ੴ

ਸਿੱਖਬਾਣੀ · SikhBani

ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥

gur mil ladhaa jee raam piaaraa raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Vadhans · Ang 576, 577 · 26 lines
Translations

ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ ॥

raag vaddahans mahalaa 5 chhant ghar 4 | Ang 576

Sant Singh KhalsaRaag Wadahans, Fifth Mehl, Chhant, Fourth House:
Manmohan SinghRag Wadhans 5th Guru. A Chhant
Manmohan Singh (Punjabi)ਰਾਗੁ ਵਡਹੰਸ ਪੰਜਵੀਂ ਪਾਤਿਸ਼ਾਹੀ ਛੰਦ।
Prof. Sahib Singhਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Wadajans, Mejl Guru Aryan, Quinto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 576

Sant Singh KhalsaOne Universal Creator God. By The Grace Of The True Guru:
Manmohan SinghThere is but One God, By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗੁਰ ਮਿਲਿ ਲਧਾ ਜੀ; ਰਾਮੁ ਪਿਆਰਾ ਰਾਮ ॥

gur mil ladhaa jee; raam piaaraa raam | Ang 576

Sant Singh KhalsaMeeting with the Guru, I have found my Beloved Lord God.
Manmohan SinghMeeting with the Guru, O sire, I have found my Lord, my beloved Lord.
Manmohan Singh (Punjabi)ਗੁਰਾਂ ਨਾਲ ਮਿਲ ਕੇ, ਹੇ ਮਹਾਰਾਜ! ਮੈਂ ਆਪਣਾ ਪ੍ਰਭੂ, ਆਪਣਾ ਪ੍ਰੀਤਮ ਪ੍ਰਭੂ ਲੱਭ ਲਿਆ ਹੈ।
Fareedkot Teekaਹੇ ਭਾਈ! ਗੁਰੋਂ ਸੇ ਮਿਲ ਕਰ ਕੇ ਮੈਨੇ ਰਾਮ ਪਿਆਰਾ (ਲਧਾ) ਪਾਇਆ ਹੈ॥
Prof. Sahib Singhਹੇ ਜੀ! ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ,

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਧਾ = ਲੱਭਦਾ ਹੈ। ਜੀ = ਹੇ ਭਾਈ!

SikhNet (Spanish)Encontrándome con mi Guru, he hallado a mi Bienamado Señor.

ਇਹੁ ਤਨੁ ਮਨੁ ਦਿਤੜਾ; ਵਾਰੋ ਵਾਰਾ ਰਾਮ ॥

eihu tan man ditarraa; vaaro vaaraa raam | Ang 576

Sant Singh KhalsaI have made this body and mind a sacrifice, a sacrificial offering to my Lord.
Manmohan SinghOf this body and mind, I have made an offering, to my Lord.
Manmohan Singh (Punjabi)ਇਹ ਦੇਹ ਤੇ ਜਿੰਦੜੀ ਮੈਂ ਆਪਣੇ ਪ੍ਰਭੂ ਨੂੰ ਭੇਟਾ ਚੜ੍ਹਾ ਦਿੱਤੀ ਹੈ।
Fareedkot Teekaਹੇ ਭਾਈ! ਇਹੁ ਤਨ ਮਨ ਉਸ ਰਾਮ ਪਰ ਵਾਰਨੇ ਕਰ ਦੀਆ ਹੈ॥
Prof. Sahib Singhਜੋ ਆਪਣਾ ਇਹ ਸਰੀਰ ਤੇ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ।

ਪਦ ਅਰਥ ਵਾਰੋ ਵਾਰਾ = ਵਾਰ ਵਾਰ ਕੇ, ਸਦਕੇ ਕਰ ਕੇ।

SikhNet (Spanish)He ofrecido mi cuerpo y mi mente a Dios y he nadado a través del mar de la existencia,

ਤਨੁ ਮਨੁ ਦਿਤਾ ਭਵਜਲੁ ਜਿਤਾ; ਚੂਕੀ ਕਾਂਣਿ ਜਮਾਣੀ ॥

tan man ditaa bhavajal jitaa; chookee kaan jamaanee | Ang 576

Sant Singh KhalsaDedicating my body and mind, I have crossed over the terrifying world-ocean, and shaken off the fear of death.
Manmohan SinghDedicating my body and soul I have crossed the dreadful world ocean and shaken off the fear of death.
Manmohan Singh (Punjabi)ਆਪਣੀ ਦੇਹ ਦੇ ਆਤਮਾ ਨੂੰ ਸਪਰਨ ਕਰ, ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਮੌਤ ਦਾ ਡਰ ਜਾਂਦਾ ਰਿਹਾ ਹੈ।
Fareedkot Teekaਇਹ ਤਨ ਮਨ ਦੀਆ ਹੈ ਇਸ ਸੇ ਸੰਸਾਰ ਸਮੁੰਦਰ ਕੋ ਜੀਤ ਲੀਆ ਹੈ ਔਰ ਸਭ ਜਮ ਕੀ ਕਾਣ ਚੁਕ ਗਈ ਹੈ॥
Prof. Sahib Singhਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਚੂਕੀ = ਮੁੱਕ ਜਾਂਦੀ ਹੈ। ਕਾਂਣਿ = ਮੁਥਾਜੀ। ਜਮਾਣੀ = ਜਮਾਂ ਦੀ।

SikhNet (Spanish)y nunca más el miedo a la muerte me volvió a aterrorizar.

