ੴ

ਸਿੱਖਬਾਣੀ · SikhBani

ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥

audam krau karaavahu tthaakur pekhat saadhoo sang
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 405, 406 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 405

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਉਦਮੁ ਕਰਉ. ਕਰਾਵਹੁ ਠਾਕੁਰ; ਪੇਖਤ ਸਾਧੂ ਸੰਗਿ ॥

audam krau. karaavahu tthaakur; pekhat saadhoo sang | Ang 405

Sant Singh KhalsaI make the effort, as You cause me to do, my Lord and Master, to behold You in the Saadh Sangat, the Company of the Holy.
Manmohan SinghMeeting the society of saints, O Lord, prompted by Thee, I make an effort to see Thee.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਹੇ ਸੁਆਮੀ! ਤੇਰਾ ਪ੍ਰੇਰਿਆਂ ਹੋਇਆ, ਮੈਂ ਤੈਨੂੰ ਵੇਖਣ ਦਾ ਉਪਰਾਲਾ ਕਰਦਾ ਹਾਂ।
Fareedkot Teekaਹੇ ਠਾਕੁਰ! ਜੋ ਤੁਮ ਉਦਮ ਕਰਵਾਵਹੁ ਤੋ ਮੈਂ ਤੇਰੇ ਬਲ ਕਰ ਸਾਧ ਸੰਗ ਕਾ ਉਦਮ ਕਰੂੰਗਾ। ਮੈਂ ਸਾਧ ਸੰਗ ਕੀ ਓਰ ਦੇਖ ਰਹਾ ਹੂੰ ਪਰੰਤੂ ਮੁਝੇ ਪਰਾਪਤ ਨਹੀਂ ਹੂਆ॥
Prof. Sahib Singhਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤਿ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ।

ਪਦ ਅਰਥ ਕਰਉ = ਮੈਂ ਕਰਾਂ। ਕਰਾਵਹੁ = ਤੂੰ ਕਰਾਂਦਾ ਰਹੁ। ਠਾਕੁਰ = ਹੇ ਠਾਕੁਰ! ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)Asa, Mejl Guru Aryan, Quinto Canal Divino.

ਹਰਿ ਹਰਿ ਨਾਮੁ ਚਰਾਵਹੁ ਰੰਗਨਿ; ਆਪੇ ਹੀ ਪ੍ਰਭ ਰੰਗਿ ॥੧॥

har har naam charaavahu rangan; aape hee prabh rang |1| Ang 405

Sant Singh KhalsaI am imbued with the color of the Love of the Lord, Har, Har; God Himself has colored me in His Love. ||1||
Manmohan SinghO Lord God, my Master, Thou Thyself dye me with the colour of Thy Name.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦੀ ਰੰਗਤ ਨਾਲ ਰੰਗ ਦੇ।
Fareedkot Teekaਜਬ ਹਰਿ ਹਰਿ ਨਾਮ ਕੀ ਸਤਸੰਗ ਰੂਪੀ (ਰੰਗਨਿ) ਮਟੀ ਮੇਂ, ਹੇ ਪ੍ਰਭੂ! ਮੇਰੇ ਮਨ ਰੂਪ ਬਸਤ੍ਰ ਕੋ ਤੁਮ ਆਪ ਹੀ ਰੰਗ ਚੜਾਵਹੁਗੇ ਤਬ ਰੰਗਾ ਜਾਏਗਾ॥੧॥
Prof. Sahib Singhਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ ॥੧॥

ਪਦ ਅਰਥ ਚਰਾਵਹੁ = ਚਾੜ੍ਹਹੁ। ਰੰਗਨਿ = ਰੰਗਣ। ਪ੍ਰਭ = ਹੇ ਪ੍ਰਭੂ! ਰੰਗਿ = (ਆਪਣੇ ਨਾਮ-ਰੰਗ ਵਿਚ) ਰੰਗ ॥੧॥

SikhNet (Spanish)Hallándome en la Saad Sangat, la Compañía de los Santos, hago el esfuerzo de ser parte de ella.

