ੴ

ਸਿੱਖਬਾਣੀ · SikhBani

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥

agee paalaa ki kare sooraj kehee raat
Guru Angad Dev Ji ਗੁਰੂ ਅੰਗਦ ਦੇਵ ਜੀ · Raag Maajh · Ang 150 · 5 lines
Translations

ਮਃ ੨ ॥

mahalaa 2 |

Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.

ਅਗੀ. ਪਾਲਾ ਕਿ ਕਰੇ; ਸੂਰਜ. ਕੇਹੀ ਰਾਤਿ ॥

agee. paalaa ki kare; sooraj. kehee raat |

Sant Singh KhalsaWhat can the cold do to the fire? How can the night affect the sun?
Manmohan SinghWhat can cold do to fire and how can night affect the sun?
Manmohan Singh (Punjabi)ਠੰਢ ਅੱਗ ਨੂੰ ਕੀ ਕਰ ਸਕਦੀ ਹੈ ਅਤੇ ਰੈਣ ਸੂਰਜ ਤੇ ਕਿਸ ਤਰ੍ਹਾਂ ਅਸਰ ਕਰ ਸਕਦੀ ਹੈ?
Fareedkot Teeka(ਅਗੀ) ਅਗਨੀ ਕੋ ਪਾਲਾ ਕਿਆ ਕਰ ਸਕਤਾ ਹੈ ਔਰ ਸੂਰਜ ਕੋ ਰਾਤ ਕਿਆ ਕਰ ਸਕਤੀ ਹੈ, ਭਾਵ ਯੇਹਿ ਕਿ ਰਾਤ ਔਰ ਲੋਕੋਂ ਕੋ ਦਬਾਇ ਲੇਤੀ ਹੈ ਸੂਰਜ ਕੋ ਨਹੀਂ ਦਬਾ ਸਕਤੀ॥
Prof. Sahib Singhਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,

ਪਦ ਅਰਥ ਕਿ = ਕੀਹ? ਕਿ ਕਰੇ = ਕੀਹ ਵਿਗਾੜ ਸਕਦਾ ਹੈ? ਸੂਰਜ = ਸੂਰਜ ਨੂੰ (ਸੰਪ੍ਰਦਾਨ ਕਾਰਕ ਹੈ)।

SikhNet (Spanish)¿Qué es el frío ante el fuego? ¿Qué es la noche ante el sol?

ਚੰਦ. ਅਨੇਰਾ ਕਿ ਕਰੇ; ਪਉਣ ਪਾਣੀ ਕਿਆ ਜਾਤਿ ॥

chand. aneraa ki kare; paun paanee kiaa jaat |

Sant Singh KhalsaWhat can the darkness do to the moon? What can social status do to air and water?
Manmohan SinghWhat effect can darkness have on the moon? What effect has caste on air and water?
Manmohan Singh (Punjabi)ਅੰਧੇਰਾ ਚੰਨ ਤੇ ਕੀ ਅਸਰ ਕਰ ਸਕਦਾ ਹੈ? ਜਾਤੀ ਦਾ ਹਵਾ ਅਤੇ ਜਲ ਤੇ ਕੀ ਅਸਰ ਹੈ?
Fareedkot Teekaਚੰਦ੍ਰਮਾ ਕੋ ਅੰਧਕਾਰ ਕਿਆ ਕਰ ਸਕਤਾ ਹੈ, ਭਾਵ ਯਹਿ ਕਿ ਅਛਾਦਨ ਨਹੀਂ ਕਰ ਸਕਤਾ। ਪੌਣ ਅਰ ਪਾਣੀ ਕੋ ਜਾਤੀਆਂ ਕਿਆ ਕਰ ਸਕਤੀਆਂ ਹੈਂ ਅਰਥਾਤ ਭ੍ਰਿਸਟ ਨਹੀਂ ਕਰ ਸਕਤੀਆਂ ਹੈਂ॥
Prof. Sahib Singhਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।

ਪਦ ਅਰਥ ਪਉਣ = ਪਉਣ ਨੂੰ।

SikhNet (Spanish)¿Qué la oscuridad ante la luna? ¿Qué la casta ante el agua y los vientos?

