਧਾਂਤ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਤੁਸੀ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਕਰਮਾਂ ਦਾ ਬੱਝਾ ਹੋਇਆ ਹੈ, (ਪਰ ਅਸਲ ਗੱਲ ਇਹ ਹੈ ਕਿ) ਕਰਮਾਂ ਨੂੰ ਭੀ ਪਹਿਲਾਂ ਚੇਤਨ-ਸੱਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿਚ ਲਿਆਉਣਾ ਸੀ? (ਭਾਵ, ਕਰਮਾਂ ਨੂੰ ਭੀ ਪਹਿਲਾਂ ਇਹ ਚੇਤਨ-ਸੱਤਾ ਹੀ ਵਜੂਦ ਵਿਚ ਲਿਆਉਂਦੀ ਹੈ) ॥੨॥

ਪਦ ਅਰਥ ਕਰਮ ਬਧ = ਪਿਛਲੇ ਕੀਤੇ ਕਰਮਾਂ ਦਾ ਬੱਝਾ ਹੋਇਆ। ਕਰਮਹਿ = ਕਰਮਾਂ ਨੂੰ। ਕਿਨਿ = (ਚੇਤਨ-ਸੱਤਾ ਬਿਨਾ ਹੋਰ) ਕਿਸ ਨੇ? ਜੀਉ ਦੀਨੁ = ਵਜੂਦ ਦਿੱਤਾ, ਹਸਤੀ ਵਿਚ ਲਿਆਂਦਾ ॥੨॥

SikhNet (Spanish)Si uno dice que el Alma está atada a sus propias acciones, entonces, ¿quién es el que realiza la atadura?(2)

ਹਰਿ ਮਹਿ ਤਨੁ ਹੈ. ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥

har meh tan hai. tan meh har hai; sarab nirantar soe re |

Sant Singh KhalsaThe body is contained in the Lord, and the Lord is contained in the body. He is permeating within all.
Manmohan SinghThe body is contained in God and God is in the body. He, the Lord, abides within all.
Manmohan Singh (Punjabi)ਸਰੀਰ ਵਾਹਿਗੁਰੂ ਵਿੱਚ ਹੈ ਅਤੇ ਵਾਹਿਗੁਰੂ ਸਰੀਰ ਅੰਦਰ ਹੈ। ਉਹ ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
Fareedkot Teekaਹਰੀ ਮੇਂ ਇਹ ਸਰੀਰ ਕਲਪਤਿ ਹੈ ਔ ਅਧਿਸਟਾਨ ਰੂਪ ਅਧਾਰ ਤ੍ਰਿਕਾਲਾਬਾਧ ਜੈਸੇ ਰਜੂ ਮੇਂ ਕਲਪਤ ਸਰਪ ਹੈ, ਤੈਸੇ ਸਰਬ ਜਗਤ ਹਰੀ ਮੇਂ ਕਲਪਤ ਹੈ, ਤਾਂ ਤੇ ਅਧਸਠਾਨ ਬ੍ਰਹਮ ਤੇ ਭਿੰਨ ਨਹੀਂ ਹੈ॥
Prof. Sahib Singhਹੇ ਭਾਈ! ਉਸ ਚੇਤਨ-ਸੱਤਾ ਪ੍ਰਭੂ ਦੇ ਅੰਦਰ ਇਹ (ਜੀਵਾਂ ਦਾ) ਸਰੀਰ ਵਜੂਦ ਵਿਚ ਆਉਂਦਾ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।

ਪਦ ਅਰਥ ਨਿਰੰਤਰਿ = ਅੰਦਰ ਇੱਕ-ਰਸ। ਸੋਇ = ਉਹ ਗਗਨ ਹੀ, ਉਹ ਚੇਤਨ-ਸੱਤਾ ਹੀ।

SikhNet (Spanish)Nuestro cuerpo vive en Dios y Dios vive en nuestro cuerpo; sí, Él vive en todo.

