ੴ

ਸਿੱਖਬਾਣੀ · SikhBani

Ang 1109

Sri Guru Granth Sahib · Raag Tukhaari · 7 shabads, 38 lines
Translations
Shabad Guru Nanak Dev Ji Raag Tukhaari continued from Ang 1108

ਆਗੈ ਘਾਮ. ਪਿਛੈ ਰੁਤਿ ਜਾਡਾ; ਦੇਖਿ ਚਲਤ. ਮਨੁ ਡੋਲੇ ॥

aagai ghaam. pichhai rut jaaddaa; dekh chalat. man ddole |

Sant Singh KhalsaSummer is now behind us, and the winter season is ahead. Gazing upon this play, my shaky mind wavers.
Manmohan SinghSummer is left behind and the winter season lies ahead. Seeing this play my mind wavers.
Manmohan Singh (Punjabi)ਗਰਮੀ ਪਿੱਛੇ ਰਹਿ ਗਈ ਹੈ ਅਤੇ ਸਿਆਲ ਦਾ ਮੌਸਮ ਮੂਹਰੇ ਹੈ। ਇਹ ਖੇਡ ਵੇਖ ਮੇਰਾ ਚਿੱਤ ਡਿਕਡੋਲੇ ਖਾਂਦਾ ਹੈ।
Fareedkot Teekaਪਹਿਲੇ (ਘਾਮ) ਧੂਪ ਤੇਜੁ ਸੀ ਅਰਥਾਤ ਜੁਵਾ ਅਵਸਥਾ ਥੀ ਸੋ ਬੀਤ ਗਈ ਹੈ, ਤਿਸ ਕੇ ਪੀਛੇ (ਜਾੜਾ) ਜੜ੍ਹਤਾ ਅਰਥਾਤ ਬ੍ਰਿਧ ਅਵਸਥਾ ਆਈ ਹੈ। ਅਬ ਬਰਤਮਾਨ ਮੇਂ ਐਸਾ ਚਲਿਤ੍ਰ ਦੇਖ ਕਰ ਕੇ ਮੇਰਾ ਮਨ ਡੋਲ ਰਹਾ ਹੈ, ਕਿਉਂਕਿ ਬ੍ਰਿਧ ਅਵਸਥਾ ਮੇਂ ਸਾਧਨ ਕੋਈ ਨਹੀਂ ਹੋ ਸਕਤਾ, ਤਾਂ ਤੇ ਏਕ ਆਸਾ ਹੈ॥ ਸੋ ਕਹਤੇ ਹੈਂ:
Prof. Sahib Singh(ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ), ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ)।

ਪਦ ਅਰਥ ਆਗੈ = ਅੱਗੇ ਲੰਘ ਗਈ ਹੈ। ਘਾਮ = ਤਪਸ਼, ਘੁੰਮਾ, ਗਰਮੀ (ਭਾਵ, ਸਰੀਰਕ ਨਿੱਘ, ਤਾਕਤ)। ਪਿਛੈ = ਉਸ ਘਾਮ ਦੇ ਪਿਛੇ ਪਿਛੇ। ਜਾਡਾ = ਸਿਆਲ (ਭਾਵ, ਕਮਜ਼ੋਰੀ)।

SikhNet (Spanish)Ante mí está el verano de la muerte, detrás está el invierno de la vida, y viendo este juego mi mente vacila.

ਦਹ ਦਿਸਿ ਸਾਖ. ਹਰੀ ਹਰੀਆਵਲ; ਸਹਜਿ ਪਕੈ ਸੋ ਮੀਠਾ ॥

deh dis saakh. haree hareeaaval; sehaj pakai so meetthaa |

Sant Singh KhalsaIn all ten directions, the branches are green and alive. That which ripens slowly, is sweet.
Manmohan SinghAll over the ten sides the branches are green and verdant. That, which slowly ripens, is sweet.
Manmohan Singh (Punjabi)ਦਸੀਂ ਪਾਸੀਂ ਹੀ ਟਹਿਣੀਆਂ ਸਰਸਬਜ ਅਤੇ ਹਰੀਆਂ ਭਰੀਆਂ ਹਨ। ਜੋ ਹੌਲੀ ਹੌਲੀ ਪੱਕਦਾ ਹੈ ਉਹ ਮਿੱਠਾ ਹੁਦਾ ਹੈ।
Fareedkot Teekaਬਾਹ੍ਯ ਅਰਥ ਤੋ ਪ੍ਰਸਿਧ ਹੈ: ਯਥਾ ਜੋ ਅੰਨ ਸਨੇ ਸਨੇ ਪਕੇ ਸੋ ਮੀਠਾ ਹੋਤਾ ਹੈ ਅਰ ਜੋ ਅਪ੍ਰਪਕ ਕਟੀਏ ਸੋ ਤੈਸਾ ਨਹੀਂ ਹੋਤਾ। ਅੰਤ੍ਰੀਵ ਕਹਤੇ ਹੈਂ: ਦਸੋ ਦਿਸਾ ਮੇਂ ਹੇ ਹਰੀ! ਤੇਰੀਆਂ ਸਾਖਾਂ ਜੋ ਸਾਮ, ਰਿਗ ਆਦਿਕ ਬੇਦ ਹੈ, ਤਿਨ ਕੀ ਹਰਿਆਵਲੀ ਹੋ ਰਹੀ ਹੈ। ਤਿਨ ਬੇਦੋਂ ਦੁਆਰੇ ਜੋ ਸਨੇ ਸਨੇ ਪ੍ਰਪਕ ਹੋਵੈ, ਭਾਵ ਅਡੋਲ ਨਿਸਚੇ ਕਰ ਜੋ ਅਨੰਦੁ ਪ੍ਰਾਪਤ ਹੋਤਾ ਹੈ, ਸੋ ਮੀਠਾ ਹੈ, ਕਿਆ ਅਨੰਦਵਾਂਨ ਹੋਤਾ ਹੈ। ਜਾ ਦਸੋ ਦਿਸਾ ਮੇਂ ਹੇ ਹਰੀ! ਤੇਰੀ ਸਾਖਾ ਰੂਪ ਸਾਰੇ ਹਰਿਆਵਲ ਹੋ ਰਹੀ ਹੈ ਅਰਥਾਤ ਅਵਤਾਰ ਧਾਰ ਕਰ ਜੋ ਭਗਤ ਤਾਰੇ ਹੈਂ, ਐਸਾ ਗੁਨਾਨਵਾਦ ਕਰਤਾ ਹੂਆ (ਸਹਜਿ) ਸਾਂਤੀ ਕਰ (ਪਕੈ) ਪ੍ਰਾਪਤ ਹੋਵੈ ਸੋ ਮੀਠਾ ਹੈ ਅਰਥਾਤ ਆਤਮ ਅਨੰਦ ਕਰ ਜੁਗਤ ਹੋਤਾ ਹੈ; ਵਾ ਸਤਸੰਗ ਰੂਪ ਸਾਖੋਂ ਕੀ ਹਰਿਆਵਲੀ ਦਸੋ ਦਿਸਾਂ ਮੇਂ (ਹਰੀ) ਅਤੀ ਸਬਜ ਹੋ ਰਹੀ ਹੈ, ਤਿਸ ਸਤਿਸੰਗ ਮੇਂ ਜੋ (ਸਹਜਿ) ਗ੍ਯਾਨ ਕਰ (ਪਕੇ) ਪਰਪਕ ਹੋਵੈ ਸੋ (ਮੀਠਾ), ਭਾਵ ਮੀਠਾ ਰਸ ਅਰਥਾਤ ਆਤਮ ਅਨੰਦੀ ਭੋਗਤਾ ਹੈ। ਤਾਂ ਤੇ ਅਪਰ ਸਾਧਨੋਂ ਤੇ ਬਿਨਾਂ ਜੈਸੇ ਵਕੀਲ ਦੁਆਰਾ ਰਾਜਾ ਕੀ ਪ੍ਰਾਪਤੀ ਸੀਘਰ ਹੋਤੀ ਹੈ, ਤੈਸੇ ਹੀ ਗੁਰੋਂ ਰੂਪ ਵਕੀਲ ਦੁਆਰਾ ਸਿਖ ਕੋ ਪਰਮੇਸੁਰ ਕੀ ਪ੍ਰਾਪਤੀ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮਨ ਡੋਲਦਾ ਹੈ, ਪਰ) ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ।

ਪਦ ਅਰਥ ਸਹਜਿ = ਅਡੋਲਤਾ ਵਿਚ।

SikhNet (Spanish)Por todas partes las praderas están verdes, pero sólo lo maduro estará dulce si ha madurado a su propio tiempo.

ਨਾਨਕ. ਅਸੁਨਿ ਮਿਲਹੁ ਪਿਆਰੇ; ਸਤਿਗੁਰ ਭਏ ਬਸੀਠਾ ॥੧੧॥

naanak. asun milahu piaare; satigur bhe baseetthaa |11|

Sant Singh KhalsaO Nanak, in Assu, please meet me, my Beloved. The True Guru has become my Advocate and Friend. ||11||
Manmohan SinghMeet Thou me, O my Love in Assu. The True Guru has become my mediation.
Manmohan Singh (Punjabi)ਅੱਸੂ ਅੰਦਰ ਤੂੰ ਮੈਨੂੰ ਮਿਲ, ਹੇ ਮੇਰੇ ਦਿਲਬਰ! ਸੱਚੇ ਗੁਰਦੇਵ ਜੀ ਮੇਰੇ ਵਿਚੋਲੇ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਆਸਾ ਰੂਪ ਅਸੂ ਕਾ ਮਹੀਨਾਂ ਹੈ, ਹੇ ਪਿਆਰੇ! ਇਸ ਮੇਂ ਮੁਝ ਕੋ ਮਿਲੀਏ ਅਬ ਆਪ ਕੇ ਅਰ ਮੇਰੇ ਮੇਂ ਸਤਿਗੁਰੂ (ਬਸੀਠਾ) ਬਕੀਲ ਹੂਏ ਹੈਂ॥੧੧॥
Prof. Sahib Singhਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ ॥੧੧॥

ਪਦ ਅਰਥ ਬਸੀਠਾ = ਵਕੀਲ, ਵਿਚੋਲਾ ॥੧੧॥

* ਭਾਵ: ਜਿਹੜਾ ਮਨੁੱਖ ਦੁਨੀਆ ਦੇ ਝੂਠੇ ਮੋਹ ਵਿਚ ਫਸ ਜਾਂਦਾ ਹੈ, ਉਹ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਪੈਂਦਾ ਹੈ ਉਹ ਮਾਇਆ ਦੇ ਮੋਹ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ ਤੇ ਉਸ ਨੂੰ ਪ੍ਰਭੂ-ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ।

SikhNet (Spanish)Encuéntrame, oh Señor, en el mes de Asu, sí, el Guru Perfecto es ahora mi Intercesor. (11)

Open this shabad (6 lines, Angs 1108-1109) →

Shabad Guru Nanak Dev Ji Raag Tukhaari

ਕਤਕਿ. ਕਿਰਤੁ ਪਇਆ; ਜੋ ਪ੍ਰਭ ਭਾਇਆ ॥

katak. kirat peaa; jo prabh bhaaeaa |

Sant Singh KhalsaIn Katak, that alone comes to pass, which is pleasing to the Will of God.
Manmohan SinghIn Katak, what pleases the Lord, that is recorded in the mortal's destiny.
Manmohan Singh (Punjabi)ਕੱਤੇ ਵਿੱਚ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ ਉਹ ਉਹ ਹੀ ਪ੍ਰਾਣੀ ਦੀ ਪ੍ਰਾਲਭਧ ਵਿੱਚ ਲਿਖਿਆ ਜਾਂਦਾ ਹੈ।
Fareedkot Teekaਲੋਕ ਕਤਕ ਮੇਂ ਤਲਾਵੋਂ ਪਰ ਦੀਪਕ ਬਾਲਤੇ ਹੈਂ, ਇਸ ਦੀਪਕ ਕਾ ਕ੍ਰਿਤ ਉਸ (ਕਤਕਿ) ਜੀਵ ਕੋ ਪੜਾ ਹੈ, ਜੋ ਹੇ ਪ੍ਰਭੂ! ਤੇਰੇ ਕੋ ਭਾਇਆ ਹੈ॥
Prof. Sahib Singh(ਜਿਵੇਂ) ਕੱਤਕ (ਦੇ ਮਹੀਨੇ) ਵਿਚ (ਕਿਸਾਨ ਨੂੰ ਮੁੰਜੀ ਮਕਈ ਆਦਿਕ ਸਾਵਣੀ ਦੇ ਫ਼ਸਲ ਦੀ ਕੀਤੀ ਕਮਾਈ ਮਿਲ ਜਾਂਦੀ ਹੈ, ਤਿਵੇਂ ਹਰੇਕ ਜੀਵ ਨੂੰ ਆਪਣੇ) ਕੀਤੇ ਕਰਮਾਂ ਦਾ ਫਲ (ਮਨ ਵਿਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ) ਮਿਲ ਜਾਂਦਾ ਹੈ। (ਆਪਣੇ ਕੀਤੇ ਭਲੇ ਕਰਮਾਂ ਅਨੁਸਾਰ) ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗ ਪੈਂਦਾ ਹੈ,

ਪਦ ਅਰਥ ਕਤਕਿ = ਕੱਤਕ (ਦੇ ਮਹੀਨੇ) ਵਿਚ (ਜਦੋਂ ਕਿਸਾਨ ਮੁੰਜੀ ਮਕਈ ਆਦਿਕ ਸਾਵਣੀ ਦਾ ਫ਼ਸਲ ਕੱਟ ਕੇ ਘਰ ਲੈ ਆਉਂਦਾ ਹੈ)। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਮਿਲ ਜਾਂਦਾ ਹੈ। ਜੋ = ਜਿਹੜਾ ਜੀਵ। ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।

SikhNet (Spanish)En el mes de Katak, mis acciones se dieron así como fue la Voluntad del Señor,

