ੴ

ਸਿੱਖਬਾਣੀ · SikhBani

ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥

mai man vaddee aas hare kiau kar har darasan paavaa
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 561, 562 · 26 lines
Translations

ਵਡਹੰਸੁ ਮਹਲਾ ੪ ਘਰੁ ੨ ॥

vaddahans mahalaa 4 ghar 2 | Ang 561

Sant Singh KhalsaWadahans, Fourth Mehl, Second House:
Manmohan SinghWadhans 4th Guru.
Manmohan Singh (Punjabi)ਵਡਹੰਸ ਚੌਥੀ ਪਾਤਸ਼ਾਹੀ। ਘਰ 2।
Prof. Sahib Singhਰਾਗ ਵਡਹੰਸ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Wadajans, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 561

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੈ ਮਨਿ ਵਡੀ ਆਸ ਹਰੇ; ਕਿਉ ਕਰਿ ਹਰਿ ਦਰਸਨੁ ਪਾਵਾ ॥

mai man vaddee aas hare; kiau kar har darasan paavaa | Ang 561

Sant Singh KhalsaWithin my mind there is such a great yearning; how will I attain the Blessed Vision of the Lord's Darshan?
Manmohan SinghWithin my mind is great longing O Lord; how shall I see thee?
Manmohan Singh (Punjabi)ਮੇਰੇ ਚਿੱਤ ਅੰਦਰ ਭਾਰੀ ਖਾਹਿਸ਼ ਹੈ, ਹੇ ਪ੍ਰਭੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਕਰਾਂ?
Fareedkot Teekaਮੇਰੇ ਮਨ ਮੇਂ ਤੋ ਬਡੀ ਆਸਾਂ ਲਗ ਰਹੀ ਹੈਂ, ਕਿਸ ਪ੍ਰਕਾਰ ਕਰ ਮੈਂ ਹਰਿ ਕਾ ਦਰਸਨ ਪਾਊਂ?
Prof. Sahib Singhਹੇ ਹਰੀ! ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਤੇਰਾ ਦਰਸਨ ਕਰ ਸਕਾਂ।

ਪਦ ਅਰਥ ਮੈ ਮਨਿ = ਮੇਰੇ ਮਨ ਵਿਚ। ਹਰੇ = ਹੇ ਹਰੀ! ਪਾਵਾ = ਪਾਵਾਂ, ਮੈਂ ਪਾ ਲਵਾਂ।

SikhNet (Spanish)Oh Señor, añoro inmensamente Tu Visión, pero ¿cómo podré verte? Le voy a preguntar a mi Verdadero

ਹਉ ਜਾਇ ਪੁਛਾ ਅਪਨੇ ਸਤਗੁਰੈ; ਗੁਰ ਪੁਛਿ. ਮਨੁ ਮੁਗਧੁ ਸਮਝਾਵਾ ॥

hau jaae puchhaa apane satagurai; gur puchh. man mugadh samajhaavaa | Ang 561

Sant Singh KhalsaI go and ask my True Guru; with the Guru's advice, I shall teach my foolish mind.
Manmohan SinghI go and ask my True Guru and taking Guru's counsel, instruct my foolish soul.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਕੋਲ ਜਾ ਕੇ ਪਤਾ ਕਰਦਾ ਹਾਂ ਅਤੇ ਗੁਰਾਂ ਦੀ ਸਲਾਹ ਲੈ, ਆਪਣੀ ਮੂਰਖ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ।
Fareedkot Teekaਮੈਂ ਜਾਇ ਕਰ ਅਪਨੇ ਸਤਿਗੁਰੋਂ ਸੇ ਪੂਛੂੰ ਔ ਗੁਰੋਂ ਸੇ ਪੂਛ ਕਰ ਮੂਰਖ ਮਨ ਕੋ ਸਮਝਾਊਂਗਾ॥
Prof. Sahib Singhਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ।

ਪਦ ਅਰਥ ਜਾਇ = ਜਾ ਕੇ। ਪੁਛਾ = ਪੁਛਾਂ, ਮੈਂ ਪੁੱਛਦੀ ਹਾਂ। ਸਤਗੁਰੈ = ਗੁਰੂ ਨੂੰ। ਪੁਛਿ = ਪੁੱਛ ਕੇ। ਮੁਗਧੁ = ਮੂਰਖ। ਸਮਝਾਵਾ = ਸਮਝਾਵਾਂ, ਮੈਂ ਸਮਝਾਂਦੀ ਹਾਂ।

SikhNet (Spanish)Guru para que instruya a mi mente ignorante. A través de la Palabra del Shabd del Guru,

ਭੂਲਾ ਮਨੁ ਸਮਝੈ. ਗੁਰਸਬਦੀ; ਹਰਿ ਹਰਿ ਸਦਾ ਧਿਆਏ ॥

bhoolaa man samajhai. gurasabadee; har har sadaa dhiaae | Ang 561

Sant Singh KhalsaThe foolish mind is instructed in the Word of the Guru's Shabad, and meditates forever on the Lord, Har, Har.
Manmohan SinghThe deluded, soul understands through Guru's instruction and, so, meditates ever on the Lord God.
Manmohan Singh (Punjabi)ਭੂੱਲੀ ਹੋਈ ਜਿੰਦੜੀ ਗੁਰਾਂ ਦੇ ਉਪਦੇਸ਼ ਰਾਹੀਂ ਸਮਝਦੀ ਹੈ ਤੇ ਇਸ ਤਰ੍ਹਾਂ ਹਮੇਸ਼ਾਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੀ ਹੈ।
Fareedkot Teekaਇਹ ਭੂਲਾ ਮਨ ਗੁਰ ਉਪਦੇਸ਼ ਸੇ ਸਮਝਤਾ ਹੈ ਔਰ ਸਮਝ ਕਰ ਹਰਿ ਹਰਿ ਨਾਮ ਕੋ ਸਦਾ ਧਿਆਵਤਾ ਹੈ॥
Prof. Sahib Singhਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ।
SikhNet (Spanish)la mente desviada, conoce y logra habitar por siempre en el Señor.

