ੴ

ਸਿੱਖਬਾਣੀ · SikhBani

ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥

deh tejanarree har nav rangeea raam
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 575, 576 · 25 lines
Translations

ਵਡਹੰਸੁ ਮਹਲਾ ੪ ॥

vaddahans mahalaa 4 | Ang 575

Sant Singh KhalsaWadahans, Fourth Mehl:
Manmohan SinghWadhans 4th Guru.
Manmohan Singh (Punjabi)ਵਡਹੰਸ ਚੌਥੀ ਪਾਤਿਸ਼ਾਹੀ।
SikhNet (Spanish)Wadajans, Mejl Guru Ram Das, Cuarto Canal Divino.

ਦੇਹ ਤੇਜਨੜੀ; ਹਰਿ ਨਵ ਰੰਗੀਆ ਰਾਮ ॥

deh tejanarree; har nav rangeea raam | Ang 575

Sant Singh KhalsaThe body is the Lord's horse; the Lord imbues it with the fresh and new color.
Manmohan SinghThe body is the God's mare of ever-fresh colour.
Manmohan Singh (Punjabi)ਦੇਹ ਵਾਹਿਗੁਰੂ ਦੀ ਸਦੀਵੀ ਨਵਨੂੰ ਰੰਗਵਾਲੀ ਘੋੜੀ ਹੈ।
Fareedkot Teekaਹੇ ਭਾਈ! ਇਸ ਦੇਹ ਘੋੜੀ ਕੋ ਹਰਿ ਨਾਮ ਕਾ ਨਵੀਨ ਰੰਗ ਚਢਾਇਆ ਹੈ॥
Prof. Sahib Singh(ਮਾਨੋ) ਉਹ ਕਾਂਇਆਂ ਸੋਹਣੀ ਘੋੜੀ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ,

ਪਦ ਅਰਥ ਤੇਜਨੜੀ = ਸੋਹਣੀ ਤੇਜਣਿ, ਸੋਹਣੀ ਘੋੜੀ। ਨਵ ਰੰਗੀਆ = ਨਵੇਂ ਰੰਗ ਵਾਲੀ।

SikhNet (Spanish)El cuerpo es el caballo del Señor, el Señor le da frescura y un color nuevo;

ਗੁਰ ਗਿਆਨੁ ਗੁਰੂ; ਹਰਿ ਮੰਗੀਆ ਰਾਮ ॥

gur giaan guroo; har mangeea raam | Ang 575

Sant Singh KhalsaFrom the Guru, I ask for the Lord's spiritual wisdom.
Manmohan SinghFrom the Guru I ask for the knowledge of the great God.
Manmohan Singh (Punjabi)ਗੁਰਾਂ ਦੇ ਪਾਸੋਂ ਮੈਂ ਵਿਸ਼ਾਲ ਵਾਹਿਗੁਰੂ ਦੀ ਗਿਆਤ ਦੀ ਯਾਚਨਾ ਕਰਦਾ ਹਾਂ।
Fareedkot Teekaਔਰ ਗੁਰੋਂ ਸੇ ਬੜਾ ਹਰਿ ਕਾ ਗ੍ਯਾਨ ਮਾਂਗਾ ਹੈ॥
Prof. Sahib Singhਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ, ਜੋ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ ਮੰਗਦੀ ਹੈ,
SikhNet (Spanish)busco, del Guru, la Sabiduría del Señor. Pido por la Sabiduría Espiritual del Señor y Su Sublime Sermón,

ਗਿਆਨ ਮੰਗੀ ਹਰਿ ਕਥਾ ਚੰਗੀ; ਹਰਿ ਨਾਮੁ ਗਤਿ ਮਿਤਿ ਜਾਣੀਆ ॥

giaan mangee har kathaa changee; har naam gat mit jaaneea | Ang 576

Sant Singh KhalsaI ask for the Lord's spiritual wisdom, and the Lord's sublime sermon; through the Name of the Lord, I have come to know His value and His state.
Manmohan SinghI pray for Divine knowledge and the Lord's sublime discourse. Through the Name, I have realized the worth of salvation.
Manmohan Singh (Punjabi)ਮੈਂ ਬ੍ਰਹਮਬੋਧ ਅਤੇ ਸਾਹਿਬ ਦੀ ਸ੍ਰੇਸ਼ਟ ਕਥਾ-ਵਾਰਤਾ ਲਈ ਪ੍ਰਾਰਥਨਾ ਕਰਦਾ ਹਾਂ। ਨਾਮ ਦੇ ਰਾਹੀਂ ਹੀ ਮੈਂ ਮੋਖਸ਼ ਦੀ ਕਦਰ ਅਨੁਭਵ ਕੀਤੀ ਹੈ।
Fareedkot Teekaਗ੍ਯਨਾ ਔਰ ਸ੍ਰੇਸਟ ਕਥਾ ਮੰਗੀ ਹੈ, ਹਰੀ ਕਾ ਹਰਿ ਨਾਮ ਜਪ ਕੇ ਗਤ ਮਿਤ ਮੁਕਤ ਕੀ ਮ੍ਰਿਜਾਦਾ ਜਾਨੀ ਹੈ॥
Prof. Sahib Singhਪਰਮਾਤਮਾ ਦੀ ਸੋਹਣੀ ਸਿਫ਼ਤ-ਸਾਲਾਹ ਕਰਦੀ ਹੈ, ਪਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪਰਮਾਤਮਾ ਕਿਹੋ ਜਿਹਾ ਤੇ ਕੇਡਾ ਵੱਡਾ ਹੈ।

ਪਦ ਅਰਥ ਚੰਗੀ = ਸੁੰਦਰ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ।

SikhNet (Spanish)mediante el Nombre del Señor he llegado a conocer Su Valor.

