ੴ

ਸਿੱਖਬਾਣੀ · SikhBani

Ang 376

Sri Guru Granth Sahib · Raag Aasaa · 6 shabads, 55 lines
Translations
Shabad Guru Arjan Dev Ji Raag Aasaa continued from Ang 375

ਕਹੁ ਨਾਨਕ; ਗੁਣ ਗਾਈਅਹਿ ਨੀਤ ॥

kahu naanak; gun gaaeeeh neet |

Sant Singh KhalsaSays Nanak, sing continually the Glorious Praises of the Lord.
Manmohan SinghSays Nanak, ever, sing God's praises.
Manmohan Singh (Punjabi)ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਆਕਲ ਪੁਰਖ ਕੇ ਗੁਣ ਨਿਤ ਹੀ ਗਾਈਐ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ,

ਪਦ ਅਰਥ ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਨੀਤ = ਸਦਾ।

SikhNet (Spanish)Dice Nanak, si cantamos siempre la Alabanza del Señor,

ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥

mukh aoojal hoe niramal cheet |4|19|

Sant Singh KhalsaYour face shall be radiant, and your consciousness shall be immaculately pure. ||4||19||
Manmohan SinghSo shall thy face be bright and thy heart pure.
Manmohan Singh (Punjabi)ਇਸ ਤਰ੍ਹਾਂ ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੇਰਾ ਦਿਲ ਪਵਿੱਤ੍ਰ।
Fareedkot Teekaਤਬ ਲੋਕ ਪ੍ਰਲੋਕ ਮੇਂ ਮੁਖ ਉਜਲਾ ਹੋਤਾ ਹੈ ਔਰ ਚਿਤ ਸੁਧ ਹੋਤਾ ਹੈ॥੪॥੧੯॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singh(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ॥੪॥੧੯॥

ਪਦ ਅਰਥ ਚੀਤ = ਚਿੱਤ, ਮਨ। ਨਿਰਮਲ = ਪਵਿਤ੍ਰ ॥੪॥੧੯॥

SikhNet (Spanish)nuestra Conciencia despierta y radiante es nuestro semblante. (4‑19)

Open this shabad (11 lines, Angs 375-376) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਨਉ ਨਿਧਿ ਤੇਰੈ. ਸਗਲ ਨਿਧਾਨ ॥

nau nidh terai. sagal nidhaan |

Sant Singh KhalsaThe nine treasures are Yours - all treasures are Yours.
Manmohan SinghThou hast nine valuable riches and miracles and all the treasures.
Manmohan Singh (Punjabi)ਤੇਰੇ ਕੋਲ ਨੌਂ ਸੰਪਦਾ ਤੇ ਕਰਾਮਾਤਾਂ ਅਤੇ ਸਾਰੇ ਖ਼ਜ਼ਾਨੇ ਹਨ।
Fareedkot Teekaਨਉ ਨਿਧਿ ਆਦਿਕ ਸਭ ਪਦਾਰਥ ਤੇਰੇ ਖਜਾਨੇ ਮੇਂ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ।

ਪਦ ਅਰਥ ਤੇਰੈ = ਤੇਰੇ ਘਰ ਵਿਚ (ਹੇ ਪ੍ਰਭੂ!)। ਸਗਲ = ਸਾਰੇ। ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ।

SikhNet (Spanish)Los Nueve Tesoros son Tuyos, oh Dios; no, ¡todos los tesoros son Tuyos!

ਇਛਾ ਪੂਰਕੁ; ਰਖੈ ਨਿਦਾਨ ॥੧॥

eichhaa poorak; rakhai nidaan |1|

Sant Singh KhalsaThe Fulfiller of desires saves mortals in the end. ||1||
Manmohan SinghGod, the Fulfiller of desires, saves the mortal in the end.
Manmohan Singh (Punjabi)ਖ਼ਾਹਿਸ਼ਾਂ ਪੂਰੀਆਂ ਕਰਨਹਾਰ ਵਾਹਿਗੁਰੂ, ਅਖੀਰ ਨੂੰ ਪ੍ਰਾਣੀ ਨੂੰ ਬਚਾ ਲੈਂਦਾ ਹੈ।
Fareedkot Teekaਫੇਰ ਤੂੰ ਕੈਸਾ ਹੈਂ? ਜੋ ਤੇਰੇ ਸੇ ਇਛਾ ਕਰਤਾ ਹੈ ਤਿਸ ਕੋ ਪੂਰਨ ਕਰ ਦੇਤਾ ਹੈ ਔਰ (ਨਿਦਾਨ) ਅੰਤ ਕੋ ਰਖ੍ਯਾ ਹੈ॥੧॥
Prof. Sahib Singhਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ॥੧॥

ਪਦ ਅਰਥ ਇਛਾ ਪੂਰਕੁ = ਇੱਛਾ ਪੂਰੀ ਕਰਨ ਵਾਲਾ। ਰਖੈ = ਰਾਖੀ ਕਰਦਾ ਹੈ। ਨਿਦਾਨ = ਅੰਤ ਨੂੰ (ਜਦੋਂ ਹੋਰ ਆਸਰੇ ਛੱਡ ਕੇ ਜੀਵ ਉਸ ਦੀ ਸਰਨ ਪੈਂਦਾ ਹੈ) ॥੧॥

SikhNet (Spanish)Eres el Hacedor de todo y Aquél que nos preserva al final. (1)

ਤੂੰ ਮੇਰੋ ਪਿਆਰੋ; ਤਾ ਕੈਸੀ ਭੂਖਾ ॥

toon mero piaaro; taa kaisee bhookhaa |

Sant Singh KhalsaYou are my Beloved, so what hunger can I have?
Manmohan SinghWhen Thou art my Beloved, what sort of hunger have I, then?
Manmohan Singh (Punjabi)ਜਦ ਤੂੰ ਮੈਡਾਂ ਪ੍ਰੀਤਮ ਹੈਂ ਤਦ ਮੈਨੂੰ ਕਿਸ ਕਿਸਮ ਦੀ ਭੁੱਖ ਹੈ?
Fareedkot Teekaਹੇ ਅਕਾਲ ਪੁਰਖ! ਜਬ ਤੂੰ ਮੇਰਾ ਪ੍ਯਾਰਾ ਹੈਂ ਤਬ ਮੁਝੇ ਫਿਰ (ਭੂਖਾ) ਇੱਛਾ ਕਿਸ ਬਾਤ ਕੀ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ।

ਪਦ ਅਰਥ ਭੂਖਾ = ਭੁੱਖ, ਤ੍ਰਿਸ਼ਨਾ।

SikhNet (Spanish)Si tuviera Tu Amor, no tendría más hambre,

ਤੂੰ ਮਨਿ ਵਸਿਆ; ਲਗੈ ਨ ਦੂਖਾ ॥੧॥ ਰਹਾਉ ॥

toon man vasiaa; lagai na dookhaa |1| rahaau |

Sant Singh KhalsaWhen You dwell within my mind, pain does not touch me. ||1||Pause||
Manmohan Singhwhen Thou abidest within my mind, pain touches me not. Pause.
Manmohan Singh (Punjabi)ਜਦ ਤੂੰ ਮੇਰੇ ਚਿੱਤ ਅੰਦਰ ਵਸਦਾ ਹੈਂ, ਤਕਲੀਫ ਮੈਨੂੰ ਛੂੰਹਦੀ ਨਹੀਂ। ਠਹਿਰਾਉ।
Fareedkot Teekaਜਬ ਤੂੰ ਮੇਰੇ ਮਨ ਮੇਂ ਬਸਿਆ ਹੈ ਤਬ ਮੁਝੇ ਕਿਸੀ ਪ੍ਰਕਾਰ ਕਾ ਦੁਖੁ ਨਹੀਂ ਲਗਤਾ ਹੈ॥੧॥ ਰਹਾਉ ॥
Prof. Sahib Singhਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ ॥੧॥ ਰਹਾਉ ॥

SikhNet (Spanish)porque cuando compenetras mi mente, se acaba mi dolor. (1‑Pausa)