ਨਾਨਕ. ਜਿਸੁ ਨਦਰਿ ਕਰੇ ਮੇਰਾ ਪਿਆਰਾ; ਸੋ ਹਰਿ ਚਰਣੀ ਚਿਤੁ ਲਾਏ ॥੧॥

naanak. jis nadar kare meraa piaaraa; so har charanee chit laae |1| Ang 561

Sant Singh KhalsaO Nanak, one who is blessed with the Mercy of my Beloved, focuses his consciousness on the Lord's Feet. ||1||
Manmohan SinghHe, on whom is my Beloved's mercy, O Nanak, attunes his mind to God's feet.
Manmohan Singh (Punjabi)ਜਿਸ ਦੇ ਉੱਤੇ ਮੇਰੇ ਪ੍ਰੀਤਮ ਦੀ ਰਹਿਮਤ ਹੈ, ਹੇ ਨਾਨਕ! ਉਹ ਵਾਹਿਗੁਰੂ ਦੇ ਚਰਣਾ ਨਾਲ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਮੇਰਾ ਪਿਆਰਾ ਕਿਰਪਾ ਦ੍ਰਿਸ਼ਟਿ ਕਰਤਾ ਹੈ, ਸੋ ਹਰੀ ਕੇ ਚਰਨੋਂ ਮੇਂ ਚਿਤ ਕੋ ਲਗਾਵਤਾ ਹੈ॥੧॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੧॥
SikhNet (Spanish)Aquél en quien reside la Misericordia de Dios, entona su ser a los Pies del Señor. (1)

ਹਉ ਸਭਿ ਵੇਸ ਕਰੀ. ਪਿਰ ਕਾਰਣਿ; ਜੇ ਹਰਿ ਪ੍ਰਭ ਸਾਚੇ ਭਾਵਾ ॥

hau sabh ves karee. pir kaaran; je har prabh saache bhaavaa | Ang 561

Sant Singh KhalsaI dress myself in all sorts of robes for my Husband, so that my True Lord God will be pleased.
Manmohan SinghFor my Spouse, I wear all sorts of robes, so that my True Lord God may be pleased with me.
Manmohan Singh (Punjabi)ਆਪਣੇ ਕੰਤ ਦੀ ਖਾਤਰ ਮੈਂ ਹਰ ਕਿਸਮਾ ਦੇ ਪੁਸ਼ਾਕੇ ਪਾਉਂਦੀ ਹਾਂ ਤਾਂ ਜੋ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਜਾਵਾਂ।
Fareedkot Teekaਮੈਂ ਸਭ ਪ੍ਰਕਾਰ ਕੇ ਭੇਖ ਪਿਆਰੇ ਕੇ ਵਾਸਤੇ ਕਰੂੰ, ਜੇਕਰ ਸਚੇ ਹਰਿ ਪ੍ਰਭੂ ਕੋ ਭਾਊਂ ਤੋ ਭੇਖ ਸਫਲੇ ਹੈਂ॥
Prof. Sahib Singhਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ।

ਪਦ ਅਰਥ ਸਭਿ = ਸਾਰੇ। ਕਰੀ = ਕਰੀਂ, ਮੈਂ ਕਰਦੀ ਹਾਂ। ਪਿਰ ਕਾਰਣਿ = ਪਤੀ ਨੂੰ ਮਿਲਣ ਵਾਸਤੇ। ਜੇ = ਤਾ ਕਿ, ਭਲਾ ਜਿ। ਭਾਵਾ = ਭਾਵਾਂ, ਮੈਂ ਪਸੰਦ ਆ ਜਾਵਾਂ।

SikhNet (Spanish)Me adorno de muchas formas y con todo tipo de ropajes para que mi Verdadero Señor esté complacido conmigo.

ਸੋ ਪਿਰੁ ਪਿਆਰਾ. ਮੈ ਨਦਰਿ, ਨ ਦੇਖੈ; ਹਉ. ਕਿਉ ਕਰਿ ਧੀਰਜੁ ਪਾਵਾ ॥

so pir piaaraa. mai nadar, na dekhai; hau. kiau kar dheeraj paavaa | Ang 561

Sant Singh KhalsaBut my Beloved Husband Lord does not even cast a glance in my direction; how can I be consoled?
Manmohan SinghHe, the dear Spouse does not even cast a glance towards me. How can I be consoled.
Manmohan Singh (Punjabi)ਉਹ ਪ੍ਰੀਤਮ ਪਤੀ ਮੇਰੇ ਵਲ ਝਾਤੀ ਭੀ ਨਹੀਂ ਪਾਉਂਦਾ। ਮੇਰਾ ਹੌਸਲਾ ਕਿਸ ਤਰ੍ਹਾਂ ਬੱਝ ਸਕਦਾ ਹੈ?
Fareedkot Teekaਪਰੰਤੂ ਜੋ ਪ੍ਯਾਰਾ ਪਤੀ ਮੁਝ ਪਰ ਦ੍ਰਿਸਟ ਦੇ ਕਰ ਦੇਖਤਾ ਹੀ ਨਹੀਂ, ਤੌ ਮੈਂ ਕਿਸ ਪ੍ਰਕਾਰ ਧੀਰਜ ਪਾਊਂ॥
Prof. Sahib Singhਪਰ ਉਹ ਪਿਆਰਾ ਪ੍ਰਭੂ ਮੇਰੇ ਵਲ ਨਿਗਾਹ ਕਰ ਕੇ ਤੱਕਦਾ ਹੀ ਨਹੀਂ ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ?

ਪਦ ਅਰਥ ਧੀਰਜੁ = ਸ਼ਾਂਤੀ।

SikhNet (Spanish)Pero si la Gracia del Señor no está sobre mí, ¿cómo podría complacerlo?

ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ; ਸੋ ਪਿਰੁ ਰਤਾ ਮੇਰਾ ਅਵਰਾ ॥

jis kaaran hau seegaar seegaaree; so pir rataa meraa avaraa | Ang 561

Sant Singh KhalsaFor His sake, I adorn myself with adornments, but my Husband is imbued with the love of another.
Manmohan SinghHe, for whose sake I am bedecked with decorations, that Spouse of mine is imbued with the love of another.
Manmohan Singh (Punjabi)ਜੀਹਦੇ ਵਾਸਤੇ ਮੈਂ ਹਾਰਸ਼ਿੰਗਾਰ ਨਾਲ ਸਜੀ ਧਜੀ ਹੋਈ ਹਾਂ, ਉਹ ਮੈਡਾਂ ਕੰਤ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਜਿਸ ਕੇ ਵਾਸਤੇ ਮੈਂ ਸਿੰਗਾਰ ਕਰਤੀ ਹੂੰ, ਸੋ ਪਤੀ ਦੂਸਰੋਂ ਹੀ ਸੇ ਰਤਾ ਹੂਆ ਹੈ॥
Prof. Sahib Singhਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ ਵਿਚ ਪ੍ਰਸੰਨ ਹੁੰਦਾ ਹੈ।

ਪਦ ਅਰਥ ਸੀਗਾਰੀ = ਸੀਗਾਰੀਂ, ਮੈਂ ਸਿੰਗਾਰਦੀ ਹਾਂ। ਅਵਰਾ = ਹੋਰਨਾਂ ਵਿਚ।

SikhNet (Spanish)El Señor, para Quien yo me adorno, está mirando a otros;

ਨਾਨਕ. ਧਨੁ ਧੰਨੁ ਧੰਨੁ ਸੋਹਾਗਣਿ; ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥

naanak. dhan dhan dhan sohaagan; jin pir raaviarraa sach savaraa |2| Ang 561

Sant Singh KhalsaO Nanak, blessed, blessed, blessed is that soul-bride, who enjoys her True, Sublime Husband Lord. ||2||
Manmohan SinghNanak, blest! blest! blest is the true bride who enjoyeth her sublime True Spouse.
Manmohan Singh (Punjabi)ਨਾਨਕ, ਮੁਬਾਰਕ! ਮੁਬਾਰਕ! ਮੁਬਾਰਕ! ਹੈ ਉਹ ਸੱਚੀ ਪਤਨੀ, ਜੋ ਆਪਣੇ ਸ਼੍ਰੇਸ਼ਟ ਸੱਚੇ ਪਤੀ ਨੂੰ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੋਹਾਗਣੀ ਧੰਨ ਧੰਨ ਹੈ ਜਿਨੋਂ ਨੇ ਪਤੀ (ਸਵਰਾ) ਸ੍ਵਸਤ ਪਾ ਕਰ ਰਮਣ ਕੀਆ ਹੈ। ਵਾ ਜਬ ਪ੍ਰਭ ਕੋ ਰਮਣ ਕੀਆ ਹੈ ਤਬ ਮਨ (ਸਵਰਾ) ਸੁਧਰਾ ਹੈ॥੨॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ ਤੇ ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੨॥

ਪਦ ਅਰਥ ਧਨੁ = ਸਲਾਹੁਣ-ਯੋਗ। ਜਿਨਿ = ਜਿਸ ਨੇ। ਸਚੁ = ਸਦਾ ਕਾਇਮ ਰਹਿਣ ਵਾਲਾ। ਸਵਰਾ = ਸੰਵਰਾ, ਸੋਹਣਾ ॥੨॥

SikhNet (Spanish)bendita es la novia que goza de su Inmaculado Señor. (2)

ਹਉ ਜਾਇ ਪੁਛਾ. ਸੋਹਾਗ ਸੁਹਾਗਣਿ; ਤੁਸੀ ਕਿਉ. ਪਿਰੁ ਪਾਇਅੜਾ ਪ੍ਰਭੁ ਮੇਰਾ ॥

hau jaae puchhaa. sohaag suhaagan; tusee kiau. pir paaeiarraa prabh meraa | Ang 561

Sant Singh KhalsaI go and ask the fortunate, happy soul-bride, "How did you attain Him - your Husband Lord, my God?"
Manmohan SinghI go and ask the fortunate faithful bride: how hast thou obtained the Groom, my Lord.
Manmohan Singh (Punjabi)ਮੈਂ ਜਾ ਕੇ ਭਾਗਾਂ ਵਾਲੀ ਸਤਿ-ਆਤਮਾ ਲਾੜੀ ਨੂੰ ਪੁੱਛਦੀ ਹਾਂ, ਤੂੰ ਕਿਸ ਤਰ੍ਹਾਂ ਮੇਰੇ ਸੁਅਮੀ, ਲਾੜੇ ਨੂੰ ਪ੍ਰਾਪਤ ਕੀਤਾ ਹੈ।
Fareedkot Teekaਜਬ ਮੈਂ ਜਾਇ ਕੇ ਸੁਹਾਗਣੀਓਂ ਸੇ ਪੂਛਾ ਕਿ ਤੁਮਨੇ ਮੇਰੇ ਜੋ ਪ੍ਰਭੂ ਪਤੀ ਹੈ ਤਿਸ ਕਾ ਸੁਹਾਗ ਕੈਸੇ ਪਾਇਆ ਹੈ?
Prof. Sahib Singhਮੈਂ ਜਾ ਕੇ ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਪੁੱਛਦੀ ਹਾਂ ਕਿ ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ?

ਪਦ ਅਰਥ ਜਾਇ = ਜਾ ਕੇ। ਪੁਛਾ = ਪੁਛਾਂ, ਮੈਂ ਪੁੱਛਦੀ ਹਾਂ। ਸੋਹਾਗ ਸੁਹਗਣਿ = ਪ੍ਰਭੂ-ਖਸਮ ਦੀ ਪਿਆਰੀ ਨੂੰ। ਕਿਉ = ਕਿਵੇਂ?

