ੴ

ਸਿੱਖਬਾਣੀ · SikhBani

ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥

agam agochar daras teraa so paae jis masatak bhaag
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 406 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)A través del Servicio Devocional del Señor la duda y el temor se van y Nanak contempla siempre Tu Visión. (4-4-139)

ਅਗਮ ਅਗੋਚਰੁ ਦਰਸੁ ਤੇਰਾ; ਸੋ ਪਾਏ. ਜਿਸੁ ਮਸਤਕਿ ਭਾਗੁ ॥

agam agochar daras teraa; so paae. jis masatak bhaag |

Sant Singh KhalsaThe Blessed Vision of Your Darshan is unapproachable and incomprehensible; he alone obtains it, who has such good destiny recorded upon his forehead.
Manmohan SinghThy sight, O Lord, is unapproachable. And incomprehensible and he alone obtains it who has good luck recorded on his forehead.
Manmohan Singh (Punjabi)ਤੇਰਾ ਦੀਦਾਰ ਹੇ ਸਾਹਿਬ! ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਮਨ ਬਾਣੀ ਸੇ ਅਗਮ ਇੰਦ੍ਰਯੋਂ ਸੇ ਅਗੋਚਰ ਜੋ ਤੇਰਾ ਦਰਸ਼ਨ ਹੈ, ਸੋ ਪਾਉਤਾ ਹੈ ਜਿਸ ਕੇ ਮਸਤਕ ਪਰ ਭਾਗ ਹੋਤਾ ਹੈ॥
Prof. Sahib Singhਹੇ ਅਪਹੁੰਚ ਪ੍ਰਭੂ! ਤੂੰ ਮਨੁੱਖਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੇਰਾ ਦਰਸਨ ਓਹੀ ਮਨੁੱਖ ਕਰਦਾ ਹੈ, ਜਿਸ ਦੇ ਮੱਥੇ ਉਤੇ ਕਿਸਮਤ ਜਾਗ ਪੈਂਦੀ ਹੈ।

ਪਦ ਅਰਥ ਅਲਖ = ਹੇ ਅਪਹੁੰਚ ਪ੍ਰਭੂ! ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮਸਤਕਿ = ਮੱਥੇ ਉਤੇ।

SikhNet (Spanish)Asa, Mejl Guru Aryan, Quinto Canal Divino.

ਆਪਿ ਕ੍ਰਿਪਾਲਿ. ਕ੍ਰਿਪਾ ਪ੍ਰਭਿ ਧਾਰੀ; ਸਤਿਗੁਰਿ ਬਖਸਿਆ ਹਰਿ ਨਾਮੁ ॥੧॥

aap kripaal. kripaa prabh dhaaree; satigur bakhasiaa har naam |1|

Sant Singh KhalsaThe Merciful Lord God has bestowed His Mercy, and the True Guru has granted the Lord's Name. ||1||
Manmohan SinghThe Merciful Master, has Himself shows mercy to me, and the True Guru has granted God's Name unto me.
Manmohan Singh (Punjabi)ਮਿਹਰਬਾਨ ਮਾਲਕ ਨੇ ਖੁਦ ਮੇਰੇ ਉਤੇ ਮਿਹਰਬਾਨੀ ਕੀਤੀ ਹੈ, ਇਸ ਲਈ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਪਰਦਾਨ ਕੀਤਾ ਹੈ।
Fareedkot Teekaਤੈਂ ਕ੍ਰਿਪਾਲ ਪ੍ਰਭੂ ਨੇ ਜਬ ਆਪ ਕ੍ਰਿਪਾ ਧਾਰੀ ਹੈ ਤਬ ਸਤਗੁਰ ਨੇ ਹਰਿ ਨਾਮ ਦੀਆ ਹੈ॥੧॥
Prof. Sahib Singh(ਜਿਸ ਮਨੁੱਖ ਉਤੇ) ਕਿਰਪਾ ਦੇ ਘਰ ਪਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦੀ ਨਾਮ (-ਸਿਮਰਨ ਦੀ ਦਾਤਿ) ਬਖ਼ਸ਼ ਦਿੱਤੀ ॥੧॥

ਪਦ ਅਰਥ ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਸਤਿਗੁਰਿ = ਸਤਿਗੁਰ ਨੇ ॥੧॥

SikhNet (Spanish)Tu Visión, oh Señor, es Inalcanzable e Insondable y solamente aquél que tiene ese Destino es bendecido con Ella.

