ੴ

ਸਿੱਖਬਾਣੀ · SikhBani

Ang 575

Sri Guru Granth Sahib · Raag Vadhans · 3 shabads, 35 lines
Translations
Shabad Guru Ramdas Ji Raag Vadhans continued from Ang 574

ਹਰਿ ਧਾਰਹੁ. ਹਰਿ ਧਾਰਹੁ ਕਿਰਪਾ; ਕਰਿ ਕਿਰਪਾ ਲੇਹੁ ਉਬਾਰੇ ਰਾਮ ॥

har dhaarahu. har dhaarahu kirapaa; kar kirapaa lehu ubaare raam |

Sant Singh KhalsaGrant Your Grace, grant Your Grace, O Lord, and save me.
Manmohan SinghShow mercy, O God, show mercy O God, and save me by Thine grace.
Manmohan Singh (Punjabi)ਰਹਿਮਤ ਧਾਰ, ਹੇ ਵਾਹਿਗੁਰੂ! ਰਹਿਮਤ ਧਾਰ ਹੇ ਵਾਹਿਗੁਰੂ! ਅਤੇ ਆਪਣੀ ਮਿਹਰ ਦੁਆਰਾ ਮੇਰਾ ਪਾਰ ਉਤਾਰਾ ਕਰ।
Fareedkot Teekaਹੇ ਹਰਿ! ਕਿਰਪਾ ਧਾਰਨ ਕਰੋ ਔਰ ਕਿਰਪਾ ਧਾਰਨ ਕਰ ਮੁਝ ਕੋ ਸੰਸਾਰ ਸਾਗਰ ਸੇ (ਉਬਾਰੇ) ਬਚਾਇ ਲੇਹੁ॥
Prof. Sahib Singhਹੇ ਹਰੀ ਕਿਰਪਾ ਕਰ! ਹੇ ਹਰੀ ਕਿਰਪਾ ਕਰ! (ਸਾਨੂੰ ਵਿਕਾਰਾਂ ਤੋਂ) ਬਚਾ ਲੈ।

ਪਦ ਅਰਥ ਹਰਿ = ਹੇ ਹਰੀ! ਲੇਹੁ ਉਬਾਰੇ = ਉਬਾਰਿ ਲੇਹੁ, (ਵਿਕਾਰਾਂ ਤੋਂ) ਬਚਾ ਲੈ।

SikhNet (Spanish)Oh Señor, concédeme Tu Gracia, concédeme Tu Gracia y sálvame por Misericordia.

ਹਮ ਪਾਪੀ. ਹਮ ਪਾਪੀ ਨਿਰਗੁਣ ਦੀਨ; ਤੁਮੑਾਰੇ ਰਾਮ ॥

ham paapee. ham paapee niragun deen; tumaare raam |

Sant Singh KhalsaI am a sinner, I am a worthless sinner, I am meek, but I am Yours, O Lord.
Manmohan SinghI am a sinner, I am a meritless sinner, but all the same, I am a meek slave of Thine.
Manmohan Singh (Punjabi)ਮੈਂ ਗੁਣਹਿਗਾਰ, ਮੈਂ ਗੁਣ ਵਿਹੂਣ ਗੁਣਹਿਗਾਰ ਹਾਂ, ਪ੍ਰੰਤੂ ਫਿਰ ਭੀ ਤੇਰਾ ਨਿਮਾਣਾ ਸੇਵਕ ਹਾਂ।
Fareedkot Teekaਕਿਉਂਕਿ ਹਮ ਦੀਨ ਪਾਪੀ ਨਿਰਗੁਣ ਤੁਮਾਰੇ ਦਾਸ ਹੈਂ॥
Prof. Sahib Singhਅਸੀਂ ਪਾਪੀ ਹਾਂ, ਅਸੀਂ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ।

ਪਦ ਅਰਥ ਨਿਰਗੁਣ = ਗੁਣ-ਹੀਨ। ਦੀਨ = ਆਜਿਜ਼, ਅਨਾਥ, ਗਰੀਬ, ਨਿਮਾਨਾ।

SikhNet (Spanish)Soy lo peor de lo peor, me encuentro privado de mérito, pero antes que nada, soy Tuyo, oh Señor.

ਹਮ ਪਾਪੀ ਨਿਰਗੁਣ ਦੀਨ ਤੁਮੑਾਰੇ; ਹਰਿ ਦੈਆਲ ਸਰਣਾਇਆ ॥

ham paapee niragun deen tumaare; har daiaal saranaaeaa |

Sant Singh KhalsaI am a worthless sinner, and I am meek, but I am Yours; I seek Your Sanctuary, O Merciful Lord.
Manmohan SinghMeritless sinner though I am I, Thy meek slave, seek thy refuge, O merciful God.
Manmohan Singh (Punjabi)ਭਾਵੇਂ ਮੈਂ ਗੁਣ-ਵਿਹੂਣ ਗੁਨਹਿਗਾਰ ਹਾਂ, ਮੈਂ ਤੇਰਾ ਮਸਕੀਨ ਗੋਲਾ ਤੇਰੀ ਪਨਾਹ ਲੋੜਦਾ ਹਾਂ, ਹੇ ਮਿਹਰਬਾਨ ਵਾਹਿਗੁਰੂ!
Fareedkot Teekaਹਮ ਪਾਪੀ ਨਿਰਗੁਣ ਤੁਮਾਰੇ ਦਾਸ ਹਾਂ ਔ ਹੇ ਦਿਆਲ ਹਰਿ! ਤੇਰੀ ਸਰਣ ਮੇਂ ਹਮਾਰਾ ਮਨ ਆਇਆ ਹੈ॥
Prof. Sahib Singhਅਸੀਂ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ; ਹੇ ਦਇਆ ਦੇ ਘਰ ਹਰੀ!

ਪਦ ਅਰਥ ਦੀਨ = ਆਜਿਜ਼, ਅਨਾਥ, ਗਰੀਬ, ਨਿਮਾਨਾ। ਦੈਆਲ = ਹੇ ਦਇਆ ਦੇ ਘਰ!

SikhNet (Spanish)Soy malvado y no tengo mérito, soy débil, pero soy Tuyo, sólo busco Tu Santuario, oh Señor de Misericordia.

ਤੂ ਦੁਖ ਭੰਜਨੁ ਸਰਬ ਸੁਖਦਾਤਾ; ਹਮ ਪਾਥਰ. ਤਰੇ ਤਰਾਇਆ ॥

too dukh bhanjan sarab sukhadaataa; ham paathar. tare taraaeaa |

Sant Singh KhalsaYou are the Destroyer of pain, the Giver of absolute peace; I am a stone - carry me across and save me.
Manmohan SinghThou art the Destroyer of pain, and the Giver of all-peace and I, a stone, can only be saved it thou savest me.
Manmohan Singh (Punjabi)ਤੂੰ ਪੀੜ ਨਾਸ-ਕਰਨਹਾਰ ਅਤੇ ਸਮੂਹ ਆਰਾਮ ਦੇਣ ਵਾਲਾ ਹੈਂ। ਮੈਂ ਪੱਥਰ ਕੇਵਲ ਤੇਰੇ ਬਚਾਇਆਂ ਹੀ ਬਚ ਸਕਦਾ ਹਾਂ।
Fareedkot Teekaਹੇ ਦੁਖ ਭੰਜਨ ਸਰਬ ਸੁਖ ਦਾਤਾ! ਹਮ ਪਾਰਥ ਹੈਂ ਪਰੰਤੂ ਤੇਰੇ ਨਾਮ ਰੂਪ ਨੌਕਾ ਸੇ ਤਰਾਏ ਹੂਏ ਤਰੇ ਹਾਂ; ਵਾ ਪੂਰਬ ਕਾਲ ਮੇਂ ਜੋ ਪਾਪੀ ਤਰੇ ਹੈਂ ਤੈਨੇ ਹੀ ਤਿਨ ਕੋ ਤਰਾਇਆ ਹੈ॥
Prof. Sahib Singhਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ। ਅਸੀਂ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ।

ਪਦ ਅਰਥ ਦੁਖ ਭੰਜਨੁ = ਦੁਖਾਂ ਦਾ ਨਾਸ ਕਰਨ ਵਾਲਾ। ਪਾਥਰ = ਕਠੋਰ-ਚਿੱਤ। ਤਰਾਇਆ = ਤੇਰੇ ਤਾਰੇ ਹੋਏ।

SikhNet (Spanish)Eres el Disipador del sufrimiento, el Dador de Éxtasis; tómame, así de pesado y denso, y llévame a través del mar de la existencia.

