ਵਡਹੰਸੁ ਮਹਲਾ ੫ ਘਰੁ ੧ ॥
vaddahans mahalaa 5 ghar 1 |
Sant Singh KhalsaWadahans, Fifth Mehl, First House:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਵਡਹੰਸ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Wadajans, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਅਤਿ ਊਚਾ; ਤਾ ਕਾ ਦਰਬਾਰਾ ॥
at aoochaa; taa kaa darabaaraa |
Sant Singh KhalsaHis Darbaar, His Court, is the most lofty and exalted.
Manmohan SinghLoftiest of the lofty is His court.
Manmohan Singh (Punjabi)ਅਤਿਅੰਤ ਉੱਚੀ ਹੈ ਉਸ ਦੀ ਦਰਗਾਹ।
Fareedkot Teekaਅਤਿਅੰਤ ਊਚਾ ਤਿਸ ਪਿਆਰੇ ਕਾ ਦਰਬਾਰ ਹੈ॥
Prof. Sahib Singhਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ।ਪਦ ਅਰਥ ਤਾ ਕਾ = ਉਸ (ਪਰਮਾਤਮਾ) ਦਾ।
SikhNet (Spanish)Lo más Alto de lo alto es la Corte de mi Señor;
ਅੰਤੁ ਨਾਹੀ ਕਿਛੁ; ਪਾਰਾਵਾਰਾ ॥
ant naahee kichh; paaraavaaraa |
Sant Singh KhalsaIt has no end or limitations.
Manmohan SinghIt has no end or any limits.
Manmohan Singh (Punjabi)ਉਸ ਦਾ ਅਖੀਰ ਜਾ ਕੋਈ ਹੱਦ-ਬਨਾ ਨਹੀਂ।
Fareedkot Teekaਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ।ਪਦ ਅਰਥ ਪਾਰਾਵਾਰਾ = ਪਾਰ ਅਵਾਰ, ਪਾਰਲਾ ਉਰਲਾ ਬੰਨਾ।
SikhNet (Spanish)sí, Infinito y Sin Límite es Él.
ਕੋਟਿ ਕੋਟਿ ਕੋਟਿ; ਲਖ ਧਾਵੈ ॥
kott kott kott; lakh dhaavai |
Sant Singh KhalsaMillions, millions, tens of millions seek,
Manmohan SinghMyriads, myriads, myriads, and laces are keen,
Manmohan Singh (Punjabi)ਕ੍ਰੋੜਾ, ਕ੍ਰੋੜਾ, ਕ੍ਰੋੜਾਂ ਅਤੇ ਲੱਖਾ ਹੀ ਦੌੜ-ਭੱਜ (ਜਤਨ) ਕਰਦੇ ਹਨ,
Fareedkot Teekaਤੀਨੋਂ ਕਾਲ ਮੇਂ ਕ੍ਰੋੜੋਂ ਹੀ ਜੀਵ ਤਿਸ ਕੇ (ਲਖ) ਦੇਖਨੇ ਕੋ ਧਾਵਤੇ ਹੈਂ ਅਰਥਾਤ ਯਤਨ ਕਰਤੇ ਹੈਂ॥
Prof. Sahib Singhਭਾਵੇਂ ਮਨੁੱਖ ਕ੍ਰੋੜਾਂ ਜਾਂ ਲਖਾਂ ਵਾਰੀ ਜਤਨ ਕਰੇ,ਪਦ ਅਰਥ ਕੋਟਿ = ਕ੍ਰੋੜਾਂ ਵਾਰੀ। ਲਖ = ਲੱਖ ਵਾਰੀ। ਧਾਵੈ = ਦੌੜਦਾ ਫਿਰੇ, ਜਤਨ ਕਰਦਾ ਫਿਰੇ।
SikhNet (Spanish)Aunque millones de criaturas buscan Encontrarlo,
ਇਕੁ ਤਿਲੁ; ਤਾ ਕਾ. ਮਹਲੁ ਨ ਪਾਵੈ ॥੧॥
eik til; taa kaa. mehal na paavai |1|
Sant Singh Khalsabut they cannot find even a tiny bit of His Mansion. ||1||
Manmohan Singhbut none can find even a particle of His mansion.
