ਬਿਲਾਵਲੁ ਮਹਲਾ ੪ ਸਲੋਕੁ ॥
bilaaval mahalaa 4 salok |
Sant Singh KhalsaBilaaval, Fourth Mehl, Salok:
Manmohan SinghBilawal 4th Guru. Slok.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ। ਸਲੋਕ।
Prof. Sahib Singhਸਲੋਕ।
SikhNet (Spanish)Bilawal, Mejl Guru Ram Das, Cuarto Canal Divino. Slok
ਹਰਿ ਪ੍ਰਭੁ ਸਜਣੁ ਲੋੜਿ ਲਹੁ; ਮਨਿ ਵਸੈ ਵਡਭਾਗੁ ॥
har prabh sajan lorr lahu; man vasai vaddabhaag |
Sant Singh KhalsaSeek out the Lord God, your only true Friend. He shall dwell in your mind, by great good fortune.
Manmohan SinghSeek out the thy friend Lord God. By the greatest good luck, He abides the mind.
Manmohan Singh (Punjabi)ਸੁਆਮੀ ਵਾਹਿਗੁਰੂ ਆਪਣੇ ਮਿਤ੍ਰ ਦੀ ਭਾਲ ਕਰ। ਪਰਮ ਚੰਗੇ ਨਸੀਬਾਂ ਰਾਹੀਂ ਉਹ ਚਿੱਤ ਅੰਦਰ ਟਿਕਦਾ ਹੈ।
Fareedkot Teekaਹੇ ਭਾਈ! ਤਿਸ ਹਰੀ (ਪ੍ਰਭੁ) ਸਾਮਰਥ ਸਜਣ ਕੋ (ਲੋੜਿ) ਖੋਜ ਕਰ ਵਾ ਚਾਹਿ ਕਰ (ਲਹੁ) ਪਾਇ ਲੇਵੋ, ਪਰੰਤੂ ਵਹੁ ਸਜਣ ਬਡੇ ਭਾਗੋਂ ਕਰ ਮਨ ਮੇਂ ਵਸਤਾ ਹੈ॥
Prof. Sahib Singhਹੇ ਭਾਈ! (ਅਸਲ) ਮਿੱਤਰ ਪਰਮਾਤਮਾ ਨੂੰ ਲੱਭ ਲਵੋ। (ਜਿਸ ਦੇ) ਮਨ ਵਿਚ ਉਹ ਆ ਵੱਸਦਾ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ।
ਪਦ ਅਰਥ ਲੋੜਿ ਲਹੁ = ਲੱਭ ਲਵੋ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਵਡਭਾਗੁ = ਵੱਡੇ ਭਾਗਾਂ ਵਾਲਾ।
SikhNet (Spanish)Busca a tu Señor, tu Único Amigo, para que el Destino de tu mente despierte.
ਗੁਰਿ ਪੂਰੈ ਵੇਖਾਲਿਆ; ਨਾਨਕ. ਹਰਿ ਲਿਵ ਲਾਗੁ ॥੧॥
gur poorai vekhaaliaa; naanak. har liv laag |1|
Sant Singh KhalsaThe True Guru shall reveal Him to you; O Nanak, lovingly focus yourself on the Lord. ||1||
Manmohan SinghThe perfect Guru O Nanak, shall make thee love the Lord and see him. Chhant.
Manmohan Singh (Punjabi)ਪੂਰਨ ਗੁਰਦੇਵ ਜੀ, ਹੇ ਨਾਨਕ! ਤੇਰਾ ਪ੍ਰਭੂ ਨਾਲ ਪਿਆਰ ਪਾ ਦੇਣਗੇ ਅਤੇ ਮੈਨੂੰ ਉਸ ਦਾ ਦੀਦਾਰ ਕਰਵਾ ਦੇਣਗੇ। ਛੰਤ।
Fareedkot Teekaਜਿਨੋਂ ਕੋ (ਪੂਰੈ) ਬ੍ਰਹਮ ਸ੍ਰੋਤੀ ਬ੍ਰਹਮਨੇਸਟੀ ਗੁਰੋਂ ਨੇ ਦਿਖਾਯਾ ਹੈ, ਤਿਨੋਂ ਕੀ ਤਿਸ ਹਰੀ ਮੇਂ (ਲਿਵ) ਬ੍ਰਿਤੀ ਲਾਗ ਰਹੀ ਹੈ॥੧॥
Prof. Sahib Singhਹੇ ਨਾਨਕ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਉਸ ਦੀ ਸੁਰਤ ਪਰਮਾਤਮਾ ਵਿਚ ਜੁੜ ਗਈ ॥੧॥
ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਲਿਵ = ਸੁਰਤਿ, ਲਗਨ ॥੧॥
SikhNet (Spanish)El Guru Perfecto hará que Lo veas y entonces serás entonado en Él. (1)