ੴ

ਸਿੱਖਬਾਣੀ · SikhBani

ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥

nivalee karam bhuangam bhaatthee rechak poorak kunbh karai
Guru Nanak Dev Ji ਗੁਰੂ ਨਾਨਕ ਦੇਵ ਜੀ · Raag Prabhaatee · Ang 1343 · 35 lines
Translations

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino..

ਨਿਵਲੀ ਕਰਮ ਭੁਅੰਗਮ ਭਾਠੀ; ਰੇਚਕ ਪੂਰਕ ਕੁੰਭ ਕਰੈ ॥

nivalee karam bhuangam bhaatthee; rechak poorak kunbh karai |

Sant Singh KhalsaYou may perform exercises of inner purification, and fire up the furnace of the Kundalini, inhaling and exhaling and holding the breath.
Manmohan SinghMaking the still of the circuitous chord, whosoever practises the inly-washing, inhalation, exhalation and suspension of breath;
Manmohan Singh (Punjabi)ਕੁੰਡਲੀਦਾਰ ਨਾੜੀ ਦੀ ਭੱਠੀ ਬਣਾ ਕੇ, ਜੋ ਕੋਈ ਭੀ ਅੰਦਰ-ਧੌਣ, ਸੁਆਸ ਅੰਦਰ ਖਿੱਚਣਾ, ਬਾਹਰ ਕੱਢਣ, ਅਤੇ ਰੋਕਣ ਦੀ ਕ੍ਰਿਆ ਕਰਦਾ ਹੈ।
Fareedkot Teekaਹੇ ਭਾਈ ਜੀਉ! (ਨਿਵਲੀ ਕਰਮ) ਨੇਤੀ ਧੋਤੀ ਆਦੀ ਕਰਮ ਕਰਤਾ ਹੈ। ਤਾਗਾ ਬਨਾਇ ਕਰ ਮੁਖ ਮੇਂ ਸੇ ਪਾਇਕਰ ਨਾਸਕਾ ਵਿਚੋਂ ਨਿਕਾਸਣਾ ਔ ਨਾਸਕਾ ਮੇਂ ਸੇ ਪਾਇ ਮੁਖ ਤੇ ਨਿਕਾਸਣਾ ਇਸ ਕਾ ਨਾਮ ਨੇਤੀ ਹੈ। ਔਰ ਏਕ ਬਸਤ੍ਰ ਬਰੀਕ ਤੀਨ ਉਂਗਲ ਚੌੜਾ ਔ ਸੋਲਹਿ ਵਾ ਸਤਾਰਹਿ ਗਜ ਲੰਬਾ ਲੇ ਕਰ ਮੁਖ ਮੇਂ ਪਾਇ ਕਰ ਉਦਰ ਕੇ ਅੰਤਰ ਪਰਵੇਸ਼ ਕਰਾ ਕਰ ਬਾਹਰਿ ਨਿਕਾਸਤੇ ਹੈਂ, ਇਸ ਕਾ ਨਾਮ ਧੋਤੀ ਹੈ। ਔ (ਭੁਅੰਗਮ) ਏਕ ਪੀਠ ਕੇ ਪੀਛੇ ਸਰਪਣੀ ਸਮਾਨ ਨਾੜੀ ਹੈ ਤਿਸ ਕੋ ਪ੍ਰਾਣਾਯਾਮ ਕਰ ਸੀਧੀ ਕਰੇ ਤੇ ਐਸੇ ਕਰਮੋਂ ਕੋ ਕਰ ਕੇ ਦਸਮ ਦੁਆਰ ਰੂਪ ਭਠੀ ਮੇਂ ਪ੍ਰਾਣੋਂ ਕਾ (ਪੂਰਕ) ਚੜਾਵਣਾ ਔ (ਕੁੰਭਕ) ਤਹਾਂ ਠਹਿਰਾਵਣਾ ਔ (ਰੇਚਕ) ਉਤਾਰਨਾ, ਇਸ ਪ੍ਰਕਾਰ ਕਰ ਪ੍ਰਾਣਾਯਾਮ ਭੀ ਕਰੇ॥
Prof. Sahib Singh(ਅਗਿਆਨੀ ਅੰਨ੍ਹਾ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਕੇ) ਨਿਵਲੀ ਕਰਮ ਕਰਦਾ ਹੈ, ਕੁੰਡਲਨੀ ਨਾੜੀ ਦੀ ਰਾਹੀਂ ਦਸਮ ਦੁਆਰ ਵਿਚ ਪ੍ਰਾਣ ਚਾੜ੍ਹਦਾ ਹੈ, ਸੁਆਸ ਉਤਾਰਦਾ ਹੈ, ਸੁਆਸ ਚਾੜ੍ਹਦਾ ਹੈ, ਸੁਆਸ (ਸੁਖਮਨਾ ਵਿਚ) ਟਿਕਾਂਦਾ ਹੈ।

ਪਦ ਅਰਥ ਨਿਵਲੀ ਕਰਮ = ਆਂਦਰਾਂ ਨੂੰ ਚੱਕਰ ਵਿਚ ਭਵਾਣਾ। ਭੁਅੰਗਮ = ਕੁੰਡਲਨੀ ਨਾੜੀ। ਭਾਠੀ = ਦਸਮ ਦੁਆਰ। ਰੇਚਕ = ਸੁਆਸ ਉਤਾਰਨੇ। ਪੂਰਕ = ਸੁਆਸ ਉਤਾਂਹ ਚਾੜ੍ਹਨੇ। ਕੁੰਭ = ਸੁਆਸ ਸੁਖਮਨਾ ਵਿਚ ਟਿਕਾਈ ਰੱਖਣੇ (ਇਹ ਤਿੰਨੇ ਪ੍ਰਾਣਾਯਾਮ ਦੇ ਸਾਧਨ ਹਨ)।

SikhNet (Spanish)Podrás realizar ejercicios de purificación y despertar el Kundalini, inhalando, exhalando y reteniendo la respiración,

ਬਿਨੁ ਸਤਿਗੁਰ. ਕਿਛੁ ਸੋਝੀ ਨਾਹੀ; ਭਰਮੇ ਭੂਲਾ ਬੂਡਿ ਮਰੈ ॥

bin satigur. kichh sojhee naahee; bharame bhoolaa boodd marai |

Sant Singh KhalsaWithout the True Guru, you will not understand; deluded by doubt, you shall drown and die.
Manmohan Singhwithout the True Guru, he obtains not right understanding and straying in doubt, he is drowned to death.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਉਸ ਨੂੰ ਯਥਾਰਥ ਸਮਝ ਪਰਾਪਤ ਨਹੀਂ ਹੁੰਦੀ ਅਤੇ ਸੰਦੇਹ ਅੰਦਰ ਭਟਕ ਉਹ ਉਥੇ ਡੁਬ ਕੇ ਮਰ ਜਾਂਦਾ ਹੈ।
Fareedkot Teekaਪਰੰਤੂ ਸਤਿਗੁਰੋਂ ਤੇ ਬਿਨਾਂ ਇਸ ਪੀਵ ਕੋ ਸੋਝੀ ਕਛੁ ਨਹੀਂ ਆਵਤੀ ਹੈ, ਤਾਂ ਤੇ ਭਰਮ ਕਰ ਭੂਲਾ ਹੂਆ ਸੰਸਾਰ ਸਮੁੰਦਰ ਮੇਂ ਡੂਬ ਮਰਤਾ ਹੈ॥
Prof. Sahib Singhਪਰ ਇਸ ਭਟਕਣਾ ਵਿਚ ਕੁਰਾਹੇ ਪੈ ਕੇ (ਇਹਨਾਂ ਕਰਮਾਂ ਦੇ ਗੇੜ ਵਿਚ) ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਸਹੀ ਜੀਵਨ ਦੀ ਇਸ ਨੂੰ ਸਮਝ ਨਹੀਂ ਪੈਂਦੀ।

ਪਦ ਅਰਥ ਮਰੈ = ਆਤਮਕ ਮੌਤ ਸਹੇੜ ਲੈਂਦਾ ਹੈ।

SikhNet (Spanish)pero sin el Guru Verdadero no entenderás nada y desviado por la duda, caerás y morirás.

