ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਤ੍ਰਿਪਤਿ ਭਈ; ਸਚੁ ਭੋਜਨੁ ਖਾਇਆ ॥
tripat bhee; sach bhojan khaaeaa |
Sant Singh KhalsaI am satisfied and satiated, eating the food of Truth.
Manmohan SinghPartaking the fare of truth, I am satiated.
Manmohan Singh (Punjabi)ਸੱਚ ਦਾ ਖਾਣਾ ਖਾਣ ਨਾਲ ਮੈਂ ਰੱਜ ਗਿਆ ਹਾਂ।
Fareedkot Teekaਜਿਨੋਂ ਨੇ ਗੁਰੋਂ ਦੁਆਰੇ ਸਚ ਨਾਮ ਜਾਪ ਕਾ ਭੋਜਨ ਖਾਇਆ ਹੈ, ਤਿਨ ਕੀ ਬੁਧੀ ਤ੍ਰਿਪਤਿ ਭਈ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ,ਪਦ ਅਰਥ ਤ੍ਰਿਪਤਿ = ਰੱਜ, ਸ਼ਾਂਤੀ। ਸਚੁ = ਸਦਾ-ਥਿਰ ਹਰਿ-ਨਾਮ।
SikhNet (Spanish)Estoy satisfecho, pues he participado en la feria de la Verdad
ਮਨਿ ਤਨਿ ਰਸਨਾ; ਨਾਮੁ ਧਿਆਇਆ ॥੧॥
man tan rasanaa; naam dhiaaeaa |1|
Sant Singh KhalsaWith my mind, body and tongue, I meditate on the Naam, the Name of the Lord. ||1||
Manmohan SinghWith my soul, body and tongue I repeat the Lord's Name.
Manmohan Singh (Punjabi)ਆਪਣੀ ਜਿੰਦੜੀ, ਦੇਹ ਅਤੇ ਜੀਭ ਨਾਲ ਮੈਂ ਸਾਈਂ ਦਾ ਨਾਮ ਸਿਮਰਦਾ ਹਾਂ।
Fareedkot Teekaਤਿਨੋਂ ਨੇ ਹੀ ਮਨ ਤਨ ਕਰ ਕੇ ਵਾਹਿਗੁਰੂ ਕਾ ਨਾਮ ਰਸਨਾ ਕਰ ਜਪਿਆ ਹੈ॥੧॥
Prof. Sahib Singhਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰਸਨਾ = ਜੀਭ (ਨਾਲ) ॥੧॥
SikhNet (Spanish)y hablo del Nombre del Señor con mi cuerpo, mi mente y mis labios. (1)
ਜੀਵਨਾ ਹਰਿ ਜੀਵਨਾ ॥
jeevanaa har jeevanaa |
Sant Singh KhalsaLife, spiritual life, is in the Lord.
Manmohan SinghThe life, the divine life,
Manmohan Singh (Punjabi)ਜਿੰਦਗੀ, ਰੱਬੀ ਜਿੰਦਗੀ,
Fareedkot Teekaਹੇ ਭਾਈ! ਤੀਨੋਂ ਕਾਲ ਮੇਂ ਜੀਵਨਾ ਹੋਤਾ ਹੈ॥
Prof. Sahib Singhਹੇ ਭਾਈ! ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗ਼ੀ!
SikhNet (Spanish)La Verdadera Vida significa vivir en Dios y contemplar el Nombre del Señor
ਜੀਵਨੁ; ਹਰਿ ਜਪਿ ਸਾਧਸੰਗਿ ॥੧॥ ਰਹਾਉ ॥
jeevan; har jap saadhasang |1| rahaau |
Sant Singh KhalsaSpiritual life consists of chanting the Lord's Name in the Saadh Sangat, the Company of the Holy. ||1||Pause||
Manmohan Singhthe true life consists in remembering God in the society of saints. Pause.
