ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਪਾਰਬ੍ਰਹਮੁ ਜਿ ਚੀਨੑਸੀ; ਆਸਾ ਤੇ ਨ ਭਾਵਸੀ ॥
paarabraham ji cheenasee; aasaa te na bhaavasee |
Sant Singh KhalsaOne who recognizes the Supreme Lord God, dislikes other desires.
Manmohan SinghHe, who sees the Supreme Lord, likes not other desires.
Manmohan Singh (Punjabi)ਜੋ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਦਾ ਹੈ, ਉਸ ਨੂੰ ਹੋਰ ਖ਼ਾਹਿਸ਼ਾਂ ਚੰਗੀਆਂ ਨਹੀਂ ਲਗਦੀਆਂ।
Fareedkot Teekaਰੇ ਮਨ! ਜੋ ਪਾਰਬ੍ਰਹਮ ਕੋ (ਚੀਨ੍ਹ੍ਹਸੀ) ਜਾਨੇਗੇ ਵਾ ਜਾਨਤੇ ਹੈਂ ਤਿਨ ਕੋ ਅਨ੍ਯ ਪਦਾਰਥੋਂ ਕੀ ਆਸਾ ਫਿਰ ਨਹੀਂ (ਭਾਵਸੀ) ਭਾਵੇਗੀ ਵਾ ਭਾਉਤੀ ਹੈ ਅਰਥਾਤ ਔਰ ਪਦਾਰਥੋਂ ਕੋ ਫਿਰ ਨਹੀਂ ਚਾਹਤੇ॥
Prof. Sahib Singhਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ।ਪਦ ਅਰਥ ਜਿ = ਜੋ ਮਨੁੱਖ। ਚੀਨ੍ਹ੍ਹਸੀ = ਪਛਾਣਦੇ ਹਨ, ਜਾਣ-ਪਛਾਣ ਪਾਂਦੇ ਹਨ। ਨ ਭਾਵਸੀ = ਚੰਗੀ ਨਹੀਂ ਲੱਗਦੀ।
SikhNet (Spanish)Aquél que llega a conocer al Supremo Señor calma sus deseos.
ਰਾਮਾ ਭਗਤਹ ਚੇਤੀਅਲੇ; ਅਚਿੰਤ ਮਨੁ ਰਾਖਸੀ ॥੧॥
raamaa bhagatah cheteeale; achint man raakhasee |1|
Sant Singh KhalsaHe focuses his consciousness on the Lord's devotional worship, and keeps his mind free of anxiety. ||1||
Manmohan SinghHe thinks of Lord's devotional service and keeps his mind free from care.
Manmohan Singh (Punjabi)ਉਹ ਸਾਹਿਬ ਦੀ ਪ੍ਰੇਮ-ਮਈ ਸੇਵਾ ਦਾ ਧਿਆਨ ਧਾਰਦਾ ਹੈ ਅਤੇ ਆਪਣੇ ਚਿੱਤ ਨੂੰ ਨਿਸਚਿੰਤ ਰਖਦਾ ਹੈ।
Fareedkot Teekaਜੋ ਭਗਤ ਰਾਮ ਕੋ (ਚੇਤੀਅਲੇ) ਸਿਮਰਤੇ ਹੈਂ ਤਿਨ ਕੇ ਮਨ ਕੋ ਰਾਮ ਅਚਿੰਤ ਰਾਖਸੀ ਚਿੰਤਾ ਤੇ ਰਹਿਤ ਰਾਖਤਾ ਹੈ ਵਾ ਰਖੇਂਗੇ॥੧॥
Prof. Sahib Singhਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ॥੧॥ਪਦ ਅਰਥ ਭਗਤਹ = (ਜਿਨ੍ਹਾਂ) ਭਗਤਾਂ ਨੇ। ਅਚਿੰਤ = ਚਿੰਤਾ-ਰਹਿਤ ॥੧॥
SikhNet (Spanish)Aquél que ama la Alabanza del Señor, conserva su mente libre de preocupaciones. (1)
ਕੈਸੇ ਮਨ ਤਰਹਿਗਾ ਰੇ; ਸੰਸਾਰੁ ਸਾਗਰੁ ਬਿਖੈ ਕੋ ਬਨਾ ॥
kaise man tarahigaa re; sansaar saagar bikhai ko banaa |
Sant Singh KhalsaO my mind, how will you cross over the world-ocean, if you are filled with the water of corruption?
Manmohan SinghO my soul, how shalt thou cross over the world-ocean, filled with the water of vice?
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪਾਪ ਦੇ ਪਾਣੀ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋਵੇਗੀ?