Manmohan Singh (Punjabi)ਪਰ ਕੋਈ ਉਸ ਦੇ ਮੰਦਰ (ਟਿਕਾਣੇ) ਨੂੰ ਭੋਰਾ ਭਰ ਭੀ ਨਹੀਂ ਪਾ ਸਕਦਾ।
Fareedkot Teekaਏਕ ਤਿਲ ਭਰ ਭੀ ਤਿਸ ਕੇ ਮਹਲ ਕੋ ਨਹੀਂ ਪਾਉਤੇ ਹੈਂ ਅਰਥਾਤ ਏਕ ਖਿਣ ਮਾਤ੍ਰ ਭੀ ਉਨ ਕੀ ਸਰੂਪਾਕਾਰ ਬਿਰਤੀ ਨਹੀਂ ਹੋਤੀ ॥੧॥
Prof. Sahib Singh(ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ ॥੧॥ਪਦ ਅਰਥ ਇਕੁ ਤਿਲੁ = ਰਤਾ ਭਰ ਭੀ ॥੧॥
SikhNet (Spanish)nadie encuentra más que partículas de Su Presencia Gloriosa. (1)
ਸੁਹਾਵੀ ਕਉਣੁ ਸੁ ਵੇਲਾ; ਜਿਤੁ ਪ੍ਰਭ ਮੇਲਾ ॥੧॥ ਰਹਾਉ ॥
suhaavee kaun su velaa; jit prabh melaa |1| rahaau |
Sant Singh KhalsaWhat is that auspicious moment, when God is met? ||1||Pause||
Manmohan SinghWhat is that auspicious moment when the Lord is met? Pause.
Manmohan Singh (Punjabi)ਉਹ ਕਿਹੜਾ ਮੁਬਾਰਕ ਸਮਾਂ ਹੈ, ਜਦ ਸੁਆਮੀ ਦਾ ਮਿਲਾਪ ਹੁੰਦਾ ਹੈ? ਠਹਿਰਾਉ।
Fareedkot Teeka(ਸੁਹਾਵੀ) ਸੋਭਨੀਕ ਵਹ ਕਵਨ ਸੀ ਵੇਲਾ ਹੈ, ਜਿਸ ਸਮੇਂ ਹਰਿ ਪਿਆਰੇ ਸੇ ਮਿਲਾਪ ਹੋਇ॥੧॥ ਰਹਾਉ ॥
Prof. Sahib Singhਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਸੁਹਾਵੀ = ਸੋਹਣੀ (ਘੜੀ)। ਜਿਤੁ = ਜਿਸ (ਵੇਲੇ) ਵਿਚ ॥੧॥ ਰਹਾਉ ॥
SikhNet (Spanish)¡Qué maravilloso es el momento en que uno encuentra al Señor, (1‑Pausa)
ਲਾਖ ਭਗਤ; ਜਾ ਕਉ ਆਰਾਧਹਿ ॥
laakh bhagat; jaa kau aaraadheh |
Sant Singh KhalsaTens of thousands of devotees worship Him in adoration.
Manmohan SinghWhom lacs of saints meditate upon.
Manmohan Singh (Punjabi)ਜਿਸ ਦਾ ਲੱਖਾਂ ਹੀ ਸੰਤ, ਭਜਨ ਕਰਦੇ ਹਨ।
Fareedkot Teekaਜਿਸ ਪਰਮੇਸਰ ਕੋ ਲਾਖੋਂ ਭਗਤ ਅਰਾਧਤੇ ਹੈਂ॥
Prof. Sahib Singhਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ।ਪਦ ਅਰਥ ਕਉ = ਨੂੰ।
SikhNet (Spanish)al Cual millones de Devotos contemplan!,
ਲਾਖ ਤਪੀਸਰ; ਤਪੁ ਹੀ ਸਾਧਹਿ ॥
laakh tapeesar; tap hee saadheh |
Sant Singh KhalsaTens of thousands of ascetics practice austere discipline.
Manmohan SinghLakhs of penitents do penance unto Him.
Manmohan Singh (Punjabi)ਲੱਖਾਂ ਹੀ ਤੱਪੀ ਉਸ ਦੀ ਤਪੱਸਿਆ ਕਰਦੇ ਹਨ।
Fareedkot Teekaਪੁਨਾ ਜਿਸ ਕੇ ਮਿਲਨੇ ਕੋ ਪੁਨਾ ਲਾਖੋਂ ਤਪਸੀ ਤਪ ਕੋ ਸਾਧਤੇ, ਭਾਵ ਕਰਤੇ ਹੈਂ॥
Prof. Sahib Singh(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ।ਪਦ ਅਰਥ ਤਪੀਸਰ = {ਤਪੀ-ਈਸਰ} ਵੱਡੇ ਵੱਡੇ। ਸਾਧਹਿ = ਸਾਧਦੇ ਹਨ।
SikhNet (Spanish)por el Cual millones de ascetas practican austeridades,
ਲਾਖ ਜੋਗੀਸਰ; ਕਰਤੇ ਜੋਗਾ ॥
laakh jogeesar; karate jogaa |
Sant Singh KhalsaTens of thousands of Yogis practice Yoga.