ਕਲਿਜੁਗੁ ਉਧਾਰਿਆ; ਗੁਰਦੇਵ ॥

kalijug udhaariaa; guradev |

Sant Singh KhalsaThe Divine Guru is the Saving Grace in this Dark Age of Kali Yuga.
Manmohan SinghThe Divine Guru has saved the Dark-age.
Manmohan Singh (Punjabi)ਨਿਰੰਕਾਰੀ ਗੁਰਾਂ ਨੇ ਕਲਜੁਗ ਨੂੰ ਤਾਰ ਦਿੱਤਾ ਹੈ।
Fareedkot Teekaਹੇ ਮਹਾਰਾਜ! ਇਸ ਕਲਜੁਗ ਕਾ, ਭਾਵ ਕਲਜੁਗ ਕੇ ਜੀਵੋਂ ਕਾ ਗੁਰੂ ਨਾਨਕ ਦੇਵ ਜੀ ਨੇ ਨਿਸਤਾਰਾ ਕਰ ਦੀਆ ਹੈ; ਵਾ ਸਭ ਜੁਗੋਂ ਮੇਂ ਪਰਕਾਸ ਰੂਪ ਗੁਰੋਂ ਨੇ ਜੀਵੋਂ ਕੋ ਕਲਪਨਾ ਸੇ ਨਿਕਾਲਿਆ ਹੈ॥
Prof. Sahib Singhਹੇ ਸਤਿਗੁਰੂ! ਤੂੰ (ਤਾਂ) ਕਲਿਜੁਗ ਨੂੰ ਭੀ ਬਚਾ ਲਿਆ ਹੈ (ਜਿਸ ਨੂੰ ਹੋਰ ਜੁਗਾਂ ਨਾਲੋਂ ਭੈੜਾ ਸਮਝਿਆ ਜਾਂਦਾ ਹੈ),

ਪਦ ਅਰਥ ਕਲਿਜੁਗੁ = (ਭਾਵ,) ਕਲਜੁਗੀ ਜੀਵਾਂ ਨੂੰ, ਵਿਕਾਰੀ ਜੀਵਾਂ ਨੂੰ। ਗੁਰਦੇਵ = ਹੇ ਗੁਰਦੇਵ!

SikhNet (Spanish)Con quien sea que el Señor es Misericordioso, lo Bendice con Su Nombre. (1)

ਮਲ ਮੂਤ ਮੂੜ. ਜਿ ਮੁਘਦ ਹੋਤੇ; ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥

mal moot moorr. ji mughad hote; sabh lage teree sev |1| rahaau |

Sant Singh KhalsaEven those fools and idiots, stained with feces and urine, have all taken to Your service. ||1||Pause||
Manmohan SinghThe fools and blockheads, who are filthy like ordure and urine have all taken to Thy service. Pause.
Manmohan Singh (Punjabi)ਮੂਰਖ ਅਤੇ ਬੁਧੂ ਜੋ ਗੰਦਗੀ ਅਤੇ ਪਿਸ਼ਾਬ ਦੀ ਤਰ੍ਹਾਂ ਗਲੀਜ਼ ਹਨ, ਸਾਰੇ ਤੇਰੀ ਟਹਿਲ ਸੇਵਾ ਅੰਦਰ ਜੁੱਟ ਗਏ ਹਨ, ਹੇ ਸੁਆਮੀ! ਠਹਿਰਾਉ।
Fareedkot Teekaਜੋ ਮਲ ਮੂਤਰ ਸਮ ਸਰੀਰ ਕਰ ਕੇ ਅਸ਼ੁਧ ਥੇ ਅਰ ਮਨ ਕਰ ਕੇ ਮੂਰਖ ਥੇ ਅਰ ਬਾਣੀ ਕਰ ਕੇ ਜੋ ਮੁਗਧ ਥੇ, ਸੋ ਸਭ ਗੁਰ ਕ੍ਰਿਪਾ ਸੇ ਹੀ ਤੇਰੀ ਸੇਵਾ ਮੇਂ ਲਗੇ ਹੈਂ॥੧॥ ਰਹਾਉ ॥
Prof. Sahib Singh(ਜੇਹੜੇ ਭੀ) ਪਹਿਲਾਂ) ਗੰਦੇ ਤੇ ਮੂਰਖ (ਸਨ ਉਹ) ਸਾਰੇ ਤੇਰੀ ਸੇਵਾ ਵਿਚ ਆ ਲੱਗੇ ਹਨ (ਤੇਰੀ ਦੱਸੀ ਪ੍ਰਭੂ ਦੀ ਸੇਵਾ-ਭਗਤੀ ਕਰਨ ਲੱਗ ਪਏ ਹਨ) ॥੧॥ ਰਹਾਉ ॥