Manmohan Singh (Punjabi)ਸੱਚੀ ਜਿੰਦਗੀ ਸਤਿ ਸੰਗਤ ਅੰਦਰ ਹਰੀ ਦਾ ਸਿਮਰਨ ਕਰਨ ਵਿੱਚ ਹੈ। ਠਹਿਰਾਉ।
Fareedkot Teekaਸਤਿਸੰਗ ਦੁਆਰਾ ਹਰਿ ਹਰਿ ਨਾਮ ਕੋ ਜਪ ਕਰ ਕੇ ਜੀਵਨਾ ਹੋਤਾ ਹੈ॥੧॥ ਰਹਾਉ ॥
Prof. Sahib Singh(ਕਿ) ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ॥੧॥ ਰਹਾਉ ॥ਪਦ ਅਰਥ ਜਪਿ = ਜਪਿਆ ਕਰੋ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥
SikhNet (Spanish)en la Sociedad de los Santos. (1-Pausa)
ਅਨਿਕ ਪ੍ਰਕਾਰੀ. ਬਸਤ੍ਰ ਓਢਾਏ ॥
anik prakaaree. basatr odtaae |
Sant Singh KhalsaHe is dressed in robes of all sorts,
Manmohan SinghThe man is deemed to wear the robes of various sorts,
Manmohan Singh (Punjabi)ਬੰਦਾ ਅਨੇਕਾਂ ਕਿਸਮਾਂ ਦੇ ਕੱਪੜੇ ਪਹਿਨਦਾ ਜਾਣਿਆ ਜਾਂਦਾ ਹੈ,
Fareedkot Teekaਤਿਨੋਂ ਨੇ ਅਪਨੇ ਸਰੀਰ ਕੋ ਅਨੇਕ ਪ੍ਰਕਾਰੋਂ ਕੇ ਇਹੀ ਬਸਤ੍ਰ (ਓਢਾਏ) ਪਹਰਾਏ ਹੈਂ॥
Prof. Sahib Singhਉਸ ਮਨੁੱਖ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ),ਪਦ ਅਰਥ ਅਨਿਕ ਪ੍ਰਕਾਰੀ = ਕਈ ਕਿਸਮਾਂ ਦੇ। ਬਸਤ੍ਰ = ਕੱਪੜੇ। ਓਢਾਏ = ਪਹਿਨ ਲਏ।
SikhNet (Spanish)El cantar todo el tiempo las Alabanzas del Señor,
ਅਨਦਿਨੁ ਕੀਰਤਨੁ. ਹਰਿ ਗੁਨ ਗਾਏ ॥੨॥
anadin keeratan. har gun gaae |2|
Sant Singh Khalsaif he sings the Kirtan of the Lord's Glorious Praises, day and night. ||2||
Manmohan Singhif he, night and day, sings the Lord's praise and merits.
Manmohan Singh (Punjabi)ਜੇਕਰ ਉਹ ਦਿਨ ਰਾਤ ਸਾਹਿਬ ਦੇ ਜੱਸ ਤੇ ਖੂਬੀਆਂ ਦਾ ਗਾਇਨ ਕਰਦਾ ਹੈ।
Fareedkot Teekaਜੋ ਦਿਨੇ ਰਾਤ੍ਰ ਹਰੀ ਕੇ ਗੁਣੋਂ ਕਾ ਗਾਇਨ ਕਰਤੇ ਹੈਂ॥੨॥
Prof. Sahib Singhਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ ॥੨॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ ॥੨॥
SikhNet (Spanish)te adorna más que si adornaras tu cuerpo con los más bellos ornamentos.
