ੴ

ਸਿੱਖਬਾਣੀ · SikhBani

ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥

sir khohaae peeeh malavaanee jootthaa mang mang khaahee
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 149, 150 · 25 lines
Translations

ਸਲੋਕੁ ਮਃ ੧ ॥

salok mahalaa 1 | Ang 149

Sant Singh KhalsaSalok, First Mehl:
Manmohan SinghSlok First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸਿਰੁ ਖੋਹਾਇ. ਪੀਅਹਿ ਮਲਵਾਣੀ; ਜੂਠਾ ਮੰਗਿ ਮੰਗਿ ਖਾਹੀ ॥

sir khohaae. peeeh malavaanee; jootthaa mang mang khaahee | Ang 149

Sant Singh KhalsaThey pluck the hair out of their heads, and drink in filthy water; they beg endlessly and eat the garbage which others have thrown away.
Manmohan SinghThey have their heads plucked, drink dirty water and repeatedly beg and eat other's leavings.
Manmohan Singh (Punjabi)ਉਹ ਆਪਣੇ ਮੂੰਡ ਪੁਟਵਾਉਂਦੇ, ਮੈਲਾ ਪਾਣੀ ਪੀਦੇ ਅਤੇ ਉਹ ਹੋਰਨਾਂ ਦੀ ਜੂਠ ਬਾਰ ਬਾਰ ਮੰਗਦੇ ਅਤੇ ਖਾਂਦੇ ਹਨ।
Fareedkot Teekaਸਿਰ ਕੇ ਕੇਸ ਪਟਾਵਤੇ ਹੈਂ ਔਰ (ਮਲਵਾਣੀ) ਮੈਲ ਵਾਲਾ ਪਾਣੀ ਧੋਣ ਆਦਿਕ ਪੀਵਤੇ ਹੈਂ ਔਰ ਜੂਠਾ ਮੰਗ ਮੰਗ ਕਰ, ਭਾਵ ਪੀਛੇ ਬਚਾ ਹੂਆ ਅੰਨੁ ਖਾਤੇ ਹੈਂ॥
Prof. Sahib Singh(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;

ਪਦ ਅਰਥ ਮਲਵਾਣੀ = ਮੈਲਾ ਪਾਣੀ, ਧੋਣ-ਧਾਣ।

SikhNet (Spanish)Los que se razuran la cabeza, toman el agua del desagüe y piden pan viejo para comer.

ਫੋਲਿ ਫਦੀਹਤਿ. ਮੁਹਿ ਲੈਨਿ ਭੜਾਸਾ; ਪਾਣੀ ਦੇਖਿ ਸਗਾਹੀ ॥

fol fadeehat. muhi lain bharraasaa; paanee dekh sagaahee | Ang 149

Sant Singh KhalsaThey spread manure, they suck in rotting smells, and they are afraid of clean water.
Manmohan SinghThey spread out ordure with their mouths suck its ordure and dread to look at water.
Manmohan Singh (Punjabi)ਉਹ ਗੰਦਗੀ ਨੂੰ ਖਿਲਾਰਦੇ ਹਨ, ਆਪਣੇ ਮੂੰਹ ਨਾਲ ਇਸ ਦੀਆਂ ਹਵਾੜਾਂ ਅੰਦਰ ਖਿਚਦੇ ਹਨ ਤੇ ਜਲ ਵੇਖਣ ਤੋਂ ਤਰਹਿੰਦੇ ਹਨ।
Fareedkot Teekaਜੀਵ ਪੜਨੇ ਕੇ ਭੈ ਸੇ ਹਾਥ ਮੇਂ ਲਕੜੀ ਲੇ ਕਰ (ਫਦੀਹਤਿ) ਵਿਸਟਾ ਕੋ ਫੋਲ ਦੇਤੇ ਹੈਂ, ਤਿਸ ਕੀ ਭੜਾਸ ਅਰਥਾਤ ਹਵਾੜ ਮੁਖ ਪਰ ਲੇਤੇ ਹੈਂ ਔਰ ਪਾਨੀ ਕੋ ਦੇਖ ਕਰ ਸੰਕਾ ਕਰਤੇ ਹੈਂ॥
Prof. Sahib Singh(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।

ਪਦ ਅਰਥ ਫਦੀਹਤਿ = {ਅਰਬੀ, ਫਜ਼ੀਅਤਿ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਫ਼ਜੂਲ = ਫਾਦਲ; ਕਾਜ਼ੀ = ਕਾਦੀ} ਪਖਾਨਾ। ਭੜਾਸਾ = ਹਵਾੜ। ਸਗਾਹੀ = ਸੰਗਦੇ ਹਨ।

SikhNet (Spanish)Recolectan la inmundicia, inhalan olores fétidos y aborrecen el agua limpia:

ਭੇਡਾ ਵਾਗੀ. ਸਿਰੁ ਖੋਹਾਇਨਿ; ਭਰੀਅਨਿ ਹਥ ਸੁਆਹੀ ॥

bheddaa vaagee. sir khohaaein; bhareean hath suaahee | Ang 149

Sant Singh KhalsaTheir hands are smeared with ashes, and the hair on their heads is plucked out-they are like sheep!
Manmohan SinghWith hands smeared with ashes, they have their heads plucked like sheep.
Manmohan Singh (Punjabi)ਰਾਖ ਨਾਲ ਲਿਬੜੇ ਹੋਏ ਹੱਥਾਂ ਨਾਲ ਭੇਡਾਂ ਦੀ ਮਾਨਿੰਦ ਊਹ ਆਪਣੇ ਮੂੰਡ ਪੁਟਵਾਉਂਦੇ ਹਨ।
Fareedkot Teekaਜੈਸੇ ਭੇਡੋਂ ਕੀ ਉੱਨ ਕੋ ਕੋਈ ਚੋਰੀ ਖੋਸ ਲੇਤੇ ਹੈਂ ਤੈਸੇ ਹਾਥੋਂ ਕੋ ਭਸਮ ਲਗਾਇ ਕਰ ਸਿਰ ਖੁਹਾਵਤੇ ਹੈਂ॥
Prof. Sahib Singhਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।

ਪਦ ਅਰਥ ਭਰਿਅਨਿ = ਭਰੇ ਜਾਂਦੇ ਹਨ।

SikhNet (Spanish)¡qué tontos son! Como borregos mantienen sus cabezas pelonas y sus manos negras por las cenizas.