ਅੰਧਾ ਭਰਿਆ. ਭਰਿ ਭਰਿ ਧੋਵੈ; ਅੰਤਰ ਕੀ ਮਲੁ ਕਦੇ. ਨ ਲਹੈ ॥

andhaa bhariaa. bhar bhar dhovai; antar kee mal kade. na lahai |

Sant Singh KhalsaThe spiritually blind are filled with filth and pollution; they may wash, but the filth within shall never depart.
Manmohan SinghThe blind one is soiled, yea so soiled and defiled, that howsoever he washes himself, mind's filth departs not ever.
Manmohan Singh (Punjabi)ਅੰਨ੍ਹਾ ਇਨਸਾਨ ਲਿਬੜਿਆ ਹੋਇਆ ਹੈ, ਇਸ ਤਰ੍ਹਾਂ ਲਿਬੜਿਆ ਤੇ ਪਲੀਤ ਹੋਇਆ ਹੋਇਆ ਹੈ, ਕਿ ਉਹ ਭਾਵੇਂ ਆਪਣੇ ਆਪ ਨੂੰ ਕਿਤਨਾ ਵੀ ਧੋਵੇ, ਉਸ ਦੇ ਮਨ ਦੀ ਗੰਦਗੀ ਕਦਾਚਿਤ ਨਹੀਂ ਉਤਰਦੀ।
Fareedkot Teekaਅਗ੍ਯਾਨ ਕਰ ਕੇ ਐਸੇ ਅੰਧਾ ਜੀਵ ਭੇਦ ਬੁਧੀ ਰੂਪੀ ਮੈਲ ਕਰ ਭਰਿਆ ਹੂਆ ਇਨ ਕਰਮੋਂ ਕੋ (ਭਰਿ ਭਰਿ) ਅਰਥਾਤ ਕਰ ਕਰ ਕੇ ਮੈਲ ਕੋ ਧੋਵਤਾ ਹੈ, ਪਰੰਤੂ ਇਨ ਕਰਮੋਂ ਕੋ ਕਰਨੇ ਸੇ ਇਸ ਕੇ ਰਿਦੇ ਅੰਤਰ ਕੀ ਭੇਦ ਬੁਧੀ ਮਲ ਕਬੀ ਨਹੀਂ ਉਤਰਤੀ ਹੈ॥
Prof. Sahib Singhਅੰਨ੍ਹਾ ਮਨੁੱਖ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ, ਮੁੜ ਮੁੜ ਕੁਰਾਹੇ ਪੈ ਕੇ ਹੋਰ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਹੈ (ਨਿਵਲੀ ਕਰਮ ਆਦਿ ਦੀ ਰਾਹੀਂ) ਇਹ ਮੈਲ ਧੋਣ ਦਾ ਜਤਨ ਕਰਦਾ ਹੈ, ਪਰ (ਇਸ ਤਰ੍ਹਾਂ) ਮਨ ਦੀ ਮੈਲ ਕਦੇ ਉਤਰਦੀ ਨਹੀਂ।
SikhNet (Spanish)Los ciegos espirituales están llenos de mugre y contaminación, se podrán bañar, pero su mugre interior no se la quitan nunca.

ਨਾਮ ਬਿਨਾ. ਫੋਕਟ ਸਭਿ ਕਰਮਾ; ਜਿਉ ਬਾਜੀਗਰੁ ਭਰਮਿ ਭੁਲੈ ॥੧॥

naam binaa. fokatt sabh karamaa; jiau baajeegar bharam bhulai |1|

Sant Singh KhalsaWithout the Naam, the Name of the Lord, all their actions are useless, like the magician who deceives through illuions. ||1||
Manmohan SinghWithout the Name, vain are all deeds, like those of the conjurer who deceives men through illusions.
Manmohan Singh (Punjabi)ਨਾਮ ਦੇ ਬਗੈਰ, ਵਿਅਰਥ ਹਨ ਸਾਰੇ ਕੰਮ ਉਸ ਮਦਾਰੀ ਦੀ ਮਾਨੰਦ, ਜੋ ਸੰਦੇਹ ਰਾਹੀਂ ਲੋਕਾਂ ਨੂੰ ਧੋਖਾ ਦਿੰਦਾ ਹੈ।
Fareedkot Teekaਕਿਉਂਕਿ ਨਾਮ ਕੇ ਜਪੇ ਬਿਨਾਂ ਏਹ ਸਰਬ ਕਰਮੋਂ ਕਾ ਸਮਦਾਯ (ਫੋਕਟ) ਨਿਸਫਲ ਹੈ। ਜੈਸੇ ਬਾਜੀਗਰ ਕੀ ਬਾਜੀ ਦੇਖ ਕਰ ਅਗਿਆਤ ਜੀਵ ਭਰਮ ਮੇਂ ਭੂਲਾ ਹੂਆ ਪ੍ਰਸੰਨ ਹੋਤਾ ਹੈ, ਪਰੰਤੂ ਵਾਸਤਵ ਤੇ ਉਸ ਕੀ ਬਾਜੀ ਝੂਠੀ ਹੈ। ਤੈਸੇ ਇਹ ਜੀਵ ਭਰਮ ਮੇਂ ਭੂਲਾ ਹੂਆ ਇਨ ਝੂਠੇ ਕਰਮੋਂ ਕੋ ਕਰਤਾ ਹੈ, ਪਰੰਤੂ ਸੋ ਸਭ ਨਿਸਫਲ ਝੂਠ ਰੂਪ ਹੈ॥੧॥
Prof. Sahib Singh(ਇਹ ਰੇਚਕ ਪੂਰਕ ਆਦਿਕ) ਸਾਰੇ ਹੀ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ। ਜਿਵੇਂ ਕਿਸੇ ਮਦਾਰੀ ਨੂੰ ਵੇਖ ਕੇ (ਅੰਞਾਣ ਮਨੁੱਖ) ਭੁਲੇਖੇ ਵਿਚ ਪੈ ਜਾਂਦਾ ਹੈ (ਕਿ ਜੋ ਜੋ ਕੁਝ ਮਦਾਰੀ ਵਿਖਾਂਦਾ ਹੈ ਸਚਮੁਚ ਉਸ ਦੇ ਪਾਸ ਮੌਜੂਦ ਹੈ, ਤਿਵੇਂ ਕਰਮ-ਕਾਂਡੀ ਮਨੁੱਖ ਇਹਨਾਂ ਨਾਟਕਾਂ ਚੇਟਕਾਂ ਵਿਚ ਭੁਲੇਖਾ ਖਾ ਜਾਂਦਾ ਹੈ) ॥੧॥

ਪਦ ਅਰਥ ਫੋਕਟ = ਫੋਕੇ, ਵਿਅਰਥ। ਸਭਿ = ਸਾਰੇ ॥੧॥

SikhNet (Spanish)Sin el Naam, el Nombre del Señor, todas sus acciones no valen, así como el mago que engaña con la ilusión. (1)

ਖਟੁ ਕਰਮ; ਨਾਮੁ ਨਿਰੰਜਨੁ ਸੋਈ ॥

khatt karam; naam niranjan soee |

Sant Singh KhalsaThe merits of the six religious rituals are obtained through the Immaculate Naam.
Manmohan SinghThe merit of six religious rites are contained in the Name of that Immaculate Lord.
Manmohan Singh (Punjabi)ਛੇ ਧਾਰਮਕ ਸੰਸਕਾਰ ਦਾ ਲਾਹਾ, ਉਸ ਪਵਿੱਤਰ ਪ੍ਰਭੂ ਦੇ ਨਾਮ ਦੇ ਅੰਦਰ ਸਮਾਇਆ ਹੋਇਆ ਹੈ।
Fareedkot Teekaਹੇ ਨਿਰੰਜਨ! ਤੇਰਾ ਜੋ ਨਾਮ ਹੈ, ਸੋਈ ਖਟ ਕਰਮ ਰੂਪ ਹੈ॥
Prof. Sahib Singhਹੇ ਪ੍ਰਭੂ! ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ (ਮੇਰੇ ਵਾਸਤੇ) ਤੇਰਾ ਨਾਮ ਹੀ ਹੈ, ਤੇਰਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ।