ਦੀਪਕੁ ਸਹਜਿ ਬਲੈ; ਤਤਿ ਜਲਾਇਆ ॥

deepak sehaj balai; tat jalaaeaa |

Sant Singh KhalsaThe lamp of intuition burns, lit by the essence of reality.
Manmohan SinghThe lamp, which is lit by quintessence, that easily burns.
Manmohan Singh (Punjabi)ਜਿਹੜਾ ਦੀਵਾ ਅਸਲੀਅਤ ਨਾਲ ਪ੍ਰਕਾਸ਼ਿਆ ਹੈ, ਊਹ ਸੁਖੈਨ ਹੀ ਬਲਦਾ ਰਹਿੰਦਾ ਹੈ।
Fareedkot Teekaਜੋ ਪ੍ਰਭੂ ਕੋ ਭਾਇਆ ਹੈ ਤਿਸ ਕੇ ਰਿਦੇ ਮੇਂ (ਸਹਜਿ) ਗ੍ਯਾਨ ਰੂਪ ਦੀਪਕ ਬਲਤਾ ਹੈ ਔਰ (ਤਤਿ) ਸਾਰ ਗ੍ਰਹਣ ਰੂਪ ਤੇਲ ਕਰ ਜਲਾਯਾ ਹੈ॥ ਯਥਾ ਪਰਮਾਣ- 'ਤਤ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਿਆਰਾ॥'
Prof. Sahib Singh(ਉਸ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਕਾਰਨ (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ ਜਗ ਪੈਂਦਾ ਹੈ (ਇਹ ਦੀਵਾ ਉਸ ਦੇ ਅੰਦਰ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ ਜਗਾਇਆ ਹੁੰਦਾ ਹੈ।

ਪਦ ਅਰਥ ਦੀਪਕੁ = ਦੀਵਾ, (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ। ਸਹਜਿ = ਆਤਮਕ ਅਡੋਲਤਾ ਵਿਚ। ਬਲੈ = ਜਗ ਪੈਂਦਾ ਹੈ। ਤਤਿ = ਤੱਤ ਨੇ, ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ। ਜਲਾਇਆ = ਜਗਾ ਦਿੱਤਾ।

SikhNet (Spanish)y la lámpara de la Paz se quema dando un constante resplandor, y el aceite de la Esencia del Señor la mantiene encendida, sí, en la lámpara, el aceite es la Esencia.

ਦੀਪਕ ਰਸ ਤੇਲੋ. ਧਨ ਪਿਰ ਮੇਲੋ; ਧਨ ਓਮਾਹੈ ਸਰਸੀ ॥

deepak ras telo. dhan pir melo; dhan omaahai sarasee |

Sant Singh KhalsaLove is the oil in the lamp, which unites the soul-bride with her Lord. The bride is delighted, in ecstasy.
Manmohan SinghLove is the oil of the lamp, that unites the bride with her Groom. The bride is in bliss and bloom.
Manmohan Singh (Punjabi)ਪ੍ਰੀਤ ਦੀਵੇ ਦਾ ਤੇਲ ਹੈ ਜੋ ਪਤਨੀ ਨੂੰ ਉਸ ਦੇ ਪਤੀ ਨਾਲ ਮਿਲਾਉਂਦਾ ਹੈ। ਪਤਨੀ ਖੁਸ਼ੀ ਤੇ ਖਿੜਾਓ ਅੰਦਰ ਹੈ।
Fareedkot Teekaਦੀਪਕ ਗ੍ਯਾਨ ਰਸ ਸਬਦ ਤਤ੍ਵ ਕਾ ਪਰਯਾਯ ਹੈ ਵਾ ਤਤ ਸੋ ਪ੍ਰੇਮ ਤੇਲ ਜਲਾਯਾ ਹੈ, ਤਿਸ ਕੇ ਪਰਕਾਸ ਕਰ ਧਨ ਪਿਰ ਕਾ ਮੇਲ ਭਇਆ ਹੈ। ਮੇਲ ਕੇ (ਓਮਾਹੈ) ਉਤਸਾਹ ਕਰ ਧਨ ਸਰਸੀ ਭਈ ਵਾ ਮਨ ਕਰ ਉਮਾਹ ਅਰ ਤਨ ਕਰ ਸਰਸੀ ਭਈ॥
Prof. Sahib Singhਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ (ਉਸ ਦੇ ਅੰਦਰ) ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦੇ ਆਨੰਦ ਦਾ (ਮਾਨੋ, ਦੀਵੇ ਵਿਚ) ਤੇਲ ਬਲ ਰਿਹਾ ਹੈ, ਉਹ ਜੀਵ-ਇਸਤ੍ਰੀ ਉਤਸ਼ਾਹ ਵਿਚ ਆਤਮਕ ਆਨੰਦ ਮਾਣਦੀ ਹੈ।

ਪਦ ਅਰਥ ਦੀਪਕ ਰਸ ਤੇਲੋ = ਆਤਮਕ ਜੀਵਨ ਦੀ ਸੂਝ ਦੇ ਆਨੰਦ ਦਾ ਤੇਲ। ਧਨ = ਜੀਵ-ਇਸਤ੍ਰੀ। ਓਮਾਹੈ = ਉਮਾਹ ਵਿਚ, ਉਤਸ਼ਾਹ ਵਿਚ। ਸਰਸੀ = ਸ-ਰਸੀ, ਆਨੰਦ ਮਾਣਦੀ ਹੈ।

SikhNet (Spanish)Oh Señor deja que la novia encuentre a su Consorte, pues ella está ya floreciendo y en Éxtasis.

ਅਵਗਣ ਮਾਰੀ ਮਰੈ. ਨ ਸੀਝੈ; ਗੁਣਿ ਮਾਰੀ ਤਾ ਮਰਸੀ ॥

avagan maaree marai. na seejhai; gun maaree taa marasee |

Sant Singh KhalsaOne who dies in faults and demerits - her death is not successful. But one who dies in glorious virtue, really truly dies.
Manmohan SinghShe, whom sin kills, becomes not fruitful at her death. When killed by virtue, then dies she really.
Manmohan Singh (Punjabi)ਜਿਸ ਨੂੰ ਪਾਪ ਨਾਸ ਕਰਦਾ ਹੈ, ਊਹ ਆਪਣੀ ਮੌਤ ਸਮੇਂ ਸਫਲ ਨਹੀਂ ਹੁੰਦੀ ਜਦ ਨੇਕੀ ਨਾਲ ਮਰਦੀ ਹੈ, ਤਦ ਹੀ ਉਹ ਅਸਲੀ ਤੌਰ ਤੇ ਮਰਦੀ ਹੈ।
Fareedkot Teekaਜੋ ਇਸਤ੍ਰੀ ਕਾਮਾਦਿ ਅਵਗੁਣੋਂ ਨੇ ਮਾਰੀ ਹੈ ਵਹੁ ਜੀਵ ਭਾਵ ਸੇ ਨਹੀਂ ਮਰਤੀ, ਤਿਸੀ ਤੇ ਸੀਝਤੀ ਨਹੀਂ। ਜਬ ਸੁਭ ਗੁਣੋਂ ਨੇ ਮਾਰੀ ਅਰਥਾਤ ਸੰਸਾਰਾਕਾਰ ਬ੍ਰਿਤੀ ਹਟੀ ਤੌ ਜੀਵ ਭਾਵ ਸੇ ਮਰੇਗੀ ਤੌ ਸੀਝੇਗੀ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਕ ਮੌਤੇ ਮਰ ਗਈ, ਉਹ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦੀ, ਪਰ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੇ ਵਿਕਾਰਾਂ ਵਲੋਂ) ਮਾਰਿਆ ਉਹ ਹੀ ਵਿਕਾਰਾਂ ਵਲੋਂ ਬਚੀ ਰਹੇਗੀ।

ਪਦ ਅਰਥ ਮਾਰੀ = ਆਤਮਕ ਮੌਤੇ ਮਾਰ ਦਿੱਤਾ। ਮਰੈ = ਆਤਮਕ ਮੌਤੇ ਮਰ ਜਾਂਦੀ ਹੈ। ਸੀਝੈ = ਕਾਮਯਾਬ ਹੁੰਦੀ। ਗੁਣਿ = ਗੁਣ ਨੇ, ਪ੍ਰਭੂ ਦੀ ਸਿਫ਼ਤ-ਸਾਲਾਹ ਨੇ। ਮਾਰੀ = ਵਿਕਾਰਾਂ ਵਲੋਂ ਮਾਰ ਦਿੱਤੀ। ਮਰਸੀ = ਵਿਕਾਰਾਂ ਵਲੋਂ ਬਚੀ ਰਹੇਗੀ।

SikhNet (Spanish)Ella no será emancipada si muere en el vicio, pero si se inmerge en el Mérito, será redimida.

ਨਾਮੁ ਭਗਤਿ ਦੇ ਨਿਜ ਘਰਿ ਬੈਠੇ; ਅਜਹੁ ਤਿਨਾੜੀ ਆਸਾ ॥

naam bhagat de nij ghar baitthe; ajahu tinaarree aasaa |

Sant Singh KhalsaThose who are blessed with devotional worship of the Naam, the Name of the Lord, sit in the home of their own inner being. They place their hopes in You.
Manmohan SinghThey, whom Thou, O Lord, bless with Thy Name and devotional service, sit in their own home. Even then their hope rests on Thee.
Manmohan Singh (Punjabi)ਜਿਨ੍ਹਾਂ ਨੂੰ ਤੂੰ ਹੇ ਸੁਆਮੀ! ਆਪਣਾ ਨਾਮ ਅਤੇ ਪ੍ਰੇਮ-ਮਈ ਸੇਵਾ ਬਖਸ਼ਦਾ ਹੈ। ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਬਹਿੰਦੇ ਹਨ। ਤਦ ਭੀ ਉਨ੍ਹਾਂ ਦੀ ਊਮੀਦ ਤੇਰੇ ਉਤੇ ਹੀ ਹੈ।
Fareedkot Teekaਜਿਨ ਕੋ ਨਾਮ ਜਾਪ ਰੂਪ ਭਗਤੀ ਆਪ ਨੇ ਦੀਨੀ ਹੈ ਤਿਨੋਂ ਕਾ ਸ੍ਵੈ ਸੂਰਪ ਮੇਂ ਨਿਵਾਸ ਹੂਆ ਹੈ। ਮੇਰੇ ਕੋ ਅਬ ਤਕ ਭੀ ਤਿਨ ਕੀ ਆਸਾ ਲਗੀ ਹੂਈ ਹੈ॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਆਪਣੀ ਭਗਤੀ ਦੇਂਦਾ ਹੈ ਉਹ (ਵਿਕਾਰਾਂ ਵਲ ਭਟਕਣ ਦੇ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ ਹੀ (ਪ੍ਰਭੂ-ਮਿਲਾਪ ਦੀ) ਤਾਂਘ ਬਣੀ ਰਹਿੰਦੀ ਹੈ।

ਪਦ ਅਰਥ ਦੇ = ਦੇਂਦਾ ਹੈ। ਘਰਿ = ਘਰ ਵਿਚ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ-ਘਰ ਵਿਚ। ਤਿਨਾੜੀ = ਉਹਨਾਂ ਦੀ।

SikhNet (Spanish)Los que son bendecidos con la Alabanza de Tu Nombre, habitan en su propio ser y se apoyan sólo en Ti.

ਨਾਨਕ ਮਿਲਹੁ. ਕਪਟ ਦਰ ਖੋਲਹੁ; ਏਕ ਘੜੀ. ਖਟੁ ਮਾਸਾ ॥੧੨॥

naanak milahu. kapatt dar kholahu; ek gharree. khatt maasaa |12|

Sant Singh KhalsaNanak: please open the shutters of Your Door, O Lord, and meet me. A single moment is like six months to me. ||12||
Manmohan SinghSays Nanak, "O Lord, open the shutters of Thy door and meet me. A moment, now, is like six months to me".
Manmohan Singh (Punjabi)ਗੁਰੂ ਜੀ ਆਖਦੇ ਹਨ ਹੇ ਸਾਹਿਬ! ਆਪਣੇ ਦਰਵਾਜੇ ਦੇ ਕਿਵਾੜ ਖੋਲ ਅਤੇ ਮੈਨੂੰ ਮਿਲ। ਮੇਰੇ ਲਈ ਹੁਣ ਇੱਕ ਮੁਹਤ ਭੀ ਛੇ ਮਹੀਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੇਰੇ ਮੇਰੇ ਵਿਖੇ ਕਪਟ ਰੂਪੀ ਦਰ ਲਗ ਰਹਾ ਹੈ, ਸੋ ਖੋਲਹੁ ਅਰਥਾਤ ਮੇਰੇ ਰਿਦੇ ਸੇ ਦੂਰ ਕਰ ਕੇ ਮਿਲੀਏ। ਤਾਂ ਤੇ ਤੇਰੇ ਵਿਯੋਗ ਕੇ ਦੁਖ ਕਰ ਕੇ ਏਕ ਘੜੀ ਛੇ ਮਹੀਨੇ ਕੀ ਪਰਤੀਤ ਹੋਤੀ ਹੈ। ਵਾ ਆਗੇ ਸੇ ਪਰਮੇਸਰ ਕਹਤਾ ਹੈ: ਹੇ ਭਾਈ! ਤੌ ਤੁਮ ਮਿਲੋਗੇ ਜਬ (ਦਰ) ਅੰਦਰੋਂ ਕਪਟ ਰੂਪ ਕਪਾਟ ਖੋਲੋਗੇ। ਏਕ ਘੜੀ ਕੋ ਖੋਲੋ ਵਾ ਛੇ ਮਹੀਨੇ ਕੋ ਖੋਲੋ ਤਬੀ ਮਿਲੋਗੇ॥੧੨॥
Prof. Sahib Singhਹੇ ਨਾਨਕ! (ਉਹ ਸਦਾ ਅਰਦਾਸ ਕਰਦੇ ਹਨ-ਹੇ ਪਾਤਿਸ਼ਾਹ! ਸਾਨੂੰ) ਮਿਲ, (ਸਾਡੇ ਅੰਦਰੋਂ ਵਿਛੋੜਾ ਪਾਣ ਵਾਲੇ) ਕਿਵਾੜ ਖੋਹਲ ਦੇਹ, (ਤੇਰੇ ਨਾਲੋਂ) ਇਕ ਘੜੀ (ਦਾ ਵਿਛੋੜਾ) ਛੇ ਮਹੀਨੇ (ਦਾ ਵਿਛੋੜਾ ਜਾਪਦਾ) ਹੈ ॥੧੨॥

