ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਹਰਿ ਰਸੁ ਛੋਡਿ; ਹੋਛੈ ਰਸਿ ਮਾਤਾ ॥
har ras chhodd; hochhai ras maataa |
Sant Singh KhalsaForsaking the Lord's sublime essence, the mortal is intoxicated with false essences.
Manmohan SinghForsaking God's relish, man is intoxicated with worthless relish.
Manmohan Singh (Punjabi)ਵਾਹਿਗੁਰੂ ਦੇ ਸੁਆਦ ਨੂੰ ਤਿਆਗ ਕੇ ਬੰਦਾ ਨਿਕੰਮੇ ਸੁਆਦ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਹੇ ਭਾਈ! ਹਰਿ ਰਸੁ ਛੋਡਿ ਕਰ ਕੇ ਤੁਛ ਬਿਸ੍ਯਰਸ ਮੇਂ ਯਹ ਜੀਵ (ਮਾਤਾ) ਮਸਤ ਹੋ ਰਹਾ ਹੈ॥
Prof. Sahib Singh(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,ਪਦ ਅਰਥ ਛੋਡਿ = ਛੱਡ ਕੇ। ਹੋਛੈ ਰਸਿ = ਉਸ ਰਸ ਵਿਚ ਜੋ ਛੇਤੀ ਮੁੱਕ ਜਾਂਦਾ ਹੈ। ਹੋਛਾ = ਛੇਤੀ ਮੁੱਕ ਜਾਣ ਵਾਲਾ। ਮਾਤਾ = ਮਸਤ। ਵਸਤੁ = ਚੀਜ਼।
SikhNet (Spanish)Olvidándose del Sendero del Señor, el hombre se apega a los sabores mundanos,
ਘਰ ਮਹਿ ਵਸਤੁ; ਬਾਹਰਿ ਉਠਿ ਜਾਤਾ ॥੧॥
ghar meh vasat; baahar utth jaataa |1|
Sant Singh KhalsaThe substance is within the home of the self, but the mortal goes out to find it. ||1||
Manmohan SinghThe commodity is within his home and he goes out to search it.
Manmohan Singh (Punjabi)ਵਖਰ ਉਸ ਦੇ ਧਾਮ ਦੇ ਵਿੱਚ ਹੀ ਹੈ ਅਤੇ ਉਹ ਇਸ ਨੂੰ ਭਾਲਣ ਲਈ ਬਾਹਰ ਜਾਂਦਾ ਹੈ।
Fareedkot Teekaਆਤਮ ਬਸ੍ਤ (ਘਰ) ਅੰਤਸਕਰਨ ਮੇਂ ਹੋਤੇ ਭੀ ਬਾਹਰ ਬਨੋਂ ਮੇਂ ਢੂੰਢਨੇ ਵਾਸਤੇ ਉਠ ਕਰ ਜਾਤਾ ਹੈ॥੧॥
Prof. Sahib Singh(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ॥੧॥ਪਦ ਅਰਥ ਘਰ = ਹਿਰਦਾ। ਉਠਿ = ਉੱਠ ਕੇ ॥੧॥
SikhNet (Spanish)y mientras los busca no se da cuenta que los tiene en su interior. (1)
ਸੁਨੀ ਨ ਜਾਈ; ਸਚੁ ਅੰਮ੍ਰਿਤ ਕਾਥਾ ॥
sunee na jaaee; sach amrit kaathaa |
Sant Singh KhalsaHe cannot hear the true ambrosial discourse.
Manmohan SinghHe cannot hear the true nectareal discourse.
Manmohan Singh (Punjabi)ਉਹ ਸੱਚੀ ਸੁਧਾ-ਸਰੂਪ ਧਾਰਮਕ ਵਿਆਖਿਆ ਸੁਣ ਨਹੀਂ ਸਕਦਾ।
Fareedkot Teekaਸਚੀ ਅੰਮ੍ਰਿਤ ਰੂਪ ਹਰੀ ਕਥਾ ਸੁਨੀ ਨਹੀਂ ਜਾਤੀ॥
Prof. Sahib Singh(ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,ਪਦ ਅਰਥ ਸੁਨੀ ਨ ਜਾਈ = ਸੁਣੀ ਨਹੀਂ ਜਾ ਸਕਦੀ, ਸੁਣਨੀ ਪਸੰਦ ਨਹੀਂ ਕਰਦਾ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਅੰਮ੍ਰਿਤ ਕਾਥਾ = ਪ੍ਰਭੂ ਦੀਆਂ ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ।
SikhNet (Spanish)No puede escuchar la Palabra de Ambrosía de la Verdad,
ਰਾਰਿ ਕਰਤ; ਝੂਠੀ ਲਗਿ ਗਾਥਾ ॥੧॥ ਰਹਾਉ ॥
raar karat; jhootthee lag gaathaa |1| rahaau |
Sant Singh KhalsaAttached to false scriptures, he is engaged in argument. ||1||Pause||
Manmohan SinghAttached to false scriptures, he engages in contentions. Pause.
