ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok Mejl Guru Amar Das, Tercer Canal Divino.
ਕਬੀਰ. ਮਹਿਦੀ ਕਰਿ ਕੈ ਘਾਲਿਆ; ਆਪੁ ਪੀਸਾਇ ਪੀਸਾਇ ॥
kabeer. mahidee kar kai ghaaliaa; aap peesaae peesaae |
Sant Singh KhalsaKabeer, I have ground myself into henna paste.
Manmohan SinghKabir, grinding, grinding, I have made myself into the henna paste.
Manmohan Singh (Punjabi)ਕਬੀਰ ਪੀਹ, ਪੀਹ ਕੇ, ਮੈਂ ਆਪਣੇ ਆਪ ਨੂੰ ਮਹਿੰਦੀ ਦੀ ਲੇਵੀ ਬਣਾ ਲਿਆ ਹੈ।
Fareedkot Teekaਕਬੀਰ ਸਾਹਿਬ ਜੀ ਕਹਤੇ ਹੈਂ: ਪੁਰਸ ਨੇ ਅਪਨੇ ਸਰੀਰ ਕੋ ਮਹਿੰਦੀ ਕਰ ਪਾਯਾ, ਭਾਵ ਅਤੀ ਕਠਨ ਸਾਧਨ ਕਰ ਕੇ ਦੁਖ ਦੀਆ ਹੈ॥
Prof. Sahib Singhਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ,
ਪਦ ਅਰਥ ਆਪੁ = ਆਪਣੇ ਆਪ ਨੂੰ।
SikhNet (Spanish)Dice Kabir, he molido mi ser y me convertí en pasta de tinte de Jenna.
ਤੈ ਸਹ ਬਾਤ. ਨ ਪੁਛੀਆ; ਕਬਹੂ. ਨ ਲਾਈ ਪਾਇ ॥੧॥
tai seh baat. na puchheea; kabahoo. na laaee paae |1|
Sant Singh KhalsaO my Husband Lord, You took no notice of me; You never applied me to Your feet. ||1||
Manmohan SinghBut thou, O my Spouse took no head of me and applied me not ever to Thine feet.
Manmohan Singh (Punjabi)ਪਰੰਤੂ ਤੂੰ ਹੇ ਮੇਰੇ ਕੰਤ! ਮੇਰੀ ਕੋਈ ਪਰਵਾਹ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਚਰਨੀਂ ਨਾਂ ਲਾਇਆ।
Fareedkot Teekaਤਿਸ ਸ੍ਵਾਮੀ ਨੇ ਕਬੀ ਬਾਤ ਨਹੀਂ ਪੂਛੀ, ਸਰਗੁਨ ਮੂਰਤੀ ਕਾ ਦਰਸ਼ਨ ਨਾ ਦੀਆ ਔ ਚਰਨੀ ਭੀ ਨ ਲਗਾਈ, ਭਾਵ ਅਪਨੇ ਨਿਰਗੁਨ ਸਰੂਪ ਸਾਥ ਨਾ ਮਿਲਾਈ॥੧੧॥☬ਸਿਖੋਂ ਨੇ ਪ੍ਰਸ਼ਨ ਕੀਆ: ਸ੍ਰੀ ਕਬੀਰ ਜੀ ਕੇ ਕਥਨ ਸੇ ਸਾਧਨ ਕਰਨੇ ਨਿਸਫਲ ਪ੍ਰਤੀਤ ਹੋਤੇ ਹੈਂ? ਤਿਸ ਪਰ ਸ੍ਰੀ ਗੁਰੂ ਜੀ ਕਹਿਤੇ ਹੈਂ:
Prof. Sahib Singh(ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥
ਪਦ ਅਰਥ ਸਹ = ਹੇ ਖਸਮ! ਪਾਇ = ਪੈਰ ਵਿਚ। ਤੈ = ਤੂੰ ॥੧॥
SikhNet (Spanish)Oh mi Señor, pero nunca te fijaste en mí y nunca me aplicaste y me untaste en Tus Pies.(1)