ਕਹਿ ਕਬੀਰ. ਰਾਮ ਨਾਮੁ. ਨ ਛੋਡਉ; ਸਹਜੇ ਹੋਇ ਸੁ ਹੋਇ ਰੇ ॥੩॥੩॥

keh kabeer. raam naam. na chhoddau; sahaje hoe su hoe re |3|3|

Sant Singh KhalsaSays Kabeer, I shall not renounce the Lord's Name. I shall accept whatever happens. ||3||3||
Manmohan SinghSays Kabir, I shall abandon not the Lord's Name, come what may naturally come.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਸੁਆਮੀ ਦੇ ਨਾਮ ਨੂੰ ਨਹੀਂ ਤਿਆਗਾਂਗਾ। ਜਿਹੜਾ ਕੁਝ ਭੀ ਕੁਦਰਤਨ ਹੋਣਾ ਹੈ, ਉਹ ਪਿਆ ਹੋਵੇ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਮੈਂ ਤੋ ਰਾਮ ਨਾਮ ਕੀ ਉਪਾਸ਼ਨਾ ਕੋ ਨਹੀਂ ਛੋਡਤਾ ਹੂੰ। ਹੋਰ ਜੋ ਕੁਛ ਸਹਿਜੇ ਹੀ ਹੋ ਜਾਵੈ ਸੋ ਹੋਤਾ ਰਹੇ, ਤਿਸ ਮੇਂ ਹਮ ਜਤਨ ਕੋਈ ਨਹੀਂ ਕਰੇਂਗੇ॥੩॥੩॥☬ਕਾਸੀ ਬੀਚ ਕਾਜੀ ਔ ਬਾਮਨੋਂ ਨੇ ਪਾਤਿਸਾਹਿ ਪਾਸ ਪੁਕਾਰ ਕਰੀ, 'ਕਿ ਏਕ ਕਬੀਰ ਨਾਮ ਜੁਲਾਹਾ ਮੁਸਲਮਾਨੀ ਸ਼ਰਾ ਕੋ ਛੋਡ ਕਰ ਹਿੰਦੂਓਂ ਕੇ ਮਤਿ ਅਨੁਸਾਰ ਵਰਤਤਾ ਹੈ, ਤਿਸ ਕੋ ਡਾਂਟ ਕਰ ਹਟਾਵੋ'। ਤਿਸ ਪੁਕਾਰ ਕੋ ਸੁਨ ਕਰ ਕਬੀਰ ਕੋ ਬੁਲਾਇ ਕਰ ਹਾਥੀ ਅਗੇ ਪਾਵਨਾ ਔਰੁ ਗੰਗਾ ਮੇਂ ਬੋਰਨਾਦਿ ਭੈ ਦਿਖਾਇਆ, ਪਰੰਤੂ ਕਬੀਰ ਜੀ ਕੋ ਕੁਛ ਖੇਦ ਨਹੀਂ ਹੂਆ। ਤਬ ਪਾਤਸਾਹੁ ਸਰਮਿੰਦਾ ਹੋਇਕੈ ਚਰਨੀ ਪੜਾ, ਤੌ ਕਬੀਰ ਜੀ ਘਰ ਕੋ ਆਏ। ਬਹੁਤ ਲੋਕ ਘਰ ਮੇਂ ਆਇਕੈ ਕਬੀਰ ਜੀ ਸੇ ਪੂਛਤੇ ਭਏ। ਤਬ ਜੋ ਬੀਤੀ ਥੀ ਸੋ ਲੋਕੋਂ ਪ੍ਰਤੀ ਕਹਿਤੇ ਹੈਂ, ਤਥਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਕੋ ਸੁਨਾਵਤੇ ਹੈਂ:
Prof. Sahib Singhਸੋ, ਕਬੀਰ ਆਖਦਾ ਹੈ-ਐਸੇ ਚੇਤਨ-ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, (ਨਾਮ ਸਿਮਰਨ ਦੀ ਬਰਕਤਿ ਨਾਲ ਹੀ ਇਹ ਸਮਝ ਆਉਂਦੀ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ ਸੁਤੇ ਹੀ (ਉਸ ਚੇਤਨ-ਸੱਤਾ ਪ੍ਰਭੂ ਦੀ ਰਜ਼ਾ ਵਿਚ) ਹੋ ਰਿਹਾ ਹੈ ॥੩॥੩॥