Manmohan Singh (Punjabi)ਕੂੜੀਆਂ ਮਜ਼ਹਬੀ ਪੁਸਤਕਾਂ ਨਾਲ ਜੁੜ ਕੇ, ਉਹ ਵਾਦ ਵਿਵਾਦ ਕਰਦਾ ਹੈ। ਠਹਿਰਾਉ।
Fareedkot Teekaਝੂਠੀ (ਗਾਥਾ) ਕਿੱਸੇ ਕਹਾਨੀਓਂ ਮੇਂ ਲਗ ਕਰ ਝਗੜੇ ਕਰਤਾ ਰਹਤਾ ਹੈ॥੧॥ ਰਹਾਉ ॥
Prof. Sahib Singhਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਰਾਰਿ = ਝਗੜਾ। ਝੂਠੀ ਗਾਥਾ ਲਗਿ = ਝੂਠੀਆਂ ਗੱਲਾਂ ਵਿਚ ਲੱਗ ਕੇ ॥੧॥ ਰਹਾਉ ॥
SikhNet (Spanish)y está involucrado en riñas, aferrándose a todo lo que es falso. (1‑Pausa)
ਵਜਹੁ ਸਾਹਿਬ ਕਾ; ਸੇਵ ਬਿਰਾਨੀ ॥
vajahu saahib kaa; sev biraanee |
Sant Singh KhalsaHe takes his wages from his Lord and Master, but he serves another.
Manmohan SinghTaking wages from the Lord, man serves another.
Manmohan Singh (Punjabi)ਤਨਖਾਹ ਮਾਲਕ ਤੋਂ ਲੈ ਕੇ, ਬੰਦਾ ਹੋਰਸ ਦੀ ਟਹਿਲ ਕਮਾਉਂਦਾ ਹੈ।
Fareedkot Teeka(ਵਜਹੁ) ਰੋਜੀਨਾ, ਭਾਵ ਖਾਨ ਪਾਨ ਆਦਿ ਸਾਹਿਬ ਸੇ ਪਾਉਤਾ ਹੈ ਔਰ ਸੇਵਾ (ਬਿਰਾਨੀ) ਆਨ ਦੇਵੀ ਦੇਵਤਿ੍ਯੋਂ ਕੀ ਭੂਤੋਂ ਪ੍ਰੇਤੋਂ ਕੀ ਕਰਤਾ ਹੈ॥
Prof. Sahib Singh(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ),ਪਦ ਅਰਥ ਵਜਹੁ = ਵਜ਼ੀਫ਼ਾ, ਰੁਜ਼ੀਨਾ, ਤਨਖ਼ਾਹ। ਬਿਰਾਨੀ = ਬਿਗਾਨੀ, ਕਿਸੇ ਹੋਰ ਦੀ।
SikhNet (Spanish)Recibe el salario de su Maestro, pero sirve a otro,
ਐਸੇ ਗੁਨਹ; ਅਛਾਦਿਓ ਪ੍ਰਾਨੀ ॥੨॥
aise gunah; achhaadio praanee |2|
Sant Singh KhalsaWith such sins, the mortal is engrossed. ||2||
Manmohan SinghWith such sins the mortal is enveloped.
Manmohan Singh (Punjabi)ਐਹੋ ਜੇਹੇ ਪਾਪਾਂ ਨਾਲ ਜੀਵ ਢਕਿਆ ਹੋਇਆ ਹੈ।
Fareedkot Teekaਐਸੇ ਗੁਨਾਹੋਂ ਸੇ ਯਹ ਪ੍ਰਾਨੀ (ਅਛਾਦਿਓ) ਢਕਿਆ ਹੂਆ ਹੈ॥੨॥
Prof. Sahib Singhਅਜਿਹੇ ਵਿਕਾਰਾਂ ਹੇਠ ਮਨੁੱਖ ਇਉਂ ਦਬਿਆ ਰਹਿੰਦਾ ਹੈ ॥੨॥ਪਦ ਅਰਥ ਅਛਾਦਿਓ = ਢੱਕਿਆ ਹੋਇਆ ॥੨॥
SikhNet (Spanish)y así se enreda en sus propios errores. (2)
ਤਿਸੁ ਸਿਉ ਲੂਕ; ਜੋ ਸਦ ਹੀ ਸੰਗੀ ॥
tis siau look; jo sad hee sangee |
Sant Singh KhalsaHe tries to hide from the One who is always with him.