ਪਦ ਅਰਥ ਨਾਨਕ = ਹੇ ਨਾਨਕ! ਕਪਟ = ਕਿਵਾੜ। ਕਪਟ ਦਰ = ਦਰਵਾਜ਼ੇ ਦੇ ਕਿਵਾੜ। ਦਰ = ਦਰਵਾਜ਼ਾ। ਖਟੁ ਮਾਸਾ = ਛੇ ਮਹੀਨੇ ॥੧੨॥

* ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਵਾਲੇ ਚਾਨਣ ਦਾ, ਮਾਨ, ਦੀਵਾ ਜਗ ਪੈਂਦਾ ਹੈ। ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਇਕ ਘੜੀ-ਪਲ ਦਾ ਵਿਛੋੜਾ ਭੀ ਸਹਾਰ ਨਹੀਂ ਸਕਦਾ।

SikhNet (Spanish)Dice Nanak, oh Señor, abre Tu Puerta y déjame pasar, pues un solo instante es como seis meses para mí. (12)

Open this shabad →

Shabad Guru Nanak Dev Ji Raag Tukhaari

ਮੰਘਰ ਮਾਹੁ ਭਲਾ; ਹਰਿ ਗੁਣ ਅੰਕਿ ਸਮਾਵਏ ॥

manghar maahu bhalaa; har gun ank samaave |

Sant Singh KhalsaThe month of Maghar is good, for those who sing the Glorious Praises of the Lord, and merge in His Being.
Manmohan SinghGood is the month of Maghar for those, who merge in the Lord's Being, by singing His praise.
Manmohan Singh (Punjabi)ਚੰਗਾ ਹੈ ਮੱਘਰ ਦਾ ਮਹੀਨਾ ਉਨ੍ਹਾ ਲਈ ਜੋ ਊਸ ਦਾ ਜੱਸ ਗਾਇਨ ਕਰ, ਪ੍ਰਭੂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਹੇ ਹਰੀ! ਜਿਨ ਕੇ (ਅੰਕਿ) ਰਿਦੇ ਮੇਂ ਤੇਰੇ ਗੁਣ ਸਮਾਏ ਹੈਂ ਤਿਨ ਕੋ ਮੰਘਰ ਕਾ ਮਹੀਨਾ ਭਲਾ ਹੈ; ਵਾ (ਮੰ) ਮੇਰਾ (ਘਰ) ਜੋ ਸਰੀਰ ਹੈ (ਮਾਹੁ) ਅਤਿਸੈ ਕਰ ਭਲਾ ਹੈ, ਭਾਵ ਯਹਿ ਕਿ ਮਨੁਖ ਸਰੀਰ ਸਰਬ ਜੋਨੀਓਂ ਸੇ ਉਤਮ ਹੈ। ਪਰਮਾਣ ਯਥਾ: "ਅਵਰੁ ਜੋਨਿ ਤੇਰੀ ਪਨਿਹਾਰੀ"☬ਕਿਉਂਕਿ ਹੇ ਹਰੀ! ਤੇਰੇ ਗੁਣ ਮੇਰੇ (ਅੰਕਿ) ਰਿਦੇ ਮੇਂ ਸਮਾਏ ਹੈਂ, ਇਸੀ ਤੇ ਭਲਾ ਉਤਮ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ।

ਪਦ ਅਰਥ ਗੁਣ = ਗੁਣਾਂ ਦੇ ਕਾਰਨ, ਸਿਫ਼ਤ-ਸਾਲਾਹ ਕਰਨ ਨਾਲ। ਅੰਕਿ = ਹਿਰਦੇ ਵਿਚ। ਹਰਿ ਸਮਾਵਏ = ਪ੍ਰਭੂ ਆ ਵੱਸਦਾ ਹੈ।

SikhNet (Spanish)Bendito es el mes de Maghar cuando los Méritos de Dios llegan a nuestro ser.

ਗੁਣਵੰਤੀ ਗੁਣ ਰਵੈ; ਮੈ ਪਿਰੁ ਨਿਹਚਲੁ ਭਾਵਏ ॥

gunavantee gun ravai; mai pir nihachal bhaave |

Sant Singh KhalsaThe virtuous wife utters His Glorious Praises; my Beloved Husband Lord is Eternal and Unchanging.
Manmohan SinghThe virtuous wife utters the Lord's praise. My ever-stable Love is pleasing to me.
Manmohan Singh (Punjabi)ਗੁਣਵਾਨ ਪਤਨੀ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ। ਮੇਰਾ ਸਦੀਵੀ ਸਥਿਰ ਪ੍ਰੀਤਮ ਮੈਨੂੰ ਚੰਗਾ ਲੱਗਦਾ ਹੈ।
Fareedkot Teekaਜੋ ਗੁਣੋਂ ਵਾਲੀਆਂ ਇਸਤ੍ਰੀਆਂ ਹੈਂ, ਸੋ ਤੇਰੇ ਗੁਣਹੁ ਕਰ ਤੁਝ ਕੋ ਰਾਵਤੀਆਂ ਹੈਂ ਔਰ ਮੇਰੇ ਕੋ ਭੀ, ਹੇ (ਨਿਹਚਲੁ) ਅਚਲ ਪਤੀ! ਤੂੰ ਭਾਵਤਾ ਹੈਂ॥
Prof. Sahib Singhਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ।

ਪਦ ਅਰਥ ਗੁਣ ਰਵੈ = ਜੋ (ਜੀਵ-ਇਸਤ੍ਰੀ) ਪ੍ਰਭੂ ਦੇ ਗੁਣ ਚੇਤੇ ਕਰਦੀ ਹੈ। ਮੈ ਪਿਰੁ = ਮੇਰਾ ਪਤੀ, ਪਿਆਰਾ ਪ੍ਰਭੂ-ਪਤੀ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਭਾਵਏ = (ਉਸ ਨੂੰ) ਪਿਆਰਾ ਲੱਗਦਾ ਹੈ।

SikhNet (Spanish)La novia que cuenta con Mérito alaba las Palabras de Mérito para que el Inmutable Señor esté complacido con ella.

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ; ਚੰਚਲੁ ਜਗਤੁ ਸਬਾਇਆ ॥

nihachal chatur sujaan bidhaataa; chanchal jagat sabaaeaa |

Sant Singh KhalsaThe Primal Lord is Unmoving and Unchanging, Clever and Wise; all the world is fickle.
Manmohan SinghMoveless, Wise and Omniscient is my Creator-Lord, but the whole world is movable.
Manmohan Singh (Punjabi)ਅਹਿੱਲ, ਦਾਨਾਂ ਅਤੇ ਸਰਬਗ ਹੈ ਮੇਰਾ ਸਿਰਸਜਣਹਾਰ ਸੁਆਮੀ, ਪ੍ਰਤੂ ਸਾਰੀ ਦੁਨੀਆਂ ਹਿੱਲ ਜਾਣ ਵਾਲੀ ਹੈ।
Fareedkot Teekaਤੂੰ (ਨਿਹਚਲੁ) ਅਬਿਨਾਸੀ ਹੈਂ, ਬਿਵਹਾਰੋਂ ਕੇ ਸਿਧ ਕਰਨੇ ਕੋ ਚਤੁਰ ਹੈ, ਘਟ ਘਟ ਕੇ ਅੰਤਰ ਕੀ ਜਾਨਣੇ ਕੋ ਸੁਜਾਨ ਪੁਨਾ (ਬਿਧਾਤਾ) ਫਲ ਪਰਦਾਤਾ ਹੈਂ ਔਰ ਸਭੀ ਜਗਤ ਬਿਜੁਲੀ ਸਮ ਚੰਚਲ ਹੈ, ਭਾਵ ਸੇ ਨਾਸਵੰਤ ਹੈ॥
Prof. Sahib Singhਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਬਿਧਾਤਾ = ਸਿਰਜਣਹਾਰ। ਚੰਚਲੁ = ਨਾਸਵੰਤ। ਸਬਾਇਆ = ਸਾਰਾ।

SikhNet (Spanish)Sí, Inmutable, Sabio y Edificador de nuestro Destino es el Señor, pero el mundo entero es inconstante,

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ; ਪ੍ਰਭ ਭਾਣੇ ਤਾ ਭਾਇਆ ॥

giaan dhiaan gun ank samaane; prabh bhaane taa bhaaeaa |

Sant Singh KhalsaBy virtue of spiritual wisdom and meditation, she merges in His Being; she is pleasing to God, and He is pleasing to her.
Manmohan SinghThey, who possess the virtue of gnosis and meditation, merge in the Lord's Being. They are pleasing to the Lord and the Lord is pleasing to them.
Manmohan Singh (Punjabi)ਜਿਨ੍ਹਾਂ ਦੇ ਪੱਲੇ ਬ੍ਰਹਮਗਿਆਤ ਅਤੇ ਸਿਮਰਨ ਦੀ ਨੇਕੀ ਹੈ ਉਹ ਸਾਈਂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ। ਸਾਈਂ ਨੂੰ ਉਹ ਚੰਗੇ ਲੱਗਦੇ ਹਨ ਅਤੇ ਸਾਈਂ ਉਹਨਾਂ ਨੂੰ ਚੰਗਾ ਲੱਗਦਾ ਹੈ।
Fareedkot Teekaਜਿਨ ਸੰਤ ਜਨੋਂ ਨੇ ਰਿਦਿਓਂ ਮੇਂ ਅਗ੍ਯਾਨ ਧਿਆਨ ਆਦੀ ਗੁਣ ਸਮਾਏ ਹੈਂ, ਸੋ ਪ੍ਰਭੂ ਤੇਰੇ ਕੋ ਭਾਏ ਹੈਂ ਅਰ (ਤਾ) ਤਿਸ ਤੇ ਤਿਨ ਕੋ ਤੂੰ ਭਾਇਆ ਹੈਂ; ਵਾ ਜਬ ਆਦਿ ਗੁਣ ਹਮਾਰੇ ਰਿਦੇ ਮੇਂ ਸਮਾਏ ਹੈਂ, ਤਬ ਹੇ ਪ੍ਰਭੂ! ਹਮ ਤੇਰੇ ਕੋ ਭਾਏ ਔਰ ਤੂੰ ਹਮ ਕੋ (ਭਾਇਆ) ਪਿਆਰਾ ਲਗਾ ਹੈਂ॥
Prof. Sahib Singhਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਗਿਆਨੁ = ਪ੍ਰਭੂ ਨਾਲ ਜਾਣ-ਪਛਾਣ। ਧਿਆਨੁ = ਸੁਰਤ ਦਾ ਟਿਕਾਉ। ਗੁਣ = ਪ੍ਰਭੂ ਦੀ ਸਿਫ਼ਤ-ਸਾਲਾਹ। ਪ੍ਰਭ ਭਾਣੇ = ਜਦੋਂ ਪ੍ਰਭੂ ਦੀ ਰਜ਼ਾ ਹੋਈ। ਤਾ = ਤਦੋਂ।

SikhNet (Spanish)así la Sabiduría del Señor, la Contemplación y el Mérito se vuelven parte del ser de la novia y si el Señor así lo desea,

ਗੀਤ ਨਾਦ ਕਵਿਤ ਕਵੇ ਸੁਣਿ; ਰਾਮ ਨਾਮਿ ਦੁਖੁ ਭਾਗੈ ॥

geet naad kavit kave sun; raam naam dukh bhaagai |

Sant Singh KhalsaI have heard the songs and the music, and the poems of the poets; but only the Name of the Lord takes away my pain.
Manmohan SinghThe songs, music and the poems of poets have I heard, but it is through the Lord's Name that sorrow flees.
Manmohan Singh (Punjabi)ਗਾਉਣ, ਸੁਰਾਂ ਅਤੇ ਕਵੀਸ਼ਰ ਦੀਆਂ ਕਵਿਤਾਵਾਂ ਮੈਂ ਸੁਣੀਆਂ ਹਨ, ਪ੍ਰੰਤੂ ਪ੍ਰਭੂ ਦੇ ਨਾਮ ਰਾਹੀਂ ਹੀ ਦੁਖੜਾ ਦੌੜਦਾ ਹੈ।
Fareedkot Teeka(ਗੀਤ) ਰਾਗ (ਨਾਦ) ਵਾਜੇ ਅਰ ਕਵੀਯੋਂ ਕੇ ਕਬਿਤ ਭੀ ਸੁਣੇ, ਤਿਨਹੁ ਕਰ ਦੁਖ ਦੂਰ ਨਾ ਹੂਏ ਅਰ ਰਾਮ ਨਾਮ ਜਾਪ ਕਰ ਦੁਖ ਭਾਗੇ ਹੈਂ; ਵਾ ਗੀਤ ਗਾਵਣਹਾਰੇ ਨਾਦ ਪੂਰਨੇਹਾਰੇ ਕਵਿਤਾ ਕਰਨੇਹਾਰੇ ਇਨ ਸਭ ਕੇ ਦੁਖ ਤੇਰੇ ਰਾਮ ਨਾਮ ਸੁਣਨੇ ਕਰ ਭਾਗੇ, ਭਾਵ ਦੂਰ ਹੂਏ ਹੈਂ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਗੀਤ ਨਾਦ ਕਵਿਤ ਕਵੇ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ। ਸੁਣਿ = ਸੁਣ ਕੇ। ਨਾਮਿ = ਨਾਮ ਵਿਚ (ਜੁੜਿਆਂ)।