ਅਸਥਿਰੁ ਥੀਆ ਅੰਮ੍ਰਿਤੁ ਪੀਆ; ਰਹਿਆ ਆਵਣ ਜਾਣੀ ॥

asathir theea amrit peea; rahiaa aavan jaanee | Ang 576

Sant Singh KhalsaDrinking in the Ambrosial Nectar, I have become immortal; my comings and goings have ceased.
Manmohan SinghQuaffing the Name Nectar, I have become immortal and my comings and goings have ceased.
Manmohan Singh (Punjabi)ਨਾਮ ਸੁਧਾਰਸ ਨੂੰ ਪਾਨ ਕਰ, ਮੈਂ ਅਮਰ ਹੋ ਗਿਆ ਹਾਂ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।
Fareedkot Teekaਅੰਮ੍ਰਿਤ ਰਸ ਕੋ ਪਾਨ ਕਰਾ ਹੈ ਔ ਮੇਰਾ ਮਨ ਸਥਿਰ ਹੋ ਗਿਆ ਹੈ, ਇਸ ਸੇ ਆਵਾਗਵਨ ਸੇ ਰਹਿਤ ਹੋ ਗਿਆ ਹੂੰ॥
Prof. Sahib Singhਤੇ ਉਹ (ਗੁਰੂ ਦਾ ਦਿਤਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਅਡੋਲ-ਚਿੱਤ ਹੋ ਜਾਂਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਅਸਥਿਰੁ = ਅਡੋਲ-ਚਿੱਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਹਿਆ = ਮੁੱਕ ਗਿਆ।

SikhNet (Spanish)Me he vuelto eterno participando del Néctar del Señor y mis idas y venidas han cesado.

ਸੋ ਘਰੁ ਲਧਾ. ਸਹਜਿ ਸਮਧਾ; ਹਰਿ ਕਾ ਨਾਮੁ ਅਧਾਰਾ ॥

so ghar ladhaa. sehaj samadhaa; har kaa naam adhaaraa | Ang 576

Sant Singh KhalsaI have found that home, of celestial Samaadhi; the Name of the Lord is my only Support.
Manmohan SinghI have found the home, where in I enter the trance of equipoise and Lord's Name becomes my mainstay.
Manmohan Singh (Punjabi)ਮੈਂ ਉਹ ਟਿਕਾਣਾ ਭਾਲ ਲਿਆ ਹੈ, ਜਿਸ ਵਿੱਚ ਮੈਂ ਅਡੋਲਤਾ ਦੀ ਤਾੜੀ ਅੰਦਰ ਦਾਖਲ ਹੋ ਜਾਂਦਾ ਹਾਂ ਤੇ ਸਾਈਂ ਦੇ ਨਾਮ ਮੇਰੀ ਓਟ ਬਣ ਜਾਂਦਾ ਹੈ।
Fareedkot Teekaਸੋ ਘਰ, ਭਾਵ ਪਰਮੇਸਰ ਦਾ ਸਰੂਪ (ਲਧਾ) ਲਭਾ, ਭਾਵ ਪਾਯਾ ਹੈ, ਪੁਨਾ ਤਿਸ ਸਹਜ ਸਰੂਪ ਮੇਂ (ਸਮਧਾ) ਸਮਾਇਆ ਹੂੰ, ਪੁਨਾਂ ਭੀ ਤਿਸ ਹਰੀ ਕੇ ਨਾਮ ਕਾ ਆਸਰਾ ਹੈ॥
Prof. Sahib Singhਉਸ ਨੂੰ ਘਰ (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ਤੇ ਪਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਮਧਾ = ਸਮਾ ਗਿਆ, ਲੀਨਤਾ ਹੋ ਗਈ। ਅਧਾਰਾ = ਆਸਰਾ।

SikhNet (Spanish)He encontrado ese Hogar en cuanto entro en Trance y Equilibrio, y el Nombre del Señor se ha vuelto lo Primordial para mí.

ਕਹੁ ਨਾਨਕ. ਸੁਖਿ ਮਾਣੇ ਰਲੀਆਂ; ਗੁਰ ਪੂਰੇ ਕੰਉ ਨਮਸਕਾਰਾ ॥੧॥

kahu naanak. sukh maane raleean; gur poore knau namasakaaraa |1| Ang 576

Sant Singh KhalsaSays Nanak, I enjoy peace and pleasure; I bow in reverence to the Perfect Guru. ||1||
Manmohan SinghSays Nanak, I enjoy peace and revelments and make obeisance unto me Perfect Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਰਾਮ ਤੇ ਮੌਜ ਬਹਾਰਾਂ ਮਾਣਦਾ ਅਤੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪੂਰਨ ਸ੍ਰੀ ਗੁਰੂ ਰਾਮਦਾਸ ਜੀ ਕੋ ਹਮਾਰੀ ਨਿਮਸਕਾਰ ਹੈ ਜਿਸ ਕੀ ਕ੍ਰਿਪਾ ਕਰ ਕੇ ਅਬ ਸੁਖੀ ਹੋ ਕਰ (ਰਲੀਆ) ਅਨੰਦ ਵਾ ਖੁਸੀਆਂ ਭੋਗਤੇ ਹੈਂ॥੧॥
Prof. Sahib Singhਨਾਨਕ ਆਖਦਾ ਹੈ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ ਜੋ ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਦਾ ਹੈ ॥੧॥

ਪਦ ਅਰਥ ਸੁਖਿ = ਆਨੰਦ ਨਾਲ। ਰਲੀਆਂ = ਖ਼ੁਸ਼ੀਆਂ। ਕੰਉ = ਨੂੰ ॥੧॥

SikhNet (Spanish)Dice Nanak, ahora gozo de Éxtasis y de Paz. Oh, ¡Hosanna a mi Perfecto Guru! (1)

