ਗੋਂਡ ॥
gondd |
Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond
ਨਰੂ ਮਰੈ; ਨਰੁ ਕਾਮਿ. ਨ ਆਵੈ ॥
naroo marai; nar kaam. na aavai |
Sant Singh KhalsaWhen a man dies, he is of no use to anyone.
Manmohan SinghWhen a man dies, he is of no avail to any man.
Manmohan Singh (Punjabi)ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ।
Fareedkot Teekaਜਬ ਨਰ ਮਰਤਾ ਹੈ ਤੌ ਨਰੋਂ ਕੇ ਕਾਮ ਨਹੀਂ ਆਵਤਾ॥
Prof. Sahib Singh(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,ਪਦ ਅਰਥ ਨਰੂ = ਮਨੁੱਖ।
SikhNet (Spanish)Si uno hombre muere, de nada le sirve a sus parientes,
ਪਸੂ ਮਰੈ; ਦਸ ਕਾਜ ਸਵਾਰੈ ॥੧॥
pasoo marai; das kaaj savaarai |1|
Sant Singh KhalsaBut when an animal dies, it is used in ten ways. ||1||
Manmohan SinghBut when a beast dies, it serves ten purposes.
Manmohan Singh (Punjabi)ਪਰ ਜਦ ਡੰਗਰ ਮਰਦਾ ਹੈ; ਤਾਂ ਇਹ ਦਸੀਂ ਕੰਮੀ ਆਉਂਦਾ ਹੈ।
Fareedkot Teekaਪੁਨਹ ਜਬ ਪਸ਼ੂ ਮਰਤਾ ਹੈ (ਦਸ) ਬਹੁਤ ਜੀਵੋਂ ਕੇ ਕਾਮ ਸਵਾਰਤਾ ਹੈ, ਭਾਵ ਸੇ ਚੰਡਾਲਾਦਿ ਮਾਸ ਭਖਤੇ ਹੈਂ, ਪੁਨਹ ਕੋਊ ਚਾਮ ਲੈ ਕੇ ਜੂਤੇ ਨਾੜੇ ਆਦਿ ਬਨਾਵਤੇ ਹੈਂ॥੧॥
Prof. Sahib Singhਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ ॥੧॥ਪਦ ਅਰਥ ਦਸ ਕਾਜ = ਕਈ ਕੰਮ ॥੧॥
SikhNet (Spanish)pero si un animal muere, el uso que se le puede dar es de diez tipos. (1)
ਅਪਨੇ ਕਰਮ ਕੀ ਗਤਿ; ਮੈ ਕਿਆ ਜਾਨਉ ॥
apane karam kee gat; mai kiaa jaanau |
Sant Singh KhalsaWhat do I know, about the state of my karma?
Manmohan SinghWhat do I know regarding the state of my destiny,
Manmohan Singh (Punjabi)ਆਪਣੀ ਪ੍ਰਾਲਭਧ ਦੀ ਦਸ਼ਾ ਸੰਬੰਧੀ ਮੈਂ ਕੀ ਜਾਣਦਾ ਹਾਂ,
Fareedkot Teekaਹੇ ਭਾਈ! ਮੈਂ ਅਪਨੇ ਕਰਮੋਂ ਕੀ ਗਤੀ ਕੋ ਕਿਆ ਜਾਨਤਾ ਹੂੰ॥
Prof. Sahib Singhਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ)ਪਦ ਅਰਥ ਕਰਮ ਕੀ ਗਤਿ = ਜੋ ਕਰਮ ਮੈਂ ਕਰ ਰਿਹਾ ਹਾਂ ਉਹਨਾਂ ਦੀ ਹਾਲਤ, ਜੋ ਕੰਮ ਮੈਂ ਕਰੀ ਜਾ ਰਿਹਾ ਹਾਂ ਉਹਨਾਂ ਦੀ ਚੰਗਿਆਈ। ਮੈ ਕਿਆ ਜਾਨਉ = ਮੈਂ ਕੀਹ ਜਾਣਾਂ? ਮੈਨੂੰ ਕੀਹ ਪਤਾ? ਮੈਨੂੰ ਸਮਝ ਨਹੀਂ ਆਉਂਦੀ। ਅਪਨੇ.....ਜਾਨਉ = ਜੋ ਕੰਮ ਮੈਂ ਨਿੱਤ ਕਰੀ ਜਾ ਰਿਹਾ ਹਾਂ, ਉਹਨਾਂ ਵਿਚ ਮੈਨੂੰ ਕੋਈ ਚੰਗਿਆਈ ਨਹੀਂ ਦਿੱਸ ਰਹੀ (ਭਾਵ, ਮੈਂ ਮੰਦੇ ਕੰਮ ਹੀ ਕਰੀ ਜਾ ਰਿਹਾ ਹਾਂ)।
SikhNet (Spanish)Oh amigo, ¿cómo podría saber qué será de mí?