ਮਾਊ ਪੀਊ ਕਿਰਤੁ ਗਵਾਇਨਿ; ਟਬਰ ਰੋਵਨਿ ਧਾਹੀ ॥

maaoo peeaoo kirat gavaaein; ttabar rovan dhaahee | Ang 149

Sant Singh KhalsaThey have renounced the lifestyle of their mothers and fathers, and their families and relatives cry out in distress.
Manmohan SinghThe daily routine of their mothers and fathers they give up and their kith and kin bewail loudly.
Manmohan Singh (Punjabi)ਆਪਣੀਆਂ ਅੰਮੜੀਆਂ ਤੇ ਬਾਬਲਾਂ ਦੀ ਨਿਤ ਦੀ ਮਰਿਆਦਾ ਉਹ ਛੱਡ ਦਿੰਦੇ ਹਨ ਅਤੇ ਉਹਨਾਂ ਦੇ ਸਾਕ ਸੈਨ ਭੁੱਬਾਂ ਮਾਰ ਕੇ ਰੋਂਦੇ ਹਨ।
Fareedkot Teekaਮਾਂ ਬਾਪ ਕਾ (ਕਿਰਤੁ) ਕਰਮ ਗਵਾਵਤੇ ਹੈਂ ਅਰਥਾਤ ਉਨ ਕੀ ਸੇਵਾ ਕਰਨੀ ਥੀ ਸੋ ਨ ਕਰੀ ਔਰ (ਟਬਰ) ਇਸਤ੍ਰੀਆਂ ਧਾਹਾਂ ਮਾਰ ਕਰ ਰੋਤੀਆਂ ਹੈਂ॥
Prof. Sahib Singhਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।

ਪਦ ਅਰਥ ਮਾਉ ਪੀਉ ਕਿਰਤੁ = ਮਾਪਿਆਂ ਵਾਲਾ ਕੰਮ-ਕਾਰ, ਰੋਜ਼ੀ ਕਮਾਣ ਦਾ ਕੰਮ। ਧਾਹੀ = ਢਾਹਾਂ ਮਾਰ ਕੇ।

SikhNet (Spanish)Renuncian a las costumbres de sus ancestros, y sus parientes se lamentan.

ਓਨਾ. ਪਿੰਡੁ ਨ ਪਤਲਿ. ਕਿਰਿਆ ਨ ਦੀਵਾ; ਮੁਏ. ਕਿਥਾਊ ਪਾਹੀ ॥

onaa. pindd na patal. kiriaa na deevaa; mue. kithaaoo paahee | Ang 149

Sant Singh KhalsaNo one offers the rice dishes at their last rites, and no one lights the lamps for them. After their death, where will they be sent?
Manmohan SinghFor them none gives barley rolls and food on leaves nor performs last rites nor lights earthen lamp. After death where shall thy be cast?
Manmohan Singh (Punjabi)ਊਹਨਾਂ ਲਈ ਕੋਈ ਜਵਾਂ ਦੇ ਪਿੰਨੇ ਅਤੇ ਪੱਤਿਆਂ ਤੇ ਭੋਜਨ ਨਹੀਂ ਦਿੰਦਾ, ਨਾਂ ਹੀ ਮਿਰਤਕ ਸੰਸਕਾਰ ਕਰਦਾ ਹੈ, ਨਾਂ ਹੀ ਮਿੱਟੀ ਦਾ ਦੀਵਾ ਬਾਲਦਾ ਹੈ। ਮਰਨ ਮਗਰੋਂ ਉਹ ਕਿਥੇ ਸੁੱਟੇ ਜਾਣਗੇ?
Fareedkot Teekaਉਨ ਕੀ ਪਿੰਡ ਨ ਪਤਲ ਕਿਰਿਆ ਦੀਵਾ ਆਦਿਕ ਕੋਈ ਨਹੀਂ ਕਰਤਾ ਹੈ ਮਰ ਕਰ ਕਹਾਂ ਪਵੇਂਗੇ, ਭਾਵ ਏਹ ਕਿ ਬੇਦ ਸੇ ਬਿਤੇ ਚਲਣੇ ਕਰ ਨਰਕੋਂ ਮੇਂ ਪੜੇਂਗੇ॥
Prof. Sahib Singh(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।

ਪਦ ਅਰਥ ਕਿਥਾਉ = ਪਤਾ ਨਹੀਂ ਕਿਥੇ।

SikhNet (Spanish)Nadie ofrece bolas de arroz servidas en platos de hojas, como es la costumbre, cuando mueren, ni tampoco se les prenden veladoras de barro. Para ellos no se hacen los ritos funerarios; oh, ¿en dónde irán a caer?

ਅਠਸਠਿ ਤੀਰਥ. ਦੇਨਿ ਨ ਢੋਈ; ਬ੍ਰਹਮਣ. ਅੰਨੁ ਨ ਖਾਹੀ ॥

atthasatth teerath. den na dtoee; brahaman. an na khaahee | Ang 149

Sant Singh KhalsaThe sixty-eight sacred shrines of pilgrimage give them no place of protection, and no Brahmin will eat their food.
Manmohan SinghThe sixty-eight places of pilgrimage grant them no refuge, and Pandits eat not their food.
Manmohan Singh (Punjabi)ਅਠਾਹਟ ਯਾਤਰਾ ਦੇ ਅਸਥਾਨ ਉਨ੍ਹਾਂ ਨੂੰ ਪਨਾਹ ਨਹੀਂ ਦਿੰਦੇ, ਅਤੇ ਪੰਡਤ ਉਹਨਾਂ ਦਾ ਭੋਜਨ ਨਹੀਂ ਖਾਂਦੇ।
Fareedkot Teekaਅਠਸਠ ਤੀਰਥ ਭੀ (ਢੋਈ) ਸਮੀਪਤਾ ਨਹੀਂ ਦੇਤੇ ਹੈਂ, ਬ੍ਰਹਮਣ ਤਿਨਕਾ ਅੰਨ ਨਹੀਂ ਖਾਤੇ ਹੈਂ॥
Prof. Sahib Singh(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।
SikhNet (Spanish)Ningún brahmán come de su pan, ni les es ofrecido asilo en los lugares santos.

ਸਦਾ ਕੁਚੀਲ ਰਹਹਿ. ਦਿਨੁ ਰਾਤੀ; ਮਥੈ ਟਿਕੇ ਨਾਹੀ ॥

sadaa kucheel raheh. din raatee; mathai ttike naahee | Ang 149

Sant Singh KhalsaThey remain polluted forever, day and night; they do not apply the ceremonial tilak mark to their foreheads.
Manmohan SinghThey ever remain filthy day and night and bear not sacrificial marks on their brow.
Manmohan Singh (Punjabi)ਉਹ ਹਮੇਸ਼ਾਂ ਦਿਹੁੰ ਰੈਣ ਮਲੀਨ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਸਤਕ ਊਤੇ ਤਿਲਕ ਨਹੀਂ।
Fareedkot Teekaਰਾਤ ਦਿਨ ਸਦਾ ਮੈਲੇ ਰਹਤੇ ਹੈਂ ਮਥੇ ਮੇਂ ਟਿਕੇ ਭੀ ਨਹੀਂ ਨਿਕਾਲਤੇ ਹੈਂ॥
Prof. Sahib Singhਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।

ਪਦ ਅਰਥ ਕੁਚੀਲ = ਗੰਦੇ। ਟਿਕੇ = ਟਿੱਕੇ, ਤਿਲਕ।

SikhNet (Spanish)No son untados en su frente y están siempre desaseados.