ਸਤਿਗੁਰ ਭੇਟਿ ਰਾਮ ਰਸੁ ਪਾਇਆ; ਜਨ ਨਾਨਕ. ਨਾਮਿ ਉਧਾਰੇ ॥

satigur bhett raam ras paaeaa; jan naanak. naam udhaare |

Sant Singh KhalsaMeeting the True Guru, servant Nanak has obtained the subtle essence of the Lord; through the Naam, the Name of the Lord, he is saved.
Manmohan SinghMeeting with the True Guru, slave Nanak, has obtained Lord's Nectar and is saved by remembering the Name.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਗੋਲੇ ਨਾਨਕ ਨੂੰ ਸਾਹਿਬ ਦਾ ਅੰਮ੍ਰਿਤ ਪ੍ਰਾਪਤ ਹੋਇਆ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਤਰ ਗਿਆ ਹੈ।
Fareedkot Teekaਹੇ ਰਾਮ! ਸਤਿਗੁਰੋਂ ਕੋ (ਭੇਟਿ) ਮਿਲ ਕਰ ਕੇ ਜਿਨੋਂ ਨੇ ਤੇਰੇ ਰਸ ਕੋ ਪਾਇਆ ਹੈ, ਹੇ ਨਾਮੀ! ਤਿਨੋਂ ਨੇ ਤੇਰੇ ਰਸ ਕੋ ਪ੍ਰਾਪਤਿ ਕਰ ਕੇ ਔਰ ਭੀ ਜੀਵ ਉਧਾਰੇ ਹੈਂ॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ।

ਪਦ ਅਰਥ ਸਤਿਗੁਰ ਭੇਟਿ = ਗੁਰੂ ਨੂੰ ਮਿਲ ਕੇ। ਨਾਮਿ = ਨਾਮ ਨੇ। ਉਧਾਰੇ = ਪਾਰ ਲੰਘਾ ਲਿਆ।

SikhNet (Spanish)Encontrándome con el Verdadero Guru, soy bendecido con la Esencia del Señor porque a través de Su Nombre soy emancipado.

ਹਰਿ ਧਾਰਹੁ ਹਰਿ ਧਾਰਹੁ ਕਿਰਪਾ; ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥

har dhaarahu har dhaarahu kirapaa; kar kirapaa lehu ubaare raam |4|4|

Sant Singh KhalsaGrant Your Grace, grant Your Grace, Lord, and save me. ||4||4||
Manmohan SinghShow mercy, O God, show mercy O God and save me by Thine grace.
Manmohan Singh (Punjabi)ਰਹਿਮਤ ਧਾਰ, ਹੇ ਵਾਹਿਗੁਰੂ, ਰਹਿਮਤ ਧਾਰ, ਹੇ ਵਾਹਿਗੁਰੂ ਅਤੇ ਆਪਣੀ ਮਿਹਰ ਦੁਆਰਾ ਮੇਰਾ ਪਾਰ ਉਤਾਰਾ ਕਰ।
Fareedkot Teekaਹੇ ਹਰੀ! ਕਿਰਪਾ ਧਾਰਨ ਕਰੋ ਔਰ ਕਿਰਪਾ ਕਰ ਕੇ ਸੰਸਾਰ ਕੇ ਦੁਖੋਂ ਸੇ ਬਚਾਇ ਲੇਵੋ॥੪॥੪॥
Prof. Sahib Singhਹੇ ਹਰੀ ਕਿਰਪਾ ਕਰ! ਹੇ ਹਰੀ ਕਿਰਪਾ ਕਰ! (ਸਾਨੂੰ ਵਿਕਾਰਾਂ ਤੋਂ) ਬਚਾ ਲੈ ॥੪॥੪॥

ਪਦ ਅਰਥ ਹਰਿ = ਹੇ ਹਰੀ! ਲੇਹੁ ਉਬਾਰੇ = ਉਬਾਰਿ ਲੇਹੁ, (ਵਿਕਾਰਾਂ ਤੋਂ) ਬਚਾ ਲੈ ॥੪॥੪॥

SikhNet (Spanish)Oh Señor, muéstrame Tu Compasión y sálvame con Tu Misericordia. (4-4)

Open this shabad (25 lines, Angs 574-575) →

Shabad Guru Ramdas Ji Raag Vadhans

ਵਡਹੰਸੁ ਮਹਲਾ ੪ ਘੋੜੀਆ ॥

vaddahans mahalaa 4 ghorreea |

Sant Singh KhalsaWadahans, Fourth Mehl, Ghorees ~ The Wedding Procession Songs:
Manmohan SinghWadhans 4th Guru. Paeans.
Manmohan Singh (Punjabi)ਵਡਹੰਸ ਚੌਥੀ ਪਾਤਿਸ਼ਾਹੀ। ਖੁਸ਼ੀ ਦੇ ਗੀਤ।
Fareedkot Teekaਜੈਸੇ ਬਿਆਹ ਮੇਂ ਇਸਤ੍ਰੀਆਂ ਘੋੜੀਆਂ ਨਾਮਕ ਗੀਤ ਗਾਉਤੀਆਂ ਹੈਂ, ਉਸੀ ਪ੍ਰਕਾਰ ਹਰਿ ਰੂਪ ਬਰ ਕੇ ਸਾਥ ਮਿਲਾਪ ਹੋਣੇ ਕੇ ਸਮੇਂ ਸਤਿਗੁਰੂ ਜੀ ਸਬਦ ਕਥਨ ਕਰਤੇ ਹੈਂ:
Prof. Sahib Singhਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਘੋੜੀਆਂ'।

ਪਦ ਅਰਥ ਘੋੜੀਆ = ਘੋੜੀਆਂ।

SikhNet (Spanish)Wadajans, Mejl Guru Ram Das, Cuarto Canal Divino, Gorjis. (La Canción de Boda)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੇਹ ਤੇਜਣਿ ਜੀ; ਰਾਮਿ ਉਪਾਈਆ ਰਾਮ ॥

deh tejan jee; raam upaaeea raam |

Sant Singh KhalsaThis body-horse was created by the Lord.
Manmohan SinghTrue body mare has been created by the Lord Master.
Manmohan Singh (Punjabi)ਸਰੀਰ ਦੀ ਘੋੜੀ ਸੁਆਮੀ ਮਾਲਕ ਨੇ ਰਚੀ ਹੈ।
Fareedkot Teekaਹੇ ਭਾਈ! ਇਹ ਜੋ ਮਨੁਖ ਦੇਹੀ ਰੂਪ (ਤੇਜਣਿ) ਘੋੜੀ ਰਾਮ ਨੇ ਉਤਪੰਨ ਕਰੀ ਹੈ॥
Prof. Sahib Singhਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ।

ਪਦ ਅਰਥ ਦੇਹ = ਸਰੀਰ, ਮਨੁੱਖਾ ਸਰੀਰ। ਤੇਜਣਿ = ਘੋੜੀ। ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈਆ = ਉਪਾਈ, ਪੈਦਾ ਕੀਤੀ ਹੈ।

SikhNet (Spanish)El cuerpo humano es el corcel creado por el Señor para galopar hasta Él.

ਧੰਨੁ ਮਾਣਸ ਜਨਮੁ; ਪੁੰਨਿ ਪਾਈਆ ਰਾਮ ॥

dhan maanas janam; pun paaeea raam |

Sant Singh KhalsaBlessed is human life, which is obtained by virtuous actions.
Manmohan SinghBlessed is the human life, which is attained through virtue.
Manmohan Singh (Punjabi)ਮੁਬਾਰਕ ਹੈ ਮਨੁੱਖੀ ਜੀਵਨ ਜੋ ਨੇਕੀ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
Fareedkot Teekaਇਹ ਮਾਨਸ ਜਨਮ ਕੀ ਦੇਹ ਧੰਨ ਹੈ ਔ ਪੁਨੋਂ ਸੇ ਪ੍ਰਾਪਤਿ ਹੂਈ ਹੈ॥
Prof. Sahib Singhਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ।

ਪਦ ਅਰਥ ਧੰਨੁ = ਭਾਗਾਂ ਵਾਲਾ। ਪੁੰਨਿ = ਚੰਗੀ ਕਿਸਮਤ ਨਾਲ। ਪਾਈਆ = ਪਾਈ ਹੈ, ਲੱਭੀ ਹੈ (ਇਹ ਦੇਹ)।

SikhNet (Spanish)Bendita, bendita es la forma humana que nos permite tener la Experiencia de Dios en esta vida.

