ਸਗਲ ਸ੍ਰਿਸਟਿ ਕੋ ਰਾਜਾ; ਦੁਖੀਆ ॥
sagal srisatt ko raajaa; dukheea |
Sant Singh KhalsaThe rulers of the all the world are unhappy;
Manmohan SinghThe King of the whole worlds is unhappy.
Manmohan Singh (Punjabi)ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
Fareedkot Teekaਯਦਪਿ ਸਗਲ ਸ੍ਰਿਸ੍ਟੀ ਕਾ ਰਾਜਾ ਭੀ ਹੈ ਤਾਂ ਵੀ ਵਹੁ ਦੁਖੀ ਰਹਤਾ ਹੈ, ਭਾਵ ਪਦਾਰਥੋਂ ਕਰ ਕੇ ਵਹੁ ਤਨ ਕਰ ਸੁਖੀ ਹੈ, ਪਰੰਤੂ ਮਨ ਮੇਂ ਤਿਸ ਕੋ ਕੋਈ ਦੁਖ ਅਵਸ ਬਨਾ ਰਹਿਤਾ ਹੈ॥
Prof. Sahib Singh(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),ਪਦ ਅਰਥ ਸਗਲ = ਸਾਰੀ। ਸ੍ਰਿਸਟਿ = ਦੁਨੀਆ। ਕੋ = ਦਾ।
SikhNet (Spanish)Nadie halla la Felicidad al gobernar el mundo,
ਹਰਿ ਕਾ ਨਾਮੁ ਜਪਤ; ਹੋਇ ਸੁਖੀਆ ॥
har kaa naam japat; hoe sukheea |
Sant Singh Khalsaone who chants the Name of the Lord becomes happy.
Manmohan SinghBut he who repeats God's Name becomes happy.
Manmohan Singh (Punjabi)ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
Fareedkot Teekaਵਾ ਸੰਪੂਰਨ ਸ੍ਰਿਸਟੀ ਕੇ ਦੁਖੀਓਂ ਕਾ ਰਾਜਾ ਭੀ ਹੋਵੈ, ਭਾਵ ਅਤ੍ਯੰਤ ਦੁਖੀ ਹੋਵੈ, ਤਾਂ ਵੀ ਨਾਮ ਕੋ ਜਪਤਿਆਂ ਹੋਯਾਂ ਵਹੁ ਸੁਖੀ ਹੋ ਜਾਤਾ ਹੈ॥
Prof. Sahib Singhਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ);
SikhNet (Spanish)pero aquél que se entrega a la Meditación del Nombre está siempre en Éxtasis.
ਲਾਖ ਕਰੋਰੀ; ਬੰਧੁ ਨ ਪਰੈ ॥
laakh karoree; bandh na parai |
Sant Singh KhalsaAcquiring hundreds of thousands and millions, your desires shall not be contained.
Manmohan SinghThough man be entangles in lacs and millions of bonds,
Manmohan Singh (Punjabi)ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
Fareedkot Teekaਯਦਪਿ ਲਾਖੋਂ ਕਰੋੜੋਂ ਬੰਧਨੋਂ ਮੇਂ ਜੀਵ ਪੜਾ ਹੋਵੈ, ਵਾ ਜਿਸ ਲਾਖੋਂ ਕਰੋੜੋਂ ਮਾਯਾ ਕੇ ਖਜਾਨੇ ਇਕਤ੍ਰ ਕਰਨੇ ਸੇ ਭੀ ਤ੍ਰਿਸਨਾ ਰੂਪੀ ਨਦੀ ਕਾ ਬੰਧਨ ਹੀ ਪੜਤਾ ਹੈ, ਭਾਵ ਸੇ ਰੁਕਤੀ ਨਹੀਂ ਹੈ॥
Prof. Sahib Singh(ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ,ਪਦ ਅਰਥ ਲਾਖ ਕਰੋਰੀ = ਲੱਖਾਂ ਕਰੋੜਾਂ (ਰੁਪਇਆਂ) ਨਾਲ, ਲੱਖਾਂ ਕਰੋੜਾਂ ਰੁਪਏ ਕਮਾ ਕੇ ਭੀ। ਬੰਧੁ = ਰੋਕ, ਥੰਮ੍ਹ। ਨ ਪਰੈ = ਨਹੀਂ ਪੈਂਦੀ।
SikhNet (Spanish)Honores y riquezas nunca complacen a la mente,
ਹਰਿ ਕਾ ਨਾਮੁ ਜਪਤ; ਨਿਸਤਰੈ ॥
har kaa naam japat; nisatarai |
Sant Singh KhalsaChanting the Name of the Lord, you shall find release.
Manmohan Singhby uttering God's Name he is freed.
Manmohan Singh (Punjabi)ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
Fareedkot Teekaਹਰੀ ਕਾ ਨਾਮ ਜਪਤਿਆਂ ਹੋਇਆਂ ਤਿਨ ਬੰਧਨੋਂ ਸੇ, ਵਾ ਤ੍ਰਿਸਨਾ ਰੂਪੀ ਨਦੀ ਸੇ ਏਕ ਖਿਨ ਮੇਂ ਤਰ ਜਾਤਾ ਹੈ॥☬ਪੂਰਬ ਉਕਤ ਅਰਥ ਕੋ ਸਪਸਟ ਕਰਤੇ ਹੈਂ:
Prof. Sahib Singh(ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ;ਪਦ ਅਰਥ ਨਿਸਤਰੈ = ਪਾਰ ਲੰਘ ਜਾਂਦਾ ਹੈ।
SikhNet (Spanish)pues sólo la Contemplación del Nombre trae Serenidad.