ਜੋ ਤੂੰ ਕਰਹਿ; ਸੋਈ ਪਰਵਾਣੁ ॥

jo toon kareh; soee paravaan |

Sant Singh KhalsaWhatever You do, is acceptable to me.
Manmohan SinghWhatever thou doest, that is acceptable to me.
Manmohan Singh (Punjabi)ਜੋ ਕੁੱਛ ਤੂੰ ਕਰਦਾ ਹੈ, ਮੈਨੂੰ ਉਹੀ ਮਨਜੂਰ ਹੈ।
Fareedkot Teekaਜੋ ਤੂੰ ਕਰਤਾ ਹੈਂ ਸੋਈ ਪਰਮਾਣ ਹੋਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ।

ਪਦ ਅਰਥ ਪਰਵਾਣੁ = ਕਬੂਲ।

SikhNet (Spanish)Lo que sea que hagas, lo acepto,

ਸਾਚੇ ਸਾਹਿਬ; ਤੇਰਾ ਸਚੁ ਫੁਰਮਾਣੁ ॥੨॥

saache saahib; teraa sach furamaan |2|

Sant Singh KhalsaO True Lord and Master, True is Your Order. ||2||
Manmohan SinghTrue is Thy order, O True Lord.
Manmohan Singh (Punjabi)ਸੱਚਾ ਹੈ ਤੇਰਾ ਹੁਕਮ, ਹੇ ਸੱਚੇ ਸੁਆਮੀ!
Fareedkot Teekaਹੇ ਸਚੇ ਸਾਹਿਬ! ਤੇਰਾ (ਫੁਰਮਾਣੁ) ਹੁਕਮੁ ਸਚਾ ਹੈ॥੨॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ॥੨॥

ਪਦ ਅਰਥ ਸਾਚੇ ਸਾਹਿਬ = ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਸਚੁ = ਸਦਾ ਕਾਇਮ ਰਹਿਣ ਵਾਲਾ। ਫੁਰਮਾਣੁ = ਹੁਕਮ ॥੨॥

SikhNet (Spanish)porque siempre acertado es Tu Comando. (2)

ਜਾ ਤੁਧੁ ਭਾਵੈ; ਤਾ ਹਰਿ ਗੁਣ ਗਾਉ ॥

jaa tudh bhaavai; taa har gun gaau |

Sant Singh KhalsaWhen it is pleasing to Your Will, I sing the Glorious Praises of the Lord.
Manmohan SinghWhen it pleases Thee, then do I sing Thine praises.
Manmohan Singh (Punjabi)ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
Fareedkot Teekaਜੇ ਕਰ ਤੁਝ ਕੋ ਭਾਵੈ ਅਰਥਾਤ ਜੇ ਤੂੰ ਕ੍ਰਿਪਾ ਕਰੈ, ਤੋ ਹੇ ਹਰਿ! ਤੇਰੇ ਗੁਨੋਂ ਕੋ ਗਾਇਨ ਕਰ ਸਕਤਾ ਹੂੰ॥
Prof. Sahib Singhਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ।

ਪਦ ਅਰਥ ਤੁਧੁ = ਤੈਨੂੰ। ਗਾਉ = ਗਾਉਂ, ਮੈਂ ਗਾਂਦਾ ਹਾਂ।

SikhNet (Spanish)Cuando Tú lo deseas, canto Tu Alabanza, oh Señor,

ਤੇਰੈ ਘਰਿ; ਸਦਾ ਸਦਾ ਹੈ ਨਿਆਉ ॥੩॥

terai ghar; sadaa sadaa hai niaau |3|

Sant Singh KhalsaWithin Your Home, there is justice, forever and ever. ||3||
Manmohan SinghIn Thine home, for ever and aye there is justice.
Manmohan Singh (Punjabi)ਤੇਰੇ ਗ੍ਰਹਿ ਅੰਦਰ, ਸਦੀਵ ਤੇ ਹਮੇਸ਼ਾਂ ਲਈ ਇਨਸਾਫ ਹੈ।
Fareedkot Teekaਹੇ ਸ੍ਵਾਮੀ! ਤੇਰੇ ਘਰ (ਸਦਾ) ਨਿਤ੍ਯ ਨਿਰੰਤ੍ਰ ਨ੍ਯਾਉ ਹੈ॥੩॥
Prof. Sahib Singhਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ॥੩॥

ਪਦ ਅਰਥ ਘਰਿ = ਘਰ ਵਿਚ। ਨਿਆਉ = ਇਨਸਾਫ਼ ॥੩॥

SikhNet (Spanish)pues en Tu Hogar existe una Eterna y Perfecta Justicia. (3)

ਸਾਚੇ ਸਾਹਿਬ; ਅਲਖ ਅਭੇਵ ॥

saache saahib; alakh abhev |

Sant Singh KhalsaO True Lord and Master, You are unknowable and mysterious.
Manmohan SinghMy True Master, Thou art understandable and inscrutable.
Manmohan Singh (Punjabi)ਮੇਰੇ ਸੱਚੇ ਮਾਲਕ! ਤੂੰ ਅਬੁੱਝ ਅਤੇ ਖੋਜ-ਰਹਿਤ ਹੈਂ।
Fareedkot Teekaਹੇ ਸਚੇ ਸਾਹਿਬ! ਹੇ ਅਲਖ ਅਭੇਉ! ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ!

ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।

SikhNet (Spanish)Oh mi Maestro Verdadero, eres Inefable e Insondable,

ਨਾਨਕ; ਲਾਇਆ ਲਾਗਾ ਸੇਵ ॥੪॥੨੦॥

naanak; laaeaa laagaa sev |4|20|

Sant Singh KhalsaNanak is committed to Your service. ||4||20||
Manmohan SinghYoked by Thee, Nanak is yoked to Thine service, O Lord.
Manmohan Singh (Punjabi)ਤੇਰਾ ਜੋੜਿਆ ਹੋਇਆ ਨਾਨਕ, ਤੇਰੀ ਟਹਿਲ ਅੰਦਰ ਜੁੜਿਆ ਹੋਇਆ ਹੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰਾ ਲਗਾਇਆ ਹੂਆ ਤੇਰੀ ਸੇਵਾ ਮੇਂ ਲਗਾ ਹੂੰ ॥੪॥੨੦॥☬ਜੇ ਕੋਈ ਪੂਛੇ ਸੋ ਸਚਾ ਸਾਹਿਬ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ॥੪॥੨੦॥
SikhNet (Spanish)y así como lo has deseado, así Nanak está apegado a Tu Servicio. (4‑20)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ!
SikhNet (Spanish)Asa, Mejl Guru Aryan, Quinto Canal Divino.

ਨਿਕਟਿ ਜੀਅ ਕੈ; ਸਦ ਹੀ ਸੰਗਾ ॥

nikatt jeea kai; sad hee sangaa |

Sant Singh KhalsaHe is near at hand; He is the eternal Companion of the soul.
Manmohan SinghThe Lord is near and is the perpetual companion of man.
Manmohan Singh (Punjabi)ਸੁਆਮੀ ਨੇੜੇ ਹੈ ਅਤੇ ਇਨਸਾਨ ਦਾ ਹਮੇਸ਼ਾਂ ਦਾ ਸਾਥੀ ਹੈ।
Fareedkot Teekaਹਰੀ ਇਸ ਜੀਵ ਕੇ ਨਿਕਟਿ ਹੀ ਹੈ ਔਰ ਸਦੀਵਕਾਲ ਸਰੀਰ ਕੇ ਸੰਗ ਰੋਮ ਰੋਮ ਮੇਂ ਬ੍ਯਾਪਕ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ,

ਪਦ ਅਰਥ ਨਿਕਟਿ = ਨੇੜੇ {ਨਿਅੜਿ}। ਜੀਅ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਸਦ = ਸਦਾ।

SikhNet (Spanish)El Señor está siempre cerca de ti; no sólo cerca, sino también dentro de ti.

