ਪੋਖਿ. ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ ॥
pokh. tukhaar parrai; van trin ras sokhai |
Sant Singh KhalsaIn Poh, the snow falls, and the sap of the trees and the fields dries up.
Manmohan SinghIn Poh, the snow falls and the sap of the forest and grass dries up.
Manmohan Singh (Punjabi)ਪੋਹ ਵਿੱਚ ਬਰਫ ਪੈਂਦੀ ਹੈ ਅਤੇ ਜੰਗਲ ਤੇ ਘਾਹ ਦੀ ਰਤੂਬਤ ਸੁਕ ਜਾਂਦੀ ਹੈ।
Fareedkot Teeka(ਪੋਖਿ) ਬ੍ਰਿਧਾਪਨੁ ਹੋਣੇ ਤੇ ਜੜਤਾ ਰੂਪ (ਤੁਖਾਰੁ) ਬਰਫ ਪੜਤੀ ਹੈ, ਭਾਵ ਬੁਧੀ ਸਿਥਲ ਹੋ ਜਾਤੀ ਹੈ (ਵਣੁ) ਸਰੀਰ, ਯਥਾ- 'ਫਰੀਦਾ ਰੁਤ ਫਿਰੀ ਵਣ ਕੰਬਿਆ' (ਤ੍ਰਿਣੁ) ਇੰਦ੍ਰੈ, ਇਨਹੁ ਮੇਂ ਜੋ ਸਕਤੀ ਰੂਪ ਰਸ ਹੈ ਤਿਸ ਕੋ ਸੋਖਤਾ ਹੈ, ਭਾਵ ਸੇ ਇੰਦ੍ਰੈ ਆਸਕਤ ਹੋ ਗਏ ਹੈਂ। ਪਰਮਾਣ ਯਥਾ- 'ਫਰੀਦਾ ਅਖੀ ਦੇਖਿ ਪਤੀਣੀਆ ਸੁਣਿ ਸੁਣਿ ਰੀਣੇ ਕੰਨ' (ਰੀਣੇ) ਸਕਤੀ ਸੇ ਖਾਲੀ ਹੂਏ॥
Prof. Sahib Singhਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ)।ਪਦ ਅਰਥ ਪੋਖਿ = ਪੋਹ (ਦੇ ਮਹੀਨੇ) ਵਿਚ। ਤੁਖਾਰੁ = ਕੱਕਰ, ਕੋਰਾ। ਰਸੁ = ਨਮੀ। ਸੋਖੈ = ਸੁਕਾ ਦੇਂਦਾ ਹੈ।
SikhNet (Spanish)En Po, la nieve cae y aún el pasto se congela, oh Señor,
ਆਵਤ. ਕੀ ਨਾਹੀ; ਮਨਿ ਤਨਿ ਵਸਹਿ ਮੁਖੇ ॥
aavat. kee naahee; man tan vaseh mukhe |
Sant Singh KhalsaWhy have You not come? I keep You in my mind, body and mouth.
Manmohan SinghO Lord, why come Thou not? Thou abide within my soul, body and mouth.
Manmohan Singh (Punjabi)ਹੇ ਸੁਆਮੀ! ਤੂੰ ਕਿਉਂ ਨਹੀਂ ਆਉਂਦਾ? ਤੂੰ ਮੇਰੀ ਆਤਮਾਂ, ਦੇਹ ਅਤੇ ਮੂੰਹ ਅੰਦਰ ਵੱਸਦਾ ਹੈਂ।
Fareedkot Teekaਹੇ ਪ੍ਰਭੂ! ਐਸੀ ਅਵਸਥਾ ਵਿਖੇ ਮੇਰੇ ਪਾਸ ਆਵਤੇ ਕਿਉਂ ਨਹੀਂ ਹੋ ਦੂਰ ਭੀ ਨਹੀਂ ਹੋ ਔਰ ਮੁਖ ਉਪਲਖਤ ਬਾਣੀ ਮੇਂ ਨਿਵਾਸ ਕਰ ਰਹਾ ਹੈਂ, ਭਾਵ ਸਤਾ ਦੇ ਰਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ)।ਪਦ ਅਰਥ ਵਸਹਿ = ਤੂੰ ਵੱਸਦਾ। ਮੁਖੇ = ਮੁਖਿ, ਮੁਖ ਵਿਚ।
SikhNet (Spanish)¿por qué no vienes aunque sea ahora a habitar en mi cuerpo, en mi mente y en mi lengua?