ਸਭੁ ਜਨਮੁ ਸਫਲਿਉ ਕੀਆ ਕਰਤੈ; ਹਰਿ ਰਾਮ ਨਾਮਿ ਵਖਾਣੀਆ ॥

sabh janam safaliau keea karatai; har raam naam vakhaaneea | Ang 576

Sant Singh KhalsaThe Creator has made my life totally fruitful; I chant the Name of the Lord.
Manmohan SinghThe Lord God's Name, I have uttered. The creator has rendered fruitful my entire life.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਮੈਂ ਉਚਾਰਨ ਕੀਤਾ ਹੈ। ਸਿਰਜਣਹਾਰ ਨੇ ਮੇਰਾ ਸਾਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
Fareedkot Teekaਜਿਨੋਂ ਨੇ ਹਰਿ ਬ੍ਯਾਪਕ ਕਾ ਨਾਮ ਉਚਾਰਨ ਕੀਆ ਹੈ, ਤਿਨ ਕਾ ਜਨਮ ਕਰਤੇ ਪੁਰਸ ਨੇ ਸਫਲ ਕੀਆ ਹੈ॥
Prof. Sahib Singhਕਰਤਾਰ ਨੇ ਸਾਰਾ ਜਨਮ ਸਫਲ ਕਰ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੀ ਰਹਿੰਦੀ ਹੈ।

ਪਦ ਅਰਥ ਕਰਤੈ = ਕਰਤਾਰ ਨੇ। ਨਾਮਿ = ਨਾਮ ਵਿਚ। ਵਖਾਣੀਆ = ਉਚਾਰੀ।

SikhNet (Spanish)El Creador ha hecho totalmente fructífera mi vida y así entono el Nombre del Señor. El Humilde Sirviente del Señor, pide la limosna

ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ; ਹਰਿ ਭਗਤਿ ਹਰਿ ਜਨ ਮੰਗੀਆ ॥

har raam naam salaeh har prabh; har bhagat har jan mangeea | Ang 576

Sant Singh KhalsaThe Lord's humble servant begs for the Lord's Name, for the Lord's Praises, and for devotional worship of the Lord God.
Manmohan SinghGod's slave begs for the Lord God's Name, the Lord God's praise and the Lord's devotional service.
Manmohan Singh (Punjabi)ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਦੇ ਨਾਮ, ਵਾਹਿਗੁਰੂ ਸੁਆਮੀ ਦੇ ਜੱਸ ਤੇ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਮੰਗ ਕਰਦਾ ਹੈ।
Fareedkot Teekaਹਰੀ ਜਨੋਂ ਨੇ ਹਰਿ ਰਾਮ ਨਾਮ ਕੀ ਸੋਭਾ ਕਹ ਕਰ ਕੇ ਹਰਿ ਪ੍ਰਭੂ ਕੀ ਭਗਤੀ ਮਾਂਗੀ ਹੈ॥
Prof. Sahib Singhਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦੇ ਰਹਿੰਦੇ ਹਨ।

ਪਦ ਅਰਥ ਸਲਾਹਿ = ਸਲਾਹ ਕੇ। ਹਰਿ ਜਨ = ਹਰੀ ਦੇ ਭਗਤ।

SikhNet (Spanish)del Nombre del Señor, de las Alabanzas del Señor, y pide por la Devoción en el Servicio a Dios nuestro Señor.

ਜਨੁ ਕਹੈ ਨਾਨਕੁ. ਸੁਣਹੁ ਸੰਤਹੁ; ਹਰਿ ਭਗਤਿ ਗੋਵਿੰਦ ਚੰਗੀਆ ॥੧॥

jan kahai naanak. sunahu santahu; har bhagat govind changeea |1| Ang 576

Sant Singh KhalsaSays servant Nanak, listen, O Saints: devotional worship of the Lord, the Lord of the Universe, is sublime and good. ||1||
Manmohan SinghSays slave Nanak, hearken, O ye saints, sublime is the meditation of God, the World-Lord.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਸ੍ਰੇਸ਼ਟ ਹੈ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤੋਂ ਸੁਨੋ! ਹਰਿਗੋਬਿੰਦ ਕੀ ਭਗਤਿ ਸਭ ਸਾਧਨੋਂ ਸੇ ਚੰਗੀ ਹੈ॥੧॥
Prof. Sahib Singhਦਾਸ ਨਾਨਕ ਆਖਦਾ ਹੈ ਕਿ, ਹੇ ਸੰਤ ਜਨੋ, ਸੁਣੋ, ਪਰਮਾਤਮਾ ਦੀ ਭਗਤੀ ਚੰਗੀ ਹੈ ॥੧॥
SikhNet (Spanish)Dice Nanak, escuchen, oh Santos, la Alabanza del Señor es gloriosa. (1)

ਦੇਹ ਕੰਚਨ; ਜੀਨੁ ਸੁਵਿਨਾ ਰਾਮ ॥

deh kanchan; jeen suvinaa raam | Ang 576

Sant Singh KhalsaThe golden body is saddled with the saddle of gold.
Manmohan SinghThe golden body is adorned with the saddle of gold.
Manmohan Singh (Punjabi)ਸੁਨਹਿਰੀ ਦੇਹ ਸੋਨੇ ਦੀ ਕਾਠੀ ਨਾਲ ਸ਼ਿੰਗਾਰੀ ਹੋਈ ਹੈ।
Fareedkot Teekaਇਹ ਦੇਹ ਰੂਪੀ ਘੋੜੀ ਕੰਚਨ ਸੁਵਰਨ ਰੂਪ ਹੈ ਅਰਥਾਤ ਸੁੰਦਰ ਹੈ ਔਰ ਰਾਮ ਕਾ ਜੋ ਬੂਝਨਾ ਹੈ, ਸੋਈ (ਸੁਵਿਨਾ) ਸੁੰਦਰ ਰੰਗ ਵਾਲੀ ਜੀਨ ਹੈ। ਜੀਨ ਨਾਮ ਸਭ ਸਬਾਬ ਸਹਿਤ ਹੈ॥
Prof. Sahib Singhਉਹ ਕਾਂਇਆਂ (-ਘੋੜੀ, ਮਾਨੋ,) ਸੋਨੇ ਦੀ ਹੈ,

