ੴ

ਸਿੱਖਬਾਣੀ · SikhBani

ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

aasaa baanee sree ravidaas jeeo kee
Bhagat Ravidas Ji ਭਗਤ ਰਵਿਦਾਸ ਜੀ · Raag Aasaa · Ang 486 · 12 lines
Translations

ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

aasaa baanee sree ravidaas jeeo kee |

Sant Singh KhalsaAasaa, The Word Of The Reverend Ravi Daas Jee:
Manmohan SinghAsa Measure. Hymns of Venerable Ravi Das.
Manmohan Singh (Punjabi)ਆਸਾ। ਮਾਣਨੀਯ ਰਵਿਦਾਸ ਜੀ ਦੇ ਸ਼ਬਦ।
Prof. Sahib Singhਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Asa, Palabras de Sri Ravi Das.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮ੍ਰਿਗ ਮੀਨ ਭ੍ਰਿੰਗ. ਪਤੰਗ ਕੁੰਚਰ; ਏਕ ਦੋਖ ਬਿਨਾਸ ॥

mrig meen bhring. patang kunchar; ek dokh binaas |

Sant Singh KhalsaThe deer, the fish, the bumble bee, the moth and the elephant are destroyed, each for a single defect.
Manmohan SinghThe deer, the fish, the humming black-wasp, the moth and the elephant are destroyed each for one defect.
Manmohan Singh (Punjabi)ਹਰਨ, ਮੱਛੀ, ਭਊਰਾ, ਭਮੱਕੜ ਅਤੇ ਹਾਥੀ ਹਰ ਇਕ, ਇਕ ਦੂਸ਼ਨ ਦੇ ਕਾਰਨ ਤਬਾਹ ਹੋ ਜਾਂਦੇ ਹਨ।
Fareedkot Teekaਹੇ ਪ੍ਰਭੋ! ਮ੍ਰਿਗ ਮੀਨ (ਭ੍ਰਿੰਗ) ਭੋਰਾ ਪਤੰਗ (ਕੁੰਚਰ) ਹਾਥੀ, ਏ ਸਬਦ ਰਸ, ਗੰਧ, ਰੂਪ, ਸਪਰਸ, ਇਨ ਏਕ ਏਕ ਬਿਖ੍ਯ ਦੋਖੋਂ ਸੇ ਨਾਸ ਹੋ ਜਾਤੇ ਹੈਂ॥
Prof. Sahib Singhਹਰਨ, ਮੱਛੀ, ਭੌਰਾ, ਭੰਬਟ, ਹਾਥੀ-ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)

ਪਦ ਅਰਥ ਮ੍ਰਿਗ = ਹਰਨ। ਮੀਨ = ਮੱਛੀ। ਭ੍ਰਿੰਗ = ਭੌਰਾ। ਪਤੰਗ = ਭੰਬਟ। ਕੁੰਚਰ = ਹਾਥੀ।

SikhNet (Spanish)El venado, el pez, la abeja negra, la palomilla y el elefante son destruidos por una sola debilidad.

ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ॥੧॥

panch dokh asaadh jaa meh; taa kee ketak aas |1|

Sant Singh KhalsaSo the one who is filled with the five incurable vices - what hope is there for him? ||1||
Manmohan SinghHe in whom are the five incurable vices what hope is there for him?
Manmohan Singh (Punjabi)ਜਿਸ ਦੇ ਵਿੱਚ ਪੰਜ ਲਾ-ਇਲਾਜ ਵਿਕਾਰ ਹਨ, ਉਸ (ਮਨੁੱਖ) ਦੀ ਕਿੰਨੀ ਕੁ ਉਮੈਦ ਹੈ?
Fareedkot Teekaਔਰ ਯੇ ਪਾਚੋਂ ਬਿਖ੍ਯ ਰੂਪ ਦੋਖ ਜੋ (ਅਸਾਧ) ਕਿਸੀ ਪ੍ਰਕਾਰ ਹਟ ਨ ਸਕੈਂ, ਜਿਸ ਮੇਂ ਹੈਂ ਤਿਸ ਕੀ ਕਹਾਂ ਤਕ ਆਸਾ ਹੈ, ਭਾਵ ਵਹੁ ਸੀਘ੍ਰ ਹੀ ਨਸਟ ਹੋ ਜਾਵੇਗਾ॥੧॥
Prof. Sahib Singhਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ? ॥੧॥