ਮੈ ਕਿਆ ਜਾਨਉ; ਬਾਬਾ ਰੇ ॥੧॥ ਰਹਾਉ ॥
mai kiaa jaanau; baabaa re |1| rahaau |
Sant Singh KhalsaWhat do I know, O Baba? ||1||Pause||
Manmohan Singhwhat can I know, O my father?. Pause.
Manmohan Singh (Punjabi)ਮੈਂ ਕੀ ਜਾਣ ਸਕਦਾ ਹਾਂ, ਹੇ ਮੇਰੇ ਪਿਤਾ? ਠਹਿਰਾਉ।
Fareedkot Teekaਤੀਨੋਂ ਕਾਲੋਂ ਮੇਂ ਭੀ ਕਰਮ ਗਤੀ ਨਹੀਂ ਜਾਨੀ ਜਾਤੀ, ਭਾਵ ਸੇ ਅਤੀ ਕਠਨ ਹੈ॥੧॥ ਰਹਾਉ ॥
Prof. Sahib Singhਮੈਨੂੰ ਖ਼ਿਆਲ ਹੀ ਨਹੀਂ ਆਉਂਦਾ ॥੧॥ ਰਹਾਉ ॥ਪਦ ਅਰਥ ਰੇ ਬਾਬਾ = ਹੇ ਪਿਤਾ! ॥੧॥ ਰਹਾਉ ॥
SikhNet (Spanish)No lo puedo saber, pues, ¿quién puede ver y conocer su destino?(1-Pausa)
ਹਾਡ ਜਲੇ; ਜੈਸੇ ਲਕਰੀ ਕਾ ਤੂਲਾ ॥
haadd jale; jaise lakaree kaa toolaa |
Sant Singh KhalsaHis bones burn, like a bundle of logs;
Manmohan SinghMan's bones burn like the log of wood.
Manmohan Singh (Punjabi)ਆਦਮੀ ਦੀਆਂ ਹੱਡੀਆਂ ਲੱਕੜਾਂ ਦੇ ਪੌਰੇ ਵਾਗੂੰ ਮਚਦੀਆਂ ਹਨ।
Fareedkot Teekaਜਬ ਪੁਰਸ਼ ਮਰਤਾ ਹੈ ਤੌ ਜਾਲਤੇ ਹੈਂ। ਹਾਡ ਤੌ ਐਸੇ ਜਲਤੇ ਹੈਂ ਜੈਸੇ ਲਕਰੀ ਕੀ (ਤੂਲਾ) ਭਰੀ॥
Prof. Sahib Singh(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,ਪਦ ਅਰਥ ਤੂਲਾ = ਗੱਠਾ।
SikhNet (Spanish)Mis huesos serán quemados como una vara de madera y
ਕੇਸ ਜਲੇ; ਜੈਸੇ ਘਾਸ ਕਾ ਪੂਲਾ ॥੨॥
kes jale; jaise ghaas kaa poolaa |2|
Sant Singh Khalsahis hair burns like a bale of hay. ||2||
Manmohan SinghHis hair burn like the bundle of grass.
Manmohan Singh (Punjabi)ਉਸ ਦੇ ਵਾਲ ਘਾ ਦੀ ਪੰਡ ਦੀ ਤਰ੍ਹਾਂ ਬਲਦੇ ਹਨ।
Fareedkot Teekaਕੇਸ ਐਸੇ ਜਲਤੇ ਹੈਂ ਜੈਸੇ ਸੁਕੇ ਘਾਸ ਕਾ ਪੂਲਾ ਜਲਤਾ ਹੈ ਅਰਥਾਤ ਸੀਘਰ ਜਲਤੇ ਹੈਂ॥੨॥
Prof. Sahib Singhਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ॥੨॥ਪਦ ਅਰਥ ਘਾਸ = ਘਾਹ। ਪੂਲਾ = ਮੁੱਠਾ ॥੨॥
SikhNet (Spanish)mi cabello se quemará también como el pasto. (2)
ਕਹੁ ਕਬੀਰ; ਤਬ ਹੀ ਨਰੁ ਜਾਗੈ ॥
kahu kabeer; tab hee nar jaagai |
Sant Singh KhalsaSays Kabeer, the man wakes up,
Manmohan SinghSays Kabir, then alone does the man awake,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਬ ਹੀ ਇਹ ਪੁਰਸ਼ ਜਾਗੇਗਾ, ਭਾਵ ਤਬ ਹੀ ਇਸ ਕੋ ਖਬਰ ਹੋਵੇਗੀ ਕਿ ਮੈਨੇ ਅਮੋਲਕ ਮਨੁਖ ਜਨਮ ਬ੍ਯਰਥ ਗਵਾਯਾ ਹੈ॥
Prof. Sahib Singh(ਪਰ) ਕਬੀਰ ਆਖਦਾ ਹੈ- ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)ਪਦ ਅਰਥ ਜਾਗੈ = ਮੰਦੇ ਕਰਮਾਂ ਵਲੋਂ ਜਾਗ ਆਉਂਦੀ ਹੈ।
SikhNet (Spanish)Dice Kabir, es entonces cuando el hombre podrá despertar,
ਜਮ ਕਾ ਡੰਡੁ; ਮੂੰਡ ਮਹਿ ਲਾਗੈ ॥੩॥੨॥
jam kaa ddandd; moondd meh laagai |3|2|
Sant Singh Khalsaonly when the Messenger of Death hits him over the head with his club. ||3||2||
Manmohan Singhwhen the club of death strikes his head.
