ੴ

ਸਿੱਖਬਾਣੀ · SikhBani

ਆਸਾ ॥

aasaa
Bhagat Namdev Ji ਭਗਤ ਨਾਮਦੇਵ ਜੀ · Raag Aasaa · Ang 485, 486 · 9 lines
Translations

ਆਸਾ ॥

aasaa | Ang 485

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਸਾਪੁ ਕੁੰਚ ਛੋਡੈ; ਬਿਖੁ ਨਹੀ ਛਾਡੈ ॥

saap kunch chhoddai; bikh nahee chhaaddai | Ang 485

Sant Singh KhalsaThe snake sheds its skin, but does not lose its venom.
Manmohan SinghSnake casts off its slough, but casts not off its poison.
Manmohan Singh (Punjabi)ਸੱਪ ਆਪਣੀ ਕੁੰਜ ਸੁੱਟ ਪਾਉਂਦਾ ਹੈ, ਪਰ ਆਪਣੀ ਜ਼ਹਿਰ ਨੂੰ ਨਹੀਂ ਛੱਡਦਾ।
Fareedkot Teekaਸਰਪ ਕਾਚਰੀ ਤੋ ਛੋਡ ਦੇਤਾ ਹੈ, ਪਰੰਤੂ ਬਿਖ ਕਾ ਤਿਆਗ ਨਹੀਂ ਕਰਤਾ। ਤੈਸੇ ਤੈਨੇ ਗ੍ਰਿਹਸਤ ਤੋ ਤਿਆਗ ਦੀਆ ਔਰ ਸਾਧੂ ਕਾ ਭੇਖ ਲੀਆ ਹੈ, ਪਰੰਤੂ ਮਾਇਆ ਨ ਤਿਆਗੀ॥
Prof. Sahib Singhਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ;

ਪਦ ਅਰਥ ਕੁੰਚ = ਕੁੰਜ, ਉਪਰਲੀ ਪਤਲੀ ਖਲੜੀ। ਬਿਖੁ = ਜ਼ਹਿਰ।

SikhNet (Spanish)La serpiente cambia de piel pero no de veneno; l

ਉਦਕ ਮਾਹਿ; ਜੈਸੇ ਬਗੁ ਧਿਆਨੁ ਮਾਡੈ ॥੧॥

audak maeh; jaise bag dhiaan maaddai |1| Ang 485

Sant Singh KhalsaThe heron appears to be meditating, but it is concentrating on the water. ||1||
Manmohan SinghThou art like a heron, that fixes its attention on fish in water.
Manmohan Singh (Punjabi)ਤੂੰ ਬਗਲੇ ਦੀ ਨਿਆਈ ਹੈਂ ਜੋ ਪਾਣੀ ਵਿੱਚ ਆਪਣੀ ਬਿਰਤੀ ਮੱਛੀ ਉਤੇ ਜੋੜਦਾ ਹੈ।
Fareedkot Teekaਜੈਸੇ ਜੀਵ ਕੇ ਪਕੜਨੇ ਵਾਸਤੇ (ਉਦਕ) ਜਲ ਮੇਂ (ਬਗੁ) ਬਗਲਾ ਧਿਆਨ (ਮਾਡੈ) ਲਗਾਉਤਾ ਹੈ, ਤੈਸੇ ਹੀ ਤੇਰਾ ਭੀ ਧਿਆਨ ਚੋਰੀ ਕਰਨੇ ਵਾਸਤੇ ਹੈ॥੧॥
Prof. Sahib Singhਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ॥੧॥

ਪਦ ਅਰਥ ਉਦਕ = ਪਾਣੀ। ਮਾਹਿ = ਵਿਚ। ਬਗੁ = ਬਗਲਾ। ਧਿਆਨੁ ਮਾਡੈ = ਧਿਆਨ ਜੋੜਦਾ ਹੈ ॥੧॥

SikhNet (Spanish)a garza fija su atención en el agua, pero sólo para engañar. (1)