ਸੁਣਿ ਸਜਣ ਜੀ; ਮੈਡੜੇ ਮੀਤਾ ਰਾਮ ॥

sun sajan jee; maiddarre meetaa raam | Ang 576

Sant Singh KhalsaListen, O my friend and companion
Manmohan SinghHear, O my friend and intimate.
Manmohan Singh (Punjabi)ਸੁਣ, ਹੇ ਮੇਰੇ ਮਿੱਤ੍ਰ ਤੇ ਬੇਲੀਆ!
Fareedkot Teekaਹੇ ਭਾਈ! ਮੇਰੇ ਮਨ ਤਨ ਕੇ ਮਿਤ੍ਰੋ ਸੁਨੋ॥
Prof. Sahib Singhਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ!

ਪਦ ਅਰਥ ਸਜਣ = ਹੇ ਸੱਜਣ! ਮੈਡੜੇ = ਮੇਰੇ।

SikhNet (Spanish)Escuchen, oh amigos y compañeros,

ਗੁਰਿ. ਮੰਤ੍ਰੁ ਸਬਦੁ ਸਚੁ; ਦੀਤਾ ਰਾਮ ॥

gur. mantru sabad sach; deetaa raam | Ang 576

Sant Singh Khalsa- the Guru has given the Mantra of the Shabad, the True Word of God.
Manmohan SinghThe Guru has counselled me to remember the True Name.
Manmohan Singh (Punjabi)ਗੁਰਾਂ ਨੇ ਮੈਨੂੰ ਸੱਚੇ ਨਾਮ ਦੇ ਸਿਮਰਨ ਕਰਨ ਦਾ ਮਸ਼ਵਰਾ ਦਿੱਤਾ ਹੈ।
Fareedkot Teekaਗੁਰੋਂ ਨੇ ਨਿਸਚੇ ਕਰ ਕੇ ਉਪਦੇਸ਼ ਰੂਪ ਮੰਤ੍ਰ ਦੀਆ ਹੈ॥
Prof. Sahib Singhਗੁਰੂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਸਬਦੁ ਸਚੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਸ਼ਬਦ।

SikhNet (Spanish)el Guru me ha bendecido con el Mantra del Shabd, la Palabra Verdadera de Dios.

ਸਚੁ ਸਬਦੁ ਧਿਆਇਆ. ਮੰਗਲੁ ਗਾਇਆ; ਚੂਕੇ ਮਨਹੁ ਅਦੇਸਾ ॥

sach sabad dhiaaeaa. mangal gaaeaa; chooke manahu adesaa | Ang 576

Sant Singh KhalsaMeditating on this True Shabad, I sing the songs of joy, and my mind is rid of anxiety.
Manmohan SinghMeditating on the True Name, my mind, anxieties are removed and I sing the song of joy.
Manmohan Singh (Punjabi)ਸਤਿਨਾਮ ਦਾ ਭਜਨ ਕਰਨ ਨਾਲ ਮੇਰੇ ਚਿੱਤ ਦੇ ਫਿਕਰ ਦੂਰ ਹੋ ਗਏ ਹਨ ਤੇ ਮੈਂ ਖੁਸ਼ੀ ਦਾ ਗੀਤ ਗਾਉਂਦਾ ਹਾਂ।
Fareedkot Teekaਸਚ ਰੂਪ ਸ਼ਬਦ ਜੋ ਬ੍ਰਹਮ ਹੈ ਤਿਸ ਕਾ ਮਨ ਕਰ ਕੇ ਧਿਆਨ ਕੀਆ, ਤਿਸ ਕਾ ਮੰਗਲ ਰੂਪ ਜਸ ਬਾਨੀ ਸੇ ਗਾਇਆ ਹੈ, ਤਿਸ ਕਰ ਕੇ ਮਨ ਕੇ (ਸੰਸੇ) ਅਸੰਭਾਵ ਨਾ ਚਿੰਤਾ ਆਦ ਬਿਕਾਰ (ਚੂਕੇ) ਨਿਵਰਤ ਹੂਏ ਹੈਂ॥
Prof. Sahib Singhਜਿਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਇਆ ਹੈ ਤੇ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਸਦਾ) ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ।

ਪਦ ਅਰਥ ਮੰਗਲੁ = ਸਿਫ਼ਤ-ਸਾਲਾਹ ਦਾ ਗੀਤ। ਮਨਹੁ = ਮਨ ਤੋਂ। ਅਦੇਸਾ = ਚਿੰਤਾ-ਫ਼ਿਕਰ।

SikhNet (Spanish)Meditando en este Shabd Verdadero, entono la Melodía de Dicha y en mi interior la ansiedad ha sido erradicada.