ਅਨਿਕ ਮਾਇਆ ਰੰਗ; ਤਿਖ ਨ ਬੁਝਾਵੈ ॥
anik maaeaa rang; tikh na bujhaavai |
Sant Singh KhalsaBy the countless pleasures of Maya, your thirst shall not be quenched.
Manmohan SinghThe manifold pleasures of riches allay not man's thirst.
Manmohan Singh (Punjabi)ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
Fareedkot Teekaਅਨੇਕ ਮਾਯਾ ਜੰਨਯ (ਰੰਗ) ਅਨੰਦ ਪਦਾਰਥੋਂ ਕੀ ਚਾਹਿ ਰੂਪ ਤ੍ਰਿਖਾ ਕੋ ਨਹੀਂ ਬੁਝਾਵਤੀ ਹੈ॥
Prof. Sahib Singhਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ,ਪਦ ਅਰਥ ਅਨਿਕ ਮਾਇਆ ਰੰਗ = ਮਾਇਆ ਦੇ ਅਨੇਕ ਰੰਗ, ਮਾਇਆ ਦੀਆਂ ਅਨੇਕਾਂ ਮੌਜਾਂ (ਹੁੰਦਿਆਂ ਭੀ)। ਤਿਖ = ਤ੍ਰਿਹ, ਮਾਇਆ ਦੀ ਤ੍ਰਿਹ।
SikhNet (Spanish)Las alegrías del mundo podrán entretenerte,
ਹਰਿ ਕਾ ਨਾਮੁ ਜਪਤ; ਆਘਾਵੈ ॥
har kaa naam japat; aaghaavai |
Sant Singh KhalsaChanting the Name of the Lord, you shall be satisfied.
Manmohan SinghBy meditation on God's Name he is satiated.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
Fareedkot Teekaਔਰੁ ਹਰੀ ਕਾ ਨਾਮ ਜਪਤਾ ਹੂਆ ਇਹੁ ਜੀਵ ਤ੍ਰਿਪਤ ਹੋ ਜਾਤਾ ਹੈ॥
Prof. Sahib Singh(ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ।ਪਦ ਅਰਥ ਆਘਾਵੈ = ਰੱਜ ਜਾਂਦਾ ਹੈ।
SikhNet (Spanish)pero sólo aliviarás la Sed del Espíritu repitiendo el Nombre.
ਜਿਹ ਮਾਰਗਿ; ਇਹੁ ਜਾਤ ਇਕੇਲਾ ॥
jih maarag; ihu jaat ikelaa |
Sant Singh KhalsaUpon that path where you must go all alone,
Manmohan SinghOn the way on which this man goes all alone,
Manmohan Singh (Punjabi)ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
Fareedkot Teekaਜਿਸ ਜਮ ਮਾਰਗ ਮੇਂ ਇਹ ਜੀਵ ਏਕਲਾ ਹੀ ਜਾਤਾ ਹੈ॥
Prof. Sahib Singhਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ)ਪਦ ਅਰਥ ਜਿਹ ਮਾਰਗ = ਜਿਨ੍ਹਾਂ ਰਸਤਿਆਂ ਤੇ।
SikhNet (Spanish)Sólo el Naam, el Nombre del Señor te confortará
ਤਹ ਹਰਿ ਨਾਮੁ ਸੰਗਿ; ਹੋਤ ਸੁਹੇਲਾ ॥
teh har naam sang; hot suhelaa |
Sant Singh Khalsathere, only the Lord's Name shall go with you to sustain you.
Manmohan Singhthere the Name of God is with him as a comforter.
Manmohan Singh (Punjabi)ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
Fareedkot Teekaਤਹਾਂ ਹਰੀ ਕਾ ਨਾਮੁ ਹੀ ਸਾਥ (ਸੁਹੇਲਾ) ਮਿਤ੍ਰ ਵਾ ਸੁਖਦਾਈ ਹੋਤਾ ਹੈ॥
Prof. Sahib Singhਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ।ਪਦ ਅਰਥ ਸੁਹੇਲਾ = ਸੁਖ ਦੇਣ ਵਾਲਾ।
SikhNet (Spanish)cuando cruces por el valle solitario de la muerte.
ਐਸਾ ਨਾਮੁ; ਮਨ ਸਦਾ ਧਿਆਈਐ ॥
aisaa naam; man sadaa dhiaaeeai |
Sant Singh KhalsaOn such a Name, O my mind, meditate forever.
Manmohan SinghEver, meditate on such a Name O my soul.
Manmohan Singh (Punjabi)ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
Fareedkot Teekaਹੇ ਮਨ! ਐਸਾ ਭਾਵ ਪੂਰਬਕ ਨਾਮੁ ਸਦਾ ਹੀ ਧਿਆਈਐ॥
Prof. Sahib Singh(ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ,ਪਦ ਅਰਥ ਮਨ = ਹੇ ਮਨ!
SikhNet (Spanish)Oh mi corazón, ¡ama siempre el Nombre!
ਨਾਨਕ ਗੁਰਮੁਖਿ; ਪਰਮ ਗਤਿ ਪਾਈਐ ॥੨॥
naanak guramukh; param gat paaeeai |2|
Sant Singh KhalsaO Nanak, as Gurmukh, you shall obtain the state of supreme dignity. ||2||
Manmohan SinghNanak through the Guru, the Supreme dignity is obtained.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਨਾਮ ਜਪ ਕੇ ਪਰਮਗਤੀ ਕੋ ਪਾਈਤਾ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ॥੨॥ਪਦ ਅਰਥ ਪਰਮ = ਉੱਚਾ। ਗਤਿ = ਦਰਜਾ। ਪਾਈਐ = ਪਾਈਦਾ ਹੈ, ਮਿਲਦਾ ਹੈ ॥੨॥
SikhNet (Spanish)Oh Nanak, como el Gurmukj obtendrás un estado de suprema dignidad.(2)