ਕਾਹੇ ਕਉ ਕੀਜੈ; ਧਿਆਨੁ ਜਪੰਨਾ ॥

kaahe kau keejai; dhiaan japanaa | Ang 485

Sant Singh KhalsaWhy do you practice meditation and chanting,
Manmohan SinghWhat for performest thou meditation and recitation,
Manmohan Singh (Punjabi)ਤੂੰ ਕਾਹਦੇ ਲਈ ਸਿਮਰਨ ਤੇ ਪਾਠ ਕਰਦਾ ਹੈਂ,
Fareedkot Teekaਹੇ ਭਾਈ! ਜਬ ਅਪਨਾ ਮਨ ਹੀ ਸੁਧ ਨਹੀਂ ਤੋ ਧਿਆਨ ਕਰ ਮੰਤ੍ਰ ਕਾ ਜਪਨਾ ਕਿਸ ਵਾਸਤੇ ਕਰੀਏ॥
Prof. Sahib Singhਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ?

ਪਦ ਅਰਥ ਜਪੰਨਾ ਕੀਜੈ = ਜਾਪ ਕਰੀਦਾ ਹੈ।

SikhNet (Spanish)¿Por qué y para qué haces tu recitación y tu meditación

ਜਬ ਤੇ; ਸੁਧੁ ਨਾਹੀ. ਮਨੁ ਅਪਨਾ ॥੧॥ ਰਹਾਉ ॥

jab te; sudh naahee. man apanaa |1| rahaau | Ang 485

Sant Singh Khalsawhen your mind is not pure? ||1||Pause||
Manmohan Singhwhen thine own mind is not immaculate. Pause.
Manmohan Singh (Punjabi)ਜਦ ਤੇਰਾ ਆਪਣਾ ਨਿੱਜ ਦਾ ਅੰਤਸ਼ਕਰਨ ਨਿਰਮਲ ਨਹੀਂ? ਠਹਿਰਾਉ।
Fareedkot Teekaਇਸ ਪੰਕਤੀ ਕਾ ਭਾਵ ਜਾਪ ਤਿਆਗਣੇ ਕਾ ਨਹੀਂ ਮਨ ਸੁਧ ਕਰਨੇ ਮੇਂ ਭਾਵ ਹੈ॥੧॥ ਰਹਾਉ ॥
Prof. Sahib Singhਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ ॥੧॥ ਰਹਾਉ ॥

ਪਦ ਅਰਥ ਜਬ ਤੇ = ਜਦ ਤਕ। ਸੁਧੁ = ਪਵਿੱਤਰ ॥॥੧॥ਰਹਾਉ॥

SikhNet (Spanish)cuando tu mente no está purgada de la culpa ni de la vergüenza? (1‑Pausa)

ਸਿੰਘਚ ਭੋਜਨੁ; ਜੋ ਨਰੁ ਜਾਨੈ ॥

singhach bhojan; jo nar jaanai | Ang 485

Sant Singh KhalsaThat man who feeds like a lion,
Manmohan SinghThe person who lives only on the tiger's food (plunder and cruelty),
Manmohan Singh (Punjabi)ਜਿਹੜਾ ਪੁਰਸ਼ ਲੁੱਟ ਮਾਰ ਉੱਤੇ ਰਹਿੰਦਾ ਹੈ ਜਾਂ ਕੇਵਲ ਸ਼ੇਰ ਦੀ ਖੁਰਾਕ ਨੂੰ ਹੀ ਜਾਣਦਾ ਹੈ,
Fareedkot Teekaਸਿੰਘ ਕੀ ਨਿਆਈਂ ਹਿੰਸਾ ਕਰ ਕੇ ਜੋ ਭੋਜਨ ਕਰ ਜਾਨਤਾ ਹੈ, ਵਾ ਸਿੰਘਚ ਨਾਮ ਤੀਤਰ ਕਾ ਹੈ, ਸੋ ਬੋਲਤਾ ਤੋ ਹੈ। ਸੁਭਾਨ ਤੇਰੀ ਕੁਦਰਤ ਪਰੰਤੂ ਜੀਵੋਂ ਕੋ ਮਾਰ ਕਰ ਖਾਤਾ ਹੈ॥
Prof. Sahib Singhਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ)