Manmohan SinghHundreds of thousands of Yogis practise Yoga.
Manmohan Singh (Punjabi)ਲੱਖਾਂ ਹੀ ਯੋਗੀ ਯੋਗ ਕਮਾਉਂਦੇ ਹਨ।
Fareedkot Teekaਲਾਖੋਂ ਹੀ ਜੋਗੀਸ੍ਵਰ ਜਿਸ ਕੇ ਮਿਲਨੇ ਵਾਸਤੇ ਜੋਗ ਕਰਤੇ ਹੈਂ॥
Prof. Sahib Singh(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ।
SikhNet (Spanish)millones de adeptos practican la disciplina de Yoga,
ਲਾਖ ਭੋਗੀਸਰ; ਭੋਗਹਿ ਭੋਗਾ ॥੨॥
laakh bhogeesar; bhogeh bhogaa |2|
Sant Singh KhalsaTens of thousands of pleasure seekers seek pleasure. ||2||
Manmohan SinghLacs of persons given to enjoyment, enjoy His dainties.
Manmohan Singh (Punjabi)ਲੱਖਾਂ ਰੱਸੀਏ ਉਸ ਦੀਆਂ ਨਿਆਮਤਾ ਨੂੰ ਮਾਣਦੇ ਹਨ।
Fareedkot Teekaਲਾਖੋਂ (ਭੋਗੀਸਰ) ਪੁਜਾਰੀ ਜਿਸ ਕੇ ਮਿਲਨੇ ਕੋ ਅਨੇਕ ਪਦਾਰਥੋਂ ਕੇ ਭੋਗ ਲਗਾਤੇ ਹੈਂ॥੨॥
Prof. Sahib Singh(ਪ੍ਰਭੂ-ਮਿਲਾਪ ਲਈ) ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ ॥੨॥
SikhNet (Spanish)y millones de hombres, en Éxtasis gozan los maravillosos Regalos Divinos. (2)
ਘਟਿ ਘਟਿ ਵਸਹਿ; ਜਾਣਹਿ ਥੋਰਾ ॥
ghatt ghatt vaseh; jaaneh thoraa |
Sant Singh KhalsaHe dwells in each and every heart, but only a few know this.
Manmohan SinghHe abideth in every heart, yet only a few know it.
Manmohan Singh (Punjabi)ਉਹ ਹਰ ਦਿਲ ਅੰਦਰ ਵਸਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਜਾਣਦੇ ਹਨ।
Fareedkot Teekaਸਭ ਘਟੋਂ ਮੇਂ ਬਸ ਰਹਾ ਹੈ, ਪਰੰਤੂ ਜਾਨਨੇ ਹਾਰਾ ਕੋਈ ਥੋਰਾ, ਭਾਵ ਵਿਰਲਾ ਹੀ ਹੈ ਵਾ ਥੋਰਾ ਜਾਨਤੇ ਹੈਂ, ਭਾਵ ਪਰਮੇਸਰ ਹੋਊ ਕਿਤੇ ਐਸੇ ਜਾਨਤੇ ਹੈਂ॥
Prof. Sahib Singhਪ੍ਰਭੂ ਤਾਂ ਹਰੇਕ ਸਰੀਰ ਵਿਚ ਵੱਸਦਾ ਹੈ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ।ਪਦ ਅਰਥ ਘਟਿ ਘਟਿ = ਹਰੇਕ ਘਟ/ਸਰੀਰ ਵਿਚ। ਘਟ = ਸਰੀਰ। ਵਸਹਿ = ਤੂੰ ਵੱਸਦਾ ਹੈਂ। ਥੋਰਾ = ਥੋੜੇ ਬੰਦੇ। ਜਾਣਹਿ = ਜਾਣਦੇ ਹਨ।
SikhNet (Spanish)Él está en todos los corazones y, sin embargo, sólo pocos Lo conocen.
ਹੈ ਕੋਈ ਸਾਜਣੁ; ਪਰਦਾ ਤੋਰਾ ॥
hai koee saajan; paradaa toraa |
Sant Singh KhalsaIs there any friend who can rip apart the screen of separation?
Manmohan SinghIs there any friend who can rend the screen of separation?
Manmohan Singh (Punjabi)ਕੀ ਕੋਈ ਐਸਾ ਮਿਤ੍ਰ ਹੈ, ਜਿਹੜਾ ਜੁਦਾਈ ਦੇ ਪੜਦੇ ਨੂੰ ਪਾੜ ਦੇਵੇ?