ਪਦ ਅਰਥ ਮਲ ਮੂਤ = ਗੰਦੇ। ਜਿ = ਜੇਹੜੇ। ਮੁਘਦ = ਮੂਰਖ। ਸਭਿ = ਸਾਰੇ ॥੧॥ ਰਹਾਉ ॥

SikhNet (Spanish)En la era de la oscuridad uno es salvado solamente a través del Guru,

ਤੂ ਆਪਿ ਕਰਤਾ. ਸਭ ਸ੍ਰਿਸਟਿ ਧਰਤਾ; ਸਭ ਮਹਿ ਰਹਿਆ ਸਮਾਇ ॥

too aap karataa. sabh srisatt dharataa; sabh meh rahiaa samaae |

Sant Singh KhalsaYou Yourself are the Creator, who established the entire world. You are contained in all.
Manmohan SinghThou Thyself art the creator and the Establisher of the whole world. Thou art contained amongst all.
Manmohan Singh (Punjabi)ਤੂੰ ਖੁਦ ਸਿਰਜਣਹਾਰ ਅਤੇ ਸਾਰੇ ਸੰਸਾਰ ਨੂੰ ਅਸਥਾਪਨ ਕਰਨ ਵਾਲਾ ਹੈ ਤੂੰ ਸਾਰਿਆ ਅੰਦਰ ਰਮ ਰਿਹਾ ਹੈ।
Fareedkot Teekaਹੇ ਸ੍ਵਾਮੀ! ਤੂੰ ਆਪ ਹੀ ਸਭ ਸ੍ਰਿਸ੍ਟੀ ਕਾ ਕਰਤਾ ਹੈਂ ਔ ਆਪ ਹੀ ਪਾਲਨਾ ਧਾਰਤਾ ਹੈ, ਆਪ ਹੀ ਸਭ ਮੇਂ ਪੂਰਨ ਹੋ ਰਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ਤੂੰ ਆਪ (ਹੀ) ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ,

ਪਦ ਅਰਥ ਧਰਤਾ = ਸਹਾਰਾ ਦੇਣ ਵਾਲਾ।

SikhNet (Spanish)y entonces todos aquéllos que eran viciosos, impíos e ignorantes se dedican al Servicio del Señor. (1-Pausa)