Manmohan Singh (Punjabi)ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ।
Fareedkot Teekaਜਬ ਜਮ ਕਾ ਡੰਡਾ (ਮੂੰਡ) ਸਿਰ ਪੈ ਲਾਗੇਗਾ॥੩॥੨॥☬ਸਿਖ ਕਾ ਪ੍ਰਸ਼ਨ ਹੈ: ਹੇ ਗੁਰੋ! ਮੈਨੂੰ ਵੈਰਾਗ ਉਤਪਤਿ ਹੂਆ ਹੈ, ਸੋ ਆਪ ਕਿਰਪਾ ਕਰ ਕੇ ਏਹ ਬਤਾਓ, 'ਕਿ ਏਹ ਜੀਵ ਚੈਤੰਨ ਕਹਾਂ ਤੇ ਆਇਆ ਹੈ ਅਰ ਸਰੀਰ ਕਰ ਕੇ ਛੂਟ ਜਾਣੇ ਤੇ ਪੀਛੇ ਕਹਾਂ ਕੋ ਗਇਆ ਹੈ'? ਐਸੇ ਪ੍ਰਸ਼ਨ ਕਾ ਉੱਤਰ ਆਕਾਸ ਕੇ ਦ੍ਰਿਸ੍ਟਾਂਤ ਦੁਆਰਾ ਕਹਤੇ ਹੈਂ:
Prof. Sahib Singhਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥ਪਦ ਅਰਥ ਡੰਡੁ = ਡੰਡਾ। ਮੂੰਡ ਮਹਿ = ਸਿਰ ਉੱਤੇ ॥੩॥੨॥
* ਸ਼ਬਦ ਦਾ ਭਾਵ: ਮਨੁੱਖ ਆਪਣੇ ਸਰੀਰ ਦੀ ਮਮਤਾ ਵਿਚ ਫਸ ਕੇ ਵਿਕਾਰ ਕਰਦਾ ਰਹਿੰਦਾ ਹੈ। ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ, ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਮਰਨ ਵੇਲੇ ਪਛਤਾਣ ਦਾ ਕੀਹ ਲਾਭ? * ਨੋਟ: ਸਰੀਰ ਦੀ ਅੰਤਲੀ ਦਸ਼ਾ ਦਾ ਸਹਿਜ-ਸੁਭਾਇ ਜ਼ਿਕਰ ਕਰਦੇ ਹੋਏ ਭੀ ਕਬੀਰ ਜੀ ਹਿੰਦੂ-ਮਰਯਾਦਾ ਹੀ ਦੱਸਦੇ ਹਨ ਕਿ ਮਰਨ ਤੇ ਜਿਸਮ ਅੱਗ ਦੀ ਭੇਟ ਹੋ ਜਾਂਦਾ ਹੈ। ਇਸ ਸ਼ਬਦ ਵਿਚ ਕਿਸੇ ਭੀ ਮਜ਼ਹਬ ਦੀ ਬਾਬਤ ਕੋਈ ਬਹਿਸ ਨਹੀਂ ਹੈ; ਸਧਾਰਨ ਤੌਰ ਤੇ ਇਨਸਾਨੀ ਹਾਲਤ ਬਿਆਨ ਕੀਤੀ ਹੈ। ਇਸ ਸਧਾਰਨ ਹਾਲਤ ਦੇ ਦੱਸਣ ਵਿਚ ਭੀ ਸਿਰਫ਼ ਸਾੜਨ ਦੇ ਰਿਵਾਜ ਦਾ ਜ਼ਿਕਰ ਸਾਫ਼ ਸਾਬਤ ਕਰਦਾ ਹੈ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਹਿੰਦੂ ਘਰ ਵਿਚ ਜੰਮੇ-ਪਲੇ ਸਨ।
SikhNet (Spanish)cuando el fuete de la muerte caiga sobre su cabeza. (3-2)