ਪ੍ਰਭਾਤੀ ਮਹਲਾ ੧ ਦਖਣੀ ॥
prabhaatee mahalaa 1 dakhanee |
Sant Singh KhalsaPrabhaatee, First Mehl, Dakhnee:
Manmohan SinghParbhati 1st Guru. Dakhni.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਦੱਖਣੀ।
Fareedkot Teekaਦਖਣੀ ਛੰਦ ਕੀ ਜਾਤ ਹੈ।
SikhNet (Spanish)Parbhati, Mejl Guru Nanak, Primer Canal Divino, Dakhni.
ਗੋਤਮੁ ਤਪਾ. ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ॥
gotam tapaa. ahiliaa isatree; tis dekh indru lubhaaeaa |
Sant Singh KhalsaAhalyaa was the wife of Gautam the seer. Seeing her, Indra was enticed.
Manmohan SinghAhalya was the wife of Gotam, the penitent, Seeing her Indra was fascinated.
Manmohan Singh (Punjabi)ਅਹੱਲਿਆ, ਗੌਤਮ ਤਪੀਸ਼ਰ ਦੀ ਪਤਨੀ ਸੀ ਉਸ ਨੂੰ ਵੇਖ ਕੇ ਇੰਦਰ ਮੋਹਤ ਹੋ ਗਿਆ ਸੀ।
Fareedkot Teekaਹੇ ਭਾਈ! ਗੋਤਮ ਰਿਖੀ ਕੀ ਇਸਤ੍ਰੀ ਜੋ ਅਹਿਲਿਆ ਥੀ, ਤਿਸ ਕੇ ਸਰੂਪ ਕੋ ਦੇਖ ਕਰ ਜਬ ਇੰਦਰ ਕਾ ਚਿਤ ਲੁਭਾਇਵਾਨ ਹੂਆ॥
Prof. Sahib Singhਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ।ਪਦ ਅਰਥ ਲੁਭਾਇਆ = ਮਸਤ ਹੋ ਗਿਆ।
SikhNet (Spanish)Ajlia era esposa de Gautam, el vidente, viéndola, Indra se fascinó,
ਸਹਸ ਸਰੀਰ ਚਿਹਨ ਭਗ ਹੂਏ; ਤਾ ਮਨਿ ਪਛੋਤਾਇਆ ॥੧॥
sehas sareer chihan bhag hooe; taa man pachhotaaeaa |1|
Sant Singh KhalsaWhen he received a thousand marks of disgrace on his body, then he felt regret in his mind. ||1||
Manmohan SinghWhen he got a thousand marks or vulva on his body, then did he regret in his mind.
Manmohan Singh (Punjabi)ਜਦ ਉਸ ਦੀ ਦੇਹ ਉਤੇ ਯੇਨੀ ਦੇ ਹਜਾਰ ਨਿਸ਼ਾਨ ਪੈ ਗਏ ਤਦ ਉਸ ਨੇ ਆਪਣੇ ਚਿੱਤ ਵਿੱਚ ਅਫਸੋਸ ਕੀਤਾ।
Fareedkot Teekaਤਬ ਰਿਖੀ ਕੇ ਸ੍ਰਾਪ ਸੇ ਇੰਦ੍ਰ ਕੇ ਸਰੀਰ ਮੇਂ ਤਿਸ ਪਾਪ ਕਰਮ ਕੇ ਫਲ ਕਰ ਜਬ ਭਗ ਕੋ ਹਜ਼ਾਰ ਚਿਹਨ ਹੋਤੇ ਭਏ ਤਬ ਓਹ ਮਨ ਮੇਂ ਪਸਚਾਤਾਪ ਕਰਤਾ ਭਇਆ। ਤਿਸ ਪਸਚਾਤਾਪ ਕਰਨੇ ਤੇ ਰਿਖੀ ਨੇ ਪੁਨਾ ਕ੍ਰਿਪਾ ਕਰੀ ਤਬ ਹਜਾਰ ਭਗ ਕੇ ਚਿਹਨ ਸੇਂ ਹਜਾਰ ਨੇਤ੍ਰ ਕੀਆ ਹੈ॥੧॥
Prof. Sahib Singh(ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ ॥੧॥ਪਦ ਅਰਥ ਸਹਸ = ਹਜ਼ਾਰ। ਚਿਹਨ = ਨਿਸ਼ਾਨ। ਮਨਿ = ਮਨ ਵਿਚ ॥੧॥
SikhNet (Spanish)cuando recibió las mil marcas que desgraciaron su cuerpo se arrepintió. (1)
ਕੋਈ ਜਾਣਿ. ਨ ਭੂਲੈ ਭਾਈ ॥
koee jaan. na bhoolai bhaaee |
Sant Singh KhalsaO Siblings of Destiny, no one knowingly makes mistakes.
