ੴ

ਸਿੱਖਬਾਣੀ · SikhBani

ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥

meraa har prabh sundar mai saar na jaanee
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 561 · 13 lines
Translations

ਵਡਹੰਸੁ ਮਹਲਾ ੪ ॥

vaddahans mahalaa 4 |

Sant Singh KhalsaWadahans, Fourth Mehl:
Manmohan SinghWadhans 4th Guru.
Manmohan Singh (Punjabi)ਵਡਹੰਸ ਚੋਥੀ ਪਾਤਸ਼ਾਹੀ।
SikhNet (Spanish)Wadajans, Mejl Guru Ram Das, Cuarto Canal Divino.

ਮੇਰਾ ਹਰਿ ਪ੍ਰਭੁ ਸੁੰਦਰੁ; ਮੈ. ਸਾਰ ਨ ਜਾਣੀ ॥

meraa har prabh sundar; mai. saar na jaanee |

Sant Singh KhalsaMy Lord God is so beautiful. I do not know His worth.
Manmohan SinghBeauteous is my Lord God. I know not His worth.
Manmohan Singh (Punjabi)ਸੁਹਣਾ ਹੈ ਮੇਰਾ ਸੁਆਮੀ ਵਾਹਿਗੁਰੂ। ਮੈਂ ਉਸ ਦੀ ਕਦਰ ਨੂੰ ਨਹੀਂ ਪਛਾਣਦੀ।
Fareedkot Teekaਮੇਰਾ ਹਰਿ ਪਿਆਰਾ ਪ੍ਰਭ ਤੂੰ ਸਭ ਭਾਂਤ ਸੇ ਸੁੰਦਰ ਹੈਂ, ਪਰੰਤੂ ਮੈਨੇ ਤੇਰੀ (ਸਾਰ) ਖਬਰ ਨਹੀਂ ਜਾਨੀ॥
Prof. Sahib Singhਮੇਰਾ ਹਰੀ ਪ੍ਰਭੂ ਸੋਹਣਾ ਹੈ, ਪਰ ਮੈਂ ਉਸ ਦੀ ਕਦਰ ਨਹੀਂ ਜਾਣਦੀ।

ਪਦ ਅਰਥ ਸਾਰ = ਕਦਰ, ਕੀਮਤ।

SikhNet (Spanish)Bello es mi Señor y Maestro, pero no conozco Su Valor;

ਹਉ. ਹਰਿ ਪ੍ਰਭ ਛੋਡਿ; ਦੂਜੈ ਲੋਭਾਣੀ ॥੧॥

hau. har prabh chhodd; doojai lobhaanee |1|

Sant Singh KhalsaAbandoning my Lord God, I have become entangled in duality. ||1||
Manmohan SinghAbandoning the Lord Master, I am enamoured of the World.
Manmohan Singh (Punjabi)ਸੁਆਮੀ ਮਾਲਕ ਨੂੰ ਤਿਆਗ ਕੇ ਮੈਂ ਦੁਨੀਆਂ ਉੱਤੇ ਲੁਭਾਇਮਾਨ ਹੋ ਰਹੀ ਹਾਂ।
Fareedkot Teekaਹੇ ਹਰੀ ਪ੍ਰਭੂ! ਤੇਰੇ ਕੋ ਤਿਆਗ ਕਰ ਮੈਂ ਦ੍ਵੈਤ ਰੂਪ ਸੰਸਾਰ ਮੇਂ ਲੁਭਾਈ ਰਹੀ ॥੧॥
Prof. Sahib Singhਮੈਂ ਉਸ ਹਰੀ ਨੂੰ, ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ ॥੧॥

ਪਦ ਅਰਥ ਹਉ = ਮੈਂ। ਛੋਡਿ = ਛੱਡ ਕੇ। ਦੂਜੈ ਲੋਭਾਣੀ = ਮਾਇਆ (ਦੇ ਮੋਹ) ਵਿਚ ॥੧॥

SikhNet (Spanish)Lo he abandonado y me he involucrado con la dualidad. (1)

ਹਉ. ਕਿਉ ਕਰਿ; ਪਿਰ ਕਉ ਮਿਲਉ ਇਆਣੀ ॥

hau. kiau kar; pir kau milau eaanee |

Sant Singh KhalsaHow can I meet with my Husband? I don't know.
Manmohan SinghHow can I, the childish one, meet with my Spouse?
Manmohan Singh (Punjabi)ਮੈਂ ਨਾਦਾਨ ਆਪਣੇ ਪਤੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?
Fareedkot Teekaਮੈਂ (ਇਆਣੀ) ਮੂਰਖ ਅਪਨੇ ਪਤੀ ਤੇਰੇ ਸੇ ਕੈਸੇ ਕਰ ਕੇ ਮਿਲੂੰ?
Prof. Sahib Singhਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ?