ਮਾਣਸ ਜਨਮੁ. ਵਡ ਪੁੰਨੇ ਪਾਇਆ; ਦੇਹ ਸੁ ਕੰਚਨ ਚੰਗੜੀਆ ॥

maanas janam. vadd pune paaeaa; deh su kanchan changarreea |

Sant Singh KhalsaHuman life is obtained only by the most virtuous actions; this body is radiant and golden.
Manmohan SinghThe human life obtained by supreme merit and the said body is like the fine gold.
Manmohan Singh (Punjabi)ਮਨੁੱਖੀ ਜੀਵਨ ਵਿਸ਼ਾਲ ਨੇਕੀ ਦੁਆਰਾ ਪਾਇਆ ਜਾਂਦਾ ਹੈ। ਉਪਰੋਕਤ ਸਰੀਰ ਵਧੀਆ ਸੋਨੇ ਦੀ ਮਾਨੰਦ ਹੈ।
Fareedkot Teekaਇਹ ਮਾਨਸ ਜਨਮ ਬਡੇ ਪੁਨੋਂ ਕਰ ਕੇ ਪਾਇਆ ਹੈ, ਕਿਉਂਕਿ ਇਸ ਜਨਮ ਮੇਂ ਦੇਹ ਸੋਨੇ ਸੇ ਭੀ ਚੰਗੀ, ਭਾਵ ਅਮੋਲਕ ਹੈ॥
Prof. Sahib Singhਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ,

ਪਦ ਅਰਥ ਵਡ ਪੁੰਨੇ = ਵੱਡੀ ਕਿਸਮਤ ਨਾਲ। ਦੇਹ = ਕਾਂਇਆਂ। ਕੰਚਨ = ਸੋਨਾ।

SikhNet (Spanish)A través de la Virtud es glorificada con una piel dorada

ਗੁਰਮੁਖਿ. ਰੰਗੁ ਚਲੂਲਾ ਪਾਵੈ; ਹਰਿ ਹਰਿ ਹਰਿ ਨਵ ਰੰਗੜੀਆ ॥

guramukh. rang chaloolaa paavai; har har har nav rangarreea |

Sant Singh KhalsaThe Gurmukh is imbued with the deep red color of the poppy; he is imbued with the new color of the Lord's Name, Har, Har, Har.
Manmohan SinghBy Guru's grace the body attains the poppy flower like colour, and is imbued in the new colour of Lords God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਦੇਹ ਪੋਸਤ ਦੇ ਫੁੱਲ ਵਰਗਾ ਰੰਗ ਪ੍ਰਾਪਤ ਕਰ ਲੈਂਦੀ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।
Fareedkot Teekaਜਬ ਗੁਰਮੁਖ ਹਰਿ ਹਰਿ ਨਾਮ ਰੂਪ ਨਵੇਂ ਰੰਗ ਮੇਂ ਇਸ ਦੇਹ ਕੋ ਰੰਗਤਾ ਅਰਥਾਤ ਭਗਤੀ ਕਰਤਾ ਹੈ ਤਬ (ਚਲੂਲਾ) ਸਘਨ ਰੰਗ ਅਰਥਾਤ ਆਤਮਾ ਨੰਦ ਕੋ ਪ੍ਰਾਪਤ ਹੋਤਾ ਹੈ॥
Prof. Sahib Singhਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਚਲੂਲਾ = ਗੂੜ੍ਹਾ। ਨਵ ਰੰਗੜੀਆ = ਨਵੇਂ ਰੰਗ ਨਾਲ ਰੰਗੀ ਗਈ।

SikhNet (Spanish)y por la Gracia del Guru brilla como la flor de Lala, teñida con el siempre fresco color del Señor, Jar, Jar, Jar.

ਏਹ ਦੇਹ ਸੁ ਬਾਂਕੀ, ਜਿਤੁ ਹਰਿ ਜਾਪੀ; ਹਰਿ ਹਰਿ ਨਾਮਿ ਸੁਹਾਵੀਆ ॥

eeh deh su baankee, jit har jaapee; har har naam suhaaveea |

Sant Singh KhalsaThis body is so very beautiful; it chants the Name of the Lord, and it is adorned with the Name of the Lord, Har, Har.
Manmohan SinghVery beauteous is this body, which dwells on God and with the Lord God's Name, it is bedecked.
Manmohan Singh (Punjabi)ਬਹੁਤ ਸੁੰਦਰ ਹੈ ਇਹ ਸਰੀਰ ਜੋ ਹਰੀ ਨੂੰ ਸਿਮਰਦਾ ਹੈ। ਸੁਆਮੀ ਵਾਹਿਗੁਰੂ ਦੇ ਨਾਮ ਨਾਲ ਇਹ ਸਸ਼ੋਭਤ ਹੋ ਜਾਂਦਾ ਹੈ।
Fareedkot Teekaਏਹ ਦੇਹ (ਸੁ) ਸੁਸਟੂ (ਬਾਂਕੀ) ਸੁੰਦਰ, ਭਾਵ ਸੁਭ ਗੁਨੋਂ ਵਾਲੀ ਹੈ ਜਿਸਮੇਂ ਹਰਿ (ਜਾਪੀ) ਜਾਨਾ ਜਾਤਾ ਵਾ ਜਪੀਤਾ ਹੈ, ਤਾਂ ਤੇ ਸੋ ਦੇਹੀ ਹਰਿ ਹਰਿ ਨਾਮੀ ਕਰ ਕੇ ਸੁਭਾਇਮਾਨ ਹੈ॥
Prof. Sahib Singhਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ।

ਪਦ ਅਰਥ ਬਾਂਕੀ = ਸੋਹਣੀ। ਜਿਤੁ = ਜਿਸ ਦੀ ਬਰਕਤਿ ਨਾਲ। ਜਾਪੀ = ਜਾਪੀਂ, ਮੈਂ ਜਪ ਸਕਦਾ ਹਾਂ। ਨਾਮਿ = ਨਾਮ ਦੀ ਰਾਹੀਂ।

SikhNet (Spanish)Este cuerpo que contempla al Señor es Glorioso, embellecido por el Nombre del Señor, Jar, Jar.

ਵਡਭਾਗੀ ਪਾਈ ਨਾਮੁ ਸਖਾਈ; ਜਨ ਨਾਨਕ. ਰਾਮਿ ਉਪਾਈਆ ॥੧॥

vaddabhaagee paaee naam sakhaaee; jan naanak. raam upaaeea |1|

Sant Singh KhalsaBy great good fortune, the body is obtained; the Naam, the Name of the Lord, is its companion; O servant Nanak, the Lord has created it. ||1||
Manmohan SinghThrough the greatest good fortune, this body is obtained. The Lord's Name is its succourer and the Lord has created it, O slave Nanak.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਇਹ ਦੇਹ ਦੀ ਘੋੜੀ ਪਰਾਪਤ ਹੁੰਦੀ ਹੈ। ਸੁਆਮੀ ਦਾ ਨਾਮ ਇਸ ਦਾ ਸਹਾਇਕ ਹੈ। ਸੁਆਮੀ ਨੇ ਇਸ ਨੂੰ ਰਚਿਆ ਹੈ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਡੇ ਭਾਗੋਂ ਸੇ ਇਹ ਦੇਹੀ ਪਾਈ ਹੈ ਜਿਸ ਕਾ ਸਹਾਈ ਨਾਮ ਹੈ; ਅਰਥਾਤ ਜਿਸ ਦੇਹ ਮੇਂ ਨਾਮ ਜਪਨੇ ਸੇ ਸਹਾਇਤਾ ਕਰਤਾ ਹੈ, ਸੋ ਰਾਮ ਨੇ ਹੀ ਉਤਪੰਨ ਕਰੀ ਹੈ॥੧॥
Prof. Sahib Singhਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥

ਪਦ ਅਰਥ ਪਾਈ = ਲੱਭੀ (ਇਹ ਦੇਹ)। ਸਖਾਈ = ਸਾਥੀ ॥੧॥

* ਨੋਟ: ਘੋੜੀਆ = ਘੋੜੀਆਂ। ਜਦੋਂ ਲਾੜਾ ਘਰੋਂ ਵਿਆਹੁਣ ਤੁਰਦਾ ਹੈ, ਘੋੜੀ ਤੇ ਚੜ੍ਹਦਾ ਹੈ, ਤਦੋਂ ਉਸ ਦੀਆਂ ਭੈਣਾਂ ਘੋੜੀ ਦੀ ਵਾਗ ਫੜ ਕੇ ਗੀਤ ਗਾਂਦੀਆਂ ਹਨ। ਉਹ ਗੀਤ 'ਘੋੜੀਆਂ' ਅਖਵਾਂਦੇ ਹਨ। ਗੁਰੂ ਰਾਮਦਾਸ ਜੀ ਨੇ ਇਹ ਦੋ 'ਛੰਤ' ਉਹਨਾਂ ਗੀਤਾਂ 'ਘੋੜੀਆਂ' ਦੀ ਚਾਲ ਤੇ ਲਿਖੇ ਹਨ, ਤੇ, ਇਹਨਾਂ ਛੰਤਾਂ ਦਾ ਸਿਰਲੇਖ ਭੀ "ਘੋੜੀਆ" ਹੀ ਲਿਖਿਆ ਹੈ।

SikhNet (Spanish)Por buena fortuna el cuerpo es obtenido; el Naam, el Nombre del Señor es el Compañero, oh, dice el sirviente Nanak, el Señor lo ha creado. (1)

ਦੇਹ ਪਾਵਉ ਜੀਨੁ; ਬੁਝਿ ਚੰਗਾ ਰਾਮ ॥

deh paavau jeen; bujh changaa raam |

Sant Singh KhalsaI place the saddle on the body-horse, the saddle of realization of the Good Lord.
Manmohan SinghThe good Lord's meditation is the saddle, which I put on the body mare.
Manmohan Singh (Punjabi)ਸ੍ਰੇਸ਼ਟ ਸਾਹਿਬ ਦੇ ਸਿਮਰਨ ਦੀ ਕਾਠੀ ਮੈਂ ਸਰੀਰ ਦੀ ਘੋੜੀ ਉਤੇ ਪਾਉਂਦਾ ਹਾਂ।
Fareedkot Teekaਰਾਮ ਕੋ ਚੰਗਾ ਬੂਝਨਾ ਇਹੀ ਦੇਹ ਘੋੜੀ ਕੇ ਊਪਰ ਜੀਨ ਪਾਓ॥
Prof. Sahib Singhਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤ-ਸਾਲਾਹ ਦੀ) ਕਾਠੀ ਪਾਂਦਾ ਹਾਂ,

ਪਦ ਅਰਥ ਪਾਵਉ = ਪਾਵਉਂ, ਮੈਂ ਪਾਂਦਾ ਹਾਂ। ਜੀਨੁ = ਜੀਨ, ਕਾਠੀ। ਬੁਝਿ = ਸਮਝ ਕੇ, ਪਰਖ ਕੇ। ਚੰਗਾ = ਚੰਗਿਆਈਆਂ, ਗੁਣ।

SikhNet (Spanish)Deja que mi silla de montar sea conocer a mi buen Señor,

ਚੜਿ ਲੰਘਾ ਜੀ; ਬਿਖਮੁ ਭੁਇਅੰਗਾ ਰਾਮ ॥

charr langhaa jee; bikham bhueiangaa raam |

Sant Singh KhalsaRiding this horse, I cross over the terrifying world-ocean.
Manmohan SinghRiding this body mare, I cross the arduous world ocean.
Manmohan Singh (Punjabi)ਇਸ ਦੇਹ ਦੀ ਘੋੜੀ ਤੇ ਚੜ੍ਹ ਕੇ ਮੈਂ ਔਖੇ ਸੰਸਾਰ-ਸਮੁੰਦਰ ਤੋਂ ਪਾਰ ਹੁੰਦਾ ਹਾਂ।
Fareedkot Teekaਜਿਸ ਪਰ ਚਢ ਕਰ ਕੇ ਬਿਖਮ ਜੋ (ਭੁਇਅੰਗਾ) ਸਰਪ, ਭਾਵ ਕੁੰਡਲਾਕਾਰ ਸੰਸਾਰ ਹੈ ਤਿਸ ਕੋ ਲੰਘ ਜਾਊਂ॥
Prof. Sahib Singhਇੰਜ ਇਸ ਉਤੇ ਚੜ੍ਹ ਕੇ ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ।

ਪਦ ਅਰਥ ਚੜਿ = ਚੜ੍ਹ ਕੇ। ਲੰਘਾ = ਲੰਘਾਂ, ਮੈਂ ਲੰਘਦਾ ਹਾਂ। ਜੀ = ਹੇ ਭਾਈ! ਬਿਖਮੁ = ਔਖਾ। ਭੁਇਅੰਗਾ = ਸੰਸਾਰ-ਸਮੁੰਦਰ {ਭੁਇ = ਅੰਗ = ਧਰਤੀ ਦਾ ਅੰਗ}।

SikhNet (Spanish)y que cabalgando, el corcel de mi cuerpo, pueda atravesar el tormentoso mundo terrenal.

ਬਿਖਮੁ ਭੁਇਅੰਗਾ ਅਨਤ ਤਰੰਗਾ; ਗੁਰਮੁਖਿ ਪਾਰਿ ਲੰਘਾਏ ॥

bikham bhueiangaa anat tarangaa; guramukh paar langhaae |

Sant Singh KhalsaThe terrifying world-ocean is rocked by countless waves, but the Gurmukh is carried across.
Manmohan SinghThe difficult ocean has countless waves and the Supreme Guru, ferries the man across.
Manmohan Singh (Punjabi)ਕਠਨ ਸਮੁੰਦਰ ਵਿੱਚ ਅਣਗਿਣਤ ਹੀ ਲਹਿਰਾਂ ਹਨ। ਮੁੱਖੀ ਗੁਰਦੇਵ ਜੀ ਬੰਦੇ ਨੂੰ ਪਰਲੇ ਕੰਢੇ ਲਾਉਂਦੇ ਹਨ।
Fareedkot Teekaਜਿਸ ਮੇਂ ਤ੍ਰਿਸ਼ਨਾ ਆਦਿ ਅਨੇਕ ਤਰੰਗ ਹੈਂ ਐਸਾ ਜੋ ਕਠਨ ਕੁੰਡਲਾਕਾਰ ਸੰਸਾਰ ਸਮੁੰਦਰ ਹੈ, ਤਿਸ ਸੇ ਗੁਰਮੁਖ ਪਾਰ (ਲੰਘਾਏ) ਕੀਏ ਜਾਤੇ ਹੈਂ॥
Prof. Sahib Singhਕੋਈ ਵਿਰਲਾ ਹੀ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਬੇਅੰਤ ਲਹਿਰਾਂ ਵਾਲੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।

ਪਦ ਅਰਥ ਭੁਇਅੰਗਾ = ਸੰਸਾਰ-ਸਮੁੰਦਰ {ਭੁਇ = ਅੰਗ = ਧਰਤੀ ਦਾ ਅੰਗ}। ਅਨਤ ਤਰੰਗਾ = ਬੇਅੰਤ ਲਹਿਰਾਂ ਵਾਲਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)Tempestuoso es este mar de millones de olas y es a través del Guru que uno lo cruza.