ਪਦ ਅਰਥ ਦੇਹ = ਸਰੀਰ, ਕਾਂਇਆਂ (-ਘੋੜੀ)। ਜੀਨੁ = ਕਾਠੀ। ਸੁਵਿਨਾ = ਸੋਨੇ ਦੀ।

SikhNet (Spanish)El cuerpo dorado es adornado con la silla de oro y engarzado con la Joya del Nombre del Señor;

ਜੜਿ; ਹਰਿ ਹਰਿ ਨਾਮੁ ਰਤੰਨਾ ਰਾਮ ॥

jarr; har har naam ratanaa raam | Ang 576

Sant Singh KhalsaIt is adorned with the jewel of the Name of the Lord, Har, Har.
Manmohan SinghIt is studded with the gems of the Lord God's Name.
Manmohan Singh (Punjabi)ਇਹ ਸੁਆਮੀ ਵਾਹਿਗੁਰੂ ਦੇ ਨਾਮ ਦੇ ਹੀਰਿਆਂ ਨਾਲ ਜੜੀ ਹੋਈ ਹੈ।
Fareedkot Teekaਗਿਆਨ ਪਾਇ ਕਰ ਫਿਰ ਹਰਿ ਨਾਮ ਕਾ ਜਪਨਾ ਇਹ ਰਤਨ ਜੜੇ ਗਏ ਹੈਂ
Prof. Sahib Singhਜੋ ਪਰਮਾਤਮਾ ਦਾ ਨਾਮ-ਰਤਨ ਜੜ ਕੇ ਸੋਨੇ ਦੀ ਕਾਠੀ ਪਾਂਦੀ ਹੈ।

ਪਦ ਅਰਥ ਜੜਿ = ਜੜ ਕੇ। ਘਣੇ = ਬਹੁਤ।

SikhNet (Spanish)así embellecido obtiene al Señor y entra en Éxtasis.

ਜੜਿ ਨਾਮ ਰਤਨੁ. ਗੋਵਿੰਦ ਪਾਇਆ; ਹਰਿ ਮਿਲੇ ਹਰਿ ਗੁਣ ਸੁਖ ਘਣੇ ॥

jarr naam ratan. govind paaeaa; har mile har gun sukh ghane | Ang 576

Sant Singh KhalsaAdorned with the jewel of the Naam, one obtains the Lord of the Universe; he meets the Lord, sings the Glorious Praises of the Lord, and obtains all sorts of comforts.
Manmohan SinghSo studded with the Name jewels, the mortal obtains the World-Lord, meets God, sings God's praise and attain many comforts.
Manmohan Singh (Punjabi)ਇਸ ਤਰ੍ਹਾਂ ਨਾਮ ਦੇ ਜਵੇਹਰਾਂ ਨਾਲ ਜੜ੍ਹਤ ਹੋ ਪ੍ਰਾਣੀ ਸ੍ਰਿਸ਼ਟੀ ਦੇ ਸੁਆਮੀ ਨੂੰ ਪਾ ਲੈਂਦਾ ਹੈ ਹਰੀ ਨੂੰ ਮਿਲ ਪੈਂਦਾ ਹੈ, ਰੱਬ ਦਾ ਜੱਸ ਗਾਉਂਦਾ ਤੇ ਬਹੁਤੇ ਆਰਾਮ ਪਾਉਂਦਾ ਹੈ।
Fareedkot Teekaਜਬ ਹਰਿਗੋਬਿੰਦ ਨਾਮ ਰਤਨ ਕੋ ਜੜ ਕਰ ਹਰਿ ਪਾਇਆ ਹੈ ਤਬ ਹਰਿ ਗੁਣੋਂ ਸੇ ਮਿਲ ਕਰ ਕੇ ਘਣੇ ਸੁਖ ਪ੍ਰਾਪਤ ਭਏ ਹੈਂ॥
Prof. Sahib Singhਜਿਸ ਨੇ ਪਰਮਾਤਮਾ ਦਾ ਨਾਮ-ਰਤਨ ਜੜ ਕੇ ਪਰਮਾਤਮਾ ਨੂੰ ਪਾ ਲਿਆ, ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ।

ਪਦ ਅਰਥ ਨਵ ਤਨ = ਨਵਾਂ।

SikhNet (Spanish)Recibiendo la Palabra del Shabd del Guru uno habita en el Nombre del Señor y por un Destino Perfecto toma Su Color.