ਪਦ ਅਰਥ ਖਟੁ ਕਰਮ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਿਸਮਾਂ ਦੇ ਧਾਰਮਿਕ ਕੰਮ।

SikhNet (Spanish)Los méritos de seis rituales religiosos se obtienen con el Inmaculado Naam,

ਤੂ ਗੁਣ ਸਾਗਰੁ; ਅਵਗੁਣ ਮੋਹੀ ॥੧॥ ਰਹਾਉ ॥

too gun saagar; avagun mohee |1| rahaau |

Sant Singh KhalsaYou, O Lord, are the Ocean of virtue; I am so unworthy. ||1||Pause||
Manmohan SinghThou, O Lord, are an ocean of virtues and in me are the demerits alone. Pause.
Manmohan Singh (Punjabi)ਤੂੰ ਹੇ ਸੁਆਮੀ! ਨੇਕੀਆਂ ਦਾ ਸਮੁੰਦਰ ਹੈ ਅਤੇ ਮੇਰੇ ਅੰਦਰ ਕੇਵਲ ਬਦੀਆਂ ਹੀ ਹਨ। ਠਹਿਰਾਉ।
Fareedkot Teekaਤਾਂ ਤੇ ਤੂੰ ਗੁਣੋਂ ਕਾ ਸਾਗਰ ਹੈਂ ਔ ਮੇਰੇ ਮੇਂ ਸਰਬ ਅਵਗੁਨ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਪਰ (ਤੇਰੇ ਨਾਮ ਤੋਂ ਖੁੰਝ ਕੇ ਤੇ ਹੋਰ ਹੋਰ ਕਰਮ-ਕਾਂਡ ਵਿਚ ਪੈ ਕੇ) ਮੇਰੇ ਅੰਦਰ ਔਗੁਣ ਪੈਦਾ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਮੋਹੀ = ਮੇਰੇ ਵਿਚ ਹੀ ॥੧॥ ਰਹਾਉ ॥

SikhNet (Spanish)oh Señor eres el Océano de Virtud y yo no lo merezco. (1-Pausa)

ਮਾਇਆ ਧੰਧਾ ਧਾਵਣੀ; ਦੁਰਮਤਿ ਕਾਰ ਬਿਕਾਰ ॥

maaeaa dhandhaa dhaavanee; duramat kaar bikaar |

Sant Singh KhalsaRunning around chasing the entanglements of Maya is an evil-minded act of corruption.
Manmohan SinghThe pursuit of worldly affairs, is the sinful act of an evil-intellected person.
Manmohan Singh (Punjabi)ਸੰਸਾਰੀ ਕਾਰਵਿਹਾਰ ਦੀ ਦੌੜ ਭੱਜ, ਖੋਟੀ ਅਕਲ ਵਾਲੇ ਪੁਰਸ਼ ਦਾ ਪਾਪ ਭਰਿਆ ਕਰਮ ਹੈ।
Fareedkot Teekaਇਹ ਮਾਯਾ ਦਾ ਜੋ ਧੰਧਾ ਹੈ ਤਿਸਮੈਂ ਇਹ ਜੀਵ ਧਾਵਣੀ ਕਰ ਕੇ (ਦੁਰਮਤਿ) ਖੋਟੀ ਮਤ ਕਰ ਵਿਕਾਰੋਂ ਕੀ ਕਾਰ ਕਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਦੌੜ-ਭੱਜ ਤਾਂ ਮਾਇਆ ਦੇ ਧੰਧਿਆਂ ਵਿਚ ਹੀ ਰਹਿੰਦੀ ਹੈ, ਭੈੜੀ ਮੱਤੇ ਲੱਗ ਕੇ (ਨਿਵਲੀ ਕਰਮ, ਰੇਚਕ ਪੂਰਕ ਆਦਿਕ) ਵਿਅਰਥ ਕੰਮ ਕਰਦਾ ਰਹਿੰਦਾ ਹੈ।

ਪਦ ਅਰਥ ਧਾਵਣੀ = ਦੌੜ-ਭੱਜ, ਭਟਕਣਾ। ਬਿਕਾਰ = ਵਿਅਰਥ।

SikhNet (Spanish)Corriendo y persiguiendo los atractivos de Maya es una malvada actitud de corrupción,

ਮੂਰਖੁ ਆਪੁ ਗਣਾਇਦਾ; ਬੂਝਿ. ਨ ਸਕੈ ਕਾਰ ॥

moorakh aap ganaaeidaa; boojh. na sakai kaar |

Sant Singh KhalsaThe fool makes a show of his self-conceit; he does not know how to behave.
Manmohan SinghThe unwise one makes a show of his self conceit and realises not the Lord's service.
Manmohan Singh (Punjabi)ਬੇਵਕੂਫ ਬੰਦਾ ਆਪਣੀ ਸਵੈ-ਹੰਗਤਾ ਦਾ ਮੁਜਾਹਰਾ ਕਰਦਾ ਹੈ ਅਤੇ ਸੁਆਮੀ ਦੀ ਸੇਵਾ ਨੂੰ ਅਨੁਭਵ ਨਹੀਂ ਕਰ ਸਕਦਾ।
Fareedkot Teekaਭਗਤੀ ਕਾਰ ਕੋ ਤੌ ਸਮਝ ਹੀ ਨਹੀਂ ਸਕਤਾ ਹੈ ਔਰ ਉਲਟਾ ਇਹ ਮੂਰਖ ਅਪਨੇ ਕਰਮੋਂ ਕੋ ਗਿਨਾਵਤਾ, ਭਾਵ ਹੰਕਾਰ ਕਰਤਾ ਹੈ॥
Prof. Sahib Singhਮੂਰਖ ਸਹੀ ਰਸਤੇ ਦੀ ਕਾਰ ਤਾਂ ਸਮਝਦਾ ਨਹੀਂ, (ਇਹਨਾਂ ਨਿਵਲੀ ਕਰਮ ਆਦਿਕਾਂ ਦੇ ਕਾਰਨ) ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦਾ ਜਤਨ ਕਰਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਗਣਾਇਦਾ = ਚੰਗਾ ਆਖਵਾਂਦਾ ਹੈ।

SikhNet (Spanish)el tonto hace el teatro de su actitud voluntariosa y no sabe cómo conducirse,

ਮਨਸਾ ਮਾਇਆ ਮੋਹਣੀ; ਮਨਮੁਖ ਬੋਲ ਖੁਆਰ ॥

manasaa maaeaa mohanee; manamukh bol khuaar |

Sant Singh KhalsaThe self-willed manmukh is enticed by his desires for Maya; his words are useless and empty.
Manmohan SinghIn the egocentric's mind is the desire of fascinating riches and wasteful in his speech.
Manmohan Singh (Punjabi)ਮਨਮਤੀਏ ਦੇ ਮਨ ਅੰਦਰ ਫਰੇਫਤਾ ਕਰ ਲੈਣ ਵਾਲੀ ਦੋਲਤ ਦੀ ਖਾਹਿਸ਼ ਹੈ ਅਤੇ ਤਬਾਹਕੁਨ ਹੈ ਉਸ ਦੀ ਬੋਲਬਾਣੀ।
Fareedkot Teekaਇਸ ਮੋਹਣੀ ਮਾਯਾ ਕੀ ਜੀਵ ਕੇ ਮਨ ਮੇਂ (ਮਨਸਾ) ਇਛਾ ਲਾਗ ਰਹੀ ਹੈ, ਤਿਸੀ ਤੇ ਮਨਮੁਖ ਝੂਠੇ ਬੋਲੋਂ ਕੋ ਬੋਲ ਕਰ ਖਵਾਰ ਹੋਤਾ ਹੈ॥
Prof. Sahib Singhਉਸ ਮਨਮੁਖ ਦੀਆਂ ਖ਼ਾਹਸ਼ਾਂ ਮੋਹਣੀ ਮਾਇਆ ਵਿਚ ਹੀ ਰਹਿੰਦੀਆਂ ਹਨ (ਉਤੋਂ ਉਤੋਂ ਧਰਮ ਦੇ) ਬੋਲਾਂ ਦੀ ਰਾਹੀਂ (ਸਗੋਂ) ਖ਼ੁਆਰ ਹੁੰਦਾ ਹੈ।