Manmohan SinghO brother, no one knowingly strays from the path.
Manmohan Singh (Punjabi)ਹੇ ਵੀਰ! ਕੋਈ ਜਣਾ ਜਾਣ ਬੁਝ ਕੇ ਕੁਰਾਹੇ ਨਹੀਂ ਪੈਂਦਾ।
Fareedkot Teekaਹੇ ਭਾਈ! ਕੋਈ ਜਾਨ ਕਰ ਨਹੀਂ ਭੂਲਤਾ ਹੈ॥
Prof. Sahib Singhਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)।ਪਦ ਅਰਥ ਜਾਣਿ = ਜਾਣ ਬੁੱਝ ਕੇ, ਸਮਝ ਸੋਚ ਕੇ।
SikhNet (Spanish)Oh Hermanos del Destino, nadie que sabe comete errores,
ਸੋ ਭੂਲੈ. ਜਿਸੁ ਆਪਿ ਭੁਲਾਏ; ਬੂਝੈ ਜਿਸੈ ਬੁਝਾਈ ॥੧॥ ਰਹਾਉ ॥
so bhoolai. jis aap bhulaae; boojhai jisai bujhaaee |1| rahaau |
Sant Singh KhalsaHe alone is mistaken, whom the Lord Himself makes so. He alone understands, whom the Lord causes to understand. ||1||Pause||
Manmohan SinghHe alone strays, whom God, of Himself, misleads and he alone is enlightened, whom He enlightens. Pause.
Manmohan Singh (Punjabi)ਕੇਵਲ ਉਹ ਹੀ ਕੁਰਹੇ ਪੈਦਾ ਹੈ, ਜਿਸ ਨੂੰ ਹਰੀ ਖੁਦ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾਰ ਹੈ, ਜਿਸ ਨੂੰ ਉਹ ਸਮਝਾਉਂਦਾ ਹੈ। ਠਹਿਰਾਉ।
Fareedkot Teekaਸੋ ਭੂਲਤਾ ਹੈ ਜਿਸ ਕੋ ਪ੍ਰਮੇਸ੍ਵਰ ਤਿਸ ਕੇ ਕਰਮ ਅਨੁਸਾਰ ਭੁਲਾਵਤਾ ਹੈ ਔਰ ਜਿਸ ਕੋ ਵਾਹਿਗੁਰੂ ਸਮਝਾਵਤਾ ਹੈ, ਸੋਈ ਸਮਝਤਾ ਹੈ॥੧॥ ਰਹਾਉ ॥
Prof. Sahib Singhਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ॥੧॥ ਰਹਾਉ ॥ਪਦ ਅਰਥ ਭੂਲੈ = ਕੁਰਾਹੇ ਪੈਂਦਾ। ਭਾਈ = ਹੇ ਭਾਈ! ॥੧॥ ਰਹਾਉ ॥
SikhNet (Spanish)sólo se equivoca a quien el Señor lo hace equivocar y sólo entiende a quien el Mismo Señor hace entender. (1-Pausa)
ਤਿਨਿ ਹਰੀ ਚੰਦਿ. ਪ੍ਰਿਥਮੀ ਪਤਿ ਰਾਜੈ; ਕਾਗਦਿ. ਕੀਮ. ਨ ਪਾਈ ॥
tin haree chand. prithamee pat raajai; kaagad. keem. na paaee |
Sant Singh KhalsaHarichand, the king and ruler of his land, did not appreciate the value of his pre-ordained destiny.
Manmohan SinghKing Harichand, the Lord of land, knew not, even he, the worth of the writ on his forehead.
Manmohan Singh (Punjabi)ਧਰਤੀ ਦਾ ਸੁਆਮੀ, ਹਰੀ ਚੰਦ ਪਾਤਿਸ਼ਾਹ ਉਹ ਵੀ ਆਪਣੇ ਮੱਥੇ ਉਪਰਲੀ ਲਿਖਤਾਕਾਰ ਦੀ ਕੀਮਤ ਨੂੰ ਨਹੀਂ ਸੀ ਜਾਣਦਾ।
Fareedkot Teekaਪੁਨਾ ਤਿਸ ਹਰੀ ਚੰਦ ਪ੍ਰਿਥਵੀ ਕੇ ਪਤੀ ਰਾਜੇ ਨੇ ਇਤਨੇ ਪੁੰਨ ਕੀਏ ਜਿਨੋਂ ਕੀ ਕਾਗਜੋਂ ਪਰ ਲਿਖਣ ਸੇ ਭੀ ਕੀਮਤ ਨਹੀਂ ਪਾਈ ਜਾਤੀ, ਭਾਵ ਸੇ ਬੇਅੰਤ ਪੁੰਨ ਕੀਏ॥
Prof. Sahib Singhਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ।ਪਦ ਅਰਥ ਤਿਨਿ ਹਰੀ ਚੰਦਿ ਰਾਜੈ = ਉਸ ਰਾਜੇ ਹਰੀਚੰਦ ਨੇ। ਕਾਗਦਿ = ਕਾਗਜ਼ ਉਤੇ। ਕੀਮ = ਕੀਮਤ!
