ੴ

ਸਿੱਖਬਾਣੀ · SikhBani

ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥

koee hoaa kram rat koee teerath naaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 684 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਗੁਰ ਕੇ ਚਰਨ; ਜੀਅ ਕਾ ਨਿਸਤਾਰਾ ॥

gur ke charan; jeea kaa nisataaraa |

Sant Singh KhalsaThe Guru's feet emancipate the soul.
Manmohan SinghGuru's feet emancipate the soul.
Manmohan Singh (Punjabi)ਗੁਰਾਂ ਦੇ ਚਰਨ, ਆਤਮਾ ਨੂੰ ਮੁਕਤ ਕਰ ਦਿੰਦੇ ਹਨ।
Fareedkot Teekaਹੇ ਭਾਈ! ਗੁਰੋਂ ਕੇ ਚਰਨ ਹੀ ਜੀਵ ਕਾ ਨਿਸਤਾਰਾ ਕਰਨੇਹਾਰੇ ਹੈਂ॥
Prof. Sahib Singhਹੇ ਭਾਈ! ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ,

ਪਦ ਅਰਥ ਜੀਅ ਕਾ = ਜਿੰਦ ਦਾ। ਨਿਸਤਾਰਾ = ਪਾਰ-ਉਤਾਰਾ।

SikhNet (Spanish)Los Pies del Guru emancipan el Alma y a través de ellos

ਸਮੁੰਦੁ ਸਾਗਰੁ ਜਿਨਿ; ਖਿਨ ਮਹਿ ਤਾਰਾ ॥੧॥ ਰਹਾਉ ॥

samund saagar jin; khin meh taaraa |1| rahaau |

Sant Singh KhalsaThey carry it across the world-ocean in an instant. ||1||Pause||
Manmohan SinghIn a moment they take it across the world ocean. Pause.
Manmohan Singh (Punjabi)ਇਕ ਮੁਹਤ ਵਿੱਚ ਉਹ ਸੇਵਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਂਦੇ ਹਨ। ਠਹਿਰਾਉ।
Fareedkot Teekaਜਿਨ ਗੁਰੋਂ ਨੇ ਇਹ ਸੰਸਾਰ ਸਮੁੰਦਰ ਸੇ ਜੀਵ ਕੋ ਖਿਨ ਮੇਂ ਤਾਰਿਆ ਹੈ॥੧॥ ਰਹਾਉ ॥
Prof. Sahib Singhਜਿਸ (ਗੁਰੂ) ਨੇ (ਸਰਨ ਆਏ ਮਨੁੱਖ ਨੂੰ ਸਦਾ) ਇਕ ਛਿਨ ਵਿਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥

ਪਦ ਅਰਥ ਸਾਗਰੁ = ਸਮੁੰਦਰ। ਜਿਨਿ = ਜਿਸ (ਗੁਰੂ) ਨੇ। ਤਾਰਾ = ਪਾਰ ਲੰਘਾ ਦਿੱਤਾ ॥੧॥ ਰਹਾਉ ॥

SikhNet (Spanish)uno es capaz de recorrer el mar de la existencia. (1-Pausa)

ਕੋਈ ਹੋਆ ਕ੍ਰਮ ਰਤੁ; ਕੋਈ ਤੀਰਥ ਨਾਇਆ ॥

koee hoaa kram rat; koee teerath naaeaa |

Sant Singh KhalsaSome love rituals, and some bathe at sacred shrines of pilgrimage.
Manmohan SinghSome are in love with ceremonial rites and some bathe, at place of pilgrimage.
Manmohan Singh (Punjabi)ਕਈ ਲੋਕ ਕਰਮ ਕਾਂਡਾਂ ਨੂੰ ਪਿਆਰ ਕਰਦੇ ਹਨ ਅਤੇ ਕਈ ਯਾਤਰਾ ਅਸਥਾਨਾਂ ਉਤੇ ਇਸ਼ਨਾਨ ਸੋਧਦੇ ਹਨ।
Fareedkot Teekaਕੋਈ ਤੌ ਕਰਮੋਂ ਮੇਂ ਪ੍ਰੀਤ ਕਰਨੇਵਾਰਾ ਹੂਆ ਹੈ ਔਰ ਕੋਈ ਤੀਰਥੋਂ ਮੇਂ ਨਾਯਾ ਅਰਥਾਤ ਅਸਨਾਨ ਕਰਨੇ ਵਾਲਾ ਹੂਆ ਹੈ॥
Prof. Sahib Singhਹੇ ਭਾਈ! ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ; ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ।