SikhNet (Spanish)ella Lo ama y logra escuchar los Cantos del Señor de los poetas y de los músicos, de esa forma, sus aflicciones desaparecen,

ਨਾਨਕ. ਸਾ ਧਨ ਨਾਹ ਪਿਆਰੀ; ਅਭ ਭਗਤੀ ਪਿਰ ਆਗੈ ॥੧੩॥

naanak. saa dhan naah piaaree; abh bhagatee pir aagai |13|

Sant Singh KhalsaO Nanak, that soul-bride is pleasing to her Husband Lord, who performs loving devotional worship before her Beloved. ||13||
Manmohan SinghNanak, only that bride is dear unto her Groom, who in His presence performs the hearty service of her Beloved.
Manmohan Singh (Punjabi)ਨਾਨਕ ਕੇਵਲ ਉਹ ਹੀ ਪਤਨੀ ਆਪਣੇ ਪਤੀ ਦੀ ਲਾਡਲੀ ਹੈ ਜੋ ਊਸ ਦੀ ਹਜੂਰੀ ਅੰਦਰ ਆਪਣੇ ਪ੍ਰੀਤਮ ਦੀ ਦਿਲੀ ਸੇਵਾ ਕਮਾਉਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਨਾਹ) ਸੁਆਮੀ ਸੋਈ ਜੀਵ ਰੂਪ ਇਸਤ੍ਰੀ ਤੇਰੇ ਕੋ ਪਿਆਰੀ ਹੈ ਜਿਸ ਨੇ (ਅਭ) ਰਿਦੇ ਕਰਕੇ, ਹੇ ਪਤੀ! ਤੇਰੇ (ਆਗੈ) ਸਨਮੁਖ ਹੋਇ ਕਰ ਭਗਤੀ ਕਰੀ ਹੈ॥੧੩॥☬ਅਬ ਬ੍ਰਿਧ ਅਵਸਥਾ ਕੀ ਬਹੁਲਤਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥

ਪਦ ਅਰਥ ਨਾਹ ਪਿਆਰੀ = ਖਸਮ-ਪ੍ਰਭੂ ਨੂੰ ਪਿਆਰੀ। ਅਭ = ਹਿਰਦਾ। ਨਾਹ = ਨਾਥ, ਖ਼ਸਮ। ਅਭ ਭਗਤੀ = ਦਿਲੀ ਪਿਆਰ ॥੧੩॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬੱਝ ਜਾਂਦੀ ਹੈ। ਜਗਤ ਦਾ ਕੋਈ ਭੀ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।

SikhNet (Spanish)convirtiéndose en la novia preferida del Señor; su corazón Lo alaba en Su Presencia. (13)

Open this shabad →

Shabad Guru Nanak Dev Ji Raag Tukhaari

ਪੋਖਿ. ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ ॥

pokh. tukhaar parrai; van trin ras sokhai |

Sant Singh KhalsaIn Poh, the snow falls, and the sap of the trees and the fields dries up.
Manmohan SinghIn Poh, the snow falls and the sap of the forest and grass dries up.
Manmohan Singh (Punjabi)ਪੋਹ ਵਿੱਚ ਬਰਫ ਪੈਂਦੀ ਹੈ ਅਤੇ ਜੰਗਲ ਤੇ ਘਾਹ ਦੀ ਰਤੂਬਤ ਸੁਕ ਜਾਂਦੀ ਹੈ।
Fareedkot Teeka(ਪੋਖਿ) ਬ੍ਰਿਧਾਪਨੁ ਹੋਣੇ ਤੇ ਜੜਤਾ ਰੂਪ (ਤੁਖਾਰੁ) ਬਰਫ ਪੜਤੀ ਹੈ, ਭਾਵ ਬੁਧੀ ਸਿਥਲ ਹੋ ਜਾਤੀ ਹੈ (ਵਣੁ) ਸਰੀਰ, ਯਥਾ- 'ਫਰੀਦਾ ਰੁਤ ਫਿਰੀ ਵਣ ਕੰਬਿਆ' (ਤ੍ਰਿਣੁ) ਇੰਦ੍ਰੈ, ਇਨਹੁ ਮੇਂ ਜੋ ਸਕਤੀ ਰੂਪ ਰਸ ਹੈ ਤਿਸ ਕੋ ਸੋਖਤਾ ਹੈ, ਭਾਵ ਸੇ ਇੰਦ੍ਰੈ ਆਸਕਤ ਹੋ ਗਏ ਹੈਂ। ਪਰਮਾਣ ਯਥਾ- 'ਫਰੀਦਾ ਅਖੀ ਦੇਖਿ ਪਤੀਣੀਆ ਸੁਣਿ ਸੁਣਿ ਰੀਣੇ ਕੰਨ' (ਰੀਣੇ) ਸਕਤੀ ਸੇ ਖਾਲੀ ਹੂਏ॥
Prof. Sahib Singhਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ)।

ਪਦ ਅਰਥ ਪੋਖਿ = ਪੋਹ (ਦੇ ਮਹੀਨੇ) ਵਿਚ। ਤੁਖਾਰੁ = ਕੱਕਰ, ਕੋਰਾ। ਰਸੁ = ਨਮੀ। ਸੋਖੈ = ਸੁਕਾ ਦੇਂਦਾ ਹੈ।

SikhNet (Spanish)En Po, la nieve cae y aún el pasto se congela, oh Señor,

ਆਵਤ. ਕੀ ਨਾਹੀ; ਮਨਿ ਤਨਿ ਵਸਹਿ ਮੁਖੇ ॥

aavat. kee naahee; man tan vaseh mukhe |

Sant Singh KhalsaWhy have You not come? I keep You in my mind, body and mouth.
Manmohan SinghO Lord, why come Thou not? Thou abide within my soul, body and mouth.
Manmohan Singh (Punjabi)ਹੇ ਸੁਆਮੀ! ਤੂੰ ਕਿਉਂ ਨਹੀਂ ਆਉਂਦਾ? ਤੂੰ ਮੇਰੀ ਆਤਮਾਂ, ਦੇਹ ਅਤੇ ਮੂੰਹ ਅੰਦਰ ਵੱਸਦਾ ਹੈਂ।
Fareedkot Teekaਹੇ ਪ੍ਰਭੂ! ਐਸੀ ਅਵਸਥਾ ਵਿਖੇ ਮੇਰੇ ਪਾਸ ਆਵਤੇ ਕਿਉਂ ਨਹੀਂ ਹੋ ਦੂਰ ਭੀ ਨਹੀਂ ਹੋ ਔਰ ਮੁਖ ਉਪਲਖਤ ਬਾਣੀ ਮੇਂ ਨਿਵਾਸ ਕਰ ਰਹਾ ਹੈਂ, ਭਾਵ ਸਤਾ ਦੇ ਰਹਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ)।

ਪਦ ਅਰਥ ਵਸਹਿ = ਤੂੰ ਵੱਸਦਾ। ਮੁਖੇ = ਮੁਖਿ, ਮੁਖ ਵਿਚ।

SikhNet (Spanish)¿por qué no vienes aunque sea ahora a habitar en mi cuerpo, en mi mente y en mi lengua?

ਮਨਿ ਤਨਿ ਰਵਿ ਰਹਿਆ ਜਗਜੀਵਨੁ; ਗੁਰਸਬਦੀ ਰੰਗੁ ਮਾਣੀ ॥

man tan rav rahiaa jagajeevan; gurasabadee rang maanee |

Sant Singh KhalsaHe is permeating and pervading my mind and body; He is the Life of the World. Through the Word of the Guru's Shabad, I enjoy His Love.
Manmohan SinghGod, the Life of the world is permeating my mind and body. Through the Guru's word, enjoy I his love.
Manmohan Singh (Punjabi)ਜਗਤ ਦੀ ਜਿੰਦ ਜਾਨ ਵਾਹਿਗੁਰੂ ਮੇਰੇ ਚਿੱਤ ਤੇ ਸਰੀਰ ਅੰਦਰ ਰਮ ਰਿਹਾ ਹੈ। ਗੁਰਾਂ ਦੀ ਬਾਣੀ ਰਾਹੀਂ ਮੈਂ ਊਸ ਦੀ ਪ੍ਰੀਤ ਦਾ ਅਨੰਦ ਲੈਂਦਾ ਹਾਂ।
Fareedkot Teekaਹੇ ਜਗਤ ਕੇ ਜੀਵਨ ਰੂਪ! ਤੂੰ ਮਨ ਤਨ ਵਿਖੇ ਬਿਆਪਕ ਹੋ ਰਹਾ ਹੈਂ। ਗੁਰੋਂ ਕੇ ਸਬਦ ਕਰ ਤੇਰੇ ਅਨੰਦ ਕੋ (ਮਾਣੀ) ਭੋਗੀਤਾ ਹੈ॥
Prof. Sahib Singhਜਿਸ ਜੀਵ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ।

ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਮਾਣੀ = ਮਾਣੈ, ਮਾਣਦਾ ਹੈ।

SikhNet (Spanish)Estás fundido en mi ser, oh Vida del Universo, me regocijo en Tu Amor a través de la Palabra del Shabd del Guru.

ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ ਜੋਤਿ ਸਮਾਣੀ ॥

anddaj jeraj setaj utabhuj; ghatt ghatt jot samaanee |

Sant Singh KhalsaHis Light fills all those born of eggs, born from the womb, born of sweat and born of the earth, each and every heart.
Manmohan SinghThe Lord's Light is contained in the egg-born, the foetus-born, the sweat-born, the earth-born and all the hearts.
Manmohan Singh (Punjabi)ਪ੍ਰਭੂ ਦਾ ਪ੍ਰਕਾਸ਼ ਆਂਡੇ, ਜੇਰ, ਮੁੜ੍ਹਕੇ ਤੇ ਧਰਤੀ ਤੋਂ ਪੈਦਾ ਹੋਣ ਵਾਲੇ ਅਤੇ ਸਾਰਿਆਂ ਦਿਲਾਂ ਅੰਦਰ ਰਵਿਆ ਹੋਇਆ ਹੈ।
Fareedkot Teekaਅੰਡਜ, ਜੇਰਜ, ਸ੍ਵੇਤਜ, ਉਤਭੁਜ ਇਨ ਚਾਰੋਂ ਖਾਣੀ ਕੇ ਜੀਵੋਂ ਕੇ ਘਟਿ ਘਟਿ ਮੇਂ ਤੇਰੀ ਚੈਤੰਨ ਸਤਾ ਸਮਾਇ ਰਹੀ ਹੈ॥
Prof. Sahib Singhਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ।

ਪਦ ਅਰਥ ਅੰਡਜ = ਅੰਡੇ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ = ਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜ = ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ। ਘਟਿ ਘਟਿ = ਹਰੇਕ ਘਟ ਵਿਚ।

SikhNet (Spanish)Tu Luz prevalece en quien ha nacido del huevo, del vientre, del sudor, el nacido de la tierra como la planta y en todos los corazones.

ਦਰਸਨੁ ਦੇਹੁ. ਦਇਆਪਤਿ ਦਾਤੇ; ਗਤਿ ਪਾਵਉ. ਮਤਿ ਦੇਹੋ ॥

darasan dehu. deaapat daate; gat paavau. mat deho |

Sant Singh KhalsaGrant me the Blessed Vision of Your Darshan, O Lord of Mercy and Compassion. O Great Giver, grant me understanding, that I might find salvation.
Manmohan SinghO Lord of compassion, the Beneficent One, bless me with Thy vision and grant me understanding, that I may obtain salvation.
Manmohan Singh (Punjabi)ਹੇ ਰਹਿਮਤ ਦੇ ਸੁਆਮੀ, ਦਾਤਾਰ ਪੁਰਖ! ਮੈਨੂੰ ਆਪਣਾ ਦੀਦਾਰ ਬਖਸ਼ ਅਤੇ ਸੋਚ ਸਮਝ ਪ੍ਰਦਾਨ ਕਰ। ਤਾਂ ਜੋ ਮੈਂ ਮੁਕਤੀ ਨੂੰ ਪ੍ਰਾਪਤ ਹੋ ਜਾਵਾਂ।
Fareedkot Teekaਹੇ ਦਯਾ ਪਤ ਦਾਤੇ! ਮੇਰੇ ਕੋ ਗੁਰਾਂ ਕਾ ਦਰਸਨੁ ਦੇਹੁ। ਤਿਨਾਂ ਦੁਆਰੇ ਆਤਮ ਵਸੈਣੀ ਮਤਿ ਦੀਜੀਏ, ਜਿਸ ਤੇ ਤੇਰੇ ਸਰੂਪ ਮੇਂ (ਗਤਿ) ਪ੍ਰਾਪਤਿ ਵਾ ਇਸਥਤੀ ਪਾਵੋਂ॥
Prof. Sahib Singhਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ)।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਪਾਵਉ = ਪਾਵਉਂ, ਮੈਂ ਪਾ ਲਵਾਂ, ਪ੍ਰਾਪਤ ਕਰ ਲਵਾਂ। ਮਤਿ = ਅਕਲ।

SikhNet (Spanish)Oh Señor Compasivo, bendíceme con Tu Visión y concédeme la Sabiduría para que pueda ser emancipado.