ਪਦ ਅਰਥ ਕਉ = ਨੂੰ। ਮਿਲਉ = ਮਿਲਉਂ, ਮੈਂ ਮਿਲਾਂ। ਇਆਣੀ = ਅੰਞਾਣ, ਮੂਰਖ।

SikhNet (Spanish)¿Cómo podré entonces yo, el ignorante, encontrar a mi Señor?

ਜੋ ਪਿਰ ਭਾਵੈ ਸਾ ਸੋਹਾਗਣਿ; ਸਾਈ. ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥

jo pir bhaavai saa sohaagan; saaee. pir kau milai siaanee |1| rahaau |

Sant Singh KhalsaShe who pleases her Husband Lord is a happy soul-bride. She meets with her Husband Lord - she is so wise. ||1||Pause||
Manmohan SinghShe, who is pleasing to the Beloved, is the happy bride. She the wise one, alone meets with her Beloved. Pause.
Manmohan Singh (Punjabi)ਜੋ ਆਪਣੇ ਪ੍ਰੀਤਮ ਨੂੰ ਚੰਗੀ ਲਗਦੀ ਹੈ, ਉਹੀ ਸੁਭਾਗ ਪਤਨੀ ਹੈ। ਕੇਵਲ ਉਹੀ ਅਕਲਮੰਦ ਪਤਨੀ ਆਪਣੇ ਪ੍ਰੀਤਮ ਨੂੰ ਮਿਲਦੀ ਹੈ ਠਹਿਰਾਉ।
Fareedkot Teekaਕਿਉਂਕਿ ਹੇ ਪਤੀ ਪ੍ਰਭੂ! ਜੋ ਤੇਰੇ ਕੋ ਭਾਵਤੀ ਹੈ, ਸੋਈ ਸੁਹਾਗਨ ਹੈ ਔਰ ਸੋਈ ਸਿਆਨੀ ਤੈਨੂੰ ਮਿਲਤੀ ਹੈ॥੧॥ ਰਹਾਉ ॥
Prof. Sahib Singhਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ ॥੧॥ ਰਹਾਉ ॥

ਪਦ ਅਰਥ ਪਿਰ ਭਾਵੈ = ਪਿਰ ਨੂੰ ਭਾਉਂਦੀ ਹੈ। ਸਾਈ = ਉਹੀ। ਸਿਆਣੀ = ਅਕਲ ਵਾਲੀ ॥੧॥ ਰਹਾਉ ॥

SikhNet (Spanish)Aquélla, la Bienamada de su Esposo, es la única esposa verdadera. Solamente ella, la Sabia, encuentra a su Dios. (1‑Pausa)

ਮੈ ਵਿਚਿ ਦੋਸ; ਹਉ. ਕਿਉ ਕਰਿ ਪਿਰੁ ਪਾਵਾ ॥

mai vich dos; hau. kiau kar pir paavaa |

Sant Singh KhalsaI am filled with faults; how can I attain my Husband Lord?
Manmohan SinghIn me are demerits, how can I attain to my Spouse?
Manmohan Singh (Punjabi)ਮੇਰੇ ਵਿੱਚ ਔਗਣ ਹਨ ਮੈਂ ਆਪਣੇ ਕੰਤ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
Fareedkot Teekaਮੇਰੇ ਮੇਂ ਦੋਸ਼ ਹੈ ਹੇ ਪਤੀ! ਮੈਂ ਤੇਰੇ ਕੋ ਕਿਸ ਪ੍ਰਕਾਰ ਭਾਊਂ॥
Prof. Sahib Singhਮੇਰੇ ਅੰਦਰ (ਅਨੇਕਾਂ) ਐਬ ਹਨ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਪਾਵਾਂ?

ਪਦ ਅਰਥ ਮੈ ਵਿਚਿ = ਮੇਰੇ ਅੰਦਰ।

SikhNet (Spanish)El error está en mí; ¿cómo podré yo entonces obtenerte, oh mi Señor?

