ੴ

ਸਿੱਖਬਾਣੀ · SikhBani

ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥

jeea praan man dhan te piaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 684 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਕਿਤੈ ਪ੍ਰਕਾਰਿ; ਨ ਤੂਟਉ ਪ੍ਰੀਤਿ ॥

kitai prakaar; na toottau preet |

Sant Singh KhalsaThe lifestyle of Your slave is so pure,
Manmohan SinghO Lord, so immaculate should be the way of life of Thy slave,
Manmohan Singh (Punjabi)ਹੇ ਪ੍ਰਭੂ! ਕਿਸੇ ਤਰ੍ਹਾਂ ਭੀ ਉਸ ਦਾ ਤੇਰੇ ਨਾਲੋਂ ਪਿਆਰ ਨਾਂ ਟੁੱਟੇ,
Fareedkot Teekaਹੇ ਵਾਹਿਗੁਰੂ! ਜੋ ਕਿਸੀ ਪ੍ਰਕਾਰ ਤੇਰੀ ਪ੍ਰੀਤੀ ਨ ਤੂਟੇ॥
Prof. Sahib Singhਹੇ ਪ੍ਰਭੂ! ਕਿਸੇ ਤਰ੍ਹਾਂ ਭੀ (ਤੇਰੇ ਦਾਸਾਂ ਦੀ) ਪ੍ਰੀਤਿ (ਕਿਧਰੇ ਤੇਰੇ ਨਾਲੋਂ) ਟੁੱਟ ਨਾਹ ਜਾਏ,

ਪਦ ਅਰਥ ਕਿਤੈ ਪ੍ਰਕਾਰਿ = ਕਿਸੇ ਤਰ੍ਹਾਂ ਭੀ। ਨ ਤੂਟਉ = ਟੁੱਟ ਨਾਹ ਜਾਏ।

SikhNet (Spanish)Oh Dios, no permitas que haga a un lado Tu Amor, por ningún motivo.

ਦਾਸ ਤੇਰੇ ਕੀ; ਨਿਰਮਲ ਰੀਤਿ ॥੧॥ ਰਹਾਉ ॥

daas tere kee; niramal reet |1| rahaau |

Sant Singh KhalsaThat nothing can break his love for You. ||1||Pause||
Manmohan Singhthat by no means his love for Thee may sunder. Pause.
Manmohan Singh (Punjabi)ਐਸੀ ਪਵਿੱਤਰ ਹੋਵੇ ਜੀਵਨ-ਰਹੁ-ਰੀਤੀ ਤੇਰੇ ਗੋਲੇ ਦੀ। ਠਹਿਰਾਉ।
Fareedkot Teekaਮੈਂ ਤੇਰੇ ਦਾਸ ਕੀ ਇਹੀ ਨਿਰਮਲ ਰੀਤ ਹੋਵੇ॥੧॥ ਰਹਾਉ ॥
Prof. Sahib Singh(ਇਸ ਲਈ) ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਨਿਰਮਲ = ਪਵਿਤ੍ਰ। ਰੀਤਿ = ਜੀਵਨ-ਜੁਗਤਿ, ਜੀਵਨ-ਮਰਯਾਦਾ, ਰਹਿਣੀ-ਬਹਿਣੀ ॥੧॥ ਰਹਾਉ ॥

SikhNet (Spanish)Deja que éste sea el Sendero Inmaculado de Tu Esclavo. (1-Pausa)

ਜੀਅ ਪ੍ਰਾਨ; ਮਨ ਧਨ ਤੇ ਪਿਆਰਾ ॥

jeea praan; man dhan te piaaraa |

Sant Singh KhalsaHe is more dear to me than my soul, my breath of life, my mind and my wealth.
Manmohan SinghThe Lord is dearer to me then my soul, life, heart and wealth.
Manmohan Singh (Punjabi)ਸੁਆਮੀ ਮੈਨੂੰ ਆਪਣੀ ਜਿੰਦੜੀ, ਜਿੰਦ-ਜਾਨ, ਦਿਲ ਅਤੇ ਦੌਲਤ ਨਾਲੋਂ ਵਧੇਰੇ ਪਿਆਰਾ ਹੈ।
Fareedkot Teekaਜੀਵ ਔਰ ਪ੍ਰਾਣ, ਮਨ, ਧਨ ਤੇ ਭੀ ਤੂੰ ਹਮ ਕੌ ਪਿਆਰਾ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ,