ਗੁਰਸਬਦੁ ਪਾਇਆ ਹਰਿ ਨਾਮੁ ਧਿਆਇਆ; ਵਡਭਾਗੀ ਹਰਿ ਰੰਗ. ਹਰਿ ਬਣੇ ॥

gurasabad paaeaa har naam dhiaaeaa; vaddabhaagee har rang. har bane | Ang 576

Sant Singh KhalsaHe obtains the Word of the Guru's Shabad, and he meditates on the Name of the Lord; by great good fortune, he assumes the color of the Lord's Love.
Manmohan SinghReceiving the Guru's instruction, he meditates on the Lord Name and, by good fortune, embracing the Lord's love, he himself becomes the Lord.
Manmohan Singh (Punjabi)ਗੁਰਾਂ ਦਾ ਉਪਦੇਸ਼ ਪ੍ਰਾਪਤ ਕਰ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ ਤੇ ਚੰਗੇ ਕਰਮਾਂ ਦੁਆਰਾ ਪ੍ਰਭੂ ਦੇ ਪ੍ਰੇਮ ਧਾਰਨ ਕਰ, ਖੁਦ ਪ੍ਰਭੂ ਬਣ ਜਾਂਦਾ ਹੈ।
Fareedkot Teekaਗੁਰ ਉਪਦੇਸ਼ ਕੋ ਪਾਇਆ ਹੈ ਹਰਿ ਕੋ ਧਿਆਇਆ ਹੈ, ਇਸ ਪ੍ਰਕਾਰ ਕਰ ਕੇ ਬਡੇ ਭਾਗੋਂ ਵਾਲੇ ਹਰੀ ਕੇ ਪ੍ਰੇਮ ਸੇ ਹਰੀ ਰੂਪ ਬਣ ਗਏ ਹੈਂ॥
Prof. Sahib Singhਜਿਸ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ ਤੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਤਾ, ਉਹ ਵੱਡੇ ਭਾਗਾਂ ਵਾਲਾ ਪ੍ਰਭੂ ਪ੍ਰੇਮ ਵਿਚ ਉਘੜ ਪਿਆ।
SikhNet (Spanish)Nuestro Señor y Maestro, el Conocedor de lo Íntimo, es conocido;

ਹਰਿ ਮਿਲੇ ਸੁਆਮੀ ਅੰਤਰਜਾਮੀ; ਹਰਿ ਨਵਤਨ ਹਰਿ ਨਵ ਰੰਗੀਆ ॥

har mile suaamee antarajaamee; har navatan har nav rangeea | Ang 576

Sant Singh KhalsaHe meets his Lord and Master, the Inner-knower, the Searcher of hearts; His body is ever-new, and His color is ever-fresh.
Manmohan SinghI have met the Lord God, the reader of hearts, Ever-new is His body and ever fresh is His colour.
Manmohan Singh (Punjabi)ਮੈਂ ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਸੁਆਮੀ ਨੂੰ ਮਿਲ ਪਿਆ ਹਾਂ। ਨਿਤ-ਨਵੀਨ ਹੈ ਉਸ ਦਾ ਸਰੀਰ ਅਤੇ ਸਦਾ ਤਰੋਤਾਜ਼ਾ ਉਸ ਦਾ ਰੰਗ।
Fareedkot Teekaਹਰਿ ਸ੍ਵਾਮੀ ਅੰਤਰਜਾਮੀ (ਨਵ ਰੰਗੀਆ) ਆਪ ਨਵੀਨ ਅਨੰਦ ਵਾਲੇ ਨੇ ਮੇਲ ਲੀਏ ਹੈਂ॥
Prof. Sahib Singhਇੰਜ ਉਸ ਨੂੰ ਮਾਲਕ ਤੇ ਹਰ ਦਿਲ ਦੀ ਜਾਨਣ ਵਾਲਾ ਪ੍ਰਭੂ ਮਿਲ ਜਾਂਦਾ ਹੈ ਜੋ ਸਦਾ ਹੀ ਨਵਾਂ-ਨਰੋਆ ਰਹਿਣ ਵਾਲਾ ਹੈ ਤੇ ਨਵੇਂ ਚੋਜਾਂ ਦਾ ਮਾਲਕ ਹੈ।

ਪਦ ਅਰਥ ਨਵ ਰੰਗੀਆ = ਨਵ-ਰੰਗੀ, ਨਵੇਂ ਰੰਗ ਵਾਲਾ।

SikhNet (Spanish)el se encuentra con su Señor Creador, El que da todo , el Busca Corazones, su cuerpo es siempre fresco, siempre nuevo.

ਨਾਨਕੁ ਵਖਾਣੈ. ਨਾਮੁ ਜਾਣੈ; ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥

naanak vakhaanai. naam jaanai; har naam har prabh mangeea |2| Ang 576

Sant Singh KhalsaNanak chants and realizes the Naam; he begs for the Name of the Lord, the Lord God. ||2||
Manmohan SinghNanak, utters and realises the Name. He begs for the God's Name from the Lord God.
Manmohan Singh (Punjabi)ਨਾਨਕ ਨਾਮ ਨੂੰ ਉਚਾਰਨ ਕਰਦਾ ਅਨੁਭਵ ਕਰਦਾ ਹੈ। ਉਹ ਸੁਆਮੀ ਵਾਹਿਗੁਰੂ ਪਾਸੋਂ ਵਾਹਿਗੁਰੂ ਦਾ ਨਾਮ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨਾਮ ਕੇ ਸ੍ਵਾਦ ਕੋ ਜਾਨ ਕਰ ਮੈਂ ਤੋ ਹਰਿ ਹਰਿ ਪ੍ਰਭੂ ਕਾ ਨਾਮ ਹੀ ਮਾਂਗਤਾ ਹੂੰ॥੨॥
Prof. Sahib Singhਹੇ ਨਾਨਕ! ਇੰਜ ਉਹ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਮੰਗਦਾ ਹੈ ॥੨॥
SikhNet (Spanish)Nanak recita el Nombre y Lo conoce; busca siempre del Señor el Nombre. (2)