ਪਦ ਅਰਥ ਮਨਸਾ = ਕਾਮਨਾ, ਖ਼ਾਹਸ਼।

SikhNet (Spanish)ese caprichoso Manmukj es engañado por su apetito por Maya

ਮਜਨੁ ਝੂਠਾ ਚੰਡਾਲ ਕਾ; ਫੋਕਟ ਚਾਰ ਸੀਂਗਾਰ ॥੨॥

majan jhootthaa chanddaal kaa; fokatt chaar seengaar |2|

Sant Singh KhalsaThe ritual cleansings of the sinner are fradulent; his rituals and decorations are useless and empty. ||2||
Manmohan SinghFalse is the ablution of the sinner and vain are his religious rites and decorations.
Manmohan Singh (Punjabi)ਕੂੜਾ ਹੈ ਇਸ਼ਨਾਨ ਪਾਪੀ ਦਾ ਅਤੇ ਵਿਅਰਥ ਹਨ ਉਸ ਦੇ ਧਾਰਮਕ ਸੰਸਕਾਰ ਅਤੇ ਹਾਰਸ਼ਿੰਗਾਰ।
Fareedkot Teekaਜੈਸੇ ਚੰਡਾਲ ਕਾ ਇਸਨਾਨ ਕਰਨਾ ਭੀ ਝੂਠਾ ਹੈ ਔ (ਚਾਰ) ਸੁੰਦ੍ਰ ਸਿੰਗਾਰ ਭੀ ਤਿਸ ਕਾ (ਫੋਕਟ) ਨਿਸਫਲ ਹੈ। ਭਾਵ ਇਸਨਾਨਾਦਿ ਕਰਮੋਂ ਤੇ ਚੰਡਾਲੁ ਬ੍ਰਹਮਣੋਂ ਕੀ ਪੰਕਤੀ ਕਾ ਅਧਿਕਾਰੀ ਨਹੀਂ ਹੋ ਸਕਤਾ ਹੈ॥੨॥
Prof. Sahib Singh(ਅੰਤਰ ਆਤਮੇ ਉਸ ਦਾ ਜੀਵਨ ਚੰਡਾਲ ਵਰਗਾ ਹੈ) ਉਸ ਚੰਡਾਲ ਦਾ ਤੀਰਥ-ਇਸ਼ਨਾਨ ਭੀ ਨਿਰੀ ਠੱਗੀ ਹੁੰਦੀ ਹੈ, (ਨਿਵਲੀ ਕਰਮ ਆਦਿਕ ਵਾਲੇ ਉਸ ਦੇ ਸਾਰੇ) ਸੁੰਦਰ ਸਿੰਗਾਰ ਵਿਅਰਥ ਜਾਂਦੇ ਹਨ। ਉਸ ਦਾ ਇਹ ਸਾਰਾ ਉੱਦਮ ਇਉਂ ਹੈ ਜਿਵੇਂ ਕਿਸੇ ਬ੍ਰਾਹਮਣ ਦੇ ਵਾਸਤੇ ਕਿਸੇ ਚੰਡਾਲ ਦਾ ਤੀਰਥ-ਇਸ਼ਨਾਨ ਨਿਰੀ ਠੱਗੀ ਹੈ ਤੇ ਉਸ ਦਾ ਸੁੰਦਰ ਸਿੰਗਾਰ ਭੀ ਫੋਕਾ ਹੈ ॥੨॥

ਪਦ ਅਰਥ ਮਜਨੁ = ਇਸ਼ਨਾਨ। ਚਾਰ = ਸੁੰਦਰ ॥੨॥

SikhNet (Spanish)y sus palabras vacías no sirven para nada. (2)

ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ ॥

jhootthee man kee mat hai; karanee baad bibaad |

Sant Singh KhalsaFalse is the wisdom of the mind; its actions inspire useless disputes.
Manmohan SinghFalse is the wisdom of the mind and its deeds give rise to useless strifes.
Manmohan Singh (Punjabi)ਕੂੜੀ ਹੈ ਮਨੂਏ ਦੀ ਸਿਆਣਪ ਅਤੇ ਇਸ ਦੇ ਅਮਲ ਫਜੂਲ ਝਗੜੇ ਖੜੇ ਕਰਦੇ ਹਨ।
Fareedkot Teekaਤੈਸੇ ਹੀ ਮਨਮੁਖ ਚੰਡਾਲ ਪੁਰਸ ਦੀ ਮਨ ਕੀ ਮਤਿ ਭੀ ਸਭ ਝੂਠੀ ਹੈ, ਕਿਉਂਕਿ (ਬਿਬਾਦੁ) ਝਗੜੇ ਕੀ (ਬਾਦਿ) ਵਿਅਰਥ ਹੀ ਕਰਣੀ ਕਰਤਾ ਹੈ, ਭਾਵ ਪਖੰਡ ਕਰਮੋਂ ਕੇ ਕਰਨੇ ਤੇ ਗ੍ਯਾਨਵਾਨੋਂ ਕੇ ਸਾਦਰਸ ਨਹੀਂ ਹੋ ਸਕਤਾ ਹੈ॥
Prof. Sahib Singhਮਨਮੁਖ ਦੇ ਮਨ ਦੀ ਮੱਤ ਝੂਠ ਵਾਲੇ ਪਾਸੇ ਲੈ ਜਾਂਦੀ ਹੈ, ਉਸ ਦਾ ਕਰਤੱਬ ਭੀ ਨਿਰਾ ਝਗੜੇ ਦਾ ਮੂਲ ਹੈ ਤੇ ਵਿਅਰਥ ਜਾਂਦਾ ਹੈ।

ਪਦ ਅਰਥ ਬਾਦਿ = ਵਿਅਰਥ। ਬਿਬਾਦੁ = ਝਗੜਾ।

SikhNet (Spanish)Falsa es la sabiduría de la mente, sus modos inspiran disputas inútiles,

ਝੂਠੇ ਵਿਚਿ ਅਹੰਕਰਣੁ ਹੈ; ਖਸਮ. ਨ ਪਾਵੈ ਸਾਦੁ ॥

jhootthe vich ahankaran hai; khasam. na paavai saad |

Sant Singh KhalsaThe false are filled with egotism; they do not obtain the sublime taste of their Lord and Master.
Manmohan SinghIn the false one is self-conceit and he obtains not the relish of the Lord's Name.
Manmohan Singh (Punjabi)ਕੂੜੇ ਪਾਣੀ ਅੰਦਰ ਸਵੈ-ਹੰਗਤਾ ਹੈ ਅਤੇ ਉਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਨਹੀਂ ਹੁੰਦਾ।
Fareedkot Teekaਤਿਸ ਝੂਠੇ ਕੇ ਮਨ ਮੇਂ ਹੰਕਾਰ ਹੈ, ਇਸੀ ਤੇ ਓਹ ਖਸਮ ਕੇ ਸ੍ਵਾਦ ਕੋ ਨਹੀਂ ਪਾਵਤਾ ਹੈ॥
Prof. Sahib Singhਉਸ ਝੂਠ ਵਿਹਾਝਣ ਵਾਲੇ ਦੇ ਅੰਦਰ ਹਉਮੈ ਅਹੰਕਾਰ ਟਿਕਿਆ ਰਹਿੰਦਾ ਹੈ ਉਸ ਨੂੰ ਖਸਮ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ।

ਪਦ ਅਰਥ ਅਹੰਕਰਣੁ = ਅਹੰਕਾਰ। ਸਾਦੁ = ਸੁਆਦ, ਆਨੰਦ।

SikhNet (Spanish)los falsos están llenos de egoísmo y no logran probar el Sublime Sabor de Su Señor y Maestro,