ਧਰਮ ਰਾਜਾ ਬਿਸਮਾਦੁ ਹੋਆ; ਸਭ ਪਈ ਪੈਰੀ ਆਇ ॥੨॥

dharam raajaa bisamaad hoaa; sabh pee pairee aae |2|

Sant Singh KhalsaThe Righteous Judge of Dharma is wonder-struck, at the sight of everyone falling at the Lord's Feet. ||2||
Manmohan SinghThe Righteous judge was taken by surprise, at the sight of all men falling at the Lord's Feet.
Manmohan Singh (Punjabi)ਸਾਰੇ ਲੋਕਾ ਨੂੰ ਸਾਹਿਬ ਦੇ ਚਰਣੀ ਪੈਦੇ ਵੇਖ ਕੇ ਧਰਮ ਰਾਇ ਹੈਰਾਨ ਹੋ ਗਿਆ ਹੈ।
Fareedkot Teekaਸਤਗੁਰ ਨਾਨਕ ਦੇਵ ਜੀ ਕੇ ਵਾ ਔਰ ਗੁਰੋਂ ਕੇ ਇਸ ਨਾਮ ਦਾਨ ਕੋ ਦੇਖ ਕਰ ਕੇ ਧਰਮ ਰਾਜਾ ਭੀ ਅਚਰਜ ਹੋ ਗਯਾ ਹੈ। ਸਭ ਚਰਾਚਰ ਦੇਵ ਮਾਨੁਖ ਸ੍ਰਿਸ੍ਟੀ ਗੁਰੂ ਬਾਬੇ ਕੇ ਵਾ ਅੰਨ੍ਯ ਮਹਾਤਮਾਂ ਜੋ ਗੁਰ ਪਦ ਕੇ ਅਧਿਕਾਰੀ ਹੈਂ ਤਿਨ ਕੀ ਚਰਨੀ ਆਨ ਪੜੀ ਹੈ॥੨॥
Prof. Sahib Singh(ਫਿਰ ਕੋਈ ਜੁਗ ਚੰਗਾ ਕਿਵੇਂ? ਤੇ, ਕੋਈ ਜੁਗ ਮਾੜਾ ਕਿਵੇਂ? ਭਾਵੇਂ ਇਸ ਕਲਿਜੁਗ ਨੂੰ ਚੌਹਾਂ ਜੁਗਾਂ ਵਿਚੋਂ ਭੈੜਾ ਕਿਹਾ ਜਾਂਦਾ ਹੈ, ਫਿਰ ਭੀ) ਧਰਮ ਰਾਜ ਹੈਰਾਨ ਹੋ ਰਿਹਾ ਹੈ (ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵਲੋਂ ਹਟ ਕੇ) ਸਾਰੀ ਲੁਕਾਈ ਤੇਰੀ ਚਰਨੀਂ ਲੱਗ ਰਹੀ ਹੈ। (ਸੋ, ਜੇ ਪੁਰਾਣੇ ਖ਼ਿਆਲਾਂ ਵਲ ਜਾਈਏ ਤਾਂ ਭੀ ਇਹ ਕਲਿਜੁਗ ਮਾੜਾ ਜੁਗ ਨਹੀਂ, ਤੇ ਇਹ ਜੁਗ ਜੀਵਾਂ ਨੂੰ ਮੰਦ-ਕਰਮਾਂ ਵਲ ਨਹੀਂ ਪ੍ਰੇਰਦਾ) ॥੨॥

ਪਦ ਅਰਥ ਬਿਸਮਾਦੁ = ਹੈਰਾਨ ॥੨॥

SikhNet (Spanish)Tú Mismo eres mi Señor Creador, el Sostenedor de Tu Creación y Tú estás contenido en todo.

ਸਤਜੁਗੁ ਤ੍ਰੇਤਾ. ਦੁਆਪਰੁ ਭਣੀਐ; ਕਲਿਜੁਗੁ ਊਤਮੋ. ਜੁਗਾ ਮਾਹਿ ॥

satajug tretaa. duaapar bhaneeai; kalijug aootamo. jugaa maeh |

Sant Singh KhalsaThe Golden Age of Sat Yuga, the Silver Age of Trayta Yuga, and the Brass Age of Dwaapar Yuga are good; but the best is the Dark Age, the Iron Age, of Kali Yuga.
Manmohan SinghThe Satyug (Gold age), Treta (Silver age) and Doapar (Brass age). are said to be good ages, but the Kalyuga (Iron age) is the best of all.
Manmohan Singh (Punjabi)ਸਤਿਯੁਗ, ਤ੍ਰੇਤਾ ਅਤੇ ਦੁਆਪਰ ਚੰਗੇ ਯੁਗ ਆਖੇ ਜਾਂਦੇ ਹਨ ਪ੍ਰੰਤੂ ਕਲਯੁਗ ਸਾਰਿਆਂ ਨਾਲੋਂ ਸ਼੍ਰੇਸ਼ਟ ਹੈ।
Fareedkot Teekaਸਤਜੁਗੁ ਦ੍ਵਾਪਰ ਤ੍ਰੇਤਾ ਕਹਤੇ ਹੈਂ ਕਿ ਅਛੇ ਹੈਂ, ਪਰੰਤੂ ਕਲਿਜੁਗੁ ਸਭ ਜੁਗੋਂ ਮੇਂ ਉਤਮ ਹੈ॥
Prof. Sahib Singhਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿਚ ਸ੍ਰੇਸ਼ਟ ਹੈ,