Fareedkot Teekaਹੇ ਮਨ! ਤੂੰ ਸੰਸਾਰ ਸਾਗਰ ਸੇ ਕੈਸੇ ਤਰੈਗਾ? ਕ੍ਯੋਂਕਿ ਇਸ ਸਾਗਰ ਮੇਂ ਬਿਖ੍ਯਕਾ ਹੀ (ਬਨਾ) ਜਲ ਹੈ ਵਾ ਵਿਖ੍ਯੋਂ ਕਾ ਹੀ ਬਨਾ ਹੂਆ ਹੈ॥
Prof. Sahib Singhਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ।ਪਦ ਅਰਥ ਬਨ = ਪਾਣੀ। ਬਿਖੈ ਕੋ ਬਨਾ = ਵਿਸ਼ੇ ਵਿਕਾਰਾਂ ਦਾ ਪਾਣੀ।
SikhNet (Spanish)Oh mente, ¿cómo vas a nadar a través del mar del mundo llena de las aguas del vicio?
ਝੂਠੀ ਮਾਇਆ ਦੇਖਿ ਕੈ; ਭੂਲਾ ਰੇ ਮਨਾ ॥੧॥ ਰਹਾਉ ॥
jhootthee maaeaa dekh kai; bhoolaa re manaa |1| rahaau |
Sant Singh KhalsaGazing upon the falseness of Maya, you have gone astray, O my mind. ||1||Pause||
Manmohan SinghBeholding the false worldly valuables thou has gone astray, O my mind. Pause.
Manmohan Singh (Punjabi)ਕੂੜੇ ਦੁਨਿਆਵੀ ਪਦਾਰਥਾਂ ਨੂੰ ਵੇਖ ਕੇ, ਤੂੰ ਕੁਰਾਹੇ ਪੈ ਗਿਆ ਹੈਂ, ਹੇ ਮੇਰੇ ਮਨੂਏ! ਠਹਿਰਾਉ।
Fareedkot Teekaਔਰ ਝੂਠੀ ਮਾਯਾ ਹੈ, ਸੋ ਇਸ ਕੋ ਦੇਖ ਕਰ ਕੇ ਹੇ ਮਨ! ਕਯੋਂ ਭੂਲ ਰਹਾ ਹੈਂ, ਕਯੋਂਕਿ ਬਿਸ੍ਯ ਸੁਖ ਖ੍ਯਣਭੰਗਰੁ ਹੈਂ॥੧॥ ਰਹਾਉ ॥
Prof. Sahib Singhਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ॥੧॥ ਰਹਾਉ ॥
SikhNet (Spanish)Eres desviada, engañada por la falsedad de Maya. (1‑Pausa)
ਛੀਪੇ ਕੇ ਘਰਿ ਜਨਮੁ ਦੈਲਾ; ਗੁਰ ਉਪਦੇਸੁ ਭੈਲਾ ॥
chheepe ke ghar janam dailaa; gur upades bhailaa |
Sant Singh KhalsaYou have given me birth in the house of a calico-printer, but I have found the Teachings of the Guru.
Manmohan SinghThou hast given me birth in a calico-printer's house (O Lord), but I have attained the Guru's instruction.
Manmohan Singh (Punjabi)(ਹੇ ਪ੍ਰਭੂ) ਤੂੰ ਮੈਨੂੰ ਛੀਬੇ ਦੇ ਗ੍ਰਿਹ ਅੰਦਰ ਜਨਮ ਦਿੱਤਾ ਹੈ, ਪ੍ਰੰਤੂ ਮੈਨੂੰ ਗੁਰਾਂ ਦੀ ਸਿਖਮਤ ਪ੍ਰਾਪਤ ਹੋ ਗਈ ਹੈ।
Fareedkot Teekaਕਰਮੋਂ ਨੇ ਮੈਨੂੰ ਛੀਪੇ ਕੇ ਘਰ ਮੇਂ ਜਨਮ ਦੀਆ ਥਾ, ਪਰੰਤੂ ਯਹ ਅਛਾ ਹੂਆ ਕਿ ਗੁਰ ਉਪਦੇਸੁ (ਭੈਲਾ) ਮਿਲ ਗਯਾ॥
Prof. Sahib Singhਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ;ਪਦ ਅਰਥ ਦੈਲਾ = ਦਿੱਤਾ (ਪ੍ਰਭੂ ਨੇ)। ਭੈਲਾ = ਮਿਲ ਗਿਆ।