ਮਨ ਮਹਿ; ਰਾਮ ਨਾਮਾ ਜਾਪਿ ॥

man meh; raam naamaa jaap | Ang 405

Sant Singh KhalsaI chant the Lord's Name within my mind.
Manmohan SinghWithin my mind, I meditate on Lord's Name.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਸੁਆਮੀ ਦੇ ਨਾਮ ਦਾ ਚਿੰਤਨ ਕਰਦਾ ਹਾਂ।
Fareedkot Teekaਮੈਂ ਮਨ ਮਹਿ ਤੇਰੇ ਨਾਮੋਂ ਕਾ ਜਾਪ ਕਰੂੰ॥
Prof. Sahib Singhਹੇ ਪ੍ਰਭੂ! ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ,

ਪਦ ਅਰਥ ਜਾਪਿ = ਜਪੀਂ, ਮੈਂ ਜਪਦਾ ਰਹਾਂ।

SikhNet (Spanish)Si es Tu Voluntad, oh Señor, me imbuyo en el Color Tu Nombre, Jar, Jar; Tú, Dios Mismo me tiñes en Tu Amor. (1)

ਕਰਿ ਕਿਰਪਾ ਵਸਹੁ ਮੇਰੈ ਹਿਰਦੈ; ਹੋਇ ਸਹਾਈ ਆਪਿ ॥੧॥ ਰਹਾਉ ॥

kar kirapaa vasahu merai hiradai; hoe sahaaee aap |1| rahaau | Ang 405

Sant Singh KhalsaBestow Your Mercy, and dwell within my heart; please, become my Helper. ||1||Pause||
Manmohan SinghShow Thine mercy and abide within, and Thyself be my succour. Pause.
Manmohan Singh (Punjabi)ਆਪਣੀ ਮਿਹਰ ਧਾਰ ਅਤੇ ਮੇਰੇ ਚਿੱਤ ਅੰਦਰ ਨਿਵਾਸ ਕਰ ਅਤੇ ਖੁਦ ਮੇਰਾ ਮਦਦਗਾਰ ਬਣ। ਠਹਿਰਾਉ।
Fareedkot Teekaਹੇ ਰਾਮ! ਆਪ ਸਹਾਈ ਹੋ ਕਰ ਮੇਰੇ ਹਿਰਦੇ ਮੇਂ ਬਸਹੁ॥੧॥ ਰਹਾਉ ॥
Prof. Sahib Singhਜੇ ਤੂੰ ਮੇਰਾ ਮਦਦਗਾਰ ਬਣੇਂ ਤੇ (ਮੇਰੇ ਉਤੇ) ਕਿਰਪਾ ਕਰਕੇ, ਮੇਰੇ ਹਿਰਦੇ ਵਿਚ ਆ ਵੱਸੇਂ ॥੧॥ ਰਹਾਉ ॥

ਪਦ ਅਰਥ ਹਿਰਦੈ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)Canto el Nombre de Dios, en el interior de mi mente,

ਸੁਣਿ ਸੁਣਿ. ਨਾਮੁ ਤੁਮਾਰਾ ਪ੍ਰੀਤਮ; ਪ੍ਰਭੁ ਪੇਖਨ ਕਾ ਚਾਉ ॥

sun sun. naam tumaaraa preetam; prabh pekhan kaa chaau | Ang 405

Sant Singh KhalsaListening continually to Your Name, O Beloved God, I yearn to behold You.
Manmohan SinghContinuously hearing Thy Name my dear Lord, I have come to cherish an ambition to see Thee
Manmohan Singh (Punjabi)ਤੇਰਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਮੇਰੇ ਪਿਆਰੇ ਠਾਕੁਰ ਤੈਨੂੰ ਵੇਖਣ ਦੀ ਮੈਨੂੰ ਉਮੰਗ ਪੈਦਾ ਹੋ ਗਈ ਹੈ।
Fareedkot Teekaਹੇ ਪ੍ਰਭੂ ਪ੍ਰੀਤਮ ਨਾਮ ਸੁਣ ੨ ਕਰ ਕੇ ਤੁਮਾਰੇ ਦੇਖਨੇ ਕਾ ਚਾਉ ਹੋਤਾ ਹੈ॥
Prof. Sahib Singhਹੇ ਮੇਰੇ ਪਿਆਰੇ! ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ,

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਪੇਖਨ ਕਾ = ਵੇਖਣ ਦਾ।

SikhNet (Spanish)dame Tu Misericordia y habita en mi corazón; sí, por favor sostén mi Alma. (1-Pausa)

ਦਇਆ ਕਰਹੁ. ਕਿਰਮ ਅਪੁਨੇ ਕਉ; ਇਹੈ ਮਨੋਰਥੁ ਸੁਆਉ ॥੨॥

deaa karahu. kiram apune kau; ihai manorath suaau |2| Ang 406

Sant Singh KhalsaPlease, be kind to me - I am just a worm. This is my object and purpose. ||2||
Manmohan SinghHave compassion on me, Thy worm. This alone is my aim and object.
Manmohan Singh (Punjabi)ਮੈ, ਆਪਣੇ ਕੀੜੇ ਉਤੇ ਰਹਿਮਤ ਧਾਰ ਕੇਵਲ ਏਹੀ ਮੇਰਾ ਮਤਲਬ ਤੇ ਪ੍ਰਯੋਜਨ ਹੈ!
Fareedkot Teekaਤੁਮ ਅਪਨੇ (ਕਿਰਮ) ਜੰਤ ਪਰ ਦਯਾ ਕਰੋ, ਮੇਰਾ ਏਹੀ ਮਨੋਰਥ ਹੈ ਔਰ ਲਾਭ ਹੈ॥੨॥
Prof. Sahib Singhਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕੇ ਮੇਰਾ ਇਹ ਮਨੋਰਥ ਪੂਰਾ ਕਰ, ਮੇਰੀ ਇਹ ਲੋੜ ਪੂਰੀ ਕਰ ॥੨॥

