ੴ

ਸਿੱਖਬਾਣੀ · SikhBani

ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥

meraa har prabh sejai aaeaa man sukh samaanaa raam
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 844, 845 · 18 lines
Translations

ਛੰਤ ਬਿਲਾਵਲੁ ਮਹਲਾ ੪ ਮੰਗਲ ॥

chhant bilaaval mahalaa 4 mangal | Ang 844

Sant Singh KhalsaChhant, Bilaaval, Fourth Mehl, Mangal ~ The Song Of Joy:
Manmohan SinghChhant Bilawal 4th Guru. Song of joy.
Manmohan Singh (Punjabi)ਛੰਤ ਬਿਲਾਵਲ ਚੌਥੀ ਪਾਤਿਸ਼ਾਹੀ। ਖੁਸ਼ੀ ਦਾ ਗੀਤ।
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ-ਮੰਗਲ'।
SikhNet (Spanish)Chhant, Bilawal, Mejl Guru Ram Das, Cuarto Canal Divino, Mangal ~ La Melodía de Dicha ~

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 844

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's instruction, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੇਰਾ ਹਰਿ ਪ੍ਰਭੁ ਸੇਜੈ ਆਇਆ; ਮਨੁ ਸੁਖਿ ਸਮਾਣਾ ਰਾਮ ॥

meraa har prabh sejai aaeaa; man sukh samaanaa raam | Ang 844

Sant Singh KhalsaMy Lord God has come to my bed, and my mind is merged with the Lord.
Manmohan SinghMy God Lord has come to my couch and my soul is merged in peace.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਮੇਰੇ ਪਲੰਘ ਤੇ ਆ ਗਿਆ ਹੈ ਅਤੇ ਮੇਰੀ ਆਤਮਾ ਆਰਾਮ ਅੰਦਰ ਲੀਨ ਹੋ ਗਝੀ ਹੈ।
Fareedkot Teekaਹੇ ਭਾਈ! ਮੇਰਾ ਹਰੀ ਪ੍ਰਭੂ ਮੇਰੀ ਅੰਤਸਕਰਣ ਰੂਪੀ ਸਿਹਜਾ ਪਰ ਆਯਾ ਹੈ, ਭਾਵ ਸਾਖ੍ਯਾਤਕਾਰ ਹੂਆ ਹੈ। ਤਿਸ ਕਰ ਮੇਰਾ ਮਨੁ ਅਬ ਸੁਖ ਮੈ ਸਮਾਇਆ ਹੈ॥
Prof. Sahib Singhਹੇ ਸਹੇਲੀਏ! (ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਦੇ ਹਿਰਦੇ ਦੀ) ਸੇਜ ਉਤੇ ਪਿਆਰਾ ਹਰੀ-ਪ੍ਰਭੂ ਆ ਬੈਠਾ, ਉਸ ਦਾ ਮਨ ਆਤਮਕ ਆਨੰਦ ਵਿਚ ਮਗਨ ਹੋ ਜਾਂਦਾ ਹੈ।

ਪਦ ਅਰਥ ਸੇਜੈ = (ਹਿਰਦੇ ਦੀ) ਸੇਜ ਉੱਤੇ। ਸੁਖਿ = ਆਨੰਦ ਵਿਚ।

SikhNet (Spanish)Mi Dios ha venido a otorgarme Su Gracia en mi Aposento Nupcial y en mi mente sólo hay Éxtasis.