ਕੜੀਆਲੁ ਮੁਖੇ; ਗੁਰਿ ਅੰਕਸੁ ਪਾਇਆ ਰਾਮ ॥

karreeaal mukhe; gur ankas paaeaa raam | Ang 576

Sant Singh KhalsaThe Guru has placed the reins in the mouth of the body-horse.
Manmohan SinghThe goad of Guru's order is the bit, which I have put in the mouth of the mare.
Manmohan Singh (Punjabi)ਗੁਰਾਂ ਦੇ ਹੁਕਮ ਦੇ ਕੁੰਡੇ ਦਾ ਲਗਾਮ, ਮੈਂ ਘੋੜੀ ਦੇ ਮੂੰਹ ਵਿੱਚ ਪਾਇਆ ਹੈ।
Fareedkot Teekaਹੇ ਭਾਈ! ਜੈਸੇ ਦੇਹ ਰੂਪ ਘੋੜੀ ਦੇ ਮੁਖ ਮੇਂ ਗੁਰ ਉਪਦੇਸ ਰੂਪ ਲਗਾਮ ਕਹਾ ਹੈ॥
Prof. Sahib Singhਗੁਰੂ ਨੇ ਜਿਸ ਦੀ ਕਾਂਇਆਂ-ਘੋੜੀ ਦੇ ਮੂੰਹ ਵਿਚ ਲਗਾਮ ਦੇ ਦਿੱਤੀ, ਕੁੰਡਾ ਰੱਖ ਦਿੱਤਾ,

ਪਦ ਅਰਥ ਕੜੀਆਲੁ = ਲਗਾਮ। ਮੁਖੇ = ਮੁਖਿ, (ਕਾਂਇਆਂ-ਘੋੜੀ ਦੇ) ਮੂੰਹ ਵਿਚ। ਗੁਰਿ = ਗੁਰੂ ਨੇ। ਅੰਕਸੁ = ਹਾਥੀ ਨੂੰ ਚਲਾਣ ਵਾਸਤੇ ਵਰਤੀਦਾ ਲੋਹੇ ਦਾ ਕੁੰਡਾ।

SikhNet (Spanish)El Guru ha puesto el freno en la boca del cuerpo como caballo,

ਮਨੁ ਮੈਗਲੁ; ਗੁਰ ਸਬਦਿ ਵਸਿ ਆਇਆ ਰਾਮ ॥

man maigal; gur sabad vas aaeaa raam | Ang 576

Sant Singh KhalsaThe mind-elephant is overpowered by the Word of the Guru's Shabad.
Manmohan SinghThe mind elephant is over powered, through the Guru's instruction.
Manmohan Singh (Punjabi)ਮਨ ਰੂਪੀ ਹਾਥੀ ਗੁਰਾਂ ਦੇ ਉਪਦੇਸ਼ ਰਾਹੀਂ ਕਾਬੂ ਵਿੱਚ ਆਉਂਦਾ ਹੈ।
Fareedkot Teekaਤੈਸੇ ਮਨ ਹਸਤੀ ਵਾਸਤੇ ਸੋਈ ਗੁਰ ਉਪਦੇਸ ਅੰਕਸ ਰੂਪ ਜਾਨਣਾ, ਕਿਉਂਕਿ ਤਿਸ ਅੰਕਸ ਸੇ ਮਨ ਵਸ ਆਇਆ ਹੈ॥
Prof. Sahib Singhਉਸ ਦਾ ਮਨ-ਹਾਥੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵੱਸ ਵਿਚ ਆ ਗਿਆ।

ਪਦ ਅਰਥ ਮੈਗਲੁ = ਹਾਥੀ {मदकल}। ਸਬਦਿ = ਸ਼ਬਦ ਦੀ ਰਾਹੀਂ। ਵਸਿ = ਵੱਸ ਵਿਚ।

SikhNet (Spanish)la mente elefante es controlada por la Palabra del Shabd del Guru.

ਮਨੁ ਵਸਗਤਿ ਆਇਆ. ਪਰਮ ਪਦੁ ਪਾਇਆ; ਸਾ ਧਨ ਕੰਤਿ ਪਿਆਰੀ ॥

man vasagat aaeaa. param pad paaeaa; saa dhan kant piaaree | Ang 576

Sant Singh KhalsaThe bride obtains the supreme status, as her mind is brought under control; she is the beloved of her Husband Lord.
Manmohan SinghThe bride, whose mind is controlled, attains to supreme status and becomes the beloved of her spouse.
Manmohan Singh (Punjabi)ਉਹ ਪਤਨੀ ਜਿਸ ਦਾ ਮਨ ਵੱਸ ਵਿੱਚ ਆ ਜਾਂਦਾ ਹੈ, ਮਹਾਨ ਮਰਤਬੇ ਨੂੰ ਪਾ ਲੈਂਦੀ ਹੈ ਅਤੇ ਉਹ ਆਪਣੇ ਭਰਤੇ ਦੀ ਲਾਡਲੀ ਥੀ ਵੰਞਦੀ ਹੈ।
Fareedkot Teekaਜਬ ਮਨ ਕਾ (ਗਤਿ) ਗਵਨ ਬਸ ਮੇਂ ਆਇਆ ਹੈ ਤਬ ਪਰਮ ਪਦ ਪਾਇਆ ਹੈ, ਸੋ (ਧਨ) ਇਸਤ੍ਰੀ ਸੁਆਮੀ ਕੋ ਪਿਆਰੀ ਲਗੀ ਹੈ॥
Prof. Sahib Singhਜਿਸ ਦਾ ਮਨ ਵੱਸ ਵਿਚ ਆ ਗਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਪਾ ਕਰ ਲਿਆ ਤੇ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਕੰਤ ਦੀ ਪਿਆਰੀ ਹੋ ਗਈ।

ਪਦ ਅਰਥ ਵਸਗਤਿ = ਵੱਸ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸਾ ਧਨ = ਜੀਵ-ਇਸਤ੍ਰੀ। ਕੰਤਿ = ਕੰਤ ਨੇ।