ਪਦ ਅਰਥ ਭਣੀਐ = ਆਖਿਆ ਜਾਂਦਾ ਹੈ।

SikhNet (Spanish)El Rey de la Rectitud se sorprendió al ver a los hombres postrarse a los Pies del Señor. (2)

ਅਹਿ ਕਰੁ ਕਰੇ. ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ. ਕਿਸੈ ਥਾਇ ॥੩॥

eh kar kare. su eh kar paae; koee na pakarreeai. kisai thaae |3|

Sant Singh KhalsaAs we act, so are the rewards we receive; no one can take the place of another. ||3||
Manmohan SinghIn this age, one who does with this hand, receives the same with then other hand. None is apprehend in place of another.
Manmohan Singh (Punjabi)ਇਸ ਸਮੇ ਅੰਦਰ ਬੰਦਾ, ਜਿਹੜਾ ਇਸ ਹੱਥ ਨਾਲ ਕਰਦਾ ਹੈ, ਉਸ ਨੂੰ ਹੀ ਉਸ ਹੱਥ ਨਾਲ ਪਾ ਲੈਦਾ ਹੈ। ਕੋਈ ਜਣਾ ਦੂਜੇ ਦੀ ਥਾਂ ਤੇ ਨਹੀਂ ਫੜਿਆ ਜਾਂਦਾ।
Fareedkot Teekaਕ੍ਯੋਂ ਕਰ ਕੇ (ਅਹਿ ਕਰੁ) ਇਸ ਹਾਥ ਸੇ ਕਰਤਾ ਹੈ, ਸੋ ਇਸੀ ਹਾਥ ਸੇ ਪਾਇ ਲੇਤਾ ਹੈ ਅਰਥਾਤ ਜੋ ਕਰਮੁ ਕਰਤਾ ਹੈ, ਸੋਈ ਫਲ ਪਾਵਤਾ ਹੈ। ਸਤ, ਦੁਆਪੁਰ, ਤ੍ਰੇਤਾ ਕੀ ਭਾਂਤਿ ਨਹੀਂ ਕਿ ਏਕ ਕੇ ਕਰਨੇ ਸੇ ਦੇਸ, ਨਗਰ, ਕੁਲ ਕੋ ਪੀੜਾ ਹੋਇ। ਇਸ ਕਲੀ ਮੇਂ ਕੋਈ ਕਿਸੀ ਕੀ ਜਗਹ ਨਹੀਂ ਪਕੜਾ ਜਾਤਾ ਹੈ॥੩॥
Prof. Sahib Singh(ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ ॥੩॥

ਪਦ ਅਰਥ ਅਹਿ ਕਰੁ = ਇਸ ਹੱਥ। ਕਿਸੈ ਥਾਇ = ਕਿਸੇ ਦੂਜੇ ਥਾਂ ॥੩॥

SikhNet (Spanish)La era de oro, de plata y de bronce se dice que son buenas épocas, pero la era de hierro es la mejor de todas.