ਗੁਰਿ ਤੁਠੈ. ਹਰਿ ਪ੍ਰਭੁ ਪਾਇਆ; ਰੰਗਿ ਰਲੀਆ ਮਾਣਾ ਰਾਮ ॥

gur tutthai. har prabh paaeaa; rang raleea maanaa raam | Ang 844

Sant Singh KhalsaAs it pleases the Guru, I have found the Lord God, and I revel and delight in His Love.
Manmohan SinghThrough the Guru's pleasure, I have attained to my God Lord and revel in His love.
Manmohan Singh (Punjabi)ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੀ ਪ੍ਰੀਤ ਅੰਦਰ ਮੌਜਾਂ ਲੁੱਟਦੀ ਹਾਂ।
Fareedkot Teekaਪਰੰਤੂ ਸਤਿਗੁਰੋਂ ਕੇ ਪ੍ਰਸੰਨ ਹੂਏ ਸੇ ਮੈਨੇ ਹਰੀ ਪ੍ਰਭੂ ਕੋ ਪਾਯਾ ਹੈ, ਤਿਸੀ ਕਰ ਰਾਮ ਕੇ (ਰੰਗਿ) ਪ੍ਰੇਮ ਮੇਂ (ਰਲੀਆ) ਖੁਸੀਆਂ ਕੋ ਮਾਣਤੇ ਹੈਂ॥
Prof. Sahib Singhਗੁਰੂ ਦੇ ਪ੍ਰਸੰਨ ਹੋਇਆਂ ਜਿਸ (ਜੀਵ-ਇਸਤ੍ਰੀ) ਨੂੰ ਹਰੀ-ਪ੍ਰਭੂ ਮਿਲ ਪਿਆ, ਉਹ ਪ੍ਰੇਮ ਵਿਚ (ਮਸਤ ਹੋ ਕੇ ਪ੍ਰਭੂ ਦੇ ਮਿਲਾਪ ਦਾ) ਸੁਆਦ ਮਾਣਦੀ ਹੈ।

ਪਦ ਅਰਥ ਗੁਰਿ ਤੁਠੈ = ਗੁਰੂ ਦੇ ਮਿਹਰਵਾਨ ਹੋਇਆਂ, ਗੁਰੂ ਦੇ ਪ੍ਰਸੰਨ ਹੋਇਆਂ। ਰੰਗਿ = ਪ੍ਰੇਮ ਵਿਚ। ਰਲੀਆ = ਰਲੀਆਂ, ਮਿਲਾਪ ਦਾ ਸੁਆਦ।

SikhNet (Spanish)Por la Gracia del Guru he obtenido a mi Dios y me regocijo en Su Dicha.

ਵਡਭਾਗੀਆ ਸੋਹਾਗਣੀ; ਹਰਿ ਮਸਤਕਿ ਮਾਣਾ ਰਾਮ ॥

vaddabhaageea sohaaganee; har masatak maanaa raam | Ang 844

Sant Singh KhalsaVery fortunate are those happy soul-brides, who have the jewel of the Naam upon their foreheads.
Manmohan SinghVery fortunate and happy are the brides, on whose brow sparkles the jewel of God Lord's Name.
Manmohan Singh (Punjabi)ਵੱਡੇ ਕਰਮਾਂ ਵਾਲੀਆਂ ਤੇ ਖੁਸ਼ਬਾਸ਼ ਹਨ ਉਹ ਪਤਨੀਆਂ, ਜਿਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਰਤਨ ਲਿਸ਼ਕਦਾ ਹੈ।
Fareedkot Teekaਸੋਈ ਵਡੇ ਭਾਗੋਂ ਵਾਲੀਆਂ ਗਿਆਨਵਾਨ ਰੂਪੀ ਸੁਹਾਗਣੀਆਂ ਹੈਂ, ਜਿਨੋਂ ਨੇ ਸਰਬ ਕੇ (ਮਸਤਕਿ) ਸਿਰੋਮਣੀ ਹਰੀ ਰਾਮ ਕੋ (ਮਾਣਾ) ਭੋਗਿਆ ਹੈ, ਭਾਵ ਸੇ ਅਭੇਦ ਹੂਏ ਹੈਂ॥
Prof. Sahib Singh(ਹੇ ਸਹੇਲੀਏ!) ਜਿਨ੍ਹਾਂ ਦੇ ਮੱਥੇ ਉੱਤੇ ਹਰਿ (-ਮਿਲਾਪ ਦਾ) ਮੋਤੀ (ਚਮਕ ਪੈਂਦਾ) ਹੈ, ਉਹ ਵੱਡੇ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸੁਹਾਗਣਾਂ ਬਣ ਜਾਂਦੀਆਂ ਹਨ।

ਪਦ ਅਰਥ ਵਡਭਾਗੀਆ = ਵੱਡੇ ਭਾਗਾਂ ਵਾਲੀਆਂ। ਸੋਹਾਗਣੀ = ਪ੍ਰਭੂ-ਖਸਮ ਵਾਲੀਆਂ। ਮਸਤਕਿ = ਮੱਥੇ ਉੱਤੇ। ਮਾਣਾ = ਮਾਣਕ।

SikhNet (Spanish)Soy la Esposa más afortunada del Señor; en mi frente brilla la Joya de Su Nombre.