ਪਦ ਅਰਥ ਦੋਖ = ਐਬ (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)। ਅਸਾਧ = ਜੋ ਵੱਸ ਵਿਚ ਨਾ ਆ ਸਕਣ। ਜਾ ਮਹਿ = ਜਿਸ (ਮਨੁੱਖ) ਵਿਚ ॥੧॥

SikhNet (Spanish)El venado es seducido por el sonido, el pez por el sabor, la abeja negra por el olor, la palomilla por la luz, el elefante por la sexualidad. Pero el hombre que padece de todos las cinco, ¿qué esperanza tiene de liberarse? (1)

ਮਾਧੋ; ਅਬਿਦਿਆ ਹਿਤ ਕੀਨ ॥

maadho; abidiaa hit keen |

Sant Singh KhalsaO Lord, he is in love with ignorance.
Manmohan SinghO Lord of mammon, man is in love with spiritual ignorance.
Manmohan Singh (Punjabi)ਹੇ ਮਾਇਆ ਦੇ ਪਤੀ! ਬੰਦੇ ਦੀ ਪ੍ਰੀਤ ਆਤਮਕ ਬੇਸਮਝੀ ਨਾਲ ਹੈ।
Fareedkot Teekaਹੇ ਮਾਧੋ! ਅਗਿਆਨੀ ਜੀਵੋਂ ਨੇ (ਅਬਿਦਿਆ), ਭਾਵ ਅਗ੍ਯਾਨ ਰਚਿਤ ਸੰਸਾਰ ਮੇਂ ਹਿਤ ਕੀਆ ਹੈ॥
Prof. Sahib Singhਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ;

ਪਦ ਅਰਥ ਮਾਧੋ = {ਮਾਧਵ} ਹੇ ਮਾਇਆ ਦੇ ਪਤੀ ਪ੍ਰਭੂ! ਅਬਿਦਿਆ = ਅਗਿਆਨਤਾ। ਹਿਤ = ਮੋਹ, ਪਿਆਰ।

SikhNet (Spanish)Oh Señor, el hombre está enamorado de la ignorancia

ਬਿਬੇਕ ਦੀਪ; ਮਲੀਨ ॥੧॥ ਰਹਾਉ ॥

bibek deep; maleen |1| rahaau |

Sant Singh KhalsaHis lamp of clear wisdom has grown dim. ||1||Pause||
Manmohan SinghHis lamp of discrimination has grown dim. Pause
Manmohan Singh (Punjabi)ਉਸ ਦੀ ਪ੍ਰਬੀਨਤਾ ਦਾ ਦੀਵਾ ਧੁੰਦਲਾ ਹੋ ਗਿਆ ਹੈ। ਠਹਿਰਾਉ।
Fareedkot Teekaਜਿਸ ਹਿਤ ਸੇ (ਬਿਬੇਕ) ਗਯਾਨ ਰੂਪ ਦੀਪਕ ਮਲੀਨ ਹੋ ਰਹਾ ਹੈ॥੧॥ ਰਹਾਉ ॥
Prof. Sahib Singhਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ॥੧॥ ਰਹਾਉ ॥

ਪਦ ਅਰਥ ਮਲੀਨ = ਮੈਲਾ, ਧੁੰਧਲਾ ॥੧॥ ਰਹਾਉ ॥

SikhNet (Spanish)y la Reverencia a la Sabiduría desvanece. (1‑Pausa)