ਪਦ ਅਰਥ ਕ੍ਰਮ = ਕਰਮ, ਧਾਰਮਿਕ ਰਸਮਾਂ, ਕਰਮ ਕਾਂਡ। ਰਤੁ = ਮਸਤ, ਪ੍ਰੇਮੀ। ਤੀਰਥ = ਤੀਰਥਾਂ ਉਤੇ।

SikhNet (Spanish)A algunos les fascinan las Asanas y a otros bañarse en lugares santos,

ਦਾਸੀੰ; ਹਰਿ ਕਾ ਨਾਮੁ ਧਿਆਇਆ ॥੧॥

daasanee; har kaa naam dhiaaeaa |1|

Sant Singh KhalsaThe Lord's slaves meditate on His Name. ||1||
Manmohan SinghGod's servants ponder over His Name.
Manmohan Singh (Punjabi)ਵਾਹਿਗੁਰੂ ਦੇ ਸੇਵਕ ਉਸ ਦੇ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਪਰੰਤੂ ਪ੍ਰਭੂ ਕੇ ਦਾਸੋਂ ਨੇ ਤੋ ਹਰਿ ਨਾਮ ਕਾ ਧਿਆਵਣਾ ਹੀ ਕੀਆ ਹੈ॥
Prof. Sahib Singhਪਰਮਾਤਮਾ ਦੇ ਦਾਸਾਂ ਨੇ (ਸਦਾ) ਪਰਮਾਤਮਾ ਦਾ ਨਾਮ ਹੀ ਸਿਮਰਿਆ ਹੈ ॥੧॥

ਪਦ ਅਰਥ ਦਾਸੀ = ਦਾਸਾਂ ਨੇ ॥੧॥

SikhNet (Spanish)pero a mí, al Sirviente del Señor le gusta habitar solamente en el Nombre del Señor. (1)

ਬੰਧਨ ਕਾਟਨਹਾਰੁ ਸੁਆਮੀ ॥

bandhan kaattanahaar suaamee |

Sant Singh KhalsaThe Lord Master is the Breaker of bonds.
Manmohan SinghThe Lord is the shatterer of shackles.
Manmohan Singh (Punjabi)ਵਾਹਿਗੁਰੂ ਬੇੜੀਆਂ ਕੱਟਣ ਵਾਲਾ ਹੈ।
Fareedkot Teekaਸਰਬ ਬੰਧਨੋਂ ਕੇ ਕਾਟਨੇਹਾਰਾ ਜੋ ਸ੍ਵਾਮੀ ਹੈ॥
Prof. Sahib Singhਹੇ ਭਾਈ! ਜੋ ਪਰਮਾਤਮਾ ਸਭ ਦਾ ਮਾਲਕ ਹੈ, ਜੋ (ਜੀਵਾਂ ਦੇ ਮਾਇਆ ਦੇ) ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ,

ਪਦ ਅਰਥ ਕਾਟਨਹਾਰੁ = ਕੱਟ ਸਕਣ ਵਾਲਾ। ਸੁਆਮੀ = ਮਾਲਕ।

SikhNet (Spanish)El Señor destruye las amarras de Sus Esclavos.

ਜਨ ਨਾਨਕੁ. ਸਿਮਰੈ ਅੰਤਰਜਾਮੀ ॥੨॥੩॥੫੭॥

jan naanak. simarai antarajaamee |2|3|57|

Sant Singh KhalsaServant Nanak meditates in remembrance on the Lord, the Inner-knower, the Searcher of hearts. ||2||3||57||
Manmohan SinghSerf Nanak meditates on Lord, the Inner-knower.
Manmohan Singh (Punjabi)ਦਾਸ ਨਾਨਕ, ਅੰਦਰਲੀਆਂ ਜਾਣਨਹਾਰ ਪ੍ਰਭੂ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਜਨ ਤਿਸ ਅੰਤਰਯਾਮੀ ਕੌ ਹੀ ਸਿਮਰਤੇ ਹੈਂ॥੨॥੩॥੫੭॥
Prof. Sahib Singhਦਾਸ ਨਾਨਕ (ਭੀ ਉਸ ਪਰਮਾਤਮਾ ਦਾ ਨਾਮ) ਸਿਮਰਦਾ ਹੈ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ॥੨॥੩॥੫੭॥

ਪਦ ਅਰਥ ਨਾਨਕੁ ਸਿਮਰੈ = ਨਾਨਕ ਸਿਮਰਦਾ ਹੈ ॥੨॥੩॥੫੭॥

SikhNet (Spanish)Así Nanak contempla a su Dios, el Conocedor Íntimo de todos los corazones. (2-3-57)
Answers quote the Granth verbatim with Ang citations. AI commentary is not Gurbani and not a religious ruling.