ਹਰਿ ਪ੍ਰਭੁ ਹਰਿ ਸੋਹਾਗੁ ਹੈ; ਨਾਨਕ ਮਨਿ ਭਾਣਾ ਰਾਮ ॥੧॥

har prabh har sohaag hai; naanak man bhaanaa raam |1| Ang 844

Sant Singh KhalsaThe Lord, the Lord God, is Nanak's Husband Lord, pleasing to his mind. ||1||
Manmohan SinghGod, the Lord Master is Nanak's Spouse and is pleasing to his mind.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਨਾਨਕ ਦਾ ਕੰਤ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦੁਖ ਹਰਿਤਾ ਹਰਿ ਪ੍ਰਭੂ ਰਾਮ ਕਾ ਸੁਹਾਗੁ ਅਨੰਦ ਮੇਰੇ ਮਨ ਮੇਂ ਭਾਯਾ ਹੈ॥੧॥
Prof. Sahib Singhਹੇ ਨਾਨਕ! (ਆਖ-) ਹਰੀ-ਪ੍ਰਭੂ ਖਸਮ (ਉਹਨਾਂ ਦੇ ਸਿਰ ਉੱਤੇ) ਕਾਇਮ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰਭੂ-ਖਸਮ ਮਨ ਵਿਚ ਪਿਆਰਾ ਲੱਗ ਪੈਂਦਾ ਹੈ ॥੧॥

ਪਦ ਅਰਥ ਸੋਹਾਗੁ = ਖਸਮ। ਮਨਿ = ਮਨ ਵਿਚ। ਭਾਣਾ = ਪਿਆਰਾ ਲੱਗਾ ॥੧॥

SikhNet (Spanish)Sí, mi Dios es mi Único Esposo con El que mi mente vive inmensamente complacida. (1)

ਨਿੰਮਾਣਿਆ ਹਰਿ ਮਾਣੁ ਹੈ; ਹਰਿ ਪ੍ਰਭੁ ਹਰਿ ਆਪੈ ਰਾਮ ॥

ninmaaniaa har maan hai; har prabh har aapai raam | Ang 844

Sant Singh KhalsaThe Lord is the honor of the dishonored. The Lord, the Lord God is Himself by Himself.
Manmohan SinghGod, is the honour of the honour less. God the Lord Master is all by Himself.
Manmohan Singh (Punjabi)ਵਾਹਿਗੁਰੂ ਬੇਇੱਜ਼ਤਿਆਂ ਦੀ ਇੱਜ਼ਤ ਹੈ, ਵਾਹਿਗੁਰੂ ਸੁਆਮੀ ਮਾਲਕ ਸਾਰਾ ਕੁਛ ਆਪ ਹੀ ਹੈ।
Fareedkot Teekaਸਰਬ ਦੁਖੋਂ ਕੇ (ਹਰਿ) ਹਰਨੇਹਾਰਾ (ਰਾਮ) ਵਿਆਪਕ ਰੂਪ (ਪ੍ਰਭੂ) ਸਮਰਥ ਹਰੀ ਆਪ ਹੀ ਨਿਮਾਣਿਓਂ ਕਾ ਮਾਣ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦੇਂਦਾ, ਪਰਮਾਤਮਾ ਉਹਨਾਂ ਦਾ ਆਦਰ-ਸਹਾਰਾ ਬਣ ਜਾਂਦਾ ਹੈ। ਹਰਿ-ਪ੍ਰਭੂ ਉਸ ਦੇ ਆਪੇ ਵਿਚ (ਜਿੰਦ ਵਿਚ) ਸਦਾ ਟਿਕਿਆ ਰਹਿੰਦਾ ਹੈ।

ਪਦ ਅਰਥ ਆਪੈ = ਆਪੇ ਵਿਚ, ਆਤਮਾ ਵਿਚ, ਜਿੰਦ ਵਿਚ।

SikhNet (Spanish)El Señor es el Soporte del débil; Él es el Uno Solo y Omnipresente.

