ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਤਨੇ ਪਾਤਿਸਾਹ ਸਾਹ, ਰਾਜੇ ਖਾਨ ਉਮਰਾਵ ਸਿਕਦਾਰ ਹਹਿ; ਤਿਤਨੇ ਸਭਿ ਹਰਿ ਕੇ ਕੀਏ ॥
jitane paatisaah saah, raaje khaan umaraav sikadaar heh; titane sabh har ke kee |
Sant Singh KhalsaThe kings, emperors, rulers, lords, nobles and chiefs, are all created by the Lord.
Manmohan SinghAll the monarchs, bankers, kings, nobles, dukes and chieftains that there are, they are all the creation of the Lord.
Manmohan Singh (Punjabi)ਸਾਰੇ ਮਾਹਰਾਜੇ, ਸ਼ਾਹੂਕਾਰ, ਬਾਦਸ਼ਾਹ, ਸਰਦਾਰ, ਨਵਾਬ ਅਤੇ ਚੌਧਰੀ ਜਿਹੜੇ ਭੀ ਹਨ, ਉਹ ਸਾਰੇ ਸੁਆਮੀ ਦੀ ਰਚਨਾ ਹਨ।
Fareedkot Teekaਜਿਤਨੇ ਮੁਲਖੋਂ ਕੇ ਵਿਲਾਯਤੋਂ ਕੇ ਪਾਤਿਸਾਹ ਔਰ (ਸਾਹ) ਸਾਹੂਕਾਰ (ਰਾਜੇ) ਅਲਪ ਦੇਸ ਕੇ ਮਾਲਕ ਵਾ ਰਾਜਪੂਤ (ਖਾਨ) ਪਠਾਣ (ਉਮਰਾਵ) ਪਟੇਦਾਰ ਵਾ ਨੌਕਰੀ ਮੇਂ ਪੰਜ ਦਸ ਹਜਾਰ ਜਗੀਰ ਪਾਵਣ ਵਾਲੇ (ਸਿਕਦਾਰ) ਠਾਣੇਦਾਰ ਵਾ ਸਰਦਾਰ ਜੋ ਬਿਨਾ ਨੌਕਰੀ ਜਗੀਰ ਪਾਵਤੇ ਹੈਂ, ਸੋ ਸਭ (ਤਿਤਨੇ) ਤਿਸ ਹਰੀ ਕੇ ਕੀਏ ਹੂਏ ਹੈਂ॥
Prof. Sahib Singh(ਹੇ ਭਾਈ! ਜਗਤ ਵਿਚ) ਜਿਤਨੇ ਭੀ ਸ਼ਾਹ, ਪਾਤਿਸ਼ਾਹ, ਰਾਜੇ, ਖ਼ਾਨ, ਅਮੀਰ ਤੇ ਸਰਦਾਰ ਹਨ, ਉਹ ਸਾਰੇ ਪਰਮਾਤਮਾ ਦੇ (ਹੀ) ਪੈਦਾ ਕੀਤੇ ਹੋਏ ਹਨ।ਪਦ ਅਰਥ ਸਿਕਦਾਰ = ਚੌਧਰੀ। ਹਹਿ = ਹਨ, ਹੈਂ। ਤਿਤਨੇ ਸਭਿ = ਉਹ ਸਾਰੇ ਹੀ। ਕੀਏ = ਪੈਦਾ ਕੀਤੇ ਹੋਏ।
SikhNet (Spanish)Los reyes y los líderes que existen, todos son la creación de Dios;
ਜੋ ਕਿਛੁ ਹਰਿ ਕਰਾਵੈ, ਸੁ ਓਇ ਕਰਹਿ; ਸਭਿ ਹਰਿ ਕੇ ਅਰਥੀਏ ॥
jo kichh har karaavai, su oe kareh; sabh har ke arathee |
Sant Singh KhalsaWhatever the Lord causes them to do, they do; they are all beggars, dependent on the Lord.
Manmohan SinghWhatever God makes them do, that alone do they. All of them are the Lord's mumpers.