SikhNet (Spanish)Voy y pregunto a las Novias, ¿cómo es que obtuvieron a mi Señor?

ਮੈ ਊਪਰਿ ਨਦਰਿ ਕਰੀ ਪਿਰਿ ਸਾਚੈ; ਮੈ ਛੋਡਿਅੜਾ ਮੇਰਾ ਤੇਰਾ ॥

mai aoopar nadar karee pir saachai; mai chhoddiarraa meraa teraa | Ang 561

Sant Singh KhalsaShe answers, "My True Husband blessed me with His Mercy; I abandoned the distinction between mine and yours.
Manmohan SinghSays, she "I have abandoned the differentiation between mine and thine, so the True Spouse has blessed me with His mercy".
Manmohan Singh (Punjabi)ਉਹ ਆਖਦੀ ਹੈ, ਮੈਂ ਮੈਂ ਤੇ ਤੂੰ ਦੇ ਵਿਤਕਰੇ ਨੂੰ ਤਿਆਗ ਦਿੱਤਾ ਹੈ, ਇਸ ਲਈ ਮੇਰੇ ਸੱਚੇ ਕੰਤ ਨੇ ਮੇਰੇ ਉਤੇ ਰਹਿਮਤ ਕੀਤੀ ਹੈ।
Fareedkot Teekaਤਬ ਤਿਨੋਂ ਨੇ ਕਹਾ ਕਿ ਮੈਨੇ ਜਬ ਮੇਰਾ ਤੇਰਾ ਛੋਡਿ ਦੀਆ ਅਰਥਾਤ ਨਿਰਮਾਨ ਭਈ ਤਬ ਮੇਰੇ ਊਪਰ ਸਾਚੇ ਪਤੀ ਨੇ ਕਿਰਪਾ ਦ੍ਰਿਸਟਿ ਕਰੀ ਹੈ॥
Prof. Sahib Singh(ਉਹ ਉੱਤਰ ਦੇਂਦੀ ਹੈ) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ ਤਾਂ ਮੈਂ ਮੇਰ-ਤੇਰ (ਵਿਤਕਰਾ) ਛੱਡ ਦਿੱਤਾ।

ਪਦ ਅਰਥ ਪਿਰਿ ਸਾਚੈ = ਸਦਾ ਕਾਇਮ ਰਹਿਣ ਵਾਲੇ ਪਿਰ ਨੇ।

SikhNet (Spanish)y dicen; El Señor Verdadero nos bendijo con Su Misericordia y adornó la distinción entre lo mío y lo tuyo.

ਸਭੁ ਮਨੁ ਤਨੁ ਜੀਉ ਕਰਹੁ. ਹਰਿ ਪ੍ਰਭ ਕਾ; ਇਤੁ ਮਾਰਗਿ ਭੈਣੇ ਮਿਲੀਐ ॥

sabh man tan jeeo karahu. har prabh kaa; it maarag bhaine mileeai | Ang 561

Sant Singh KhalsaDedicate everything, mind, body and soul, to the Lord God; this is the Path to meet Him, O sister."
Manmohan SinghSurrender thy mind, body soul and all to the Lord God. This is the way to meet Him, O my sister?
Manmohan Singh (Punjabi)ਆਪਣਾ ਚਿੱਤ ਦੇਹ, ਜਿੰਦੜੀ ਅਤੇ ਸਾਰਾ ਕੁੱਝ ਸੁਆਮੀ ਵਾਹਿਗੁਰੂ ਦੇ ਅਰਪਨ ਕਰ ਦੇ। ਇਹ ਹੈ ਰਸਤਾ ਉਸ ਨੂੰ ਮਿਲਣ ਦਾ ਹੇ ਮੇਰੀ ਅੰਮਾ ਜਾਈਏ!
Fareedkot Teekaਤਾਂ ਤੇ ਤੂੰ ਭੀ ਮੇਰਾ ਤੇਰਾ ਛੋਡ ਕੇ ਪੁਨਾ ਸਭ ਮਨ ਤਨ ਜੀਵ ਹਰਿ ਪਿਆਰੇ ਕਾ ਕਰਿ ਦੇਹੋ, ਇਸ ਮਾਰਗ ਸੇ ਹੇ ਭੈਣੇ ਬਹਿਨ ਪਿਆਰੇ ਸੇ ਮਿਲੀਤਾ ਹੈ॥
Prof. Sahib Singhਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ-ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ, ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ।

ਪਦ ਅਰਥ ਜੀਉ = ਜਿੰਦ। ਇਤੁ = ਇਸ ਵਿਚ। ਮਾਰਗਿ = ਰਸਤੇ ਤੇ। ਇਤੁ ਮਾਰਗਿ = ਇਸ ਰਸਤੇ ਉੱਤੇ। ਭੈਣੇ = ਹੇ ਭੈਣ!

SikhNet (Spanish)Dedica todo, mente, cuerpo y Alma, al Señor Dios, este es el Sendero para conocerlo, oh hermanas.