ਗੁਰਮੁਖਿ ਆਪੁ ਗਵਾਇਆ; ਨਿਤ ਹਰਿ ਹਰਿ ਜਾਪੈ ਰਾਮ ॥

guramukh aap gavaaeaa; nit har har jaapai raam | Ang 844

Sant Singh KhalsaThe Gurmukh eradicates self-conceit, and constantly chants the Name of the Lord.
Manmohan SinghBy Guru's grace, I have eradicated my self-conceit and ever utter the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿੱਤੀ ਹੈ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਹੇ ਭਾਈ! ਜਿਨੋਂ ਨੇ ਗੁਰੋਂ ਦ੍ਵਾਰੇ ਆਪਾ ਭਾਵ ਕੋ ਗਵਾਯਾ ਹੈ, ਸੋ ਨਿਤ ਹੀ ਤਿਸ ਹਰਿ ਹਰਿ ਨਾਮ ਕੋ ਜਪਤੇ ਰਹਤੇ ਹੈਂ॥
Prof. Sahib Singh(ਜਿਸ ਨੂੰ ਇਹ ਸਮਝ ਆ ਜਾਂਦੀ ਹੈ, ਉਹ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਅਤੇ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਆਪੁ = ਆਪਾ-ਭਾਵ। ਜਾਪੈ = ਜਪਦਾ ਹੈ।

SikhNet (Spanish)Por la Gracia del Guru he conquistado mi ser y así medito siempre en mi Dios.

ਮੇਰੇ ਹਰਿ ਪ੍ਰਭ ਭਾਵੈ. ਸੋ ਕਰੈ; ਹਰਿ ਰੰਗਿ ਹਰਿ ਰਾਪੈ ਰਾਮ ॥

mere har prabh bhaavai. so karai; har rang har raapai raam | Ang 844

Sant Singh KhalsaMy Lord God does whatever He pleases; the Lord imbues mortal beings with the color of His Love.
Manmohan SinghWhatever pleases my Lord God, that alone He does. The Lord God imbues man with His own colour.
Manmohan Singh (Punjabi)ਜੋ ਕੁਛ ਮੇਰੇ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ। ਸੁਆਮੀ ਵਾਹਿਗੁਰੂ ਇਨਸਾਨ ਨੂੰ ਆਪਣੇ ਨਿੱਜ ਦੇ ਰੰਗ ਵਿੱਚ ਰੰਗ ਦਿੰਦਾ ਹੈ।
Fareedkot Teekaਹੇ ਭਾਈ! ਮੇਰੇ ਹਰਿ ਪ੍ਰਭੂ ਕੋ ਜੋ ਭਾਵਤਾ ਹੈ, ਸੋਈ ਵਹੁ ਕਰਤੇ ਹੈਂ, ਕਿਉਂਕਿ ਸੋ ਹਰਿ ਹਰਿ ਰਾਮ ਕੇ ਰੰਗ ਮੇਂ (ਰਾਪੈ) ਰੰਗੇ ਗਏ ਹੈਂ॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ) ਮੇਰਾ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਰੰਗਿ = ਪ੍ਰੇਮ-ਰੰਗ ਵਿਚ। ਰਾਪੈ = ਰੰਗਿਆ ਜਾਂਦਾ ਹੈ।

SikhNet (Spanish)Mi Señor hace Su Voluntad, y Él Mismo nos tiñe de Su Propio Color.

ਜਨੁ ਨਾਨਕੁ. ਸਹਜਿ ਮਿਲਾਇਆ; ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥

jan naanak. sehaj milaaeaa; har ras har dhraapai raam |2| Ang 844

Sant Singh KhalsaServant Nanak is easily merged into the Celestial Lord. He is satisfied with the sublime essence of the Lord. ||2||
Manmohan SinghSlave Nanak is united with the Lord and is satiated with the Lord God's elixir.
Manmohan Singh (Punjabi)ਗੋਲਾ ਨਾਨਕ ਪ੍ਰਭੂ ਨਾਲ ਮਿਲ ਗਿਆ ਹੈ ਅਤੇ ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਕੋ (ਸਹਜਿ) ਸੁਭਾਵਕ ਹੀ ਹਰੀ ਨੇ ਅਪਨੇ ਮੇਂ ਮਿਲਾਇ ਲੀਆ ਹੈ। ਤਿਸੀ ਤੇ ਹਮ ਹਰੀ ਰਾਮ (ਰਸਿ) ਅਨੰਦ ਮੇਂ (ਧਰਾਪੈ) ਤ੍ਰਿਪਤ ਹੂਏ ਹੈਂ॥੨॥
Prof. Sahib Singhਦਾਸ ਨਾਨਕ (ਆਖਦਾ ਹੈ-ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਉਹ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੨॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਧ੍ਰਾਪੈ = ਰੱਜਿਆ ਰਹਿੰਦਾ ਹੈ। ਹਰਿ ਰਸਿ = ਹਰਿ-ਨਾਮ-ਰਸ ਦੀ ਬਰਕਤਿ ਨਾਲ ॥੨॥