ਸੋ ਪ੍ਰਭੁ ਪਾਇਆ. ਕਤਹਿ ਨ ਜਾਇਆ; ਸਦਾ ਸਦਾ ਸੰਗਿ ਬੈਸਾ ॥

so prabh paaeaa. kateh na jaaeaa; sadaa sadaa sang baisaa | Ang 576

Sant Singh KhalsaI have found God, who never leaves; forever and ever, He sits with me.
Manmohan SinghI have found the Lord, who goes no where and ever, ever sits with me.
Manmohan Singh (Punjabi)ਮੈਂ ਉਸ ਸੁਆਮੀ ਨੂੰ ਪਾ ਲਿਆ ਹੈ, ਜੋ ਕਿਧਰੇ ਨਹੀਂ ਜਾਂਦਾ ਤੇ ਹਮੇਸ਼ਾਂ, ਹਮੇਸ਼ਾਂ ਮੇਰੇ ਨਾਲ ਬਹਿੰਦਾ ਹੈ।
Fareedkot Teekaਸੋ ਪ੍ਰਭ ਸਦਾ ਹੈ, ਭਾਵ ਨਿਤ ਹੈ ਔਰ ਸਦਾ ਹੀ ਜੀਵ ਕੇ ਸੰਗ ਬੈਸਾ ਕਹੀਏ ਇਸਥਿਤ ਹੈ, ਸੋ ਐਸਾ ਪ੍ਰਭੂ ਮੈਨੇ ਪਾਇਆ ਹੈ, ਜੋ ਕਿਤੇ ਜਾਤਾ ਆਵਤਾ ਨਹੀਂ॥
Prof. Sahib Singhਇੰਜ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਕਤਹਿ = ਕਿਸੇ ਭੀ ਹੋਰ ਥਾਂ। ਸੰਗਿ = (ਪ੍ਰਭੂ ਦੇ) ਨਾਲ। ਬੈਸਾ = ਬੈਠਾ ਰਹਿੰਦਾ ਹੈ, ਟਿਕਿਆ ਰਹਿੰਦਾ ਹੈ।

SikhNet (Spanish)He encontrado a Dios, Quien nunca se va y para siempre vive en mí.

ਪ੍ਰਭ ਜੀ ਭਾਣਾ. ਸਚਾ ਮਾਣਾ; ਪ੍ਰਭਿ ਹਰਿ ਧਨੁ ਸਹਜੇ ਦੀਤਾ ॥

prabh jee bhaanaa. sachaa maanaa; prabh har dhan sahaje deetaa | Ang 576

Sant Singh KhalsaOne who is pleasing to God receives true honor. The Lord God blesses him with wealth.
Manmohan SinghHe who is pleasing to the venerable Lord, obtains true honour, him, the Lord spontaneously blesses with the wealth of His Name.
Manmohan Singh (Punjabi)ਜੋ ਪੂਜਯ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਸੱਚੀ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਪ੍ਰਭੂ ਸੁੱਤੇ ਸਿੱਧ ਹੀ ਆਪਣੇ ਨਾਮ ਦੀ ਦੌਲਤ ਪ੍ਰਦਾਨ ਕਰਦਾ ਹੈ।
Fareedkot Teekaਜੋ ਆਪ ਪ੍ਰਭੂ ਕੋ (ਭਾਣਾ) ਭਾਇਆ ਹੈ, ਤਿਸੀ ਨੇ ਸਚੇ ਅਨੰਦ ਕੋ (ਮਾਣਾ) ਭੋਗਿਆ ਹੈ, ਤਿਸੀ ਕੋ ਤੁਝ ਪ੍ਰਭੂ ਨੇ ਹਰ ਪ੍ਰਕਾਰ, ਭਾਵ ਦੇਵੀ ਸੰਪਤੀ ਰੂਪ ਧਨ ਸ੍ਵਭਾਵਿਕ ਹੀ ਦੀਆ ਹੈ॥
Prof. Sahib Singhਏਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਤੇ ਪਰਮਾਤਮਾ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾਣ ਵਾਲਾ ਨਾਮ-ਧਨ ਬਖ਼ਸ਼ਦਾ ਹੈ।

ਪਦ ਅਰਥ ਪ੍ਰਭ ਭਾਣਾ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਪ੍ਰਭਿ = ਪ੍ਰਭੂ ਨੇ। ਸਹਜੇ = ਆਤਮਕ ਅਡੋਲਤਾ ਵਿਚ (ਟਿਕਾ ਕੇ)।

SikhNet (Spanish)Quien está complaciendo al Señor recibe el Verdadero Honor y el Señor Dios lo bendice con la Riqueza de Su Nombre.

ਕਹੁ ਨਾਨਕ. ਤਿਸੁ ਜਨ ਬਲਿਹਾਰੀ; ਤੇਰਾ ਦਾਨੁ ਸਭਨੀ ਹੈ ਲੀਤਾ ॥੨॥

kahu naanak. tis jan balihaaree; teraa daan sabhanee hai leetaa |2| Ang 577

Sant Singh KhalsaSays Nanak, I am a sacrifice to such a humble being. O Lord, You bless all with Your bountiful blessings. ||2||
Manmohan SinghSays Nanak, unto such a person, I am a sacrifice. Thou, O Lord, blesseth all with thine bounties.
Manmohan Singh (Punjabi)ਗੁਰੂ ਜੀ ਆਖਦੇ ਹਨ, ਐਹੋ ਜਿਹੇ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਤੂੰ, ਹੇ ਸਾਈਂ! ਸਾਰਿਆਂ ਨੂੰ ਦਾਤਾਂ ਬਖਸ਼ਦਾ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਮਹਾਤਮਾਂ ਸੇ ਤੇਰਾ ਨਾਮ ਦਾਨ ਸਭ ਜਗ੍ਯਾਸੂਓਂ ਨੇ ਲੀਆ ਹੈ ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥੨॥
Prof. Sahib Singhਨਾਨਕ ਆਖਦਾ ਹੈ- ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ। ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ॥੨॥

ਪਦ ਅਰਥ ਬਲਿਹਾਰੀ = ਸਦਕੇ। ਸਭਨੀ = ਹੋਰ ਸਭ ਜੀਵਾਂ ਨੇ ॥੨॥

SikhNet (Spanish)Dice Nanak, ofrezco mi ser en sacrificio a Ti, oh Dios, que con Tus Bondades bendices a todos. (2)