ਪਦ ਅਰਥ ਸਿੰਘਚ = {ਸਿੰਘ = ਚ} ਸ਼ੇਰ ਦਾ, ਸ਼ੇਰ ਵਾਲਾ, ਨਿਰਦਇਤਾ ਵਾਲਾ।

SikhNet (Spanish)Quien se alimenta como león matando la vida,

ਐਸੇ ਹੀ; ਠਗਦੇਉ ਬਖਾਨੈ ॥੨॥

aise hee; tthagadeo bakhaanai |2| Ang 485

Sant Singh Khalsais called the god of thieves. ||2||
Manmohan Singhis called as the God of cheats.
Manmohan Singh (Punjabi)ਉਹ ਛਲੀਆਂ ਦਾ ਦੇਵਤਾ ਕਰਕੇ ਪੁਕਾਰਿਆਂ ਜਾਂਦਾ ਹੈ।
Fareedkot Teekaਸੋ ਹੀ ਨਿਹਚੇ ਕਰ ਕੇ ਐਸੇ ਪੁਰਸ਼ ਠਗੋਂ ਕੇ ਦੇਵਤਾ (ਬਖਾਨੈ) ਕਹੇ ਜਾਤੇ ਹੈਂ, ਭਾਵ ਵੱਡੇ ਠਗ ਹੈਂ॥੨॥
Prof. Sahib Singhਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ॥੨॥

ਪਦ ਅਰਥ ਐਸੇ = ਅਜਿਹੇ (ਬੰਦੇ) ਨੂੰ। ਠਗ ਦੇਉ = ਠੱਗਾਂ ਦਾ ਦੇਵ, ਠੱਗਾਂ ਦਾ ਗੁਰੂ, ਵੱਡਾ ਠੱਗ। ਬਖਾਨੈ = (ਜਗਤ) ਆਖਦਾ ਹੈ ॥੨॥

SikhNet (Spanish)es conocido como el dios del engaño. (2)

ਨਾਮੇ ਕੇ ਸੁਆਮੀ; ਲਾਹਿ ਲੇ ਝਗਰਾ ॥

naame ke suaamee; laeh le jhagaraa | Ang 485

Sant Singh KhalsaNaam Dayv's Lord and Master has settled my inner conflicts.
Manmohan SinghNam Dev's Lord has settled the strife.
Manmohan Singh (Punjabi)ਨਾਮ ਦੇਵ ਦੇ ਸਾਹਿਬ ਨੇ ਝਗੜਾ ਨਿਬੇੜ ਦਿੱਤਾ ਹੈ।
Fareedkot Teekaਸ੍ਰੀ ਨਾਮਦੇਉ ਜੀ ਕਹਤੇ ਹੈਂ: ਮੈਂ ਨਾਮੇ ਕੇ ਸੁਆਮੀ ਨੇ ਮੇਰੇ ਗਲੇ ਸੇ ਝਗੜਾ (ਲਾਹਿ ਲੇ) ਉਤਾਰ ਲਿਆ ਔਰ ਤੇਰੇ ਗਲੇ ਪਾਇਆ; ਵਾ ਜਬ ਮੁਸਾਫਰ ਨੇ ਨਾਮਦੇਵ ਕੇ ਗਲ ਕਪੜਾ ਪਾਇਕਰ ਖੈਂਚਾ, ਤਬ ਨਾਮਦੇਵ ਜੀ ਨੇ ਪ੍ਰਾਰਥਨਾ ਕਰੀ ਕਿ ਹੇ ਪਰਮੇਸ੍ਵਰ ਮੈਂ ਨਾਮੇ ਕੇ ਸ੍ਵਾਮੀ ਤੂੰ ਮੇਰੇ ਗਲੇ ਸੇ ਝਗੜਾ (ਲਾਹਿ ਲੇ) ਲਾਹ ਲੈ। ਤਬ ਪਰਮੇਸ੍ਵਰ ਨੇ ਪਵਨ ਕੋ ਪ੍ਰੇਰ ਕਰ ਰੁਮਾਲ ਅਰ ਆਸਨ ਉਡਵਾਇ ਕੇ ਕਪਟੀ ਦੰਭੀ ਪੂਜਾਰੀ ਕੇ ਗਲ ਝਗੜਾ ਪਾ ਦੀਆ। ਇਤਨਾ ਸੁਨ ਕਪਟੀ ਸਾਧ ਚਰਨੋਂ ਪਰ ਗਿਰ ਪੜਾ ਔਰ ਰੁਦਨ ਕਰਨੇ ਲਗਾ ਕਿ ਮੇਰੇ ਕੋ ਸਿਖ ਕਰੀਏ ਔਰ ਉੁਪਦੇਸ ਦੀਜੀਏ। ਤਬ ਸ੍ਰੀ ਨਾਮਦੇਉ ਜੀ ਕਹਤੇ ਹੈਂ:
Prof. Sahib Singhਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ।