SikhNet (Spanish)Nanak ha sido espontáneamente unido con el Señor; sí, él es saciado sólo con la Esencia de Dios. (2)

ਮਾਣਸ ਜਨਮਿ. ਹਰਿ ਪਾਈਐ; ਹਰਿ ਰਾਵਣ ਵੇਰਾ ਰਾਮ ॥

maanas janam. har paaeeai; har raavan veraa raam | Ang 844

Sant Singh KhalsaThe Lord is found only through this human incarnation. This is the time to contemplate the Lord.
Manmohan SinghIn human life alone, the Lord can be attained, This is the time to contemplate the Lord God.
Manmohan Singh (Punjabi)ਸਿਰਫ ਮਨੁੱਖੀ ਜੀਵਨ ਵਿੱਚ ਹੀ ਪ੍ਰਭੂ ਪਰਾਪਤ ਕੀਤਾ ਜਾ ਸਕਦਾ ਹੈ। ਇਹ ਹੀ ਵੇਲਾ ਹੈ ਸੁਆਮੀ ਵਾਹਿਗਰੂ ਦੇ ਸਿਮਰਨ ਕਰਨ ਦਾ।
Fareedkot Teekaਹੇ ਭਾਈ! ਇਸ ਮਾਨਸ ਜਨਮ ਮੇਂ ਹੀ ਹਰੀ ਪਾਈਤਾ ਹੈ। ਕਿਉਂਕਿ ਇਹੁ ਜਨਮੁ ਹਰੀ ਰਾਮ ਕੇ ਜਪਣੇ ਕਾ (ਵੇਰਾ) ਸਮਾਂ ਹੈ॥
Prof. Sahib Singhਹੇ ਭਾਈ! ਮਨੁੱਖਾ ਜਨਮ ਵਿਚ (ਹੀ) ਪਰਮਾਤਮਾ ਨੂੰ ਮਿਲ ਸਕੀਦਾ ਹੈ। (ਮਨੁੱਖਾ ਜਨਮ ਹੀ) ਪਰਮਾਤਮਾ ਦਾ ਮਿਲਾਪ ਮਾਣਨ ਦਾ ਸਮਾ ਹੈ।

ਪਦ ਅਰਥ ਮਾਣਸ ਜਨਮਿ = ਮਨੁੱਖਾ ਜਨਮ ਵਿਚ। ਪਾਈਐ = ਮਿਲ ਸਕੀਦਾ ਹੈ। ਰਾਵਣ ਵੇਰਾ = ਮਿਲਾਪ ਦਾ ਸਮਾ। ਵੇਰਾ = ਵੇਲਾ।

SikhNet (Spanish)Es por la Gracia de Dios que obtenemos la forma humana; esta es nuestra única oportunidad para disfrutar a nuestro Dios.

ਗੁਰਮੁਖਿ ਮਿਲੁ ਸੋਹਾਗਣੀ; ਰੰਗੁ ਹੋਇ ਘਣੇਰਾ ਰਾਮ ॥

guramukh mil sohaaganee; rang hoe ghaneraa raam | Ang 844

Sant Singh KhalsaAs Gurmukhs, the happy soul-brides meet Him, and their love for Him is abundant.
Manmohan SinghBy Guru's grace the happy brides meet with their beloved and immense is then their love for Him.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਖੁਸ਼ਬਾਸ਼ ਪਤਨੀਆਂ ਆਪਣੇ ਪ੍ਰੀਤਮ ਨੂੰ ਮਿਲ ਪੈਂਦੀਆਂ ਹਨ ਅਤੇ ਤਦ ਉਨ੍ਹਾਂ ਦਾ ਉਸ ਨਾਲ ਅਤਿਅੰਤ ਪਿਆਰ ਹੋ ਗਿਆ ਹੈ।
Fareedkot Teekaਹੇ ਭਾਈ! ਤਾਂ ਤੇ ਗੁਰਮੁਖ ਹੋ ਕਰ ਤਿਨ ਸੁਹਾਗਣੀ ਸੰਤ ਜਨਾ ਕੋ ਮਿਲ, ਜਿਸ ਸੇ ਤਿਸ ਰਾਮ ਕਾ (ਰੰਗੁ) ਪ੍ਰੇਮ ਤੁਝ ਕੋ (ਘਨੇਰਾ) ਬਹੁਤ ਹੀ ਹੋਵੇਗਾ॥
Prof. Sahib Singhਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀਏ! ਗੁਰੂ ਦੀ ਰਾਹੀਂ ਪ੍ਰਭੂ ਨੂੰ ਮਿਲ। (ਗੁਰੂ ਦੀ ਸਰਨ ਪਿਆਂ ਮਿਲਾਪ ਦਾ ਪ੍ਰੇਮ-) ਰੰਗ ਬਹੁਤ ਚੜ੍ਹਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੋਹਾਗਣੀ = ਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ! ਘਣੇਰਾ = ਬਹੁਤ।