ਪਦ ਅਰਥ ਸਹਜੇ......ਹੋਇ = (ਇਹ ਯਕੀਨ ਬਣ ਜਾਂਦਾ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ (ਰਜ਼ਾ-ਅਨੁਸਾਰ) ਸੁਤੇ ਹੀ ਹੋ ਰਿਹਾ ਹੈ ॥੩॥੩॥

* ਸ਼ਬਦ ਦਾ ਭਾਵ: ਸਰਬ-ਵਿਆਪਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜੀਵਾਤਮਾ ਉਸੇ ਦੀ ਅੰਸ਼ ਹਨ, ਜੀਵਾਂ ਦੇ ਸਰੀਰ ਨੂੰ ਬਣਾਣ ਵਾਲਾ ਭੀ ਪ੍ਰਭੂ ਹੀ ਹੈ, ਤੇ ਜੀਵਾਂ ਦੇ ਕਰਮਾਂ ਨੂੰ ਭੀ ਉਸੇ ਨੇ ਹੀ ਪਹਿਲਾਂ ਵਜੂਦ ਵਿਚ ਲਿਆਂਦਾ। ਜੋ ਕੁਝ ਹੋ ਰਿਹਾ ਹੈ, ਸੁਤੇ ਹੀ ਉਸੇ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ। * ਨੋਟ: ਰਾਗ ਸੋਰਠਿ ਵਿਚ ਰਵਿਦਾਸ ਜੀ ਲਿਖਦੇ ਹਨ: ਸਰਬੇ ਏਕੁ ਅਨੇਕੈ ਸੁਆਮੀ, ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੇ, ਸਹਜੇ ਹੋਇ ਸੁ ਹੋਈ ॥੪॥੧॥ ਇੱਥੇ ਵੇਖੋ ਕਬੀਰ ਜੀ ਦੀ ਆਖ਼ਰੀ ਤੁਕ "ਸਹਜੇ ਹੋਇ ਸੁ ਹੋਇ ਰੇ"। ਦੋਵੇਂ ਬਨਾਰਸ ਦੇ ਰਹਿਣ ਵਾਲੇ ਤੇ ਸਮ-ਕਾਲੀ ਸਨ। ਇਕ ਦੂਜੇ ਨਾਲ ਪਿਆਰ ਤੇ ਖ਼ਿਆਲਾਂ ਦੀ ਡੂੰਘੀ ਸਾਂਝ ਸੀ।

SikhNet (Spanish)Dice Kabir, no quiero olvidarme del Nombre del Señor, pues todo lo que sucede, sucede por Su Voluntad y a ella estoy sometido. (3-3)

Open this shabad →

Shabad Bhagat Kabir Ji Raag Gond continues on Ang 871

ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ॥

raag gondd baanee kabeer jeeo kee ghar 2 |

Sant Singh KhalsaRaag Gond, The Word Of Kabeer Jee, Second House:
Manmohan SinghRag Gond. Hymns of Kabir Ji.
Manmohan Singh (Punjabi)ਰਾਗ ਗੋਂਡ। ਬਾਣੀ ਕਬੀਰ ਜੀ।
Prof. Sahib Singhਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Gond, palabras de Reverendo Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਭੁਜਾ ਬਾਂਧਿ; ਭਿਲਾ ਕਰਿ ਡਾਰਿਓ ॥