ਹਰਿ ਬੋਹਿਥਿ ਚੜਿ. ਵਡਭਾਗੀ ਲੰਘੈ; ਗੁਰੁ ਖੇਵਟੁ ਸਬਦਿ ਤਰਾਏ ॥

har bohith charr. vaddabhaagee langhai; gur khevatt sabad taraae |

Sant Singh KhalsaEmbarking upon the boat of the Lord, the very fortunate ones cross over; the Guru, the Boatman, carries them across through the Word of the Shabad.
Manmohan SinghEmbarking on the Lord's ship, the fortunate ones cross over the with his hymns, Guru's the boatman, ferries across the mortals.
Manmohan Singh (Punjabi)ਸੁਆਮੀ ਦੇ ਜਹਾਜ਼ ਤੇ ਚੜ੍ਹ ਕੇ ਚੰਗੇ ਕਰਮਾਂ ਵਾਲੇ ਪਾਰ ਹੋ ਜਾਂਦੇ ਹਨ। ਗੁਰੂ, ਮਲਾਹ ਆਪਣੀ ਬਾਣੀ ਨਾਲ ਪ੍ਰਾਣੀਆਂ ਨੂੰ ਪਾਰ ਕਰ ਦਿੰਦਾ ਹੈ।
Fareedkot Teekaਪਰੰਤੂ ਸੋ ਵੱਡੇ ਭਾਗੋਂ ਵਾਲੇ ਹਰਿ ਨਾਮ ਜਹਾਜ ਪਰ ਚਢ ਕਰ ਕੇ ਪਾਰ ਹੂਏ ਹੈਂ, ਜੋ ਗੁਰੂ (ਖੇਵਟੁ) ਮਲਾਹ ਨੇ (ਸਬਦਿ) ਉਪਦੇਸ਼ ਦੇ ਕਰ ਪਾਰ ਕੀਏ ਹੈਂ॥
Prof. Sahib Singhਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਬੋਹਿਥਿ = ਜਹਾਜ਼ ਵਿਚ। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Afortunados son aquéllos que abordando el Barco del Señor, son llevados a través por el Guru,

ਅਨਦਿਨੁ ਹਰਿ ਰੰਗਿ, ਹਰਿ ਗੁਣ ਗਾਵੈ; ਹਰਿ ਰੰਗੀ ਹਰਿ ਰੰਗਾ ॥

anadin har rang, har gun gaavai; har rangee har rangaa |

Sant Singh KhalsaNight and day, imbued with the Lord's Love, singing the Glorious Praises of the Lord, the Lord's lover loves the Lord.
Manmohan SinghImbued with God's love, the God's lover, night and day, sings God's praise and becomes like. God.
Manmohan Singh (Punjabi)ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਵਾਹਿਗੁਰੂ ਦੇ ਪ੍ਰੇਮੀ, ਰਾਤ ਦਿਨ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਤੇ ਵਾਹਿਗੁਰੂ ਵਰਗਾ ਹੋ ਜਾਂਦਾ ਹੈ।
Fareedkot Teekaਰਾਤ ਦਿਨ ਹਰਿ ਕੇ ਪ੍ਰੇਮ ਮੇਂ ਹਰਿ ਕੇ ਗੁਣੋਂ ਕੋ ਗਾਇਨ ਕਰਤੇ ਹੈਂ ਔਰ (ਰੰਗੀ) ਆਨੰਦੀ ਹਰੀ ਮੇਂ ਜਿਨ ਕਾ ਮਨ ਹਰਿ ਪ੍ਰਕਾਰ ਸੇ ਰੰਗਾ ਹੈ॥
Prof. Sahib Singhਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,

ਪਦ ਅਰਥ ਰੰਗਿ = ਰੰਗ ਵਿਚ। ਅਨਦਿਨੁ = ਹਰ ਰੋਜ਼। ਰੰਗੀ = ਰੰਗ ਵਾਲਾ।

SikhNet (Spanish)el Barquero con los remos de la Palabra. Y así uno canta siempre la Alabanza del Señor imbuido en Su Amor,

ਜਨ ਨਾਨਕ. ਨਿਰਬਾਣ ਪਦੁ ਪਾਇਆ; ਹਰਿ ਉਤਮੁ ਹਰਿ ਪਦੁ ਚੰਗਾ ॥੨॥

jan naanak. nirabaan pad paaeaa; har utam har pad changaa |2|

Sant Singh KhalsaServant Nanak has obtained the state of Nirvaanaa, the state of ultimate goodness, the state of the Lord. ||2||
Manmohan SinghThe servant, O Nanak, has attained the state of emancipation, the Lord's commendable and sublime Divine state.
Manmohan Singh (Punjabi)ਦਾਸ ਨੇ, ਨਾਨਕ ਦੀ ਮੋਖਸ਼ ਦੀ ਪਦਵੀ ਪ੍ਰਾਪਤ ਕਰ ਲਈ ਹੈ, ਜੋ ਪ੍ਰਭੂ ਦੀ ਸ਼ਲਾਘਾ-ਯੋਗ ਤੇ ਸ੍ਰੇਸ਼ਟ ਰੂਹਾਨੀ ਪਦਵੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪੁਰਸੋਂ ਨੇ ਸਭ ਸੇ ਅਤੀ ਉਤਮ ਜੋ ਹਰਿ ਕਾ ਪਦ ਹੈ, ਸੋ ਨਿਰਬਾਣ ਪਦ ਪਾਇਆ ਹੈ॥੨॥☬ਜੋ ਕਹੈ ਕਿ ਇਸ ਦੇਹ ਘੋੜੀ ਕੀ ਲਗਾਮ ਕੌਨ ਹੈ? ਸੋ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ਤੇ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ॥੨॥

ਪਦ ਅਰਥ ਨਿਰਬਾਣ = ਵਾਸਨਾ-ਰਹਿਤ। ਪਦ = ਦਰਜਾ ॥੨॥

SikhNet (Spanish)y en ese Estado se vuelve como Dios. Uno obtiene el Estado de Nirvana; oh, ¡qué Glorioso es el Estado de Dios! (2)

ਕੜੀਆਲੁ ਮੁਖੇ; ਗੁਰਿ ਗਿਆਨੁ ਦ੍ਰਿੜਾਇਆ ਰਾਮ ॥

karreeaal mukhe; gur giaan drirraaeaa raam |

Sant Singh KhalsaFor a bridle in my mouth, the Guru has implanted spiritual wisdom within me.
Manmohan SinghIn place of the bridle in the mouth, the Guru has implanted gnosis within me.
Manmohan Singh (Punjabi)ਮੂੰਹ ਵਿੱਚ ਲਗਾਮ ਦੀ ਥਾਂ ਗੁਰਾਂ ਨੇ ਬ੍ਰਹਿਮ-ਵੀਚਾਰ ਮੇਰੇ ਅੰਦਰ ਪੱਕਾ ਕੀਤਾ ਹੈ।
Fareedkot Teekaਗੁਰੋਂ ਨੇ ਜੋ ਗ੍ਯਾਨ, ਭਾਵ ਉਪਦੇਸ਼ ਦੀਆ ਹੈ, ਸੋ ਏਸ ਦੇਹ ਰੂਪੀ ਘੋੜੀ ਕਾ ਲਗਾਮ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ, ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ।

ਪਦ ਅਰਥ ਕੜੀਆਲੁ = ਲਗਾਮ। ਮੁਖੇ = ਮੁਖਿ, (ਕਾਂਇਆਂ-ਘੋੜੀ ਦੇ) ਮੂੰਹ ਵਿਚ। ਗੁਰਿ = ਗੁਰੂ ਨੇ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ਹੈ।

SikhNet (Spanish)Deja que las riendas del corcel sean la Sabiduría del Guru, deja que el fuete sea el Amor del Señor.

ਤਨਿ ਪ੍ਰੇਮੁ ਹਰਿ; ਚਾਬਕੁ ਲਾਇਆ ਰਾਮ ॥

tan prem har; chaabak laaeaa raam |

Sant Singh KhalsaHe has applied the whip of the Lord's Love to my body.
Manmohan SinghHe has applied the whip of God's love to my body.
Manmohan Singh (Punjabi)ਉਨ੍ਹਾਂ ਨੇ ਵਾਹਿਗੁਰੂ ਦੀ ਪ੍ਰੀਤ ਦਾ ਕੋਰੜਾ ਮੇਰੀ ਦੇਹ ਨੂੰ ਮਾਰਿਆ ਹੈ।
Fareedkot Teekaਅਰ ਹਰੀ ਮੇਂ ਜੋ ਪ੍ਰੇਮ ਹੈ, ਸੋ ਘੋੜੀ ਕੇ ਸਰੀਰ ਮੇਂ ਚਾਬਕ ਲਗਾਇਆ ਹੈ, ਭਾਵ ਮਾਰਯਾ ਹੈ॥
Prof. Sahib Singhਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਜੋ (ਮਾਨੋ) ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ।

ਪਦ ਅਰਥ ਤਨਿ = ਸਰੀਰ ਵਿਚ, ਹਿਰਦੇ ਵਿਚ।

SikhNet (Spanish)Fuetea tu cuerpo con el Amor del Señor y así conquista tu ser mirando hacia Él.