ਤਉ ਭਾਣਾ; ਤਾਂ ਤ੍ਰਿਪਤਿ ਅਘਾਏ ਰਾਮ ॥

tau bhaanaa; taan tripat aghaae raam | Ang 577

Sant Singh KhalsaWhen it pleases You, then I am satisfied and satiated.
Manmohan SinghWhen it so pleaseth Thee, O Lord, then am I sated and satiated.
Manmohan Singh (Punjabi)ਜਦ ਮੈਨੂੰ ਐਸ ਤਰ੍ਹਾਂ ਚੰਗਾ ਲੱਗਦਾ, ਤਾਂ ਮੈਂ ਰੱਜ ਅਤੇ ਧ੍ਰਾਮ ਜਾਂਦਾ ਹਾਂ, ਹੇ ਸੁਆਮੀ!
Fareedkot Teekaਹੇ ਰਾਮ! ਜਬ ਤੇਰਾ (ਭਾਣਾ) ਹੁਕਮ ਹੂਆ, ਤਬ ਹਮ ਤਨ ਮਨ ਕਰ ਕੇ ਤ੍ਰਿਪਤ ਹੋਏ ਹੈਂ॥
Prof. Sahib Singhਜੇ ਤੇਰੀ ਰਜ਼ਾ ਹੋਵੇ ਤਾਂ ਜੀਵ (ਗੁਰੂ ਦੀ ਸਰਨ ਪੈ ਕੇ, ਮਾਇਆ ਦੀ ਭੁੱਖ ਵਲੋਂ) ਪੂਰੇ ਤੌਰ ਤੇ ਰੱਜ ਜਾਂਦਾ ਹੈ,

ਪਦ ਅਰਥ ਭਉ ਭਾਣਾ = (ਜੇ) ਤੈਨੂੰ ਚੰਗਾ ਲੱਗੇ, ਜੇ ਤੇਰੀ ਰਜ਼ਾ ਹੋਵੇ। ਅਘਾਏ = ਰੱਜ ਜਾਂਦਾ ਹੈ।

SikhNet (Spanish)Cuando así es Tu Voluntad, estamos en Paz, la mente es confortada y la sed calmada.

ਮਨੁ ਥੀਆ ਠੰਢਾ; ਸਭ ਤ੍ਰਿਸਨ ਬੁਝਾਏ ਰਾਮ ॥

man theea tthandtaa; sabh trisan bujhaae raam | Ang 577

Sant Singh KhalsaMy mind is soothed and calmed, and all my thirst is quenched.
Manmohan SinghMy soul is pacified and all my thirst is quenched.
Manmohan Singh (Punjabi)ਮੇਰੀ ਆਤਮਾ ਸ਼ਾਂਤ ਹੋ ਗਈ ਹੈ ਅਤੇ ਮੇਰੀ ਸਾਰੀ ਪਿਆਸ ਬੁੱਝ ਗਈ ਹੈ।
Fareedkot Teekaਔ ਸਭ ਤ੍ਰਿਸਨਾ ਕੋ ਬੁਝਾਇ ਕਰ ਕੇ ਹਮਾਰਾ ਮਨ ਸਾਂਤ ਹੂਆ ਹੈ॥
Prof. Sahib Singhਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।

ਪਦ ਅਰਥ ਠੰਢਾ = ਸ਼ਾਂਤ। ਤ੍ਰਿਸਨ = ਮਾਇਆ ਦੀ ਪਿਆਸ।

SikhNet (Spanish)Soy bendecido con el Gran Tesoro del Nombre del Señor.

ਮਨੁ ਥੀਆ ਠੰਢਾ. ਚੂਕੀ ਡੰਝਾ; ਪਾਇਆ ਬਹੁਤੁ ਖਜਾਨਾ ॥

man theea tthandtaa. chookee ddanjhaa; paaeaa bahut khajaanaa | Ang 577

Sant Singh KhalsaMy mind is soothed and calmed, the burning has ceased, and I have found so many treasures.
Manmohan SinghMy mind has become peaceful, the burning has ceased and I have obtained a valuable treasure.
Manmohan Singh (Punjabi)ਮੇਰਾ ਚਿੱਤ ਸ਼ਾਂਤ ਹੋ ਗਿਆ ਹੈ, ਜੱਲਣ ਬੁੱਝ ਗਈ ਹੈ ਤੇ ਮੈਨੂੰ ਭਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।
Fareedkot Teekaਹੇ ਹਰਿ! ਤੇਰੇ ਮਿਲਨੇ ਸੇ ਸਭ ਪ੍ਰਕਾਰ ਕੀ ਅਗਨੀ ਸੇ ਰਹਿਤ ਮਨ ਸਾਂਤ ਹੂਆ ਹੈ। ਇਸ ਸੇ (ਡੰਝਾ) ਜਲਨਤਾ ਵਾ ਚਾਹਿ ਬੁਝ ਗਈ ਹੈ ਔਰ ਬਹੁਤ ਪ੍ਰਕਾਰ ਗੁਣੋਂ ਕਾ ਖਜਾਨਾ ਪਾਯਾ ਹੈ॥
Prof. Sahib Singhਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ (ਵੱਡਾ ਨਾਮ-) ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਡੰਝਾ = ਭੜਕੀ, ਕਦੇ ਨਾਹ ਮੁੱਕਣ ਵਾਲੀ ਪਿਆਸ।

SikhNet (Spanish)Todos los sirvientes y discípulos del Señor participan de Él;