ਝੁੰਡੀ ਪਾਇ ਬਹਨਿ ਨਿਤਿ. ਮਰਣੈ; ਦੜਿ ਦੀਬਾਣਿ. ਨ ਜਾਹੀ ॥

jhunddee paae behan nit. maranai; darr deebaan. na jaahee | Ang 149

Sant Singh KhalsaThey sit together in silence, as if in mourning; they do not go to the Lord's Court.
Manmohan SinghThey ever sit in groups as if in mourning and go not into the True Court.
Manmohan Singh (Punjabi)ਮਾਤਮ ਕਰਨ ਵਾਲਿਆਂ ਦੀ ਮਾਨਿੰਦ ਊਹ ਸਦਾ ਮਜਮਾ ਬਣਾ ਕੇ ਬੈਠਦੇ ਹਨ ਤੇ ਸੱਚੀ ਕਚਹਿਰੀ ਵਿੱਚ ਨਹੀਂ ਜਾਂਦੇ।
Fareedkot Teekaਨਿਤਾਪ੍ਰਤੀ (ਝੁੰਡੀ) ਮੁਖ ਪਰ ਬਸਤ੍ਰ ਪਾ ਕਰ ਬੈਠਤੇ ਹੈਂ ਵਾ ਨੀਵੀਂ ਪਾਇ ਕਰ ਬੈਠਤੇ ਹੈਂ, ਜੈਸੇ ਮਰਣੇ ਵਾਲੇ ਕੇ ਘਰ ਔਰਤਾਂ ਝੁੰਡੀ ਪਾਇ ਕਰ ਬੈਠਤੀਆਂ ਹੈਂ, ਔਰ ਈਸ੍ਵਰ ਵਾਦੀਓਂ ਕੀ (ਦੀਬਾਣਿ) ਸਭਾ ਕੇ (ਦੜਿ) ਦਰ ਮੰਦਰ ਨਹੀਂ ਜਾਤੇ ਵਾ (ਦੜਿ) ਦਬੇ ਰਹਤੇ ਹੈਂ॥
Prof. Sahib Singhਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।

ਪਦ ਅਰਥ ਝੁੰਡੀ ਪਾਇ = ਉਂਧੀ ਪਾ ਕੇ, ਧੌਣ ਸੁਟ ਕੇ। ਦੜਿ ਦੀਬਾਣਿ = ਕਿਸੇ ਦੜੇ-ਦੀਵਾਨ ਵਿਚ, ਕਿਸੇ ਸਭਾ-ਦੀਵਾਨ ਵਿਚ।

SikhNet (Spanish)Agazapados en silencio están sentados en luto, y no van a la Verdadera Corte.

ਲਕੀ ਕਾਸੇ ਹਥੀ ਫੁੰਮਣ; ਅਗੋ ਪਿਛੀ ਜਾਹੀ ॥

lakee kaase hathee funman; ago pichhee jaahee | Ang 149

Sant Singh KhalsaWith their begging bowls hanging from their waists, and their fly-brushes in their hands, they walk along in single file.
Manmohan SinghWith begging bowls slung round their loins and a clew in their hands they walk in single file.
Manmohan Singh (Punjabi)ਮੰਗਣ ਵਾਲੇ ਠੂਠੇ ਕਮਰਾਂ ਨਾਲ ਲਟਕਦੇ ਹੋਏ ਤੇ ਹੱਥਾਂ ਵਿੱਚ ਧਾਗਿਆਂ ਦੇ ਗੁੱਛਿਆਂ ਨਾਲ ਉਹ ਅੱਗੜ ਪਿੱਛੜ ਤੁਰਦੇ ਹਨ।
Fareedkot Teekaਕਮਰੋਂ ਕੇ ਸਾਥ (ਕਾਸੇ) ਕਾਠ ਕੇ ਬਾਧਨ ਬਧੇ ਹੂਏ ਹੈਂ ਔਰ ਹਾਥੋਂ ਮੇਂ (ਫੁੰਮਣ) ਸੂਤ ਕੇ ਗੁਛੇ ਪਕੜ ਲੇਤੇ ਹੈਂ, ਜੋ ਆਗੇ ਸੇ ਜੀਵ ਹਟਾਵਣੇ ਕੇ ਨਮਿਤ ਰਾਖਤੇ ਹੈਂ ਔਰ ਸਭ ਆਗੇ ਪੀਛੇ ਚਲਤੇ ਹੈਂ॥
Prof. Sahib Singhਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।

ਪਦ ਅਰਥ ਕਾਸੇ = ਪਿਆਲੇ। ਅਗੋ ਪਿਛੀ = ਇੱਕ ਕਤਾਰ ਵਿਚ।

SikhNet (Spanish)Con un plato para pedir limosna, colgando de un lado, y una escoba en las manos para barrer los insectos del camino para no lastimarlos, caminan uno tras el otro.

ਨਾ ਓਇ ਜੋਗੀ. ਨਾ ਓਇ ਜੰਗਮ; ਨਾ ਓਇ ਕਾਜੀ ਮੁੰਲਾ ॥

naa oe jogee. naa oe jangam; naa oe kaajee munlaa | Ang 149

Sant Singh KhalsaThey are not Yogis, and they are not Jangams, followers of Shiva. They are not Qazis or Mullahs.
Manmohan SinghThey are neither disciples of Gorakh nor adorers of Shiva nor Muslim judges and Muslim preachers.
Manmohan Singh (Punjabi)ਨਾਂ ਉਹ ਗੋਰਖ ਦੇ ਸ਼ਿੱਸ਼, ਨਾਂ ਸ਼ਿਵ ਦੇ ਉਪਾਸਕ, ਨਾਂ ਹੀ ਮੁਸਲਮ ਮੁਨਸਫ ਤੇ ਮੁਸਲਿਮ ਊਪਦੇਸ਼ਕ ਹਨ।
Fareedkot Teekaਨਾ ਵੋ ਜੋਗੀ ਹੈਂ ਨਾ ਵਹੁ ਜੰਗਮ ਹੈਂ ਔਰ ਨਾ ਵਹੁ ਕਾਜੀ ਤਥਾ ਮੁਲਾਂ ਹੈ॥
Prof. Sahib Singhਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।

ਪਦ ਅਰਥ ਜੰਗਮ = ਸ਼ਿਵ ਉਪਾਸ਼ਕ ਜੋ ਟੱਲੀਆਂ ਖੜਕਾ ਕੇ ਮੰਗਦੇ ਫਿਰਦੇ ਹਨ।

SikhNet (Spanish)No son ni Yoguis, ni Yangams siguiendo a Shiva, ni devotos del Corán, ni musulmanes.

