ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi II
ਜਹ ਮਾਤ ਪਿਤਾ; ਸੁਤ ਮੀਤ ਨ ਭਾਈ ॥
jeh maat pitaa; sut meet na bhaaee |
Sant Singh KhalsaWhere there is no mother, father, children, friends or siblings
Manmohan SinghWhere thou wilt find no mother, father, son, friend, and brother,
Manmohan Singh (Punjabi)ਜਿਥੇ ਤੈਨੂੰ ਅੰਮੜੀ, ਬਾਬਲ, ਪੁਤ੍ਰ, ਮਿਤ੍ਰ ਅਤੇ ਵੀਰ ਨਹੀਂ ਦਿਸਣੇ,
Fareedkot Teekaਹੇ ਮਨ! ਜਹਾਂ ਮਾਤਾ, ਪਿਤਾ, ਪੁਤ੍ਰ, ਭਾਈ, ਮਿਤ੍ਰ ਆਦਿ ਤੇਰਾ ਕੋਈ ਸਹਾਈ ਨਹੀਂ ਹੋਗਾ॥
Prof. Sahib Singhਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),ਪਦ ਅਰਥ ਜਹ = ਜਿਥੇ (ਭਾਵ, ਜ਼ਿੰਦਗੀ ਦੇ ਇਸ ਸਫ਼ਰ ਵਿਚ)। ਸਤੁ = ਪੁੱਤ੍ਰ।
SikhNet (Spanish)Donde no existen padres, ni hijos, ni amigos, ni hermanos,
ਮਨ ਊਹਾ; ਨਾਮੁ ਤੇਰੈ ਸੰਗਿ ਸਹਾਈ ॥
man aoohaa; naam terai sang sahaaee |
Sant Singh KhalsaO my mind, there, only the Naam, the Name of the Lord, shall be with you as your help and support.
Manmohan Singhthere, O My soul, God's Name shall be with thee as thy helper.
Manmohan Singh (Punjabi)ਉਥੇ ਹੇ ਮੇਰੀ ਜਿੰਦੇ ਰੱਬ ਦਾ ਨਾਮ ਤੇਰੇ ਸਹਾਇਕ ਵਜੋਂ, ਤੇਰੇ ਨਾਲ ਹੋਵੇਗਾ।
Fareedkot Teekaਉਹਾਂ ਨਾਮ ਤੇਰੇ ਸੰਗ ਸਹਾਈ ਹੋਵੈਗਾ॥
Prof. Sahib Singhਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।ਪਦ ਅਰਥ ਮਨ = ਹੇ ਮਨ! ਊਹਾ = ਓਥੇ।
SikhNet (Spanish)Oh mente mía, cuando sientas el vacío de la nada, sólo el Nombre de Dios estará contigo.
ਜਹ ਮਹਾ ਭਇਆਨ; ਦੂਤ ਜਮ ਦਲੈ ॥
jeh mahaa bheaan; doot jam dalai |
Sant Singh KhalsaWhere the great and terrible Messenger of Death shall try to crush you,
Manmohan SinghWhere the very terrible myrmidon of Death, shall crush thee,
Manmohan Singh (Punjabi)ਜਿਥੇ ਮੌਤ ਦਾ ਬਹੁਤ ਹੀ ਡਰਾਉਣਾ ਫ਼ਰਿਸ਼ਤਾ ਤੈਨੂੰ ਦਰੜੇਗਾ,
Fareedkot Teekaਜਹਾਂ ਮਹਾਂ ਭ੍ਯਾਨਕ ਜਮ ਕੇ ਦੂਤ ਤੁਝ ਕੌ ਦਲੈਂਗੇ, ਭਾਵ ਦੁਖ ਦੇਵੇਂਗੇ॥
Prof. Sahib Singhਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,ਪਦ ਅਰਥ ਮਹਾ = ਵੱਡਾ। ਭਇਆਨ = ਭਿਆਨਕ, ਡਰਾਉਣਾ। ਦੂਤ ਜਮ = ਜਮਦੂਤ। ਦੂਤ ਜਮ ਦਲੈ = ਜਮਦੂਤਾਂ ਦਾ ਦਲ।
SikhNet (Spanish)Cuando cruces el desierto, perseguido por los emisarios de la muerte,
ਤਹ ਕੇਵਲ ਨਾਮੁ; ਸੰਗਿ ਤੇਰੈ ਚਲੈ ॥
teh keval naam; sang terai chalai |
Sant Singh Khalsathere, only the Naam shall go along with you.