ਪਦ ਅਰਥ ਨਾਮੇ ਕੇ ਸੁਆਮੀ = ਨਾਮਦੇਵ ਦੇ ਮਾਲਕ ਪ੍ਰਭੂ ਨੇ; ਹੇ ਨਾਮਦੇਵ! ਤੇਰੇ ਪਰਮਾਤਮਾ ਨੇ। ਲਾਹਿਲੇ = ਲਾਹ ਦਿੱਤਾ ਹੈ, ਮੁਕਾ ਦਿੱਤਾ ਹੈ।

SikhNet (Spanish)El Maestro de Namdev ha calmado mi lucha interna;

ਰਾਮ ਰਸਾਇਨ; ਪੀਓ ਰੇ ਦਗਰਾ ॥੩॥੪॥

raam rasaaein; peeo re dagaraa |3|4| Ang 486

Sant Singh KhalsaDrink in the sublime elixir of the Lord, O deceitful one. ||3||4||
Manmohan SinghLord's elixir drink thou, O deceitful one.
Manmohan Singh (Punjabi)ਸਾਈਂ ਦਾ ਅੰਮ੍ਰਿਤ ਤੂੰ ਪਾਨ ਕਰ, ਹੇ ਦਗੇਬਾਜ਼।
Fareedkot Teekaਕਿ ਰੇ (ਦਗਰਾ) ਦਗੇਬਾਜ ਵਾ ਇਹੀ ਰਸਤਾ ਹੈ ਕਿ ਰਾਮ ਕਾ ਨਾਮ ਜੋ ਰਾਸਾਇਣ ਹੈ ਤਿਸ ਕੋ ਪਾਨ ਕਰ॥੩॥੪॥☬ਸ੍ਵਮਨ ਕੇ ਪ੍ਰਤਿ ਉਪਦੇਸ਼ ਕਰਤੇ ਹੈਂ:
Prof. Sahib Singhਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ॥੩॥੪॥

ਪਦ ਅਰਥ ਰੇ = ਹੇ ਭਾਈ! ਦਗਰਾ = ਪੱਥਰ {ਮਰਾਠੀ}। ਰੇ ਦਗਰਾ = ਹੇ ਪੱਥਰ-ਚਿੱਤ! ॥੩॥੪॥

* ਸ਼ਬਦ ਦਾ ਭਾਵ: ਉਸੇ ਮਨੁੱਖ ਦੀ ਬੰਦਗੀ ਥਾਂਇ ਪੈ ਸਕਦੀ ਹੈ, ਜੋ ਰੋਜ਼ੀ ਕਮਾਣ ਵਿਚ ਭੀ ਕੋਈ ਵਲ-ਛਲ ਨਹੀਂ ਕਰਦਾ ਅਤੇ ਕਿਸੇ ਦਾ ਹੱਕ ਨਹੀਂ ਮਾਰਦਾ। * ਨੋਟ: ਇੱਥੇ ਧਾਰਮਿਕ ਪਖੰਡ (ਵਿਖਾਵੇ) ਦੀ ਨਿਖੇਧੀ ਕੀਤੀ ਗਈ ਹੈ। ਵੇਖੋ ਬੇਣੀ ਜੀ-'ਤਨਿ ਚੰਦਨੁ ਮਸਤਕਿ ਪਾਤੀ'।

SikhNet (Spanish)Bebe del Sublime Elixir del Señor, oh engañador. (3‑4)
Answers quote the Granth verbatim with Ang citations. AI commentary is not Gurbani and not a religious ruling.