ਦਯਿ ਵਿਗੋਏ. ਫਿਰਹਿ ਵਿਗੁਤੇ; ਫਿਟਾ ਵਤੈ ਗਲਾ ॥

day vigoe. fireh vigute; fittaa vatai galaa | Ang 150

Sant Singh KhalsaRuined by the Merciful Lord, they wander around in disgrace, and their entire troop is contaminated.
Manmohan SinghRuined by God, they walk about disgraced and their entire multitude goes contaminated.
Manmohan Singh (Punjabi)ਰੱਬ ਦੇ ਮਾਰੇ ਹੋਏ ਉਹ ਬੇਇਜਤ ਹੋਏ ਫਿਰਦੇ ਹਨ ਅਤੇ ਉਹਨਾਂ ਦਾ ਸਮੂਹ ਸਮੂਦਾਅ ਭਰਿਸ਼ਟ ਹੋ ਜਾਂਦਾ ਹੈ।
Fareedkot Teeka(ਦਯਿ) ਪ੍ਰੇਰਕ ਈਸ੍ਵਰ ਕੇ (ਵਿਗੋਏ) ਖਰਾਬ ਕੀਏ ਖਰਾਬ ਹੂਏ ਫਿਰਤੇ ਹੈਂ, ਫਿਟਾ ਹੂਆ ਗਲਾਹੀ (ਵਤੈ) ਫਿਰਤਾ ਹੈ, ਜੈਸੇ ਊਂਟੋਂ ਕਾ (ਗਲਾ) ਸਮਦਾਇ ਬਿਗੜ ਜਾਤਾ ਹੈ ਵਾ ਇਨਾਂ (ਵਤੈ) ਉਲਟੀਆਂ ਬੇਦ ਵਿਰੁਧ ਬਾਤੋਂ ਪਰ (ਫਿਟਾ) ਧਿਕਾਰ ਹੈ॥☬ਜੋ ਕਹਤੇ ਹੈਂ ਹਮ ਜੀਵੋਂ ਕੀ ਰਖ੍ਯਾ ਕਰਤੇ ਹੈਂ ਤਿਸ ਪਰ ਗੁਰੂ ਜੀ ਕਹਤੇ ਹੈਂ:
Prof. Sahib Singhਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।

ਪਦ ਅਰਥ ਦਯਿ = ਰੱਬ ਵਲੋਂ {ਦਯੁ = ਪਿਆਰ ਕਰਨ ਵਾਲਾ ਪਰਮਾਤਮਾ}। ਵਿਗੋਏ = ਖੁੰਝੇ ਹੋਏ। ਵਿਗੁਤੇ = ਖ਼ੁਆਰ। ਫਿਟਾ = ਫਿਟਕਾਰਿਆ ਹੋਇਆ, ਊਤਿਆ ਹੋਇਆ। ਗਲਾ = ਗੱਲਾਂ, ਕੋੜਮਾ, ਸਾਰਾ ਹੀ ਟੋਲਾ।

SikhNet (Spanish)Andan por aquí y por allá, perdidos para el Señor; devastado está todo su bando.

ਜੀਆ ਮਾਰਿ ਜੀਵਾਲੇ ਸੋਈ; ਅਵਰੁ. ਨ ਕੋਈ ਰਖੈ ॥

jeea maar jeevaale soee; avar. na koee rakhai | Ang 150

Sant Singh KhalsaThe Lord alone kills and restores to life; no one else can protect anyone from Him.
Manmohan SinghThe beings that Lord alone kills and restores to life. None else can protect them.
Manmohan Singh (Punjabi)ਪ੍ਰਾਣ ਧਾਰੀਆਂ ਨੂੰ ਕੇਵਲ ਓਹੀ ਸੁਆਮੀ ਮਾਰਦਾ ਹੈ ਤੇ ਸੁਰਜੀਤ ਕਰਦਾ ਹੈ। ਹੋਰ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਦਾ।
Fareedkot Teekaਜੀਵੋਂ ਕੋ ਮਾਰਤਾ ਜੀਵਾਲਤਾ ਸੋਈ ਵਾਹਿਗੁਰੂ ਹੈ ਔਰ ਕੋਈ ਨਹੀਂ ਰਖ ਸਕਤਾ॥
Prof. Sahib Singh(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।
SikhNet (Spanish)Él, el Señor, solamente sostiene o destruye; nadie más puede salvar la vida.

ਦਾਨਹੁ ਤੈ ਇਸਨਾਨਹੁ ਵੰਜੇ; ਭਸੁ ਪਈ ਸਿਰਿ ਖੁਥੈ ॥

daanahu tai isanaanahu vanje; bhas pee sir khuthai | Ang 150

Sant Singh KhalsaThey go without giving alms or any cleansing baths; their shaven heads become covered with dust.
Manmohan SinghThey go without giving alms and performing ablutions. The dust alights on their plucked heads.
Manmohan Singh (Punjabi)ਉਹ ਪੁੰਨ ਕਰਨੋਂ ਅਤੇ ਮੱਜਨ ਸਾਧਣੋਂ ਵਾਂਞੇ ਰਹਿ ਜਾਂਦੇ ਹਨ। ਉਨ੍ਹਾਂ ਦੇ ਨੋਚਿਆਂ ਮੂੰਡਾਂ ਉਤੇ ਖੇਹ ਪੈਦੀ ਹੈ।
Fareedkot Teekaਦਾਨ ਸੇ ਔਰ ਇਸਨਾਨ ਕਰਨੇ ਗਏ ਸਿਰ ਖੁਥਿਆਂ ਕੇ ਸਿਰ (ਭਸੁ) ਸੁਆਹ ਪਈ॥☬ਜਿਸ ਪਾਣੀ ਕਾ ਤਿਨ ਕੋ ਤਿਆਗ ਹੈ ਤਿਸ ਪਰ ਕਹਤੇ ਹੈਂ:
Prof. Sahib Singh(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।

ਪਦ ਅਰਥ ਵੰਜੇ = ਵਾਂਜੇ ਹੋਏ, ਖੁੰਝੇ ਹੋਏ। ਭਸੁ = ਸੁਆਹ।

SikhNet (Spanish)Aquél que anda sin lavarse, tratando de no lastimar ninguna manifestación de vida, y no practica la Verdadera Compasión, oh, ¡cenizas caigan sobre su rasurada cabeza!