Manmohan Singh (Punjabi)ਜਿਹੜਾ ਕੁਝ ਹਰੀ ਉਨ੍ਹਾਂ ਪਾਸੋਂ ਕਰਵਾਉਂਦਾ ਹੈ, ਕੇਵਲ ਉਹ ਹੀ ਕਰਦੇ ਹਨ। ਉਹ ਸਾਰੇ ਸੁਆਮੀ ਦੇ ਮੰਗਦੇ ਹਨ।
Fareedkot Teekaਤਿਨੋਂ ਪਾਸੋਂ ਜੋ ਕਿਛੁ ਵਹੁ ਹਰੀ ਆਪ ਕਰਾਵਤਾ ਹੈ, ਸੋਈ ਵਹੁ ਕਰਤੇ ਹੈਂ, ਤਾਂ ਤੇ ਸੋ ਸਭੀ ਤਿਸ ਹਰੀ ਕੇ ਅਰਥੀਏ ਹੈਂ, ਭਾਵ ਸੇ ਤਿਸੀ ਕੇ ਜਾਚਕ ਹੈਂ॥
Prof. Sahib Singhਜੋ ਕੁਝ ਪਰਮਾਤਮਾ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ, ਉਹ ਸਾਰੇ ਪਰਮਾਤਮਾ ਦੇ (ਦਰ ਦੇ ਹੀ) ਮੰਗਤੇ ਹਨ।ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਕਰਹਿ = ਕਰਦੇ ਹਨ। ਅਰਥੀਏ = ਮੰਗਤੇ।
SikhNet (Spanish)ellos actúan por la Voluntad del Señor y todos piden a Su Puerta y se apoyan en el Señor.
ਸੋ ਐਸਾ ਹਰਿ ਸਭਨਾ ਕਾ ਪ੍ਰਭੁ, ਸਤਿਗੁਰ ਕੈ ਵਲਿ ਹੈ; ਤਿਨਿ ਸਭਿ ਵਰਨ ਚਾਰੇ ਖਾਣੀ, ਸਭ ਸ੍ਰਿਸਟਿ ਗੋਲੇ ਕਰਿ; ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥
so aisaa har sabhanaa kaa prabh, satigur kai val hai; tin sabh varan chaare khaanee, sabh srisatt gole kar; satigur agai kaar kamaavan kau dee |
Sant Singh KhalsaSuch is God, the Lord of all; He is on the True Guru's side. All castes and social classes, the four sources of creation, and the whole universe are slaves of the True Guru; God makes them work for Him.
Manmohan SinghThat such God, the Lord of all, is on the side of the True Guru. All the castes, the four sources of production and the entire world, He has made the slaves of the True Guru to perform his service.
Manmohan Singh (Punjabi)ਉਹ ਇਹੋ ਜਿਹਾ ਵਾਹਿਗੁਰੂ, ਸਾਰਿਆਂ ਦਾ ਸੁਆਮੀ, ਸੱਚੇ ਗੁਰਾਂ ਦੇ ਪੱਖ ਤੇ ਹੈ। ਸਮੂਹ ਜਾਤਾਂ, ਚਾਰੇ ਉਤਪਤੀ ਦੇ ਸੋਮੇ ਅਤੇ ਸਾਰਾ ਸੰਸਾਰ, ਉਸ ਨੇ ਸੱਚੇ ਗੁਰਾਂ ਦੇ ਮੂਹਰੇ ਟਹਿਲ ਕਰਨ ਲਈ ਗੁਲਾਮ ਬਣਾ ਛੱਡੇ ਹਨ।