SikhNet (Spanish)Jarichand, el rey y regidor de su tierra, no apreció el valor de su Destino preestablecido,
ਅਉਗਣੁ ਜਾਣੈ. ਤ ਪੁੰਨ ਕਰੇ ਕਿਉ; ਕਿਉ ਨੇਖਾਸਿ ਬਿਕਾਈ ॥੨॥
aaugan jaanai. ta pun kare kiau; kiau nekhaas bikaaee |2|
Sant Singh KhalsaIf he had known that it was a mistake, he would not have made such a show of giving in charity, and he would not have been sold in the market. ||2||
Manmohan SinghHad he known, that it was an error, why should he have given alms and why should he have been sold in the market?
Manmohan Singh (Punjabi)ਜੇਕਰ ਉਹ ਜਾਣ ਲੈਂਦਾ ਕਿ ਇਹ ਇਕ ਗਲਤੀ ਹੈ, ਉਹ ਕਿਉਂ ਦਾਨ ਪੁੰਨ ਕਰਦਾ ਹੈ ਅਤੇ ਕਿਉਂ ਮੰਡੀ ਵਿੱਚ ਜਾ ਕੇ ਵਿਕਦਾ?
Fareedkot Teekaਪਰੰਤੂ ਪੇਕਰ ਓਹੁ ਪੁੰਨ ਕਰਨੇ ਮੇਂ ਔਗਣ ਜਾਣਨ ਤੌ ਪੁੰਨ ਕਿਉਂ ਕਰ ਕਰਤਾ ਔਰ ਪੁੰਨ ਕਰ ਕੇ (ਨੇਖਾਸਿ) ਮੰਡੀ ਮੇਂ ਕਿਉਂ ਵਿਕਤਾ, ਭਾਵ ਇਹ ਕਰਤਾਰ ਕੇ ਅਧੀਨ ਹੈ॥੨॥
Prof. Sahib Singhਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ॥੨॥ਪਦ ਅਰਥ ਨੇਖਾਸਿ = ਨਿਖ਼ਾਸ ਵਿਚ, ਮੰਡੀ ਵਿਚ ॥੨॥
SikhNet (Spanish)si hubiera reconocido su error, no habría dado tal muestra de caridades y no hubiera sido vendido en el mercado. (2)
ਕਰਉ ਅਢਾਈ. ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥
krau adtaaee. dharatee maangee; baavan roop bahaanai |
Sant Singh KhalsaThe Lord took the form of a dwarf, and asked for some land.
Manmohan SinghThe Lord, in the form of a dwarf, pretended to ask for two and half karams of land.
Manmohan Singh (Punjabi)ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।
Fareedkot Teekaਪੁਨਾ ਜਿਸ ਸਮੇਂ ਬਾਵਨ ਸਰੂਪ ਨੇ ਬਲ ਰਾਜੇ ਸੇ ਅਢਾਈ ਕਰਨ ਧਰਤੀ ਬਹਾਨੇ ਸਾਥ ਮਾਗੀ॥
Prof. Sahib Singh(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ।ਪਦ ਅਰਥ ਕਰਉ ਅਢਾਈ = ਢਾਈ ਕਰਮ (ਲੰਮੀ)। ਬਾਵਨ ਰੂਪਿ = ਵਉਣੇ ਰੂਪ ਵਿਚ। ਬਹਾਨੈ = ਬਹਾਨੇ ਨਾਲ।
SikhNet (Spanish)El Señor tomó forma de enano y pidió algo de tierras, si Baal el rey lo hubiera reconocido,
ਕਿਉ ਪਇਆਲਿ ਜਾਇ. ਕਿਉ ਛਲੀਐ; ਜੇ ਬਲਿ ਰੂਪੁ ਪਛਾਨੈ ॥੩॥
kiau peaal jaae. kiau chhaleeai; je bal roop pachhaanai |3|
Sant Singh KhalsaIf Bal the king has recognized Him, he would not have been deceived, and sent to the underworld. ||3||
Manmohan SinghIf king Bal had recognised the form, why should he have gone to the underworld and why should he have been deceived?