Fareedkot Teekaਜਿਸ ਨੇ ਭਰਮ ਰੂਪ ਪਰਦਾ ਤੋੜਾ ਹੈ ਐਸਾ ਸਜਨ ਕੋਈ ਬਿਰਲਾ ਹੈ॥
Prof. Sahib Singhਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਮਨੁੱਖ ਤੇ ਪ੍ਰਭੂ ਵਿੱਚ ਦੀ) ਵਿੱਥ ਨੂੰ ਦੂਰ ਕਰਦਾ ਹੈ।ਪਦ ਅਰਥ ਕੋਈ = ਕੋਈ ਵਿਰਲਾ। ਤੋਰਾ = ਤੋੜਿਆ।
SikhNet (Spanish)¿Hay alguien que pudiera quitar de mi ser el velo de la separación?
ਕਰਉ ਜਤਨ; ਜੇ ਹੋਇ ਮਿਹਰਵਾਨਾ ॥
krau jatan; je hoe miharavaanaa |
Sant Singh KhalsaI can only make the effort, if the Lord is merciful to me.
Manmohan SinghIf the Lord be kind to me, then alone I can make an effort to meet Him.
Manmohan Singh (Punjabi)ਜੇਕਰ ਸਾਹਿਬ ਮੇਰੇ ਤੇ ਦਇਆਵਾਨ ਹੋ ਜਾਵੇ, ਕੇਵਲ ਤਾਂ ਹੀ ਮੈਂ ਉਸ ਨੂੰ ਮਿਲਣ ਦਾ ਉਪਰਾਲਾ ਕਰ ਸਕਦਾ ਹਾਂ।
Fareedkot Teekaਮੈਂ ਉਪਾਉ ਕੋ ਕਰ ਰਹਾ ਹੂੰ ਭਲਾ ਜੇ ਕਿਵੇਂ ਪਰਮੇਸ੍ਵਰ ਮਿਹਰਵਾਨ ਹੋ ਜਾਵੇ॥
Prof. Sahib Singhਮੈਂ ਜਤਨ ਕਰਦਾ ਹਾਂ ਕਿ ਉਹ (ਗੁਰਮੁਖ) ਮੇਰੇ ਉਤੇ ਦਇਆਵਾਨ ਹੋਵੇ।ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।
SikhNet (Spanish)Trataré, si tal ser es Compasivo conmigo,
ਤਾ ਕਉ ਦੇਈ; ਜੀਉ ਕੁਰਬਾਨਾ ॥੩॥
taa kau deee; jeeo kurabaanaa |3|
Sant Singh KhalsaI sacrifice my body and soul to Him. ||3||
Manmohan SinghUnto Him I sacrifice my body and soul.
Manmohan Singh (Punjabi)ਉਸ ਉਤੋਂ ਮੈਂ ਆਪਣੀ ਜਿੰਦੜੀ ਘੋਲ ਘੁਮਾਉਂਦਾ ਹਾਂ।
Fareedkot Teekaਅਰ ਏਹ ਚਾਹਤਾ ਹੂੰ ਕਿ ਮੈਂ ਅਪਨਾ ਜੀਉ ਭੀ ਤਿਸ ਕੋ ਕੁਰਬਾਨ ਕਰ ਦੇਵੋਂ॥੩॥
Prof. Sahib Singhਮੈਂ ਉਸ (ਗੁਰਮੁਖ) ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ ॥੩॥ਪਦ ਅਰਥ ਦੇਈ = ਦੇਈਂ, ਮੈਂ ਦੇਂਦਾ ਹਾਂ ॥੩॥
SikhNet (Spanish)y a él le ofreceré mi cuerpo y mi mente. (3)
ਫਿਰਤ ਫਿਰਤ; ਸੰਤਨ ਪਹਿ ਆਇਆ ॥
firat firat; santan peh aaeaa |
Sant Singh KhalsaAfter wandering around for so long, I have finally come to the Saints;
Manmohan SinghAfter fruitless, wanderings, I have come to the saints,
Manmohan Singh (Punjabi)ਬਹੁਤੀਆਂ ਟੱਕਰਾਂ ਮਾਰ ਕੇ, ਮੈਂ ਸਾਧੂਆਂ ਕੋਲ ਆਇਆ ਹਾਂ,
Fareedkot Teekaਸਭ ਅਸਥਾਨੋਂ ਮੇਂ ਫਿਰਤਾ ਫਿਰਤਾ ਜਬ ਮੈਂ ਸੰਤੋਂ ਕੇ ਪਾਸ ਆਇਆ॥
Prof. Sahib Singhਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ,ਪਦ ਅਰਥ ਸੰਤਨ ਪਹਿ = ਸੰਤਾਂ ਪਾਸ, ਗੁਰੂ ਪਾਸ।
SikhNet (Spanish)Después de vagar inútilmente por todas partes, busqué el refugio de los Santos,
ਦੂਖ ਭ੍ਰਮੁ ਹਮਾਰਾ; ਸਗਲ ਮਿਟਾਇਆ ॥
dookh bhram hamaaraa; sagal mittaaeaa |
Sant Singh Khalsaall of my pains and doubts have been eradicated.