Fareedkot Teekaਐਸਾ ਹਰੀ ਜੋ ਸਭਨੋਂ ਕਾ ਪ੍ਰਭੂ ਹੈ, ਸੋ ਸਤਿਗੁਰੋਂ ਕੇ (ਵਲਿ) ਤਰਫ ਹੈ, ਭਾਵ ਸੇ ਪਖੀ ਹੈ। ਤਿਸੀ ਤੇ ਤਿਸ ਹਰੀ ਨੇ ਸਭੀ ਵਰਨ ਔਰ ਚਾਰੋਂ ਖਾਣੀ ਆਦੀ ਸੰਪੂਰਨ ਸ੍ਰਿਸਟੀ ਕੇ ਜੀਵ ਸਤਿਗੁਰੋਂ ਕੇ ਆਗੇ ਕਾਰ ਕਮਾਵਣੇ ਕੋ ਗੋਲੇ ਕਰ ਦੀਏ ਹੈਂ, ਭਾਵ ਯਹ ਸਰਬ ਸ੍ਰਿਸਟੀ ਸਤਿਗੁਰੋਂ ਕੀ ਸੇਵਾ ਹੇਤ ਰਚੀ ਹੈ॥
Prof. Sahib Singhਹੇ ਭਾਈ! ਇਹੋ ਜਿਹੀ ਸਮਰਥਾ ਵਾਲਾ ਸਭਨਾਂ ਜੀਵਾਂ ਦਾ ਮਾਲਕ ਉਹ ਪਰਮਾਤਮਾ (ਸਦਾ) ਸਤਿਗੁਰੂ ਦੇ ਪੱਖ ਤੇ ਰਹਿੰਦਾ ਹੈ। ਉਸ ਪਰਮਾਤਮਾ ਨੇ ਚਹੁੰਆਂ ਵਰਨਾਂ ਚਹੁੰਆਂ ਖਾਣੀਆਂ ਦੇ ਸਾਰੇ ਜੀਵ ਸਾਰੀ ਹੀ ਸ੍ਰਿਸ਼ਟੀ (ਦੇ ਜੀਵ) (ਗੁਰੂ ਦੇ) ਸੇਵਕ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਨ ਲਈ ਖੜੇ ਕੀਤੇ ਹੋਏ ਹਨ।ਪਦ ਅਰਥ ਪ੍ਰਭੁ = ਮਾਲਕ। ਕੈ ਵਲਿ = ਦੇ ਪੱਖ ਵਿਚ। ਤਿਨਿ = ਉਸ (ਪ੍ਰਭੂ) ਨੇ। ਚਾਰੇ ਖਾਣੀ = ਚਹੁੰਆਂ ਖਾਣੀਆਂ ਦੇ ਜੀਵ। ਸਭ = ਸਾਰੀ। ਗੋਲੇ = ਦਾਸ। ਕਰਿ = ਬਣਾ ਕੇ। ਦੀਏ = ਰੱਖ ਦਿੱਤੇ ਹਨ।
SikhNet (Spanish)El Señor está del lado del Guru, pues hace que toda la creación le dé Servicio.
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ; ਜਿਨਿ ਵਿਚਹੁ ਕਾਇਆ ਨਗਰੀ. ਦੁਸਮਨ ਦੂਤ ਸਭਿ ਮਾਰਿ ਕਢੀਏ ॥
har seve kee aisee vaddiaaee dekhahu har santahu; jin vichahu kaaeaa nagaree. dusaman doot sabh maar kadtee |
Sant Singh KhalsaSee the glorious greatness of serving the Lord, O Saints of the Lord; He has conquered and driven all the enemies and evil-doers out of the body-village.
Manmohan SinghO God's saints, see such magnificence of serving God, who has beaten an d dispelled from within the body-village all the enemies and evil-doers.
Manmohan Singh (Punjabi)ਹੇ ਰੱਬ ਦੇ ਸਾਧੂਓ! ਵਾਹਿਗੁਰੂ ਦੀ ਟਹਿਲ ਸੇਵਾ ਕਰਨ ਦਾ ਇਹੋ ਜਿਹਾ ਪਰਤਾਪ ਵੇਖੋ, ਜਿਸ ਨੇ ਸਰੀਰ ਦੇ ਪਿੰਡ ਵਿਚੋਂ ਸਮੂਹ ਵੈਰੀ ਅਤੇ ਕੁਕਰਮੀ ਮਾਰ ਕੇ ਬਾਹਰ ਕੱਢ ਛੱਡੇ ਹਨ।
Fareedkot Teekaਹੇ ਹਰੀ ਕੇ ਸੰਤੋ! ਤਿਸ ਹਰੀ ਕੇ ਸੇਵਣੇ ਕੀ ਐਸੀ ਵਡਿਆਈ ਕੋ ਦੇਖੋ, ਜਿਸ ਨੇ ਇਸ (ਕਾਂਇਆ) ਸਰੀਰ ਰੂਪੀ ਨਗਰੀ ਵਿਚੋਂ ਦੁਸਮਨੀ ਕੇ ਕਰਨ ਵਾਲੇ ਕਾਮ, ਕ੍ਰੋਧ ਆਦੀ ਦੂਤ ਸਭ ਮਾਰ ਕੇ ਕਾਢ ਦੀਏ ਹੈਂ॥