Manmohan Singhthere the Name alone shall go with thee.
Manmohan Singh (Punjabi)ਉਥੇ ਸਿਰਫ ਨਾਮ ਹੀ ਤੇਰੇ ਨਾਲ ਜਾਏਗਾ।
Fareedkot Teekaਤਹਾਂ ਤੇਰੇ ਸਾਥ ਸਹਾਇਤਾ ਕਰਨੇ ਕੌ ਕੇਵਲ ਨਾਮ ਕਾ ਸਿਮਰਨੁ ਹੀ ਚਲੈਗਾ॥
Prof. Sahib Singhਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।ਪਦ ਅਰਥ ਤਹ = ਓਥੇ। ਕੇਵਲ = ਸਿਰਫ਼।
SikhNet (Spanish)sólo el Nombre te acompañará.
ਜਹ ਮੁਸਕਲ ਹੋਵੈ; ਅਤਿ ਭਾਰੀ ॥
jeh musakal hovai; at bhaaree |
Sant Singh KhalsaWhere the obstacles are so very heavy,
Manmohan SinghWhere there will be very great obstacle,
Manmohan Singh (Punjabi)ਜਿਥੇ ਬਹੁਤ ਵੱਡੀ ਔਕੜ ਬਣੇਗੀ,
Fareedkot Teekaਜਿਸ ਅਸਥਾਨ ਮੇਂ ਤੁਝ ਕੋ ਅਤੀ ਭਾਰੀ ਕਠਨਤਾ ਹੋਵੈਗੀ॥
Prof. Sahib Singhਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,
SikhNet (Spanish)Cuando estés a punto de ser consumido por la total desesperación,
ਹਰਿ ਕੋ ਨਾਮੁ; ਖਿਨ ਮਾਹਿ ਉਧਾਰੀ ॥
har ko naam; khin maeh udhaaree |
Sant Singh Khalsathe Name of the Lord shall rescue you in an instant.
Manmohan SinghGod's Name shall emancipate thee in a moment there.
Manmohan Singh (Punjabi)ਉਥੇ ਵਾਹਿਗੁਰੂ ਦਾ ਨਾਮ ਇਕ ਮੁਹਤ ਵਿੱਚ ਤੈਨੂੰ ਬਚਾ ਲਏਗਾ।
Fareedkot Teekaਤਿਸ ਸੇ ਹਰੀ ਕਾ ਨਾਮ ਤੁਝ ਕੋ ਏਕ ਖਿਨ ਬੀਚ ਉਧਾਰੇਗਾ, ਭਾਵ ਤੇਰੀ ਰਖ੍ਯਾ ਕਰੇਗਾ॥
Prof. Sahib Singh(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।ਪਦ ਅਰਥ ਖਿਨ ਮਾਹਿ = ਖਿਨ ਵਿਚ, ਅੱਖ ਦੇ ਫੋਰ ਵਿਚ। ਉਧਾਰੀ = ਬਚਾਉਂਦਾ ਹੈ।
SikhNet (Spanish)el Naam, el Nombre del Señor te brindará consuelo.
ਅਨਿਕ ਪੁਨਹਚਰਨ ਕਰਤ; ਨਹੀ ਤਰੈ ॥
anik punahacharan karat; nahee tarai |
Sant Singh KhalsaBy performing countless religious rituals, you shall not be saved.
Manmohan SinghThe mortal is not saved by performing many expiation acts.