ਤ੍ਰਿਗਦ ਜੋਨਿ ਅਚੇਤ ਸੰਭਵ; ਪੁੰਨ ਪਾਪ ਅਸੋਚ ॥

trigad jon achet sanbhav; pun paap asoch |

Sant Singh KhalsaThe creeping creatures live thoughtless lives, and cannot discriminate between good and evil.
Manmohan SinghThe creeping beings are thought-less existences (lives) and can discriminate not between good and evil.
Manmohan Singh (Punjabi)ਟੇਢੀਆਂ ਜੂਨਾਂ ਵਿਚਾਰ-ਹੀਣ ਹਸਤੀਆਂ ਹਨ ਅਤੇ ਚੰਗੇ ਅਤੇ ਮੰਦੇ ਦੀ ਪਛਾਣ ਨਹੀਂ ਕਰ ਸਕਦੀਆਂ।
Fareedkot Teeka(ਤ੍ਰਿਗਦ ਜੋਨਿ) ਟੇਡੀ ਜੋਨਿ ਸਰਪ ਬਿਛੂ ਆਦਿ ਯਹ (ਅਚੇਤ ਸੰਭਵ) ਅਗ੍ਯਾਤ ਉਤਪੰਨ ਭਈ ਹੈ। ਇਨ ਕੋ ਪਾਪ ਪੁੰਨ ਕਾ ਸੋਚ ਨਹੀਂ ਹੈ॥
Prof. Sahib Singhਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ;

ਪਦ ਅਰਥ ਤ੍ਰਿਗਦ ਜੋਨਿ = ਉਹਨਾਂ ਜੂਨਾਂ ਦੇ ਜੀਵ ਜੋ ਵਿੰਗੇ ਹੋ ਕੇ ਤੁਰਦੇ ਹਨ, ਪਸ਼ੂ ਆਦਿਕ। ਅਚੇਤ = ਗ਼ਾਫ਼ਲ; ਰੱਬ ਵਲੋਂ ਗ਼ਾਫ਼ਲ, ਵਿਚਾਰ-ਹੀਣ। ਅਸੋਚ = ਸੋਚ-ਰਹਿਤ, ਬੇ-ਪਰਵਾਹ। ਸੰਭਵ = ਮੁਮਕਿਨ, ਕੁਦਰਤੀ।

SikhNet (Spanish)Las criaturas que se arrastran no tienen pensamiento y no discriminan entre lo bueno y lo malo,

ਮਾਨੁਖਾ ਅਵਤਾਰ ਦੁਲਭ; ਤਿਹੀ ਸੰਗਤਿ ਪੋਚ ॥੨॥

maanukhaa avataar dulabh; tihee sangat poch |2|

Sant Singh KhalsaIt is so difficult to obtain this human incarnation, and yet, they keep company with the low. ||2||
Manmohan SinghHuman birth is very difficult to obtain, yet there-in, man associates with the low.
Manmohan Singh (Punjabi)ਮਨੁਖਾ ਜਨਮ ਬਹੁਤ ਔਖਾ ਪ੍ਰਾਪਤ ਹੋਣ ਵਾਲਾ ਹੈ, ਤਦਯਪ ਉਸ ਅੰਦਰ ਇਨਸਾਨ ਨੀਚਾਂ ਨਾਲ ਮੇਲ ਜੋਲ ਕਰਦਾ ਹੈ।
Fareedkot Teekaਯਹ ਮਾਨੁਖ ਅਵਤਾਰ ਹੋਨਾ ਅਤੰ੍ਯਤ ਦੁਰਲਭ ਹੈ, ਸੋ ਭੀ ਪ੍ਰਾਪਤ ਭ੍ਯਾ, ਪਰੰਤੂ ਕਾਮਾਦਿ (ਪੋਚ) ਨੀਚੋਂ ਕੀ ਸੰਗਤ ਕਰਕੇ, ਹੇ ਮਾਧੋ! ਤ੍ਰਿਗਦ ਜੋਨਿ ਕੇ ਸਮਾਨ ਹੋ ਗ੍ਯਾ ਹੈ ਵਾ ਤਿਸ ਮੇਂ ਭੀ ਨੀਚੋਂ ਕੀ ਸੰਗਤਿ ਰਹੀ॥੨॥
Prof. Sahib Singhਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ॥੨॥

ਪਦ ਅਰਥ ਅਵਤਾਰ = ਜਨਮ। ਪੋਚ = ਨੀਚ। ਤਿਹੀ = ਇਸ ਦੀ ਭੀ ॥੨॥

SikhNet (Spanish)el nacimiento humano es tan difícil de obtener, y con todo, la gente se acerca a lo inferior y malvado. (2)