ਪਦ ਅਰਥ ਕਿਰਮ = ਕੀੜਾ, ਨਾਚੀਜ਼। ਸੁਆਉ = ਗ਼ਰਜ਼ ॥੨॥

SikhNet (Spanish)Escuchando Tu Nombre, oh mi Bienamado, ansioso estoy de tener Tu Visión.

ਤਨੁ ਧਨੁ ਤੇਰਾ. ਤੂੰ ਪ੍ਰਭੁ ਮੇਰਾ; ਹਮਰੈ ਵਸਿ ਕਿਛੁ ਨਾਹਿ ॥

tan dhan teraa. toon prabh meraa; hamarai vas kichh naeh | Ang 406

Sant Singh KhalsaMy body and wealth are Yours; You are my God - nothing is in my power.
Manmohan SinghMy body and wealth are Thine Thou art my Lord. nothing is in my power.
Manmohan Singh (Punjabi)ਮੇਰੀ ਦੇਹਿ ਅਤੇ ਦੌਲਤ ਤੈਡੇ ਹਨ ਤੂੰ ਮੇਰਾ ਸੁਆਮੀ ਹੈ। ਮੇਰੇ ਅਖਤਿਆਰ ਵਿੱਚ ਕੁਝ ਭੀ ਨਹੀਂ।
Fareedkot Teekaਹੇ ਸ੍ਵਾਮੀ! ਯਹ ਤਨ ਧਨ ਸਭ ਤੁਮਾਰਾ ਹੈ ਤੂੰ ਮੇਰਾ ਪ੍ਰਭੂ ਹੈਂ ਹਮਾਰੇ ਤੋ ਕੁਛ ਭੀ ਬਸ ਨਹੀਂ ਹੈ॥
Prof. Sahib Singh(ਹੇ ਪ੍ਰਭੂ! ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈਂ (ਅਸੀਂ ਜੀਵ ਆਪਣੇ ਉੱਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ) ਸਾਡੇ ਵੱਸ ਵਿਚ ਕੁਝ ਨਹੀਂ ਹੈ।

ਪਦ ਅਰਥ ਵਸਿ = ਵੱਸ ਵਿਚ।

SikhNet (Spanish)Por favor muéstrame Tu Bondad, soy sólo un gusano; este es mi único rezo y meta. (2)

ਜਿਉ ਜਿਉ ਰਾਖਹਿ. ਤਿਉ ਤਿਉ ਰਹਣਾ; ਤੇਰਾ ਦੀਆ ਖਾਹਿ ॥੩॥

jiau jiau raakheh. tiau tiau rahanaa; teraa deea khaeh |3| Ang 406

Sant Singh KhalsaAs You keep me, so do I live; I eat what You give me. ||3||
Manmohan SinghAs Thou Keepest me, so do I live and I eat what Thou givest me.
Manmohan Singh (Punjabi)ਜਿਸ ਤਰ੍ਹਾਂ ਤੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਮੈਂ ਓਹੀ ਖਾਂਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।
Fareedkot Teekaਜਿਸ ੨ ਪ੍ਰਕਾਰ ਤੁਮ ਰਖਤੇ ਹੋ ਤਿਸੀ ਪ੍ਰਕਾਰ ਹਮਾਰਾ ਰਹਣਾ ਹੋਤਾ ਹੈ ਔ ਤੁਮਾਰੀ ਹੀ ਦੀਆ ਹਮ ਖਾਤੇ ਹੈਂ॥੩॥
Prof. Sahib Singhਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿਚ ਰੱਖਦਾ ਹੈਂ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਂਦੇ ਹਾਂ, ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ॥੩॥

ਪਦ ਅਰਥ ਖਾਹਿ = ਖਾਂਦੇ ਹਾਂ ॥੩॥

SikhNet (Spanish)Mi vida y mi riqueza son Tuyos; no tengo ningún poder.