ਸਿਖ ਸੇਵਕ ਸਭਿ ਭੁੰਚਣ ਲਗੇ; ਹੰਉ ਸਤਗੁਰ ਕੈ ਕੁਰਬਾਨਾ ॥

sikh sevak sabh bhunchan lage; hnau satagur kai kurabaanaa | Ang 577

Sant Singh KhalsaAll the Sikhs and servants partake of them; I am a sacrifice to my True Guru.
Manmohan SinghAll the disciples and servants of the Guru partake of it and I am a sacrifice unto my True Guru.
Manmohan Singh (Punjabi)ਗੁਰਾਂ ਦੇ ਸਾਰੇ ਸ਼ਿਸ਼ ਅਤੇ ਦਾਸ ਇਸ ਨੂੰ ਛਕਦੇ ਹਨ। ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਵੰਞਦਾ ਹਾਂ।
Fareedkot Teekaਮੇਰੀ ਤੋ ਕਯਾ ਕਹਨੀ ਹੈ ਮੇਰੇ ਸਭ ਸਿਖ ਸੇਵਕ ਆਤਮ ਅਨੰਦ ਕੋ ਭੋਗਨੇ ਲਗੇ ਹੈਂ, ਇਸ ਸੇ ਮੈਂ ਸਤਿਗੁਰੋਂ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਸਤਿਗੁਰੂ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ,

ਪਦ ਅਰਥ ਸਭਿ = ਸਾਰੇ। ਭੁੰਚਣ ਲਗੇ = ਖਾਣ ਲੱਗ ਪੈਂਦੇ ਹਨ। ਹੰਉ = ਮੈਂ। ਕੈ ਕੁਰਬਾਨਾ = ਤੋਂ ਸਦਕੇ।

SikhNet (Spanish)oh, ¡me postro reverente ante el Guru! Me vuelvo intrépido,

ਨਿਰਭਉ ਭਏ. ਖਸਮ ਰੰਗਿ ਰਾਤੇ; ਜਮ ਕੀ ਤ੍ਰਾਸ ਬੁਝਾਏ ॥

nirbhau bhe. khasam rang raate; jam kee traas bujhaae | Ang 577

Sant Singh KhalsaI have become fearless, imbued with the Love of my Lord Master, and I have shaken off the fear of death.
Manmohan SinghBeing imbued with the love of the by shaking off the fear of death.
Manmohan Singh (Punjabi)ਕੰਤ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਮੈਂ ਮੌਤ ਦਾ ਤ੍ਰਾਹ ਦੂਰ ਕਰ ਕੇ ਨਿੱਡਰ ਹੋ ਗਿਆ ਹਾਂ।
Fareedkot Teekaਹੇ ਸ੍ਵਾਮੀ! ਆਪ ਕੇ (ਰੰਗਿ) ਪ੍ਰੇਮ ਮੇਂ ਰਤੇ ਹੂਏ ਜਮ ਕੀ ਤ੍ਰਾਸ ਕੋ ਬੁਝਾਇ ਕਰ ਕੇ ਅਬ ਹਮ ਭੈ ਸੇ ਰਹਿਤ ਹੂਏ ਹੈਂ॥
Prof. Sahib Singhਤੇ ਇੰਜ (ਸਹਮਾਂ ਵਲੋਂ) ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਤ੍ਰਾਸ = ਸਹਜ, ਡਰ।

SikhNet (Spanish)estoy imbuido en el Amor del Señor y el miedo a la muerte no me aterroriza más.

ਨਾਨਕ ਦਾਸੁ. ਸਦਾ ਸੰਗਿ ਸੇਵਕੁ; ਤੇਰੀ ਭਗਤਿ ਕਰੰਉ ਲਿਵ ਲਾਏ ॥੩॥

naanak daas. sadaa sang sevak; teree bhagat karnau liv laae |3| Ang 577

Sant Singh KhalsaSlave Nanak, Your humble servant, lovingly embraces Your meditation; O Lord, be with me always. ||3||
Manmohan SinghSlave Nanak, loving embraces Thy meditation, O Lord. Thou ever keepest the company of Thy attendant.
Manmohan Singh (Punjabi)ਗੋਲਾ ਨਾਨਕ ਪਿਆਰ ਨਾਲ ਤੇਰੀ ਇਬਾਦਤ ਕਰਦਾ ਹੈ, ਹੇ ਪ੍ਰਭੂ! ਆਪਣੇ ਟਹਿਲੂਏ ਦੇ ਤੂੰ ਸਦੀਵ ਹੀ ਅੰਗ ਸੰਗ ਰਹਿੰਦਾ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਸਦਾ ਸੇਵਕ ਤੇਰੇ ਸੰਗ ਹੂੰ ਔ ਬਿਰਤੀ ਲਗਾਇ ਕਰ ਤੇਰੀ ਭਗਤੀ ਕਰਤਾ ਹੂੰ॥
Prof. Sahib Singhਨਾਨਕ ਆਖਦਾ ਹੈ ਕਿ (ਹੇ ਪ੍ਰਭੂ! ਮੇਹਰ ਕਰ, ਮੈਂ) ਦਾਸ (ਗੁਰੂ ਦੇ) ਚਰਨਾਂ ਵਿਚ ਟਿਕਿਆ ਰਹਾਂ, (ਗੁਰੂ ਦਾ) ਸੇਵਕ ਬਣਿਆ ਰਹਾਂ, ਤੇ, ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ ॥੩॥