Manmohan Singh (Punjabi)ਜੇਕਰ ਬਲਰਾਜਾ ਸਰੂਪ ਨੂੰ ਸਿੰਞਾਣ ਲੈਂਦਾ ਤਾਂ ਉਹ ਪਾਤਾਲ ਨੂੰ ਕਿਉਂ ਜਾਂਦਾ ਅਤੇ ਕਿਉਂ ਠੱਗਿਆ ਜਾਂਦਾ?
Fareedkot Teekaਜੇਕਰ ਬਲ ਰਾਜਾ ਬਾਵਨ ਰੂਪ ਕੋ ਪਛਾਨਤਾ ਤਬ ਕਿਉਂ ਤਿਸ ਕੇ ਛਲ ਮੇਂ ਆਇ ਕਰ ਪਾਤਾਲ ਕੋ ਜਾਤਾ ਅਰਥਾਤ ਜੇ ਜਾਨਤਾ ਤਬ ਫਲ ਮੇਂ ਨਾ ਆਵਤਾ॥੩॥
Prof. Sahib Singhਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ॥੩॥ਪਦ ਅਰਥ ਪਇਆਲਿ = ਪਤਾਲ ਵਿਚ। ਛਲੀਐ = ਠਗਿਆ ਜਾਂਦਾ। ਰੂਪੁ = ਵਉਣੇ ਰੂਪ ਨੂੰ ॥੩॥
SikhNet (Spanish)no hubiera sido engañado y mandado a los mundos inferiores. (3)
ਰਾਜਾ ਜਨਮੇਜਾ ਦੇ ਮਤੀਂ; ਬਰਜਿ ਬਿਆਸਿ ਪੜੑਾਇਆ ॥
raajaa janamejaa de matanee; baraj biaas parraaeaa |
Sant Singh KhalsaVyaas taught and warned the king Janmayjaa not to do three things.
Manmohan SinghVyas instructed and taught Jenmeja, the king to refrain from doing three things, riding a horse, bringing home a fairy and accepting her word.
Manmohan Singh (Punjabi)ਵਿਆਸ ਨੇ ਰਾਜੇ ਜਨਮੇਜੇ ਨੂੰ ਸਿੱਖਮਤ ਦਿਤੀ ਤੇ ਸਮਝਾਇਆ ਅਤੇ ਤਿੰਨ ਗੱਲਾ ਕਰਨ, ਘੋੜੇ ਤੇ ਚੜ੍ਹਨ, ਪਰੀ ਨੂੰ ਘਰ ਲਿਆਉਣ ਤੇ ਉਸ ਦੇ ਆਖੇ ਲੱਗਣ ਤੋਂ ਮਨ੍ਹਾ ਕੀਤਾ।
Fareedkot Teekaਪੁਨਾ ਰਾਜਾ ਜਨਮੇਜਾ ਕੋ ਵਿਆਸ ਜੀ ਨੇ ਸਿਖ੍ਯਾ ਦੇ ਕਰ ਜਿਨ ਕਰਮੋਂ ਤੇ ਬਰਜਣਾਂ ਅਰਥਾਤ ਹਟੇ ਰਹਿਣਾ ਪੜਾਇਆ, ਭਾਵ ਘੋੜਾ ਲੈਣਾ ਦਖਣ ਦਿਸ਼ਾ ਵਲ ਜਾਣਾ, ਇਸਤ੍ਰੀ ਲੈ ਆਉਣੀ, ਬ੍ਰਹਮਣ ਯਗ ਕਰ ਮਾਰਨੇ, ਇਨ ਸਭ ਬਾਤਾਂ ਤੇ ਪੜ੍ਹ ਪੜ੍ਹਾਇ ਕਰ ਵਰਜਿਆ ਥਾ॥
Prof. Sahib Singhਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮੱਤ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ)ਪਦ ਅਰਥ ਦੇ = ਦੇ ਕੇ। ਮਤੀ = ਮੱਤਾਂ। ਬਰਜਿ = ਵਰਜ ਕੇ, ਰੋਕ ਕੇ। ਬਿਆਸਿ = ਬਿਆਸ ਨੇ।
SikhNet (Spanish)Vyas, advirtió al rey Yameya, no hacer tres cosas, pero él realizó las ceremonias sagradas y mató a dieciocho Brahmanes,
ਤਿਨੑਿ ਕਰਿ ਜਗ ਅਠਾਰਹ ਘਾਏ; ਕਿਰਤੁ. ਨ ਚਲੈ ਚਲਾਇਆ ॥੪॥
tina kar jag atthaarah ghaae; kirat. na chalai chalaaeaa |4|
Sant Singh KhalsaBut he performed the sacred feast and killed eighteen Brahmins; the record of one's past deeds cannot be erased. ||4||
Manmohan SinghHe performed sacred feast and put to death the eighteen Brahmans. By trying to erase it, one can erase not the writ of the past deeds.