SikhNet (Spanish)Las esposas del Señor Lo encuentran por la Gracia del Guru y desarrollan un Amor inmenso por Él

ਜਿਨ ਮਾਣਸ ਜਨਮਿ. ਨ ਪਾਇਆ; ਤਿਨੑ ਭਾਗੁ ਮੰਦੇਰਾ ਰਾਮ ॥

jin maanas janam. na paaeaa; tina bhaag manderaa raam | Ang 844

Sant Singh KhalsaThose who have not attained human incarnation, are cursed by evil destiny.
Manmohan SinghEvil is the destiny of those, who have not attained the human life.
Manmohan Singh (Punjabi)ਮੰਦੀ ਹੈ ਪ੍ਰਾਲਬਧ ਉਨ੍ਹਾਂ ਦੀ, ਜਿਨ੍ਹਾਂ ਨੂੰ ਮਨੁੱਖੀ ਜੀਵਨ ਪਰਾਪਤ ਨਹੀਂ ਹੋਇਆ।
Fareedkot Teekaਜਿਨੋਂ ਨੇ ਇਸ ਮਾਨੁਖ ਜਨਮ ਮੇਂ ਰਾਮ ਕੋ ਨਹੀਂ ਪਾਯਾ ਹੈ ਤਿਨੋਂ ਕਾ ਭਾਗ ਮੰਦਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਨੇ ਮਨੁੱਖਾ ਜਨਮ ਵਿਚ ਪਰਮਾਤਮਾ ਦਾ ਮਿਲਾਪ ਹਾਸਲ ਨਾਹ ਕੀਤਾ, ਉਹਨਾਂ ਦੀ ਖੋਟੀ ਕਿਸਮਤ ਜਾਣੋ।

ਪਦ ਅਰਥ ਮੰਦੇਰਾ = ਖੋਟਾ।

SikhNet (Spanish)¡Qué desafortunado es aquél que no ha alcanzado la forma humana!

ਹਰਿ ਹਰਿ. ਹਰਿ ਹਰਿ ਰਾਖੁ ਪ੍ਰਭ; ਨਾਨਕੁ. ਜਨੁ ਤੇਰਾ ਰਾਮ ॥੩॥

har har. har har raakh prabh; naanak. jan teraa raam |3| Ang 844

Sant Singh KhalsaO Lord, God, Har, Har, Har, Har, save Nanak; he is Your humble servant. ||3||
Manmohan SinghO my Lord, Lord, Lord, Lord, Lord, save Thou Nanak, for he is Thine slave.
Manmohan Singh (Punjabi)ਹੇ ਮੇਰੇ ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਤੂੰ ਨਾਨਕ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਗੋਲਾ ਹੈ।
Fareedkot Teekaਤਾਂ ਤੇ ਹੇ ਜਨ! ਮਨ ਤਨ ਬਾਣੀ ਕਰ ਹਰਿ ਹਰਿ ਨਾਮ ਕੌ ਉਚਾਰਨ ਕਰ। ਜਿਸ ਤੇ ਸੋ ਹਰੀ ਤੇਰਾ ਪ੍ਰਭੂ ਤੁਝ ਕੌ ਜਨਮ ਮ੍ਰਿਤ ਸੇ ਰਾਖ ਲੇਵੇਗਾ। ਵਾ ਗੁਰੂ ਜੀ ਅਪਨੀ ਬੇਨਤੀ ਕਰਤੇ ਹੈਂ: ਹੇ ਹਰੀ ਪ੍ਰਭੁ! ਮਨ ਬਾਣੀ ਤਨ ਕਰ ਮੈਨੂੰ ਹਰ ਪ੍ਰਕਾਰ ਕੇ ਦੁਖੋਂ ਤੇ ਰਾਖੁ, ਕਿਉਂਕਿ ਮੈਂ ਤੇਰਾ (ਜਨੁ) ਦਾਸੁ ਹਾਂ॥੩॥
Prof. Sahib Singhਹੇ ਹਰੀ! ਹੇ ਪ੍ਰਭੂ! ਨਾਨਕ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਨਾਨਕ ਤੇਰਾ ਦਾਸ ਹੈ ॥੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਜਨੁ = ਦਾਸ ॥੩॥