SikhNet (Spanish)La novia obtiene el Estado Supremo cuando su mente es puesta bajo control. Ella es la Bienamada de Su Esposo, el Señor. Amando

ਅੰਤਰਿ ਪ੍ਰੇਮੁ ਲਗਾ ਹਰਿ ਸੇਤੀ; ਘਰਿ ਸੋਹੈ ਹਰਿ ਪ੍ਰਭ ਨਾਰੀ ॥

antar prem lagaa har setee; ghar sohai har prabh naaree | Ang 576

Sant Singh KhalsaDeep within her inner self, she is in love with her Lord; in His home, she is beautiful - she is the bride of her Lord God.
Manmohan SinghSuch a bride, within her core bear love to God and looks beauteous in her Lord God's home.
Manmohan Singh (Punjabi)ਐਸੀ ਪਤਨੀ ਆਪਣੇ ਦਿਲ ਅੰਦਰ ਵਾਹਿਗੁਰੂ ਨੂੰ ਪਿਆਰ ਕਰਦੀ ਹੈ ਤੇ ਆਪਣੇ ਵਾਹਿਗੁਰੂ ਸੁਆਮੀ ਦੇ ਧਾਮ ਅੰਦਰ ਸੁੰਦਰ ਲੱਗਦੀ ਹੈ।
Fareedkot Teekaਜਿਸ ਕੇ ਅੰਤਸਕਰਨ ਕਾ ਹਰੀ ਸੇ ਪ੍ਰੇਮ ਲਗਾ ਹੈ, ਸੋ ਨਾਰੀ ਹਰਿ ਪ੍ਰਭੂ ਕੇ ਘਰ ਮੇਂ ਸੋਭਾ ਵਾਲੀ ਹੈ॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ ਤੇ ਇੰਜ ਉਹ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਵਿਚ ਸੋਹਣੀ ਲੱਗਦੀ ਹੈ।

ਪਦ ਅਰਥ ਅੰਤਰਿ = ਅੰਦਰ, ਹਿਰਦੇ ਵਿਚ। ਹਰਿ ਸੇਤੀ = ਹਰੀ ਦੇ ਨਾਲ। ਘਰਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੋਹੈ = ਸੋਹਣੀ ਲੱਗਦੀ ਹੈ।

SikhNet (Spanish)al Señor desde lo profundo de su corazón, ella se embellece en Su Hogar. Imbuida en el Amor del Señor,

ਹਰਿ ਰੰਗਿ ਰਾਤੀ ਸਹਜੇ ਮਾਤੀ; ਹਰਿ ਪ੍ਰਭੁ ਹਰਿ ਹਰਿ ਪਾਇਆ ॥

har rang raatee sahaje maatee; har prabh har har paaeaa | Ang 576

Sant Singh KhalsaImbued with the Lord's Love, she is intuitively absorbed in bliss; she obtains the Lord God, Har, Har.
Manmohan SinghImbued with the Lord's love, she absorbed in God's meditation and meditating on God's Name, attains to the Lord God.
Manmohan Singh (Punjabi)ਪ੍ਰਭੂ ਦੀ ਪ੍ਰੀਤ ਨਾਲ ਰੰਗੀਜ, ਉਹ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਜਾਂਦੀ ਹੈ ਤੇ ਰੱਬ ਦੇ ਨਾਮ ਦਾ ਆਰਾਧਨ ਕਰ ਕੇ ਸੁਆਮੀ ਵਾਹਿਗੁਰੂ ਨੂੰ ਪਾ ਲੈਂਦੀ ਹੈ।
Fareedkot Teekaਇਸ ਪ੍ਰਕਾਰ ਹਰੀ ਕੇ ਰੰਗ ਮੇਂ ਰਾਤੀ ਹੂਈ ਸੁਭਾਵਕ ਮਸਤ ਹੂਈ ਹੈ, ਹਰਿ ਪ੍ਰਕਾਰ ਸੇ ਹਰਿ ਹਰਿ ਪ੍ਰਭ ਕੋ ਪਾਇਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਜੋ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ ਤੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।

ਪਦ ਅਰਥ ਰੰਗਿ = ਪ੍ਰੇਮ-ਰੰਗਿ ਵਿਚ। ਰਾਤੀ = ਰੰਗੀ ਹੋਈ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੀ = ਮਸਤ।

SikhNet (Spanish)se inmerge en Equilibrio y así obtiene a su Señor Jar, Jar.

ਨਾਨਕ ਜਨੁ ਹਰਿ ਦਾਸੁ ਕਹਤੁ ਹੈ; ਵਡਭਾਗੀ ਹਰਿ ਹਰਿ ਧਿਆਇਆ ॥੩॥

naanak jan har daas kehat hai; vaddabhaagee har har dhiaaeaa |3| Ang 576

Sant Singh KhalsaServant Nanak, the Lord's slave, says that only the very fortunate meditate on the Lord, Har, Har. ||3||
Manmohan SinghSays servant Nanak, the Lord's slave the very fortunate alone, meditate on the Lord God.
Manmohan Singh (Punjabi)ਸਾਹਿਬ ਦਾ ਸੇਵਕ, ਦਾਸ ਨਾਨਕ ਆਖਦਾ ਹੈ, "ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਹਰਿ ਕਾ ਦਾਸ ਕਹਿਤਾ ਹੂੰ ਕਿ ਬਡੇ ਭਾਗੋਂ ਵਾਲੋਂ ਨੇ ਹਰਿ ਹਰਿ ਕੋ ਧਿਆ੍ਯਾ ਹੈ॥੩॥
Prof. Sahib Singhਹੇ ਨਾਨਕ-ਦਾਸ! ਹਰੀ ਦੇ ਸੇਵਕ ਵੱਡੇ ਭਾਗਾਂ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩॥

ਪਦ ਅਰਥ ਜਨੁ = ਦਾਸ। ਹਰਿ ਦਾਸੁ = ਹਰਿ ਦਾ ਸੇਵਕ ॥੩॥

SikhNet (Spanish)El Sirviente Nanak, el Esclavo del Señor dice, sólo los muy afortunados meditan en el Señor, Jar, Jar. (3)

ਦੇਹ ਘੋੜੀ ਜੀ; ਜਿਤੁ ਹਰਿ ਪਾਇਆ ਰਾਮ ॥

deh ghorree jee; jit har paaeaa raam | Ang 576

Sant Singh KhalsaThe body is the horse, upon which one rides to the Lord.
Manmohan SinghO sire the body is the mare through which the mortal rideth to his God.
Manmohan Singh (Punjabi)ਹੇ ਮਹਾਰਾਜ! ਸਰੀਰ ਇਕ ਘੋੜੀ ਹੈ, ਜਿਸ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਹੇ ਭਾਈ ਜੀ! ਇਹ ਦੇਹ ਘੋੜੀ ਹੈ ਜਿਸ ਕਰ ਕੇ ਹਰਿ ਕੋ ਪਾਇਆ ਹੈ॥
Prof. Sahib Singhਹੇ ਭਾਈ! ਜਿਸ ਕਾਂਇਆਂ-ਘੋੜੀ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ,

ਪਦ ਅਰਥ ਦੇਹ = ਕਾਂਇਆਂ, ਸਰੀਰ। ਜੀ = ਹੇ ਭਾਈ! ਜਿਤੁ = ਜਿਸ (ਕਾਂਇਆਂ-ਘੋੜੀ) ਦੀ ਰਾਹੀਂ।

SikhNet (Spanish)El cuerpo es el corcel que nos permite cabalgar hasta Él. Encontrando al Verdadero Guru, uno canta los Himnos de Dicha.

ਮਿਲਿ ਸਤਿਗੁਰ ਜੀ; ਮੰਗਲੁ ਗਾਇਆ ਰਾਮ ॥

mil satigur jee; mangal gaaeaa raam | Ang 576

Sant Singh KhalsaMeeting with the True Guru, one sings the songs of joy.
Manmohan SinghMeeting with the venerable True Guru, man sings the song of joy.
Manmohan Singh (Punjabi)ਪੂਜਯ ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਖੁਸ਼ੀ ਦੇ ਗੀਤ ਗਾਉਂਦਾ ਹੈ।
Fareedkot Teekaਸਤਿਗੁਰੋਂ ਕੋ ਮਿਲ ਕਰ ਕੇ ਰਾਮ ਜੀ ਕਾ ਮੰਗਲਾ ਚਾਰ ਗਾਇਆ ਹੈ॥
Prof. Sahib Singhਉਹ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੀ ਰਹਿੰਦੀ ਹੈ।

ਪਦ ਅਰਥ ਮਿਲਿ ਸਤਿਗੁਰੁ = ਗੁਰੂ ਨੂੰ ਮਿਲ ਕੇ। ਮੰਗਲੁ = ਆਤਮਕ ਆਨੰਦ ਦੇਣ ਵਾਲਾ ਗੀਤ।

SikhNet (Spanish)¡Entona pues la Melodía de Dicha del Señor, sirve al Nombre del Señor y vuélvete el Sirviente de Sus Sirvientes!

ਹਰਿ ਗਾਇ ਮੰਗਲੁ ਰਾਮ ਨਾਮਾ; ਹਰਿ ਸੇਵ ਸੇਵਕ ਸੇਵਕੀ ॥

har gaae mangal raam naamaa; har sev sevak sevakee | Ang 576

Sant Singh KhalsaSing the songs of joy to the Lord, serve the Name of the Lord, and become the servant of His servants.
Manmohan SinghSing thou the praise of the Lord and the Lord's Name, serve thou the Lord and become the slave of His slave.
Manmohan Singh (Punjabi)ਤੂੰ ਸੁਆਮੀ ਤੇ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰ, ਤੂੰ ਸੁਆਮੀ ਦੀ ਟਹਿਲ ਕਮਾ ਤੇ ਉਸ ਦੇ ਗੋਲੇ ਦਾ ਗੋਲਾ ਹੋ ਵੰਞ।
Fareedkot Teekaਰਾਮ ਨਾਮ ਕਾ ਮੰਗਲਾ ਚਾਰ ਗਾਇਆ ਹੈ ਔਰ ਹਰਿ ਜੋ (ਸੇਵ) ਸੇਵਨੇ ਜੋਗ ਹੈ ਤਿਸ ਕੇ ਸੇਵਕ ਹੋ ਕਰ ਸੇਵਕੀ ਕਰੀ ਹੈ॥
Prof. Sahib Singhਜੋ ਸੇਵਕ-ਭਾਵ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ,

ਪਦ ਅਰਥ ਸੇਵਕੀ = ਸੇਵਕ-ਭਾਵਨਾ ਨਾਲ।

SikhNet (Spanish)Penetrarás así en la Mansión de la Presencia del Bienamado y con todo Amor disfrutarás de la Dicha de Su Amor.