bhujaa baandh; bhilaa kar ddaario |

Sant Singh KhalsaThey tied my arms, bundled me up, and threw me before an elephant.
Manmohan SinghThey tied my arms, made me like a ball and threw me before an elephant.
Manmohan Singh (Punjabi)ਉਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ, ਮੈਨੂੰ ਖੁਦੋਂ ਵਰਗਾ ਬਣਾ ਦਿੱਤਾ ਅਤੇ ਹਾਥੀ ਮੂਹਰੇ ਸੁੱਟ ਦਿੱਤਾ।
Fareedkot Teekaਮੇਰੀਆਂ ਭੁਜਾਂ ਬਾਂਧ (ਭਿਲਾ) ਇਕਠਾ ਕਰ ਹਾਥੀ ਕੇ ਆਗੇ ਡਾਰ ਦੀਆ॥
Prof. Sahib Singhਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,

ਪਦ ਅਰਥ ਭੁਜਾ = ਬਾਂਹ। ਭਿਲਾ = ਢੀਮ। ਭਿਲਾ ਕਰਿ = ਢੀਮ ਬਣਾ ਕੇ, ਢੀਮ ਵਾਂਗ। ਡਾਰਿਓ = ਸੁੱਟ ਦਿੱਤਾ।

SikhNet (Spanish)Me amarran las manos y echan el saco de mi cuerpo ante el elefante.

ਹਸਤੀ ਕ੍ਰੋਪਿ; ਮੂੰਡ ਮਹਿ ਮਾਰਿਓ ॥

hasatee krop; moondd meh maario |

Sant Singh KhalsaThe elephant driver struck him on the head, and infuriated him.
Manmohan SinghIts driver struck the goad on the infuriated elephant's head.
Manmohan Singh (Punjabi)ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ।
Fareedkot Teekaਪੁਨਹ ਕਾਜੀ ਕੇ ਕਹਿਨੇ ਸੇ ਹਾਥੀ ਕੇ ਸਿਰ ਮੇਂ (ਕ੍ਰੋਪਿ) ਕ੍ਰੋਧ ਸੈ ਵਾ ਅੰਕਸੁ ਮਹਾਵਤ ਨੇ ਮਾਰਿਆ॥
Prof. Sahib Singh(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।

ਪਦ ਅਰਥ ਕ੍ਰੋਧਿ = (ਮਹਾਵਤ ਨੇ) ਕ੍ਰੋਧ ਵਿਚ (ਆ ਕੇ)। ਹਸਤੀ ਮੂੰਡ ਮਹਿ = ਹਾਥੀ ਦੇ ਸਿਰ ਉੱਤੇ।

SikhNet (Spanish)Su jinete en cólera le pega en la cabeza;

ਹਸਤਿ ਭਾਗਿ ਕੈ; ਚੀਸਾ ਮਾਰੈ ॥

hasat bhaag kai; cheesaa maarai |

Sant Singh KhalsaBut the elephant ran away, trumpeting,
Manmohan SinghThe elephant runs away and cries,
Manmohan Singh (Punjabi)ਹਾਥੀ ਭੱਜ ਜਾਂਦਾ ਹੈ ਅਤੇ ਚੀਕਾਂ ਮਾਰਦਾ ਹੈ।
Fareedkot Teekaਹਾਥੀ ਪੀਛੇ ਕੋ ਭਾਗ ਕੈ ਚੀਕਾਂ ਕੋ ਮਾਰੈ ਅਰਥਾਤ ਡਰ ਕਰ ਕੈ ਊਚੇ ਸਬਦ ਕਰੈ। ਕਿਉਂਕਿ ਤਿਸ ਕੋ ਆਗੇ ਭਗਵੰਤ ਸ਼ੇਰ ਰੂਪ ਹੋਇਕੈ ਦਿਖਾਈ ਦੇਵੈ॥
Prof. Sahib Singhਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,
SikhNet (Spanish)el elefante berrea y se hecha a correr como diciendo,