ਜਨਮ ਜਨਮ ਕੇ ਕਿਲਵਿਖ ਕਾਟੈ; ਮਜਨੁ ਹਰਿ ਜਨ ਧੂਰਿ ॥

janam janam ke kilavikh kaattai; majan har jan dhoor | Ang 406

Sant Singh KhalsaThe sins of countless incarnations are washed away, by bathing in the dust of the Lord's humble servants.
Manmohan SinghThe bath in the dust of the feet of God's slave, washes off the sins of many births.
Manmohan Singh (Punjabi)ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਅੰਦਰ ਕੀਤਾ ਹੋਇਆ ਇਸ਼ਨਾਨ, ਅਨੇਕਾਂ ਜਨਮਾਂ ਦੇ ਪਾਪ ਧੋ ਸੁੱਟਦਾ ਹੈ।
Fareedkot Teekaਜੋ ਆਪ ਕੇ ਜਨੋਂ ਕੀ ਧੂਰ ਮੇਂ ਸ਼ਨਾਨ ਕਰਤੇ ਹੈਂ ਤਿਨੋਂ ਕੀ ਜਨਮ ਜਨਮਾਂਤਰ ਕੇ ਪਾਪੋਂ ਰੂਪ ਮੈਲ ਕਾਟ ਦੇਤੀ ਹੈ॥
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦੇ ਸੇਵਕਾਂ (ਦੇ ਚਰਨਾਂ) ਦੀ ਧੂੜ ਵਿਚ (ਕੀਤਾ ਹੋਇਆ) ਇਸ਼ਨਾਨ (ਮਨੁੱਖ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਦੇਂਦਾ ਹੈ,

ਪਦ ਅਰਥ ਕਿਲਵਿਖ = ਪਾਪ। ਮਜਨੁ = ਇਸ਼ਨਾਨ। ਧੂਰਿ = ਚਰਨਾਂ ਦੀ ਧੂੜ।

SikhNet (Spanish)Así como es Tu Voluntad, así vivo, puesto que Tú eres mi Único Sustento. (3)

ਭਾਇ ਭਗਤਿ. ਭਰਮ ਭਉ ਨਾਸੈ; ਹਰਿ ਨਾਨਕ. ਸਦਾ ਹਜੂਰਿ ॥੪॥੪॥੧੩੯॥

bhaae bhagat. bharam bhau naasai; har naanak. sadaa hajoor |4|4|139| Ang 406

Sant Singh KhalsaBy loving devotional worship, doubt and fear depart; O Nanak, the Lord is Ever-present. ||4||4||139||
Manmohan SinghBy Lord's devotional service, doubt and dread depart and one finds, O Nanak, ever in the presence of God.
Manmohan Singh (Punjabi)ਪ੍ਰਭੂ ਦੀ ਪ੍ਰੇਮ ਮਈ ਸੇਵਾ ਦੁਆਰਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ ਅਤੇ ਜੀਵ, ਹੇ ਨਾਨਕ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਿਚਰਦਾ ਹੈ। ਨਾਨਕ ਹਮੇਸ਼ਾਂ ਉਸ ਦੀ ਹਜ਼ੂਰੀ ਨੂੰ ਵੇਖਦਾ ਹੈ।
Fareedkot Teekaਔ (ਭਾਈ ਭਗਤਿ) ਪ੍ਰੇਮਾ ਭਗਤ ਪ੍ਰਾਪਤ ਹੋਤੀ ਹੈ ਪੁਨਾ ਭ੍ਰਮ ਭਯ ਨਾਸ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਤੇਰੇ ਕੋ ਸਦਾ ਹਜੂਰ ਜਾਨਤੇ ਹੈਂ॥੪॥੪॥੧੩੯॥☬ਗੁਰੂ ਔਰ ਕਲਜੁਗ ਕੀ ਮਹਿਮਾ ਕਥਨ ਪੂਰਬਕ ਸਨਮੁਖ ਬੇਨਤੀ:
Prof. Sahib Singhਪ੍ਰਭੂ-ਪ੍ਰੇਮ ਦੀ ਰਾਹੀਂ ਭਗਤੀ ਦੀ ਬਰਕਤਿ ਨਾਲ (ਮਨੁੱਖ ਦਾ) ਹਰੇਕ ਕਿਸਮ ਦਾ ਡਰ ਵਹਮ ਨਾਸ ਹੋ ਜਾਂਦਾ ਹੈ, ਤੇ ਪਰਮਾਤਮਾ ਸਦਾ ਅੰਗ-ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ॥੪॥੪॥੧੩੯॥

ਪਦ ਅਰਥ ਭਾਇ = ਪ੍ਰੇਮ ਦੀ ਰਾਹੀਂ ॥੪॥੪॥੧੩੯॥

SikhNet (Spanish)Bañándome en el Polvo de los Pies de los Santos, los errores de un sinnúmero de nacimientos son erradicados.
Answers quote the Granth verbatim with Ang citations. AI commentary is not Gurbani and not a religious ruling.