ਪਦ ਅਰਥ ਸੰਗਿ = ਨਾਲ। ਕਰੰਉ = ਮੈਂ ਕਰਾਂ। ਲਾਏ = ਲਾਇ, ਲਾ ਕੇ ॥੩॥

SikhNet (Spanish)Nanak es siempre Tu Esclavo, oh Señor, y entonado en Ti, Te alaba en Adoración. (3)

ਪੂਰੀ ਆਸਾ ਜੀ; ਮਨਸਾ ਮੇਰੇ ਰਾਮ ॥

pooree aasaa jee; manasaa mere raam | Ang 577

Sant Singh KhalsaMy hopes and desires have been fulfilled, O my Lord.
Manmohan SinghO Lord, my hopes and desires have been fulfilled.
Manmohan Singh (Punjabi)ਹੇ ਪ੍ਰਭੂ! ਮੇਰੀਆਂ ਉਮੈਦਾਂ ਅਤੇ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਮੇਰੇ ਰਾਮ! ਮੇਰੀ ਆਸਾ ਮਨਸਾ ਸਭ ਪੂਰੀ ਹੋ ਗਈ ਹੈ॥
Prof. Sahib Singhਹੇ ਪ੍ਰਭੂ ਜੀ! (ਤੇਰੀ ਮੇਹਰ ਨਾਲ ਮੇਰੀ ਹਰੇਕ) ਆਸ ਤੇ ਕਾਮਨਾ ਪੂਰੀ ਹੋ ਗਈ ਹੈ।

ਪਦ ਅਰਥ ਜੀ = ਹੇ ਪ੍ਰਭੂ ਜੀ! ਮਨਸਾ = ਮਨ ਦੀ ਕਾਮਨਾ {मनीषा}।

SikhNet (Spanish)Mis esperanzas y deseos se han cumplido; oh Señor mío, no tengo virtudes, pues las Virtudes son Tuyas.

ਮੋਹਿ ਨਿਰਗੁਣ ਜੀਉ; ਸਭਿ ਗੁਣ ਤੇਰੇ ਰਾਮ ॥

mohi niragun jeeo; sabh gun tere raam | Ang 577

Sant Singh KhalsaI am worthless, without virtue; all virtues are Yours, O Lord.
Manmohan SinghO Sire, I am without merits, all the merits are Thine.
Manmohan Singh (Punjabi)ਹੇ ਮਹਾਰਾਜ! ਮੈਂ ਨੇਕੀਆਂ ਵਿਹੂਣ ਹਾਂ, ਸਾਰੀਆਂ ਨੇਕੀਆਂ ਤੇਰੀਆਂ ਹੀ ਹਨ।
Fareedkot Teekaਮੈਂ ਨਿਰਗੁਣ ਹੂੰ ਔ ਤੇਰੇ ਮੇਂ ਹੀ ਸਭ ਗੁਣ ਹੈਂ॥
Prof. Sahib Singhਹੇ ਪ੍ਰਭੂ ਜੀ! ਮੈਂ ਗੁਣ-ਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ।

ਪਦ ਅਰਥ ਮੋਹਿ = ਮੈਂ। ਜੀਉ = ਹੇ ਪ੍ਰਭੂ ਜੀ! ਸਭਿ = ਸਾਰੇ।

SikhNet (Spanish)Todos los Méritos son Tuyos, oh Maestro, ¿cómo Te puedo alabar?

ਸਭਿ ਗੁਣ ਤੇਰੇ. ਠਾਕੁਰ ਮੇਰੇ; ਕਿਤੁ ਮੁਖਿ ਤੁਧੁ ਸਾਲਾਹੀ ॥

sabh gun tere. tthaakur mere; kit mukh tudh saalaahee | Ang 577

Sant Singh KhalsaAll virtues are Yours, O my Lord and Master; with what mouth should I praise You?
Manmohan SinghThou hast all the merits, O my Lord, with what mouth should I praise Thee?
Manmohan Singh (Punjabi)ਸਾਰੀਆਂ ਖੂਬੀਆਂ ਤੇਰੇ ਵਿੱਚ ਹਨ, ਹੇ ਮੈਂਡੇ ਪ੍ਰਭੂ! ਮੈਂ ਕਿਹੜੇ ਮੂੰਹ ਨਾਲ ਤੇਰੀ ਤਾਰੀਫ ਕਰਾਂ?
Fareedkot Teekaਹੇ ਮੇਰੇ ਠਾਕੁਰ! ਤੇਰੇ ਮੇਂ ਸਭ ਗੁਣ ਹੈਂ, ਮੈਂ ਕਿਸ ਮੁਖ ਕਰ ਤੇਰੀ ਸਲਾਹਨਾ ਕਰੂੰ॥
Prof. Sahib Singhਤੇਰੇ ਅੰਦਰ ਸਾਰੇ ਹੀ ਗੁਣ ਹਨ, ਹੇ ਮੇਰੇ ਮਾਲਕ! ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ?