SikhNet (Spanish)Oh Señor, Jar, Jar, Jar, Jar, Dios mío, salva a Nanak pues es Tu Humilde Sirviente. (3)

ਗੁਰਿ. ਹਰਿ ਪ੍ਰਭੁ ਅਗਮੁ ਦ੍ਰਿੜਾਇਆ; ਮਨੁ ਤਨੁ ਰੰਗਿ ਭੀਨਾ ਰਾਮ ॥

gur. har prabh agam drirraaeaa; man tan rang bheenaa raam | Ang 844

Sant Singh KhalsaThe Guru has implanted within me the Name of the Inaccessible Lord God; my mind and body are drenched with the Lord's Love.
Manmohan SinghThe Guru has implanted within me the Infinite Lord's Name and my soul and body are saturated with the Lord's love.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਬੇਅੰਤ ਸੁਆਮੀ ਦਾ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਗਏ ਹਨ।
Fareedkot Teekaਜਿਨ ਕੋ ਹਰਿ ਪ੍ਰਭੂ ਅਗਮ ਗੁਰੋਂ ਨੇ ਦ੍ਰਿੜਾਇਆ ਹੈ, ਤਿਨ ਗੁਰਮੁਖੋਂ ਕਾ ਮਨੁ ਤਨੁ ਰਾਮ ਕੇ (ਰੰਗਿ) ਪ੍ਰੇਮ ਮੇਂ ਭੀਨਾ ਰਹਿਤਾ ਹੈ॥
Prof. Sahib Singhਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਨੇ ਅਪਹੁੰਚ ਹਰੀ ਪ੍ਰਭੂ (ਦਾ ਨਾਮ) ਪੱਕਾ ਕਰ ਦਿੱਤਾ, ਉਸ ਦਾ ਮਨ ਉਸ ਦਾ ਤਨ (ਪਰਮਾਤਮਾ ਦੇ ਪ੍ਰੇਮ-) ਰੰਗ ਵਿਚ ਭਿੱਜਾ ਰਹਿੰਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਅਗਮੁ = ਅਪਹੁੰਚ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਰੰਗਿ = (ਪਿਆਰ-) ਰੰਗ ਵਿਚ। ਭੀਨਾ = ਭਿੱਜ ਜਾਂਦਾ ਹੈ।

SikhNet (Spanish)El Guru ha implantado en mí el Nombre del Inaccesible Dios Nuestro Señor y mi mente y cuerpo están imbuidos en Su Amor.

ਭਗਤਿ ਵਛਲੁ ਹਰਿ ਨਾਮੁ ਹੈ; ਗੁਰਮੁਖਿ ਹਰਿ ਲੀਨਾ ਰਾਮ ॥

bhagat vachhal har naam hai; guramukh har leenaa raam | Ang 845

Sant Singh KhalsaThe Name of the Lord is the Lover of His devotees; the Gurmukhs attain the Lord.
Manmohan SinghThe Lord God's Name is the shield of His devotees and is obtained by Guru's Grace.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਅਨੁਰਾਗੀਆਂ ਦੀ ਢਾਲ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
Fareedkot Teekaਭਗਤੋਂ ਕਾ ਪਿਆਰਾ ਜੋ ਹਰੀ ਕਾ ਨਾਮ ਹੈ, ਤਿਸ ਹਰੀ ਰਾਮ ਕੇ ਨਾਮ ਮੇਂ ਗੁਰਮੁਖੋਂ ਕਾ ਮਨੁ ਲੀਨ ਰਹਿਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦਾ ਨਾਮ ਹੈ 'ਭਗਤੀ ਨੂੰ ਪਿਆਰ ਕਰਨ ਵਾਲਾ'।

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਹਰਿ ਨਾਮੁ = ਹਰੀ ਦਾ ਨਾਮ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਲੀਨਾ = ਮਗਨ।

SikhNet (Spanish)El Nombre del Señor es el Amor de Sus Devotos; es a través del Guru que uno se inmerge en la Palabra.