ਬਿਨੁ ਨਾਵੈ. ਹੋਰੁ ਕਮਾਵਣਾ; ਫਿਕਾ ਆਵੈ ਸਾਦੁ ॥

bin naavai. hor kamaavanaa; fikaa aavai saad |

Sant Singh KhalsaWithout the Name, whatever else they do is tasteless and insipid.
Manmohan SinghInsipid is the flavour of anything else one may do, save the practice of the Name.
Manmohan Singh (Punjabi)ਨਾਮ ਦੇ ਬਗੈਰ ਬਾਕੀ ਜੋ ਕੁਛ ਭੀ ਬੰਦਾ ਕਰਦਾ ਹੈ, ਫਿਕਲਾ ਹੈ ਉਸ ਦਾ ਸੁਆਦ।
Fareedkot Teekaਜੋ ਨਾਮ ਕੇ ਬਿਨਾ ਔਰ ਕਰਮੋਂ ਕਾ ਕਮਾਵਣਾ ਕਰਤਾ ਹੈ, ਤਿਨੋਂ ਕਾ ਸ੍ਵਾਦ ਫਲ ਭੀ ਤਿਸ ਕੋ ਫਿਕਾ ਹੀ ਆਵਤਾ ਅਰਥਾਤ ਪ੍ਰਾਪਤ ਹੋਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਨੂੰ ਛੱਡ ਕੇ (ਨਿਵਲੀ ਕਰਮ ਆਦਿਕ) ਜੋ ਕਰਮ ਭੀ ਕਰੀਦੇ ਹਨ ਉਹਨਾਂ ਦਾ ਸੁਆਦ ਫਿੱਕਾ ਹੁੰਦਾ ਹੈ (ਉਹ ਜੀਵਨ ਨੂੰ ਫਿੱਕਾ ਹੀ ਬਣਾਂਦੇ ਹਨ)।
SikhNet (Spanish)pues sin el Naam, todo lo demás es insípido e inútil. Aliándose con el enemigo,

ਦੁਸਟੀ ਸਭਾ, ਵਿਗੁਚੀਐ; ਬਿਖੁ ਵਾਤੀ, ਜੀਵਣ ਬਾਦਿ ॥੩॥

dusattee sabhaa, vigucheeai; bikh vaatee, jeevan baad |3|

Sant Singh KhalsaAssociating with their enemies, they are plundered and ruined. Their speech is poison, and their lives are useless. ||3||
Manmohan SinghAssociating with the villains, man is ruined. Poisonous is their speech and vain their life.
Manmohan Singh (Punjabi)ਪਾਂਬਰਾਂ ਦੀ ਸੰਗਤ ਕਰਨ ਦੁਆਰਾ, ਇਨਸਾਨ ਬਰਬਾਦ ਹੋ ਜਾਂਦਾ ਹੈ। ਜਹਿਰੀਲੀ ਹੈ ਉਨ੍ਹਾਂ ਦੀ ਬੋਲ ਬਾਣੀ ਅਤੇ ਵਿਅਰਥ ਉਨ੍ਹਾਂ ਦੀ ਜਿੰਦਗੀ।
Fareedkot Teekaਦੁਸ਼ਟੋਂ ਕੀ ਸਭਾ ਮੇਂ ਜਾਣੇ ਕਰ ਖਰਾਬ ਹੋਈਤਾ ਹੈ, ਕਿਉਂਕਿ ਤਿਨ ਮਨਮੁਖੋਂ ਕੇ ਮੁਖ ਮੇਂ ਵਿਖ ਰੂਪ (ਵਾਤੀ) ਬਚਨ ਰਹਿਤੇ ਹੈਂ, ਇਸੀ ਤੇ ਤਿਨੋਂ ਕਾ ਪੀਵਣਾ ਭੀ ਵਿਅਰਥ ਹੈ॥੩॥
Prof. Sahib Singhਅਜੇਹੀ ਭੈੜੀ ਸੰਗਤ ਵਿਚ (ਬੈਠਿਆਂ) ਖ਼ੁਆਰ ਹੋਈਦਾ ਹੈ ਕਿਉਂਕਿ ਅਜੇਹੇ ਬੰਦਿਆਂ ਦੇ ਮੂੰਹ ਵਿਚ (ਫਿੱਕੇ ਬੋਲ-ਰੂਪ) ਜ਼ਹਿਰ ਹੁੰਦਾ ਹੈ ਤੇ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ ॥੩॥

ਪਦ ਅਰਥ ਵਿਗੁਚੀਐ = ਖ਼ੁਆਰ ਹੋਈਦਾ ਹੈ। ਬਿਖੁ = ਜ਼ਹਿਰ। ਵਾਤੀ = ਮੂੰਹ ਵਿਚ ॥੩॥

SikhNet (Spanish)son destruidos y acabados, su hablar es venenoso y sus vidas son inútiles. (3)

ਏ ਭ੍ਰਮਿ ਭੂਲੇ; ਮਰਹੁ. ਨ ਕੋਈ ॥

e bhram bhoole; marahu. na koee |

Sant Singh KhalsaDo not be deluded by doubt; do not invite your own death.
Manmohan SinghO men, invite not your death by straying in doubt.
Manmohan Singh (Punjabi)ਹੇ ਬੰਦਿਓ! ਤੁਸੀਂ ਵਹਿਮ ਅੰਦਰ ਨਾਂ ਭੁਲੋ ਅਤੇ ਆਪਣੀ ਮੌਤ ਨੂੰ ਸੱਦਾ ਨਾਂ ਦਿਓ।
Fareedkot Teekaਤਾਂ ਤੇ ਹੇ ਭਰਮ ਕਰ ਭੂਲੇ ਹੂਏ! ਐਸਾ ਕਰਮ ਕਰੋ, ਜਿਸ ਤੇ ਪੁਨਾ ਤੁਮ ਨ ਕੋਈ ਜਨਮ ਪਾਵੋ ਔ ਨਾ ਮਰੋ ਅਰਥਾਤ ਜਨਮ ਮਰਣ ਤੇ ਰਹਤ ਹੋ ਪਾਵੋ॥
Prof. Sahib Singh(ਨਿਉਲੀ ਕਰਮ ਆਦਿਕ ਦੀ) ਭਟਕਣਾ ਵਿਚ ਭੁੱਲੇ ਹੋਏ ਹੇ ਬੰਦਿਓ! (ਇਸ ਰਾਹੇ ਪੈ ਕੇ) ਆਤਮਕ ਮੌਤ ਨਾਹ ਸਹੇੜੋ।

ਪਦ ਅਰਥ ਏ = ਹੇ! ਭ੍ਰਮਿ = ਭਟਕਣਾ ਵਿਚ।

SikhNet (Spanish)Que la duda no te engañe, no invites a tu propia muerte,

ਸਤਿਗੁਰੁ ਸੇਵਿ; ਸਦਾ ਸੁਖੁ ਹੋਈ ॥

satigur sev; sadaa sukh hoee |

Sant Singh KhalsaServe the True Guru, and you shall be at peace forever.
Manmohan SinghServing the True Guru, ye shall ever by in bliss.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾ, ਤੁਸੀਂ ਹਮੇਸ਼ਾਂ, ਖੁਸ਼ੀ ਅੰਦਰ ਵਸੋਗੇ।
Fareedkot Teekaਸਤਿਗੁਰੋਂ ਕੋ ਸੇਵਨ ਕਰੋ ਤਬ ਤੁਮ ਕੋ ਸਦਾ ਸੁਖ ਪਰਾਪਤਿ ਹੋਇਗਾ॥
Prof. Sahib Singhਸਤਿਗੁਰੂ ਦੀ ਸਰਨ ਪਿਆਂ ਹੀ ਸਦਾ ਦਾ ਆਤਮਕ ਆਨੰਦ ਮਿਲਦਾ ਹੈ।
SikhNet (Spanish)sirve al Guru Verdadero y vive en Paz para siempre,

ਬਿਨੁ ਸਤਿਗੁਰ ਮੁਕਤਿ. ਕਿਨੈ, ਨ ਪਾਈ ॥

bin satigur mukat. kinai, na paaee |

Sant Singh KhalsaWithout the True Guru, no one is liberated.
Manmohan SinghWithout the True Guru, no one is emancipated.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਕਿਸੇ ਨੂੰ ਭੀ ਕਲਿਆਣ ਪਰਾਪਤ ਨਹੀਂ ਹੁੰਦੀ।
Fareedkot Teekaਕਿਉਂਕਿ ਸਤਿਗੁਰੋਂ ਤੇ ਬਿਨਾ ਕਿਸੀ ਨੇ ਮੁਕਤੀ ਨਹੀਂ ਪਾਈ ਹੈ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਮਿਲਦੀ।
SikhNet (Spanish)pues sin el Guru Verdadero nadie logra la Liberación y sólo vienen y se van,