ਜੀਅ ਜੰਤ ਜਹਾ ਜਹਾ ਲਗੁ; ਕਰਮ ਕੇ ਬਸਿ ਜਾਇ ॥

jeea jant jahaa jahaa lag; karam ke bas jaae |

Sant Singh KhalsaWherever the beings and creatures are, they are born according to the karma of their past actions.
Manmohan SinghThe men and lower animals, wherever they are born subject to their past actions.
Manmohan Singh (Punjabi)ਇਨਸਾਨ ਅਤੇ ਨੀਵੇ ਜੀਵ, ਜਿਥੇ ਕਿਤੇ ਭੀ ਉਹ ਹਨ, ਆਪਣੇ ਪੂਰਬਲੇ ਕਰਮਾਂ ਦੇ ਅਧੀਨ ਜਨਮ ਧਾਰਦੇ ਹਨ।
Fareedkot Teekaਕਰਮੋਂ ਕੇ ਬਸ ਹੋ ਕਰ ਛੋਟੇ ਬਡੇ ਜੀਵ ਜਿਸ ਜਿਸ ਅਸਥਾਨ ਮੇਂ ਜਾਤੇ ਹੈਂ॥
Prof. Sahib Singhਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ,

ਪਦ ਅਰਥ ਜਾਇ = ਜਨਮ ਲੈ ਕੇ, ਜੰਮ ਕੇ।

SikhNet (Spanish)Donde sea que hay seres vivientes, éstos están sujetos al Karma; l

ਕਾਲ ਫਾਸ ਅਬਧ ਲਾਗੇ; ਕਛੁ ਨ ਚਲੈ ਉਪਾਇ ॥੩॥

kaal faas abadh laage; kachh na chalai upaae |3|

Sant Singh KhalsaThe noose of death is unforgiving, and it shall catch them; it cannot be warded off. ||3||
Manmohan SinghDeath's unfailing noose, shall cling to them, which can by no means be warded off.
Manmohan Singh (Punjabi)ਮੌਤ ਦੀ ਅਚੂਕ ਫਾਹੀ ਉਨ੍ਹਾਂ ਨੂੰ ਚਿਮੜੇਗੀ, ਜਿਹੜੀ ਕਿ ਕਿਸੇ ਯਤਨ ਨਾਲ ਹਟਾਈ ਨਹੀਂ ਜਾ ਸਕਦੀ।
Fareedkot Teekaਕਾਲ ਕੀ ਫਾਸੀ ਜੋ ਨਾਸ ਤੇ ਰਹਿਤ ਹੈ ਤਹਾਂ ਤਹਾਂ ਹੀ ਤਿਨ ਕੋ ਜਾਇ ਲਗਤੀ ਹੈ, ਭਾਵ ਫਸਾਇ ਲੇਤੀ ਹੈ ਤਿਸ ਕੇ ਨਾਸ ਕਰਨੇ ਮੇਂ ਕੋਈ ਉਪਾਉ ਨਹੀਂ ਚਲਤਾ ਹੈ॥੩॥
Prof. Sahib Singhਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ॥੩॥

ਪਦ ਅਰਥ ਅਬਧ = ਅ-ਬਧ, ਜੋ ਨਾਹ ਨਾਸ ਹੋ ਸਕੇ। ਉਪਾਇ = ਹੀਲਾ ॥੩॥

SikhNet (Spanish)es son puestos grilletes agarrados por la muerte a indestructibles cadenas, y en contra de esto, nada se puede hacer. (3)