ਬਿਨੁ ਹਰਿ ਨਾਮ. ਨ ਜੀਵਦੇ; ਜਿਉ ਜਲ ਬਿਨੁ ਮੀਨਾ ਰਾਮ ॥

bin har naam. na jeevade; jiau jal bin meenaa raam | Ang 845

Sant Singh KhalsaWithout the Name of the Lord, they cannot even live, like the fish without water.
Manmohan SinghLike the fish without water, they can live not without the Lord's Name.
Manmohan Singh (Punjabi)ਪਾਣੀ ਦੇ ਬਗੈਰ ਮੱਛੀ ਦੀ ਤਰ੍ਹਾਂ, ਉਹ ਪ੍ਰਭੂ ਦੇ ਨਾਮ ਦੇ ਬਗੈਰ ਜੀਉ ਨਹੀਂ ਸਕਦੇ।
Fareedkot Teekaਹੇ ਭਾਈ! ਵਹੁ ਹਰੀ ਕੇ ਨਾਮ ਬਿਨਾ ਨਹੀਂ ਜੀਵਤੇ ਹੈਂ, ਜੈਸੇ ਜਲ ਤੇ ਬਿਨਾ ਮਛੀ ਨਹੀਂ ਜੀਵਤੀ ਹੈ॥
Prof. Sahib Singhਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਤਿਵੇਂ (ਪਰਮਾਤਮਾ ਵਿਚ ਲੀਨ ਰਹਿਣ ਵਾਲੇ ਮਨੁੱਖ) ਪਰਮਾਤਮਾ (ਦੀ ਯਾਦ) ਤੋਂ ਬਿਨਾ ਨਹੀਂ ਜੀਊ ਸਕਦੇ।

ਪਦ ਅਰਥ ਮੀਨਾ = ਮੱਛੀ।

SikhNet (Spanish)Los buscadores no pueden vivir sin el Nombre del Señor, así como el pez no puede vivir fuera del agua.

ਸਫਲ ਜਨਮੁ ਹਰਿ ਪਾਇਆ; ਨਾਨਕ. ਪ੍ਰਭਿ ਕੀਨਾ ਰਾਮ ॥੪॥੧॥੩॥

safal janam har paaeaa; naanak. prabh keenaa raam |4|1|3| Ang 845

Sant Singh KhalsaFinding the Lord, my life has become fruitful; O Nanak, the Lord God has fulfilled me. ||4||1||3||
Manmohan SinghMeeting with God, my life has become fruitful. The Lord himself has fulfilled me.
Manmohan Singh (Punjabi)ਵਾਹਿਗੁਰੂ ਨਾਲ ਮਿਲ ਕੇ ਮੇਰਾ ਜੀਵਨ ਫਲਦਾਇਕ ਹੋ ਗਿਆ ਹੈ। ਸੁਆਮੀ ਨੇ ਆਪੇ ਹੀ ਮੈਨੂੰ ਸੰਪੂਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਰਾਮ) ਹੇ ਭਾਈ! ਇਸ ਪ੍ਰਕਾਰ ਜਿਨੋਂ ਨੇ ਹਰਿ ਨਾਮ ਕੋ ਪਾਇਆ ਹੈ, ਤਿਨੋਂ ਕਾ ਹਰੀ ਪ੍ਰਭੂ ਨੇ ਜਨਮ ਸਫਲ ਕਰ ਦੀਆ ਹੈ॥੪॥੧॥੩॥☬ਹਰੀ ਕੇ ਨਾਮ ਜਾਪਕੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਦੀ ਰਾਹੀਂ ਜਿਸ ਮਨੁੱਖ ਨੇ) ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਪ੍ਰਭੂ ਨੇ ਉਸ ਦੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ॥੪॥੧॥੩॥

ਪਦ ਅਰਥ ਸਫਲ = ਕਾਮਯਾਬ। ਪ੍ਰਭਿ = ਪ੍ਰਭੂ ਨੇ ॥੪॥੧॥੩॥

SikhNet (Spanish)A través de Dios mi vida es plena; sí, el Señor Mismo ha colmado de satisfacciones mi vida.(4-1-3)
Answers quote the Granth verbatim with Ang citations. AI commentary is not Gurbani and not a religious ruling.