ਤਨਿ ਪ੍ਰੇਮੁ. ਹਰਿ ਹਰਿ ਲਾਇ ਚਾਬਕੁ; ਮਨੁ ਜਿਣੈ ਗੁਰਮੁਖਿ ਜੀਤਿਆ ॥

tan prem. har har laae chaabak; man jinai guramukh jeetiaa |

Sant Singh KhalsaApplying the whip of the Lord's Love to his body, the Gurmukh conquers his mind, and wins the battle of life.
Manmohan SinghApplying the whip of the Lord's love to his body, the holy man conquers his mind and wins the battle.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਪ੍ਰੀਤ ਦਾ ਕੋਰੜਾ ਆਪਣੀ ਦੇਹ ਨੂੰ ਮਾਰ ਕੇ ਜਗਿਆਸੂ ਆਪਣੇ ਮਨੂਏ ਨੂੰ ਜਿੱਤ ਜੀਵਨ-ਸੰਗ੍ਰਾਮ ਵਿੱਚ ਫਤਿਹ ਪਾ ਲੈਂਦਾ ਹੈ।
Fareedkot Teekaਇਸ ਪ੍ਰਕਾਰ ਹਰਿ ਪ੍ਰਕਾਰ ਸੋ ਹਰੀ ਕੇ ਪ੍ਰੇਮ ਰੂਪੀ ਚਾਬਕ ਕੋ ਲਗਾਇ ਕਰ ਕੇ ਗ੍ਯਾਨ ਰੂਪ ਲਗਾਮ ਪਕੜ ਕਰ ਗੁਰਮੁਖੋਂ ਨੇ ਮਨ ਕੋ ਜੀਤ ਕਰ ਜਨਮ ਮਰਨ ਕੋ ਜੀਤ ਲਿਆ ਹੈ ਅਰਥਾਤ ਮੁਕਤ ਹੂਆ ਹੈ॥
Prof. Sahib Singhਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ।

ਪਦ ਅਰਥ ਤਨਿ = ਸਰੀਰ ਵਿਚ, ਹਿਰਦੇ ਵਿਚ। ਲਾਇ = ਲਾਂਦਾ ਹੈ। ਜਿਣੈ = ਜਿੱਤਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਜੀਤਿਆ = ਜਿੱਤਿਆ ਜਾ ਸਕਦਾ ਹੈ।

SikhNet (Spanish)Refina tu mente burda, obtén la Palabra y bebe el Néctar del Señor.

ਅਘੜੋ ਘੜਾਵੈ. ਸਬਦੁ ਪਾਵੈ; ਅਪਿਉ ਹਰਿ ਰਸੁ ਪੀਤਿਆ ॥

agharro gharraavai. sabad paavai; apiau har ras peetiaa |

Sant Singh KhalsaHe trains his untrained mind with the Word of the Shabad, and drinks in the rejuvenating essence of the Lord's Nectar.
Manmohan SinghHe trains his untrained mind with the Divine word and drinks in the animating God's Nectar
Manmohan Singh (Punjabi)ਆਪਣੇ ਅਣਘੜਤ ਮਨ ਨੂੰ ਉਹ ਘੜਦਾ ਹੈ, ਰੱਬੀ ਕਲਾਮ ਨੂੰ ਪ੍ਰਾਪਤ ਹੁੰਦਾ ਹੈ ਅਤੇ ਸੁਰਜੀਤ ਕਰਨਹਾਰ ਰੱਬੀ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਬ (ਅਘੜੋ ਘੜਾਵੈ) ਅਸੁਧ ਮਨ ਕੋ ਸੁਧ ਕਰ ਲੇਵੈ ਤਬ (ਸਬਦੁ) ਬ੍ਰਹਮ ਕੋ ਪਾਉਤਾ ਹੈ ਔਰ ਹਰਿ ਰਸ (ਅਪਿਉ) ਅੰਮ੍ਰਿਤ ਕੋ ਪਾਨ ਕਰਤਾ ਹੈ॥
Prof. Sahib Singhਇੰਜ ਉਹ ਅੱਲ੍ਹੜ ਮਨ ਨੂੰ ਘੜ ਲੈਂਦਾ ਹੈ, ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ।

ਪਦ ਅਰਥ ਅਘੜੋ = ਅਘੜੁ, ਨਾਹ ਘੜਿਆ ਹੋਇਆ, ਅੱਲ੍ਹੜ (ਮਨ)। ਘੜਾਵੈ = (ਜਾਤ, ਧੀਰਜ ਆਦਿਕ ਦੀ ਕੁਠਾਲੀ ਵਿਚ) ਘੜਦਾ ਹੈ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ।

SikhNet (Spanish)Escuchando la Palabra recitada por el Guru,

ਸੁਣਿ ਸ੍ਰਵਣ ਬਾਣੀ, ਗੁਰਿ ਵਖਾਣੀ; ਹਰਿ ਰੰਗੁ ਤੁਰੀ ਚੜਾਇਆ ॥

sun sravan baanee, gur vakhaanee; har rang turee charraaeaa |

Sant Singh KhalsaListen with your ears to the Word, uttered by the Guru, and attune your body-horse to the Lord's Love.
Manmohan SinghHearing with thine, ears, the hymns, uttered by the Guru, imbue thou, thy body steed, with God's love.
Manmohan Singh (Punjabi)ਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਸਰੀਰ ਦੇ ਤਾਜੀ ਨੂੰ ਰੱਬ ਦੇ ਪਿਆਰ ਦਾ ਰੰਗ ਚੜ੍ਹਾ।
Fareedkot Teekaਜੋ ਬਾਣੀ ਸਤਿਗੁਰੋਂ ਨੇ ਬਖਾਨ ਕਰੀ ਹੈ ਤਿਸ ਕੋ ਸ੍ਰਵਣੋਂ ਸੇ ਸੁਣ ਕਰ ਕੇ ਏਹੁ ਹਰ ਪ੍ਰਕਾਰ ਕਾ ਰੰਗ ਦੇਹ ਘੋੜੀ ਕੋ ਚੜਾਇਆ ਹੈ॥
Prof. Sahib Singhਆਪਣੇ ਕੰਨਾਂ ਨਾਲ ਗੁਰੂ ਦੀ ਉਚਾਰੀ ਬਾਣੀ ਸੁਣ ਕੇ ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੁੰਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ)।

ਪਦ ਅਰਥ ਸੁਣਿ = ਸੁਣ ਕੇ। ਸ੍ਰਵਣ = ਕੰਨਾਂ ਨਾਲ। ਤੁਰੀ = (ਕਾਂਇਆਂ) ਘੋੜੀ। ਤੁਰੀ ਚੜਾਇਆ = (ਕਾਂਇਆਂ) ਘੋੜੀ ਉੱਤੇ ਸਵਾਰ ਹੁੰਦਾ ਹੈ, ਕਾਂਇਆਂ ਨੂੰ ਵੱਸ ਕਰਦਾ ਹੈ।

SikhNet (Spanish)estando tu cuerpo de corcel teñido con el color del Señor, cruza,

ਮਹਾ ਮਾਰਗੁ ਪੰਥੁ ਬਿਖੜਾ; ਜਨ ਨਾਨਕ. ਪਾਰਿ ਲੰਘਾਇਆ ॥੩॥

mahaa maarag panth bikharraa; jan naanak. paar langhaaeaa |3|

Sant Singh KhalsaServant Nanak has crossed over the long and treacherous path. ||3||
Manmohan SinghServant Nanak has traversed across the path, the very arduous path of death.
Manmohan Singh (Punjabi)ਦਾਸ ਨਾਨਕ ਨੇ ਰਸਤਾ, ਮੌਤ ਦਾ ਪਰਮ ਕਠਨ ਰਸਤਾ, ਪਾਰ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਰਗੋਂ ਵਿਖੇ ਮਹਾਂ ਬਿਖੜਾ ਜੋ ਜਮ ਕਾ ਮਾਰਗ ਹੈ ਤਿਸਸੇ ਅਪਨੇ ਦਾਸੋਂ ਕੋ ਪਾਰ ਲੰਘਾਇਆ ਹੈ॥੩॥
Prof. Sahib Singhਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ ਜੋ (ਗੁਰੂ ਸਰਨ ਪਇਆਂ) ਪਾਰ ਲੰਘਾ ਜਾਂਦਾ ਹੈ ॥੩॥