ਹਰਿ ਜੀਉ ਸੋਈ ਕਰਹਿ, ਜਿ ਭਗਤ ਤੇਰੇ ਜਾਚਹਿ; ਏਹੁ ਤੇਰਾ ਬਿਰਦੁ ॥

har jeeo soee kareh, ji bhagat tere jaacheh; ehu teraa birad |

Sant Singh KhalsaO Dear Lord, whatever Your devotees ask for, You do. This is Your Way, Your very nature.
Manmohan SinghO Reverend God, Thou doest that what Thine slaves ask for. This is Thy inherent disposition.
Manmohan Singh (Punjabi)ਹੇ ਪੂਜਨੀਯ ਵਾਹਿਗੁਰੂ! ਤੂੰ ਓਹੀ ਕੁਛ ਕਰਦਾ ਹੈ ਜੋ ਤੇਰੇ ਗੋਲੇ ਯਾਚਨਾ ਕਰਦੇ ਹਨ, ਇਸ ਤੇਰਾ ਪਰਕ੍ਰਿਤੀ ਸੁਭਾਵ ਹੈ।
Fareedkot Teekaਹੇ ਹਰਿ ਜੀ! ਸੋਈ ਤੂੰ ਕਰਤਾ ਹੈਂ, ਜੋ ਤੇਰੇ ਭਗਤ ਤੇਰੇ ਸੇ ਮਾਂਗਤੇ ਹੈਂ, ਇਹੀ ਆਪ ਕਾ (ਬਿਰਦੁ) ਪ੍ਰਣ ਹੈ॥
Prof. Sahib Singh(ਕੋਈ ਭੀ ਜੁਗ ਹੋਵੇ, ਤੂੰ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਆਇਆ ਹੈਂ) ਤੂੰ ਓਹੀ ਕੁਝ ਕਰਦਾ ਹੈਂ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ, ਇਹ ਤੇਰਾ ਮੁਢ ਕਦੀਮਾਂ ਦਾ ਸੁਭਾਉ ਹੈ।

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਜਾਚਹਿ = ਮੰਗਦੇ ਹਨ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ।

SikhNet (Spanish)En esta época el que haga algo con una mano recibe lo mismo de la otra; ninguno es castigado en lugar de otro. (3)

ਕਰ ਜੋੜਿ ਨਾਨਕ. ਦਾਨੁ ਮਾਗੈ; ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥

kar jorr naanak. daan maagai; apaniaa santaa dehi har daras |4|5|140|

Sant Singh KhalsaWith my palms pressed together, O Nanak, I beg for this gift; Lord, please bless Your Saints with Your Vision. ||4||5||140||
Manmohan SinghWith clasped hands I, O Nanak, crave for a boon, O God. Bless Thine saints with Thy sight.
Manmohan Singh (Punjabi)ਹੱਥ ਬੰਨ੍ਹ ਕੇ ਹੇ ਨਾਨਕ, ਇੱਕ ਦਾਤ ਦੀ ਯਾਚਨ ਕਰਦਾ ਹਾਂ, ਹੇ ਵਾਹਿਗੁਰੂ ਆਪਣੇ ਸਾਧੂਆਂ ਨੂੰ ਆਪਣਾ ਦਰਸ਼ਨ ਬਖਸ਼।
Fareedkot Teekaਗੁਰੂ ਅਰਜਨ ਦੇਵ ਜੀ ਕਹਤੇ ਹੈਂ: ਹਥ ਜੋੜ ਕਰ ਯਹੀ ਦਾਨ ਆਪ ਸੇ ਮਾਂਗਤਾ ਹੂੰ, ਹੇ ਹਰਿ! ਮੇਰੇ ਕੋ ਅਪਨੇ ਸੰਤਹੁ ਕੇ ਦਰਸਨ ਕਾ ਦਾਨੁ ਦੇਹੁ॥੪॥੫॥੧੪੦॥☬ਗੁਰੋਂ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਹਰੀ! (ਤੇਰਾ ਦਾਸ ਨਾਨਕ ਭੀ ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੋਂ) ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸਨ ਦੇਹ ॥੪॥੫॥੧੪੦॥

ਪਦ ਅਰਥ ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਹਰਿ = ਹੇ ਹਰੀ! ॥੪॥੫॥੧੪੦॥

SikhNet (Spanish)Oh Reverendo Dios, Tú haces lo que Tus Esclavos Te piden; esto es Tu Disposición Inherente.
Answers quote the Granth verbatim with Ang citations. AI commentary is not Gurbani and not a religious ruling.