ਨਾਨਕ. ਰੰਗਿ ਰਵੈ ਰਸਿ ਰਸੀਆ; ਹਰਿ ਸਿਉ ਪ੍ਰੀਤਿ ਸਨੇਹੋ ॥੧੪॥

naanak. rang ravai ras raseea; har siau preet saneho |14|

Sant Singh KhalsaO Nanak, the Lord enjoys, savors and ravishes the bride who is in love with Him. ||14||
Manmohan SinghNanak, with love and pleasure, God, the Enjoyer enjoys the bride, who bears Him Love and affection.
Manmohan Singh (Punjabi)ਨਾਨਕ ਮੌਜੀ ਵਾਹਿਗੁਰੂ ਪਿਆਰ ਅਤੇ ਖੁਸ਼ੀ ਨਾਲ ਉਹ ਪਤਨੀ ਨੂੰ ਮਾਣਦਾ ਹੈ ਜੋ ਉਸ ਨਾਲਪ੍ਰੇਮ ਅਤੇ ਮੁਹੱਬਤ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਸ ਰਸੀ !ਹੇ ਵਾਹਿਗੁਰੂ! ਮੇਰੇ ਪੁਰ ਯਿਹ ਕ੍ਰਿਪਾ ਕੀਜੀਏ ਕਿ ਮੇਰੇ ਮਨੁ ਗ੍ਯਾਨ ਕੋ ਪਾਇਕਰ ਭੀ ਤੇਰੇ (ਰੰਗਿ) ਪ੍ਰੇਮ ਮੇਂ ਰਾਵਣਾ ਕਰੇ ਅਰੁ ਤਨੁ ਕਰ ਕੇ ਭੀ ਪ੍ਰੀਤੀ ਕਰੇ, ਪੁਨਃ ਬਾਣੀ ਕਾ ਸਨੇਹੁ ਭੀ ਤੇਰੇ ਸਾਥ ਹੋਵੈ॥੧੪॥
Prof. Sahib Singhਹੇ ਨਾਨਕ! ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ ॥੧੪॥

ਪਦ ਅਰਥ ਰੰਗਿ = ਪਿਆਰ ਵਿਚ। ਰਸਿ = ਰਸ ਨਾਲ, ਆਨੰਦ ਨਾਲ। ਰਸੀਆ = ਪ੍ਰੇਮੀ। ਸਨੇਹੋ = ਪਿਆਰ ॥੧੪॥

* ਭਾਵ: ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਕੋਰਾ-ਪਨ ਜ਼ੋਰ ਪਾ ਲੈਂਦਾ ਹੈ, ਉਹ ਕੋਰਾ-ਪਨ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਮਨੁੱਖ ਦੇ ਅੰਦਰ ਉੱਚੀ ਆਤਮਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ।

SikhNet (Spanish)Dice Nanak, la novia que ama sólo a su Señor, goza de ese Maravilloso Señor de los mil colores. (14)

Open this shabad →

Shabad Guru Nanak Dev Ji Raag Tukhaari

ਮਾਘਿ ਪੁਨੀਤ ਭਈ; ਤੀਰਥੁ ਅੰਤਰਿ ਜਾਨਿਆ ॥

maagh puneet bhee; teerath antar jaaniaa |

Sant Singh KhalsaIn Maagh, I become pure; I know that the sacred shrine of pilgrimage is within me.
Manmohan SinghIn the month of Magh I become immaculate by realising that the place of pilgrimage is within me.
Manmohan Singh (Punjabi)ਮਾਘ ਦੇ ਮਹੀਨੇ ਅੰਦਰ ਯਾਤਰਾ ਅਸਥਾਨ ਨੂੰ ਆਪਣੇ ਅੰਦਰ ਅਨੁਭਵ ਕਰਨ ਦੁਆਰਾ ਮੈਂ ਪਵਿੱਤਰ ਹੋ ਜਾਂਦੀ ਹਾਂ।
Fareedkot Teekaਯਥਾ- ਮਾਘ ਮਾਸ ਮੇਂ ਜਨ ਗਨ ਪ੍ਰਯਾਗ ਮੇਂ ਮਜਨ ਕਰ ਕੇ ਪਵਿਤ੍ਰ ਹੋਤੇ ਹੈਂ ਤਥਾ ਪ੍ਰਾਰਥਨਾ ਅਨੁਸਾਰ ਸਤਸੰਗ ਪ੍ਰਾਪਤੀ ਦ੍ਵਾਰਾ ਪਵਿਤਰਤਾ ਕਹਿਤੇ ਹੈਂ। ਹੇ ਭਗਵਨ! ਮਾਘ ਸਤੋ ਗੁਣ ਤਿਸ ਮੇਂ ਸਤਸੰਗ ਸਾਥ ਮਿਲ ਕੇ ਮੇਰੀ ਬੁਧੀ ਪਵਿਤਰ ਭਈ ਹੈ, ਕਿਉਂਕਿ (ਤੀਰਥੁ) ਪਵਿਤ੍ਰ ਰੂਪ ਤੇਰੇ ਕੋ ਰਿਦੇ ਬੀਚ ਮੈਨੇ ਜਾਨਾ ਹੈ, ਵਾ ਇਸੀ ਤੇ ਸੰਤੋਂ ਕੋ ਮੈਨੇ ਰਿਦੇ ਕੇ ਅੰਤਰ ਪ੍ਰਯਾਗ ਤੀਰਥ ਰੂਪ ਜਾਨਾ ਹੈ॥ ਅਬ ਵਸੇਸਤਾ ਕਹਤੇ ਹੈਂ: ਪ੍ਰਯਾਗ ਤੋ ਬਡੇ ਕਸਟ ਕਰ ਪ੍ਰਾਪਤਿ ਹੋਤਾ ਹੈ।
Prof. Sahib Singhਮਾਘ (ਮਹੀਨੇ) ਵਿਚ (ਲੋਕ ਪ੍ਰਯਾਗ ਆਦਿਕ ਉਤੇ ਇਸ਼ਨਾਨ ਕਰਨ ਵਿਚ ਪਵਿਤ੍ਰਤਾ ਮੰਨਦੇ ਹਨ ਪਰ) ਜਿਸ ਜੀਵ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ।

ਪਦ ਅਰਥ ਮਾਘਿ = ਮਾਘ (ਮਹੀਨੇ) ਵਿਚ। ਪੁਨੀਤ = ਪਵਿਤ੍ਰ। ਤੀਰਥੁ = ਪਵਿਤ੍ਰ ਅਸਥਾਨ (ਖ਼ਾਸ ਤੌਰ ਤੇ ਉਹ) ਜੋ ਕਿਸੇ ਨਦੀ ਆਦਿਕ ਦੇ ਨੇੜੇ ਹੋਵੇ। ਅੰਤਰਿ = ਹਿਰਦੇ ਵਿਚ। ਜਾਨਿਆ = ਪਛਾਣ ਲਿਆ, ਲੱਭ ਲਿਆ।

SikhNet (Spanish)En el mes de Magh, soy purificado, pues me viene el conocimiento de que la estación de peregrinos está en mi interior,

ਸਾਜਨ ਸਹਜਿ ਮਿਲੇ; ਗੁਣ ਗਹਿ ਅੰਕਿ ਸਮਾਨਿਆ ॥

saajan sehaj mile; gun geh ank samaaniaa |

Sant Singh KhalsaI have met my Friend with intuitive ease; I grasp His Glorious Virtues, and merge in His Being.
Manmohan SinghI have easily met my Friend, by enshrining. His virtues and merging in His Being.
Manmohan Singh (Punjabi)ਊਸ ਦੀਆਂ ਨੇਕੀਆਂ ਧਾਰਨ ਕਰਨ ਅਤੇ ਉਸ ਦੇ ਸਰੂਪ ਅੰਦਰ ਲੀਨ ਹੋਣ ਦੁਆਰਾ ਮੈਂ ਸੁਖੈਨ ਹੀ ਆਪਣੇ ਸਾਜਨ ਨੂੰ ਮਿਲ ਪਈ ਹਾਂ।
Fareedkot Teekaਸੰਤ ਸਜਨ ਸਹਜੇ ਹੀ ਮਿਲੇ ਹੈਂ, ਕਿਉਂਕਿ ਸਭ ਦੇਸੋਂ ਮੇਂ ਸਦਾ ਸੁਲਭ ਹੈ ਇਸੀ ਤੇ ਵਸੇਸ ਹੈਂ। ਜੇ ਕਹੈ ਤਿਸ ਪ੍ਰਯਾਗ ਮੇਂ ਤੋ ਪੁੰਨ ਪ੍ਰਾਪਿਤ ਹੋਤੇ ਹੈਂ? ਤਿਸ ਪਰ ਕਹਤੇ ਹੈਂ: ਹੇ ਭਗਵਨ! ਤੇਰੇ ਗੁਣੋਂ ਕੋ ਗ੍ਰਹਣ ਕਰ ਕੇ ਮੈਂ ਤੇਰੇ ਅੰਕ ਸਰੂਪ ਵਿਖੈ (ਸਮਾਨਿਆ) ਸਮਾਇਆ, ਭਾਵ ਅਭੇਦ ਹੂਆ ਹੂੰ ਯਹ ਪੁੰਨ ਹੈ॥
Prof. Sahib Singhਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਕੇ ਉਸ ਦੇ ਚਰਨਾਂ ਵਿਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਗਹਿ = ਗ੍ਰਹਿਣ ਕਰ ਕੇ।

SikhNet (Spanish)de esta forma encuentro a mi Señor en el Equilibrio y enalteciendo Sus Méritos me inmerjo en Su Ser.

ਪ੍ਰੀਤਮ ਗੁਣ ਅੰਕੇ. ਸੁਣਿ ਪ੍ਰਭ ਬੰਕੇ; ਤੁਧੁ ਭਾਵਾ ਸਰਿ ਨਾਵਾ ॥

preetam gun anke. sun prabh banke; tudh bhaavaa sar naavaa |

Sant Singh KhalsaO my Beloved, Beauteous Lord God, please listen: I sing Your Glories, and merge in Your Being. If it is pleasing to Your Will, I bathe in the sacred pool within.
Manmohan SinghHear Thou me, O my darling and beauteous Lord; Thine merits I have enshrined in my mind. If it pleases Thee, I shall bathe in Thy tank.
Manmohan Singh (Punjabi)ਤੂੰ ਮੇਰੀ ਗੱਲ ਸੁਣ, ਹੇ ਮੇਰੇ ਪਿਆਰੇ ਅਤੇ ਸੁੰਦਰ ਸੁਆਮੀ! ਤੇਰੀਆਂ ਖੂਬੀਆਂ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਜੇਕਰ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੇ ਸਰੋਵਰ ਅੰਦਰ ਇਸ਼ਨਾਨ ਕਰਾਂਗੀ।
Fareedkot Teekaਹੇ ਮੇਰੇ (ਬੰਕੇ) ਸੁੰਦ੍ਰ ਪ੍ਰੀਤਮ ਪ੍ਰਭੂ! ਸਰਵਣ ਕਰੀਏ, ਮੈਂ ਤੇਰੇ ਗੁਣ ਰਿਦੇ ਮੇਂ ਧਾਰਨ ਕੀਏ ਹੈਂ। ਤਾਂ ਤੇ ਯਿਹ ਕ੍ਰਿਪਾ ਕਰ ਇਸੀ ਸਾਧ ਸਮਾਗਮ ਰੂਪ ਪ੍ਰਯਾਗ ਮੇਂ ਇਸਨਾਨ ਕਰੋ, ਜਿਸ ਕਰ ਤੈਨੂੰ ਹਛਾ ਲਗਾਂ॥
Prof. Sahib Singhਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿਚ ਵਸਾ ਕੇ ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ (ਸਮਝਦਾ ਹਾਂ)।

ਪਦ ਅਰਥ ਅੰਕੇ = ਅੰਕ ਵਿਚ, ਹਿਰਦੇ ਵਿਚ। ਸੁਣਿ = (ਤੇਰੇ ਗੁਣ) ਸੁਣ ਕੇ। ਬੰਕੇ = ਸੋਹਣੇ। ਸਰਿ = ਸਰੋਵਰ ਵਿਚ, ਤੀਰਥ ਉਤੇ। ਨਾਵਾ = ਨ੍ਹਾਵਾਂ, ਇਸ਼ਨਾਨ ਕਰ ਲੈਂਦਾ ਹਾਂ।

SikhNet (Spanish)Sí, Tus Méritos se vuelven parte de mi ser, oh mi Bello Señor, y si así Te complace me baño en Tu Laguna de Paz,