ਧਰਤੀ ਚੀਜੀ ਕਿ ਕਰੇ; ਜਿਸੁ ਵਿਚਿ ਸਭੁ ਕਿਛੁ ਹੋਇ ॥

dharatee cheejee ki kare; jis vich sabh kichh hoe |

Sant Singh KhalsaWhat are personal possessions to the earth, from which all things are produced?
Manmohan SinghWhat should the earth do with chattels, where-in all the things are produced?
Manmohan Singh (Punjabi)ਜਮੀਨ ਵਸਤੂਆਂ ਨੂੰ ਕੀ ਕਰੇ, ਜੀਹਦੇ ਅੰਦਰ ਸਾਰਾ ਕੁਝ ਪੈਦਾ ਹੁੰਦਾ ਹੈ?
Fareedkot Teekaਜਿਸ ਧਰਤੀ ਮੇਂ ਸਰਬ ਵਸਤੂ ਉਤਪਤ ਹੋਤੀ ਹੈ ਤਿਸ ਪ੍ਰਿਥੀ ਕੋ (ਚੀਜੀ) ਵਸਤੂਆਂ ਕੇ ਸਮੁਦਾਇ ਕਿਆ ਕਰ ਸਕਤੇ ਹੈਂ, ਕਛੁ ਭਾਰ ਸੇ ਦਬਾਇ ਨਹੀਂ ਸਕਤੇ ਹੈਂ॥
Prof. Sahib Singhਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)

ਪਦ ਅਰਥ ਚੀਜੀ = ਚੀਜ਼ਾਂ।

SikhNet (Spanish)¿Qué es el alimento para la tierra que produce todo alimento?

ਨਾਨਕ. ਤਾ ਪਤਿ ਜਾਣੀਐ; ਜਾ ਪਤਿ ਰਖੈ ਸੋਇ ॥੨॥

naanak. taa pat jaaneeai; jaa pat rakhai soe |2|

Sant Singh KhalsaO Nanak, he alone is known as honorable, whose honor the Lord preserves. ||2||
Manmohan SinghNanak then alone the mortal is deemed honourable when that lord preserves his honour.
Manmohan Singh (Punjabi)ਨਾਨਕ, ਪ੍ਰਾਣੀ ਕੇਵਲ ਤਦ ਹੀ ਪਤਵੰਤਾ ਸਮਝਿਆ ਜਾਂਦਾ ਹੈ, ਜਦ ਉਹ ਸਾਹਿਬ ਊਸ ਦੀ ਇਜਤ ਆਬਰੂ ਬਰਕਰਾਰ ਰੱਖੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਵਾਹਗੁਰੂ ਜੇ ਪਤ ਰਖੇ ਤੌ ਉਤਮ ਪਤਿ ਰਹਤੀ ਜਾਣੀਤੀ ਹੈ, ਭਾਵ ਯਹਿ ਕਿ ਜੋ ਹਠ ਕਰ ਕੇ ਪਤਿ ਰਖਿਆ ਚਾਹੁਤੇ ਹੈਂ, ਸੋ ਕੈਸੇ ਰਹਿਤੀ ਹੈ, ਭਾਵ ਚਰਚਾ ਕਰ ਪਤ ਵਧਾਉਣੇ ਗਏ ਸਰੇਵੜੇ ਉਲਟੀ ਅਪਨੀ ਪਤਿ ਗੁਰੂ ਨਾਨਕ ਜੀ ਤੇ ਲਹਾ ਆਏ ॥੨॥
Prof. Sahib Singh(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ॥੨॥
SikhNet (Spanish)Dice Nanak, ¿Qué es ese honor que no viene del Señor, del Dador de toda Gloria? (2)
Answers quote the Granth verbatim with Ang citations. AI commentary is not Gurbani and not a religious ruling.