ਆਵਹਿ ਜਾਂਹਿ; ਮਰਹਿ ਮਰਿ ਜਾਈ ॥੪॥

aaveh jaanhi; mareh mar jaaee |4|

Sant Singh KhalsaThey come and go in reincarnation; they die, only to be reborn and die again. ||4||
Manmohan SinghThe man comes, goes dies over and over again.
Manmohan Singh (Punjabi)ਜੀਵ ਆਉਂਦਾ, ਜਾਂਦਾ ਤੇ ਮੁੜ ਮੁੜ ਕੇ ਮਰਦਾ ਹੈ।
Fareedkot Teekaਤਾਂ ਤੇ ਮਨਮੁਖ ਜੀਵ ਜੋਨੀਓਂ ਮੇਂ ਆਵਤੇ ਜਾਤੇ ਜਨਮਤੇ ਮਰਤੇ ਰਹਿਤੇ ਹੈਂ॥੪॥
Prof. Sahib Singhਉਹ ਸਦਾ ਜੰਮਦੇ ਹਨ ਤੇ ਆਤਮਕ ਮੌਤ ਸਹੇੜਦੇ ਹਨ। (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਤੋਂ ਤੇ ਸਿਮਰਨ ਤੋਂ ਵਾਂਜਿਆ ਰਹਿੰਦਾ ਹੈ) ਉਹ ਆਤਮਕ ਮੌਤ ਸਹੇੜਦਾ ਹੈ ॥੪॥

ਪਦ ਅਰਥ ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ ॥੪॥

SikhNet (Spanish)mueren sólo para renacer y volver a morir. (4)

ਏਹੁ ਸਰੀਰੁ ਹੈ; ਤ੍ਰੈ ਗੁਣ ਧਾਤੁ ॥

ehu sareer hai; trai gun dhaat |

Sant Singh KhalsaThis body wanders, caught in the three dispositions.
Manmohan SinghThis body wanders in three dispositions.
Manmohan Singh (Punjabi)ਇਹ ਦੇਹ ਤਿੰਨ੍ਹਾਂ ਸੁਭਾਵਾਂ ਅੰਦਰ ਭਟਕਦੀ ਹੈ।
Fareedkot Teekaਇਹ ਤ੍ਰਿਗੁਣੀ ਸਰੀਰ ਜੋ ਧਾਇ ਜਾਣੇ ਵਾਲਾ ਹੈ ਅਰਥਾਤ ਨਾਸ ਰੂਪ ਹੈ॥
Prof. Sahib Singhਇਹ ਸਰੀਰ ਹੈ ਹੀ ਤ੍ਰੈ-ਗੁਣੀ ਮਾਇਆ ਦਾ ਸਰੂਪ (ਭਾਵ, ਇੰਦ੍ਰੇ ਸੁਤੇ ਹੀ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ)

ਪਦ ਅਰਥ ਧਾਤੁ = ਮਾਇਆ।

SikhNet (Spanish)Este cuerpo vaga, atrapado en las tres disposiciones,

ਇਸ ਨੋ ਵਿਆਪੈ; ਸੋਗ ਸੰਤਾਪੁ ॥

eis no viaapai; sog santaap |

Sant Singh KhalsaIt is afflicted by sorrow and suffering.
Manmohan SinghIt is afflicted by sorrow and suffering.
Manmohan Singh (Punjabi)ਇਸ ਨੂੰ ਅਫਸੋਸ ਅਤੇ ਕਲੇਸ਼ ਸਤਾਉਂਦੇ ਹਨ।
Fareedkot Teekaਇਸ ਕੇ ਅਭਿਮਾਨ ਕਰ ਕੇ ਇਸ ਜੀਵਨ ਕੋ ਸੋਕ ਸੰਤਾਪ ਵਿਆਪੇ ਹੂਏ ਹੈ॥
Prof. Sahib Singhਇਸ (ਸਰੀਰ) ਨੂੰ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਦਬਾਈ ਰੱਖਦਾ ਹੈ।
SikhNet (Spanish)afligido por la tristeza y el sufrimiento;

ਸੋ ਸੇਵਹੁ; ਜਿਸੁ. ਮਾਈ ਨ ਬਾਪੁ ॥

so sevahu; jis. maaee na baap |

Sant Singh KhalsaSo serve the One who has no mother or father.
Manmohan SinghServe thou Him who has no mother and father.
Manmohan Singh (Punjabi)ਤੂੰ ਉਸ ਦੀ ਟਹਿਲ ਕਮਾ, ਜਿਸ ਦੀ ਮਾਤਾ ਅਤੇ ਪਿਤਾ ਨਹੀਂ।
Fareedkot Teekaਤਾਂ ਤੇ ਸੋਈ ਵਾਹਿਗੁਰੂ ਸੇਵੋ ਜਿਸ ਕਾ ਕੋਈ ਮਾਤਾ ਪਿਤਾ ਨਹੀਂ ਹੈ, ਭਾਵ ਜਨਮ ਤੇ ਰਹਤ ਹੈ॥
Prof. Sahib Singhਉਸ ਪਰਮਾਤਮਾ ਦਾ ਸਿਮਰਨ ਕਰੋ, ਜਿਸ ਦਾ ਨਾਹ ਕੋਈ ਪਿਉ ਹੈ ਨਾਹ ਕੋਈ ਮਾਂ ਹੈ,
SikhNet (Spanish)sirve entonces a Quien no tiene ni madre ni padre,

ਵਿਚਹੁ ਚੂਕੈ; ਤਿਸਨਾ ਅਰੁ ਆਪੁ ॥੫॥

vichahu chookai; tisanaa ar aap |5|

Sant Singh KhalsaDesire and selfishness shall depart from within. ||5||
Manmohan SinghThis wise, desire and self-conceit shall depart from within thee.
Manmohan Singh (Punjabi)ਇਸ ਤਰ੍ਹਾਂ ਖਾਹਿਸ਼ ਅਤੇ ਸਵੈ-ਹੰਗਤਾ ਤੇਰੇ ਅੰਦਰੋਂ ਦੂਰ ਹੋ ਜਾਣਗੇ।
Fareedkot Teekaਤਿਸ ਕੇ ਸੇਵੇ ਤੇ ਤ੍ਰਿਸ਼ਨਾ ਔਰ ਆਪਾ ਭਾਵ ਰਿਦੇ ਵਿਚੋਂ ਦੂਰ ਹੋ ਜਾਤੇ ਹੈਂ॥੫॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਅਹੰਕਾਰ ਮੁੱਕ ਜਾਂਦਾ ਹੈ ॥੫॥

ਪਦ ਅਰਥ ਅਰੁ = ਅਤੇ। ਆਪੁ = ਆਪਾ-ਭਾਵ, ਅਹੰਕਾਰ ॥੫॥

SikhNet (Spanish)y el deseo y el orgullo se irán de tu interior. (5)

ਜਹ ਜਹ ਦੇਖਾ; ਤਹ ਤਹ ਸੋਈ ॥

jeh jeh dekhaa; teh teh soee |

Sant Singh KhalsaWherever I look, I see Him.
Manmohan SinghWherever I see, there I see that Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਉਸ ਸਾਈਂ ਨੂੰ ਵੇਖਦਾ ਹਾਂ।
Fareedkot Teekaਵਹੁ ਪੂਰਬ ਕਥਨ ਕੀਏ ਪੁਰਸ਼ੋਂ ਨੇ ਜਹਾਂ ਜਹਾਂ ਦੇਖਾ ਹੈ ਤਹਾਂ ਤਹਾਂ ਸੋਈ ਪਰਮੇਸਰ ਹੀ ਦੇਖਾਈ ਦੇਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆਂ ਹੁਣ) ਮੈਂ ਜਿਧਰ ਜਿਧਰ ਨਿਗਾਹ ਮਾਰਦਾ ਹਾਂ ਮੈਨੂੰ ਉਹੀ ਪਰਮਾਤਮਾ ਵੱਸਦਾ ਦਿੱਸਦਾ ਹੈ (ਤੇ ਮੈਨੂੰ ਮਾਇਆ ਕੁਰਾਹੇ ਨਹੀਂ ਪਾਂਦੀ)।