ਗੰਗ ਜਮੁਨ ਤਹ ਬੇਣੀ ਸੰਗਮ; ਸਾਤ ਸਮੁੰਦ ਸਮਾਵਾ ॥

gang jamun teh benee sangam; saat samund samaavaa |

Sant Singh KhalsaThe Ganges, Jamunaa, the sacred meeting place of the three rivers, the seven seas,
Manmohan SinghThe Ganges, the Jamna, the confluence of three streams, seven oceans are contained in,
Manmohan Singh (Punjabi)ਗੰਗਾ ਜਮਨਾ ਤਿੰਨਾਂ ਨਦੀਆਂ ਦਾ ਮਿਲਾਪ ਅਸਥਾਨ ਤੇ ਸੱਤ ਸਮੁੰਦਰ ਸਮਾਏ ਹੋਏ ਹਨ,
Fareedkot Teeka(ਗੰਗ) ਭਗਤੀ, (ਜਮੁਨ) ਕਰਮ ਕਥਾ, ਬ੍ਰਹਮ ਬਿਚਾਰ, ਸ੍ਰਸ੍ਵਤੀ, ਯਹੀ ਤ੍ਰਿਬੇਣੀ ਕਾ ਸੰਗਮ ਹੈ। ਚਤੁਸਟੇ ਸਾਧਨ ਸ੍ਰਵਨ, ਮਨਨ, ਨਿਧ੍ਯਾਸਨ ਯਹ ਸਾਤ ਸਮੁੰਦ ਬਿਸੇਸ਼ ਕਰ ਕੇ ਸੰਤੋਂ ਮੇਂ (ਸਮਾਵਾ) ਨਿਵਾਸ ਕਰਤੇ ਹੈਂ। ਚਤੁਸਟੇ ਸਾਧਨ ਕਾ ਰੂਪ ਕਹਤੇ ਹੈਂ: ਪ੍ਰਥਮ ਵੈਰਾਗ। ਸੋ ਵੈਰਾਗੁ ਤੀਨ ਪ੍ਰਕਾਰ ਕਾ ਹੈ: ਮੰਦ ੧, ਤੀਬਰ ੨, ਤੀਬਰ ਤਰ ੩। ਮੰਦ ਕਾ ਰੂਪ ਕਿਸੀ ਇਸਤ੍ਰੀ, ਪੁਤ੍ਰ, ਧਨ ਆਦਿਕੋਂ ਕੇ ਵਿਜੋਗ ਕਰ ਗ੍ਰਹਸਤ ਕਾ ਤ੍ਯਾਗ ਕਰ ਵਿਰਕਤ ਹੋ ਜਾਣਾ। ਜੋ ਵਹੀ ਪਦਾਰਥ ਮਿਲ ਜਾਵੇਂ ਤਹਾਂ ਗਿਰ ਪੜਾ। ਆਗੇ ਤੀਬਰ ਕਾ ਸ੍ਵਰੂਪ: ਇਸ ਲੋਕ ਕੇ ਭੋਗੋਂ ਕਾ ਤਿਆਗ ਕਰ ਸ੍ਵਰਗ ਆਦੀ ਸੁਖੋਂ ਕੀ ਮਨ ਮੇਂ ਇਛਾ ਬਨੀ ਰਹਿਣੀ। ਤੀਬਰ ਤਰ ਕਾ ਸ੍ਵਰੂਪ ਯਿਹ ਹੈ: ਬ੍ਰਹਮ ਲੋਕ ਪ੍ਰਯੰਤ ਸੁਖ ਕਾਗ ਬਿਸਟਾ ਕੇ ਤੁਲ ਜਾਨਣੇ। ਬਿਬੇਕ ਕਾ ਸਰੂਪ ਯਿਹ ਹੈ: ਜਗਤ ਕੋ ਮਿਥ੍ਯਾ ਅਰ ਪਰਮੇਸਰ ਕੋ ਸਤ ਜਾਨਣਾ। ਖਟ ਸੰਪਤੀ ਕਾ ਸਰੂਪ ਯਿਹ ਹੈ: ੧ ਸਮ ਮਨ ਵਿਸ੍ਯੋਂ ਸੇ ਰੋਕਣਾ, ੨ ਦਮ ਇੰਦ੍ਰੈ ਵਿਸਯੋਂ ਸੇ ਰੋਕਣੇ, ੩ ਸਰਧਾ ਗੁਰੂ ਸਾਸਤ੍ਰ ਕਾ ਕਹਣਾ ਸਤ ਜਾਨਣਾ, ੪ ਸਮਾਧਾਨ ਸਾਸਤ੍ਰ ਸ੍ਰਵਣ ਕਰਤਿਆਂ ਵਾ ਗੁਰੋਂ ਕੇ ਵਾਕ ਸੁਣਤਿਆਂ ਮਨ ਕੋ ਇਕਾਗਰ ਰਖਣਾ, ੫ ਉਪਰਤੀ ਸਾਧਨਹੁ ਕੇ ਸਹਿਤ ਸਭ ਕਰਮਹੁ ਕਾ ਤ੍ਯਾਗੁ ਕਰਨਾ ਔਰ ਬਿਖ ਰੂਪ ਜਾਨ ਕੇ ਸਭ ਵਿਸ੍ਯੋਂ ਕਾ ਤ੍ਯਾਗ ਕਰਨਾ। ਇਸਤ੍ਰੀਓਂ ਕੋ ਦੇਖ ਕਰ ਚਿਤ ਮੇਂ ਗਿਲਾਨੀ ਹੋਵੈ ਯਿਹ ਉਧਾਰਮਤਾ ਹੈ, ੬ ਤਤਿਖ੍ਯਾ ਪਰਮੇਸ੍ਵਰ ਪ੍ਰਾਪਤੀ ਹੇਤ ਧੂਪ ਅਰ ਸੀਤ ਭੂਖ ਪ੍ਯਾਸ ਸਹਾਰਨੀ।
Prof. Sahib Singhਤੇਰੇ ਚਰਨਾਂ ਵਿਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸ੍ਵਤੀ ਤਿੰਨਾਂ ਨਦੀਆਂ ਦਾ ਮਿਲਾਪ-ਥਾਂ ਹੈ ਤ੍ਰਿਬੇਣੀ ਹੈ, ਉਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ।

ਪਦ ਅਰਥ ਤਹ = ਉਸ ਆਤਮਕ ਅਵਸਥਾ ਵਿਚ। ਬੇਣੀ ਸੰਗਮ = ਤ੍ਰਿਬੇਣੀ, ਗੰਗਾ ਜਮਨਾ ਸਰਸ੍ਵਤੀ ਤਿੰਨਾਂ ਪਵਿਤ੍ਰ ਨਦੀਆਂ ਦਾ ਮਿਲਾਪ-ਅਸਥਾਨ।

SikhNet (Spanish)éste en verdad es mi baño sagrado del Ganges, del Yamuna, de su confluencia con el Saraswati en los siete mares.

ਪੁੰਨ ਦਾਨ ਪੂਜਾ ਪਰਮੇਸੁਰ; ਜੁਗਿ ਜੁਗਿ ਏਕੋ ਜਾਤਾ ॥

pun daan poojaa paramesur; jug jug eko jaataa |

Sant Singh KhalsaCharity, donations, adoration and worship all rest in the Transcendent Lord God; throughout the ages, I realize the One.
Manmohan Singhcharity, alms and worship the Lord's Name. I realise that the one Lord is pervading in every are.
Manmohan Singh (Punjabi)ਸਖਾਵਤ, ਖੈਰਾਤ ਅਤੇ ਉਪਾਸ਼ਨਾ ਪਾਰਬ੍ਰਹਮ ਦੇ ਨਾਮ ਅੰਦਰ। ਮੈਂ ਅਨੁਭਵ ਕਰਦਾ ਹਾਂ ਕਿ ਸੁਆਮੀ ਹੀ ਹਰ ਯੁਗ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਮਾਘ ਮਾਸ ਮਕਰ ਰਾਸ ਤਿਸ ਮੇਂ ਜਬ ਸੂਰਜ ਆਵਤਾ ਹੈ ਤਬ ਪ੍ਰਯਾਗ ਮੇਂ ਇਸਨਾਨ ਕਰ ਕੇ ਪੁਨ ਦਾਨ ਪੂਜਾ ਕਰਤੇ ਹੈ। ਈਹਾਂ ਸਾਂਝਕ ਗੁਣ ਮਾਘ ਤਿਸ ਮੇਂ ਸਰਧਾ ਰੂਪ ਮਕਰ ਰਾਸ ਮੇਂ ਗ੍ਯਾਨ ਭਾਨ ਕਾ ਹਮੇਸ਼ ਪੁਰਬ ਰਹਿਤਾ ਹੈ। ਅਬ ਪਰਸੰਗ ਕਹਤੇ ਹੈਂ: ਐਸੇ ਸਜਣ ਰੂਪ ਤੀਰਥ ਮੇਂ ਹਮ ਨੇ ਪੁਨ ਦਾਨ ਪੂਜਾ ਆਦਿਕ ਸੁਭ ਕਰਮ ਕੌਨ ਕਰੇ ਹੈਂ, ਜੋ ਜੁਗੋਂ ਜੁਗੋਂ ਮੇਂ ਪਰਮੇਸ੍ਵਰ ਏਕ ਜਾਤਾ ਹੈ। ਸੰਤਹੁ ਦ੍ਵਾਰਾ ਨਿਸਚੇ ਪੂਰਬਕ ਸੋ ਕਹਿਤੇ ਹੈਂ: ਪੁੰਨ ਸਮੇਂ ਸਿਰ ਦਾਨ ਹਮੇਸ਼ ਦੇਨ ਕਾ ਨਾਮ ਹੈ॥
Prof. Sahib Singhਜਿਸ ਮਨੁੱਖ ਨੇ ਹਰੇਕ ਜੁਗ ਵਿਚ ਵਿਆਪਕ ਪਰਮੇਸਰ ਨਾਲ ਸਾਂਝ ਪਾ ਲਈ ਉਸ ਨੇ (ਤੀਰਥ-ਇਸ਼ਨਾਨ ਆਦਿਕ) ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ।

ਪਦ ਅਰਥ ਜਾਤਾ = ਡੂੰਘੀ ਸਾਂਝ ਪਾ ਲਈ।

SikhNet (Spanish)El saber que el Señor habita a través de las épocas, para mí es toda la Alabanza y la Caridad.

ਨਾਨਕ. ਮਾਘਿ ਮਹਾ ਰਸੁ ਹਰਿ ਜਪਿ; ਅਠਸਠਿ ਤੀਰਥ ਨਾਤਾ ॥੧੫॥

naanak. maagh mahaa ras har jap; atthasatth teerath naataa |15|

Sant Singh KhalsaO Nanak, in Maagh, the most sublime essence is meditation on the Lord; this is the cleansing bath of the sixty-eight sacred shrines of pilgrimage. ||15||
Manmohan SinghNanak, in Magh, the ablution at the sixty-eight holies is contained in the meditation of Supreme elixir of the Lord's Name.
Manmohan Singh (Punjabi)ਨਾਨਕ ਮਾਘ ਵਿੱਚ ਅਠਾਹਟ ਯਾਤ੍ਰਾ ਅਸਥਾਨਾਂ ਦਾ ਇਸ਼ਨਾਨ ਸੁਆਮੀ ਦੇ ਨਾਮ ਦੇ ਪਰਮ ਅੰਮ੍ਰਿਤ ਦੇ ਸਿਮਰਨ ਵਿੱਚ ਆਜਾਦਾ ਹੈ।
Fareedkot Teekaਤੀਰਥੋਂ ਮੇਂ ਜੋ ਜਪੁ ਕਰੀਤਾ ਹੈ। ਈਹਾਂ ਸੰਤ ਪ੍ਰਯਾਗ ਮੇਂ ਸਤੋ ਗੁਣ ਮਾਘ ਵਿਖੇ, ਹੇ ਹਰੀ! ਤੂੰ ਜੋ ਮਹਾ ਰਸੁ ਰੂਪ ਹੈਂ 'ਆਤਮ ਰਸ ਜਿਹ ਜਾਨਿਆ' ਇਸ ਕਥਨ ਤੇ ਨਿਸਚੇ ਕਰ ਕੇ ਸੋ ਆਤਮਾ ਰਸ ਰੂਪ ਕੋ ਪ੍ਰਾਪਤਿ ਹੋ ਕਰ ਇਹ ਜੀਉ ਪਰਮ ਅਨੰਦ ਰੂਪ ਹੋ ਜਾਤਾ ਹੈ। ਇਸ ਕਥਨ ਤੇ ਹੇ ਹਰੀ! ਏਕ ਰਸ ਤੇਰੇ ਕੋ ਰਸ ਰੂਪ ਜਾਨ ਕਰ ਪਾਨ ਕੀਆ ਹੈ, ਭਾਵ ਧਾਰਨ ਕੀਆ ਹੈ। ਅਰ ਅਠ ਸਠ ਤੀਰਥ ਇਸਨਾਨ ਕਾ ਫਲ ਪ੍ਰਾਪਤਿ ਹੂਆ ਹੈ, ਭਾਵ ਇਹ ਸਤਿਸੰਗ ਤੀਰਥ ਮੇਂ ਅਠਾਹਠ ਤੀਰਥੋਂ ਕੇ ਇਸਨਾਨ ਕਾ ਫਲ ਹੋਤਾ ਹੈ॥੧੫॥☬ਅਬ ਸਤਸੰਗ ਦ੍ਵਾਰਾ ਭਗਵੰਤ ਪ੍ਰਾਪਤੀ ਕਹਤੇ ਹੈਂ:
Prof. Sahib Singhਹੇ ਨਾਨਕ! ਮਾਘ ਮਹੀਨੇ ਵਿਚ (ਤੀਰਥ-ਇਸ਼ਨਾਨ ਆਦਿਕ ਦੇ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ-ਨਾਮ ਦਾ ਮਹਾ ਰਸ ਪੀ ਲਿਆ, ਉਸ ਨੇ ਅਠਾਹਠ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੧੫॥

ਪਦ ਅਰਥ ਜਪਿ = ਜਪ ਕੇ।॥੧੫॥

* ਭਾਵ: ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥ ਉਤੇ ਇਸ਼ਨਾਨ ਕਰਨ ਵਿਚ ਪਵਿੱਤ੍ਰਤਾ ਮੰਨਦੇ ਹਨ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਣੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

SikhNet (Spanish)Dice Nanak, en el mes de Magh, el probar una pizca de la Maravillosa Esencia de la Alabanza del Señor, es como bañarse en todas las aguas santas. (15)

Open this shabad →

Shabad Guru Nanak Dev Ji Raag Tukhaari

ਫਲਗੁਨਿ. ਮਨਿ ਰਹਸੀ; ਪ੍ਰੇਮੁ ਸੁਭਾਇਆ ॥

falagun. man rahasee; prem subhaaeaa |

Sant Singh KhalsaIn Phalgun, her mind is enraptured, pleased by the Love of her Beloved.
Manmohan SinghIn Phagan, the soul of those, to whom Lord's love is pleasing is in bloom.
Manmohan Singh (Punjabi)ਫੱਗਣ ਵਿੱਚ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਭਾਉਂਦੀ ਹੈ, ਉਨ੍ਹਾਂ ਦੀ ਆਤਮਾਂ ਖਿੜ ਜਾਂਦੀ ਹੈ।
Fareedkot Teekaਜਬ (ਫਲਗੁਨਿ) ਦੈਵੀ ਸੰਪਤੀ ਗੁਣੋ ਕਾ ਫਲ੍ਹ ਹੂਆ, ਤਬ (ਮਨਿ) ਮਨਨ ਕਰ ਕੇ (ਰਹਸੀ) ਅਨੰਦ ਭਈ ਹੂੰ, ਕਿਉਂਕਿ ਹੇ ਪਰਮੇਸ੍ਵਰ! ਤੇਰਾ ਸੁੰਦ੍ਰ ਪ੍ਰੇਮ ਮੇਰੇ ਕੋ ਭਾਇਆ ਹੈ॥☬ਜੇ ਕਹੈ ਵਹੁ ਅਨੰਦ ਵਿਖੇ ਅਨੰਦ ਸਮ ਖਿਨ ਭੰਗਰ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singh(ਸਿਆਲੀ ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਫਿਰਨ ਤੇ) ਫੱਗਣ ਦੇ ਮਹੀਨੇ ਵਿਚ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ ਜਿਸ ਜੀਵ-ਇਸਤ੍ਰੀ ਨੂੰ ਆਪਣੇ ਮਨ ਵਿਚ) ਪ੍ਰਭੂ ਦਾ ਪਿਆਰ ਮਿੱਠਾ ਲੱਗਾ, ਉਸ ਦੇ ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ;

ਪਦ ਅਰਥ ਮਨਿ = ਮਨ ਵਿਚ। ਰਹਸੀ = ਖ਼ੁਸ਼ ਹੋਈ, ਖਿੜ ਪਈ। ਸੁਭਾਇਆ = ਚੰਗਾ ਲੱਗਾ।

SikhNet (Spanish)En el mes de Falgon, la mente florece y uno se fascina con el Amor de Dios.