Manmohan Singh (Punjabi)ਉਸ ਨੇ ਪਵਿੱਤਰ ਸਦਾ ਪਰਤ ਲਾਏ ਅਤੇ ਅਠਾਰਾ ਬ੍ਰਾਹਮਣਾ ਨੂੰ ਮਰਵਾ ਦਿਤਾ। ਪੂਰਬਲੇ ਕਰਮਾਂ ਦੀ ਲਿਖਤਕਾਰ ਨੂੰ ਮੇਟਣ ਦੀ ਕੋਸ਼ਿਸ਼ ਦੁਆਰਾ ਬੰਦਾ ਉਸ ਨੂੰ ਮੇਟ ਨਹੀਂ ਸਕਦਾ।
Fareedkot Teekaਪਰੰਤੂ ਜਿਸ ਜਨਮੇਜਾ ਨੇ ਓਹੀ ਕਰਮ ਕਰ ਕੇ ਜਗ ਮੇਂ ਅਠਾਰਹ ਬ੍ਰਹਮਣ ਮਾਰੇ ਤਿਸ ਕਾ ਫਲ੍ਹ ਕੁਸ਼ਟ ਹੂਆ। ਤਾਂ ਤੇ (ਕਿਰਤੁ) ਕਰਮ ਕੀਆ ਹੂਆ ਕਿਸੀ ਕਾ ਚਲਾਯਾ ਹੂਆ ਚਲਤਾ ਨਹੀਂ, ਭਾਵ ਹਟਾਯਾ ਹੂਆ ਹਟਤਾ ਨਹੀਂ ਹੈ॥੪॥☬ਤਿਸੀ ਤੇ ਤਿਸ ਹਰੀ ਅਗੇ ਐਸੇ ਬੇਨਤੀ ਕਰੋ:
Prof. Sahib Singhਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ॥੪॥ਪਦ ਅਰਥ ਤਿਨਿ = ਉਸ (ਰਾਜੇ ਜਨਮੇਜਾ) ਨੇ। ਘਾਏ = ਮਾਰ ਦਿੱਤੇ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥
SikhNet (Spanish)el recuento de las acciones pasadas no puede ser borrado. (4)
ਗਣਤ. ਨ ਗਣੀਂ, ਹੁਕਮੁ ਪਛਾਣਾ; ਬੋਲੀ ਭਾਇ ਸੁਭਾਈ ॥
ganat. na gananee, hukam pachhaanaa; bolee bhaae subhaaee |
Sant Singh KhalsaI do not try to calculate the account; I accept the Hukam of God's Command. I speak with intuitive love and respect.
Manmohan SinghI reckon not accounts and realise the Lord's will and I talk with lovable disposition.
Manmohan Singh (Punjabi)ਮੈਂ ਲੇਖਾ ਪਤਾ ਨਹੀਂ ਗਿਣਦਾ ਅਤੇ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹਾਂ ਅਤੇ ਪਿਆਰ-ਪਰੇ ਸੁਭਾਅ ਨਾਲ ਬੋਲਦਾ ਹਾਂ।
Fareedkot Teekaਹੇ ਵਾਹਿਗੁਰੂ! ਮੈਂ ਅਪਨੇ ਕਰਮੋਂ ਕੀ ਗਿਣਤੀ ਨਹੀਂ ਗਿਣਤਾ ਹੂੰ। ਜੋ ਕੁਛ ਮੈਂ ਸੁਭਾਵਕ ਭੀ ਬੋਲਤਾ ਹੂੰ ਤੋ ਭੀ (ਭਾਇ) ਪ੍ਰੇਮ ਕਰ ਹੀ ਬੋਲਤਾ ਹੂੰ, ਭਾਵ ਤੇਰੇ ਅਗੇ ਆਪਾ ਭਾਵ ਨਹੀਂ ਜਨਾਵਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ।ਪਦ ਅਰਥ ਨ ਗਣੀ = ਮੈਂ ਨਹੀਂ ਗਿਣਦਾ। ਬੋਲੀ = ਮੈਂ ਬੋਲਦਾ ਹਾਂ। ਭਾਇ = ਪ੍ਰੇਮ ਵਿਚ।
SikhNet (Spanish)No trato de sacar la cuenta, sólo acepto el Jukam del Mandato de Dios y hablo con Amor Intuitivo y Respeto;
ਜੋ ਕਿਛੁ ਵਰਤੈ. ਤੁਧੈ ਸਲਾਹੀਂ; ਸਭ ਤੇਰੀ ਵਡਿਆਈ ॥੫॥
jo kichh varatai. tudhai salaahanee; sabh teree vaddiaaee |5|
Sant Singh KhalsaNo matter what happens, I will praise the Lord. It is all Your Glorious Greatness, O Lord. ||5||
Manmohan SinghWhatever may happen, I will continue to praise Thee, my Lord. Thy glory alone is manifested everywhere.