ਪਾਣੀ ਵਿਚਹੁ ਰਤਨ ਉਪੰਨੇ; ਮੇਰੁ ਕੀਆ ਮਾਧਾਣੀ ॥

paanee vichahu ratan upane; mer keea maadhaanee | Ang 150

Sant Singh KhalsaThe jewel emerged from the water, when the mountain of gold was used to churn it.
Manmohan SinghFrom within water came out the jewel, when the mountain of gold was made the churning staff.
Manmohan Singh (Punjabi)ਜਦ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਗਿਆ ਤਾਂ ਜਲ ਵਿੱਚੋਂ ਜਵੇਹਰ ਨਿਕਲੇ।
Fareedkot Teekaਪਾਣੀ ਵਿਚੋਂ ਅਰਥਾਤ ਸਮੁੰਦ੍ਰ ਮੇਂ ਸੇ ਰਤਨ ਉਤਪੰਨ ਹੂਏ ਹੈਂ ਜਬ (ਮੇਰੁ) ਮੰਦ੍ਰਾਚਲ ਨਾਮੇਂ ਪਰਬਤ ਕੀ ਮਧਾਣੀ ਬਨਾਈ॥
Prof. Sahib Singh(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।

ਪਦ ਅਰਥ ਮੇਰੁ = ਸੁਮੇਰ ਪਰਬਤ।

SikhNet (Spanish)Del agua salieron las joyas cuando el mar fue agitado con el palo de la montaña de oro.

ਅਠਸਠਿ ਤੀਰਥ. ਦੇਵੀ ਥਾਪੇ; ਪੁਰਬੀ ਲਗੈ ਬਾਣੀ ॥

atthasatth teerath. devee thaape; purabee lagai baanee | Ang 150

Sant Singh KhalsaThe gods established the sixty-eight sacred shrines of pilgrimage, where the festivals are celebrated and hymns are chanted.
Manmohan SinghThe gods appointed the sixty-eight places of pilgrimage, where festivals are celebrated and hymns are recited.
Manmohan Singh (Punjabi)ਦੇਵਤਿਆਂ ਨੇ ਅਠਾਹਟ ਯਾਤਰਾ ਅਸਥਾਨ ਮੁਕੱਰਰ ਕੀਤੇ ਹਨ, ਜਿਥੇ ਤਿਉਹਾਰ ਮਨਾਏ ਅਤੇ ਭਜਨ ਗਾਏ ਜਾਂਦੇ ਹਨ।
Fareedkot Teekaਅਠਸਠਿ ਤੀਰਥ ਦੇਵਤਿਓਂ ਨੇ ਅਸਥਾਪਨ ਕੀਏ ਹੈਂ, (ਪੁਰਬੀ) ਪੁੰਨ ਕਾਲ ਮੇਂ ਮੇਲਾ ਲਾਗਤਾ ਹੈ, (ਬਾਣੀ) ਈਸ੍ਵਰ ਕੀ ਬਾਣੀ ਜੋ ਬੇਦ ਤਿਸ ਕਰ ਪ੍ਰਮਾਣ ਹੈ॥
Prof. Sahib Singh(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।

ਪਦ ਅਰਥ ਦੇਵੀ = ਦੇਵਤਿਆਂ। ਪੁਰਬੀ = ਧਾਰਮਿਕ ਮੇਲੇ। ਬਾਣੀ = ਕਥਾ-ਵਾਰਤਾ।

SikhNet (Spanish)En las orillas de los ríos hay sesenta y ocho lugares santos de peregrinaje, sitios de congresos y festivales religiosos.

ਨਾਇ ਨਿਵਾਜਾ. ਨਾਤੈ ਪੂਜਾ; ਨਾਵਨਿ ਸਦਾ. ਸੁਜਾਣੀ ॥

naae nivaajaa. naatai poojaa; naavan sadaa. sujaanee | Ang 150

Sant Singh KhalsaAfter bathing, the Muslims recite their prayers, and after bathing, the Hindus perform their worship services. The wise always take cleansing baths.
Manmohan SinghAfter ablution the Muslims say prayers after wash the Hindus perform worship and the wise ever bathe.
Manmohan Singh (Punjabi)ਗੁਸਲ ਮਗਰੋਂ ਮੁਸਲਮਾਨ ਨਿਮਾਜ ਪੜ੍ਹਦੇ ਹਨ, ਇਸ਼ਨਾਨ ਮਗਰੋਂ ਹਿੰਦੂ ਉਪਾਸ਼ਨਾਂ ਕਰਦੇ ਹਨ ਅਤੇ ਸਿਆਣੇ, ਸਦੀਵ ਹੀ ਨ੍ਹਾਉਂਦੇ ਹਨ।
Fareedkot Teekaਅਸਨਾਨ ਕਰ ਨਿਵਾਜਾਂ ਪੜਤੇ ਹੈਂ ਔਰ ਸਨਾਨ ਕਰਨੇ ਸੇ ਪੂਜਾ ਹੋਤੀ ਹੈ, ਯਾਂ ਤੇ ਚਤੁਰ ਪੁਰਸ਼ ਸਦਾ ਹੀ ਨਾਵਤੇ ਹੈਂ॥
Prof. Sahib Singhਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।

ਪਦ ਅਰਥ ਨਾਇ = ਨ੍ਹਾ ਕੇ। ਸੁਜਾਣੀ = ਸੁਚੱਜੇ।

SikhNet (Spanish)Después de bañarse uno dice sus oraciones; los sabios se limpian siempre con un baño.