ਅਨਦਿਨੁ ਰਹਸੁ ਭਇਆ; ਆਪੁ ਗਵਾਇਆ ॥

anadin rehas bheaa; aap gavaaeaa |

Sant Singh KhalsaNight and day, she is enraptured, and her selfishness is gone.
Manmohan SinghShe, who effaces her self-conceit, night and day abides in spiritual bliss.
Manmohan Singh (Punjabi)ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਦਿੰਦੀ ਹੈ, ਉਹ ਰਾਤ ਅਤੇ ਦਿਨ ਆਤਮਕ ਅਨੰਦ ਅੰਦਰ ਵਿਚਰਦੀ ਹੈ।
Fareedkot Teekaਮੇਰੇ ਕੋ ਅਨਦਿਨ ਏਕ ਸਵਾ ਰਾਤ੍ਰ ਦਿਨ ਅਨੰਦ ਪ੍ਰਾਪਤਿ ਹੂਆ ਹੈ, ਕਿਉਂਕਿ ਅਨੰਦਕ ਪ੍ਰਤਿਬੰਧਕੁ ਜੋ ਆਪਾ ਭਾਉ ਥਾ, ਸੋ ਗਵਾਇ ਦੀਆ ਹੈ☬ਜੇ ਕਹੈ ਆਪਾ ਭਾਉ ਕੈਸੇ ਦੂਰ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਨੇ ਆਪਾ-ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਰਹਸੁ = ਖਿੜਾਉ, ਆਨੰਦ। ਆਪੁ = ਆਪਾ-ਭਾਵ।

SikhNet (Spanish)Sí, uno está en Éxtasis día y noche, perdido en su ser y haciendo a un lado su ego negativo.

ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ; ਕਰਿ ਕਿਰਪਾ ਘਰਿ ਆਓ ॥

man mohu chukaaeaa jaa tis bhaaeaa; kar kirapaa ghar aao |

Sant Singh KhalsaEmotional attachment is eradicated from her mind, when it pleases Him; in His Mercy, He comes to my home.
Manmohan SinghWhen it pleases Him, efface I the worldly Love from my mind and the Lord mercifully comes to my home.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ ਤਾਂ ਮੈਂ ਆਪਣੇ ਹਿਰਦੇ ਵਿਚੋਂ ਸੰਸਾਰੀ ਮਮਤਾ ਨੂੰ ਮੇਟ ਦਿੰਦੀ ਹਾਂ ਅਤੇ ਸਾਈਂ ਮਿਹਰ ਧਾਰ ਕੇ ਮੇਰੇ ਘਰ ਵਿੱਚ ਆ ਜਾਂਦਾ ਹੈ।
Fareedkot Teekaਹੇ ਪ੍ਰਭੂ! (ਜਾ) ਜੋ (ਤਿਸੁ) ਤੇਰੇ ਕੋ ਮੇਰਾ ਪ੍ਰੇਮੁ ਭਾਯਾ ਤੌ ਆਪਾ ਭਾਵ ਕਾ ਕਾਰਨ ਜੋ ਮੇਰੇ ਮਨ ਵਿਖੈ (ਮੋਹੁ) ਅਗ੍ਯਾਨ ਥਾ, ਸੋ ਆਪ ਨੇ ਚੁਕਾਇ ਦੀਆ ਹੈ। ਅਬ ਕ੍ਰਿਪਾ ਦ੍ਰਿਸਟੀ ਕਰ ਕੇ ਮੇਰੇ (ਘਰਿ) ਰਿਦੇ ਮੇਂ ਆਇ ਕਰ ਨਿਵਾਸ ਕੀਜੀਏ, ਭਾਵ ਸਾਖ੍ਯਾਤ ਹੋਈਏ॥☬ਜੇ ਕਹੈ ਮੇਰੀ ਪ੍ਰਾਪਤੀ ਕਾ ਕੋਈ ਸਾਧਨ ਕਰੁ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਆਪਾ-ਭਾਵ ਗਵਾਣਾ ਕੋਈ ਸੌਖੀ ਖੇਡ ਨਹੀਂ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਤਾਂ ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦਾ ਹੈ, ਪ੍ਰਭੂ ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ ਹੈ।

ਪਦ ਅਰਥ ਮਨ ਮੋਹੁ = ਮਨ ਦਾ ਮੋਹ, ਮਨ (ਵਿਚ ਪੈਦਾ ਹੋਇਆ ਮਾਇਆ) ਦਾ ਮੋਹ। ਤਿਸੁ = ਉਸ (ਪ੍ਰਭੂ) ਨੂੰ। ਆਓ = ਆਗਮਨ, ਨਿਵਾਸ। ਘਰਿ = ਹਿਰਦੇ-ਘਰ।

SikhNet (Spanish)Por la Voluntad de Dios, uno reza, oh Señor, sé Compasivo conmigo y ven a mí, pues sin Ti,

ਬਹੁਤੇ ਵੇਸ ਕਰੀ ਪਿਰ ਬਾਝਹੁ; ਮਹਲੀ ਲਹਾ. ਨ ਥਾਓ ॥

bahute ves karee pir baajhahu; mahalee lahaa. na thaao |

Sant Singh KhalsaI dress in various clothes, but without my Beloved, I shall not find a place in the Mansion of His Presence.
Manmohan SinghThough I may wear many grabs, yet without Love, I shall find not a place in His mansion.
Manmohan Singh (Punjabi)ਭਾਵੇਂ ਮੈਂ ਘਨੇਰੇ ਭੇਸ ਧਾਰਨ ਕਰ ਲਵਾਂ, ਪ੍ਰੰਤੂ ਆਪਣੇ ਪਿਆਰੇ ਦੇ ਬਗੈਰ, ਮੈਨੂੰ ਉਸ ਦੇ ਮੰਦਰ ਵਿੱਚ ਥਾਂ ਨਹੀਂ ਮਿਲਣੀ।
Fareedkot Teekaਹੇ (ਪਿਰ) ਪਤੀ! ਤੇਰੀ ਕ੍ਰਿਪਾ ਸੇ ਬਿਨਾਂ ਜੇਕਰ ਮੈਂ ਹੰਤਾ ਕਰ ਕੇ ਸਾਧਨ ਰੂਪ ਅਨੇਕ ਪ੍ਰਕਾਰ ਕੇ ਵੇਸ ਕਰੋਂ ਤਾਂ ਵੀ ਤੇਰੇ (ਮਹਲੀ) ਸ੍ਵਰੂਪ ਵਿਖੈ, ਵਾ ਮੈਂ ਜਗ੍ਯਾਸੂ ਇਸਤ੍ਰੀ ਥਾਉਂ ਕੋ ਨਹੀਂ ਪਾਵਤੀ ਹੂੰ। ਤਾਂ ਤੇ ਇਹ ਨਿਸਚੈ ਕੀਆ ਹੈ ਕਿ ਤੇਰੀ ਕ੍ਰਿਪਾ ਹੀ ਸੁਖ ਰੂਪ ਹੈ। ਇਸ ਪ੍ਰਕਾਰ ਪ੍ਰਿਥਮੈਂ ਸਤਸੰਗ ਬਹੁੜੋ ਪ੍ਰੇਮੁ ਸੁਭਾਇਆ ਹੈ, ਪੁਨਃ ਆਪਾ ਭਾਵ ਸਹਿਤ ਮੋਹ ਚੁਕਾਇਆ ਤਬ ਪ੍ਰਾਪਤੀ ਭਈ ਸੋ ਕਹਤੇ ਹੈਂ॥
Prof. Sahib Singhਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ) ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕੀਤੇ, ਪਰ ਉਸ ਦੇ ਚਰਨਾਂ ਵਿਚ ਮੈਨੂੰ ਟਿਕਾਣਾ ਨਾਹ ਹੀ ਮਿਲਿਆ।

ਪਦ ਅਰਥ ਕਰੀ = ਕਰੀਂ, ਮੈਂ ਕਰਦੀ ਹਾਂ। ਮਹਲੀ = ਪ੍ਰਭੂ ਦੇ ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਲਹਾ ਨ = ਮੈਂ ਨਹੀਂ ਲੱਭ ਸਕਦੀ। ਥਾਓ = ਥਾਉ, ਥਾਂ।

SikhNet (Spanish)aunque me adorne de mil formas, no logro refugio. Pero cuando el Señor se me presentó,

ਹਾਰ ਡੋਰ ਰਸ ਪਾਟ ਪਟੰਬਰ; ਪਿਰਿ ਲੋੜੀ ਸੀਗਾਰੀ ॥

haar ddor ras paatt pattanbar; pir lorree seegaaree |

Sant Singh KhalsaI have adorned myself with garlands of flowers, pearl necklaces, scented oils and silk robes.
Manmohan SinghWhen my Beloved so wished, I decorated myself with garlands, strings of pearls, perfumes and raiments of silk.
Manmohan Singh (Punjabi)ਜਦ ਮੇਰੇ ਦਿਲਬਰ ਨੇ ਇਸ ਤਰ੍ਹਾਂ ਚਾਹਿਆ ਤਾਂ ਮੈਂ ਆਪਣੇ ਆਪ ਨੂੰ ਫੂਲ ਮਾਲਾ, ਮੋਤੀਆਂ ਦੀਆਂ ਲੜੀਆਂ ਅਤਰ ਅਤੇ ਰੇਸ਼ਮੀ ਬਸਤਰਾਂ ਨਾਲ ਸ਼ਸ਼ੋਭਤ ਕੀਤਾ।
Fareedkot Teekaਹਰਿ ਹਰਿ ਜਾਪ ਹਾਰ, ਬ੍ਰਿਤੀ ਡੋਰ, ਸੁਭ ਕਰਮ ਰਸੁ, (ਪਾਟ) ਪ੍ਰੇਮ ਰੂਪੀ ਸਮਾਨ ਬਸਤ੍ਰ, ਗ੍ਯਾਨ ਰੂਪ ਪਟੰਬਰ। ਹੇ (ਪਿਰਿ) ਪਤੀ! ਜਿਸ ਪੂਰਬੋਕਤਿ ਸਿੰਗਾਰ ਕੋ ਮੈਂ (ਲੋੜੀ) ਚਾਹਤੀ ਥੀ; ਵਾ ਹੇ ਪਤੀ! ਜਬ ਤੈਨੇ ਚਾਹੀ ਤਬ ਤਿਸ ਕਰ ਕੇ ਆਪਨੇ ਮੇਂ (ਸੀਗਾਰੀ) ਭੂਖ੍ਯਤ ਕਰੀ ਹੂੰ॥
Prof. Sahib Singhਹਾਂ, ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਉਹ ਸਾਰੇ ਹਾਰ-ਸਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਿੰਗਾਰੀ ਗਈ।

ਪਦ ਅਰਥ ਪਾਟ ਪਟੰਬਰ = ਪਾਟ ਪਟ ਅੰਬਰ, ਰੇਸ਼ਮ ਦੇ ਕੱਪੜੇ। ਪਿਰਿ = ਪਿਰ ਨੇ। ਲੋੜੀ = ਲੋੜ ਲਈ, ਪਸੰਦ ਕਰ ਲਈ।

SikhNet (Spanish)estaba yo adornado de forma natural con guirnaldas, collares y sedas.