ਮਨਿ ਤਨਿ ਰਵਿ ਰਹਿਆ ਜਗਜੀਵਨੁ; ਗੁਰਸਬਦੀ ਰੰਗੁ ਮਾਣੀ ॥
man tan rav rahiaa jagajeevan; gurasabadee rang maanee |
Sant Singh KhalsaHe is permeating and pervading my mind and body; He is the Life of the World. Through the Word of the Guru's Shabad, I enjoy His Love.
Manmohan SinghGod, the Life of the world is permeating my mind and body. Through the Guru's word, enjoy I his love.
Manmohan Singh (Punjabi)ਜਗਤ ਦੀ ਜਿੰਦ ਜਾਨ ਵਾਹਿਗੁਰੂ ਮੇਰੇ ਚਿੱਤ ਤੇ ਸਰੀਰ ਅੰਦਰ ਰਮ ਰਿਹਾ ਹੈ। ਗੁਰਾਂ ਦੀ ਬਾਣੀ ਰਾਹੀਂ ਮੈਂ ਊਸ ਦੀ ਪ੍ਰੀਤ ਦਾ ਅਨੰਦ ਲੈਂਦਾ ਹਾਂ।
Fareedkot Teekaਹੇ ਜਗਤ ਕੇ ਜੀਵਨ ਰੂਪ! ਤੂੰ ਮਨ ਤਨ ਵਿਖੇ ਬਿਆਪਕ ਹੋ ਰਹਾ ਹੈਂ। ਗੁਰੋਂ ਕੇ ਸਬਦ ਕਰ ਤੇਰੇ ਅਨੰਦ ਕੋ (ਮਾਣੀ) ਭੋਗੀਤਾ ਹੈ॥
Prof. Sahib Singhਜਿਸ ਜੀਵ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ।ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਮਾਣੀ = ਮਾਣੈ, ਮਾਣਦਾ ਹੈ।
SikhNet (Spanish)Estás fundido en mi ser, oh Vida del Universo, me regocijo en Tu Amor a través de la Palabra del Shabd del Guru.
ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ ਜੋਤਿ ਸਮਾਣੀ ॥
anddaj jeraj setaj utabhuj; ghatt ghatt jot samaanee |
Sant Singh KhalsaHis Light fills all those born of eggs, born from the womb, born of sweat and born of the earth, each and every heart.
Manmohan SinghThe Lord's Light is contained in the egg-born, the foetus-born, the sweat-born, the earth-born and all the hearts.
Manmohan Singh (Punjabi)ਪ੍ਰਭੂ ਦਾ ਪ੍ਰਕਾਸ਼ ਆਂਡੇ, ਜੇਰ, ਮੁੜ੍ਹਕੇ ਤੇ ਧਰਤੀ ਤੋਂ ਪੈਦਾ ਹੋਣ ਵਾਲੇ ਅਤੇ ਸਾਰਿਆਂ ਦਿਲਾਂ ਅੰਦਰ ਰਵਿਆ ਹੋਇਆ ਹੈ।
Fareedkot Teekaਅੰਡਜ, ਜੇਰਜ, ਸ੍ਵੇਤਜ, ਉਤਭੁਜ ਇਨ ਚਾਰੋਂ ਖਾਣੀ ਕੇ ਜੀਵੋਂ ਕੇ ਘਟਿ ਘਟਿ ਮੇਂ ਤੇਰੀ ਚੈਤੰਨ ਸਤਾ ਸਮਾਇ ਰਹੀ ਹੈ॥
Prof. Sahib Singhਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ।ਪਦ ਅਰਥ ਅੰਡਜ = ਅੰਡੇ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ = ਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜ = ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ। ਘਟਿ ਘਟਿ = ਹਰੇਕ ਘਟ ਵਿਚ।
SikhNet (Spanish)Tu Luz prevalece en quien ha nacido del huevo, del vientre, del sudor, el nacido de la tierra como la planta y en todos los corazones.
ਦਰਸਨੁ ਦੇਹੁ. ਦਇਆਪਤਿ ਦਾਤੇ; ਗਤਿ ਪਾਵਉ. ਮਤਿ ਦੇਹੋ ॥
darasan dehu. deaapat daate; gat paavau. mat deho |
Sant Singh KhalsaGrant me the Blessed Vision of Your Darshan, O Lord of Mercy and Compassion. O Great Giver, grant me understanding, that I might find salvation.
Manmohan SinghO Lord of compassion, the Beneficent One, bless me with Thy vision and grant me understanding, that I may obtain salvation.