ਇਆ ਮੂਰਤਿ ਕੈ; ਹਉ ਬਲਿਹਾਰੈ ॥੧॥

eaa moorat kai; hau balihaarai |1|

Sant Singh Khalsa"I am a sacrifice to this image of the Lord." ||1||
Manmohan SinghI am a sacrifice into this Image of God.
Manmohan Singh (Punjabi)ਮੈਂ ਇਸ ਰੱਬ ਦੀ ਤਸਵੀਰ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਪੁਨਹ ਮੈਨੇ ਦੇਖ ਕੈ ਕਹਾ: ਕਿ ਇਸ ਭਗਵੰਤ ਕੀ ਮੂਰਤੀ ਪੈ ਮੈਂ ਬਲਿਹਾਰ ਜਾਤਾ ਹੂੰ। ਕਿਉਂਕਿ ਜੋ ਸ਼ੇਰ ਕੀ ਮੂਰਤੀ ਧਾਰਕੈ ਮੇਰਾ ਰਛਕ ਹੂਆ ਹੈ। ਵਾ ਵਹੁ ਹਾਥੀ ਜੋ ਬੋਲਤਾ ਥਾ ਤੋ ਐਸੇ ਪ੍ਰਤੀਤ ਹੋਤਾ ਥਾ ਕਿ ਇਹ ਹਾਥੀ ਮਾਨੋਂ ਕਹਤਾ ਹੈ: ਕਿ ਮੈਂ ਇਸ ਕਬੀਰ ਕੀ ਮੂਰਤੀ ਕੇ ਬਲਿਹਾਰ ਜਾਤਾ ਹੂੰ॥੧॥☬ਜਬ ਪੋਟ ਬਾਂਧ ਕਰ ਕੈ ਖੂਨੀ ਹਾਥੀ ਆਗੇ ਮੇਰੇ ਕੋ ਡਾਰਿਆ ਤਬ ਕਾਜੀ ਨੇ ਕਹਾ: ਕਿ ਅਬ ਤੇਰੇ ਕੋ ਕਿਸ ਕਾ ਜੋਰ ਹੈ ਜਿਸ ਕਰ ਕੇ ਛੂਟੇਂਗਾ? ਤਬ ਮੈਂਨੇ ਪਰਮੇਸ੍ਵਰ ਆਗੇ ਬੇਨਤੀ ਕਰ ਕੇ ਕਹਾ:
Prof. Sahib Singh(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥

ਪਦ ਅਰਥ ਹਉ = ਮੈਂ ॥੧॥

SikhNet (Spanish)me entrego en sacrificio a la imagen de mi Dios. (1)

ਆਹਿ ਮੇਰੇ ਠਾਕੁਰ; ਤੁਮਰਾ ਜੋਰੁ ॥

aaeh mere tthaakur; tumaraa jor |

Sant Singh KhalsaO my Lord and Master, You are my strength.
Manmohan SinghSays Kabir "O my Lord, Thou art my strength ".
Manmohan Singh (Punjabi)ਕਬੀਰ ਜੀ ਆਖਦੇ ਹਨ, "ਹੇ ਮੇਰੇ ਪ੍ਰਭੂ! ਤੂੰ ਮੇਰੀ ਤਾਕਤ ਹੈ।
Fareedkot Teekaਹੇ (ਠਾਕੁਰ) ਮੇਰੇ ਕੇ ਤੋ ਤੇਰਾ ਜੋਰੁ (ਆਹਿ) ਹੈ॥
Prof. Sahib Singhਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)।