ਪਦ ਅਰਥ ਜੀਅ ਤੇ = ਜਿੰਦ ਨਾਲੋਂ।

SikhNet (Spanish)Eres más Querido para mí que mi propia respiración,

ਹਉਮੈ ਬੰਧੁ; ਹਰਿ ਦੇਵਣਹਾਰਾ ॥੧॥

haumai bandh; har devanahaaraa |1|

Sant Singh KhalsaThe Lord is the Giver, the Restrainer of the ego. ||1||
Manmohan SinghGod alone is the setter of obstacle in the way egotism.
Manmohan Singh (Punjabi)ਕੇਵਲ ਵਾਹਿਗੁਰੂ ਹੀ ਹੰਕਾਰ ਦੇ ਰਾਹ ਵਿੱਚ ਨੱਕਾ (ਰੋਕ) ਲਾਉਣ ਵਾਲਾ ਹੈ।
Fareedkot Teekaਹੇ ਹਰੀ! ਹਉਮੈ ਕੋ, ਹੰਤਾ ਮਮਤਾ ਕੋ ਬੰਧ ਦੇਨਹਾਰਾ, ਭਾਵ ਰੋਕਨਹਾਰਾ ਹੈਂ॥੧॥
Prof. Sahib Singhਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ ॥੧॥

ਪਦ ਅਰਥ ਬੰਧੁ = ਰੋਕ, ਬੰਨ੍ਹ। ਦੇਵਣਹਾਰਾ = ਦੇਣ-ਯੋਗਾ ॥੧॥

SikhNet (Spanish)mi Alma y mis riquezas, pues eres Tú, Quien apacigua mi ego. (1)

ਚਰਨ ਕਮਲ ਸਿਉ. ਲਾਗਉ ਨੇਹੁ ॥

charan kamal siau. laagau nehu |

Sant Singh KhalsaI am in love with the Lord's lotus feet.
Manmohan SinghMay I be in love with the Lord's lotus feet.
Manmohan Singh (Punjabi)ਪ੍ਰਭੂ ਦੇ ਕੰਵਲ ਚਰਨਾਂ ਨਾਲ ਮੇਰਾ ਪਿਆਰ ਪੈਂ ਜਾਵੇ।
Fareedkot Teekaਆਪ ਕੇ ਚਰਨ ਕਮਲੋਂ ਸਾਥ ਮੇਰਾ ਪਰੇਮ ਲਾਗਾ ਰਹੇ॥
Prof. Sahib Singhਹੇ ਭਾਈ! ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ,

ਪਦ ਅਰਥ ਸਿਉ = ਨਾਲ। ਲਾਗਉ = ਲੱਗੀ ਰਹੇ। ਨੇਹੁ = ਪਿਆਰ, ਪ੍ਰੀਤਿ।

SikhNet (Spanish)Que siempre permanezca enamorado de Tus Pies de Loto,

ਨਾਨਕ ਕੀ. ਬੇਨੰਤੀ ਏਹ ॥੨॥੪॥੫੮॥

naanak kee. benantee eh |2|4|58|

Sant Singh KhalsaThis alone is Nanak's prayer. ||2||4||58||
Manmohan SinghThis alone is the Nanak, supplication, O Lord.
Manmohan Singh (Punjabi)ਕੇਵਲ ਏਹੀ ਨਾਨਕ ਦੀ ਪ੍ਰਰਾਥਨਾ ਹੈ, ਹੇ ਪ੍ਰਭੂ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਕੀ ਏਹੀ ਬੇਨਤੀ ਹੈ॥੨॥੪॥੫੮॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਆਪਕ ਸਰੂਪ ਕੋ ਦ੍ਰਿਸਟਾਂਤੋਂ ਸਹਤ ਸਾਖ੍ਯਾਤ ਸਾਖੀ ਰੂਪ ਕਥਨ ਕਰਤੇ ਹੈਂ:
Prof. Sahib Singhਨਾਨਕ ਦੀ (ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ॥੨॥੪॥੫੮॥
SikhNet (Spanish)oh mi Dios, ésta es mi única oración, oh mi Señor. (2-4-58)
Answers quote the Granth verbatim with Ang citations. AI commentary is not Gurbani and not a religious ruling.