ਪਦ ਅਰਥ ਮਾਰਗੁ = ਰਸਤਾ। ਪੰਥੁ = ਰਸਤਾ। ਬਿਖੜਾ = ਔਖਾ ॥੩॥

SikhNet (Spanish)dice Nanak, el largo, el tedioso y traicionero sendero de la ilusión. (3)

ਘੋੜੀ ਤੇਜਣਿ ਦੇਹ; ਰਾਮਿ ਉਪਾਈਆ ਰਾਮ ॥

ghorree tejan deh; raam upaaeea raam |

Sant Singh KhalsaThe transitory body-horse was created by the Lord.
Manmohan SinghThe fleeting body mare has been created by my Lord Master.
Manmohan Singh (Punjabi)ਸਰੀਰ ਦੀ ਫੁਰਤੀਲੀ ਘੋੜੀ ਮੇਰੇ ਪ੍ਰਭੂ ਪ੍ਰਮੇਸ਼ਰ ਨੇ ਰਚੀ ਹੈ।
Fareedkot Teekaਹੇ ਭਾਈ! ਯਹ ਘੋੜੀ (ਤੇਜਣਿ) ਚਲਾਕ ਰਾਮ ਨੇ ਉਤਪੰਨ ਕਰੀ ਹੈ ਅਰਥਾਤ ਸਭ ਸਾਧਨੋਂ ਕੇ ਕਰਨੇ ਵਾਲੀ ਹੈ॥
Prof. Sahib Singhਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ,

ਪਦ ਅਰਥ ਤੇਜਣਿ = ਘੋੜੀ। ਦੇਹ = ਸਰੀਰ, ਕਾਂਇਆਂ। ਰਾਮਿ = ਰਾਮ ਨੇ।

SikhNet (Spanish)El corcel, como cuerpo, es creado por mi Señor, mi Dios.

ਜਿਤੁ ਹਰਿ ਪ੍ਰਭੁ ਜਾਪੈ; ਸਾ ਧਨੁ ਧੰਨੁ ਤੁਖਾਈਆ ਰਾਮ ॥

jit har prabh jaapai; saa dhan dhan tukhaaeea raam |

Sant Singh KhalsaBlessed, blessed is that body-horse which meditates on the Lord God.
Manmohan SinghBlessed! blessed is the body mare, by which the Lord God is meditated upon.
Manmohan Singh (Punjabi)ਮੁਬਾਰਕ! ਮੁਬਾਰਕ ਹੈ ਉਹ ਦੇਹ ਦੀ ਘੋੜੀ ਜਿਸ ਦੁਆਰਾ ਸੁਆਮੀ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਜਿਸ ਕਰ ਕੇ ਹਰਿ ਪ੍ਰਭੂ (ਜਾਪੈ) ਜਾਨਾ ਜਾਤਾ ਹੈ, ਸੋ ਘੋੜੀ ਧੰਨ ਹੈ। ਕਿਸੀ ਦੇਸ ਮੇਂ ਘੋੜੀ ਕੋ ਤੁਖਾਈ ਕਹਤੇ ਹੈਂ॥
Prof. Sahib Singhਜੋ ਮਨੁੱਖ (ਸਰੀਰ-ਘੋੜੀ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ,

ਪਦ ਅਰਥ ਜਿਤੁ = ਜਿਸ (ਕਾਂਇਆਂ) ਦੀ ਰਾਹੀਂ। ਜਾਪੈ = ਜਪਦਾ ਹੈ। ਸਾ = ਉਹ (ਕਾਂਇਆਂ)। ਧਨੁ ਧੰਨੁ = ਭਾਗਾਂ ਵਾਲੀ। ਤੁਖਾਈਆ = {ताक्र्ष} ਤੁਖਾਈ, ਘੋੜੀ।

SikhNet (Spanish)Bendita es esta yegua a través de la cual experimento a mi Señor y Maestro.

ਜਿਤੁ ਹਰਿ ਪ੍ਰਭੁ ਜਾਪੈ, ਸਾ ਧੰਨੁ ਸਾਬਾਸੈ; ਧੁਰਿ ਪਾਇਆ ਕਿਰਤੁ ਜੁੜੰਦਾ ॥

jit har prabh jaapai, saa dhan saabaasai; dhur paaeaa kirat jurrandaa |

Sant Singh KhalsaBlessed and acclaimed is that body-horse which meditates on the Lord God; it is obtained by the merits of past actions.
Manmohan SinghBy which the Lord God is meditated upon, auspicious and praise-worthy is that body mare. It is obtained through the accumulated past good actions.
Manmohan Singh (Punjabi)ਜਿਸ ਦੁਆਰਾ ਸੁਆਮੀ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ, ਸੁਲੱਖਣੀ ਤੇ ਸ਼ਲਾਘਾ-ਯੋਗ ਹੈ ਉਹ ਦੇਹ ਘੋੜੀ। ਇਹ ਪੂਰਬਲੇ ਕਰਮਾਂ ਦੇ ਸਮੂਦਾਇ ਰਾਹੀਂ ਪ੍ਰਾਪਤ ਹੁੰਦੀ ਹੈ।
Fareedkot Teekaਜਿਸ ਦੇਹ ਕਰ ਕੇ ਹਰੀ ਪ੍ਰਭੂ ਕੋ ਜਾਣੀਤਾ ਹੈ ਵਹੁ ਧੰਨ ਔ ਸਾਬਾਸ ਕੇ ਜੋਗ ਹੈ। ਜਿਸ ਦੇਹ ਵਿਖੇ (ਜੁੜੰਦਾ) ਜੁੜਨੇ, ਭਾਵ ਪਰਮੇਸਰ ਨੇ ਅਪਨੇ ਸਾਥ ਮਿਲਨੇ ਵਾਲਾ ਕਰਮ ਆਦ ਸੇ ਪਾਇਆ ਹੈ॥
Prof. Sahib Singhਜੋ ਮਨੁੱਖ (ਸਰੀਰ-ਘੋੜੀ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਧੁਰਿ = ਧੁਰ ਦਰਗਾਹ ਤੋਂ। ਕਿਰਤੁ = ਪਿਛਲੇ ਕੀਤੇ ਕਰਮਾਂ ਦਾ ਸੰਸਕਾਰ। ਜੁੜੰਦਾ = ਇਕੱਠਾ ਹੋਇਆ ਹੋਇਆ। ਕਿਰਤੁ ਜੁੜੰਦਾ = ਪਿਛਲੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰ।

SikhNet (Spanish)Bendito es este cuerpo a través del cual el Señor es conocido,

ਚੜਿ ਦੇਹੜਿ ਘੋੜੀ. ਬਿਖਮੁ ਲਘਾਏ; ਮਿਲੁ ਗੁਰਮੁਖਿ ਪਰਮਾਨੰਦਾ ॥

charr deharr ghorree. bikham laghaae; mil guramukh paramaanandaa |

Sant Singh KhalsaRiding the body-horse, one crosses over the terrifying world ocean; the Gurmukh meets the Lord, the embodiment of supreme bliss.
Manmohan SinghMounting the body mare, the mortal crosses the arduous world ocean and by Guru's grace, meets with God, the embodiment of supreme bliss.
Manmohan Singh (Punjabi)ਦੇਹ ਦੀ ਘੋੜੀ ਤੇ ਸਵਾਰ ਹੋ ਪ੍ਰਾਣੀ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਮਿਲ ਪੈਂਦਾ ਹੈ।
Fareedkot Teekaਐਸੀ ਇਸ ਦੇਹ ਘੋੜੀ ਪਰ ਚਢ ਕਰ ਕੇ ਗੁਰਮੁਖ ਇਸ ਕਠਨ ਜਮ ਮਾਰਗ ਸੇ ਪਾਰ ਹੋ ਕਰ ਕੇ ਔਰੋਂ ਕੋ ਪਾਰ ਕਰਤੇ ਹੈਂ ਅਰ ਪਰਮਾਨੰਦ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, ਜੋ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ।

ਪਦ ਅਰਥ ਦੇਹੜਿ = ਸੋਹਣੀ ਦੇਹ, ਸੋਹਣੀ ਕਾਂਇਆਂ। ਬਿਖਮੁ = ਔਖਾ (ਸੰਸਾਰ-ਸਮੁੰਦਰ)। ਗੁਰਮੁਖਿ = ਗੁਰੂ ਦੀ ਰਾਹੀਂ। ਪਰਮਾਨੰਦਾ = ਪਰਮ ਆਨੰਦ ਦਾ ਮਾਲਕ ਪ੍ਰਭੂ।

SikhNet (Spanish)Lo obtuve a través de Dios debido al resultado acumulado de los Karmas pasados.