ਕੁਦਰਤਿ ਵਰਤੈ; ਰੂਪ ਅਰੁ ਰੰਗਾ ॥੧॥

kudarat varatai; roop ar rangaa |1|

Sant Singh KhalsaHis Creative Power is all-pervading, in form and color. ||1||
Manmohan SinghLord's Omnipotence is pervading all the forms and colours.
Manmohan Singh (Punjabi)ਸੁਆਮੀ ਦੀ ਅਪਾਰ ਸ਼ਕਤੀ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਵਿਆਪਕ ਹੋ ਰਹੀ ਹੈ।
Fareedkot Teekaਔਰ (ਕੁਦਰਤਿ) ਅਪਨੀ ਮਾਯਾ ਕਰ ਕੇ ਸਰਬ ਰੂਪ ਰੰਗੋਂ ਮੇਂ ਬਰਤ ਰਹਾ ਹੈ॥੧॥
Prof. Sahib Singhਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ॥੧॥

ਪਦ ਅਰਥ ਕੁਦਰਤਿ = ਕਲਾ, ਤਾਕਤ ॥੧॥

SikhNet (Spanish)Y es por Su Inmenso Poder que asume color y forma. (1)

ਕਰ੍ਹੈ ਨ ਝੁਰੈ; ਨਾ ਮਨੁ ਰੋਵਨਹਾਰਾ ॥

karhai na jhurai; naa man rovanahaaraa |

Sant Singh KhalsaMy mind does not worry; it does not grieve, or cry out.
Manmohan SinghMy soul neither emaciates, nor repents and nor does it bewail.
Manmohan Singh (Punjabi)ਮੇਰੀ ਆਤਮਾ ਸੜਦੀ ਤੇ ਪਸ਼ਚਾਤਾਪ ਨਹੀਂ ਕਰਦੀ ਅਤੇ ਨਾਂ ਹੀ ਇਹ ਵਿਲਲਾਂਦੀ ਹੈ।
Fareedkot Teekaਹੇ ਭਾਈ! (ਕਰ੍ਹੈ) ਮਨ ਕਰ ਕੇ ਜਲਨਾ, (ਝੁਰੈ) ਮੁਖ ਕਰ ਕੇ ਅਪਨਾ ਦੁਖ ਔਰੋਂ ਕੇ ਪਾਸ ਸੁਨਾਉਨਾ, ਸੋ ਹਮਾਰੇ ਮੇਂ ਨਹੀਂ ਹੈ॥☬ਪ੍ਰਸ਼ਨ: ਇਸ ਮੇਂ ਕਾਰਨ ਕ੍ਯਾ ਹੈ?☬ਉੱਤਰ: ਜੋ ਅਗ੍ਯਾਨੀ ਮਨ ਦੁਖੋਂ ਕੇ ਸਹਿਤ ਰੋਨੇ ਵਾਲਾ ਥਾ, ਸੋ ਅਬ ਨਹੀਂ ਹੈ॥☬ਪ੍ਰਸ਼ਨ: ਕਯਾ ਸਮਝ ਕਰ ਮਨ ਨਹੀਂ ਰੋਤਾ ਹੈ?☬ਉੱਤ੍ਰ:
Prof. Sahib Singhਹੇ ਭਾਈ! ਉਸ ਮਨੁੱਖ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ,

ਪਦ ਅਰਥ ਕਰ੍ਹੈ = ਕੜ੍ਹਦਾ, ਖਿੱਝਦਾ। ਰੋਵਨਹਾਰਾ = ਗਿਲਾ ਕਰਨ ਵਾਲਾ।

SikhNet (Spanish)Ahora mi mente no se preocupa, no se lamenta ni llora,

ਅਵਿਨਾਸੀ ਅਵਿਗਤੁ ਅਗੋਚਰੁ; ਸਦਾ ਸਲਾਮਤਿ. ਖਸਮੁ ਹਮਾਰਾ ॥੧॥ ਰਹਾਉ ॥

avinaasee avigat agochar; sadaa salaamat. khasam hamaaraa |1| rahaau |

Sant Singh KhalsaImperishable, Unshakable, Unapproachable and forever safe and sound is my Husband Lord. ||1||Pause||
Manmohan SinghImperishable, Unshakable, Unapproachable and ever safe and sound is my Husband. Pause.
Manmohan Singh (Punjabi)ਅਮਰ, ਅਹਿੱਲ ਅਤੇ ਪਹੁੰਚ ਤੋਂ ਪਰ੍ਹੇ ਅਤੇ ਸਦੀਵੀ ਨਵਾਂ ਨਰੋਆਂ ਹੈ ਮੇਰਾ ਕੰਤ। ਠਹਿਰਾਉ।
Fareedkot Teekaਹਮਾਰਾ (ਖਸਮੁ) ਸ੍ਵਾਮੀ (ਅਵਿਨਾਸੀ) ਨਾਸ ਤੇ ਰਹਿਤ ਹੈ, (ਅਵਿਗਤ) ਜਿਸ ਕੀ ਗਤਿ ਪਾਈ ਨਹੀਂ ਜਾਤੀ, (ਅਗੋਚਰੁ) ਜਿਸ ਕੋ ਇੰਦ੍ਰੀਯਾਂ ਪ੍ਰਤਖ੍ਯ ਨ ਕਰ ਸਕੈਂ, (ਸਦਾ ਸਲਾਮਤਿ) ਜੋ ਕਬੀ ਨਾਸ ਨਹੀਂ ਹੋਇ ਐਸਾ ਹੈ। ਭਾਵ ਯਹ ਜਿਸ ਕੇ ਸ੍ਵਾਮੀ ਕੇ ਯਹ ਗੁਨ ਹੋਇੰਗੇ ਤਿਸ ਕੇ ਦਾਸ ਕੋ ਫਿਰ ਕ੍ਯਾ ਕਾਰਾ ਝੋਰਾ ਰਹੈਗਾ॥੧॥ ਰਹਾਉ ॥☬ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦ੍ਰਿਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ॥੧॥ ਰਹਾਉ ॥

ਪਦ ਅਰਥ ਅਵਿਗਤੁ = {अव्यक्त} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਲਾਮਤਿ = ਕਾਇਮ ॥੧॥ ਰਹਾਉ ॥

SikhNet (Spanish)porque se ha esposado con el Eterno, Imperecedero y Misterioso Señor del Universo. (1‑Pausa)

ਤੇਰੇ ਦਾਸਰੇ ਕਉ; ਕਿਸ ਕੀ ਕਾਣਿ ॥

tere daasare kau; kis kee kaan |

Sant Singh KhalsaUnto whom does Your servant pay homage?
Manmohan SinghTo whom should thy slave owe subservience?
Manmohan Singh (Punjabi)ਤੈਡਾਂ ਗੁਲਾਮ, ਕੀਹਦੀ ਮੁਥਾਜੀ ਕਰੇ?
Fareedkot Teekaਤਿਸ ਤੇਰੇ ਦਾਸ ਕੋ ਕਿਸ ਕੀ (ਕਾਨ) ਕਨੌਡ ਹੈ ਅਰਥਾਤ ਕਿਸੀ ਕੀ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।

ਪਦ ਅਰਥ ਦਾਸਰਾ = ਸੇਵਕ, ਗ਼ਰੀਬ ਜਿਹਾ ਸੇਵਕ। ਕਾਣਿ = ਮੁਥਾਜੀ।

SikhNet (Spanish)¿Quién puede humillar a Tu Sirviente cuando Tú,

ਜਿਸ ਕੀ ਮੀਰਾ; ਰਾਖੈ ਆਣਿ ॥੨॥

jis kee meeraa; raakhai aan |2|

Sant Singh KhalsaHis King preserves his honor. ||2||
Manmohan SinghHis honour, the king Himself preserves.
Manmohan Singh (Punjabi)ਉਸ ਦੀ ਇੱਜ਼ਤ ਪਾਤਸ਼ਾਹ ਖੁਦ ਬਚਾਉਂਦਾ ਹੈ।
Fareedkot Teekaਹੇ (ਮੀਰਾ) ਪਾਤਸਾਹੁ! ਜਿਸ ਕੀ ਤੂੰ (ਆਨ) ਪ੍ਰਤੱਗ੍ਯਾ ਰਾਖਤਾ ਹੈਂ॥੨॥
Prof. Sahib Singh(ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ॥੨॥