ਮੁਇਆ ਜੀਵਦਿਆ ਗਤਿ ਹੋਵੈ; ਜਾਂ ਸਿਰਿ ਪਾਈਐ ਪਾਣੀ ॥

mueaa jeevadiaa gat hovai; jaan sir paaeeai paanee | Ang 150

Sant Singh KhalsaAt the time of death, and at the time of birth, they are purified, when water is poured on their heads.
Manmohan SinghThe dead and the living are purified when water is poured on their heads.
Manmohan Singh (Punjabi)ਮਰੇ ਹੋਏ ਤੇ ਜੀਉਂਦੇ ਪਵਿੱਤਰ ਹੋ ਜਾਂਦੇ ਹਨ, ਜਦ ਉਹਨਾਂ ਦੇ ਸੀਸਾਂ ਉਤੇ ਜਲ ਪਾਇਆ ਜਾਂਦਾ ਹੈ।
Fareedkot Teekaਜਨਮ ਕਾਲ ਬਾਲਕ ਕੋ ਔਰ ਮੂਏ ਪੁਰਸ ਕੋ ਅਸਨਾਨ ਕਰਾਵਤੇ ਹੈਂ, ਜਬ ਸੀਸ ਮੇਂ ਜਲ ਪਾਈਏ ਤਬ ਪਵਿਤ੍ਰਤਾ ਕੀ (ਗਤਿ) ਪ੍ਰਾਪਤੀ ਹੋਈ ਹੈ॥
Prof. Sahib Singhਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।

ਪਦ ਅਰਥ ਮੁਇਆ ਜੀਵਦਿਆ = ਮਰਨ ਜੀਵਨ ਪ੍ਰਯੰਤ, ਸਾਰੀ ਉਮਰ, ਜੰਮਣ ਤੋਂ ਮਰਨ ਤਕ। ਗਤਿ = ਸੁਥਰੀ ਹਾਲਤ।

SikhNet (Spanish)Al nacer y también al morir, los hombres son lavados para darles consuelo.

ਨਾਨਕ. ਸਿਰਖੁਥੇ ਸੈਤਾਨੀ; ਏਨਾ. ਗਲ ਨ ਭਾਣੀ ॥

naanak. sirakhuthe saitaanee; enaa. gal na bhaanee | Ang 150

Sant Singh KhalsaO Nanak, the shaven-headed ones are devils. They are not pleased to hear these words.
Manmohan SinghNanak, the head-plucked are devils. This word of advice pleases them not.
Manmohan Singh (Punjabi)ਨਾਨਕ ਮੂੰਡ ਖੁਹਾਉਣ ਵਾਲੇ ਭੂਤਨੇ ਹਨ। ਮੱਤ ਦੀ ਗੱਲਬਾਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਿਰ ਖੁਥੇ (ਸੈਤਾਨੀ) ਸੈਤਾਨ ਕੇ ਵਿਗਾੜੇ ਹੂਏ ਹੈਂ ਇਨ ਕੋ ਏਹ ਸਨਾਨ ਕੀ ਬਾਤ ਨਹੀਂ ਭਾਈ ਹੈ॥
Prof. Sahib Singhਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।
SikhNet (Spanish)Pero estos calvos malvados no son complacidos con esto.

ਵੁਠੈ ਹੋਇਐ ਹੋਇ ਬਿਲਾਵਲੁ; ਜੀਆ ਜੁਗਤਿ ਸਮਾਣੀ ॥

vutthai hoeiai hoe bilaaval; jeea jugat samaanee | Ang 150

Sant Singh KhalsaWhen it rains, there is happiness. Water is the key to all life.
Manmohan SinghWhen it rains, there is happiness. The key to the life of beings is contained in water.
Manmohan Singh (Punjabi)ਜਦ ਪਾਣੀ ਵੱਸਦਾ ਹੈ, ਖੁਸ਼ੀ ਹੁੰਦੀ ਹੈ। ਜੀਵਾਂ ਦੀ ਜਿੰਦਗੀ ਦੀ ਕੁੰਜੀ ਪਾਣੀ ਵਿੱਚ ਸਮਾਈ ਹੋਈ ਹੈ।
Fareedkot Teekaਕਿਉਂਕਿ ਜਲ ਕੇ ਵੁਠੇ ਹੋਇਆਂ ਅਰਥਾਤ ਮੇਘ ਕੇ ਬਰਸਨੇ ਸੇ (ਬਿਲਾਵਲੁ) ਅਨੰਦ ਹੋਤਾ ਹੈ ਔਰ ਜੀਵੋਂ ਕੇ ਜੀਵਨੇ ਕੀ ਜੁਗਤੀ ਜਲ ਮੇਂ ਸਮਾਈ ਹੋਈ ਹੈ॥
Prof. Sahib Singh(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।

ਪਦ ਅਰਥ ਵੁਠੇ = ਮੀਂਹ ਪਿਆਂ। ਸੁਰਹੀ = ਗਾਈਆਂ। ਬਿਲਾਵਲੁ = ਖ਼ੁਸ਼ੀ, ਚਾਉ।

SikhNet (Spanish)Cuando llueve, hay alegría en todas partes; en el agua está la esencia de toda vida.

ਵੁਠੈ. ਅੰਨੁ ਕਮਾਦੁ ਕਪਾਹਾ; ਸਭਸੈ ਪੜਦਾ ਹੋਵੈ ॥

vutthai. an kamaad kapaahaa; sabhasai parradaa hovai | Ang 150

Sant Singh KhalsaWhen it rains, the corn grows, and the sugar cane, and the cotton, which provides clothing for all.
Manmohan SinghWhen it rains there is corn sugar cane and cotton which affords covering to all.
Manmohan Singh (Punjabi)ਜਦ ਪਾਣੀ ਵੱਸਦਾ ਹੈ, ਅਨਾਜ, ਗੰਨਾ ਅਤੇ ਕਪਾਸ ਹੁੰਦੀ ਹੈ, ਜੋ ਸਾਰਿਆਂ ਨੂੰ ਕੱਜਣ ਵਾਲੀ ਚਾਦਰ ਬਣਦੀ ਹੈ।
Fareedkot Teekaਪੁਨਾ ਮੇਘ ਬਰਸਣੇ ਸੇ ਅਨਾਜ ਤਥਾ ਕਮਾਦ ਔਰ ਕਪਾਸ ਜੋ ਸਰਬ ਕਾ ਪੜਦਾ ਹੈ, ਸੋ ਉਤਪਤ ਹੋਤਾ ਹੈ॥
Prof. Sahib Singhਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।
SikhNet (Spanish)Es la lluvia que hace que crezca la comida, el azúcar y el algodón con lo que nos cubrimos todos.