ਪਦ ਅਰਥ ਆਹਿ = ਹੈ। ਠਾਕੁਰ = ਹੇ ਠਾਕੁਰ! ਜੋਰੁ = ਤਾਣ, ਆਸਰਾ।

SikhNet (Spanish)Y le rezo a mi Maestro, Tú eres mi única esperanza,

ਕਾਜੀ ਬਕਿਬੋ; ਹਸਤੀ ਤੋਰੁ ॥੧॥ ਰਹਾਉ ॥

kaajee bakibo; hasatee tor |1| rahaau |

Sant Singh KhalsaThe Qazi shouted at the driver to drive the elephant on. ||1||Pause||
Manmohan SinghThe Qazi shouts at the driver "Drive on the elephant". Pause.
Manmohan Singh (Punjabi)ਕਾਜ਼ੀ ਮਹਾਵਤ ਨੂੰ ਆਖਦਾ ਹੈ, "ਹਾਥੀ ਨੂੰ ਅੱਗੇ ਨੂੰ ਹੱਕ।" ਠਹਿਰਾਉ।
Fareedkot Teekaਐਸਾ ਸੁਨਤੇ ਹੀ ਕਾਜੀ ਨੇ ਬਹੁਤ ਗੁਸਾ ਕੀਆ ਪੁਨਹ ਬੋਲਿਆ: ਕਿ ਹੇ ਮਹਾਵਤ! ਤੂੰ ਆਗੇ ਕੋ ਹਸਤੀ (ਤੋਰੁ) ਚਲਾਉ॥੧॥ ਰਹਾਉ ॥
Prof. Sahib Singhਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥

ਪਦ ਅਰਥ ਬਕਿਬੋ = ਬੋਲਦਾ ਹੈ। ਤੋਰੁ = ਚੱਲਾ ॥੧॥ ਰਹਾਉ ॥

SikhNet (Spanish)mientras que el Quazi le grita al jinete: (1-Pausa)

ਰੇ ਮਹਾਵਤ; ਤੁਝੁ ਡਾਰਉ ਕਾਟਿ ॥

re mahaavat; tujh ddaarau kaatt |

Sant Singh KhalsaHe yelled out, "O driver, I shall cut you into pieces.
Manmohan SinghO driver, I shall have thee cut into pieces.
Manmohan Singh (Punjabi)ਹੇ ਹਥਵਾਨ! ਮੈਂ ਤੈਨੂੰ ਟੋਟੇ ਟੋਟੇ ਕਰਵਾ ਦਿਆਂਗਾ।
Fareedkot Teekaਹੇ ਮਹਾਵਤ! ਤੇਰੇ ਕੋ ਕਾਟ ਡਾਰੋਂਗਾ॥
Prof. Sahib Singh(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,

ਪਦ ਅਰਥ ਰੇ = ਹੇ!

SikhNet (Spanish)sigue llevando al elefante

ਇਸਹਿ ਤੁਰਾਵਹੁ; ਘਾਲਹੁ ਸਾਟਿ ॥

eiseh turaavahu; ghaalahu saatt |

Sant Singh KhalsaHit him, and drive him on!"
Manmohan SinghGive him a blow and drive him on.
Manmohan Singh (Punjabi)ਇਸ ਨੂੰ ਸੱਟ ਮਾਰ ਅਤੇ ਇਸ ਨੂੰ ਅੱਗੇ ਟੋਰ।
Fareedkot Teekaਨਹੀਂ ਤੌ ਸਾਟ ਪਵਾਇ ਕਰ ਕੇ ਇਸ ਕਬੀਰ ਕੋ ਤੁੜਾਇ ਅਰਥਾਤ ਇਸ ਕੇ ਬੀਚ ਸੇ ਦੋ ਟੁਕੜੇ ਕਰਾਇ ਦੇਹੁ॥
Prof. Sahib Singhਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।
SikhNet (Spanish)y si no le pegas al animal y haces que avance, te voy a cortar en pedazos.