Manmohan Singhand all my troubles and doubts are dispelled.
Manmohan Singh (Punjabi)ਅਤੇ ਮੇਰੇ ਸਾਰੇ ਦੁੱਖੜੇ ਤੇ ਸੰਦੇਹ ਦੂਰ ਹੋ ਗਏ ਹਨ।
Fareedkot Teekaਤਬ ਸੰਤੋਂ ਨੇ ਮੇਰਾ ਭਰਮ ਜਨ੍ਯ ਦੁਖ ਸਭ ਮਿਟਾਇ ਦੀਆ ਹੈ॥
Prof. Sahib Singh(ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ।ਪਦ ਅਰਥ ਹਮਾਰਾ = ਮੇਰਾ। ਸਗਲ = ਸਾਰਾ।
SikhNet (Spanish)quienes me liberaron de mis dudas y de mis aflicciones.
ਮਹਲਿ ਬੁਲਾਇਆ ਪ੍ਰਭ; ਅੰਮ੍ਰਿਤੁ ਭੂੰਚਾ ॥
mehal bulaaeaa prabh; amrit bhoonchaa |
Sant Singh KhalsaGod summoned me to the Mansion of His Presence, and blessed me with the Ambrosial Nectar of His Name.
Manmohan SinghThe Lord has called me to His presence to be blessed with Name Nectar.
Manmohan Singh (Punjabi)ਸੁਧਾਰਸ ਪਾਨ ਕਰਨ ਲਈ ਸੁਆਮੀ ਨੇ ਮੈਨੂੰ ਆਪਣੀ ਹਜੂਰੀ ਵਿੱਚ ਸੱਦ ਘੱਲਿਆ ਹੈ।
Fareedkot Teekaਪ੍ਰਭੂ ਨੇ ਮੁਝ ਕੋ ਅਪਨੇ (ਮਹਲਿ) ਸ੍ਵਰੂਪ ਮੇਂ ਬੁਲਾਇਆ, ਭਾਵ ਪ੍ਰਾਪਤ ਕਰ ਲੀਆ ਹੈ ਅਰ ਅੰਮ੍ਰਿਤੁ, ਭਾਵ ਆਤਮ ਰਸ ਭੋਗਿਆ ਹੈ॥
Prof. Sahib Singhਤਾਂ ਪ੍ਰਭੂ ਨੇ ਮੈਨੂੰ ਆਪਣੀ ਹਜ਼ੂਰੀ ਵਿਚ ਸੱਦ ਲਿਆ ਤੇ ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ।ਪਦ ਅਰਥ ਮਹਲਿ = ਮਹਲ ਵਿਚ, ਹਜ਼ੂਰੀ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭੂੰਚਾ = ਛਕਿਆ, ਪੀਤਾ।
SikhNet (Spanish)Entonces el Señor me llamó a Su Presencia, y me bendijo con el Néctar del Nombre,
ਕਹੁ ਨਾਨਕ; ਪ੍ਰਭੁ ਮੇਰਾ ਊਚਾ ॥੪॥੧॥
kahu naanak; prabh meraa aoochaa |4|1|
Sant Singh KhalsaSays Nanak, my God is lofty and exalted. ||4||1||
Manmohan SinghSays Nanak, my Master is the highest of the high.
Manmohan Singh (Punjabi)ਗੁਰੂ ਜੀ ਆਖਦੇ ਹਨ ਮੇਰਾ ਮਾਲਕ ਪਰਮ ਬੁਲੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਪ੍ਰਭੂ ਸਭ ਸੇ ਊਚਾ ਹੈ॥੪॥੧॥☬ਸਨਮੁਖ ਬੇਨਤੀ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੇਰਾ ਪ੍ਰਭੂ ਸਭ ਤੋਂ ਉੱਚਾ ਹੈ ॥੪॥੧॥ਪਦ ਅਰਥ ਨਾਨਕ = ਹੇ ਨਾਨਕ! ॥੪॥੧॥
SikhNet (Spanish)y así, vi a mi Dios en lo más alto de lo alto. (4‑1