SikhNet (Spanish)Nací en la casa de un impresor de caligrafías, pero me volví Sabio en la Sabiduría del Guru,
ਸੰਤਹ ਕੈ ਪਰਸਾਦਿ; ਨਾਮਾ ਹਰਿ ਭੇਟੁਲਾ ॥੨॥੫॥
santah kai parasaad; naamaa har bhettulaa |2|5|
Sant Singh KhalsaBy the Grace of the Saint, Naam Dayv has met the Lord. ||2||5||
Manmohan SinghBy saints' grace, Nam Dev has met his Lord.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਨਾਮ ਦੇਵ ਆਪਣੇ ਸੁਆਮੀ ਨੂੰ ਮਿਲ ਪਿਆ ਹੈ।
Fareedkot Teekaਔਰ ਸੰਤੋਂ ਕੇ ਅਨੁਗ੍ਰਹੁ ਸੇ ਨਾਮਾ ਹਰੀ ਸਾਥ ਮਿਲਾ ਹੂੰ॥੨॥੫॥☬ਬਿਖ੍ਯੋਂ ਕੀ ਪ੍ਰਬਲਤਾ ਦਿਖਾਇ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ॥੨॥੫॥ਪਦ ਅਰਥ ਪਰਸਾਦਿ = ਕਿਰਪਾ ਨਾਲ। ਭੇਟੁਲਾ = ਮਿਲ ਪਿਆ ॥੨॥੫॥
* ਭਾਵ: ਵਿਕਾਰਾਂ ਤੋਂ ਬਚਣ ਲਈ ਸਿਮਰਨ ਹੀ ਇਕੋ ਇਕ ਤਰੀਕਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਰਾਹੀਂ ਸਾਧ ਸੰਗਤ ਵਿਚ। * ਨੋਟ: ਸੁਆਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਵਲ ਜਾਈਏ ਕਿ ਭਗਤ ਨਾਮਦੇਵ ਜੀ ਦੇ ਆਪਣੇ ਬਚਨਾਂ ਉੱਤੇ ਇਤਬਾਰ ਕਰੀਏ? ਘਾੜਤ ਆਖਦੀ ਹੈ ਕਿ ਪਿਉ ਕਿਤੇ ਕੰਮ ਗਿਆ, ਪਿਛੋਂ ਨਾਮਦੇਵ ਨੇ ਠਾਕੁਰਾਂ ਨੂੰ ਦੁੱਧ ਪਿਲਾ ਲਿਆ, ਤਾਂ ਇਸ ਤਰ੍ਹਾਂ ਨਾਮਦੇਵ ਨੂੰ ਰੱਬ ਮਿਲ ਪਿਆ। ਪਰ ਨਾਮਦੇਵ ਜੀ ਆਪ ਇਹ ਆਖਦੇ ਹਨ ਕਿ ਮੈਨੂੰ ਨਾਮੇ ਨੂੰ "ਸੰਤਹ ਕੈ ਪਰਸਾਦਿ ਹਰਿ ਭੇਟੁਲਾ", ਕਿਉਂਕਿ ਮੈਨੂੰ "ਗੁਰ ਉਪਦੇਸੁ ਭੈਲਾ"। ਅਸਾਡੀ ਲਾ-ਪਰਵਾਹੀ ਦਾ ਕੋਈ ਤਾਂ ਹੱਦ-ਬੰਨਾ ਹੋਣਾ ਚਾਹੀਦਾ ਹੈ। ਅਸਾਡੇ ਸ਼ਹਿਨਸ਼ਾਹ ਗੁਰੂ ਰਾਮ ਦਾਸ ਜੀ ਭੀ ਹਾਮੀ ਭਰਦੇ ਹਨ ਕਿ "ਹਰਿ ਜਪਤਿਆ ਉੱਤਮ ਪਦਵੀ ਪਾਇ"। ਕੌਣ ਕੌਣ? "ਰਵਿਦਾਸ ਚਮਾਰ ਉਸਤਤਿ ਕਰੈ, ਹਰਿ ਕੀਰਤਿ ਨਿਮਖ ਇਕ ਗਾਇ" ਅਤੇ "ਨਾਮਦੇਇ ਪ੍ਰਤਿ ਲਗੀ ਹਰਿ ਸੇਤੀ" (ਸੂਹੀ ਮਹਲਾ ੪)। ਕੀ ਇਹ ਸਭ ਕੁਝ ਨਿਰਾ ਪੜ੍ਹਨ ਲਈ ਹੀ ਹੈ? ਕੀ ਇਸ ਉੱਤੇ ਅਸਾਂ ਇਤਬਾਰ ਨਹੀਂ ਕਰਨਾ? ਸੰਭਲ ਕੇ ਵਿਚਾਰੋ ਕਿ ਜਿਸ ਦੇ ਸਦੀਆਂ ਦੇ ਬਣੇ ਧਾਰਮਿਕ ਰਸੂਖ਼ ਅਤੇ ਮੁਫ਼ਤ ਦੀ ਰੋਟੀ ਦੇ ਵਸੀਲੇ ਉੱਤੇ ਨਾਮਦੇਵ ਕਬੀਰ, ਰਵਿਦਾਸ ਵਰਗੇ ਸੂਰਮੇ ਮਰਦਾਂ ਨੇ ਕਾਰੀ ਚੋਟ ਮਾਰੀ, ਉਸ ਨੇ ਇਹ ਚੋਟ ਲੰਮੇ ਪੈ ਕੇ ਹੀ ਨਹੀਂ ਸਹਾਰਨੀ ਸੀ, ਉਸ ਨੇ ਭੀ ਆਪਣਾ ਵਾਰ ਕਰਨਾ ਸੀ ਤੇ ਆਪਣਾ ਰਸੂਖ਼ ਮੁੜ ਬਨਾਣਾ ਸੀ। ਤਾਹੀਏਂ ਇਹ ਸਾਰੇ ਭਗਤ ਠਾਕੁਰਾਂ ਦੇ ਪੁਜਾਰੀ ਤੇ ਬ੍ਰਾਹਮਣ ਦੇ
SikhNet (Spanish)y por la Gracia del Santo, dice Nam Dev, conocí a mi Señor, el Dios. (2‑5)