ਹਰਿ ਹਰਿ ਕਾਜੁ ਰਚਾਇਆ ਪੂਰੈ; ਮਿਲਿ ਸੰਤ ਜਨਾ ਜੰਞ ਆਈ ॥

har har kaaj rachaaeaa poorai; mil sant janaa jany aaee |

Sant Singh KhalsaThe Lord, Har, Har, has perfectly arranged this wedding; the Saints have come together as a marriage party.
Manmohan SinghThe Perfect Lord Master has arranged the wedding. Meeting together, the pious persons have come as a marriage party.
Manmohan Singh (Punjabi)ਪੂਰਨ ਸੁਆਮੀ ਮਾਲਕ ਨੇ ਵਿਵਾਹ ਰਚਿਆ ਹੈ। ਇਕੱਠੇ ਹੋ ਪਵਿੱਤ੍ਰ ਪੁਰਸ਼ ਜੰਜ ਵਜੋਂ ਆਏ ਹਨ।
Fareedkot Teekaਪੂਰੇ ਗੁਰੋਂ ਨੇ ਹਰਿ ਗੁਰ ਕੇ ਸਾਥ ਜਗ੍ਯਾਸੂ ਕਾ ਕਾਰਜ ਬ੍ਯਾਹੁ ਰਚਾਇਆ ਹੈ ਔਰ ਜੋ ਹਰਿ ਸੰਤ ਜਨੋਂ ਕੀ ਸੰਗਤ ਕਰੀ ਹੈ ਏਹੀ ਬਰਾਤ ਆਈ ਹੈ॥
Prof. Sahib Singhਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ (ਮਾਨੋ) ਵਿਆਹ ਰਚਾ ਦਿੱਤਾ ਤੇ ਸਤ ਸੰਗੀਆਂ ਨਾਲ ਮਿਲ ਕੇ (ਮਾਨੋ) ਉਸ ਦੀ ਜੰਞ ਆ ਗਈ।

ਪਦ ਅਰਥ ਹਰਿ ਪੂਰੈ = ਪੂਰੇ ਹਰੀ ਨੇ। ਮਿਲਿ = ਮਿਲ ਕੇ (ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਵੇਖੋ}।

SikhNet (Spanish)Y cabalgando con mi cuerpo como un corcel, cruzo el terreno tumultuoso de la existencia material y me uno con mi Señor por la

ਜਨ ਨਾਨਕ. ਹਰਿ ਵਰੁ ਪਾਇਆ ਮੰਗਲੁ; ਮਿਲਿ ਸੰਤ ਜਨਾ ਵਾਧਾਈ ॥੪॥੧॥੫॥

jan naanak. har var paaeaa mangal; mil sant janaa vaadhaaee |4|1|5|

Sant Singh KhalsaServant Nanak has obtained the Lord as his Spouse; joining together, the Saints sing the songs of joy and congratulations. ||4||1||5||
Manmohan SinghThe serf Nanak, has obtained God as his spouse, Meeting together, the saints sing the song of joy and congratulate him.
Manmohan Singh (Punjabi)ਨਫਰ ਨਾਨਕ ਨੂੰ ਵਾਹਿਗੁਰੂ ਆਪਣੇ ਕੰਤ ਵਜੋਂ ਪ੍ਰਾਪਤ ਹੋਇਆ ਹੈ। ਇਕੱਠੇ ਹੋ ਸਾਧੂ ਖੁਸ਼ੀ ਦੇ ਗੀਤ ਗਾਉਂਦੇ ਤੇ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਨੇ ਹਰਿ ਵਰ ਕੋ ਪਾਯਾ ਹੈ, ਮਿਲ ਕਰ ਕੇ ਸੰਤ ਜਨੋਂ ਸੇ (ਵਾਧਾਈ) ਖੁਸ਼ੀ ਹੂਈ ਹੈ॥੪॥੧॥੫॥☬ਮਾਨੁਖ ਦੇਹ ਪਾਇ ਕਰ ਹਰਿ ਭਗਤੀ ਕਰਨੇ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ ॥੪॥੧॥੫॥

ਪਦ ਅਰਥ ਵਰੁ = ਖਸਮ। ਕਾਜੁ = ਵਿਆਹ ਦਾ ਕੰਮ। ਮੰਗਲੁ = ਖ਼ੁਸ਼ੀ ॥੪॥੧॥੫॥

SikhNet (Spanish)Gracia del Guru. El Señor ha preparado mi boda con Él; la fiesta de matrimonio es de los Santos. Y así, Nanak ha obtenido a su Esposo Eterno y los Santos lo bendicen con la Melodía de Dicha. (4-1-5)

Open this shabad →

Shabad Guru Ramdas Ji Raag Vadhans continues on Ang 576

ਵਡਹੰਸੁ ਮਹਲਾ ੪ ॥

vaddahans mahalaa 4 |

Sant Singh KhalsaWadahans, Fourth Mehl:
Manmohan SinghWadhans 4th Guru.
Manmohan Singh (Punjabi)ਵਡਹੰਸ ਚੌਥੀ ਪਾਤਿਸ਼ਾਹੀ।
SikhNet (Spanish)Wadajans, Mejl Guru Ram Das, Cuarto Canal Divino.

ਦੇਹ ਤੇਜਨੜੀ; ਹਰਿ ਨਵ ਰੰਗੀਆ ਰਾਮ ॥

deh tejanarree; har nav rangeea raam |

Sant Singh KhalsaThe body is the Lord's horse; the Lord imbues it with the fresh and new color.
Manmohan SinghThe body is the God's mare of ever-fresh colour.
Manmohan Singh (Punjabi)ਦੇਹ ਵਾਹਿਗੁਰੂ ਦੀ ਸਦੀਵੀ ਨਵਨੂੰ ਰੰਗਵਾਲੀ ਘੋੜੀ ਹੈ।
Fareedkot Teekaਹੇ ਭਾਈ! ਇਸ ਦੇਹ ਘੋੜੀ ਕੋ ਹਰਿ ਨਾਮ ਕਾ ਨਵੀਨ ਰੰਗ ਚਢਾਇਆ ਹੈ॥
Prof. Sahib Singh(ਮਾਨੋ) ਉਹ ਕਾਂਇਆਂ ਸੋਹਣੀ ਘੋੜੀ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ,

ਪਦ ਅਰਥ ਤੇਜਨੜੀ = ਸੋਹਣੀ ਤੇਜਣਿ, ਸੋਹਣੀ ਘੋੜੀ। ਨਵ ਰੰਗੀਆ = ਨਵੇਂ ਰੰਗ ਵਾਲੀ।

SikhNet (Spanish)El cuerpo es el caballo del Señor, el Señor le da frescura y un color nuevo;

ਗੁਰ ਗਿਆਨੁ ਗੁਰੂ; ਹਰਿ ਮੰਗੀਆ ਰਾਮ ॥

gur giaan guroo; har mangeea raam |

Sant Singh KhalsaFrom the Guru, I ask for the Lord's spiritual wisdom.
Manmohan SinghFrom the Guru I ask for the knowledge of the great God.
Manmohan Singh (Punjabi)ਗੁਰਾਂ ਦੇ ਪਾਸੋਂ ਮੈਂ ਵਿਸ਼ਾਲ ਵਾਹਿਗੁਰੂ ਦੀ ਗਿਆਤ ਦੀ ਯਾਚਨਾ ਕਰਦਾ ਹਾਂ।
Fareedkot Teekaਔਰ ਗੁਰੋਂ ਸੇ ਬੜਾ ਹਰਿ ਕਾ ਗ੍ਯਾਨ ਮਾਂਗਾ ਹੈ॥
Prof. Sahib Singhਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ, ਜੋ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ ਮੰਗਦੀ ਹੈ,
SikhNet (Spanish)busco, del Guru, la Sabiduría del Señor. Pido por la Sabiduría Espiritual del Señor y Su Sublime Sermón,

Open this shabad (25 lines, Angs 575-576) →

Ang 575 of 1430