ਆਪਨੜਾ ਪ੍ਰਭੁ ਨਦਰਿ ਕਰਿ ਦੇਖੈ; ਨਾਨਕ. ਜੋਤਿ ਜੋਤੀ ਰਲੀਐ ॥੩॥

aapanarraa prabh nadar kar dekhai; naanak. jot jotee raleeai |3| Ang 561

Sant Singh KhalsaIf her God gazes upon her with favor, O Nanak, her light merges into the Light. ||3||
Manmohan SinghNanak, if his Lord beholds him with favour, then man's light blends with God's light.
Manmohan Singh (Punjabi)ਨਾਨਕ, ਜੇਕਰ ਉਸ ਸੁਆਮੀ ਉਸ ਵਲ ਮਿਹਰ ਦੀ ਨਜ਼ਰ ਝਾਕੇ, ਤਦ ਬੰਦੇ ਦਾ ਨੂਰ ਰੱਬ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਅਪਨਾ ਪਿਆਰਾ ਕਿਰਪਾ ਦ੍ਰਿਸਟ ਕਰ ਕੇ ਦੇਖੇਗਾ ਤਬ (ਜੋਤੀ) ਪਿਆਰੇ ਸੇ ਜੋਤਿ ਕਰ ਮਿਲੀਏਗਾ॥੩॥
Prof. Sahib Singhਹੇ ਨਾਨਕ! ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ ॥੩॥
SikhNet (Spanish)Cuando la Gracia del Señor se posa sobre uno, la luz propia se inmerge en la Luz de Dios. (3)

ਜੋ ਹਰਿ ਪ੍ਰਭ ਕਾ. ਮੈ ਦੇਇ ਸਨੇਹਾ; ਤਿਸੁ ਮਨੁ ਤਨੁ ਅਪਣਾ ਦੇਵਾ ॥

jo har prabh kaa. mai dee sanehaa; tis man tan apanaa devaa | Ang 561

Sant Singh KhalsaI dedicate my mind and body to the one who brings me a message from my Lord God.
Manmohan SinghHe, who conveys me the message of my Lord God, to him I offer my soul and body.
Manmohan Singh (Punjabi)ਜਿਹੜਾ ਕੋਈ ਮੈਨੂੰ ਮੇਰੇ ਸੁਆਮੀ ਵਾਹਿਗੁਰੂ ਦਾ ਸੰਦੇਸ਼ਾ ਦਿੰਦਾ ਹੈ, ਉਸ ਨੂੰ ਮੈਂ ਆਪਣੀ ਜਿੰਦੜੀ ਤੇ ਦੇਹ ਅਰਪਨ ਕਰਦੀ ਹਾਂ।
Fareedkot Teekaਜੋ ਮੁਝੇ ਹਰਿ ਪਿਆਰੇ ਕਾ ਸੰਦੇਸਾ ਦੇ ਤਿਸ ਕੋ ਮੈਂ ਅਪਨਾ ਮਨ ਤਨ ਅਰਪਣ ਕਰ ਦੇਊਂ॥
Prof. Sahib Singhਜੇਹੜਾ (ਗੁਰਮੁਖ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ।

ਪਦ ਅਰਥ ਮੈ = ਮੈਨੂੰ। ਦੇਇ = ਦੇਵੇ। ਤਿਸੁ = ਉਸ ਨੂੰ। ਦੇਵਾ = ਦੇਵਾਂ।

SikhNet (Spanish)Aquél que me trae el Mensaje del Señor, a él ofrezco mi cuerpo y mi mente,

ਨਿਤ ਪਖਾ ਫੇਰੀ ਸੇਵ ਕਮਾਵਾ; ਤਿਸੁ ਆਗੈ ਪਾਣੀ ਢੋਵਾਂ ॥

nit pakhaa feree sev kamaavaa; tis aagai paanee dtovaan | Ang 561

Sant Singh KhalsaI wave the fan over him every day, serve him and carry water for him.
Manmohan SinghI daily wave the fan over him, perform his service and carry water of him.
Manmohan Singh (Punjabi)ਮੈਂ ਹਰ ਰੋਜ਼ ਉਸ ਨੂੰ ਪੱਖੀ ਝੱਲਦੀ ਹਾਂ, ਉਸ ਦੀ ਟਹਿਲ-ਸੇਵਾ ਕਰਦੀ ਹਾਂ ਅਤੇ ਉਸ ਲਈ ਜਲ ਢੋਦੀ ਹਾਂ।
Fareedkot Teekaਨਿਤ੍ਯੰਪ੍ਰਤਿ ਤਿਸ ਕੋ ਪਖਾ ਕਰੂੰ ਔ ਪਾਣੀ ਭਰੂੰ, ਪੁਨਾ ਤਿਸ ਕੇ ਆਗੇ ਔਰ ਭੀ ਸੇਵਾ ਕਰੂੰ॥
Prof. Sahib Singhਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ।

ਪਦ ਅਰਥ ਫੇਰੀ = ਫੇਰੀਂ, ਮੈਂ ਫੇਰਾਂ।

SikhNet (Spanish)le muevo el abanico sobre la cabeza, le sirvo humildemente y le traigo agua.

ਨਿਤ ਨਿਤ ਸੇਵ ਕਰੀ ਹਰਿ ਜਨ ਕੀ; ਜੋ ਹਰਿ ਹਰਿ ਕਥਾ ਸੁਣਾਏ ॥

nit nit sev karee har jan kee; jo har har kathaa sunaae | Ang 561

Sant Singh KhalsaConstantly and continuously, I serve the Lord's humble servant, who recites to me the sermon of the Lord, Har, Har.
Manmohan SinghEver, ever I serve the God's servant who recites to me the Gospel of the Lord God.
Manmohan Singh (Punjabi)ਸਦਾ ਸਦਾ ਮੈਂ ਵਾਹਿਗੁਰੂ ਦੇ ਗੋਲੇ ਦੀ ਟਹਿਲ ਕਮਾਉਂਦੀ ਹਾਂ ਜੋ ਮੈਨੂੰ ਵਾਹਿਗੁਰੂ ਸੁਆਮੀ ਦੀ ਕਥਾ-ਵਾਰਤਾ ਸੁਣਾਉਂਦਾ ਹੈ।
Fareedkot Teekaਜੋ ਹਰਿ ਕੀ ਹਰੇ ਕਰਨੇਹਾਰੀ ਕਥਾ ਸੁਣਾਵੈ ਹਰਿ ਜਨ ਕੀ ਮੈਂ ਨਿਤ ਨਿਤ ਸੇਵਾ ਕਰੂੰ॥
Prof. Sahib Singhਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਸਦਾ ਤਿਆਰ ਹਾਂ।

ਪਦ ਅਰਥ ਕਰੀ = ਕਰੀਂ, ਮੈਂ ਕਰਾਂ।

SikhNet (Spanish)Sí, sirvo siempre al Sirviente del Señor, quien me recita la Palabra de Dios, Jar, Jar.

ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ; ਨਾਨਕ. ਮਨਿ ਆਸ ਪੁਜਾਏ ॥੪॥

dhan dhan guroo gur satigur pooraa; naanak. man aas pujaae |4| Ang 562

Sant Singh KhalsaHail, hail unto the Guru, the Guru, the Perfect True Guru, who fulfills Nanak's heart's desires. ||4||
Manmohan SinghHail! hail unto the Guru, the great perfect Satguru, who fulfils the desire of Nanak's heart.
Manmohan Singh (Punjabi)ਸ਼ਾਬਾਸ਼! ਸ਼ਾਬਾਸ਼ ਹੈ ਗੁਰਾਂ, ਵੱਡੇ ਪੁਰਨ ਸਤਿਗੁਰਾਂ ਨੂੰ ਜੋ ਨਾਨਕ ਦੇ ਦਿਲ ਦੀ ਚਾਹਨਾ ਨੂੰ ਪੂਰੀ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਗੁਰੂ) ਪੂਜ੍ਯ (ਗੁਰ) ਬਡਾ ਐਸਾ ਪੂਰਾ ਸਤਿਗੁਰੂ ਧੰਨ੍ਯ ਧੰਨ੍ਯ ਹੈ, ਜੋ ਮੇਰੇ ਮਨ ਕੀ ਆਸਾ ਪੂਰਣ ਕਰੈ॥੪॥
Prof. Sahib Singhਹੇ ਨਾਨਕ! ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਪੂਰੀ ਕਰਦਾ ਹੈ ॥੪॥

ਪਦ ਅਰਥ ਮਨਿ = ਮਨ ਵਿਚ (ਟਿਕੀ ਹੋਈ)। ਪੁਜਾਏ = ਪੂਰੀ ਕਰਦਾ ਹੈ ॥੪॥

SikhNet (Spanish)Hosanna, Hosanna al Perfecto Guru, Quien cumple los deseos del corazón de Nanak. (4)

ਗੁਰੁ ਸਜਣੁ ਮੇਰਾ ਮੇਲਿ ਹਰੇ; ਜਿਤੁ ਮਿਲਿ ਹਰਿ ਨਾਮੁ ਧਿਆਵਾ ॥

gur sajan meraa mel hare; jit mil har naam dhiaavaa | Ang 562

Sant Singh KhalsaO Lord, let me meet the Guru, my best friend; meeting Him, I meditate on the Lord's Name.
Manmohan SinghO God, make me meet with the Guru, my friend, by meeting whom I meditate on God's Name.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਮੇਰੇ ਮਿੱਤ੍ਰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
Fareedkot Teekaਹੇ ਹਰਿ! ਮੁਝੇ ਐਸਾ ਸਜਨ ਗੁਰੂ ਮਿਲਾਇ ਦੇ ਜਿਸ ਕੋ ਮਿਲ ਕਰ ਕੇ ਮੈਂ ਹਰ ਪ੍ਰਕਾਰ ਆਪ ਕਾ ਧਿਆਉਨਾ ਕਰੂੰ॥
Prof. Sahib Singh(ਹੇ ਹਰੀ!) ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ।

ਪਦ ਅਰਥ ਮੇਲਿ = ਮਿਲਾ। ਜਿਤੁ = ਜਿਸੁ ਵਿਚ। ਮਿਲਿ = ਮਿਲ ਕੇ। ਹਰਿ = ਹੇ ਹਰੀ! ਧਿਆਵਾ = ਧਿਆਵਾਂ, ਮੈਂ ਧਿਆਵਾਂ।

SikhNet (Spanish)Oh Señor, condúceme al Guru, mi Amigo,

ਗੁਰ ਸਤਿਗੁਰ ਪਾਸਹੁ. ਹਰਿ ਗੋਸਟਿ ਪੂਛਾਂ; ਕਰਿ ਸਾਂਝੀ. ਹਰਿ ਗੁਣ ਗਾਵਾਂ ॥

gur satigur paasahu. har gosatt poochhaan; kar saanjhee. har gun gaavaan | Ang 562

Sant Singh KhalsaI seek the Lord's sermon from the Guru, the True Guru; joining with Him, I sing the Glorious Praises of the Lord.
Manmohan SinghI ask for the Lord's gospel from the great True Guru and joining him I sing the Lord's praise.
Manmohan Singh (Punjabi)ਵੱਡੇ ਗੁਰਾਂ ਕੋਲੋ ਮੈਂ ਪ੍ਰਭੂ ਦੀ ਕਥਾ-ਵਾਰਤਾ ਪੁਛਦਾ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਪੂਜ੍ਯ ਸਤਿਗੁਰਾਂ ਕੇ ਪਾਸ ਸੇ ਮੈਂ ਹੇ ਹਰਿ! ਆਪ ਕੀ (ਗੋਸਟਿ) ਕਥਾ ਪੂਛੂੰ ਔਰ ਗੁਰੋਂ ਕੋ ਅਪਨਾ ਸਾਂਝੀ ਕਰਕੇ, ਭਾਵ ਸਰਧਾ ਦੇ ਕਰ ਅਰ ਉਪਦੇਸ ਲੈਕਰ ਹਰ ਪ੍ਰਕਾਰ ਸੇ ਤੇਰੇ ਗੁਣੋਂ ਕੋ ਗਾਨ ਕਰੂੰ॥
Prof. Sahib Singhਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ ਤੇ ਗੁਰੂ ਦੀ ਸੰਗਤ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ।

ਪਦ ਅਰਥ ਗੋਸਟਿ = ਮਿਲਾਪ। ਹਰਿ ਗੋਸਟਿ = ਪਰਮਾਤਮਾ ਦਾ ਮਿਲਾਪ। ਕਰਿ = ਕਰ ਕੇ। ਸਾਂਝੀ = ਮੇਲ-ਮਿਲਾਪ, ਸੰਗਤ।

SikhNet (Spanish)encontrándolo podré preguntarle acerca de la Palabra y lograré habitar en el Nombre y en la Alabanza.