ਤੇਰੇ ਅਨੇਕ ਪਿਆਰੇ; ਹਉ. ਪਿਰ ਚਿਤਿ, ਨ ਆਵਾ ॥੨॥

tere anek piaare; hau. pir chit, na aavaa |2|

Sant Singh KhalsaYou have many loves, but I am not in Your thoughts, O my Husband Lord. ||2||
Manmohan SinghThou hast many sweet hearts, O Groom; I am not in thy remembrance.
Manmohan Singh (Punjabi)ਤੇਰੀਆਂ ਘਣੇਰੀਆਂ ਹੀ ਦਿਲਬਰਾਂ ਹਨ। ਮੈਂ ਤੇਰੇ ਚਿੱਤ ਚੇਤੇ ਭੀ ਨਹੀਂ।
Fareedkot Teekaਹੇ ਪਤੀ! ਆਪ ਕੇ ਅਨੇਕ ਪਿਆਰੇ ਹੈਂ ਇਸ ਵਾਸਤੇ ਮੈਂ ਤੇਰੇ ਯਾਦ ਨਹੀਂ ਆਵਤੀ ਹੂੰ॥੨॥
Prof. Sahib Singhਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ ॥੨॥

ਪਦ ਅਰਥ ਪਿਰ ਚਿਤਿ = ਪਿਰ ਦੇ ਚਿੱਤ ਵਿਚ, ਹੇ ਪਿਰ! ਤੇਰੇ ਚਿੱਤ ਵਿਚ। ਆਵਾ = ਆਵਾਂ ॥੨॥

SikhNet (Spanish)Tus amantes son muchos, y yo no estoy en Tus recuerdos. (2)

ਜਿਨਿ ਪਿਰੁ ਰਾਵਿਆ; ਸਾ ਭਲੀ ਸੁਹਾਗਣਿ ॥

jin pir raaviaa; saa bhalee suhaagan |

Sant Singh KhalsaShe who enjoys her Husband Lord, is the good soul-bride.
Manmohan SinghShe alone, who enjoys her spouse is the good true bride.
Manmohan Singh (Punjabi)ਕੇਵਲ ਉਹੀ ਜੋ ਆਪਣੇ ਕੰਤ ਨੂੰ ਮਾਣਦੀ ਹੈ, ਚੰਗੀ ਸੁੱਚੀ ਪਤਨੀ ਹੈ।
Fareedkot Teekaਜਿਸ ਨੇ ਪਤੀ ਪਰਮੇਸਰ ਕੇ ਅਨੰਦ ਕੋ ਭੋਗਿਆ ਹੈ ਓਹ (ਭਲੀ) ਸ੍ਰੇਸ਼ਟ ਸੁਹਾਗਣੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ,

ਪਦ ਅਰਥ ਜਿਨਿ = ਜਿਸ ਨੇ।

SikhNet (Spanish)Aquélla que goza de su Esposo, sólo ella es la verdadera esposa. Sus virtudes no las tengo;

ਸੇ ਮੈ ਗੁਣ ਨਾਹੀ; ਹਉ ਕਿਆ ਕਰੀ. ਦੁਹਾਗਣਿ ॥੩॥

se mai gun naahee; hau kiaa karee. duhaagan |3|

Sant Singh KhalsaI don't have these virtues; what can I, the discarded bride, do? ||3||
Manmohan SinghThose virtues I possess not; What should I, the discarded one, then do?
Manmohan Singh (Punjabi)ਉਹ ਖੂਬੀਆਂ ਮੇਰੇ ਵਿੱਚ ਨਹੀਂ, (ਤਦ) ਮੈਂ ਛੁੱਟੜ ਇਸਤ੍ਰੀ ਕੀ ਕਰਾਂ?
Fareedkot Teeka(ਸੇ) ਉਨ ਸੁਹਾਗਣੋਂ ਵਾਲੇ ਗੁਣ ਮੇਰੇ ਮੇਂ ਨਹੀਂ ਹੈਂ, ਤਾਂ ਤੇ ਮੈਂ (ਦੁਹਾਗਣਿ) ਛੁਟੜ ਕਿਆ ਕਰਾਂਗੀ ਅਰਥਾਤ ਆਤਮ ਅਨੰਦ ਕੋ ਕੈਸੇ ਭੋਗਾਂਗੀ॥੩॥
Prof. Sahib Singhਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ, ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ? ॥੩॥

ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਦੁਹਾਗਣਿ = ਮੰਦੇ ਭਾਗਾਂ ਵਾਲੀ ॥੩॥

SikhNet (Spanish)¿qué podré hacer siendo un desertor? (3)

ਨਿਤ ਸੁਹਾਗਣਿ; ਸਦਾ ਪਿਰੁ ਰਾਵੈ ॥

nit suhaagan; sadaa pir raavai |

Sant Singh KhalsaThe soul-bride continually, constantly enjoys her Husband Lord.
Manmohan SinghThe true bride daily enjoys her spouse for ever.
Manmohan Singh (Punjabi)ਸੱਚੀ ਪੱਤਨੀ ਹਰ ਰੋਜ ਹੀ ਆਪਣੇ ਪਤੀ ਨੂੰ ਹਮੇਸ਼ਾਂ ਲਈ ਮਾਣਦੀ ਹੈ।
Fareedkot Teekaਹੇ ਪ੍ਰਭੂ! ਜੋ ਨਿਤ ਤੇਰੇ ਕੋ ਰਮਣ ਕਰਤੀ ਹੈਂ ਸੋਈ ਸਦਾ ਸੁਹਾਗਣੀ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ।

ਪਦ ਅਰਥ ਰਾਵੈ = ਯਾਦ ਰੱਖਦੀ ਹੈ, ਹਿਰਦੇ ਵਿਚ ਵਸਾਈ ਰੱਖਦੀ ਹੈ।

SikhNet (Spanish)Ella, quien goza eternamente de su Señor, por siempre es aclamada de ser la verdadera Esposa.