ਪਦ ਅਰਥ ਮੀਰਾ = ਪਾਤਿਸ਼ਾਹ। ਆਣਿ = ਇੱਜ਼ਤ ॥੨॥

SikhNet (Spanish)el Rey, preservas su Honor? (2)

ਜੋ ਲਉਡਾ; ਪ੍ਰਭਿ ਕੀਆ ਅਜਾਤਿ ॥

jo lauddaa; prabh keea ajaat |

Sant Singh KhalsaThat slave, whom God has released from the restrictions of social status
Manmohan SinghThe slave whom the Lord has liberated, from the caste restrictions,
Manmohan Singh (Punjabi)ਜਿਸ ਗੁਲਾਮ ਨੂੰ ਸੁਆਮੀ ਨੇ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ,
Fareedkot Teekaਹੇ ਪ੍ਰਭੂ! ਜੋ (ਲਉਡਾ) ਦਾਸ ਤੈਨੇ (ਅਜਾਤਿ) ਜਾਤ੍ਯਾਦਿ ਅਭਿਮਾਨ ਸੇ ਰਹਿਤ ਕੀਆ ਹੈ॥
Prof. Sahib Singh(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ,

ਪਦ ਅਰਥ ਲਉਡਾ = ਦਾਸ, ਸੇਵਕ। ਪ੍ਰਭਿ = ਪ੍ਰਭੂ ਨੇ। ਅਜਾਤਿ = ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ।

SikhNet (Spanish)Tu Esclavo, a quien Tú liberas, Señor, de las amarras de la casta,

ਤਿਸੁ ਲਉਡੇ ਕਉ; ਕਿਸ ਕੀ ਤਾਤਿ ॥੩॥

tis laudde kau; kis kee taat |3|

Sant Singh Khalsa- who can now hold him in bondage? ||3||
Manmohan Singhunder whose obligation should that slave run?
Manmohan Singh (Punjabi)ਉਹ ਗੁਲਾਮ ਕੀਹਦਾ ਅਹਿਸਾਨ ਝੱਲੇ?
Fareedkot Teekaਤਿਸ ਦਾਸ ਕੋ ਕਿਸ ਕੀ (ਤਾਤਿ) ਇਛਾ ਹੈ ਅਰਥਾਤ ਤੇਰੇ ਸੇ ਬਿਨਾਂ ਕਿਸੀ ਕੀ ਚਾਹ ਨਹੀਂ ਹੈ॥੩॥
Prof. Sahib Singh(ਪਰਮਾਤਮਾ ਦੇ) ਉਸ ਸੇਵਕ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ॥੩॥

ਪਦ ਅਰਥ ਤਾਤਿ = ਈਰਖਾ ॥੩॥

SikhNet (Spanish)¿quién podría humillarlo? (3)

ਵੇਮੁਹਤਾਜਾ ਵੇਪਰਵਾਹੁ ॥

vemuhataajaa veparavaahu |

Sant Singh KhalsaThe Lord is absolutely independent, and totally care-free;
Manmohan SinghHe who is dependent on none and is absolutely care-free,
Manmohan Singh (Punjabi)ਜੋ ਮੁਛੰਦਗੀ-ਰਹਿਤ ਅਤੇ ਫਿਕਰ-ਵਿਹੂਣ ਹੈ,
Fareedkot Teekaਜੋ ਤੂੰ (ਵੇਮੁਹਤਾਜਾ) ਇਛਾ ਸੇ ਰਹਿਤ ਬੇਪਰਵਾਹੁ ਹੈਂ॥
Prof. Sahib Singhਉਹ ਪਰਮਾਤਮਾ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ

ਪਦ ਅਰਥ ਵੇਮੁਹਤਾਜਾ = ਬੇ-ਮੁਥਾਜ।

SikhNet (Spanish)Oh, dice Nanak, recita la Alabanza de tal Dios Guru, Quien no depende de nadie y

ਨਾਨਕ ਦਾਸ; ਕਹਹੁ ਗੁਰ ਵਾਹੁ ॥੪॥੨੧॥

naanak daas; kahahu gur vaahu |4|21|

Sant Singh KhalsaO servant Nanak, chant His Glorious Praises. ||4||21||
Manmohan SinghO Slave Nanak! utter thou the praise of that great Lord,
Manmohan Singh (Punjabi)ਹੇ ਗੋਲੇ ਨਾਨਕ! ਤੂੰ ਉਸ ਵੱਡੇ ਸੁਆਮੀ ਦੀ ਉਸਤੱਤੀ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਾਂ ਦੁਆਰੇ ਤਿਸੁ ਆਪ ਕੋ ਮੈਂ (ਵਾਹੁ) ਧੰਨ ਕਹਤਾ ਹੂੰ॥੪॥੨੧॥☬ਜੀਵ ਕੇ ਅਵਗੁਨ ਪਰਮੇਸਰ ਕੇ ਉਪਕਾਰ ਚਿੰਤਨ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੪॥੨੧॥

ਪਦ ਅਰਥ ਗੁਰ = ਸਭ ਤੋਂ ਵੱਡਾ। ਵਾਹੁ = ਧੰਨ ਧੰਨ ॥੪॥੨੧॥

SikhNet (Spanish)Quien es libre de toda preocupación. (4‑21)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਹਰਿ ਰਸੁ ਛੋਡਿ; ਹੋਛੈ ਰਸਿ ਮਾਤਾ ॥

har ras chhodd; hochhai ras maataa |

Sant Singh KhalsaForsaking the Lord's sublime essence, the mortal is intoxicated with false essences.
Manmohan SinghForsaking God's relish, man is intoxicated with worthless relish.
Manmohan Singh (Punjabi)ਵਾਹਿਗੁਰੂ ਦੇ ਸੁਆਦ ਨੂੰ ਤਿਆਗ ਕੇ ਬੰਦਾ ਨਿਕੰਮੇ ਸੁਆਦ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਹੇ ਭਾਈ! ਹਰਿ ਰਸੁ ਛੋਡਿ ਕਰ ਕੇ ਤੁਛ ਬਿਸ੍ਯਰਸ ਮੇਂ ਯਹ ਜੀਵ (ਮਾਤਾ) ਮਸਤ ਹੋ ਰਹਾ ਹੈ॥
Prof. Sahib Singh(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,

ਪਦ ਅਰਥ ਛੋਡਿ = ਛੱਡ ਕੇ। ਹੋਛੈ ਰਸਿ = ਉਸ ਰਸ ਵਿਚ ਜੋ ਛੇਤੀ ਮੁੱਕ ਜਾਂਦਾ ਹੈ। ਹੋਛਾ = ਛੇਤੀ ਮੁੱਕ ਜਾਣ ਵਾਲਾ। ਮਾਤਾ = ਮਸਤ। ਵਸਤੁ = ਚੀਜ਼।

SikhNet (Spanish)Olvidándose del Sendero del Señor, el hombre se apega a los sabores mundanos,

ਘਰ ਮਹਿ ਵਸਤੁ; ਬਾਹਰਿ ਉਠਿ ਜਾਤਾ ॥੧॥

ghar meh vasat; baahar utth jaataa |1|

Sant Singh KhalsaThe substance is within the home of the self, but the mortal goes out to find it. ||1||
Manmohan SinghThe commodity is within his home and he goes out to search it.
Manmohan Singh (Punjabi)ਵਖਰ ਉਸ ਦੇ ਧਾਮ ਦੇ ਵਿੱਚ ਹੀ ਹੈ ਅਤੇ ਉਹ ਇਸ ਨੂੰ ਭਾਲਣ ਲਈ ਬਾਹਰ ਜਾਂਦਾ ਹੈ।
Fareedkot Teekaਆਤਮ ਬਸ੍ਤ (ਘਰ) ਅੰਤਸਕਰਨ ਮੇਂ ਹੋਤੇ ਭੀ ਬਾਹਰ ਬਨੋਂ ਮੇਂ ਢੂੰਢਨੇ ਵਾਸਤੇ ਉਠ ਕਰ ਜਾਤਾ ਹੈ॥੧॥
Prof. Sahib Singh(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ॥੧॥