Manmohan Singh (Punjabi)ਜੋ ਕੁਝ ਮਰਜੀ ਪਿਆ ਹੋਵੇ, ਮੈਂ ਤੇਰਾ ਜੱਸ ਕਰਦਾ ਰਹਾਂਗਾ ਮੇਰੇ ਸਾਈਂ! ਤੇਰੀ ਪ੍ਰਭਤਾ ਹੀ ਹਰ ਜਗ੍ਹਾ ਵਿਚਰ ਰਹੀ ਹੈ।
Fareedkot Teekaਜੋ ਕਿਛ ਮੇਰੇ ਸਾਥ ਜਗਤ ਮੇਂ ਵਰਤਤਾ ਹੈ ਤਿਸ ਕੋ ਦੇਖ ਕਰ ਮੈਂ ਤੁਝ ਕੋ ਹੀ ਸਲਾਹਿਤਾ ਹੂੰ, ਕਿਉਂਕਿ ਇਹੁ ਸੰਪੂਰਨ ਤੇਰੀ ਹੀ ਵਡਿਆਈ ਹੈ॥ ਵਾ ਤੇਰੀ ਇਛਾ ਅਨਸਾਰ ਹੈ॥੫॥
Prof. Sahib Singhਮੈਂ ਤਾਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ॥੫॥ਪਦ ਅਰਥ ਤੁਥੈ = ਤੈਨੂੰ ਹੀ, ਹੇ ਪ੍ਰਭੂ! ਸਾਲਾਹੀ = ਮੈਂ ਸਲਾਹੁੰਦਾ ਹਾਂ ॥੫॥
SikhNet (Spanish)sin importar lo que pase, voy a alabar al Señor, es todo Tu Gloriosa Grandeza, oh Señor. (5)
ਗੁਰਮੁਖਿ ਅਲਿਪਤੁ. ਲੇਪੁ ਕਦੇ, ਨ ਲਾਗੈ; ਸਦਾ ਰਹੈ ਸਰਣਾਈ ॥
guramukh alipat. lep kade, na laagai; sadaa rahai saranaaee |
Sant Singh KhalsaThe Gurmukh remains detached; filth never attaches itself to him. He remains forever in God's Sanctuary.
Manmohan SinghThe Guru ward remains detached and filth attaches to him not ever. He ever abides in the Lord's refuge.
Manmohan Singh (Punjabi)ਗੁਰੂ-ਅਨੁਸਾਰੀ ਨਿਰਲੇਪ ਰਹਿੰਦਾ ਹੈ ਅਤੇ ਮੈਲ ਉਸ ਨੂੰ ਕਦਾਚਿਤ ਨਹੀਂ ਚਿਮੜਦੀ। ਉਹ ਹਮੇਸ਼ਾਂ ਸਾਈਂ ਦੀ ਸ਼ਰਣ ਅੰਦਰ ਵੱਸਦਾ ਹੈ।
Fareedkot Teekaਜੋ ਗੁਰਮੁਖ ਹੈਂ, ਸੋ ਸਭ ਤੇ ਅਲੇਪ ਹੈਂ, ਤਿਨ ਕੋ ਤੇਰੀ ਮਾਯਾ ਕਾ ਲੇਪ ਕਬੀ ਨਹੀਂ ਲਾਗਤਾ ਹੈਂ। ਕਿਉਂਕਿ ਓਹ ਤੇਰੀ ਸਦਾ ਸਰਣਾਈ ਰੈਹਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ।ਪਦ ਅਰਥ ਅਲਿਪਤੁ = ਨਿਰਲੇਪ।
SikhNet (Spanish)El Gurmukj permanece desapegado, la suciedad nunca se le pega y permanece para siempre en el Santuario de Dios.
ਮਨਮੁਖੁ ਮੁਗਧੁ. ਆਗੈ ਚੇਤੈ ਨਾਹੀ; ਦੁਖਿ ਲਾਗੈ ਪਛੁਤਾਈ ॥੬॥
manamukh mugadh. aagai chetai naahee; dukh laagai pachhutaaee |6|
Sant Singh KhalsaThe foolish self-willed manmukh does not think of the future; he is overtaken by pain, and then he regrets. ||6||
Manmohan SinghThe unwise egocentric contemplates not his Lord in time; overtaken by pain regrets he.