Manmohan SinghHe hides from Him, who is ever with him.
Manmohan Singh (Punjabi)ਉਹ ਉਸ ਪਾਸੋਂ ਲੁਕੋਦਾਂ ਹੈ, ਜਿਹੜਾ ਹਮੇਸ਼ਾਂ ਹੀ ਉਸ ਦੇ ਨਾਲ ਹੈ।
Fareedkot Teeka(ਤਿਸ) ਹਰੀ ਸੇ (ਲੂਕ) ਛਪਾਉ ਕਰਤਾ ਹੈ, ਜੋ ਸਰਬਕਾਲ ਸੰਗੀ ਹੈ॥
Prof. Sahib Singhਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ,ਪਦ ਅਰਥ ਲੂਕ = ਲੁਕਾਉ, ਓਹਲਾ। ਸੰਗੀ = ਸਾਥੀ।
SikhNet (Spanish)Se esconde de Aquél que siempre está con él,
ਕਾਮਿ ਨ ਆਵੈ; ਸੋ ਫਿਰਿ ਫਿਰਿ ਮੰਗੀ ॥੩॥
kaam na aavai; so fir fir mangee |3|
Sant Singh KhalsaHe begs from Him, again and again. ||3||
Manmohan SinghHe asks of Him, again and again, the thing which is of no avail to him.
Manmohan Singh (Punjabi)ਜੋ ਉਸ ਦੇ ਕਿਸੇ ਕੰਮ ਨਹੀਂ, ਉਸ ਦੀ ਉਹ ਮੁੜ ਮੁੜ ਕੇ ਯਾਚਨਾ ਕਰਦਾ ਹੈ।
Fareedkot Teekaਜੋ ਵਸਤੁ ਲੋਕ ਪ੍ਰਲੋਕ ਮੇਂ ਕਾਮ ਨਹੀਂ ਆਵਨੇ ਵਾਲੀ ਤਿਸ ਇਸਤ੍ਰੀ, ਪੁਤ੍ਰ, ਧਨ ਕੋ ਬਾਰ ਬਾਰ ਮਾਂਗਤਾ ਹੈ॥੩॥☬ਤਾਂ ਤੇ ਪਰਮੇਸ੍ਵਰ ਆਗੇ ਐਸੇ ਬੇਨਤੀ ਕਰੇ:
Prof. Sahib Singhਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ॥੩॥ਪਦ ਅਰਥ ਕਾਮਿ = ਕੰਮ ਵਿਚ ॥੩॥
SikhNet (Spanish)y eso que no le sirve para nada, lo mendiga de puerta en puerta. (3)
ਕਹੁ ਨਾਨਕ; ਪ੍ਰਭ ਦੀਨ ਦਇਆਲਾ ॥
kahu naanak; prabh deen deaalaa |
Sant Singh KhalsaSays Nanak, God is merciful to the meek.
Manmohan SinghSays Nanak, my Master is merciful to the meek.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰਾ ਮਾਲਕ ਮਸਕੀਨਾ ਤੇ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਦੀਨ ਦਯਾਲ! ॥
Prof. Sahib Singhਨਾਨਕ ਆਖਦਾ ਹੈ- ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Dice Nanak, oh Señor, Benévolo con el humilde,
ਜਿਉ ਭਾਵੈ; ਤਿਉ ਕਰਿ ਪ੍ਰਤਿਪਾਲਾ ॥੪॥੨੨॥
jiau bhaavai; tiau kar pratipaalaa |4|22|
Sant Singh KhalsaAs it pleases Him, He cherishes us. ||4||22||
Manmohan SinghAs it pleases Thee, so doest support me.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੇਰੀ ਪਾਲਣਾ-ਪੋਸਣਾ ਕਰ।
Fareedkot Teekaਜਿਸ ਪ੍ਰਕਾਰ ਤੁਝ ਕੋ ਅਛਾ ਲਗੈ ਤਿਸੀ ਪ੍ਰਕਾਰ ਮੇਰੀ ਪ੍ਰਤਿਪਾਲਾ ਕਰ, ਭਾਵ ਏਹ ਕਿ ਅਪਨੇ ਭਾਣੇ ਮੇਂ ਮੁਝੇ ਪ੍ਰਸੰਨ ਰਖ॥੪॥੨੨॥
Prof. Sahib Singhਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ॥੪॥੨੨॥ਪਦ ਅਰਥ ਪ੍ਰਤਿਪਾਲਾ = ਰਾਖੀ, ਹਿਫ਼ਾਜ਼ਤ ॥੪॥੨੨॥
SikhNet (Spanish)libérame, si es Tu Voluntad. (4‑22)