ਪਦ ਅਰਥ ਦੇਖਾ = ਮੈਂ ਵੇਖਦਾ ਹਾਂ।

SikhNet (Spanish)Donde sea que miro, ahí Lo veo,

ਬਿਨੁ ਸਤਿਗੁਰ ਭੇਟੇ; ਮੁਕਤਿ ਨ ਹੋਈ ॥

bin satigur bhette; mukat na hoee |

Sant Singh KhalsaWithout meeting the True Guru, no one is liberated.
Manmohan SinghWithout meeting with the True Guru, one is emancipated not.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਇਨਸਾਨ ਦਾ ਕਲਿਆਣ ਨਹੀਂ ਹੁੰਦਾ।
Fareedkot Teekaਸਤਿਗੁਰੋਂ ਕੇ ਮਿਲਾਪ ਬਿਨਾਂ ਮੁਕਤਿ ਨਹੀਂ ਹੋਤੀ ਹੈ॥
Prof. Sahib Singhਪਰ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ।
SikhNet (Spanish)sin conocer al Guru Verdadero nadie se libera,

ਹਿਰਦੈ ਸਚੁ; ਏਹ ਕਰਣੀ ਸਾਰੁ ॥

hiradai sach; eeh karanee saar |

Sant Singh KhalsaEnshrine the True One in your heart; this is the most excellent action.
Manmohan SinghEnshrine thou the True Name in thy mind. This alone is the sublime deed.
Manmohan Singh (Punjabi)ਤੂੰ ਆਪਣੇ ਮਨ ਅੰਦਰ ਸੱਚੇ ਨਾਮ ਨੂੰ ਟਿਕਾ। ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ।
Fareedkot Teekaਹਿਰਦੇ ਮੇਂ ਸਚ ਸਰੂਪ ਕਾ ਧਾਰਨ ਕਰਨਾ, ਇਹੀ ਸਾਰ ਰੂਪ ਕਰਨੀ ਹੈ॥
Prof. Sahib Singhਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ-ਇਹ ਕਰਤੱਬ ਸਭ ਤੋਂ ਸ੍ਰੇਸ਼ਟ ਹੈ।

ਪਦ ਅਰਥ ਸਾਰੁ = ਸ੍ਰੇਸ਼ਟ।

SikhNet (Spanish)enaltece al Uno Verdadero en tu corazón, es la actitud más excelente,

ਹੋਰੁ ਸਭੁ ਪਾਖੰਡੁ; ਪੂਜ ਖੁਆਰੁ ॥੬॥

hor sabh paakhandd; pooj khuaar |6|

Sant Singh KhalsaAll other hypocritical actions and devotions bring only ruin. ||6||
Manmohan SinghRuinous are all other hypocrisies and worships.
Manmohan Singh (Punjabi)ਤਬਾਹ ਕਰਨ ਵਾਲੇ ਹਨ ਹੋਰ ਸਾਰੇ ਧੰਦੇ ਤੇ ਉਪਾਸ਼ਨਾਵਾਂ।
Fareedkot Teekaਔਰ ਸੰਪੂਰਨ ਪਖੰਡ ਕੀ ਪੂਜਾ ਖ੍ਵਾਰ ਕਰਤੀ ਹੈ॥੬॥
Prof. Sahib Singh(ਇਹ ਛੱਡ ਕੇ ਨਿਵਲੀ ਆਦਿਕ ਕਰਮ ਕਰਨਾ) ਇਹ ਸਭ ਕੁਝ ਪਖੰਡ ਹੈ (ਇਹਨਾਂ ਕਰਮਾਂ ਦੀ ਰਾਹੀਂ ਲੋਕਾਂ ਪਾਸੋਂ ਕਰਾਈ) ਪੂਜਾ-ਸੇਵਾ (ਆਖ਼ਰ) ਖ਼ੁਆਰ ਕਰਦੀ ਹੈ ॥੬॥
SikhNet (Spanish)lo demás son devociones hipócritas que sólo te llevan a la ruina. (6)

ਦੁਬਿਧਾ ਚੂਕੈ; ਤਾਂ ਸਬਦੁ ਪਛਾਣੁ ॥

dubidhaa chookai; taan sabad pachhaan |

Sant Singh KhalsaWhen one is rid of duality, then he realizes the Word of the Shabad.
Manmohan SinghWhen one is rid of duality, then alone one realises the Name.
Manmohan Singh (Punjabi)ਜਦ ਜੀਵ ਦੀ ਦਵੈਤ-ਭਾਵ ਦੁਰ ਹੋ ਜਾਂਦੀ ਹੈ, ਕੇਵਲ ਤਦ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਜਬ ਇਸ ਕੇ ਰਿਦੇ ਤੇ ਦੁਬਿਧਾ (ਚੂਕੈ) ਦੂਰ ਹੋਵੈ ਤਬ (ਸਬਦੁ) ਬ੍ਰਹਮ ਕੋ ਪਛਾਨਤਾ ਹੈ॥
Prof. Sahib Singhਗੁਰੂ ਦੇ ਸ਼ਬਦ ਨਾਲ ਸਾਂਝ ਬਣਾਓ, ਤਦੋਂ ਹੀ ਹੋਰ ਹੋਰ ਆਸਰੇ ਦੀ ਝਾਕ ਮੁੱਕੇਗੀ।

ਪਦ ਅਰਥ ਦੁਬਿਧਾ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਪਛਾਣੁ = ਪਛਾਣੂ, ਪਛਾਣਨ ਜੋਗਾ।

SikhNet (Spanish)Cuando uno se libera de la dualidad, entonces toma Conciencia de la Palabra del Shabd

ਘਰਿ ਬਾਹਰਿ; ਏਕੋ ਕਰਿ ਜਾਣੁ ॥

ghar baahar; eko kar jaan |

Sant Singh KhalsaInside and out, he knows the One Lord.
Manmohan SinghAnd, within and without, known he the Lord as but one.
Manmohan Singh (Punjabi)ਅਤੇ ਅੰਦਰ ਅਤੇ ਬਾਹਰ ਉਹ ਸੁਆਮੀ ਨੂੰ ਕੇਵਲ ਇਕ ਕਰਕੇ ਜਾਣਦਾ ਹੈ।
Fareedkot Teekaਘਰ ਮੇਂ ਔ ਬਾਹਿਰ ਸਭ ਸਥਾਨ ਮੇਂ ਏਕ ਰੂਪ ਹੀ ਜਾਣਤਾ ਹੈ॥
Prof. Sahib Singhਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਵੱਸਦਾ ਸਮਝੋ।

ਪਦ ਅਰਥ ਜਾਣੁ = ਜਾਣੁ, ਜਾਣਨ-ਯੋਗਾ।

SikhNet (Spanish)y dentro y fuera conoce al Señor,

ਏਹਾ ਮਤਿ; ਸਬਦੁ ਹੈ ਸਾਰੁ ॥

ehaa mat; sabad hai saar |

Sant Singh KhalsaThis is the most Excellent Wisdom of the Shabad.
Manmohan SinghThis alone is the sublime counsel and instruction.
Manmohan Singh (Punjabi)ਕੇਵਲ ਇਹ ਹੀ ਸ਼੍ਰੇਸ਼ਟ ਸਿਖਮਤ ਅਤੇ ਉਪਦੇਸ਼ ਹੈ।
Fareedkot Teeka(ਮਤਿ) ਸਿਖ੍ਯਾ ਏਹਾ (ਸਾਰੁ) ਸ੍ਰੇਸ਼ਟ ਹੈ, ਜੋ ਗੁਰੋਂ ਕੇ ਉਪਦੇਸ਼ ਕੋ ਸਮਾਲਣਾ ਹੈ॥
Prof. Sahib Singhਇਹੀ ਚੰਗੀ ਅਕਲ ਹੈ। ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।
SikhNet (Spanish)esta es la Sabiduría más Excelente del Shabd

