ੴ

ਸਿੱਖਬਾਣੀ · SikhBani

ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥

naanak mahidee kar kai rakhiaa so sahu nadar karee
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 947 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.

ਨਾਨਕ. ਮਹਿਦੀ ਕਰਿ ਕੈ ਰਖਿਆ; ਸੋ ਸਹੁ ਨਦਰਿ ਕਰੇਇ ॥

naanak. mahidee kar kai rakhiaa; so sahu nadar karee |

Sant Singh KhalsaO Nanak, my Husband Lord keeps me like henna paste; He blesses me with His Glance of Grace.
Manmohan SinghHe, the Groom, has taken pity on me and keeps me, O Nanak, like the henna.
Manmohan Singh (Punjabi)ਉਸ ਪਤੀ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਨੂੰ, ਹੇ ਨਾਨਕ! ਮਹਿੰਦੀ ਕਰ ਕੇ ਰੱਖਿਆ ਹੈ।
Fareedkot Teekaਜਿਸ ਨੇ ਮਹਿਦੀ ਕਰ ਕੇ ਸਰੀਰ ਕੋ ਰਖ੍ਯਾ, ਭਾਵ ਸਾਧਨੋਂ ਸੰਜੁਗਤ ਕੀਆ ਹੈ ਤਿਸ ਪਰ ਸੋ ਪਰਮੇਸ੍ਵਰ ਆਵਸ੍ਯ ਕ੍ਰਿਪਾ ਦ੍ਰਿਸਟੀ ਕਰਤਾ ਹੈ॥
Prof. Sahib Singhਹੇ ਨਾਨਕ! (ਅਸਾਨੂੰ) ਮਹਿਦੀ ਬਣਾਇਆ ਭੀ ਉਸ ਨੇ ਆਪ ਹੀ ਹੈ, ਜਦੋਂ ਉਹ ਖਸਮ (ਪ੍ਰਭੂ) ਮੇਹਰ ਦੀ ਨਜ਼ਰ ਕਰਦਾ ਹੈ,
SikhNet (Spanish)Dice Nanak, mi Señor Esposo me conserva como pasta de tinte de Jenna; Él me bendice con Su Mirada de Gracia.

ਆਪੇ ਪੀਸੈ. ਆਪੇ ਘਸੈ; ਆਪੇ ਹੀ ਲਾਇ ਲਏਇ ॥

aape peesai. aape ghasai; aape hee laae lee |

Sant Singh KhalsaHe Himself grinds me, and He Himself rubs me; He Himself applies me to His feet.
Manmohan SinghHe Himself grinds, Himself rubs and Himself applies me to His feet. This is the Lord's cup of love.
Manmohan Singh (Punjabi)ਉਹ ਆਪ ਹੀ ਪੀਂਹ ਦਾ ਹੈ ਆਪ ਹੀ ਘਸਾਉਂਦਾ ਹੈ ਅਤੇ ਆਪ ਹੀ ਮੈਨੂੰ ਆਪਣੇ ਚਰਨਾਂ ਨੂੰ ਲਾਉਂਦਾ ਹੈ।
Fareedkot Teekaਆਪ ਹੀ ਪੀਸੈ, ਭਾਵ ਅਸਥੂਲ ਸਾਧਨ ਕਰਤਾ ਹੈ ਔ ਆਪ ਹੀ (ਘਸੈ) ਇੰਦ੍ਰੇ ਦਮਨਾਦਿ ਸਾਧਨੋਂ ਕੋ ਕਰਾਵਤਾ ਹੈ; ਵਾ ਸਾਧਨੋਂ ਕੇ ਹੰਕਾਰ ਕੋ (ਘਸੈ) ਕਟਤਾ ਹੈ ਪੁਨਾ ਅਪਨੇ ਮੇਂ ਆਪ ਹੀ ਮਿਲਾਇ ਲੇਤਾ ਹੈ॥
Prof. Sahib Singhਉਹ ਆਪ ਹੀ (ਮਹਿਦੀ ਨੂੰ) ਪੀਂਹਦਾ ਹੈ, ਆਪ ਹੀ (ਮਹਿਦੀ ਨੂੰ) ਰਗੜਦਾ ਹੈ, ਆਪ ਹੀ (ਆਪਣੀ ਪੈਰੀਂ) ਲਾ ਲੈਂਦਾ ਹੈ (ਭਾਵ, ਬੰਦਗੀ ਦੀ ਘਾਲ-ਕਮਾਈ ਵਿਚ ਬੰਦੇ ਨੂੰ ਆਪ ਹੀ ਲਾਂਦਾ ਹੈ)।
SikhNet (Spanish)Él Mismo me muele y Él Mismo me unta y me aplica a en Sus Pies.

ਇਹੁ ਪਿਰਮ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥੨॥

eihu piram piaalaa khasam kaa; jai bhaavai tai dee |2|

Sant Singh KhalsaThis is the cup of love of my Lord and Master; He gives it as He chooses. ||2||
Manmohan SinghThis is the Lord's cup of Love. He gives it to him, whomsoever, He wills.
Manmohan Singh (Punjabi)ਇਹ ਪ੍ਰਭੂ ਦੀ ਪ੍ਰੀਤ ਦਾ ਕਟੋਰਾ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਇਹ ਦੇ ਦਿੰਦਾ ਹੈ।
Fareedkot Teekaਇਹੁ ਸਾਧਨ ਸਭ ਪਰੇਮ ਕਰ ਕੇ ਹੋਤੇ ਹੈਂ, ਪ੍ਰੇਮ ਕਾ ਅੰਮ੍ਰਿਤ ਰੂਪ ਪਿਆਲਾ ਸ੍ਵਾਮੀ ਕਾ ਹੈ, ਜਿਸ ਕੋ ਚਾਹੁਤਾ ਹੈ, ਤਿਸੀ ਕੋ ਦੇਤਾ ਹੈ। ਭਾਵ ਇਸ ਪੂਰਬ ਸਲੋਕ ਦੇ ਕਥਨ ਦਾ ਏਹੁ ਹੈ ਕਿ ਸਾਧਨ ਛੋਡ ਨ ਬੈਠੇ, ਪ੍ਰੇਮ ਕਰ ਲਗ ਜਾਵੈ ਅਰ ਬਿਨਾ ਪ੍ਰੇਮ ਤੇ ਫਲੀਭੂਤ ਨਹੀਂ ਹੋਤੇ ਹੈਂ॥੨॥
Prof. Sahib Singhਇਹ ਪ੍ਰੇਮ ਦਾ ਪਿਆਲਾ ਖਸਮ ਪ੍ਰਭੂ ਦੀ ਆਪਣੀ (ਵਸਤੁ) ਹੈ, ਉਸ ਮਨੁੱਖ ਨੂੰ ਦੇਂਦਾ ਹੈ ਜੋ ਉਸ ਨੂੰ ਪਿਆਰਾ ਲੱਗਦਾ ਹੈ ॥੨॥

ਪਦ ਅਰਥ ਪਿਰਮ ਪਿਆਲਾ = ਪ੍ਰੇਮ ਦਾ ਪਿਆਲਾ। ਜੈ ਭਾਵੈ = ਜੋ ਉਸ ਨੂੰ ਭਾਉਂਦਾ ਹੈ ॥੨॥

SikhNet (Spanish)Esta es la copa de Amor de mi Señor y Maestro y Él se la da a quien Él escoge. (2)
Answers quote the Granth verbatim with Ang citations. AI commentary is not Gurbani and not a religious ruling.