ਗੁਣ ਗਾਵਾ. ਨਿਤ ਨਿਤ ਸਦ ਹਰਿ ਕੇ; ਮਨੁ ਜੀਵੈ ਨਾਮੁ ਸੁਣਿ ਤੇਰਾ ॥

gun gaavaa. nit nit sad har ke; man jeevai naam sun teraa | Ang 562

Sant Singh KhalsaEach and every day, forever, I sing the Lord's Praises; my mind lives by hearing Your Name.
Manmohan SinghDaily, every day and ever I sing Thy praise, O Lord, as my soul lives by hearing Thine Name.
Manmohan Singh (Punjabi)ਹਰ ਰੋਜ ਨਿਤਾਪ੍ਰਤੀ ਤੇ ਹਮੇਸ਼ਾਂ ਮੈਂ ਤੇਰਾ ਜੱਸ ਗਾਉਂਦਾ ਹਾਂ, ਹੇ ਸੁਆਮੀ! ਮੇਰੀ ਜਿੰਦੜੀ ਤੈਡਾ ਨਾਮ ਸੁਣ ਕੇ ਜੀਉਂਦੀ ਹੈ।
Fareedkot Teekaਹੇ ਹਰਿ! ਨਿਤਪ੍ਰਤਿ ਆਪ ਕੇ ਸ੍ਰੇਸਟ ਗੁਨ ਗਾਇਨ ਕਰ ਕੇ ਔ ਤੇਰਾ ਨਾਮ ਸੁਨ ਕਰ ਕੇ ਮੇਰਾ ਮਨ ਜੀਵਤਾ ਹੈ॥
Prof. Sahib Singhਮੈਂ ਹਰ ਦਿਨ ਤੇ ਸਦਾ ਲਈ ਹਰੀ ਦੇ ਗੁਣ ਗਾਂਦਾ ਰਹਾਂ, ਕਿਉਂ ਕਿ ਹੇ ਹਰੀ, ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।

ਪਦ ਅਰਥ ਸਦ = ਸਦਾ। ਜੀਵੈ = ਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰਦਾ ਹੈ।

SikhNet (Spanish)Canto siempre la Alabanza del Señor, pues vivo escuchando el Nombre del Maestro.

ਨਾਨਕ. ਜਿਤੁ ਵੇਲਾ ਵਿਸਰੈ, ਮੇਰਾ ਸੁਆਮੀ; ਤਿਤੁ ਵੇਲੈ. ਮਰਿ ਜਾਇ ਜੀਉ ਮੇਰਾ ॥੫॥

naanak. jit velaa visarai, meraa suaamee; tith velai. mar jaae jeeo meraa |5| Ang 562

Sant Singh KhalsaO Nanak, that moment when I forget my Lord and Master - at that moment, my soul dies. ||5||
Manmohan SinghO Nanak, the moment I forget my Lord, at that very time my soul ceases to live.
Manmohan Singh (Punjabi)ਹੇ ਨਾਨਕ! ਜਿਸ ਸਮੇਂ ਮੈਨੂੰ ਮੇਰਾ ਸਾਹਿਬ ਭੁਲ ਜਾਂਦਾ ਹੈ ਉਸ ਸਮੇਂ ਮੇਰੀ ਆਤਮਾ ਮਰ ਮੁੱਕ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਸੁਆਮੀ! ਜਿਸ ਵੇਲੇ ਤੂੰ ਵਿਸਰਤਾ ਹੈਂ ਭੂਲ ਜਾਇ, ਉਸੀ ਵੇਲੇ ਮੇਰਾ ਜੀਉ ਮਰ ਜਾਤਾ ਹੈ॥੫॥
Prof. Sahib Singhਹੇ ਨਾਨਕ! ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ ॥੫॥

ਪਦ ਅਰਥ ਜਿਤੁ ਵੇਲਾ = ਜਿਸ ਵੇਲੇ ਵਿਚ, ਜਦੋਂ। ਜੀਉ = ਜਿੰਦ। ਮਰਿ ਜਾਇ = ਮਰ ਜਾਂਦੀ ਹੈ, ਆਤਮਕ ਮੌਤ ਸਹੇੜ ਲੈਂਦੀ ਹੈ ॥੫॥

SikhNet (Spanish)Dice Nanak: si olvidara a mi Señor, dejaría de existir. (5)

ਹਰਿ ਵੇਖਣ ਕਉ. ਸਭੁ ਕੋਈ ਲੋਚੈ; ਸੋ ਵੇਖੈ ਜਿਸੁ ਆਪਿ ਵਿਖਾਲੇ ॥

har vekhan kau. sabh koee lochai; so vekhai jis aap vikhaale | Ang 562

Sant Singh KhalsaEveryone longs to see the Lord, but he alone sees Him, whom the Lord causes to see Him.
Manmohan SinghEveryone longs to see God, but he alone sees Him whom He Himself blesses with His vision.
Manmohan Singh (Punjabi)ਹਰ ਕੋਈ ਵਾਹਿਗੁਰੂ ਨੂੰ ਦੇਖਣ ਦੀ ਤਾਘ ਰਖਦਾ ਹੈ, ਪਰੰਤੂ ਕੇਵਲ ਉਹੀ ਉਸਨੂੰ ਦੇਖਦਾ ਹੈ, ਜਿਸ ਨੂੰ ਉਹ ਆਪਣੇ ਦਰਸ਼ਨਾ ਦੀ ਬਖਸ਼ਸ਼ ਕਰਦਾ ਹੈ।
Fareedkot Teekaਹਰਿ ਕੇ ਦਰਸਨ ਕੋ ਸਭ ਕੋਈ ਚਾਹਿਤਾ ਹੈ, ਪਰੰਤੂ ਸੋਈ ਦੇਖਤਾ ਹੈ ਜਿਸ ਕੋ ਹਰਿ ਆਪ ਦਿਖਾਉਤਾ ਹੈ॥
Prof. Sahib Singhਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ।

ਪਦ ਅਰਥ ਕਉ = ਵਾਸਤੇ। ਸਭੁ ਕੋਈ = ਹਰੇਕ ਜੀਵ। ਲੋਚੈ = ਤਾਂਘ ਕਰਦਾ ਹੈ।

SikhNet (Spanish)Todos buscan ver a su Señor, pero sólo Lo ve aquél que recibe Su Bendición.