Manmohan Singh (Punjabi)ਹੇ ਰਹਿਮਤ ਦੇ ਸੁਆਮੀ, ਦਾਤਾਰ ਪੁਰਖ! ਮੈਨੂੰ ਆਪਣਾ ਦੀਦਾਰ ਬਖਸ਼ ਅਤੇ ਸੋਚ ਸਮਝ ਪ੍ਰਦਾਨ ਕਰ। ਤਾਂ ਜੋ ਮੈਂ ਮੁਕਤੀ ਨੂੰ ਪ੍ਰਾਪਤ ਹੋ ਜਾਵਾਂ।
Fareedkot Teekaਹੇ ਦਯਾ ਪਤ ਦਾਤੇ! ਮੇਰੇ ਕੋ ਗੁਰਾਂ ਕਾ ਦਰਸਨੁ ਦੇਹੁ। ਤਿਨਾਂ ਦੁਆਰੇ ਆਤਮ ਵਸੈਣੀ ਮਤਿ ਦੀਜੀਏ, ਜਿਸ ਤੇ ਤੇਰੇ ਸਰੂਪ ਮੇਂ (ਗਤਿ) ਪ੍ਰਾਪਤਿ ਵਾ ਇਸਥਤੀ ਪਾਵੋਂ॥
Prof. Sahib Singhਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ)।ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਪਾਵਉ = ਪਾਵਉਂ, ਮੈਂ ਪਾ ਲਵਾਂ, ਪ੍ਰਾਪਤ ਕਰ ਲਵਾਂ। ਮਤਿ = ਅਕਲ।
SikhNet (Spanish)Oh Señor Compasivo, bendíceme con Tu Visión y concédeme la Sabiduría para que pueda ser emancipado.
ਨਾਨਕ. ਰੰਗਿ ਰਵੈ ਰਸਿ ਰਸੀਆ; ਹਰਿ ਸਿਉ ਪ੍ਰੀਤਿ ਸਨੇਹੋ ॥੧੪॥
naanak. rang ravai ras raseea; har siau preet saneho |14|
Sant Singh KhalsaO Nanak, the Lord enjoys, savors and ravishes the bride who is in love with Him. ||14||
Manmohan SinghNanak, with love and pleasure, God, the Enjoyer enjoys the bride, who bears Him Love and affection.
Manmohan Singh (Punjabi)ਨਾਨਕ ਮੌਜੀ ਵਾਹਿਗੁਰੂ ਪਿਆਰ ਅਤੇ ਖੁਸ਼ੀ ਨਾਲ ਉਹ ਪਤਨੀ ਨੂੰ ਮਾਣਦਾ ਹੈ ਜੋ ਉਸ ਨਾਲਪ੍ਰੇਮ ਅਤੇ ਮੁਹੱਬਤ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਸ ਰਸੀ !ਹੇ ਵਾਹਿਗੁਰੂ! ਮੇਰੇ ਪੁਰ ਯਿਹ ਕ੍ਰਿਪਾ ਕੀਜੀਏ ਕਿ ਮੇਰੇ ਮਨੁ ਗ੍ਯਾਨ ਕੋ ਪਾਇਕਰ ਭੀ ਤੇਰੇ (ਰੰਗਿ) ਪ੍ਰੇਮ ਮੇਂ ਰਾਵਣਾ ਕਰੇ ਅਰੁ ਤਨੁ ਕਰ ਕੇ ਭੀ ਪ੍ਰੀਤੀ ਕਰੇ, ਪੁਨਃ ਬਾਣੀ ਕਾ ਸਨੇਹੁ ਭੀ ਤੇਰੇ ਸਾਥ ਹੋਵੈ॥੧੪॥
Prof. Sahib Singhਹੇ ਨਾਨਕ! ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ ॥੧੪॥ਪਦ ਅਰਥ ਰੰਗਿ = ਪਿਆਰ ਵਿਚ। ਰਸਿ = ਰਸ ਨਾਲ, ਆਨੰਦ ਨਾਲ। ਰਸੀਆ = ਪ੍ਰੇਮੀ। ਸਨੇਹੋ = ਪਿਆਰ ॥੧੪॥
* ਭਾਵ: ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਕੋਰਾ-ਪਨ ਜ਼ੋਰ ਪਾ ਲੈਂਦਾ ਹੈ, ਉਹ ਕੋਰਾ-ਪਨ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਮਨੁੱਖ ਦੇ ਅੰਦਰ ਉੱਚੀ ਆਤਮਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ।
SikhNet (Spanish)Dice Nanak, la novia que ama sólo a su Señor, goza de ese Maravilloso Señor de los mil colores. (14)