Manmohan Singh (Punjabi)ਮੂਰਖ ਮਨ ਮਤੀਆ ਮਹਿਲਾ ਆਪਣੇ ਸੁਆਮੀ ਨੂੰ ਨਹੀਂ ਸਿਮਰਦਾ। ਪੀੜ ਪੈਣਾ ਤੇ ਉਹ ਪਸਚਾਤਾਪ ਕਰਦਾ ਹੈ।
Fareedkot Teekaਔਰ ਜੋ ਮਨਮੁਖ ਹੈਂ, ਸੋ ਮੂਰਖਤਾ ਕਰ ਕੇ ਤੇਰੇ ਨਾਮ ਕਾ ਸਿਮਰਨ ਮਰਣ ਤੇ ਪਹਿਲੇ ਨਹੀਂ ਕਰਤੇ ਹੈਂ। ਤਿਸ ਕਰ ਆਗੇ ਪਰਲੋਕ ਮੇਂ ਜਾਇ ਕਰ ਤਿਨੋਂ ਕੌ ਨਰਕੋਂ ਕਾ ਦੁਖ ਲਾਗੇਗਾ ਤਬ ਪਸਚਾਤਾਪ ਕਰੈਂਗੇ॥੬॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ॥੬॥ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਗੈ = ਪਹਿਲਾਂ, ਵੇਲੇ ਸਿਰ। ਦੁਖਿ ਲਾਗੈ = ਦੁੱਖ ਲੱਗਿਆਂ, ਜਦੋਂ ਦੁਖ ਵਿਚ ਫਸਦਾ ਹੈ ॥੬॥
SikhNet (Spanish)El tonto y soberbio Manmukj, no piensa en el futuro, el dolor lo sobrepasa y después se arrepiente. (6)
ਆਪੇ ਕਰੇ ਕਰਾਏ ਕਰਤਾ; ਜਿਨਿ ਏਹ ਰਚਨਾ ਰਚੀਐ ॥
aape kare karaae karataa; jin eeh rachanaa racheeai |
Sant Singh KhalsaThe Creator who created this creation acts, and causes all to act.
Manmohan SinghThe Creator, who has created this universe, does everything Himself and He makes others do.
Manmohan Singh (Punjabi)ਰਚਨਹਾਰ, ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਹੈ, ਸਾਰਾ ਕੁਝ ਖੁਦ ਹੀ ਕਰਦਾ ਅਤੇ ਹੋਰਨਾਂ ਪਾਸੋਂ ਕਰਵਾਉਂਦਾ ਹੈ।
Fareedkot Teekaਤਾਂ ਤੇ ਹੇ ਭਾਈ! ਜਿਸ ਨੇ ਇਸ ਪੂਰਨ ਸੰਸਾਰ ਕੀ ਰਚਨਾ ਰਚੀ ਹੈ ਓਹੁ ਸਰਬ ਕਾ (ਕਰਤਾ) ਰਚਨੇਹਾਰਾ ਵਾਹਿਗੁਰੂ ਆਪ ਹੀ ਜੀਵੋਂ ਕੋ ਉਤਪਤਿ ਕਰਤਾ ਹੈ ਔ ਆਪੇ ਹੀ ਜੀਵੋਂ ਸੇ ਕਰਮੋਂ ਕੋ ਕਰਾਵਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।ਪਦ ਅਰਥ ਜਿਨਿ = ਜਿਸ (ਕਰਤਾਰ) ਨੇ।
SikhNet (Spanish)El Creador creó la creación y la hace actuar, oh Dios,
ਹਰਿ ਅਭਿਮਾਨੁ. ਨ ਜਾਈ ਜੀਅਹੁ; ਅਭਿਮਾਨੇ ਪੈ ਪਚੀਐ ॥੭॥
har abhimaan. na jaaee jeeahu; abhimaane pai pacheeai |7|
Sant Singh KhalsaO Lord, egotistical pride does not depart from the soul. Falling into egotistical pride, one is ruined. ||7||
Manmohan SinghO God, ego leaves not the man's mind. Falling in ego, he is wasted away.