Manmohan Singh (Punjabi)ਪ੍ਰਾਣੀ ਦੀ ਘਨੇਰੇ ਪ੍ਰਾਸਚਿਤ ਕਰਮ ਕਰਨ ਦੁਆਰਾ ਖ਼ਲਾਸੀ ਨਹੀਂ ਹੁੰਦੀ।
Fareedkot Teekaਜਿਨ ਪਾਪੋਂ ਕੇ ਦੂਰ ਕਰਨੇ ਹੇਤ ਇਹੁ ਜੀਵ ਅਨੇਕ ਪ੍ਰਾਸਚਿਤ ਕਰਤਾ ਹੋਯਾ ਨਹੀਂ ਤਰਤਾ ਹੈ॥
Prof. Sahib Singhਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,ਪਦ ਅਰਥ ਅਨਿਕ = ਅਨੇਕ, ਬਹੁਤ। ਪੁਨਹ ਚਰਨ {skt. पुनः आचरण। ਆਚਰਨ = ਧਾਰਮਿਕ ਰਸਮ} ਮੁੜ ਮੁੜ ਕੋਈ ਧਾਰਮਿਕ ਰਸਮਾਂ (ਕਰਨੀਆਂ)।
SikhNet (Spanish)Cuando todos los esfuerzos por redimir tus culpas fallen,
ਹਰਿ ਕੋ ਨਾਮੁ; ਕੋਟਿ ਪਾਪ ਪਰਹਰੈ ॥
har ko naam; kott paap paraharai |
Sant Singh KhalsaThe Name of the Lord washes off millions of sins.
Manmohan SinghThe Name of God washes off millions of sins.
Manmohan Singh (Punjabi)ਵਾਹਿਗੁਰੂ ਦਾ ਨਾਮ ਕ੍ਰੋੜਾਂ ਹੀ ਗੁਨਾਹਾਂ ਨੂੰ ਧੋ ਸੁੱਟਦਾ ਹੈ।
Fareedkot Teekaਤਿਨ ਕੋਟਾਨ ਕੋਟ ਪਾਪੋਂ ਕੌ ਹਰੀ ਕਾ ਨਾਮ ਦੂਰ ਕਰ ਦੇਤਾ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।ਪਦ ਅਰਥ ਕੋ = ਕਾ, ਦਾ। ਕੋਟਿ = ਕਰੋੜ। ਪਰਹਰੈ = ਦੂਰ ਕਰ ਦੇਂਦਾ ਹੈ।
SikhNet (Spanish)el Nombre de Dios borrará la cuenta.
ਗੁਰਮੁਖਿ ਨਾਮੁ ਜਪਹੁ; ਮਨ ਮੇਰੇ ॥
guramukh naam japahu; man mere |
Sant Singh KhalsaAs Gurmukh, chant the Naam, O my mind.
Manmohan SinghO my soul, through the Guru, utter the Name of God.
Manmohan Singh (Punjabi)ਹੈ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਉਚਾਰਨ ਕਰ।
Fareedkot Teekaਤਾਂਤੇ ਹੇ ਮੇਰੇ ਮਨ! ਗੁਰੋਂ ਦ੍ਵਾਰੇ ਨਾਮ ਕੋ ਜਪਣਾ ਕਰੁ॥
Prof. Sahib Singh(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
SikhNet (Spanish)Oh mente mía, por la Gracia del Guru cultiva el Nombre
ਨਾਨਕ; ਪਾਵਹੁ ਸੂਖ ਘਨੇਰੇ ॥੧॥
naanak; paavahu sookh ghanere |1|
Sant Singh KhalsaO Nanak, you shall obtain countless joys. ||1||
Manmohan SinghO Nanak thus shalt thou have many comforts.
Manmohan Singh (Punjabi)ਹੇ ਨਾਨਕ! ਇੰਜ ਤੈਨੂੰ ਬਹੁਤ ਆਰਾਮ ਪ੍ਰਾਪਤ ਹੋਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਤਿਸ ਨਾਮ ਜਾਪ ਸੇ ਬਹੁਤ ਸੁਖੋਂ ਕੋ ਪਾਵੇਗਾ॥੧॥
Prof. Sahib Singhਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥
SikhNet (Spanish)para que logres la anhelada Paz. (1)