ਹਸਤਿ. ਨ ਤੋਰੈ; ਧਰੈ ਧਿਆਨੁ ॥

hasat. na torai; dharai dhiaan |

Sant Singh KhalsaBut the elephant did not move; instead, he began to meditate.
Manmohan SinghThe elephant moves not and fixes his attention on the Lord.
Manmohan Singh (Punjabi)ਹਾਥੀ ਟੁਰਦਾ ਨਹੀਂ ਅਤੇ ਆਪਣੀ ਬਿਰਤੀ ਪ੍ਰਭੂ ਨਾਂਲ ਜੋੜ ਲੈਂਦਾ ਹੈ।
Fareedkot Teekaਆਗੇ ਹਾਥੀ ਨ ਤੋੜੈ ਅਰਥਾਤ ਟੁਕੜੇ ਨਾ ਕਰੇ। ਕਿਉਂਕਿ ਵਹੁ ਸ਼ੇਰ ਕਾ ਆਗੇ ਧਿਆਨ ਧਾਰੇ ਅਰਥਾਤ ਸ਼ੇਰ ਕੋ ਪ੍ਰਤਛ ਦੇਖੇ॥
Prof. Sahib Singhਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,
SikhNet (Spanish)Pero perdido en su contemplación, él no sigue la orden,

ਵਾ ਕੈ ਰਿਦੈ; ਬਸੈ ਭਗਵਾਨੁ ॥੨॥

vaa kai ridai; basai bhagavaan |2|

Sant Singh KhalsaThe Lord God abides within his mind. ||2||
Manmohan SinghWithin his mind abides the Auspicious Lord.
Manmohan Singh (Punjabi)ਉਸ ਦੇ ਹਿਰਦੇ ਅੰਦਰ ਸੁਲੱਖਣਾ ਸਾਹਿਬ ਵਸਦਾ ਹੈ।
Fareedkot Teekaਉਸ ਹਾਥੀ ਕੇ ਰਿਦੇ ਮੇਂ ਭਗਵਾਨ ਸ਼ੇਰ ਰੂਪ ਹੋਇਕੈ ਵਸਿਆ ਹੈ। ਵਾ ਗੁਰੂ ਜੀ ਭਾਈ ਗੁਰਦਾਸ ਜੀ ਕੋ ਕਹਿਤੇ ਹੈਂ: ਕਬੀਰ ਕੇ ਰਿਦੇ ਮੇਂ ਭਗਵਾਨ ਵਸ ਰਹਾ ਹੈ॥੨॥☬ਪੁਨਾ ਔਰ ਬਹੁਤ ਲੋਕੋਂ ਨੇ ਮਿਲ ਕੇ ਕਾਜੀ ਕੋ ਕਹਾ:
Prof. Sahib Singh(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥

ਪਦ ਅਰਥ ਵਾ ਕੈ = ਉਸ ਦੇ ॥੨॥

SikhNet (Spanish)pues en su corazón habita sólo su Señor, el Dios. (2)

ਕਿਆ ਅਪਰਾਧੁ; ਸੰਤ ਹੈ ਕੀਨੑਾ ॥

kiaa aparaadh; sant hai keenaa |

Sant Singh KhalsaWhat sin has this Saint committed,
Manmohan Singh (Punjabi)ਸਾਧੂ ਨੇ ਕੀ ਪਾਪ ਕੀਤਾ ਹੈ, What sin has the saint committed,
Fareedkot Teekaਇਸ ਸੰਤ ਨੇ ਕਿਆ ਤੁਮਾਰਾ ਅਪਰਾਧ ਕੀਆ ਹੈ॥
Prof. Sahib Singhਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?
SikhNet (Spanish)¿Qué falta ha cometido el Santo, él

ਬਾਂਧਿ ਪੋਟ; ਕੁੰਚਰ ਕਉ ਦੀਨੑਾ ॥

baandh pott; kunchar kau deenaa |

Sant Singh Khalsathat you have made him into a bundle and thrown him before the elephant?
Manmohan Singhthat making him into a bundle, you have thrown him before an elephant", say the men.
Manmohan Singh (Punjabi)ਕਿ ਉਸ ਦੀ ਗਠੜੀ ਬਣਾ ਕੇ, ਤੁਸੀਂ ਉਸ ਨੂੰ ਹਾਥੀ ਅੱਗੇ ਸੁੱਟ ਪਾਇਆ ਹੈ", ਲੋਕ ਆਖਦੇ ਹਨ।
Fareedkot Teekaਜੋ ਪੰਡ ਮੇਂ ਬਾਂਧ ਕੇ ਹਾਥੀ ਕੋ ਦੇ ਦੀਆ ਹੈ॥
Prof. Sahib Singhਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।