ਵਿਚਿ ਦੁਬਿਧਾ; ਮਾਥੈ ਪਵੈ ਛਾਰੁ ॥੭॥

vich dubidhaa; maathai pavai chhaar |7|

Sant Singh KhalsaAshes fall on the heads of those who are in duality. ||7||
Manmohan SinghBeing engrossed in duality, ashes fall on one's (head) or (forehead).
Manmohan Singh (Punjabi)ਦਵੈਤ-ਭਾਵ ਅੰਦਰ ਖਚਤ ਹੋਣ ਦੁਆਰਾ, ਇਨਸਾਨ ਦੇ (ਸਿਰ) ਜਾਂ (ਮੱਥੇ) ਤੇ ਸੁਆਹ ਪੈਦੀ ਹੈ।
Fareedkot Teekaਜਿਨ ਕੇ ਰਿਦੇ ਬੀਚ ਦੁਬਿਧਾ ਹੈ, ਤਿਨ ਕੇ ਮਾਥੇ ਪਰ ਛਾਰ ਪੜਤੀ, ਭਾਵ ਲਾਨਤ ਹੋਤੀ ਹੈ॥੭॥
Prof. Sahib Singhਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਸਾਰ ਕੇ ਪ੍ਰਭੂ ਦਾ ਨਾਮ ਭੁਲਾ ਕੇ ਹੋਰ ਆਸਰੇ ਦੀ ਝਾਕ ਵਿਚ ਪੈਂਦਾ ਹੈ, ਉਸ ਦੇ ਸਿਰ ਸੁਆਹ ਪੈਂਦੀ ਹੈ (ਉਹ ਖ਼ੁਆਰ ਹੁੰਦਾ ਹੈ) ॥੭॥

ਪਦ ਅਰਥ ਮਾਥੈ = ਮੱਥੇ ਉਤੇ, ਸਿਰ ਵਿਚ। ਛਾਰੁ = ਸੁਆਹ ॥੭॥

SikhNet (Spanish)y las cenizas caen sobre la cabeza de los que viven en la dualidad. (7)

ਕਰਣੀ ਕੀਰਤਿ ਗੁਰਮਤਿ ਸਾਰੁ ॥

karanee keerat guramat saar |

Sant Singh KhalsaTo praise the Lord through the Guru's Teachings is the most excellent action.
Manmohan SinghTo Praise the Lord, by the Guru's instruction, is the sublime deed.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦਾ ਜੱਸ ਕਰਨਾ ਸ਼੍ਰੇਸ਼ਟ ਕੰਮ ਹੈ।
Fareedkot Teekaਜਿਨੋਂ ਨੇ ਗੁਰੋਂ ਕੀ ਮਤਿ (ਸਾਰ) ਸੰਭਾਲੀ ਹੈ ਤਿਨੋਂ ਨੇ ਕੀਰਤੀ ਰੂਪੀ ਕਰਣੀ ਕਰੀ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰੂ ਦੀ ਸਿੱਖਿਆ ਤੇ ਤੁਰਨਾ ਸ੍ਰੇਸ਼ਟ ਉੱਦਮ ਹੈ।

ਪਦ ਅਰਥ ਕਰਣੀ = ਕਰਤੱਬ। ਕੀਰਤਿ = ਸਿਫ਼ਤ-ਸਾਲਾਹ।

SikhNet (Spanish)Alabar al Señor a través de las Enseñanzas del Guru es la más excelente acción.

ਸੰਤ ਸਭਾ; ਗੁਣ ਗਿਆਨੁ ਬੀਚਾਰੁ ॥

sant sabhaa; gun giaan beechaar |

Sant Singh KhalsaIn the Society of the Saints, contemplate the Glories of God and His spiritual wisdom.
Manmohan SinghIn the saints, society, dwell thou on the Lord's virtues and Divine knowledge.
Manmohan Singh (Punjabi)ਸਤਿਸੰਗਤ ਅੰਦਰ ਤੂੰ ਪ੍ਰਭੂ ਦੀਆਂ ਨੇਕੀਆਂ ਅਤੇ ਈਸ਼ਵਰੀ ਗਿਆਤ ਦਾ ਧਿਆਨ ਧਾਰ।
Fareedkot Teekaਸੰਤੋਂ ਕੀ ਸਭਾ ਮੇਂ ਮਿਲ ਕਰ ਤਿਨੋਂ ਨੇ ਹੀ ਵੀਚਾਰ ਆਦੀ ਗੁਣੋਂ ਕਾ ਗਿਆਨ ਪਾਇਆ ਹੈ॥
Prof. Sahib Singhਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਣੀ ਸਿੱਖ।
SikhNet (Spanish)En la Sociedad de los Santos medita en la Glorias de Dios y Su Sabiduría Espiritual,

ਮਨੁ ਮਾਰੇ; ਜੀਵਤ ਮਰਿ ਜਾਣੁ ॥

man maare; jeevat mar jaan |

Sant Singh KhalsaWhoever subdues his mind, knows the state of being dead while yet alive.
Manmohan SinghWhosoever disciplines his mind, he realises the secret of death in life.
Manmohan Singh (Punjabi)ਜਿਹੜਾ ਕੋਈ ਆਪਣੇ ਮਨੂਏ ਨੂੰ ਕਾਬੂ ਕਰ ਲੈਂਦਾ ਹੈ, ਉਹ ਜੀਉਂਦੇ ਜੀ ਮੌਤ ਦੇ ਭੇਦ ਨੂੰ ਜਾਣ ਲੈਂਦਾ ਹੈ।
Fareedkot Teekaਜਿਸ ਨੇ ਮਨ ਕੇ ਸੰਕਲਪ ਮਾਰੇ ਹੈਂ ਸੋਈ ਜੀਵਤ ਭਾਵ ਤੇ ਮਰਾ ਹੂਆ ਪਾਣੋਂ॥
Prof. Sahib Singhਇਹ ਗੱਲ ਪੱਕ ਸਮਝ ਕਿ ਜੇਹੜਾ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਵਿਕਾਰਾਂ ਦੀ ਚੋਟ ਤੋਂ ਬਚਿਆ ਰਹਿੰਦਾ ਹੈ) ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ।
SikhNet (Spanish)quien sea que subordina su mente, conoce lo que es estar muerto en vida.

ਨਾਨਕ ਨਦਰੀ. ਨਦਰਿ ਪਛਾਣੁ ॥੮॥੩॥

naanak nadaree. nadar pachhaan |8|3|

Sant Singh KhalsaO Nanak, by His Grace, the Gracious Lord is realized. ||8||3||
Manmohan SinghO Nanak, through His grace, the Gracious Lord is recognised.
Manmohan Singh (Punjabi)ਨਾਨਕ, ਉਸ ਦੀ ਦਇਆ ਰਾਹੀਂ, ਦਇਆਲੂ ਸੁਆਮੀ ਸਿਞਾਣਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਨੇ ਹੀ ਬ੍ਰਹਮ ਦ੍ਰਿਸ਼ਟੀ ਕਰ ਕੇ (ਨਦਰੀ) ਵਾਹਿਗੁਰੂ ਕੇ ਸਰੂਪ ਕੋ ਪਛਾਣਿਆ ਹੈ॥੮॥੩॥☬ਜੀਵੋਂ ਕੀ ਪ੍ਰਤੰਤ੍ਰਤਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਮੇਹਰ ਦੀ ਨਿਗਾਹ ਕਰਨ ਵਾਲੇ ਪਰਮਾਤਮਾ ਦੀ ਨਜ਼ਰ ਵਿਚ ਪਛਾਣੂ ਹੋ ਜਾਂਦਾ ਹੈ (ਜਚ ਜਾਂਦਾ ਹੈ) ॥੮॥੩॥

ਪਦ ਅਰਥ ਨਦਰੀ = ਮੇਹਰ ਦੀ ਨਿਗਾਹ ਕਰਨ ਵਾਲਾ ਪਰਮਾਤਮਾ ॥੮॥੩॥

SikhNet (Spanish)Oh dice Nanak, por Su Gracia, el Maravilloso Señor es conocido. (8-3)
Answers quote the Granth verbatim with Ang citations. AI commentary is not Gurbani and not a religious ruling.