ਪਦ ਅਰਥ ਠਾਕੁਰ ਮੇਰੇ = ਹੇ ਠਾਕੁਰ! ਕਿਤੁ = ਕਿਸ ਦੀ ਰਾਹੀਂ? ਮੁਖਿ = ਮੂੰਹ ਨਾਲ। ਕਿਤੁ ਮੁਖਿ = ਕਿਸ ਮੂੰਹ ਨਾਲ? ਸਾਲਾਹੀ = ਸਾਲਾਹੀਂ, ਮੈਂ ਉਸਤਤਿ ਕਰਾਂ।

SikhNet (Spanish)Sin tomar en cuenta el mérito o el demérito que pueda tener,

ਗੁਣੁ ਅਵਗੁਣੁ ਮੇਰਾ. ਕਿਛੁ ਨ ਬੀਚਾਰਿਆ; ਬਖਸਿ ਲੀਆ ਖਿਨ ਮਾਹੀ ॥

gun avagun meraa. kichh na beechaariaa; bakhas leea khin maahee | Ang 577

Sant Singh KhalsaYou did not consider my merits and demerits; you forgave me in an instant.
Manmohan SinghMine merits and demerits, Thou hast not considered at all and Thou hast pardoned me in a moment.
Manmohan Singh (Punjabi)ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਤੈਂ, ਉਕਾ ਹੀ ਧਿਆਨ ਨਹੀਂ ਦਿੱਤਾ। ਤੂੰ ਮੈਨੂੰ ਇਕ ਮੁਹਤ ਵਿੱਚ ਬਖਸ਼ ਲਿਆ ਹੈ।
Fareedkot Teekaਆਪ ਨੇ ਮੇਰੇ ਗੁਣ ਅਵਗੁਣੋਂ ਕਾ ਕੁਛ ਭੀ ਬਿਚਾਰ ਨਹੀਂ ਕੀਆ, ਏਕ ਖਿਨ ਮੇਂ ਮੇਰੇ ਕੋ ਬਖਸ ਲੀਆ ਹੈ॥
Prof. Sahib Singhਤੂੰ ਮੇਰਾ ਕੋਈ ਗੁਣ ਜਾਂ ਔਗੁਣ ਨਾ ਦੇਖ ਕੇ ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿਤੀ,

ਪਦ ਅਰਥ ਖਿਨ ਮਾਹੀ = ਇਕ ਛਿਨ ਵਿਚ।

SikhNet (Spanish)cubres todas mis deficiencias y en un instante soy bendecido con los Nueve Tesoros de Tu Nombre.

ਨਉ ਨਿਧਿ ਪਾਈ ਵਜੀ ਵਾਧਾਈ; ਵਾਜੇ ਅਨਹਦ ਤੂਰੇ ॥

nau nidh paaee vajee vaadhaaee; vaaje anahad toore | Ang 577

Sant Singh KhalsaI have obtained the nine treasures, congratulations are pouring in, and the unstruck melody resounds.
Manmohan SinghI have obtained the nine treasure and congratulations resound and unstruck trumpets. ring (with me).
Manmohan Singh (Punjabi)ਮੈਂ ਨੌ ਖਜਾਨੇ ਪਾ ਲਏ ਹਨ, ਤੁਰਮ (ਬਿਗਲ) ਮੁਬਾਰਕਾਂ ਗੂੰਜ ਰਹੀਆਂ ਹਨ ਅਤੇ ਬਿਨਾ ਬਜਾਏ ਤੁਰਮ ਵੱਜ ਰਹੇ ਹਨ।
Fareedkot Teekaਅਬ ਹਮ ਨੇ ਨਉਨਿਧਿ ਰੂਪ ਭਗਤੀ ਪਾਈ ਹੈ, ਇਸ ਸੇ (ਵਧਾਈ) ਖੁਸੀ (ਵਜੀ) ਪ੍ਰਗਟੀ ਹੈ ਪੁਨਾ (ਅਨਹਦ) ਏਕ ਰਸ ਅਹੰ ਬ੍ਰਹਮਾਸਮੀ ਉਚਾਰਣ ਰੂਪ (ਤੂਰੇ) ਬਾਜੇ ਬਜੇ ਹੈਂ॥
Prof. Sahib Singhਤੇ ਮੈਂ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ।

ਪਦ ਅਰਥ ਨਉ ਨਿਧਿ = (ਦੁਨੀਆ ਦੇ ਸਾਰੇ ਹੀ) ਨੌ ਖ਼ਜ਼ਾਨੇ। ਵਾਜੇ = ਵੱਜ ਪਏ ਹਨ। ਅਨਹਦ = ਇਕ-ਰਸ, ਬਿਨਾ ਵਜਾਇਆਂ। ਤੂਰੇ = ਵਾਜੇ।

SikhNet (Spanish)Estoy feliz y la Melodía Divina de Éxtasis resuena en mí,

ਕਹੁ ਨਾਨਕ. ਮੈ ਵਰੁ ਘਰਿ ਪਾਇਆ; ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥

kahu naanak. mai var ghar paaeaa; mere laathe jee sagal visoore |4|1| Ang 577

Sant Singh KhalsaSays Nanak, I have found my Husband Lord within my own home, and all my anxiety is forgotten. ||4||1||
Manmohan SinghSays Nanak, I have attained my Spouse at home, and all my anxieties are at an end.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਪਣੇ ਪਤੀ ਘਰ ਵਿੱਚ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਅੰਦੇਸ਼ੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਤੁਝ ਬਰ ਕੋ ਘਰ ਮੇਂ ਹੀ ਪਾਇਆ, ਮੇਰੇ ਜੀ, ਭਾਵ ਮਨ ਤੇ ਸਭ (ਵਿਸੂਰੇ) ਝੋਰੇ ਮਿਟ ਗਏ ਹੈਂ॥੪॥੧॥☬ਜਗ੍ਯਾਸੂਓਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਮੈਂ (ਪ੍ਰਭੂ) ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ ॥੪॥੧॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਵਿਸੂਰੇ = ਝੋਰੇ ॥੪॥੧॥

SikhNet (Spanish)dice Nanak, ahora que he logrado unirme a mi Esposo, todos mis sufrimientos se han esfumado. (4-1)
Answers quote the Granth verbatim with Ang citations. AI commentary is not Gurbani and not a religious ruling.