ਪਦ ਅਰਥ ਘਰ = ਹਿਰਦਾ। ਉਠਿ = ਉੱਠ ਕੇ ॥੧॥

SikhNet (Spanish)y mientras los busca no se da cuenta que los tiene en su interior. (1)

ਸੁਨੀ ਨ ਜਾਈ; ਸਚੁ ਅੰਮ੍ਰਿਤ ਕਾਥਾ ॥

sunee na jaaee; sach amrit kaathaa |

Sant Singh KhalsaHe cannot hear the true ambrosial discourse.
Manmohan SinghHe cannot hear the true nectareal discourse.
Manmohan Singh (Punjabi)ਉਹ ਸੱਚੀ ਸੁਧਾ-ਸਰੂਪ ਧਾਰਮਕ ਵਿਆਖਿਆ ਸੁਣ ਨਹੀਂ ਸਕਦਾ।
Fareedkot Teekaਸਚੀ ਅੰਮ੍ਰਿਤ ਰੂਪ ਹਰੀ ਕਥਾ ਸੁਨੀ ਨਹੀਂ ਜਾਤੀ॥
Prof. Sahib Singh(ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,

ਪਦ ਅਰਥ ਸੁਨੀ ਨ ਜਾਈ = ਸੁਣੀ ਨਹੀਂ ਜਾ ਸਕਦੀ, ਸੁਣਨੀ ਪਸੰਦ ਨਹੀਂ ਕਰਦਾ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਅੰਮ੍ਰਿਤ ਕਾਥਾ = ਪ੍ਰਭੂ ਦੀਆਂ ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ।

SikhNet (Spanish)No puede escuchar la Palabra de Ambrosía de la Verdad,

ਰਾਰਿ ਕਰਤ; ਝੂਠੀ ਲਗਿ ਗਾਥਾ ॥੧॥ ਰਹਾਉ ॥

raar karat; jhootthee lag gaathaa |1| rahaau |

Sant Singh KhalsaAttached to false scriptures, he is engaged in argument. ||1||Pause||
Manmohan SinghAttached to false scriptures, he engages in contentions. Pause.
Manmohan Singh (Punjabi)ਕੂੜੀਆਂ ਮਜ਼ਹਬੀ ਪੁਸਤਕਾਂ ਨਾਲ ਜੁੜ ਕੇ, ਉਹ ਵਾਦ ਵਿਵਾਦ ਕਰਦਾ ਹੈ। ਠਹਿਰਾਉ।
Fareedkot Teekaਝੂਠੀ (ਗਾਥਾ) ਕਿੱਸੇ ਕਹਾਨੀਓਂ ਮੇਂ ਲਗ ਕਰ ਝਗੜੇ ਕਰਤਾ ਰਹਤਾ ਹੈ॥੧॥ ਰਹਾਉ ॥
Prof. Sahib Singhਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਰਾਰਿ = ਝਗੜਾ। ਝੂਠੀ ਗਾਥਾ ਲਗਿ = ਝੂਠੀਆਂ ਗੱਲਾਂ ਵਿਚ ਲੱਗ ਕੇ ॥੧॥ ਰਹਾਉ ॥

SikhNet (Spanish)y está involucrado en riñas, aferrándose a todo lo que es falso. (1‑Pausa)

ਵਜਹੁ ਸਾਹਿਬ ਕਾ; ਸੇਵ ਬਿਰਾਨੀ ॥

vajahu saahib kaa; sev biraanee |

Sant Singh KhalsaHe takes his wages from his Lord and Master, but he serves another.
Manmohan SinghTaking wages from the Lord, man serves another.
Manmohan Singh (Punjabi)ਤਨਖਾਹ ਮਾਲਕ ਤੋਂ ਲੈ ਕੇ, ਬੰਦਾ ਹੋਰਸ ਦੀ ਟਹਿਲ ਕਮਾਉਂਦਾ ਹੈ।
Fareedkot Teeka(ਵਜਹੁ) ਰੋਜੀਨਾ, ਭਾਵ ਖਾਨ ਪਾਨ ਆਦਿ ਸਾਹਿਬ ਸੇ ਪਾਉਤਾ ਹੈ ਔਰ ਸੇਵਾ (ਬਿਰਾਨੀ) ਆਨ ਦੇਵੀ ਦੇਵਤਿ੍ਯੋਂ ਕੀ ਭੂਤੋਂ ਪ੍ਰੇਤੋਂ ਕੀ ਕਰਤਾ ਹੈ॥
Prof. Sahib Singh(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ),

ਪਦ ਅਰਥ ਵਜਹੁ = ਵਜ਼ੀਫ਼ਾ, ਰੁਜ਼ੀਨਾ, ਤਨਖ਼ਾਹ। ਬਿਰਾਨੀ = ਬਿਗਾਨੀ, ਕਿਸੇ ਹੋਰ ਦੀ।

SikhNet (Spanish)Recibe el salario de su Maestro, pero sirve a otro,

ਐਸੇ ਗੁਨਹ; ਅਛਾਦਿਓ ਪ੍ਰਾਨੀ ॥੨॥

aise gunah; achhaadio praanee |2|

Sant Singh KhalsaWith such sins, the mortal is engrossed. ||2||
Manmohan SinghWith such sins the mortal is enveloped.
Manmohan Singh (Punjabi)ਐਹੋ ਜੇਹੇ ਪਾਪਾਂ ਨਾਲ ਜੀਵ ਢਕਿਆ ਹੋਇਆ ਹੈ।
Fareedkot Teekaਐਸੇ ਗੁਨਾਹੋਂ ਸੇ ਯਹ ਪ੍ਰਾਨੀ (ਅਛਾਦਿਓ) ਢਕਿਆ ਹੂਆ ਹੈ॥੨॥
Prof. Sahib Singhਅਜਿਹੇ ਵਿਕਾਰਾਂ ਹੇਠ ਮਨੁੱਖ ਇਉਂ ਦਬਿਆ ਰਹਿੰਦਾ ਹੈ ॥੨॥

ਪਦ ਅਰਥ ਅਛਾਦਿਓ = ਢੱਕਿਆ ਹੋਇਆ ॥੨॥

SikhNet (Spanish)y así se enreda en sus propios errores. (2)

ਤਿਸੁ ਸਿਉ ਲੂਕ; ਜੋ ਸਦ ਹੀ ਸੰਗੀ ॥

tis siau look; jo sad hee sangee |

Sant Singh KhalsaHe tries to hide from the One who is always with him.
Manmohan SinghHe hides from Him, who is ever with him.
Manmohan Singh (Punjabi)ਉਹ ਉਸ ਪਾਸੋਂ ਲੁਕੋਦਾਂ ਹੈ, ਜਿਹੜਾ ਹਮੇਸ਼ਾਂ ਹੀ ਉਸ ਦੇ ਨਾਲ ਹੈ।
Fareedkot Teeka(ਤਿਸ) ਹਰੀ ਸੇ (ਲੂਕ) ਛਪਾਉ ਕਰਤਾ ਹੈ, ਜੋ ਸਰਬਕਾਲ ਸੰਗੀ ਹੈ॥
Prof. Sahib Singhਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ,

ਪਦ ਅਰਥ ਲੂਕ = ਲੁਕਾਉ, ਓਹਲਾ। ਸੰਗੀ = ਸਾਥੀ।

SikhNet (Spanish)Se esconde de Aquél que siempre está con él,

ਕਾਮਿ ਨ ਆਵੈ; ਸੋ ਫਿਰਿ ਫਿਰਿ ਮੰਗੀ ॥੩॥

kaam na aavai; so fir fir mangee |3|

Sant Singh KhalsaHe begs from Him, again and again. ||3||
Manmohan SinghHe asks of Him, again and again, the thing which is of no avail to him.
Manmohan Singh (Punjabi)ਜੋ ਉਸ ਦੇ ਕਿਸੇ ਕੰਮ ਨਹੀਂ, ਉਸ ਦੀ ਉਹ ਮੁੜ ਮੁੜ ਕੇ ਯਾਚਨਾ ਕਰਦਾ ਹੈ।
Fareedkot Teekaਜੋ ਵਸਤੁ ਲੋਕ ਪ੍ਰਲੋਕ ਮੇਂ ਕਾਮ ਨਹੀਂ ਆਵਨੇ ਵਾਲੀ ਤਿਸ ਇਸਤ੍ਰੀ, ਪੁਤ੍ਰ, ਧਨ ਕੋ ਬਾਰ ਬਾਰ ਮਾਂਗਤਾ ਹੈ॥੩॥☬ਤਾਂ ਤੇ ਪਰਮੇਸ੍ਵਰ ਆਗੇ ਐਸੇ ਬੇਨਤੀ ਕਰੇ:
Prof. Sahib Singhਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ॥੩॥