ਮੈ ਕਰਮਹੀਣ; ਕਬ ਹੀ ਗਲਿ ਲਾਵੈ ॥੪॥

mai karamaheen; kab hee gal laavai |4|

Sant Singh KhalsaI have no good fortune; will He ever hold me close in His embrace? ||4||
Manmohan SinghWill my Lord ever hug me, an unmerited one, to His bosom?
Manmohan Singh (Punjabi)ਕੀ ਮੇਰਾ ਸਾਂਈ, ਮੈਂ ਨਿਕਰਮਣ ਨੂੰ ਭੀ, ਕਦੇ ਆਪਣੀ ਛਾਤੀ ਨਾਲ ਲਾਊਗਾ?
Fareedkot Teekaਮੁਝ ਕਰਮਹੀਨ ਕੋ ਕਬੀ ਤੋ ਗਲ ਮੇਂ ਲਗਾਵੇਂਹੀਗਾ॥੪॥
Prof. Sahib Singhਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ ॥੪॥

ਪਦ ਅਰਥ ਕਰਮਹੀਣ = ਭਾਗ-ਹੀਣ, ਬਦ-ਕਿਸਮਤ। ਗਲਿ = ਗਲ ਨਾਲ ॥੪॥

SikhNet (Spanish)Pero, ¿alguna vez mi Señor me tomará en Su abrazo? (4)

ਤੂ ਪਿਰੁ ਗੁਣਵੰਤਾ; ਹਉ ਅਉਗੁਣਿਆਰਾ ॥

too pir gunavantaa; hau aauguniaaraa |

Sant Singh KhalsaYou, O Husband Lord, are meritorious, while I am without merit.
Manmohan SinghThou, O Lord, art full of merits, while I am without any merit,
Manmohan Singh (Punjabi)ਹੇ ਸੁਆਮੀ! ਤੂੰ ਖੂਬੀਆਂ ਸੰਯੁਕਤ ਹੈ ਅਤੇ ਮੈਂ ਖੂਬੀਆਂ-ਰਹਿਤ ਹਾਂ,
Fareedkot Teekaਤੂੰ ਪਤੀ ਗੁਣਵਾਨ ਹੈਂ, ਮੈਂ ਅਉਗਣਵਾਰਾ ਹੂੰ॥
Prof. Sahib Singhਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
SikhNet (Spanish)Oh Señor, Tú estás lleno de Méritos y yo no tengo ninguno.

ਮੈ ਨਿਰਗੁਣ ਬਖਸਿ; ਨਾਨਕੁ ਵੇਚਾਰਾ ॥੫॥੨॥

mai niragun bakhas; naanak vechaaraa |5|2|

Sant Singh KhalsaI am worthless; please forgive Nanak, the meek. ||5||2||
Manmohan SinghO Lord, Thou, forgive Nanak, the meritless and meek one.
Manmohan Singh (Punjabi)ਹੇ ਸੁਆਮੀ, ਤੂੰ ਗੁਣਹੀਨ ਤੇ ਮਸਕੀਨ ਨਾਨਕ ਨੂੰ ਮਾਫ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਗੁਣਹੀਨ ਔਰ ਗਰੀਬ ਹਾਂ, ਮੁਝ ਕੋ ਬਖਸੁ ਲੇਹੁ॥੫॥੨॥☬ਸ੍ਰੀ ਗੁਰੂ ਜੀ ਅਧਕਾਰੀ ਕੀ ਇਛਾ ਔਰ ਪਰਮੇਸਰ ਕੇ ਆਗੇ ਪ੍ਰਾਰਥਨਾ ਨਿਰੂਪਣ ਕਰਤੇ ਹੈਂ:
Prof. Sahib Singhਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ ॥੫॥੨॥

ਪਦ ਅਰਥ ਨਿਰਗੁਣ = ਗੁਣ-ਹੀਨ ॥੫॥੨॥

SikhNet (Spanish)Por Misericordia perdona entonces a Nanak, pues Nanak, el humilde, está privado de toda Virtud. (5‑2)
Answers quote the Granth verbatim with Ang citations. AI commentary is not Gurbani and not a religious ruling.