ਨਾਨਕ. ਮੇਲਿ ਲਈ, ਗੁਰਿ ਅਪਣੈ; ਘਰਿ ਵਰੁ ਪਾਇਆ ਨਾਰੀ ॥੧੬॥

naanak. mel lee, gur apanai; ghar var paaeaa naaree |16|

Sant Singh KhalsaO Nanak, the Guru has united me with Him. The soul-bride has found her Husband Lord, within the home of her own heart. ||16||
Manmohan SinghNanak, the Guru has united me with God and I, the bride, have obtained my Groom in my very home.
Manmohan Singh (Punjabi)ਨਾਨਕ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਪਤਨੀ ਨੇ ਆਪਦੇ ਪਤੀ ਨੂੰ ਆਪਣੇ ਗ੍ਰਹਿ ਵਿੱਚ ਹੀ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਾਰੀ ਜਬ ਅਪਨੇ ਗੁਰੋਂ ਨੇ ਆਪਣੇ ਨਾਲ ਮੇਲ ਲਈ ਤਬ ਮੈਂ ਨਾਰੀ ਨੇ, ਹੇ (ਵਰੁ) ਪਤੀ! ਤੇਰੇ ਕੋ ਅਪਨੇ ਘਰ ਮੇਂ ਹੀ ਪਾਇ ਲੀਆ। ਤਾਂ ਤੇ ਹੇ ਪਤੀ! ਵਾਹਿਗੁਰੂ ਹੀ ਤੇਰੇ ਪ੍ਰਾਪਤਿ ਕਰਨੇ ਕਾ ਕਾਰਨੁ ਹੈ॥੧੬॥☬ਅਬ ਵਾਹਿਗੁਰੂ ਕੀ ਪ੍ਰਾਪਤੀ ਕਾ ਫਲੁ ਪ੍ਰਗਟ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਸ ਨੂੰ ਹਿਰਦੇ-ਘਰ ਵਿਚ ਹੀ ਖਸਮ-ਪ੍ਰਭੂ ਮਿਲ ਪਿਆ ॥੧੬॥

ਪਦ ਅਰਥ ਗੁਰਿ ਅਪਣੈ = ਆਪਣੇ ਗੁਰੂ ਦੀ ਰਾਹੀਂ। ਘਰਿ = ਹਿਰਦੇ-ਘਰ ਵਿਚ। ਵਰੁ = ਖਸਮ-ਪ੍ਰਭੂ ॥੧੬॥

* ਭਾਵ: ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਰਾਹੀਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਆਪਣੇ-ਅੰਦਰ-ਵੱਸਦਾ ਪਰਮਾਤਮਾ ਮਿਲ ਪੈਂਦਾ ਹੈ। ਪਰ ਇਹ ਆਪਾ-ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ, ਉਹ ਹੀ ਦੂਰ ਕਰਦਾ ਹੈ ਜਿਸ ਉਤੇ ਪਰਮਾਤਮਾ ਮਿਹਰ ਕਰੇ।

SikhNet (Spanish)Dice Nanak, cuando el Dios Guru unió a la novia con Su Ser, ella encontró su Verdadero Hogar. (16)

Open this shabad →

Shabad Guru Nanak Dev Ji Raag Tukhaari continues on Ang 1110

ਬੇ ਦਸ ਮਾਹ; ਰੁਤੀ ਥਿਤੀ ਵਾਰ ਭਲੇ ॥

be das maah; rutee thitee vaar bhale |

Sant Singh KhalsaThe twelve months, the seasons, the weeks, the days, the hours, the minutes and the seconds are all sublime,
Manmohan SinghThe two and ten (twelve) months, the seasons, the lunar days are all sublime,
Manmohan Singh (Punjabi)ਦੋ ਅਤੇ ਦਸ (ਬਾਰਾਂ) ਮਹੀਨੇ, ਮੌਸਮ, ਤਿੱਥਾਂ, ਹਫਤੇ ਦੇ ਦਿਹਾੜੇ ਸਰੇਸ਼ਟ ਹਨ,
Fareedkot Teeka(ਬੇ) ਦੋ ਅਰ ਦਸ, ਬਾਰਾਂ ਮਹੀਨੇ ਤਿਨ ਮਹਿ ਖਟ ਰੁਤੇ ਔਰ ਤਿਨੋਂ ਮੇਂ ਪੰਦ੍ਰਹ ਤਿਥ, ਤਿਨ ਮਹਿ ਸਾਤ ਵਾਰ ਭਲੇ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਸੁਲੱਖਣੇ ਜਾਪਦੇ ਹਨ।

ਪਦ ਅਰਥ ਬੇ-ਦੋ। ਬੇ ਦਸ = ਦੋ ਤੇ ਦਸ, ਬਾਰਾਂ। ਬੇ ਦਸ ਮਾਹ = ਬਾਰਾਂ ਹੀ ਮਹੀਨੇ। ਰੁਤੀ = ਰੁੱਤਾਂ। ਥਿਤੀ = ਥਿੱਤਾਂ {ਚੰਦ੍ਰਮਾ ਦੇ ਵਧਣ ਘਟਣ ਨਾਲ ਏਕਮ ਦੂਜ ਤੀਜ ਆਦਿਕ}। ਵਾਰ = ਦਿਨ। ਭਲੇ = ਸੁਲੱਖਣੇ, ਭਾਗਾਂ ਵਾਲੇ, ਚੰਗੇ।

SikhNet (Spanish)Benditos sean los doce meses, las seis estaciones, los días lunares y solares, las horas, los minutos y los segundos,

ਘੜੀ ਮੂਰਤ ਪਲ ਸਾਚੇ; ਆਏ ਸਹਜਿ ਮਿਲੇ ॥

gharree moorat pal saache; aae sehaj mile |

Sant Singh KhalsaWhen the True Lord comes and meets her with natural ease.
Manmohan Singhincluding the week days, the hours, the minutes and moments, when the True Lord comes and naturally meets me.
Manmohan Singh (Punjabi)ਘੰਟੇ, ਮਿੰਟਾਂ ਅਤੇ ਮੁਹਤ ਸਮੂਹ ਜਦ ਕਿ ਸੱਚਾ ਸੁਆਮੀ ਆ ਕੇ ਸੁਭਾਵਿਕ ਹੀ ਮੈਨੂੰ ਮਿਲ ਪੈਂਦਾ ਹੈ।
Fareedkot Teekaਪੁਨ: ਏਕ ਵਾਰ ਮੇਂ ਚੌਸਠ ਘੜੀਆਂ, ਤਿਨ ਮੇਂ (ਮੂਰਤਿ) ਦੋ ਘੜੀਆਂ, ਤਾਂ ਮੇਂ ਸਾਠ ਫਲ ਹੋਵਹਿ ਤੌ ਏਕ ਘੜੀ ਬਨਤੀ ਹੈ। ਤੀਸ ਚਸੇ ਕਾ ਪਲ ਹੋਤਾ ਹੈ। ਪੰਦ੍ਰਹ ਵਿਸਿਓਂ ਕਾ ਏਕ ਚਸਾ ਹੋਤਾ ਹੈ। ਪੰਦ੍ਰਹ ਨਿਮੇਖੋਂ ਕਾ ਏਕ ਵਿਸਾ ਹੋਤਾ ਹੈ। ਨਿਮੇਖ ਨੇਤ੍ਰਹੁ ਕੇ ਮੀਲਨ ਉਨ ਮੀਲਨ ਕਾ ਨਾਮ ਹੈ। ਸਿਧਾਂਤ ਇਹੁ ਹੈ ਕਿ ਨਿਮਖ ਸੇ ਲੈਕਰ ਬਰਸ ਪ੍ਰਯੰਤ ਸਭ (ਸਚੇ) ਸਫਲ ਹੈਂ, ਕਿਉਂਕਿ (ਸਹਜਿ) ਅਚੁਤ ਸ੍ਵਰੂਪੁ ਜੋ ਆਇ॥
Prof. Sahib Singhਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ)। (ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ,

ਪਦ ਅਰਥ ਮੂਰਤ = ਮੁਹੂਰਤ। ਸਾਚੇ = ਸਦਾ-ਥਿਰ ਪ੍ਰਭੂ ਜੀ {ਆਦਰ ਵਾਸਤੇ ਬਹੁ-ਵਚਨ}। ਆਏ = ਆਇ, ਆ ਕੇ। ਸਹਜਿ = ਅਡੋਲ ਅਵਸਥਾ ਵਿਚ, ਅਡੋਲ ਹੋਏ ਹਿਰਦੇ ਵਿਚ।

SikhNet (Spanish)cuando el Señor, de forma espontánea nos encuentra.

ਪ੍ਰਭ ਮਿਲੇ ਪਿਆਰੇ. ਕਾਰਜ ਸਾਰੇ; ਕਰਤਾ ਸਭ ਬਿਧਿ ਜਾਣੈ ॥

prabh mile piaare. kaaraj saare; karataa sabh bidh jaanai |

Sant Singh KhalsaGod, my Beloved, has met me, and my affairs are all resolved. The Creator Lord knows all ways and means.
Manmohan SinghThe sweet Master has met me and mine affairs are arranged. The Creator-Lord knows all the ways.
Manmohan Singh (Punjabi)ਮਿੱਠੜਾ ਮਾਲਕ ਮੈਨੂੰ ਮਿਲ ਪਿਆ ਹੈ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਸਿਰਜਣਹਾਰ ਸੁਆਮੀ ਸਾਰੀਆਂ ਤਦਬੀਰਾਂ ਜਾਣਦਾ ਹੈ।
Fareedkot Teekaਜਬ ਪ੍ਰਭੂ ਪ੍ਯਾਰੇ ਮਿਲੇ ਤਬ ਸਭੀ ਕਾਰਜ ਹਮਾਰੇ (ਸਾਰੇ) ਸਵਾਰ ਦੀਏ ਹੈਂ। ਇਸ ਮੇਂ ਅਸਚਰਜ ਨਹੀਂ ਹੈ ਕਿਉਂਕਿ (ਕਰਤਾ) ਵਾਹਿਗੁਰੂ ਸਭ ਬਿਧੀਆਂ ਜਾਨਤਾ ਹੈ ਤਿਸ ਤੇ ਸਭ ਬਿਧਾਂ ਭਈ ਹੈਂ॥
Prof. Sahib Singh(ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ।

ਪਦ ਅਰਥ ਸਾਰੇ = ਸਿਰੇ ਚੜ੍ਹ ਗਏ, ਸਫਲ ਹੋ ਗਏ। ਬਿਧਿ = ਢੰਗ, ਜੁਗਤਿ।

SikhNet (Spanish)Sí, el Señor nos encuentra y nos llena,

ਜਿਨਿ ਸੀਗਾਰੀ. ਤਿਸਹਿ ਪਿਆਰੀ; ਮੇਲੁ ਭਇਆ ਰੰਗੁ ਮਾਣੈ ॥

jin seegaaree. tiseh piaaree; mel bheaa rang maanai |

Sant Singh KhalsaI am loved by the One who has embellished and exalted me; I have met Him, and I savor His Love.
Manmohan SinghI am dear unto Him, who has embellished me. I have met Him and enjoy His Love.
Manmohan Singh (Punjabi)ਮੈਂ ਉਸ ਦੀ ਲਾਡਲੀ ਹਾਂ, ਜਿਸ ਨੇ ਮੈਨੂੰ ਚਾਰ ਚੰਨ ਲਾਏ ਹਨ। ਮੈਂ ਉਸ ਨੂੰ ਮਿਲ ਪਈ ਹਾਂ ਅਤੇ ਉਸ ਦੇ ਪਿਆਰ ਦਾ ਅਨੰਦ ਲੈਂਦੀ ਹਾਂ।
Fareedkot Teekaਜਿਸ ਵਾਹਿਗੁਰੂ ਨੇ ਮੈਂ ਸੀਗਾਰੀ ਹੂੰ ਤਿਸ ਕੋ ਪਿਆਰੀ ਲਗੀ ਹੂੰ। ਅਬ ਤਿਸ ਕੇ ਸਾਥ ਮੇਲ ਹੂਆ ਹੈ ਇਸੀ ਤੇ (ਰੰਗੁ) ਅਨੰਦ ਕੋ ਭੋਗਤੀ ਹੂੰ॥☬ਅਬ ਪਰੰਪਰਾ ਕਾਰਣ ਕਹਤੇ ਹੈਂ:
Prof. Sahib Singh(ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ। (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸੀਗਾਰੀ = ਸੰਵਾਰ ਦਿੱਤੀ, ਮਨ ਪਵਿਤ੍ਰ ਕਰ ਦਿੱਤਾ। ਤਿਸਹਿ = ਉਸੇ (ਪ੍ਰਭੂ) ਨੂੰ। ਰੰਗੁ = ਆਤਮਕ ਆਨੰਦ।

SikhNet (Spanish)pues Él conoce todas las formas. Encontrándolo disfruté también de Él, de Quien me decoró y amó.

ਘਰਿ ਸੇਜ ਸੁਹਾਵੀ. ਜਾ ਪਿਰਿ ਰਾਵੀ; ਗੁਰਮੁਖਿ ਮਸਤਕਿ ਭਾਗੋ ॥

ghar sej suhaavee. jaa pir raavee; guramukh masatak bhaago |

Sant Singh KhalsaThe bed of my heart becomes beautiful, when my Husband Lord ravishes me. As Gurmukh, the destiny on my forehead has been awakened and activated.
Manmohan SinghThe couch of my home becomes beauteous, when my Beloved enjoys me. By the Guru's grace, the destiny of my forehead is awakened.
Manmohan Singh (Punjabi)ਜਦ ਮੇਰਾ ਪ੍ਰੀਤਮ ਮੈਨੂੰ ਮਾਣਦਾ ਹੈ ਤਾਂ ਮੇਰੇ ਘਰ ਦਾ ਪਲੰਘ ਸੁੰਦਰ ਹੋ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਮੇਰੇ ਮੱਥੇ ਦੀ ਪ੍ਰਾਲਭਧ ਜਾਗ ਉਠੀ ਹੈ।
Fareedkot Teekaਜੌ ਮੈਂ ਪਤੀ ਕੋ ਭਾਈ ਤੌ ਸਰੀਰ ਘਰ ਮੇਂ ਅੰਤਹਕਰਣ ਰੂਪ ਸੇਜ ਸੋਭਨੀਕ ਹੋਤੀ ਭਈ ਹੈ। ਕਿਉਂਕਿ ਗੁਰੋਂ ਦ੍ਵਾਰੇ ਹਮਾਰੇ ਮਸਤਕ ਕਾ ਭਾਗ ਜਾਗਾ ਹੈ ਤੌ ਪਤੀ ਮਿਲਾ ਹੈ॥
Prof. Sahib Singhਗੁਰੂ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦੇ ਮੱਥੇ ਦਾ ਲੇਖ ਉੱਘੜਿਆ, (ਉਸ ਅਨੁਸਾਰ) ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ-ਸੇਜ ਸੁੰਦਰ ਹੋ ਗਈ ਹੈ।

ਪਦ ਅਰਥ ਘਰਿ = ਹਿਰਦੇ ਵਿਚ। ਪਿਰਿ = ਪਿਰ ਨੇ। ਰਾਵੀ = ਮਿਲਾ ਲਈ। ਮਸਤਕਿ = ਮੱਥੇ ਉਤੇ।

SikhNet (Spanish)El aposento de mi corazón se volvió Glorioso cuando el Señor gozó de mí y como Gurmukj mi destino despertó a través de la Gracia del Guru.

Open this shabad (6 lines, Angs 1109-1110) →

Ang 1109 of 1430