Prof. Sahib Singhਹੇ ਸੰਤ ਜਨੋ! ਵੇਖੋ, ਪਰਮਾਤਮਾ ਦੀ ਭਗਤੀ ਕਰਨ ਦਾ ਇਹ ਗੁਣ ਹੈ ਕਿ ਉਸ (ਪਰਮਾਤਮਾ) ਨੇ (ਭਗਤੀ ਕਰਨ ਵਾਲੇ ਆਪਣੇ ਸੇਵਕ ਦੇ) ਸਰੀਰ-ਨਗਰ ਵਿਚੋਂ (ਕਾਮਾਦਿਕ) ਸਾਰੇ ਵੈਰੀ ਦੁਸ਼ਮਨ ਮਾਰ ਕੇ (ਬਾਹਰ) ਕੱਢ ਦਿੱਤੇ ਹੁੰਦੇ ਹਨ।ਪਦ ਅਰਥ ਸੰਤਹੁ = ਹੇ ਸੰਤ ਜਨੋ! ਜਿਨਿ = ਜਿਸ (ਹਰੀ) ਨੇ। ਵਡਿਆਈ = ਗੁਣ। ਕਾਇਆ = ਸਰੀਰ। ਮਾਰਿ = ਮਾਰ ਕੇ।
SikhNet (Spanish)Tal es la Gloria de servir a Dios, que nuestros adversarios son destruidos y erradicados de nuestro interior.
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ; ਹਰਿ ਆਪਣੀ ਕਿਰਪਾ ਕਰਿ. ਹਰਿ ਆਪਿ ਰਖਿ ਲੀਏ ॥੬॥
har har kirapaal hoaa bhagat janaa upar; har aapanee kirapaa kar. har aap rakh lee |6|
Sant Singh KhalsaThe Lord, Har, Har, is Merciful to His humble devotees; granting His Grace, the Lord Himself protects and preserves them. ||6||
Manmohan SinghThe Lord God has become merciful unto the saintly persons. Showering His benediction, the Lord God has Himself protected them.
Manmohan Singh (Punjabi)ਪ੍ਰਭੂ ਪਰਮੇਸ਼ਰ ਸੰਤ-ਸਰੂਪ ਪੁਰਸ਼ਾ ਉਤੇ ਮਿਹਰਬਾਨ ਹੋ ਗਿਆ ਹੈ। ਆਪਣੀ ਰਹਿਮਤ ਧਾਰ ਕੇ ਸੁਆਮੀ ਵਾਹਿਗੁਰੂ ਨੇ ਖੁਦ ਉਨ੍ਹਾਂ ਦੀ ਰੱਖਿਆ ਕੀਤੀ ਹੈ।
Fareedkot Teekaਸੋ ਹਰੀ ਹਰ ਪ੍ਰਕਾਰ ਸੇ ਭਗਤ ਜਨੋਂ ਪਰ ਕਿਰਪਾਲ ਹੋਤਾ ਭਇਆ, ਤਿਸੀ ਤੇ ਹਰੀ ਨੇ ਅਪਨੀ ਕਿਰਪਾ ਕਰ ਕੇ ਹਰ ਪ੍ਰਕਾਰ ਸੇ ਅਪਨੇ ਭਗਤਿ ਰਾਖ ਲੀਏ ਹੈਂ॥੬॥☬ਮਨਮੁਖੋਂ ਕੀ ਨਸੇਧੀ ਕਰਤੇ ਹੈਂ:
Prof. Sahib Singhਹੇ ਭਾਈ! ਪਰਮਾਤਮਾ ਆਪਣੇ ਭਗਤਾਂ ਉਤੇ (ਸਦਾ) ਦਇਆਵਾਨ ਹੁੰਦਾ ਹੈ। ਪਰਮਾਤਮਾ ਮਿਹਰ ਕਰ ਕੇ (ਆਪਣੇ ਭਗਤਾਂ ਨੂੰ ਕਾਮਾਦਿਕ ਵੈਰੀਆਂ ਤੋਂ) ਆਪ ਬਚਾਂਦਾ ਹੈ ॥੬॥ਪਦ ਅਰਥ ਕਰਿ = ਕਰ ਕੇ ॥੬॥
SikhNet (Spanish)El Señor es Compasivo con Sus Devotos y en Su Bondad protege a Sus Sirvientes.(6)