ਪਦ ਅਰਥ ਪੋਟ = ਪੋਟਲੀ। ਕੁੰਚਰੁ = ਹਾਥੀ।

SikhNet (Spanish)él pregunta, para ser amarrado y echado a los pies del elefante?

ਕੁੰਚਰੁ ਪੋਟ ਲੈ ਲੈ; ਨਮਸਕਾਰੈ ॥

kunchar pott lai lai; namasakaarai |

Sant Singh KhalsaLifting up the bundle, the elephant bows down before it.
Manmohan SinghLifting up the bundle, the elephant makes obeisance unto it.
Manmohan Singh (Punjabi)ਗੱਠੜੀ ਨੂੰ ਚੁੱਕ ਕੇ, ਹਾਥੀ ਇਸ ਨੂੰ ਬੰਦਨਾ ਕਰਦਾ ਹੈ।
Fareedkot Teekaਹਾਥੀ ਤੋ ਬਾਰੰਬਾਰ ਪੰਡ ਕੋ ਲੈ ਲੈ ਕੇ ਨਮਸਕਾਰ ਕਰੈ॥
Prof. Sahib Singh(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,
SikhNet (Spanish)El elefante se postra ante mi saco de huesos una y otra vez,

ਬੂਝੀ ਨਹੀ; ਕਾਜੀ ਅੰਧਿਆਰੈ ॥੩॥

boojhee nahee; kaajee andhiaarai |3|

Sant Singh KhalsaThe Qazi could not understand it; he was blind. ||3||
Manmohan SinghEven then the blind Qazi could comprehend it not.
Manmohan Singh (Punjabi)ਤਾਂ ਭੀ ਅੰਨ੍ਹਾ ਕਾਜ਼ੀ ਇਸ ਨੂੰ ਸਮਝ ਨਾਂ ਸਕਿਆ।
Fareedkot Teekaਤੌ ਭੀ ਕਾਜੀ ਨੇ (ਅੰਧਿਆਰੈ) ਮੂਰਖਪਨੇ ਮੇਂ ਸਮਝੀ ਨਹੀਂ॥੩॥
Prof. Sahib Singhਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥

ਪਦ ਅਰਥ ਅੰਧਿਆਰੈ = ਹਨੇਰੇ ਵਿਚ ॥੩॥

SikhNet (Spanish)pero el Quazi, en su ceguera, no puede entender, pues está ciego. (3)

ਤੀਨਿ ਬਾਰ; ਪਤੀਆ ਭਰਿ ਲੀਨਾ ॥

teen baar; pateea bhar leenaa |

Sant Singh KhalsaThree times, he tried to do it.
Manmohan SinghThree times he carried out the test.
Manmohan Singh (Punjabi)ਤਿੰਨ ਵਾਰੀ ਉਸ ਨੇ ਤਜਰਬਾ ਕੀਤਾ।
Fareedkot Teekaਹਾਥੀ ਕੇ ਆਗੇ ਤੀਨ ਬੇਰ ਡਾਰਕੈ ਪਰਤਾਵਾ (ਭਰਿ ਲੀਨਾ) ਲੈ ਲੀਆ॥
Prof. Sahib Singh(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,

ਪਦ ਅਰਥ ਪਤੀਆ = ਪਰਤਾਵਾ, ਅਜ਼ਮਾਇਸ਼।

SikhNet (Spanish)Tres veces trató de acabarme.

Open this shabad (20 lines, Angs 870-871) →

Ang 870 of 1430