ਪਦ ਅਰਥ ਕਾਮਿ = ਕੰਮ ਵਿਚ ॥੩॥

SikhNet (Spanish)y eso que no le sirve para nada, lo mendiga de puerta en puerta. (3)

ਕਹੁ ਨਾਨਕ; ਪ੍ਰਭ ਦੀਨ ਦਇਆਲਾ ॥

kahu naanak; prabh deen deaalaa |

Sant Singh KhalsaSays Nanak, God is merciful to the meek.
Manmohan SinghSays Nanak, my Master is merciful to the meek.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰਾ ਮਾਲਕ ਮਸਕੀਨਾ ਤੇ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਦੀਨ ਦਯਾਲ! ॥
Prof. Sahib Singhਨਾਨਕ ਆਖਦਾ ਹੈ- ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Dice Nanak, oh Señor, Benévolo con el humilde,

ਜਿਉ ਭਾਵੈ; ਤਿਉ ਕਰਿ ਪ੍ਰਤਿਪਾਲਾ ॥੪॥੨੨॥

jiau bhaavai; tiau kar pratipaalaa |4|22|

Sant Singh KhalsaAs it pleases Him, He cherishes us. ||4||22||
Manmohan SinghAs it pleases Thee, so doest support me.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੇਰੀ ਪਾਲਣਾ-ਪੋਸਣਾ ਕਰ।
Fareedkot Teekaਜਿਸ ਪ੍ਰਕਾਰ ਤੁਝ ਕੋ ਅਛਾ ਲਗੈ ਤਿਸੀ ਪ੍ਰਕਾਰ ਮੇਰੀ ਪ੍ਰਤਿਪਾਲਾ ਕਰ, ਭਾਵ ਏਹ ਕਿ ਅਪਨੇ ਭਾਣੇ ਮੇਂ ਮੁਝੇ ਪ੍ਰਸੰਨ ਰਖ॥੪॥੨੨॥
Prof. Sahib Singhਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ॥੪॥੨੨॥

ਪਦ ਅਰਥ ਪ੍ਰਤਿਪਾਲਾ = ਰਾਖੀ, ਹਿਫ਼ਾਜ਼ਤ ॥੪॥੨੨॥

SikhNet (Spanish)libérame, si es Tu Voluntad. (4‑22)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਜੀਅ ਪ੍ਰਾਨ ਧਨੁ; ਹਰਿ ਕੋ ਨਾਮੁ ॥

jeea praan dhan; har ko naam |

Sant Singh KhalsaThe Naam, the Name of the Lord, is my soul, my life, my wealth.
Manmohan SinghGod's Name is my soul, life and wealth.
Manmohan Singh (Punjabi)ਰੱਬ ਦਾ ਨਾਮ ਮੇਰੀ ਆਤਮਾ ਜਿੰਦ-ਜਾਨ ਅਤੇ ਦੌਲਤ ਹੈ।
Fareedkot Teekaਮੇਰਾ ਜੀਉ, ਪ੍ਰਾਨ, ਧਨ ਸਭ ਹਰਿ ਕੋ ਨਾਮ ਹੈ॥
Prof. Sahib Singh(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ,

ਪਦ ਅਰਥ ਜੀਅ ਧਨੁ = ਜਿੰਦ ਦਾ ਧਨ। ਪ੍ਰਾਨ ਧਨੁ = ਪ੍ਰਾਣਾਂ ਲਈ ਧਨ। ਕੋ = ਦਾ।

SikhNet (Spanish)El Nombre del Señor es mi vida

ਈਹਾ ਊਹਾਂ; ਉਨ ਸੰਗਿ ਕਾਮੁ ॥੧॥

eehaa aoohaan; un sang kaam |1|

Sant Singh KhalsaHere and hereafter, it is with me, to help me. ||1||
Manmohan SinghHere and hereafter, it is of avail unto me.
Manmohan Singh (Punjabi)ਏਥੇ ਅਤੇ ਉਥੇ ਇਹ ਮੇਰੇ ਕੰਮ ਆਉਣ ਵਾਲਾ ਹੈ।
Fareedkot Teekaਕਿਉਂਕਿ (ਈਹਾਂ) ਇਸ ਲੋਕ ਮੇਂ (ਊਹਾਂ) ਉਸ ਲੋਕ ਮੇਂ ਉਨ ਨਾਮੋਂ ਹੀ ਕੇ ਸੰਗ ਹਮਾਰਾ ਕਾਮ ਹੈ॥੧॥
Prof. Sahib Singh(ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ॥੧॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾਂ = ਪਰਲੋਕ ਵਿਚ। ਉਨ ਸੰਗਿ = ਉਹਨਾਂ (ਜਿੰਦ ਤੇ ਪ੍ਰਾਣਾਂ) ਦੇ ਨਾਲ। ਕਾਮੁ = ਕੰਮ ॥੧॥

SikhNet (Spanish)y mi respiración vital. (1)

ਬਿਨੁ ਹਰਿ ਨਾਮ; ਅਵਰੁ ਸਭੁ ਥੋਰਾ ॥

bin har naam; avar sabh thoraa |

Sant Singh KhalsaWithout the Lord's Name, everything else is useless.
Manmohan SinghWithout God's Name all else is (useless) wanting.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਘੱਟ ਹੈ।
Fareedkot Teekaਹਰਿ ਨਾਮ ਸੇ ਬਿਨਾਂ ਅਵਰ ਬਿਸ੍ਯਰਸ ਸਭ ਥੋਰਾ, ਭਾਵ ਤੁਛ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ।

ਪਦ ਅਰਥ ਥੋਰਾ = ਥੋੜ੍ਹਾ, ਘਾਟੇਵੰਦਾ।

SikhNet (Spanish)Sin el Naam, el Nombre del Señor, el aquí y el aquí después no me sirven de nada,

ਤ੍ਰਿਪਤਿ ਅਘਾਵੈ; ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥

tripat aghaavai; har darasan man moraa |1| rahaau |

Sant Singh KhalsaMy mind is satisfied and satiated by the Blessed Vision of the Lord's Darshan. ||1||Pause||
Manmohan SinghBy God's sight, my mind is sated and satiated. Pause.
Manmohan Singh (Punjabi)ਵਾਹਿਗੁਰੂ ਦੇ ਦੀਦਾਰ ਦੁਆਰਾ ਮੇਰਾ ਚਿੱਤ ਰੱਜ ਅਤੇ ਧ੍ਰਾਪ ਜਾਂਦਾ ਹੈ। ਠਹਿਰਾਉ।
Fareedkot Teekaਹਰਿ ਦਰਸਨ ਕਰ ਮੇਰਾ ਮਨੁ ਅਤੀ ਤ੍ਰਿਪਤਿ ਹੋਤਾ ਹੈ॥੧॥ ਰਹਾਉ ॥
Prof. Sahib Singh(ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਪਤਿ ਅਘਾਵੈ = ਰੱਜ ਜਾਂਦਾ ਹੈ। ਦਰਸਨਿ = ਦਰਸਨ ਨਾਲ। ਮੋਰਾ = ਮੇਰਾ ॥੧॥ ਰਹਾਉ ॥

SikhNet (Spanish)todo lo demás es en vano, porque sólo la Visión del Señor me puede llevar a la Plenitud. (1‑Pausa)