ਰਵਿਦਾਸ ਦਾਸ ਉਦਾਸ. ਤਜੁ ਭ੍ਰਮੁ; ਤਪਨ ਤਪੁ ਗੁਰ ਗਿਆਨ ॥

ravidaas daas udaas. taj bhram; tapan tap gur giaan |

Sant Singh KhalsaO servant Ravi Daas, dispel your sorrow and doubt, and know that Guru-given spiritual wisdom is the penance of penances.
Manmohan SinghO slave Ravidas dispel thy sorrow and doubt and deem Guru's gnosis the penance of penances.
Manmohan Singh (Punjabi)ਹੇ ਗੋਲੇ ਰਵਿਦਾਸ! ਆਪਣੀ ਉਦਾਸੀਨਤਾ ਤੇ ਸੰਦੇਹ ਛੱਡ ਦੇ ਅਤੇ ਗੁਰਾਂ ਦੀ ਬ੍ਰਹਿਮ ਗਿਆਤ ਨੂੰ ਤਪੱਸਿਆਵਾਂ ਦੀ ਤਪੱਸਿਆ ਸਮਝ।
Fareedkot Teekaਹੇ ਮਾਧੋ! ਮੈਂ ਰਵਿਦਾਸ ਆਪ ਕਾ ਦਾਸ ਇਸ ਅਵਸਥਾ ਕੋ ਦੇਖ ਕਰ, ਉਦਾਸ ਹੋ ਕਰ, ਭ੍ਰਮ ਕੋ ਤ੍ਯਾਗ ਕਰ, ਸਭ ਤਪੋਂ ਮੇਂ ਸ੍ਰੇਸ੍ਟ ਤਪ ਜੋ ਗੁਰੋਂ ਕਾ ਦੀਆ ਹੂਆ ਗ੍ਯਾਨ ਹੈ ਤਿਸ ਦ੍ਵਾਰਾ ਆਪ ਕੀ ਸਰਣਾਗਤ ਕੋ ਪ੍ਰਾਪਤ ਹੂਆ ਹੂੰ॥
Prof. Sahib Singhਹੇ ਰਵਿਦਾਸ! ਹੇ ਪ੍ਰਭੂ ਦੇ ਦਾਸ ਰਵਿਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ।

ਪਦ ਅਰਥ ਉਦਾਸ = ਵਿਕਾਰਾਂ ਤੋਂ ਉਪਰਾਮ।

SikhNet (Spanish)Oh, dice Ravi Das el Esclavo del Señor, entrega ya tu duda y tu tristeza, la Sabiduría del Guru es la Austeridad de austeridades.

ਭਗਤ ਜਨ ਭੈ ਹਰਨ; ਪਰਮਾਨੰਦ ਕਰਹੁ ਨਿਦਾਨ ॥੪॥੧॥

bhagat jan bhai haran; paramaanand karahu nidaan |4|1|

Sant Singh KhalsaO Lord, Destroyer of the fears of Your humble devotees, make me supremely blissful in the end. ||4||1||
Manmohan SinghO thou the Destroyer of Thine devotees fear, make me supremely blissful in the end.
Manmohan Singh (Punjabi)ਹੇ ਸਾਈਂ! ਆਪਣੇ ਸ਼ਰਧਾਲੂਆਂ ਦੇ ਡਰ ਨਾਸ ਕਰਨਹਾਰ ਅਖੀਰ ਨੂੰ, ਤੂੰ ਮੈਨੂੰ ਪਰਮ ਪ੍ਰਸੰਨ ਕਰ ਦੇਈਂ।
Fareedkot Teekaਹੇ ਭਗਤ ਜਨੋਂ ਕੋ ਭੈ ਹਰਨ ਹਾਰੇ! ਹੇ ਪਰਮਾਨੰਦ ਰੂਪ! ਮੇਰੇ ਆਵਾਗਮਨ ਕਾ (ਨਿਦਾਨ) ਅੰਤ ਕਰੋ ਵਾ ਮੈਂ ਨਿਦਾਨ ਕੋ ਪਰਮਾਨੰਦ ਕੀ ਪ੍ਰਾਪਤੀ ਕਰੋ॥੪॥੧॥
Prof. Sahib Singhਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ॥੪॥੧॥

ਪਦ ਅਰਥ ਨਿਦਾਨ = ਆਖ਼ਰ ॥੪॥੧॥

* ਭਾਵ: ਇੱਕ ਵਿਕਾਰ ਨਹੀਂ ਮਾਣ; ਮਨੁੱਖ ਨੂੰ ਤਾਂ ਪੰਜੇ ਹੀ ਚੰਬੜੇ ਹੋਏ ਹਨ। ਆਪਣੇ ਉੱਦਮ ਨਾਲ ਮਨੁੱਖ ਆਪਣੀ ਸਮਝ ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ। ਪ੍ਰਭੂ ਦੀ ਸਰਨ ਪਿਆਂ ਹੀ ਵਿਕਾਰਾਂ ਤੋਂ ਬੱਚ ਸਕਦਾ ਹੈ।

SikhNet (Spanish)Oh Señor, Destructor del miedo del Devoto, dame Tu Suprema Gloria al final. (4‑1)
Answers quote the Granth verbatim with Ang citations. AI commentary is not Gurbani and not a religious ruling.