ੴ

ਸਿੱਖਬਾਣੀ · SikhBani

ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥

guramukh sadaa har rang hai har kaa naau man bhaaeaa
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 851, 852 · 4 lines
Translations

ਮਃ ੩ ॥

mahalaa 3 | Ang 851

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰਮੁਖਿ ਸਦਾ ਹਰਿ ਰੰਗੁ ਹੈ; ਹਰਿ ਕਾ ਨਾਉ ਮਨਿ ਭਾਇਆ ॥

guramukh sadaa har rang hai; har kaa naau man bhaaeaa | Ang 851

Sant Singh KhalsaThe Gurmukh is in love with the Lord forever. The Name of the Lord is pleasing to his mind.
Manmohan SinghThe pious person is ever in love with God, The Lord's Name is pleasing to his mind.
Manmohan Singh (Punjabi)ਪਵਿੱਤਰ ਪੁਰਸ਼ ਸਦੀਵ ਹੀ ਵਾਹਿਗੁਰੂ ਦੇ ਪ੍ਰੇਮ ਵਿੱਚ ਵਿਚਰਦਾ ਹੈ। ਸਾਹਿਬ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਗੁਰਮੁਖੋਂ ਕੋ ਸਦਾ ਹਰੀ ਕੇ ਨਾਮ ਕਾ (ਰੰਗੁ) ਅਨੰਦ ਹੈ, ਕਿਉਂਕਿ ਤਿਨ ਕੇ ਮਨ ਮੇਂ ਹਰੀ ਕਾ ਨਾਮ ਹੀ ਭਾਇਆ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਦਾ ਹੈ।

SikhNet (Spanish)El Gurmukj vive enamorado del Señor por siempre, y el Nombre del Señor esta por siempre complaciéndolo.

ਗੁਰਮੁਖਿ ਵੇਖਣੁ ਬੋਲਣਾ; ਨਾਮੁ ਜਪਤ ਸੁਖੁ ਪਾਇਆ ॥

guramukh vekhan bolanaa; naam japat sukh paaeaa | Ang 852

Sant Singh KhalsaThe Gurmukh beholds and speaks the Naam, the Name of the Lord; chanting the Naam, he finds peace.
Manmohan SinghHe sees and speaks in the will of the supreme Guru and uttering the Name gathers peace.
Manmohan Singh (Punjabi)ਉਹ ਸ਼ਰੋਮਣੀ ਗੁਰਾਂ ਦੀ ਰਜ਼ਾ ਅੰਦਰ ਤੱਕਦਾ ਤੇ ਡੋਲਦਾ ਹੈ ਅਤੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
Fareedkot Teekaਗੁਰਮੁਖ ਹਰੀ ਕੋ ਹੀ ਨੇਤ੍ਰੋਂ ਕਰ ਦੇਖਤੇ ਹੈਂ ਔਰ ਹਰੀ ਜਸ ਕੋ ਮੁਖ ਕਰ ਬੋਲਤੇ ਹੈਂ, ਤਿਨੋਂ ਨੇ ਨਾਮ ਕੋ ਜਪਤਿਆਂ ਹੀ ਸੁਖ ਕੋ ਪਾਇਆ ਹੈ॥
Prof. Sahib Singh(ਉਹ ਮਨੁੱਖ ਹਰ ਥਾਂ ਪਰਮਾਤਮਾ ਨੂੰ ਹੀ) ਵੇਖਦਾ ਹੈ (ਸਦਾ ਪਰਮਾਤਮਾ ਦਾ) ਨਾਮ ਹੀ ਉਚਾਰਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।
SikhNet (Spanish)El Gurmukj Lo ve y pronuncia el Naam, el Nombre del Señor; cantando el Naam, él encuentra la Paz.

ਨਾਨਕ. ਗੁਰਮੁਖਿ ਗਿਆਨੁ ਪ੍ਰਗਾਸਿਆ; ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥

naanak. guramukh giaan pragaasiaa; timar agiaan andher chukaaeaa |2| Ang 852

Sant Singh KhalsaO Nanak, the spiritual wisdom of the Gurmukh shines forth; the black darkness of ignorance is dispelled. ||2||
Manmohan SinghNanak, through the Guru, Divine knowledge is revealed and blackness and darkness of ignorance are dispelled.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ, ਬ੍ਰਹਿਮ ਵੀਚਾਰ ਪਰਗਟ ਹੋ ਜਾਂਦੀ ਹੈ ਅਤੇ ਬੇਸਮਝੀ ਦੀ ਕਾਲਖ ਅਤੇ ਅਨ੍ਹੇਰਾ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਕੋ ਗਿਆਨ ਕਾ ਪ੍ਰਕਾਸ਼ ਹੂਆ ਹੈ। ਤਿਸ ਗਿਆਨ ਨੇ ਅਗਿਆਨ ਰੂਪੀ ਅਤੀ ਅੰਧੇਰਾ ਚੁਕਾਇਆ ਹੈ, ਭਾਵ ਯਹਿ ਅਵਰਨ ਔਰ ਵਖੇਪ ਦੋਨੋਂ ਸਕਤੀਆਂ ਸਹਤ ਅਗ੍ਯਾਨ ਦੂਰ ਭਯਾ ਹੈ॥੨॥☬ਏਕ ਸਮੇਂ ਸ੍ਰੀ ਗੁਰੂ ਅਮਰਦੇਵ ਜੀ ਪਾਸ ਸਿਖੋਂ ਨੇ ਬੇਨਤੀ ਕਰ ਕੇ ਪ੍ਰਸ਼ਨ ਕੀਆ: ਹੇ ਭਗਵਨ! ਮਨਮੁਖੋਂ ਔਰ ਗੁਰਮੁਖੋਂ ਕਾ ਕਰਤਤੁ ਕੈਸਾ ਹੈ ਕਿਰਪਾ ਕਰ ਉਚਾਰਨ ਕਰੋ? ਤਬ ਤਿਨੋਂ ਸਿਖੋਂ ਕੇ ਪਰਥਾਇ ਸ੍ਰੀ ਗੁਰੂ ਜੀ ਕਹਤੇ ਭਏ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਸਹੀ ਜੀਵਨ ਦੀ ਸੂਝ ਵਜੋਂ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ ॥੨॥

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਤਿਮਰ = ਹਨੇਰਾ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਚੁਕਾਇਆ = ਮੁੱਕ ਜਾਂਦਾ ਹੈ ॥੨॥

SikhNet (Spanish)Oh, dice Nanak, la Sabiduría Espiritual del Gurmukj ilumina su mente y la negra oscuridad de la ignorancia es disipada. (2)
Answers quote the Granth verbatim with Ang citations. AI commentary is not Gurbani and not a religious ruling.