ਭਗਤਿ ਭੰਡਾਰ; ਗੁਰਬਾਣੀ ਲਾਲ ॥

bhagat bhanddaar; gurabaanee laal |

Sant Singh KhalsaGurbani is the jewel, the treasure of devotion.
Manmohan SinghGurbani is the treasure of jewels of Lord's meditation.
Manmohan Singh (Punjabi)ਗੁਰਾਂ ਦੀ ਬਾਣੀ ਸੁਆਮੀ ਦੇ ਸਿਮਰਨ ਦੇ ਜਵਾਹਿਰਾਤ ਦਾ ਖਜਾਨਾ ਹੈ।
Fareedkot Teeka(ਲਾਲ) ਪ੍ਰੇਮ ਕਾ ਅਰ ਭਗਤੀ ਕਾ ਭੰਡਾਰ ਗੁਰੋਂ ਕੀ ਬਾਣੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ।

ਪਦ ਅਰਥ ਭੰਡਾਰ = ਖ਼ਜ਼ਾਨੇ।

SikhNet (Spanish)Las Palabras del Guru son el Tesoro de la Devoción del Señor,

ਗਾਵਤ ਸੁਨਤ; ਕਮਾਵਤ ਨਿਹਾਲ ॥੨॥

gaavat sunat; kamaavat nihaal |2|

Sant Singh KhalsaSinging, hearing and acting upon it, one is enraptured. ||2||
Manmohan SinghBy singing, hearing and acting up to it one is satisfied.
Manmohan Singh (Punjabi)ਇਸ ਨੂੰ ਗਾਉਣ ਸੁਣਨ ਅਤੇ ਇਸ ਉਤੇ ਅਮਲ ਕਰਨ ਦੁਆਰਾ ਬੰਦਾ ਗਦਗਦ ਹੋ ਜਾਂਦਾ ਹੈ।
Fareedkot Teekaਜੋ ਕੋਈ ਗੁਰਬਾਨੀ ਕਾ ਗਾਇਨ ਕਰਤਾ ਹੈ ਵਾ ਸ੍ਰਵਣ ਕਰਤਾ ਹੈ ਕਮਾਵਤਾ ਹੈ, ਸੋ (ਨਿਹਾਲ) ਕ੍ਰਿਤ ਕ੍ਰਿਤ ਹੋਤਾ ਹੈ॥੨॥
Prof. Sahib Singh(ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ॥੨॥

ਪਦ ਅਰਥ ਨਿਹਾਲ = ਪ੍ਰਸੰਨ ॥੨॥

SikhNet (Spanish)son Preciosas como Joyas. Y aquél que las escucha, canta y practica, es bendecido. (2)

ਚਰਣ ਕਮਲ ਸਿਉ; ਲਾਗੋ ਮਾਨੁ ॥

charan kamal siau; laago maan |

Sant Singh KhalsaMy mind is attached to the Lord's Lotus Feet.
Manmohan SinghWith the Lord's lotus feet my mind is attached.
Manmohan Singh (Punjabi)ਸਾਈਂ ਦੇ ਕੰਵਲ ਪੈਰਾਂ ਨਾਲ ਮੇਰਾ ਮਨ ਜੁੜਿਆ ਹੋਇਆ ਹੈ।
Fareedkot Teekaਮੇਰਾ ਮਨ ਚਰਨ ਕਮਲ ਮੇਂ ਲਗ ਰਹਾ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ,

ਪਦ ਅਰਥ ਸਿਉ = ਨਾਲ। ਮਾਨੁ = ਮਨ।

SikhNet (Spanish)Cuando mi mente se entona en los Pies de Loto del Señor,

ਸਤਿਗੁਰਿ ਤੂਠੈ; ਕੀਨੋ ਦਾਨੁ ॥੩॥

satigur tootthai; keeno daan |3|

Sant Singh KhalsaThe True Guru, in His Pleasure, has given this gift. ||3||
Manmohan SinghBy his pleasure, the True Guru has given me this donation.
Manmohan Singh (Punjabi)ਆਪਣੀ ਪਰਸੰਨਤਾ ਦੁਆਰਾ ਸੱਚੇ ਗੁਰਾਂ ਨੇ ਮੈਨੂੰ ਇਹ ਬਖਸ਼ੀਸ਼ ਦਿੱਤੀ ਹੈ।
Fareedkot Teekaਸਤਿਗੁਰੋਂ ਨੇ ਪ੍ਰਸੰਨ ਹੋ ਕਰ ਨਾਮ ਦੀਆ ਹੈ॥੩॥
Prof. Sahib Singhਜਿਸ ਨੂੰ ਦਇਆਵਾਨ ਹੋਏ ਸਤਿਗੁਰੂ ਨੇ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦੇ ਦਿੱਤੀ ॥੩॥

ਪਦ ਅਰਥ ਸਤਿਗੁਰਿ ਤੂਠੈ = ਪ੍ਰਸੰਨ ਹੋਏ ਗੁਰੂ ਨੇ ॥੩॥

SikhNet (Spanish)el Verdadero Guru es Compasivo conmigo y me bendice con Sus Bondades. (3)

ਨਾਨਕ ਕਉ; ਗੁਰਿ ਦੀਖਿਆ ਦੀਨੑ ॥

naanak kau; gur deekhiaa deena |

Sant Singh KhalsaUnto Nanak, the Guru has revealed these instructions:
Manmohan SinghUnto Nanak, the Guru has imparted this instruction:
Manmohan Singh (Punjabi)ਨਾਨਕ ਨੂੰ ਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਗੁਰੋਂ ਨੇ ਐਸੀ (ਦੀਖਿਆ) ਸਿਖ੍ਯਾ ਦੀਨੀ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ,

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਦੀਖਿਆ = ਸਿੱਖਿਆ।

SikhNet (Spanish)A Nanak, el Guru le ha dado tal Instrucción,

ਪ੍ਰਭ ਅਬਿਨਾਸੀ; ਘਟਿ ਘਟਿ ਚੀਨੑ ॥੪॥੨੩॥

prabh abinaasee; ghatt ghatt cheena |4|23|

Sant Singh Khalsarecognize the Imperishable Lord God in each and every heart. ||4||23||
Manmohan SinghBehold the Immortal Lord in every heart.
Manmohan Singh (Punjabi)ਉਸ ਅਮਰ ਸਾਹਿਬ ਨੂੰ ਹਰ ਦਿਲ ਅੰਦਰ ਵੇਖ।
Fareedkot Teekaਜਿਸ ਕਰ ਕੇ ਹਮਨੇ ਪ੍ਰਭੂ ਅਬਿਨਾਸੀ ਕੋ ਘਟ ਘਟ ਮੇਂ ਪੂਰਨ ਦੇਖਾ ਹੈ॥੪॥੨੩॥
Prof. Sahib Singhਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ ॥੪॥੨੩॥

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਚੀਨ੍ਹ੍ਹ = ਵੇਖ ਲਿਆ ॥੪॥੨੩॥

SikhNet (Spanish)ver al Señor Eterno en cada corazón. (4‑23)

Open this shabad →

Shabad Guru Arjan Dev Ji Raag Aasaa continues on Ang 377

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਅਨਦ ਬਿਨੋਦ; ਭਰੇਪੁਰਿ ਧਾਰਿਆ ॥

anad binod; bharepur dhaariaa |

Sant Singh KhalsaThe All-pervading Lord has established joys and celebrations.
Manmohan SinghJoys and merry-makings the All-pervading Lord has established.
Manmohan Singh (Punjabi)ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।
Fareedkot Teekaਅਨੰਦ ਰੂਪ ਅਕਾਲ ਪੁਰਖ ਹੈ। ਏਹ ਜਿਤਨੇ (ਬਿਨੋਦ) ਬਿਲਾਸ ਹੈਂ ਸਭ (ਭਰੇਪੁਰਿ) ਪੂਰਨ ਹੋ ਕਰ ਆਪ ਹੀ ਸਰਬ ਕੋ ਧਾਰਿਆ ਹੂਆ ਹੈ॥
Prof. Sahib Singhਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,