ਪ੍ਰਭ ਜਾਇ ਪਾਵੈ ਰੰਗ ਮਹਲੀ; ਹਰਿ ਰੰਗੁ ਮਾਣੈ. ਰੰਗ ਕੀ ॥

prabh jaae paavai rang mahalee; har rang maanai. rang kee | Ang 576

Sant Singh KhalsaYou shall go and enter the Mansion of the Beloved Lord's Presence, and lovingly enjoy His Love.
Manmohan SinghThou shalt go and meet the Beloved Lord in His mansion, and enjoy God's love with pleasure.
Manmohan Singh (Punjabi)ਤੂੰ ਜਾ ਕੇ ਪ੍ਰੀਤਮ ਪ੍ਰਭੂ ਨੂੰ ਉਸ ਦੇ ਮੰਦਰ ਵਿੱਚ ਮਿਲ ਪਵਨੂੰਗਾ ਅਤੇ ਖੁਸ਼ੀ ਨਾਲ ਵਾਹਿਗੁਰੂ ਦੇ ਪ੍ਰੇਮ ਨੂੰ ਭੋਗੇਗਾ।
Fareedkot Teekaਜਬ (ਮਹਲੀ) ਜਗਿਆਸੂ (ਜਾਇ) ਜਗਾ, ਭਾਵ ਅੰਤਹਕਰਣ ਮੇਂ ਪ੍ਰਭੂ ਕੇ (ਰੰਗੁ) ਅਨੰਦ ਕੋ ਪਾਵੇ ਹੈ ਤਬ ਤਿਸ ਹਰੀ ਕੇ ਅਨੰਦ ਕੋ (ਮਾਣੈ) ਭੋਗਤਾ ਹੈ, ਔਰ ਵਿਖੇ ਅਨੰਦ (ਕੀ) ਕਿਆ ਹੈਂ, ਭਾਵ ਤੁਛ ਹੈ॥
Prof. Sahib Singhਉਹ ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।

ਪਦ ਅਰਥ ਜਾਇ = ਜਾ ਕੇ। ਪ੍ਰਭ ਰੰਗ ਮਹਲੀ = ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ।

SikhNet (Spanish)Con todo placer en tu mente cantarás las Gloriosas Alabanzas del Señor, siguiendo la Enseñanza del Guru.

ਗੁਣ ਰਾਮ ਗਾਏ. ਮਨਿ ਸੁਭਾਏ; ਹਰਿ ਗੁਰਮਤੀ ਮਨਿ ਧਿਆਇਆ ॥

gun raam gaae. man subhaae; har guramatee man dhiaaeaa | Ang 576

Sant Singh KhalsaI sing the Glorious Praises of the Lord, so pleasing to my mind; following the Guru's Teachings, I meditate on the Lord within my mind.
Manmohan SinghI sing Lord's praise, which is pleasing to my mind and by Guru's instruction, I remember God within my mind.
Manmohan Singh (Punjabi)ਮੈਂ ਸਾਈਂ ਦੀ ਕੀਰਤੀ ਗਾਇਨ ਕਰਦਾ ਹਾਂ, ਜੋ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਨੂੰ ਆਪਣੇ ਰਿਦੇ ਅੰਦਰ ਯਾਦ ਕਰਦਾ ਹਾਂ।
Fareedkot Teekaਮਨ ਮੇਂ ਇਸ ਸੇ ਰਾਮ ਕੇ ਗੁਣ ਭਾਏ ਹੈਂ ਔ ਸੋਈ ਗਾਏ ਹੈਂ, ਗੁਰਮਤੀਏ ਹੋ ਕਰ ਹਰਿ ਕੋ ਮਨ ਮੇਂ ਧਿਆਇਆ ਹੈ॥
Prof. Sahib Singhਜੋ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਗੁਰੂ ਦੀ ਮੱਤ ਉਤੇ ਤੁਰ ਕੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।

ਪਦ ਅਰਥ ਮਨਿ = ਮਨ ਵਿਚ। ਸੁਭਾਏ = ਸੁਭਾਇ, ਪ੍ਰੇਮ ਨਾਲ।

SikhNet (Spanish)En la gloriosa presencia del Señor, tan placentera a mi mente, Medita en el Señor en lo profundo de tu mente.

ਜਨ ਨਾਨਕ. ਹਰਿ ਕਿਰਪਾ ਧਾਰੀ; ਦੇਹ ਘੋੜੀ ਚੜਿ. ਹਰਿ ਪਾਇਆ ॥੪॥੨॥੬॥

jan naanak. har kirapaa dhaaree; deh ghorree charr. har paaeaa |4|2|6| Ang 576

Sant Singh KhalsaThe Lord has showered His Mercy upon servant Nanak; mounting the body-horse, he has found the Lord. ||4||2||6||
Manmohan SinghGod has shown mercy unto slave Nanak and mounting the body mare, he has obtained the Lord.
Manmohan Singh (Punjabi)ਵਾਹਿਗੁਰੂ ਨੇ ਗੋਲੇ ਨਾਨਕ ਉਤੇ ਮਿਹਰ ਕੀਤੀ ਹੈ ਅਤੇ ਦੇਹ ਰੂਪੀ ਘੋੜੀ ਉਤੇ ਸਵਾਰ ਹੋ ਕੇ ਉਸ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਨੇ ਕਿਰਪਾ ਧਾਰਨ ਕਰੀ ਹੈ ਤਬ ਦੇਹ ਘੋੜੀ ਤੇ ਚੜ ਕਰ ਕੇ ਹਰਿ ਵਰ ਕੋ ਪਾਇਆ ਹੈ॥੪॥੨॥੬॥☬ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ-ਦਾਸ! ਉਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਤੇ ਉਹ ਆਪਣੀ ਕਾਂਇਆਂ-ਘੋੜੀ ਉਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੪॥੨॥੬॥

ਪਦ ਅਰਥ ਚੜਿ = ਚੜ੍ਹ ਕੇ ॥੪॥੨॥੬॥

SikhNet (Spanish)El Señor ha rociado Su Misericordia sobre el Sirviente Nanak y cabalgando, el corcel del cuerpo, ha encontrado al Señor. (4-2-6)
Answers quote the Granth verbatim with Ang citations. AI commentary is not Gurbani and not a religious ruling.