ਹਸਤੀ ਰਥ; ਅਸੁ ਅਸਵਾਰੀ ॥
hasatee rath; as asavaaree |
Sant Singh KhalsaHe rides upon elephants, chariots and horses,
Manmohan SinghWhen within his mind, one beholds the Lord's path,
Manmohan Singh (Punjabi)ਪ੍ਰਾਣੀ ਹਾਥੀਆਂ, ਗੱਡੀਆਂ ਤੇ ਘੋੜਿਆਂ ਦੀ ਸਵਾਰੀ ਕਰਦਾ ਜਾਣਿਆ ਜਾਂਦਾ ਹੈ,
Fareedkot Teekaਹਸਤੀ ਔ ਰਥ (ਅਸ) ਘੋੜੇ ਆਦਿਕੋਂ ਕੀ ਤਿਨੋਂ ਨੇ ਇਹੀ ਅਸਵਾਰੀ ਕਰੀ ਹੈ॥
Prof. Sahib Singhਹੇ ਭਾਈ! ਉਹ ਮਨੁੱਖ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ)ਪਦ ਅਰਥ ਹਸਤੀ = ਹਾਥੀ। ਅਸੁ = {अश्व} ਘੋੜੇ।
SikhNet (Spanish)Enfocar la mente en el Sendero del Señor es más Dicha
ਹਰਿ ਕਾ ਮਾਰਗੁ; ਰਿਦੈ ਨਿਹਾਰੀ ॥੩॥
har kaa maarag; ridai nihaaree |3|
Sant Singh Khalsaif he sees the Lord's Path within his own heart. ||3||
Manmohan Singhthe mortal is deemed to ride the elephants, chariots and horses..
Manmohan Singh (Punjabi)ਜੇਕਰ ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਰਸਤੇ ਨੂੰ ਵੇਖਦਾ (ਧਾਰਦਾ) ਹੈ।
Fareedkot Teekaਜੋ ਹਰੀ ਕਾ ਰਸਤਾ ਰਿਦੇ ਮੇਂ (ਨਿਹਾਰੀ) ਦੇਖਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ ॥੩॥ਪਦ ਅਰਥ ਮਾਰਗੁ = ਰਸਤਾ। ਰਿਦੈ = ਹਿਰਦੇ ਵਿਚ। ਨਿਹਾਰੀ = ਵੇਖਦਾ ਹੈ ॥੩॥
SikhNet (Spanish)que el goce que te da montar elefantes, carrozas y caballos. (3)
ਮਨ ਤਨ ਅੰਤਰਿ; ਚਰਨ ਧਿਆਇਆ ॥
man tan antar; charan dhiaaeaa |
Sant Singh KhalsaMeditating on the Lord's Feet, deep within his mind and body,
Manmohan SinghContemplating on the Lord's feet in his mind and body,
Manmohan Singh (Punjabi)ਆਪਣੇ ਚਿੱਤ ਤੇ ਸਰੀਰ ਅੰਦਰ ਸੁਆਮੀ ਦੇ ਚਰਨਾਂ ਦਾ ਸਿਮਰਨ ਕਰਨ ਦੁਆਰਾ,
Fareedkot Teekaਮਨ ਤਨ ਕੇ ਅੰਤਰ ਜਿਨੋਂ ਨੇ ਹਰੀ ਕੇ ਚਰਨੋਂ ਕੋ ਧਿਆਇਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ,ਪਦ ਅਰਥ ਅੰਤਰਿ = ਅੰਦਰ।
SikhNet (Spanish)No obstante, esto ocurre cuando en el cuerpo y en la mente uno alaba los Pies del Señor y obtiene a Dios,
ਹਰਿ ਸੁਖ ਨਿਧਾਨ; ਨਾਨਕ ਦਾਸਿ ਪਾਇਆ ॥੪॥੨॥੫੬॥
har sukh nidhaan; naanak daas paaeaa |4|2|56|
Sant Singh Khalsaslave Nanak has found the Lord, the treasure of peace. ||4||2||56||
Manmohan Singhservant Nanak has obtained God, the Treasure of peace.
Manmohan Singh (Punjabi)ਸੇਵਕ ਨਾਨਕ, ਆਰਾਮ ਦੇ ਖਜਾਨੇ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਹਰੀ ਕੇ ਦਾਸੋਂ ਨੇ ਸੁਖੋਂ ਕਾ ਨਿਧਾਨ ਪ੍ਰਭੂ ਪਾਇਆ ਹੈ॥੪॥੨॥੫੬॥
Prof. Sahib Singhਹੇ ਨਾਨਕ! ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ॥੪॥੨॥੫੬॥ਪਦ ਅਰਥ ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਦਾਸਿ = (ਉਸ) ਦਾਸ ਨੇ ॥੪॥੨॥੫੬॥
SikhNet (Spanish)el Tesoro de Paz y Éxtasis. (4-2-56)