ਵੁਠੈ. ਘਾਹੁ ਚਰਹਿ ਨਿਤਿ ਸੁਰਹੀ; ਸਾ ਧਨ ਦਹੀ ਵਿਲੋਵੈ ॥

vutthai. ghaahu chareh nit surahee; saa dhan dahee vilovai | Ang 150

Sant Singh KhalsaWhen it rains, the cows always have grass to graze upon, and housewives can churn the milk into butter.
Manmohan SinghWhen it rains the cows ever graze grass and the women churn the curd of their milk.
Manmohan Singh (Punjabi)ਜਦ ਮੀਹ ਵਰ੍ਹਦਾ ਹੈ, ਗਾਈਆਂ ਸਦਾ ਘਾਸ ਚਰਦੀਆਂ ਹਨ ਅਤੇ ਸੁਆਣੀਆਂ ਉਨ੍ਹਾਂ ਦੇ ਦੁੱਧ ਦਾ ਖੱਟਾ ਰਿੜਕਦੀਆਂ ਹਨ।
Fareedkot Teekaਔਰ ਮੇਘ ਕੇ ਵੁਠੇ ਘਾਸ ਹੋਤਾ ਹੈ (ਸੁਰਹੀ) ਗਊਆਂ ਚਰਤੀਆਂ ਹੈ, ਸੋ ਘਾਸ ਸੇ ਦੂਧ ਔ ਦਹੀ ਹੋਤਾ ਹੈ ਤਬ (ਧਨ) ਇਸਤ੍ਰੀਆਂ ਮਥਨ ਕਰਤੀਆਂ ਹੈ॥
Prof. Sahib Singhਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।

ਪਦ ਅਰਥ ਸਾ ਧਨ = ਇਸਤ੍ਰੀ। ਵਿਲੋਵੈ = ਰਿੜਕਦੀ ਹੈ।

SikhNet (Spanish)Cuando llueve, la vaca tiene abundante pastura, y el ama de casa puede hacer mantequilla de la leche.

ਤਿਤੁ ਘਿਇ. ਹੋਮ ਜਗ ਸਦ ਪੂਜਾ; ਪਇਐ ਕਾਰਜੁ ਸੋਹੈ ॥

tit ghie. hom jag sad poojaa; peiai kaaraj sohai | Ang 150

Sant Singh KhalsaWith that ghee, sacred feasts and worship services are performed; all these efforts are blessed.
Manmohan SinghBy putting that clarified butter havan, sacred feasts and worships are ever performed and other ceremonies are adorned.
Manmohan Singh (Punjabi)ਉਸ ਘਿਓ ਦੇ ਪਾਣ ਦੁਆਰਾ ਹਵਨ ਪਵਿੱਤਰ ਭੰਡਾਰੇ ਅਤੇ ਉਪ੍ਰਾਸ਼ਨਾਵਾ ਨਿੱਤ ਹੀ ਸਰੰਜਾਮ ਦਿੱਤੇ ਜਾਂਦੇ ਹਨ ਤੇ ਹੋਰ ਸੰਸਕਾਰ ਸੁਸ਼ੋਭਤ ਹੁੰਦੇ ਹਨ।
Fareedkot Teekaਤਿਸ ਮੇਂ ਸੇ ਜੋ ਘੀ ਨਿਕਲਤਾ ਹੈ ਤਿਸ ਕਰ ਹੋਮ ਜਗ ਪੂਜਾ ਸਦਾ ਹੀ ਹੋਤੇ ਹੈਂ, (ਪਇਐ) ਘੀ ਪੜਨੇ ਸੇ ਸਰਬ ਕਾਮ ਸੋਭਤੇ ਹੈਂ, ਵਾ ਪੂਰਬ ਕਹੀ ਰੀਤੀ ਸੇ ਜਲ ਕਰ ਹੀ ਸਭ ਕਾਮ ਸੋਭਾਵਾਨ ਹੋਤੇ ਹੈਂ॥
Prof. Sahib Singhਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।

ਪਦ ਅਰਥ ਤਿਤੁ ਘਿਇ = ਉਸ ਘਿਉ ਨਾਲ।

SikhNet (Spanish)Y de ahí sale también una abundante mantequilla clarificada, “guí”, con la cual adornamos las fiestas y ceremonias religiosas.

ਗੁਰੂ ਸਮੁੰਦੁ. ਨਦੀ ਸਭਿ ਸਿਖੀ; ਨਾਤੈ ਜਿਤੁ ਵਡਿਆਈ ॥

guroo samund. nadee sabh sikhee; naatai jit vaddiaaee | Ang 150

Sant Singh KhalsaThe Guru is the ocean, and all His Teachings are the river. Bathing within it, glorious greatness is obtained.
Manmohan SinghThe Guru is the ocean and all his teachings are the river by bathing where-in greatness is obtained.
Manmohan Singh (Punjabi)ਗੁਰੂ ਸਮੁੰਦਰ ਹੈ ਅਤੇ ਉਸ ਦੀਆਂ ਸਾਰੀਆਂ ਸਿਖਸ਼ਾਵਾਂ ਦਰਿਆ ਹਨ, ਜਿਨ੍ਹਾਂ ਵਿੱਚ ਨ੍ਹਾਉਣ ਦੁਆਰਾ ਬਜੁਰਗੀ ਪ੍ਰਾਪਤ ਹੁੰਦੀ ਹੈ।
Fareedkot Teekaਗੁਰੂ ਸਮੁੰਦ ਹੈ ਤਿਸ ਕੀ ਸਿਖੀ ਸੇਵਕੀ ਸਭ ਨਦੀਆਂ ਹੈਂ ਜਿਨਕੇ ਨਾਵਣੇ ਸੇ ਵਡਿਆਈ ਪ੍ਰਾਪਤਿ ਹੋਤੀ ਹੈ। ਭਾਵ ਯਹਿ ਕਿ ਜੈਸੇ ਸਿਖੋਂ ਕੀ ਸੇਵਾ ਦਰਸਨ ਸੇ ਪੁੰਨ ਹੋਤਾ ਹੈ, ਤੈਸੇ ਨਦੀਓਂ ਕੇ ਇਸਨਾਨ ਸੇ ਪੁੰਨ ਹੋਤਾ ਹੈ। ਔਰ ਜੈਸੇ ਗੁਰੋਂ ਕੀ ਸੇਵਾ ਦਰਸਨ ਸੇ ਅਤੀ ਪੁੰਨ ਹੋਤਾ ਹੈ, ਤੈਸੇ ਸਮੁੰਦ੍ਰ ਕੇ ਇਸਨਾਨ ਸੇ ਅਤੀ ਪੁੰਨ ਹੋਤਾ ਹੈ॥
Prof. Sahib Singh(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।

ਪਦ ਅਰਥ ਪਇਐ = (ਘਿਉ) ਪਿਆਂ, ਘਿਉ ਵਰਤਿਆਂ। ਨਦੀ ਸਭਿ = ਸਾਰੇ ਦਰੀਆ। ਸਿਖੀ = (ਗੁਰੂ ਦੀ) ਸਿੱਖਿਆ। ਜਿਤੁ = ਜਿਸ ਵਿਚ।

SikhNet (Spanish)El Guru es el Océano y sus Palabras los Ríos, bañándose en ellos uno es Glorificado.