ਪਦ ਅਰਥ ਬਿਨੋਦ = ਕੌਤਕ, ਤਮਾਸ਼ੇ। ਭਰੇਪੁਰਿ = ਭਰਪੂਰ ਪ੍ਰਭੂ ਨੇ, ਸਰਬ-ਵਿਆਪਕ ਪਰਮਾਤਮਾ ਨੇ। ਧਾਰਿਆ = ਧਾਰੇ ਹਨ, ਰਚੇ ਹਨ।

SikhNet (Spanish)El Señor Todo Prevaleciente creó todas las dichas y los juegos,

ਅਪੁਨਾ ਕਾਰਜੁ; ਆਪਿ ਸਵਾਰਿਆ ॥੧॥

apunaa kaaraj; aap savaariaa |1|

Sant Singh KhalsaHe Himself embellishes His own works. ||1||
Manmohan SinghHis affair, He Himself has adjusted.
Manmohan Singh (Punjabi)ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।
Fareedkot Teekaਅਪਨੇ ਕਾਰਜੋਂ ਕੋ ਅਰਥਾਤ ਭਗਤੋਂ ਕੇ ਕਾਰਜ ਕੋ ਵਾ ਜਗਤ ਕੋ ਆਪ ਹੀ ਸਵਾਰਨਾ ਕੀਆ ਹੈ॥੧॥
Prof. Sahib Singhਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ॥੧॥

ਪਦ ਅਰਥ ਕਾਰਜੁ = ਕੀਤਾ ਹੋਇਆ ਜਗਤ, ਰਚਿਆ ਹੋਇਆ ਸੰਸਾਰ ॥੧॥

SikhNet (Spanish)y Él Mismo llena todos los lugares. (1)

ਪੂਰ ਸਮਗ੍ਰੀ; ਪੂਰੇ ਠਾਕੁਰ ਕੀ ॥

poor samagree; poore tthaakur kee |

Sant Singh KhalsaPerfect is the Creation of the Perfect Lord Master.
Manmohan SinghPerfect is the creation of the Perfect Lord.
Manmohan Singh (Punjabi)ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।
Fareedkot Teekaਮੇਰੇ ਪੂਰਨ ਠਾਕੁਰ ਕੀ ਸਮਗ੍ਰੀ ਪੂਰਨ ਹੈ॥
Prof. Sahib Singhਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ,

ਪਦ ਅਰਥ ਪੂਰ ਸਮਗ੍ਰੀ = ਸਾਰੇ ਜਗਤ ਦੇ ਪਦਾਰਥ।

SikhNet (Spanish)El Señor Perfecto tiene Maneras Perfectas,

ਭਰਿਪੁਰਿ ਧਾਰਿ ਰਹੀ; ਸੋਭ ਜਾ ਕੀ ॥੧॥ ਰਹਾਉ ॥

bharipur dhaar rahee; sobh jaa kee |1| rahaau |

Sant Singh KhalsaHis magnificent greatness is totally all-pervading. ||1||Pause||
Manmohan SinghHis magnificence is filling and pervading all. Pause.
Manmohan Singh (Punjabi)ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।
Fareedkot Teekaਜਿਸ ਕੀ ਚੈਤੰਨਸਤਾ ਭਰਪੂਰ ਹੋ ਕਰ ਪ੍ਰਪੰਚ ਕੋ ਧਾਰਨ ਕਰ ਰਹੀ ਹੈ ਔਰ ਬੇਦ ਪੁਰਾਨ ਜਿਸ ਕੀ ਸੋਭਾ ਕਰ ਰਹੇ ਹੈਂ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ ॥੧॥ ਰਹਾਉ ॥

ਪਦ ਅਰਥ ਭਰਿਪੁਰਿ = ਭਰਪੂਰ, ਹਰ ਥਾਂ। ਧਾਰਿ ਰਹੀ = ਖਿੱਲਰ ਰਹੀ ਹੈ। ਸੋਭ = ਸੋਭਾ। ਜਾ ਕੀ = ਜਿਸ (ਠਾਕੁਰ) ਦੀ ॥੧॥ ਰਹਾਉ ॥

SikhNet (Spanish)y Su Gloria resplandece y prevalece en todo. (1‑Pausa)

ਨਾਮੁ ਨਿਧਾਨੁ; ਜਾ ਕੀ ਨਿਰਮਲ ਸੋਇ ॥

naam nidhaan; jaa kee niramal soe |

Sant Singh KhalsaHis Name is the treasure; His reputation is immaculate.
Manmohan SinghHis Name is the treasure, whose repute is immaculate.
Manmohan Singh (Punjabi)ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।
Fareedkot Teekaਜਿਸ ਹਰੀ ਕਾ ਨਾਮ ਸਰਬ ਸੁਖੋਂ ਕਾ ਖਜਾਨਾ ਹੈ ਔਰੁ ਜਿਸ ਕੀ ਨਿਰਮਲ ਸੋਭਾ ਹੈ॥
Prof. Sahib Singhਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ,

ਪਦ ਅਰਥ ਨਿਧਾਨੁ = ਖ਼ਜ਼ਾਨਾ। ਸੋਇ = ਸੋਭਾ, ਵਡਿਆਈ। ਨਿਰਮਲ = ਪਵਿਤ੍ਰ ਕਰਨ ਵਾਲੀ।

SikhNet (Spanish)Su Nombre es el Tesoro de Virtud; Inmaculada es Su Gloria.

ਆਪੇ ਕਰਤਾ; ਅਵਰੁ ਨ ਕੋਇ ॥੨॥

aape karataa; avar na koe |2|

Sant Singh KhalsaHe Himself is the Creator; there is no other. ||2||
Manmohan SinghHe Himself is the Creator and there is not any other.
Manmohan Singh (Punjabi)ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਵਹੁ ਕਰਤਾ ਪੁਰਖ ਠਾਕੁਰ ਆਪ ਹੀ ਹੈ, ਦੂਸਰਾ ਔਰ ਤਿਸ ਕੇ ਸਮਾਨ ਕਾ ਕਰਤਾ ਕੋਈ ਨਹੀਂ ਹੈ॥੨॥
Prof. Sahib Singhਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ॥੨॥

ਪਦ ਅਰਥ ਆਪੇ = ਆਪ ਹੀ ॥੨॥

SikhNet (Spanish)Sí, Él, el Señor, es el Uno Solo, y no hay nadie más que Él. (2)

ਜੀਅ ਜੰਤ ਸਭਿ; ਤਾ ਕੈ ਹਾਥਿ ॥

jeea jant sabh; taa kai haath |

Sant Singh KhalsaAll beings and creatures are in His Hands.
Manmohan SinghAll the living beings are in His hands.
Manmohan Singh (Punjabi)ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।
Fareedkot Teekaਜੀਵ ਸਥੂਲ ਔਰ ਜੰਤੁ ਸੂਖਮ ਸਭ ਤਿਸੀ ਕੇ ਅਧੀਨ ਹਾਥ ਮੇਂ ਹੈਂ॥
Prof. Sahib Singh(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,

ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਕੈ ਹਾਥਿ = ਦੇ ਹੱਥ ਵਿਚ।

SikhNet (Spanish)La vida y la creación están en Sus Manos;

ਰਵਿ ਰਹਿਆ ਪ੍ਰਭੁ; ਸਭ ਕੈ ਸਾਥਿ ॥੩॥

rav rahiaa prabh; sabh kai saath |3|

Sant Singh KhalsaGod is pervading in all, and is always with them. ||3||
Manmohan SinghThe Lord is contained amongst all and is with them.
Manmohan Singh (Punjabi)ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।
Fareedkot Teekaਪੁਨਾ ਵਹੁ ਸਭ ਕੇ ਸਾਥ ਬ੍ਯਾਪ ਰਹਾ ਹੈ॥੩॥
Prof. Sahib Singhਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ॥੩॥

ਪਦ ਅਰਥ ਰਵਿ ਰਹਿਆ = ਮੌਜੂਦ ਹੈ, ਵੱਸ ਰਿਹਾ ਹੈ। ਸਾਥਿ = ਨਾਲ ॥੩॥

SikhNet (Spanish)el Señor prevalece en todo y está siempre en todo. (3)

Open this shabad (11 lines, Angs 376-377) →

Ang 376 of 1430