ਜਿਸ ਨੋ ਨਦਰਿ ਕਰੇ ਮੇਰਾ ਪਿਆਰਾ; ਸੋ ਹਰਿ ਹਰਿ ਸਦਾ ਸਮਾਲੇ ॥

jis no nadar kare meraa piaaraa; so har har sadaa samaale | Ang 562

Sant Singh KhalsaOne upon whom my Beloved bestows His Glance of Grace, cherishes the Lord, Har, Har forever.
Manmohan SinghHe, on whom my beloved Lord showers His Grace, ever cherishes the Lord Master.
Manmohan Singh (Punjabi)ਜਿਸ ਉਤੇ ਮੇਰਾ ਪ੍ਰੀਤਮ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ।
Fareedkot Teekaਜਿਸ ਕੋ ਮੇਰਾ ਪਿਆਰਾ ਕਿਰਪਾ ਦ੍ਰਿਸਟਿ ਕਰਤਾ ਹੈ, ਸੋਈ ਮਨ ਤਨ ਕਰ ਕੇ ਸਦੀਵਕਾਲ ਹਰਿ ਹਰਿ ਸਿਮਰਨ ਕਰਤਾ ਹੈ॥
Prof. Sahib Singhਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਜਿਸ ਨੋ = ਜਿਸ ਨੂੰ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਨਦਰਿ = ਨਜ਼ਰ, ਨਿਗਾਹ। ਸਮਾਲੇ = (ਹਿਰਦੇ ਵਿਚ) ਸੰਭਾਲਦਾ ਹੈ।

SikhNet (Spanish)Aquél en quien reside la Gracia del Señor ama a su Señor

ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ; ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥

so har har naam sadaa sadaa samaale; jis satagur pooraa meraa miliaa | Ang 562

Sant Singh KhalsaHe alone cherishes the Lord, Har, Har, forever and ever, who meets my Perfect True Guru.
Manmohan SinghHe, whom my Perfect True Guru meets, ever and ever meditates on the Name of the Lord God.
Manmohan Singh (Punjabi)ਜਿਸ ਨੂੰ ਮੇਰਾ ਪੂਰਨ ਸੱਚਾ ਗੁਰੂ ਮਿਲ ਪੈਦਾ ਹੈ, ਉਹ ਸਦੀਵ ਤੇ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸੋ ਹਰਿ ਹਰਿ ਨਾਮ ਸਦੀਵਕਾਲ ਸਿਮਰਨ ਕਰਤਾ ਹੈ, ਜਿਸ ਕੋ ਪੂਰਾ ਮੇਰਾ ਸਤਿਗੁਰੂ ਮਿਲਾ ਹੈ॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ।

ਪਦ ਅਰਥ ਸਮਾਲੇ = (ਹਿਰਦੇ ਵਿਚ) ਸੰਭਾਲਦਾ ਹੈ।

SikhNet (Spanish)y obtiene el Nombre a través del Perfecto Guru.

ਨਾਨਕ. ਹਰਿ ਜਨ ਹਰਿ. ਇਕੇ ਹੋਏ; ਹਰਿ ਜਪਿ. ਹਰਿ ਸੇਤੀ ਰਲਿਆ ॥੬॥੧॥੩॥

naanak. har jan har. ike hoe; har jap. har setee raliaa |6|1|3| Ang 562

Sant Singh KhalsaO Nanak, the Lord's humble servant and the Lord become One; meditating on the Lord, he blends with the Lord. ||6||1||3||
Manmohan SinghNanak, God's slave and God become one. By reflecting over the Lord, one blends with the Lord.
Manmohan Singh (Punjabi)ਨਾਨਕ, ਰੱਬ ਦਾ ਗੋਲਾ ਅਤੇ ਰੱਬ ਇਕ ਮਿੱਕ ਹੋ ਜਾਂਦੇ ਹਨ। ਪ੍ਰਭੂ ਦਾ ਭਜਨ ਕਰਨ ਦੁਆਰਾ ਇਨਸਾਨ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਜਪ ਕਰ ਕੇ ਹਰੀ ਔ ਹਰੀ ਜਨ ਏਕ ਹੀ ਹੂਏ ਹੈਂ, ਕਿਉਂਕਿ ਤਿਨ ਕਾ ਮਨ ਹਰਿ ਸੇ ਮਿਲਾ ਹੈ॥੬॥੧॥੩॥☬ਪਰਮੇਸਰ ਕੀ ਬਿਅੰਤਤਾ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ ॥੬॥੧॥੩॥

ਪਦ ਅਰਥ ਇਕੇ = ਇੱਕ ਹੀ, ਇੱਕ ਰੂਪ, ਇਕ-ਜੋਤਿ। ਸੇਤੀ = ਨਾਲ। ਜਪਿ = ਜਪ ਕੇ ॥੬॥੧॥੩॥

SikhNet (Spanish)Dice Nanak: Dios y los sirvientes del Señor se vuelven Uno, pues contemplando al Señor uno se inmerge en Él. (6‑1‑3)
Answers quote the Granth verbatim with Ang citations. AI commentary is not Gurbani and not a religious ruling.