ਨਾਨਕ. ਜੇ ਸਿਰਖੁਥੇ ਨਾਵਨਿ ਨਾਹੀ; ਤਾ ਸਤ ਚਟੇ ਸਿਰਿ ਛਾਈ ॥੧॥

naanak. je sirakhuthe naavan naahee; taa sat chatte sir chhaaee |1| Ang 150

Sant Singh KhalsaO Nanak, if the shaven-headed ones do not bathe, then seven handfuls of ashes are upon their heads. ||1||
Manmohan SinghNanak, if the plucked-heads bathe not, then seven handfuls of ashes be on their heads.
Manmohan Singh (Punjabi)ਨਾਨਕ ਜੇਕਰ ਮੂੰਡ ਨੁਚਵਾਉਣ ਵਾਲੇ ਇਸ਼ਨਾਨ ਨਾਂ ਕਰਨ, ਤਦ ਸਤ ਬੁੱਕ ਸੁਆਹ ਦੇ ਉਹਨਾਂ ਦੇ ਝਾਟੇ ਉਤੇ ਪੈਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਕਰ (ਸਿਰਖੁਥੇ) ਸਰੇਵੜੇ ਨਹੀਂ ਅਸਨਾਨ ਕਰਤੇ ਤੌ ਤਿਨ ਕੇ ਸਿਰ ਪਰ (ਸਤ ਚਟੇ) ਸੌ ਅੰਜੁਲ ਸੁਆਹ ਕੇ ਪੜਤੇ ਹੈਂ, ਭਾਵ ਯੇਹਿ ਕਿ ਤਿਨ ਕੋ ਸਾਸਤ੍ਰ ਕੀਆਂ ਸੈਂਕੜੇ ਧਿਕਾਰਾਂ ਹੋਤੀਆਂ ਹੈਂ॥੧॥☬ਭਾਈ ਬਾਲੇ ਸੇ ਸਰੇਵੜਿਆਂ ਕਾ ਪ੍ਰਸੰਗ ਸੁਨ ਕਰ ਗੁਰੂ ਜੀ ਕਹਤੇ ਹੈਂ:
Prof. Sahib Singhਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ 'ਨਾਮ'-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥

ਪਦ ਅਰਥ ਚਟੇ = ਚੱਟੇ, ਮੁੱਠਾਂ। ਛਾਈ = ਸੁਆਹ ॥੧॥

* ਨੋਟ: ਜੈਨੀਆਂ ਦੇ ਗੁਰੂ 'ਸਰੇਵੜੇ' ਅਹਿੰਸਾ ਦੇ ਪੁਜਾਰੀ ਹਨ। ਤਾਜ਼ਾ ਸਾਫ਼ ਪਾਣੀ ਨਹੀਂ ਪੀਂਦੇ ਕਿ ਜੀਵ-ਹਿੰਸਾ ਨਾ ਹੋ ਜਾਏ, ਸੱਜਰੀ ਰੋਟੀ ਪਕਾਂਦੇ ਖਾਂਦੇ ਨਹੀਂ। ਪਖ਼ਾਨੇ ਨੂੰ ਫੋਲਦੇ ਹਨ ਕਿ ਜੀਵ ਪੈਦਾ ਨਾ ਹੋਣ। ਇਸ਼ਨਾਨ ਨਹੀਂ ਕਰਦੇ; ਗੱਲ ਕੀ ਜੀਵ-ਹਿੰਸਾ ਨੂੰ ਉਹਨਾਂ ਇਤਨਾ ਵਹਿਮ ਬਣਾ ਲਿਆ ਹੈ ਕਿ ਬੜੇ ਗੰਦੇ ਰਹਿੰਦੇ ਹਨ। ਹਰੇਕ ਦੇ ਹੱਥ ਵਿਚ ਇਕ ਚਉਰੀ ਹੁੰਦੀ ਹੈ; ਨੰਗੀ ਪੈਰੀਂ ਇਕਿ ਕਤਾਰ ਵਿਚ ਤੁਰਦੇ ਹਨ ਕਿ ਕਿਤੇ ਕੋਈ ਕੀੜੀ ਪੈਰ ਹੇਠ ਆ ਕੇ ਮਰ ਨਾ ਜਾਏ, ਸਭ ਤੋਂ ਅਗਲਾ ਆਦਮੀ ਉਸ ਚਉਰੀ ਨਾਲ, ਰਾਹ ਵਿਚ ਆਏ ਕੀੜੇ ਨੂੰ ਪਰੇ ਹਟਾ ਦੇਂਦਾ ਹੈ। ਆਪਣੀ ਹੱਥੀ ਕੋਈ ਕੰਮ-ਕਾਰ ਨਹੀਂ ਕਰਦੇ, ਮੰਗ ਕੇ ਖਾ ਛੱਡਦੇ ਹਨ; ਜਿਥੇ ਬੈਠਦੇ ਹਨ ਸਿਰ ਸੁੱਟ ਬੈਠਦੇ ਹਨ, ਨਿੱਤ ਉਦਾਸ, ਅੰਦਰ ਕੋਈ ਚਾਉ ਜਾਂ ਖ਼ੁਸ਼ੀ ਨਹੀਂ; ਜਿਵੇਂ ਫੂਹੜੀ ਪਾਈ ਬੈਠੇ। ਸੋ, ਦੁਨੀਆ ਗਵਾਈ ਇਹਨਾਂ ਇਸ ਤਰ੍ਹਾਂ। ਪਰ, ਦੀਨ ਭੀ ਨਹੀਂ ਸਵਾਰਦੇ; ਇਕੋ ਜੀਵ-ਹਿੰਸਾ ਦਾ ਵਹਿਮ ਲਾਈ ਰੱਖਦੇ ਹਨ; ਨਾ ਕੋਈ ਹਿੰਦੁ ਮਤ ਦੀ ਮਰਯਾਦਾ ਨਾ ਕੋਈ ਮੁਸਲਮਾਨੀ ਜੀਵਨ ਜੁਗਤਿ, ਨਾਹ ਦਾਨ ਨਾਹ ਪੁੰਨ, ਨਾਹ ਕੋਈ ਪੂਜਾ-ਪਾਠ ਨਾਹ ਬੰਦਗੀ, ਰੱਬ ਵਲੋਂ ਭੀ ਗਏ-ਗਵਾਤੇ। ਇਹ ਸ਼ਬਦ ਇਹਨਾਂ 'ਸਰੇਵੜਿਆਂ' ਬਾਰੇ ਹੈ।

SikhNet (Spanish)Dice Nanak, aquéllos de cabezas calvas que no se bañan, oh, ¡que el polvo caiga sobre sus cabezas! (1)
Answers quote the Granth verbatim with Ang citations. AI commentary is not Gurbani and not a religious ruling.