Manmohan Singh (Punjabi)ਹੇ ਵਾਹਿਗੁਰੂ! ਹੰਗਤਾ ਮਨੁਸ਼ ਦੇ ਮਨ ਅੰਦਰੋ ਨਹੀਂ ਜਾਂਦੀ। ਹੰਗਤਾ ਅੰਦਰ ਡਿੱਗ ਉਹ ਬਰਬਾਦ ਹੋ ਜਾਂਦਾ ਹੈ।
Fareedkot Teekaਜੀਵੋਂ ਕੇ ਰਿਦੇ ਤੇ ਜਬ ਲਗ ਦੇਹ ਅਭਿਮਾਨ ਹਰਿਆ ਨਹੀਂ ਜਾਤਾ ਤਬ ਲਗ ਅਭਿਮਾਨ ਕੀ ਅਗਨੀ ਮੇਂ ਪੜ ਕਰ (ਪਚੀਐ) ਜਲਨਾ ਹੋਤਾ ਹੈ॥੭॥
Prof. Sahib Singhਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ॥੭॥ਪਦ ਅਰਥ ਹਰਿ = ਹੇ ਹਰੀ! ਜੀਅਹੁ = ਦਿਲ ਵਿਚੋਂ। ਪੈ = ਪੈ ਕੇ ॥੭॥
SikhNet (Spanish)el orgullo egoísta no desaparece del Alma y quien cae presa de eso es arruinado. (7)
ਭੁਲਣ ਵਿਚਿ ਕੀਆ ਸਭੁ ਕੋਈ; ਕਰਤਾ ਆਪਿ. ਨ ਭੁਲੈ ॥
bhulan vich keea sabh koee; karataa aap. na bhulai |
Sant Singh KhalsaEveryone makes mistakes; only the Creator does not make mistakes.
Manmohan SinghEvery one commits error, only the Creator, Himself, errors not.
Manmohan Singh (Punjabi)ਹਰ ਜਣਾ ਗਲਤੀ ਕਰਦਾ ਹੈ, ਕੇਵਲ ਰਚਨਾਹਾਰ ਖੁਦ ਕੋਈ ਗਲਤੀ ਨਹੀਂ ਕਰਦਾ।
Fareedkot Teekaਤਾਂ ਤੇ ਅਪਣੀ ਮਾਯਾ ਕਰ ਸਭ ਕਿਸੀ ਕੋ ਭੁਲਣੇ ਬੀਚ ਕੀਆ ਹੈ ਔਰ ਓਹੁ ਸਰਬ ਕਾ ਕਰਤਾ ਵਾਹਿਗੁਰੂ ਆਪ ਕਬੀ ਭੂਲਤਾ ਨਹੀਂ ਹੈ॥
Prof. Sahib Singhਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ।ਪਦ ਅਰਥ ਸਭੁ ਕੋਈ = ਹਰੇਕ ਜੀਵ।
SikhNet (Spanish)Todos cometen errores, sólo el creador no los comete.
ਨਾਨਕ. ਸਚਿ ਨਾਮਿ ਨਿਸਤਾਰਾ; ਕੋ ਗੁਰ ਪਰਸਾਦਿ ਅਘੁਲੈ ॥੮॥੪॥
naanak. sach naam nisataaraa; ko gur parasaad aghulai |8|4|
Sant Singh KhalsaO Nanak, salvation comes through the True Name. By Guru's Grace, one is released. ||8||4||
Manmohan SinghNanak, emancipation is obtained, through the True Name. Some rare one, by the Guru's grace, is freed of the bonds.
Manmohan Singh (Punjabi)ਨਾਨਕ ਕਲਿਆਣ ਸਤਿਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਹੀ ਬੰਦਖਲਾਸ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸਚੇ ਨਾਮ ਕਰ ਹੀ ਨਿਸਤਾਰਾ ਹੋਤਾ ਹੈ, ਗੁਰੋਂ ਕੀ ਕ੍ਰਿਪਾ ਕਰ ਕੇ ਕੋਈ ਵਿਰਲਾ ਹੀ ਬੰਧਨੋਂ ਸੇ (ਅਘੁਲੈ) ਛੂਟਤਾ ਹੈ॥☬ਇਸ ਅਸਟਪਦੀ ਮੇਂ ਚਾਰ ਇਤਹਾਸੋਂ ਕੇ ਪ੍ਰਮਾਣ ਦੇ ਕਰ ਜੀਵ ਕੀ ਪ੍ਰਤੰਤ੍ਰਤਾ ਉਚਾਰਨ ਕਰੀ ਹੈ, ਸੋ ਇਤਿਹਾਸ ਪੁਰਾਣੋਂ ਮੇਂ ਪ੍ਰਸਿਧ ਹੈ॥੮॥੪॥☬ਸ੍ਵੈਮਨ ਕੇ ਪਰਥਾਇ ਸਰਬ ਜਨੋਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ॥੮॥੪॥ਪਦ ਅਰਥ ਨਿਸਤਾਰਾ = ਵਿਕਾਰਾਂ ਤੋਂ ਖ਼ਲਾਸੀ। ਪਰਸਾਦਿ = ਕਿਰਪਾ ਨਾਲ। ਅਘੁਲੈ = ਖ਼ਲਾਸੀ ਪ੍ਰਾਪਤ ਕਰਦਾ ਹੈ ॥੮॥੪॥
SikhNet (Spanish)Oh dice Nanak, La Salvación viene a través del Verdadero Nombre y por la Gracia del Guru uno es liberado. (8-4)