ੴ

ਸਿੱਖਬਾਣੀ · SikhBani

ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥

andar kapatt sadaa dukh hai manamukh dhiaan na laagai
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 851 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਅੰਦਰਿ ਕਪਟੁ ਸਦਾ ਦੁਖੁ ਹੈ; ਮਨਮੁਖ ਧਿਆਨੁ. ਨ ਲਾਗੈ ॥

andar kapatt sadaa dukh hai; manamukh dhiaan. na laagai |

Sant Singh KhalsaFraud and hypocrisy within bring constant pain; the self-willed manmukh does not practice meditation.
Manmohan SinghWithin the mind of the egocentric is the everlasting pain of deception, so he embraces not the Lord's meditation.
Manmohan Singh (Punjabi)ਆਪ-ਹੁਦਰੇ ਦੇ ਹਿਰਦੇ ਅੰਦਰ ਵਲ ਛਲ ਦੀ ਹਮੇਸ਼ਾਂ ਰਹਿਣ ਵਾਲੀ ਪੀੜ ਹੈ, ਇਸ ਲਈ ਉਹ ਸੁਆਮੀ ਦਾ ਸਿਮਰਨ ਧਾਰਨ ਨਹੀਂ ਕਰਦਾ।
Fareedkot Teekaਜਿਨੋਂ ਮਨਮੁਖੋਂ ਕੇ ਅੰਦਰ ਕਪਟ ਹੈ ਤਿਨੋਂ ਕੋ ਸਦਾ ਦੁਖੁ ਹੋਤਾ ਹੈ, ਕਿਉਂਕਿ ਤਿਨੋਂ ਕਾ ਧਿਆਨ ਵਾਹਿਗੁਰੂ ਮੇਂ ਨਹੀਂ ਲਾਗਤਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤ (ਪਰਮਾਤਮਾ ਵਿਚ) ਨਹੀਂ ਜੁੜਦੀ।

ਪਦ ਅਰਥ ਕਪਟੁ = ਖੋਟ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਿਆਨੁ ਨ ਲਾਗੈ = ਸੁਰਤ ਨਹੀਂ ਜੁੜਦੀ।

SikhNet (Spanish)En la mente del Manmukj vive la traición y el dolor, de aquí que no pueda entonarse en Dios.

ਦੁਖ ਵਿਚਿ ਕਾਰ ਕਮਾਵਣੀ; ਦੁਖੁ ਵਰਤੈ ਦੁਖੁ ਆਗੈ ॥

dukh vich kaar kamaavanee; dukh varatai dukh aagai |

Sant Singh KhalsaSuffering in pain, he does his deeds; he is immersed in pain, and he shall suffer in pain hereafter.
Manmohan SinghIn pain he does the deeds, in pain he abides and pain he shall suffer hereafter.
Manmohan Singh (Punjabi)ਪੀੜ ਅੰਦਰ ਉਹ ਕੰਮ ਕਰਦਾ ਹੈ, ਪੀੜ ਅੰਦਰ ਉਹ ਵਸਦਾ ਹੈ, ਅਤੇ ਪੀੜ ਹੀ ਉਹ ਅੱਗੇ ਨੂੰ ਸਹਾਰੇਗਾ।
Fareedkot Teekaਤਿਨੋਂ ਨੇ ਪੀਛੇ ਦੁਖ ਵਿਚ ਹੀ ਕਾਰ ਕਮਾਵਣੀ ਕੀਤੀ ਹੈ ਔਰ ਅਬ ਵਰਤਮਾਨ ਕਾਲ ਮੇਂ ਦੁਖ ਹੀ ਤਿਨ ਕੋ ਵਰਤ ਰਹਾ ਹੈ ਔਰ ਭਵਿਖਤ ਕਾਲ ਪ੍ਰਲੋਕ ਮੇਂ ਆਗੇ ਦੁਖੋਂ ਕੋ ਹੀ ਪਾਵੈਂਗੇ, ਭਾਵ ਸੇ ਤੀਨੋਂ ਕਾਲ ਮੇਂ ਦੁਖੀ ਰਹਿਤੇ ਹੈਂ॥
Prof. Sahib Singhਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ।

ਪਦ ਅਰਥ ਵਰਤੈ = ਵਾਪਰਦਾ ਹੈ। ਆਗੈ = ਅਗਾਂਹ, ਪਰਲੋਕ ਵਿਚ।

SikhNet (Spanish)Él hace lo que él hace guiado por sus aflicciones y sólo cosecha la tristeza aquí y aquí después.

ਕਰਮੀ ਸਤਿਗੁਰੁ ਭੇਟੀਐ; ਤਾ ਸਚਿ ਨਾਮਿ ਲਿਵ ਲਾਗੈ ॥

karamee satigur bhetteeai; taa sach naam liv laagai |

Sant Singh KhalsaBy his karma, he meets the True Guru, and then, he is lovingly attuned to the True Name.
Manmohan SinghBy God's grace he meets with the True Guru, then is he attuned to the True Name.
Manmohan Singh (Punjabi)ਹਰੀ ਦੀ ਦਇਆ ਦੁਆਰਾ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਸ ਦਾ ਸਤਿਨਾਮ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਪੂਰਬਲੇ ਪੁੰਨ ਕਰਮੋਂ ਕਰ ਸਤਿਗੁਰੂ ਜਬ ਮਿਲਤੇ ਹੈਂ ਤਬ ਸਚੇ ਕੇ ਨਾਮ ਮੇਂ ਬਿਰਤੀ ਲਾਗਤੀ ਹੈ॥
Prof. Sahib Singh(ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ।

ਪਦ ਅਰਥ ਕਰਮੀ = (ਪਰਮਾਤਮਾ ਦੀ) ਮਿਹਰ ਨਾਲ। ਭੇਟੀਐ = ਮਿਲਦਾ ਹੈ। ਤਾ = ਤਦੋਂ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ।

SikhNet (Spanish)Si él encuentra al Guru, por la Gracia de Dios, es entonado en el Nombre Verdadero del Señor.

ਨਾਨਕ. ਸਹਜੇ ਸੁਖੁ ਹੋਇ; ਅੰਦਰਹੁ ਭ੍ਰਮੁ ਭਉ ਭਾਗੈ ॥੧॥

naanak. sahaje sukh hoe; andarahu bhram bhau bhaagai |1|

Sant Singh KhalsaO Nanak, he is naturally at peace; doubt and fear run away and leave him. ||1||
Manmohan SinghNanak, he then easily procures peace and from within him hasten away doubt and dread
Manmohan Singh (Punjabi)ਨਾਨਕ ਤਦ ਉਹ ਸੁਖ਼ੈਨ ਹੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਅੰਦਰ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਜਪਣੇ ਤੇ ਤਿਨ ਕੋ (ਸਹਜਿ) ਨਿਰਯਤਨ ਹੀ ਸੁਖ ਪ੍ਰਾਪਤਿ ਹੋਤਾ ਹੈ ਔਰ ਅੰਦਰ ਤੇ ਭਰਮ ਔ ਭੈ ਜਨਮ ਮਰਨ ਕਾ ਸਭ ਭਾਗ ਜਾਤਾ ਹੈ॥੧॥
Prof. Sahib Singhਹੇ ਨਾਨਕ! ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਅੰਦਰਹੁ = ਮਨ ਵਿਚੋਂ। ਭ੍ਰਮੁ = ਭਟਕਣਾ। ਭਉ = ਸਹਿਮ ॥੧॥

SikhNet (Spanish)Dice Nanak: Él entonces habita en Paz y de su interior desaparecen la duda y el miedo.(1)
Answers quote the Granth verbatim with Ang citations. AI commentary is not Gurbani and not a religious ruling.